You are here

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਨੇ ਰੋਸ ਪ੍ਰਦਰਸਨ ਕੀਤਾ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਜਗਰਾਓ,ਹਠੂਰ,29,ਦਸੰਬਰ-(ਕੌਸ਼ਲ ਮੱਲ੍ਹਾ)-ਅੱਜ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ ਅਤੇ ਸੂਬਾ ਜਨਰਲ ਸਕੱਤਰ ਲਾਲ ਸਿੰਘ ਧਨੌਲਾ ਦੇ ਦਿਸਾ ਨਿਰਦੇਸਾ ਅਨੁਸਾਰ ਪੰਜਾਬ ਦੇ ਡਿਪਟੀ ਕਮਿਸ਼ਨਰ,ਤਹਿਸੀਲਦਾਰਾ ਅਤੇ ਐਸ ਡੀ ਐਮ ਰਾਹੀ ਪੰਜਾਬ ਸਰਕਾਰ ਨੂੰ ਮਜਦੂਰਾ ਦੀਆ ਭਖਦੀਆ ਮੰਗਾ ਤੁਰੰਤ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤੇ ਗਏ।ਇਸੇ ਲੜੀ ਤਹਿਤ ਅੱਜ ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਪਾਲ ਸਿੰਘ ਭੰਮੀਪੁਰਾ ਅਤੇ ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਬੱਸ ਸਟੈਡ ਜਗਰਾਓ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਸਕੱਤਰ ਕਾਮਰੇਡ ਪਾਲ ਸਿੰਘ ਭੰਮੀਪੁਰਾ,ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਅਤੇ ਪ੍ਰਧਾਨ ਸੁਖਦੀਪ ਸਿੰਘ ਗਾਲਿਬ ਕਲਾਂ ਨੇ ਕਿਹਾ ਕਿ ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ ਤਾਂ ਸੂਬਾ ਵਾਸੀਆ ਨਾਲ ਅਨੇਕਾ ਵਾਅਦੇ ਕੀਤੇ।ਉਨ੍ਹਾ ਕਿਹਾ ਕਿ ਸੂਬਾ ਸਰਕਾਰ ਘਰ-ਘਰ ਨੌਕਰੀ ਦੇਣੀ,ਗਰੀਬਾ ਨੂੰ ਦਸ-ਦਸ ਮਰਲੇ ਦੇ ਪਲਾਟ ਦੇਣੇ,ਕੱਟੀਆ ਹੋਈਆ ਬੁਢਾਪਾ ਪੈਨਸਨਾ ਤੁਰੰਤ ਚਾਲੂ ਕਰਨੀਆ ਆਦਿ ਵਾਅਦਿਆ ਨੂੰ ਅਮਲੀ ਜਾਮਾ ਨਹੀ ਪਹਿਨਾਇਆ।ਜਿਸ ਕਰਕੇ ਸੂਬੇ ਦੇ ਲੋਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਡਾਹਢੇ ਪ੍ਰੇਸਾਨ ਹਨ।ਇਸ ਮੌਕੇ ਉਨ੍ਹਾ ਵਿਕਾਸ ਹੀਰਾ ਐਸ ਡੀ ਜਗਰਾਓ ਰਾਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਭੇਜਿਆ।ਉਨ੍ਹਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਸਾਡੀਆ ਮੰਗਾ ਜਲਦੀ ਨਹੀ ਮੰਨਦੀ ਤਾਂ ਪੰਜਾਬ ਦੇ ਮਜਦੂਰ ਸੜਕ ਤੇ ਰੋਸ ਪ੍ਰਦਰਸਨ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਉਨ੍ਹਾ ਨਾਲ ਹਲਕਾ ਪ੍ਰਧਾਨ ਹਾਕਮ ਸਿੰਘ ਡੱਲਾ,ਪਾਲ ਸਿੰਘ ਭੰਮੀਪੁਰਾ ਕਲਾਂ,ਸੁਖਦੀਪ ਸਿੰਘ ਗਾਲਿਬ,ਗੁਰਬਖਸ ਸਿੰਘ,ਗੁਰਜੰਟ ਸਿੰਘ,ਜਗਤਾਰ ਸਿੰਘ,ਸਤਨਾਮ ਸਿੰਘ,ਚਮਨ ਸਿੰਘ ਬਾਗੀਆ ਖੁਰਦ,ਜਸਵੀਰ ਸਿੰਘ ਸਿੱਧਵਾ ਕਲਾਂ,ਗੁਰਮੁੱਖ ਸਿੰਘ ਬਾਘੀਆ ਖੁਰਦ,ਗੁਰਚਰਨ ਸਿੰਘ ਸਿੱਧਵਾ ਕਲਾਂ,ਛਿੰਦਾ ਸਿੰਘ ਸਿੱਧਵਾ ਕਲਾਂ,ਜੱਟੂ ਗਿੱਲ,ਦਵਿੰਦਰਪਾਲ ਸਰਮਾਂ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਵਿਕਾਸ ਹੀਰਾ ਐਸ ਡੀ ਜਗਰਾਓ ਨੂੰ ਮੰਗ ਪੱਤਰ ਦਿੰਦੇ ਹੋਏ ਕਾਮਰੇਡ ਪਾਲ ਸਿੰਘ ਭੰਮੀਪੁਰਾ,ਹਾਕਮ ਸਿੰਘ ਅਤੇ ਹੋਏ ।