You are here

ਕਰੋਨਾ ਕਾਰਨ ਪਹਿਲਾਂ ਹੀ ਡੁੱਬ ਚੁਕੇ ਵਪਾਰੀਆ ਉਪਰ ਇਨਕਮ ਟੈਕਸ ਰੇਡਾ ਮਾਰ ਕੇ ਮੋਦੀ ਸਰਕਾਰ ਘਬਰਾਹਟ ਦਾ ਸਬੂਤ ਦੇ ਰਹੀ ਹੈ: ਸੰਜੀਵ ਕੋਛੜ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਸਿਧਵਾਂ ਬੇਟ ( ਜਸਮੇਲ ਗਾਲਿਬ)

ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਵਪਾਰੀ ਵਰਗ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਉਣ ਕਾਰਨ,ਮੋਦੀ ਸਰਕਾਰ ਘਬਰਾਹਟ ਵਿਚ ਇਨਕਮ ਟੈਕਸ ਦਾ ਸਹਾਰਾ ਲੈ ਕੇ ਵਾਪਰੀਆਂ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਘਬਰਾਹਟ ਵਿਚ ਹੈਂ। ਪਹਿਲਾਂ ਹੀ ਕੋਰੋਨਾ ਕਾਰਨ ਕਈ ਫੈਕਟਰੀਆਂ, ਆੜਤੀਏ,ਦੁਕਾਨਦਾਰ ਖਤਮ ਹੋ ਗਏਜਾਂ ਉਨ੍ਹਾਂ ਦੀ ਆਰਥਕ ਸਥਿਤੀ ਖ਼ਰਾਬ ਹੋ ਗਈ ਕਿਉਂਕਿ ਸਾਰਾ ਟੈਕਸ ਸਰਕਾਰ ਨੂੰ ਵਪਾਰੀ ਵਰਗ ਵੱਲੋਂ ਹੀ ਜਾਂਦਾ ਹੈ। ਇਸ ਲਈ ਵਪਾਰੀ ਵਰਗ ਪੰਜਾਬ ਵਿਚੋਂ ਖਤਮ ਹੋ ਰਿਹਾ ਹੈ ਪੰਜਾਬ ਵਿਚੋਂ ਕੈਪਟਨ ਸਰਕਾਰ ਵੀ ਵਾਪਰੀਆਂ ਦੀ ਬਾਂਹ ਨਹੀਂ ਫੜ ਰਹੀ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਨਾਲ ਸਾਰੇ ਕੰਮ ਖਤਮ ਕਰ ਕੇ ਵੱਡੇ ਘਰਾਣਿਆ ਨੂੰ ਦਿੱਤੇ ਜਾ ਰਹੇ ਹਨ। ਕਿਸਾਨ ਬਿੱਲ ਵੀ ਪਾਸ ਕਰਨ ਵਿਚ ਕੈਪਟਨ ਸਰਕਾਰ ਦਾ ਹੀ ਹੱਥ ਸੀ।ਪਿਛਲੇ ਦਿਨੀਂ ਹੋਈਆ ਈਂ,ਡੀ,ਦੀਆਂ ਜਾਂਚ ਤੋਂ ਡਰ ਕਾਰਨ ਹੀ ਕੈਪਟਨ ਸਰਕਾਰ ਨੇ ਵਪਾਰੀਆਂ ਉਪਰ ਰੇਖਾ ਮਾਰਨ  ਨੂੰ ਬਿਲਕੁਲ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕੇ ਦੇਖਣ ਵਿਚ ਆਇਆ ਸੀ ਕਿ ਬੰਗਾਲ ਵਿੱਚ ਜਦੋਂ ਸੈਂਟਰ ਸਰਕਾਰ ਨੇ ਇਹ ਕਾਰਵਾਈ ਕਰਨੀ ਚਾਹੀ ਤਾਂ ਬੰਗਾਲ ਸਰਕਾਰ ਲੋਕਾਂ ਅਤੇ ਵਪਾਰੀਆਂ ਨਾਲ ਖੜ੍ਹੀ ਗਈ ਅਤੇ ਸੈਂਟਰ ਦੀਆਂ ਏਜੰਸੀਆਂ  ਨੂੰ ਵਾਪਸ ਮੁੜਨਾ ਪਿਆ। ਇਸੇ ਤਰ੍ਹਾਂ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ ਇਹ ਕਾਰਵਾਈ ਰੁਕ ਸਕਦੀ ਸੀ। ਅਸਲ ਵਿਚ ਅੱਜ ਤੱਕ ਕੈਪਟਨ ਸਾਹਿਬ ਮੋਦੀ ਸਰਕਾਰ ਦੇ ਵਿਰੁੱਧ ਬੋਲੇ ਹੀ ਨਹੀਂਜਿਸ ਤੋਂ ਇਹ ਸਾਫ਼ ਸਾਬਤ ਹੁੰਦਾ ਹੈ ਕਿ ਇਹ ਦੋਨੋਂ ਸਰਕਾਰਾਂ ਆਪ ਮਿਲਕੇ ਵਪਾਰੀ ਅਤੇ ਕਿਸਾਨਾਂ ਦਾ ਨੁਕਸਾਨ ਕਰ ਰਹੀਆਂ ਹਨ।ਇਸ ਦੇ ਉਲਟ ਦਿੱਲੀ ਵਿੱਚ ਸਾਰੇ ਵਪਾਰੀ ਸਰਕਾਰ ਤੋਂ ਬਹੁਤ ਖੁਸ਼ ਹਨ ਅਤੇ ਕੇਜਰੀਵਾਲ ਸਾਹਿਬ ਦੀਆਂ ਵਪਾਰੀ ਅਤੇ ਕਿਸਾਨਾਂ ਨਾਲ ਖੜ੍ਹਨ ਦੀਆਂ ਕਈ ਉਦਾਹਰਣਾਂ ਲੋਕਾਂ ਸਾਹਮਣੇ ਹਨ।ਆਮ ਆਦਮੀ ਪਾਰਟੀ ਇਨ੍ਹਾਂ ਇਨਕਮ ਟੈਕਸ ਰੇਖਾ ਦਾ ਵਿਰੋਧ ਕਰਦੀ ਹੈ ਅਤੇ ਦੋਨਾਂ ਸਰਕਾਰਾਂ ਨੂੰ ਵਪਾਰੀਆਂ ਦੀ ਬਾਂਹ ਫੜ ਲਈ ਅਪੀਲ ਕਰਦੀ ਹੈ। ਇਸ ਮੌਕੇ ਰਾਜਾ ਮਾਨ, ਮਨਜਿੰਦਰ ਸਿੰਘ ਔਲਖ, ਮਨਪ੍ਰੀਤ ਸਿੰਘ, ਸੁਖਵਿੰਦਰ ਸ਼ੌਂਕੀ,ਪਵਨ ਆਦਿ ਹਾਜ਼ਰ ਸਨ।