You are here

ਪੰਜਾਬ

ਲੈਫ. ਜਨਰਲ ਸ਼ੇਰਗਿੱਲ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਚੁੱਕੇ ਗਏ ਕਦਮਾਂ ਦਾ ਲਿਆ ਜਾਇਜ਼ਾ

ਬੰਦਸ਼ਾਂ ਦੇ ਬਾਵਜੂਦ ਕਣਕ ਦੀ ਨਿਰਵਿਘਨ ਖ਼ਰੀਦ ਸਬੰਧੀ ਦਿੱਤੇ ਲੋੜੀਂਦੇ ਦਿਸ਼ਾ-ਨਿਰਦੇਸ਼

 

ਸਹਾਇਤਾ ਸਮੱਗਰੀ ਦੀ ਵੰਡ ’ਚ ਖੁਸ਼ਹਾਲੀ ਦੇ ਰਾਖੇ ਕਰਨਗੇ ਪ੍ਰਸ਼ਾਸਨ ਦਾ ਸਹਿਯੋਗ

 

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ )-

  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ ਨੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ‘ਗਾਰਡੀਅਨ ਆਫ ਗਵਰਨੈਸ’ (ਜੀ. ਓ. ਜੀ) ਦੇ ਮੁਖੀਆਂ ਨਾਲ ਮੀਟਿੰਗ ਕਰਕੇ ਜ਼ਿਲੇ ਵਿਚ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨਾਂ ਕਰਫਿੳੂ ਦੌਰਾਨ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਉਨਾਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਸਹਾਇਤਾ ਸਮੱਗਰੀ ਦੀ ਵੰਡ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਸਹਾਇਤਾ ਸਮੱਗਰੀ ਦੀ ਠੀਕ ਢੰਗ ਨਾਲ ਵੰਡ ਲਈ ਖੁਸ਼ਹਾਲੀ ਦੇ ਰਾਖਿਆਂ ਦੀ ਮਦਦ ਲਈ ਜਾਵੇ। ਉਨਾਂ ਕਿਹਾ ਕਿ ਇਸ ਦੌਰਾਨ ਕਿਤੇ ਵੀ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਅਤੇ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। 

  ਉਨਾਂ ਕਿਹਾ ਕਿ 15 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕਣਕ ਦੇ ਸੀਜ਼ਨ ਲਈ ਅਨਾਜ ਮੰਡੀਆਂ ਵਿਚ ਸਾਰੇ ਲੋੜੀਂਦੇ ਇੰਤਜ਼ਾਮ ਕਰਨ ਤੋਂ ਇਲਾਵਾ ਬਾਰਦਾਨੇ,ਟ੍ਰਾਂਸਪੋਰਟੇਸ਼ਨ, ਲੇਬਰ ਅਤੇ ਸਟੋਰੇਜ ਆਦਿ ਦੇ ਸਾਰੇ ਅਗਾੳੂਂ ਪ੍ਰਬੰਧ ਕਰ ਲਏ ਜਾਣ। ਉਨਾਂ ਕਿਹਾ ਕਿ ਕੋਵਿਡ-19 ਅਤੇ ਕਰਫਿੳੂ ਬੰਦਸ਼ਾਂ ਦੇ ਬਾਵਜੂਦ ਕਣਕ ਦੀ ਨਿਰਵਿਘਨ ਖ਼ਰੀਦ ਅਤੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਖੇਤੀ ਕਾਰਜ ਦਿੱਕਤ ਰਹਿਤ ਜਾਰੀ ਰੱਖਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦਾ ਪਾਲਣ ਕੀਤਾ ਜਾਵੇ। ਉਨਾ ਕਿਹਾ ਕਿ ਇਸ ਵਿਚ ਸਮਾਜਿਕ ਦੂਰੀ, ਚਿਹਰੇ ਨੂੰ ਢਕਣਾ, ਹੱਥ ਧੋਣੇ ਅਤੇ ਹੋਰ ਸਾਵਧਾਨੀਆਂ ਵਰਤਣੀਆਂ ਸ਼ਾਮਿਲ ਹਨ। ਉਨਾਂ ਖੁਸ਼ਹਾਲੀ ਦੇ ਰਾਖਿਆਂ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ। 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਕੋਰੋਨਾ ਤੋਂ ਬਚਾਅ ਲਈ ਸਾਰੇ ਢੁਕਵੇਂ ਕਦਮ ਚੁੱਕੇ ਗਏ ਹਨ ਅਤੇ ਲੋਕਾਂ ਨੂੰ ਉਨਾ ਦੇ ਘਰਾਂ ਤੱਕ ਲੋੜੀਂਦੀਆਂ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਰੀਬਾਂ ਅਤੇ ਲੋੜਵੰਦਾਂ ਦੀ ਵੀ ਸਹਾਇਤਾ ਲਈ ਢੁਕਵੇਂ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿਚ ਕਣਕ ਦੀ ਖ਼ਰੀਦ ਅਤੇ ਮੰਡੀਕਰਨ ਦੇ ਸੁਚਾਰੂ ਪ੍ਰਬੰਧ ਯਕੀਨੀ ਬਣਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਓ. ਐਸ. ਡੀ ਸ੍ਰੀ ਕਰਨਵੀਰ ਸਿੰਘ, ਜੀ. ਓ. ਜੀਜ਼ ਦੇ ਜ਼ਿਲਾ ਮੁਖੀ ਕਰਨਲ ਕੁਲਜਿੰਦਰ ਸਿੰਘ, ਤਹਿਸੀਲ ਹੈੱਡ ਭੁਲੱਥ ਕਰਨਲ ਕੇ. ਐਸ. ਸੰਧੂ, ਤਹਿਸੀਲ ਹੈੱਡ ਕਪੂਰਥਲਾ ਕੈਪਟਨ ਗੁਰਦੀਪ ਸਿੰਘ, ਤਹਿਸੀਲ ਹੈੱਡ ਸੁਲਤਾਨਪੁਰ ਲੋਧੀ ਲੈਫਟੀਨੈਂਟ ਕਮਾਂਡਰ ਸਲਵੰਤ ਸਿੰਘ, ਤਹਿਸੀਲ ਹੈੱਡ ਫਗਵਾੜਾ ਕਰਨਲ ਤਰਨਜੀਤ ਸਿੰਘ ਅਤੇ ਜ਼ਿਲਾ ਸੁਪਰਵਾਈਜ਼ਰ ਕੈਪਟਨ ਰਣਜੀਤ ਸਿੰਘ ਹਾਜ਼ਰ ਸਨ।  

ਕੈਪਸ਼ਨ :

-ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼ਟੀਨੈਂਟ ਜਨਰਲ ਟੀ. ਐਸ ਸ਼ੇਰਗਿੱਲ। ਨਾਲ ਹਨ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਓ. ਐਸ. ਡੀ ਸ੍ਰੀ ਕਰਨਵੀਰ ਸਿੰਘ ਤੇ ਹੋਰ।

ਸਿਵਲ ਸਰਜਨ ਵੱਲੋਂ ਕੋਵਿਡ 19 ਨੂੰ ਲੈ ਕੇ ਮੀਟਿੰਗ ਦਾ ਆਯੋਜਨ

ਸਥਿਤੀ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਦੀ ਲੋੜ

ਕਪੂਰਥਲਾ,  ਅਪ੍ਰੈਲ 2020-  (ਹਰਜੀਤ ਸਿੰਘ ਵਿਰਕ) -ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਰਹਿਨੁਮਾਈ ਹੇਠ ਕੋਰੋਨਾ ਵਾਇਰਸ ਦੀ ਜਿਲੇ ਵਿੱਚ ਸਥਿਤੀ ਨੂੰ ਲੈ ਕੇ ਜਿਲਾ ਹਸਪਤਾਲ ਦੇ ਡਾਕਟਰਾਂ ਅਤੇ ਜਿਲਾ ਰੈਪਿਡ ਰਿਸਪਾਂਸ ਟੀਮ ਨਾਲ ਦੀ ਇੱਕ ਮੀਟਿੰਗ ਕੀਤੀ ਗਈ। ਉਨ੍ਹਾਂ ਸਟਾਫ ਨੂੰ ਆਈਸੋਲੇਸ਼ਨ ਵਾਰਡ ਦੇ ਸਾਰੇ ਇੰਤਜਾਮ ਜਿਵੇਂ ਕਿ ਲਾਜਿਸਟਿਕਸ, ਸਟਾਫ ਡਿਊਟੀ ਦਾ ਰੋਸਟਰ, ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਦੇਖ ਰੇਖ ਸੰਬੰਧੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਦੇਣ ਨੂੰ ਕਿਹਾ।ਉਨ੍ਹਾਂ ਇਹ ਵੀ ਕਿਹਾ ਕਿ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਵੇਂ ਕਿ ਸਟਾਫ ਦੀ ਘਾਟ, ਸਮਾਨ ਦੀ ਕਮੀ ਅਤੇ ਸਟਾਕ ਦੀ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਨੂੰ ਸਿੱਧੇ ਤੌਰ ਤੇ ਦਿੱਤੀ ਜਾਵੇ।ਉਨ੍ਹਾਂ ਇਹ ਵੀ ਹਦਾਇਤ ਦਿੱਤੀ ਕਿ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਿਹਾ ਸਟਾਫ ਬਿਨ੍ਹਾਂ ਪ੍ਰੋਟੈਕਟਿਵ ਗਿਅਰ ਤੋਂ ਆਈਸੋਲੇਸ਼ਨ ਵਾਰਡ ਦੇ ਗੇਟ ਤੇ ਪ੍ਰਵੇਸ਼ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿੱਚ ਹਰ ਤਰ੍ਹਾਂ ਦੇ ਇੰਤਜਾਮ ਕੀਤੇ ਜਾਣ।ਨਾਲ ਹੀ ਉਨਾਂ ਇਹ ਵੀ ਹਦਾਇਤ ਕੀਤੀ ਕਿ ਸ਼ੱਕੀ ਮਰੀਜ ਨੂੰ ਗਾਊਨ, ਗਲਵਜ ਤੇ ਮਾਸਕ ਪਵਾ ਕੇ ਹੀ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਜਾਵੇ।  ਸਿਵਲ ਸਰਜਨ ਨੇ ਜੋਰ ਦਿੱਤਾ ਕਿ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਜਾਏ ਤੇ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਈ ਜਾਏ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਨੂੰ ਸਟਰੀਮ ਲਾਈਨ ਕਰਨਾ  ਸਭ ਦੀ ਸਮੂਹਕ ਜਿੰਮੇਵਾਰੀ ਹੈ ਤੇ ਇਸ ਜਿੰਮੇਵਾਰੀ ਨੂੰ ਨਿਭਾਇਆ ਜਾਏ। ਨਾਲ ਹੀ ਉਨ੍ਹਾਂ ਟੀਮ ਦੇ ਸਾਰੇ ਮੈਂਬਰਾਂ ਨੂੰ  ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣ ਲਈ ਵੀ ਪ੍ਰੇਰਿਆ।ਇਸ ਮੌਕੇ ਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲੇ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਭਨਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਸਥਿਤੀ ਨਾਲ ਨਿਪਟਣ ਲਈ ਇੱਕ ਟੀਮ ਵੱਜੋਂ ਕੰਮ ਕੀਤਾ ਜਾਵੇ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਰਵੀਜੀਤ, ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਕੰਵਲਜੀਤ, ਡਾ. ਪ੍ਰੁੇਮਪਾਲ, ਡਾ. ਹਰਪ੍ਰੀਤ ਮੋਮੀ ਤੋਂ ਇਲਾਵਾ ਹੋਰ ਹਾਜਰ ਸਨ।

ਭਾਈ ਨਿਰਮਲ ਸਿੰਘ ਸ਼ਸ਼ਕਾਰ ਵਿਰੋਧ ਕਰਕੇ mc ਹਰਪਾਲ ਤੇ ਉਸਦਾ ਸਾਥ ਦੇਣ ਵਾਲਿਆਂ ਨੇ ਸਿੱਖ ਕੌਮ ਨੂੰ  ਕੀਤਾ ਸ਼ਰਮਸਾਰ --ਗੁਰਸੇਵਕ ਮੱਲਾ

ਬਰਨਲਾ , ਅਪ੍ਰੈਲ 2020 -( ਗੁਰਸੇਵਕ ਸੋਹੀ)- ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਸ਼ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਦੇ ਮੌਤ ਤੇ ਗਹਿਰੇ ਦੁੱਖ ਦਾ ਪ੍ਗਟਾਵਾ ਕਰਦਿਆਂ ਕਿਹਾ ਭਾਈ ਸਾਹਬ ਵਿਛੌੜੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਇਸ  ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ ਮੱਲਾ ਨੇ ਕਿਹਿ ਕਿ ਕਾਂਗਰਸੀ ਐਮ ਸੀ ਹਰਪਾਲ ਹੁੰਦਲ ਨੇ ਆਪਣੇ ਹੋਰ ਸਾਥੀਆਂ  ਨਾਲ  ਮਿਲਕੇ ਵੇਰਕਾ ਸ਼ਮਸ਼ਾਨ ਘਾਟ ਨੂੰ  ਤਾਲਾ ਲਾਇਆ ਤਾਂਕਿ ਭਾਈ ਸਾਹਬ ਦਾ ਅੰਤਿਮ ਸ਼ਸ਼ਕਾਰ ਦਾ ਵਿਰੋਧ ਕਰਨਾ  ਬਹੁਤ ਘਨੋਣੀ ਹਰਕਤ ਹੀ ਨਹੀਂ ਪੂਰੀ ਸਿੱਖ ਕੌਮ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ । ਇਸ ਹੰਕਾਰੀ ਨੇ ਇਹ ਸਾਬਤ ਕਰ ਦਿਤਾ ਕਾਂਗਰਸੀ ਕਦੇ ਸਿੱਖ ਕੌਮ ਦੇ ਦਰਦੀ ਨਹੀਂ ਬਣ ਸਕਦੇ । ਸ਼ਰੋਮਣੀ ਕਮੇਟੀ ਸਖਤੀ ਨਾਲ ਇਹ ਮਤਾ ਪਾਸ ਕਰਨਾ ਚਾਹੀਦਾ ਅਜਿਹੇ ਲੋਕਾਂ ਘਰ ਕਿਸੇ ਵੀ ਤਰਾਹ ਦੇ ਜੇ ਸਮਾਗਮ ਹੁੰਦਾ ਤਾਂ ਕੌਈ ਰਾਗੀ ਜਾਂ ਗਰੰਥੀ ਸੋਵਾ ਨਾ ਕਰੇ ਤਾਂ ਕਿ ਹੰਕਾਰੀਆਂ ਨੂੰ ਅਕਲ ਆ ਜਾਵੇ ਅਤੇ ਅੱਗੇ ਕੌਈ ਲਾਹਣਤੀ ਲੋਕ ਅਜਿਹੀ ਘਨੌਣੀ ਹਰਕਤ ਬਾਰੇ ਸੌਚ ਵੀ ਨਾ ਸਕਣ

ਕਰੋਨਾ ਨੂੰ ਲੈ ਕੇ ਠੁੱਲੀਵਾਲ 'ਤੇ ਨਿਹਾਲੂਵਾਲ ਦੀਆਂ ਪੰਚਾਇਤਾਂ ਨੇ ਪਿੰਡਾਂ ਨੂੰ ਕੀਤਾ ਸੀਲ।

 ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-

ਪੂਰੀ ਦੁਨੀਆ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਲੈ ਕੇ ਹੁਣ ਪਿੰਡ ਵਿੱਚ ਦਾਖਲ ਹੋਣ ਤੇ ਬਾਹਰ ਜਾਣ ਵਾਲੇ ਵਿਆਕਤੀਆ ਦੀ ਰੱਖੀ ਜਾਵੇਗੀ ਪੂਰੀ ਜਾਣਕਾਰੀ ਪਿੰਡਾਂ ਦੇ ਲੋਕਾਂ ਚ ਵੀ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਨੂੰ ਲਾਗੂ ਕਰਾਉਣ ਲਈ ਹੁਣ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ 'ਤੇ ਵੱਖ ਵੱਖ ਕਲੱਬਾਂ,ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਆਪਣੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਦੇ ਲਈ ਆਪਣੇ ਪਿੰਡਾਂ ਦੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਕੀਤੇ ਦੌਰੇ ਦੌਰਾਨ ਦੇਖਿਆ ਕਿ ਪਿੰਡ ਠੁੱਲੀਵਾਲ 'ਤੇ ਨਿਹਾਲੂਵਾਲ ਦੀਆਂ ਪੰਚਾਇਤਾਂ 'ਤੇ ਯੂਥ ਕਲੱਬਾਂ ਵੱਲੋਂ ਵੀ ਆਪਣੇ ਪਿੰਡਾਂ ਨੂੰ ਜੋੜਦੇ ਰਸਤੇ ਸੀਲ ਕਰਕੇ ਪਹਿਰਾ ਲਗਾ ਦਿੱਤਾ ਹੈ 'ਤੇ ਪਿੰਡਾਂ 'ਚ ਬਾਹਰੋਂ ਆਉਣ ਵਾਲੇ ਵਿਅਕਤੀਆਂ 'ਤੇ ਮੁਕੰਮਲ ਰੋਕ ਲਗਾ ਕਿ ਸਿਰਫ਼ ਮਰੀਜ਼ਾਂ ਆਦਿ ਹੋਰ ਜਰੂਰੀ ਕੰਮਾਂ ਵਾਲਿਆਂ ਨੂੰ ਪੂਰਾ ਰਿਕਾਰਡ ਰੱਖ ਕੇ ਪਿੰਡ ਤੋਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਚੇਨ ਤੋੜਨ ਲਈ ਸਰਕਾਰ ਵੱਲੋਂ ਕਰਫਿਊ ਦੌਰਾਨ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਅਸੀਂ ਆਪੋ ਆਪਣੇ ਪਿੰਡਾਂ ਨੂੰ ਸੀਲ ਕਰਕੇ ਪਹਿਰੇ ਲਗਾ ਦਿੱਤੇ ਹਨ। ਉਨਾਂ ਦੱਸਿਆ ਕਿ ਪਿੰਡਾਂ 'ਚ ਦਾਖਲ ਹੋਣ 'ਤੇ ਬਾਹਰ ਜਾਣ ਵਾਲੇ ਵਿਅਕਤੀ ਦੀ ਪੂਰੀ ਜਾਣਕਾਰੀ ਰੱਖੀ ਜਾਵੇਗੀ। ਉਨਾਂ ਹੋਰਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਆਪੋ ਆਪਣੇ ਪਿੰਡਾਂ ਨੂੰ ਸਰੁੱਖਿਤ ਰੱਖਣ ਲਈ ਕਰਫਿਊ ਨੂੰ ਮੁਕੰਮਲ ਲਾਗੂ ਕੀਤਾ ਜਾਵੇ। ਇਸ ਮੌਕੇ ਸਰਪੰਚ ਬਲਜੀਤ ਕੌਰ ਠੁੱਲੀਵਾਲ, ਸਾਬਕਾ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ,ਪੰਚ ਪਰਮਜੀਤ ਸਿੰਘ ਸੰਮੀ ਠੁੱਲੀਵਾਲ,ਸਰਪੰਚ ਕਿਰਨਜੀਤ ਕੌਰ ਨਿਹਾਲੂਵਾਲ, ਕਲੱਬ ਪ੍ਰਧਾਨ ਜਸਵਿੰਦਰ ਸਿੰਘ ਨਿਹਾਲੂਵਾਲ, ਗੁਰਸੇਵਕ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਤਰਨਪ੍ਰੀਤ ਸਿੰਘ, ਰਾਜਵੀਰ ਧਾਲੀਵਾਲ, ਰਾਜੂ ਧਾਲੀਵਾਲ, ਮਨੂੰ ਪੰਡਿਤ, ਰੂਬੀ, ਜੱਸੀ, ਗੁਰਦੀਪ ਸਿੰਘ ਹਾਜਰ ਸਨ।  

ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।ਐਸ ਐਸ ਪੀ ਬਰਨਾਲਾ

ਜ਼ਿਲੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਵਿਚ ਲੱਗਣਗੇ ਠੀਕਰੀ ਪਹਿਰੇ

ਪਿੰਡ ਵਿਚ ਆਉਣ ਅਤੇ ਬਾਹਰ ਜਾਣ ਵਾਲਿਆਂ ਦਾ ਰੱਖਿਆ ਜਾਵੇਗਾ ਪੂਰਾ ਰਿਕਾਰਡ
ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ

ਕਪੂਰਥਲਾ ,ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲਾ ਕਪੂਰਥਲਾ ਵਿਚ ਪੈਂਦੇ ਪਿਡਾਂ ਵਿਚ ਪੰਚਾਇਤਾਂ ਦੇ ਸਹਿਯੋਗ ਨਾਲ ਠੀਕਰੀ ਪਹਿਰੇ ਲਗਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਪੈਂਦੇ ਪੰਜਾਂ ਬਲਾਕਾਂ ਵਿਚ ਪੈਂਦੀਆਂ ਗ੍ਰਾਮ ਪੰਚਾਇਤਾਂ ਵਿਚ ਅਗਲੇ ਹੁਕਮਾਂ ਤੱਕ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣਗੇ, ਜਿਸ ਸਬੰਧੀ ਹਰੇਕ ਪੰਚਾਇਤ ਵਿਚ ਇਕ ਰਜਿਸਟਰ ਲਗਾਇਆ ਜਾਵੇਗਾ। ਇਸ ਰਜਿਸਟਰ ਵਿਚ ਪਿੰਡ ਵਿਚ ਆਉਣ ਵਾਲੇ ਬਾਹਰ ਜਾਣ ਵਾਲੇ ਵਿਅਕਤੀਆਂ ਦਾ ਇੰਦਰਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਹਰੇਕ ਪਿੰਡਾਂ ਵਿਚ ਦੁਕਾਨਾਂ, ਡੇਅਰੀਆਂ, ਬੈਂਕਾਂ, ਏ. ਟੀ. ਐਮਜ਼ ਆਦਿ ਦੇ ਬਾਹਰ ਗਾਹਕਾਂ ਵਾਸਤੇ ਦੋ-ਦੋ ਮੀਟਰ ਦੀ ਦੂਰੀ ’ਤੇ ਗੋਲੇ ਲਗਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰਾਂ ਗਲੀਆਂ ਵਿਚ ਘੁੰਮਣ ਅਤੇ ਛੋਟੇ-ਛੋਟੇ ਇਕੱਠ ਕਰਨ ਤੋਂ ਵੀ ਗੁਰੇਜ਼ ਕਰਨ ਅਤੇ ਪਿੰਡਾਂ ਤੋਂ ਬਾਹਰ ਨਾ ਜਾਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।
ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ ਨੇ ਵੀ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਅ ਰੱਖਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਆਪਣੇ-ਆਪਣੇ ਪਿੰਡ ਵਿਚ ਠੀਕਰੀ ਪਹਿਰੇ ਲਗਾਉਣ ਦੀ ਅਪੀਲ ਕੀਤੀ ਹੈ।ਾਸ ਤੇ ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ ਤੋਂ ਇਲਾਵਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਾਜ਼ਰ ਸਨ।
ਕੈਪਸ਼ਨ :-ਪਿੰਡਾਂ ਵਿਚ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੀਆਂ ਤਸਵੀਰਾਂ।

ਕੋਰੋਨਾ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲੋਕ-ਸਿਵਲ ਸਰਜਨ ਕਪੂਰਥਲਾ

ਲਾਕਡਾਊਨ ਲੋਕ ਹਿੱਤ ਲਈ, ਬੇਵਜਾ ਬਾਹਰ ਨਾ ਨਿਕਲੋ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਅਤੇ ਇਸ ਦੀ ਚੇਨ ਤੋੜਨ ਲਈ ਸਰਕਾਰ ਵੱਲੋਂ ਲਗਾਏ ਕਰਫਿੳੂ ਦਾ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਕਰਦਿਆਂ ਕਹੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਸਾਰੇ ਬਲਾਕਾਂ ਵਿਚ 10 ਅਤੇ ਸੈਕਟਰ ਵਾਈਜ਼ 26 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹੜੀਆਂ ਫੀਡ ਵਿਚ ਜਾ ਕੇ ਲੋਕਾਂ ਦੀ ਸਕਰੀਨਿੰਗ ਕਰ ਰਹੀਆਂ ਹਨ। ਉਨਾਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ ਅਤੇ ਬਾਹਰ ਜਾਣ ਤੋਂ ਗੁਰੇਜ਼ ਕਰਨ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਜੇਕਰ ਘਰ ਵਿਚ ਕਿਸੇ ਮੈਂਬਰ ਨੂੰ ਖਾਂਸੀ, ਬੁਖਾਰ ਆਦਿ ਦੇ ਲੱਛਣ ਹਨ ਤਾਂ ਉਨਾਂ ਤੋਂ ਦੂਰੀ ਬਣਾ ਕੇ ਰੱਖੋ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਦੀ ਕੋਸ਼ਿਸ਼ ਹੈ ਕਿ ਇਸ ਵਾਇਰਸ ਨੂੰ ਫੈਲਣ ਹੀ ਨਾ ਦਿੱਤਾ ਜਾਵੇ ਅਤੇ ਇਹ ਤਦ ਹੀ ਸੰਭਵ ਹੈ ਜੇਕਰ ਲੋਕ ਉਨਾਂ ਦਾ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਰਹਿਣਾ ਸਭਨਾਂ ਲਈ ਸੁਰੱਖਿਅਤ ਰਹਿਣ ਦਾ ਤਰੀਕਾ ਹੈ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਸਿਹਤ ਵਿਭਾਗ ਇਸ ਵਾਇਰਸ ’ਤੇ ਠੱਲ ਪਾਉਣ ਲਈ ਹਰ ਤਰਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਖੁਪਤਾ ਇੰਤਜ਼ਾਮ ਕੀਤੇ ਗਏ ਹਨ। ਉਨਾਂ ਜ਼ੋਰ ਦਿੱਤਾ ਕਿ ਬਿਨਾਂ ਵਜਾ ਘਰੋਂ ਬਾਹਰ ਨਾ ਨਿਕਲਿਆ ਜਾਵੇ। ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਕਰਨ ਲਈ ਘਰ ਦਾ ਸਿਰਫ ਇਕ ਮੈਂਬਰ ਹੀ ਬਾਹਰ ਜਾਵੇ ਅਤੇ ਘਰ ਅੰਦਰ ਆਉਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤੀ ਜਾਵੇ, ਜਿਵੇਂ ਕਿ ਹੱਥ, ਪੈਰ ਚੰਗੀ ਤਰਾਂ ਧੋਤੇ ਜਾਣ। ਉਨਾਂ ਕਿਹਾ ਕਿ ਖਾਂਸੀ ਜਾਂ ਛਿੱਕਣ ਵੇਲੇ ਮੂੰਹ ਅਤੇ ਨੱਕ ਕੂਹਣੀ ਅੱਗੇ ਰੱਖਿਆ ਜਾਵੇ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਕਿਸੇ ਵੀ ਤਰਾਂ ਦੀ ਕੋਤਾਹੀ ਕੋਰੋਨਾ ਵਾਇਰਸ ਦੇ ਚੱਲਦਿਆਂ ਸਭਨਾਂ ਲਈ ਖ਼ਤਰਨਾਮ ਸਿੱਧ ਹੋ ਸਕਦੀ ਹੈ। ਉਨਾਂ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਲਾਗੂ ਕੀਤੇ ਲਾਕਡਾੳੂਨ ਦੀ ਪਾਲਣਾ ਕਰਦਿਆਂ ਸਭਨਾਂ ਨੂੰ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਵਧਾਨੀ ਵਿਚ ਹੀ ਬਚਾਅ ਹੈ ਅਤੇ ਸਾਡੇ ਸਭਨਾਂ ਦੇ ਯਤਨਾਂ ਇਸ ਵਾਇਰਸ ਨੂੰ ਪੈਰ ਪਸਾਰਨ ਤੋਂ ਰੋਕ ਸਕਦੇ ਹਨ।
ਬਾਕਸ :
ਜ਼ਿਕਰਯੋਗ ਹੈ ਕਿ ਅੱਜ ਜ਼ਿਲੇ ਵਿਚ ਕੋਈ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ। ਪਿਛਲੇ ਦਿਨੀਂ ਭੁਲੱਥ ਦੇ ਪਿੰਡ ਸੀਕਰੀ ਦਾ ਜਿਹੜਾ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ, ਉਸ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸਿਹਤ ਵਿਭਾਗ ਦੀ ਲੋਕਾ ਨੂੰ ਅਪੀਲ ਹੈ ਕਿ ਜੇਕਰ ਖਾਂਸੀ, ਜੁਕਾਮ ਵਰਗੇ ਲੱਛਣ ਨਜ਼ਰ ਆਉਣ ਤਾਂ ਉਹ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਦੇ ਫਲੂ ਕਾਰਨਰ ਵਿਖੇ ਸੰਪਰਕ

ਸਮਾਜਿਕ ਦੂਰੀ ਰੱਖਣ ਲਈ ਪਿੰਡ ਪੱਧਰ ’ਤੇ ਵਰਤੀਆਂ ਜਾ ਰਹੀਆਂ ਨੇ ਸਾਵਧਾਨੀਆਂ-ਅਵਤਾਰ ਸਿੰਘ ਭੁੱਲਰ

ਪੰਚਾਇਤਾਂ ਵੱਲੋਂ ਹਦਾਇਤਾਂ ਦੀ ਕਰਵਾਈ ਜਾ ਰਹੀ ਹੈ ਪਾਲਣਾ

ਕਪੂਰਥਲਾ, ਅਪ੍ਰੈਲ 2020- (ਹਰਜੀਤ ਸਿੰਘ ਵਿਰਕ)-
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਅੱਜ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਥੇ ਸਮਾਜਿਕ ਦੂਰੀ ਰੱਖਣ ਲਈ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀਆ ਹਦਾਇਤਾਂ ਦੀ ਪਾਲਣਾ ਕਰਦਿਆਂ ਸਮੂਹ ਪੰਚਾਇਤਾਂ ਵੱਲੋਂ ਪਿੰਡਾਂ ਵਿਚ ਸਮਾਜਿਕ ਦੂਰੀ ਰੱਖਣੀ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਅਪੀਲ ਵੀ ਕੀਤੀ ਕਿ ਇਸ ਔਖੀ ਘੜੀ ਵਿਚ ਜੋ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਹ ਸਾਰੀਆਂ ਉਨਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਹੀ ਕੀਤੀਆਂ ਗਈਆਂ ਹਨ। ਇਸ ਲਈ ਇਨਾਂ ਹਦਾਇਤਾਂ ਦੀ ਪਾਲਣਾ ਕਰਕੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਇਕੱਠ ਨਾ ਕੀਤਾ ਜਾਵੇ ਅਤੇ ਦੁੱਧ, ਸਬਜ਼ੀ ਜਾਂ ਦਵਾਈ ਆਦਿ ਲੈਣ ਮੌਕੇ ਆਪਣੀ ਸਿਹਤ ਦਾ ਖਿਆਲ ਪੂਰੀ ਮੁਸਤੈਦੀ ਨਾਲ ਇਕ-ਦੂਜੇ ਤੋਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨਾਂ ਪੰਚਾਇਤਾਂ ਵੱਲੋਂ ਇਸ ਸਬੰਧੀ ਜਿੰਮੇਵਾਰੀ ਨਾਲ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਇਸ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵਿਭਾਗ ਵੱਲੋਂ ਪਿੰਡਾਂ ਵਿਚ ਸੈਨੀਟਾਈਜ਼ਰ ਦਾ ਛਿੜਕਾਅ ਵੀ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਨਾਂ ਫਗਵਾੜਾ ਬਲਾਕ ਦੇ ਪਿੰਡ ਸਪਰੋੜ, ਨੰਗਲ ਮੱਝਾ ਅਤੇ ਕਪੂਰਥਲਾ ਬਲਾਕ ਦੇ ਕਾਦੂਪੁਰ ਅਤੇ ਦਬੁਰਜੀ ਆਦਿ ਦਾ ਦੌਰਾ ਕੀਤਾ। ਇਸ ਮੌਕੇ ਬੀ. ਡੀ. ਪੀ. ਓ ਫਗਵਾੜਾ ਸ੍ਰੀ ਨੀਰਜ ਕੁਮਾਰ, ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ ਅਤੇ ਹੋਰ ਅਧਿਕਾਰੀ ਉਨਾਂ ਦੇ ਨਾਲ ਸਨ।
ਕੈਪਸ਼ਨ :-ਪਿੰਡ ਕਾਦੂਪੁਰ ਵਿਖੇ ਪੰਚਾਇਤ ਵੱਲੋਂ ਸਮਾਜਿਕ ਦੂਰੀ ਬਣਾਈ ਰੱਖਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ। ਨਾਲ ਹਨ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਸਰਪੰਚ ਨਰਿੰਦਰ ਪਾਲ ਸਿੰਘ ਤੇ ਹੋਰ।

ਰੈੱਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਕਰਵਾਈ ਮੁਹੱਈਆ

ਕਪੂਰਥਲਾ, ਅਪ੍ਰੈਲ  2020 -(ਹਰਜੀਤ ਸਿੰਘ ਵਿਰਕ)-
ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਫਿੳੂ ਦੌਰਾਨ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਐਸ. ਡੀ. ਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਪੂਰਥਲਾ ਸ੍ਰੀ ਧਰਮਿੰਦਰ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਨਗਰ ਵਿਖੇ ਗਲੀ ਨੰਬਰ 2 ਅਤੇ ਪਿੰਡ ਮੈਣਵਾਂ ਵਿਖੇ ਲੋੜਵੰਦਾਂ ਨੂੰ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ। ਇਨਾਂ ਕਿੱਟਾਂ ਵਿਚ 10 ਕਿਲੋ ਆਟਾ, 2 ਕਿਲੋ ਖੰਡ, 1 ਕਿਲੋ ਕਾਲੇ ਛੋਲੇ, 250 ਗ੍ਰਾਮ ਚਾਹ ਪੱਤੀ, ਅੱਧਾ ਲੀਟਰ ਤੇਲ, 1 ਕਿਲੋ ਨਮਕ, ਕੱਪੜੇ ਧੋਣ ਵਾਲੇ 2 ਸਾਬਣ, ਨਹਾਉਣ ਵਾਲਾ ਇਕ ਸਾਬਣ ਅਤੇ ਦੋ ਮਾਚਿਸਾਂ ਸ਼ਾਮਿਲ ਸਨ। ਇਸ ਮੌਕੇ ਉਨਾਂ ਸਬੰਧਤ ਲੋੜਵੰਦ ਪਰਿਵਾਰਾਂ ਨੂੰ ਕਿਹਾ ਕਿ ਉਹ ਇਸ ਰਾਸ਼ਨ ਦੀ ਵਰਤੋਂ ਮਿਲ ਕੇ ਕਰਨ ਅਤੇ ਜਦੋਂ ਉਨਾਂ ਨੂੰ ਹੋਰ ਰਾਸ਼ਨ ਲੋੜੀਂਦਾ ਹੋਵੇ ਤਾਂ ਉਹ ਫੋਨ ਰਾਹੀਂ ਰੈੱਡ ਕਰਾਸ ਸੁਸਾਇਟੀ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰੇਕ ਲੋੜਵੰਦ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਸ ਔਖੀ ਘੜੀ ਵਿਚ ਕੋਈ ਵੀ ਭੁੱਖਾ ਨਾ ਰਹੇ। ਇਸ ਮੌਕੇ ਸਮਾਜ ਸੇਵਕ ਸ੍ਰੀ ਗੁਰਮੁਖ ਸਿੰਘ ਢੋਡ ਵੀ ਉਨਾਂ ਦੇ ਨਾਲ ਸਨ।
ਕੈਪਸ਼ਨ :-ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਤਿਆਰ ਕਰਵਾਈ ਸਹਾਇਤਾ ਸਮੱਗਰੀ ਦੀਆਂ ਕਿੱਟਾਂ ਲੋੜਵੰਦਾਂ ਨੂੰ ਤਕਸੀਮ ਕਰਦੇ ਹੋਏ ਐਸ. ਡੀ. ਓ ਸ੍ਰੀ ਧਰਮਿੰਦਰ ਸਿੰਘ।

ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।ਐਸ ਐਸ ਪੀ ਬਰਨਾਲਾ

ਪਿੰਡ ਭੱਦਲਵੱਡ,ਹਮੀਦੀ,ਠੁੱਲੀਵਾਲ,ਨਾਲ ਮਨਾਲ ਅਤੇ ਕੁਰੜ ਚ ਵੰਡਿਆਂ ਲੋੜਵੰਦਾਂ ਨੂੰ ਰਾਸ਼ਨ।
  ਬਰਨਾਲਾ-ਮਹਿਲ ਕਲਾਂ-ਅਪ੍ਰੈਲ (ਗੁਰਸੇਵਕ ਸਿੰਘ ਸੋਹੀ )-

ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਵੱਲੋਂ ਅੱਜ ਪਿੰਡ ਭੱਦਲਵੱਡ,ਹਮੀਦੀ ,ਠੁੱਲੀਵਾਲ, ਮਨਾਲ,  ਅਤੇ ਕੁਰੜ ਵਿਖੇ ਜਿਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ,ਉਥੇ ਕਰੋਨਾ ਵਾਇਰਸ ਦੇ ਫੈਲਾਅ ਅਤੇ ਇਸ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਜਿਲਾ ਪੁਲਸ ਮੁਖੀ ਸੰਦੀਪ ਗੋਇਲ ਨੇ ਕਿਹਾ ਕਿ ਵਿਸ਼ਵ ਭਰ ਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਨੂੰ ਅਸੀ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਖਤਮ ਕਰ ਸਕਦੇ ਹਾਂ। ਉਂਨਾ ਕਿਹਾ ਕਿ ਕਰਫਿਊ ਦੌਰਾਨ ਲੋੜਵੰਦ ਲੋਕਾਂ ਨੂੰ ਜਰੂਰੀ ਵਸਤਾਂ ਪਹੁੰਚਾਉਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੇ ਆਪਣੇ ਸਿਰ ਲਈ ਹੈ। ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਵਾਇਰਸ ਦੀ ਜੜ ਪੁੱਟਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਲਾਗੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸ੍ਰੀ ਗੋਇਲ ਨੇ ਕਿਹਾ ਕਿ ਭਾਵੇਂ ਵਿਸ਼ਵ ਭਰ ਚ ਕਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਵਗੈਰਾ ਨਹੀ ਬਣੀ , ਪਰ ਆਪਸ ਚ 5 ਫੁੱਟ ਦੀ ਦੂਰੀ, ਹੱਥਾਂ ਤੇ ਉਗਲਾਂ ਦੀ ਸਫਾਈ ਸਮੇਤ ਹੋਰ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀ ਕਰੋਨਾ ਨੂੰ ਹਰਾ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਰਾਉਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸੀ ਆਈ ਏ ਇੰਚਾਰਜ ਬਲਜੀਤ ਸਿੰਘ, ਐਸ ਐਚ ਓ ਠੁੱਲੀਵਾਲ ਹਰਬੰਸ ਸਿੰਘ, ਸਬ ਇੰਸਪੈਕਟਰ ਗੁਰਬਚਨ ਸਿੰਘ , ਏ ਐਸ ਆਈ ਹਰਜਿੰਦਰ ਸਿੰਘ ਨਿਹਾਲੂਵਾਲ, ਜਸਵਿੰਦਰ ਸਿੰਘ ਹਮੀਦੀ, ਸਰਪੰਚ ਜਸਪ੍ਰੀਤ ਕੌਰ ਮਾਂਗਟ, ਪੰਚ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਂਗਟ, ਪ੍ਰਧਾਨ ਏਕਮ ਸਿੰਘ ਦਿਓਲ, ਪੰਚ ਅਮਰ ਸਿੰਘ, ਡਾ ਅਮਰਜੀਤ ਸਿੰਘ, ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਸਰਪੰਚ ਸਿਵਰਾਜ ਸਿੰਘ ਢਿੱਲੋਂ ਭੱਦਲਵੱਡ, ਫੌਜੀ ਜਸਪਾਲ ਸਿੰਘ, ਕਰਤਾਰ ਸਿੰਘ ਮਨਾਲ ਆਦਿ ਪਤਵੰਤੇ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਨੇ ਪ੍ਰੀ-ਪ੍ਰਾਇਮਰੀ ਤੋਂ ਚੌਥੀ ਜਮਾਤ ਤੱਕ ਦਾ ਨਤੀਜਾ ਆਨ ਲਾਈਨ ਕੀਤਾ ਜਾਰੀ

ਬਰਨਾਲਾ,ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ)-

ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਬੀਹਲਾ ਵੱਲੋ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸਕੂਲ ਦਾ ਸਾਲਾਨਾ ਨਤੀਜਾ ਆਨਲਾਈਨ ਜਾਰੀ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਂਡ-ਟੀਚਰ ਮਾਸਟਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਸਕੂਲ ਬੰਦ ਚੱਲ ਰਹੇ ਹਨ।ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਜਮਾਤ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਸਕੂਲ ਬੰਦ ਹੋਣ ਤੋਂ ਪਹਿਲਾਂ ਹੋ ਚੁੱਕੇ ਸਨ।ਇਸ ਲਈ ਹੁਣ ਸਕੂਲ ਬੰਦ ਕਰਨ ਮਹਿਕਮੇ ਦੀਆਂ ਹਦਇਤਾਂ ਅਨੁਸਾਰ ਸਕੂਲ ਦਾ ਸਾਲਾਨਾਂ ਨਤੀਜਾ ਆਨਲਾਈਨ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਹੈ ਕਿ ਪ੍ਰੀ-ਪ੍ਰਾਇਮਰੀ-1 ਦੇ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ- 2, ਪ੍ਰੀ-ਪ੍ਰਾਇਮਰੀ-2 ਦੇ ਵਿਦਿਆਰਥੀਆਂ ਨੂੰ ਪਹਿਲੀ ਜਮਾਤ,ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਦੂਜੀ ਜਮਾਤ,ਦੇ ਵਿਦਿਆਰਥੀਆਂ ਨੂੰ ਤੀਜੀ ਜਮਾਤ, ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਚੌਥੀ ਜਮਾਤ, ਚੌਥੀ ਜਮਾਤ, ਦੇ ਵਿਦਿਆਰਥੀਆਂ ਨੂੰ ਪੰਜਵੀਂ ਜਮਾਤ ਵਿੱਚ ਪ੍ਰਮੋਟ ਕੀਤਾ ਗਿਆ ਹੈ ਇਹ ਨਤੀਜਾ ਮਾਪਿਆ ਨੂੰ ਵੱਟਸਅੱਪ ਗਰੁੱਪਾ ਰਾਹੀ ਪਹੁੰਚਾ ਦਿੱਤਾ ਹੈ ਉਨ੍ਹਾਂ ਦੱਸਿਆ ਹੈ ਕਿ ਹੁਣ ਬੱਚਿਆਂ ਦੀ ਨਵੀਆ ਜਮਾਤਾਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ ।

ਕਰੋਨਾ ਵਾਇਰਸ ਅਤੇ ਪੰਜਾਬੀ ਲੋਕ✍️ ਅਮਨਜੀਤ ਸਿੰਘ ਖਹਿਰਾ

ਕਰੋਨਾ ਵਾਇਰਸ ਅਤੇ ਪੰਜਾਬੀ ਲੋਕ

ਮੈਂ ਕਿਸੇ ਵੀ ਪਾਰਟੀ ਜਾਂ ਲੀਡਰ ਦੀ ਸੁਪੋਰਟ ਨਹੀਂ ਕਰ ਰਿਹਾ,ਪਰ ਮੌਜੂਦਾ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਰਕਾਰਾਂ ਵੱਲੋ ਜਨਤਾ ਕਰਫਿਊ ਦਾ ਲਿਆ ਗਿਆ ਫੈਸਲਾ ਮੇਰੇ ਅਨੁਸਾਰ ਜਨਤਾ ਦੀ ਭਲਾਈ ਲਈ ਲਿਆ ਗਿਆ ਬਿਲਕੁਲ ਸਹੀ ਫੈਸਲਾ ਹੈ ਅਤੇ ਮੈਂ ਇਸਦਾ ਸਮੱਰਥਨ ਕਰਦਾ ਹਾਂ। ਇਸ ਫੈਸਲੇ ਦਾ ਬਹੁਤ ਲੋਕ ਵਿਰੋਧ ਵੀ ਕਰ ਰਹੇ ਹਨ ਅਤੇ ਆਖਦੇ ਹਨ ਸਰਕਾਰਾਂ ਨੂੰ ਇਸ ਦੀ ਰੋਕਥਾਮ ਕਰਨ ਲਈ ਕਦਮ ਪੁੱਟਣੇ ਚਾਹੀਦੇ ਹਨ ਨਾ ਕਿ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ । ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਦਮ ਕਿਹੜੇ ਹਨ ਜੋ ਸਾਡੇ ਤੋਂ 100 ਸਾਲ ਅੱਗੇ ਜਾ ਰਹੇ ਅਤੇ ਸਾਡੀ ਆਰਥਿਕਤਾ ਤੋਂ ਕਿਤੇ ਮਜਬੂਤ ਆਰਥਿਕਤਾ ਵਾਲੇ ਦੇਸ਼ ਵੀ ਇਸ ਖ਼ਤਰਨਾਕ ਕਰੋਨਾ ਵਾਇਰਸ ਦੀ ਰੋਕਥਾਮ ਲਈ ਨਹੀਂ ਪੁੱਟ ਸਕੇ ਅਤੇ ਇਸ ਅੱਗੇ ਆਪਣੇ ਗੋਡੇ ਟੇਕ ਗਏ।ਚੀਨ ਦੇ ਵੂਹਾਨ ਸਹਿਰ ਵਿੱਚੋਂ ਉੱਠਿਆ ਇਹ ਕਰੋਨਾ ਵਾਇਰਸ ਅੱਜ 180 ਦੇਸ਼ਾਂ ਦੇ 3 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ ,ਪਰ ਅਜੇ ਤੱਕ ਕੋਈ ਵੀ ਦੇਸ਼ ਇਸ ਦੀ ਵੈਕਸੀਨ ਦੀ ਖੋਜ ਨਹੀਂ ਕਰ ਸਕਿਆ ਅਤੇ ਜੇਕਰ ਖੋਜ਼ ਹੁੰਦੀ ਵੀ ਹੈ ਤਾਂ ਹੋ ਸਕਦਾ ਹੈ ਪ੍ਰੀਖਣ ਕਰਦੇ ਕਿੰਨੇ ਮਹੀਨੇ ਲੱਗ ਜਾਣ। ਪਰ ਸਾਡੇ ਭਾਰਤੀ ਖਾਸ ਕਰਕੇ ਪੰਜਾਬੀ ਪਤਾ ਨਹੀਂ ਕਿਹੜੇ ਕਦਮਾਂ ਦੀ ਗੱਲ ਕਰ ਰਹੇ ਹਨ ਜੋ ਇਹ ਡਬਲਿਪ ਮੁਲਕ ਨਹੀਂ ਦੇਖ ਸਕੇ ਜਾਂ ਸਾਡੀ ਆਹ ਫ਼ਿਤਰਤ ਹੀ ਕਿ ਅਸੀਂ ਹਮੇਸ਼ਾ ਨੁਕਤਾਚੀਨੀ ਹੀ ਕਰਨੀ ਹੈ । ਸੋਚਣ ਵਾਲੀ ਗੱਲ ਹੈ ਕਿ ਚੀਨ ਵਿੱਚ ਪਿਛਲੇ ਸਮੇਂ ਤੋਂ ਹੁਣ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ,ਓਥੇ ਇੱਕ ਕਰੋਨਾ ਹਸਪਤਾਲ ਬੰਦ ਹੋ ਗਿਆ ਅਤੇ ਚੀਨ ਦੀ ਜ਼ਿੰਦਗੀ ਹੌਲੀ-ਹੌਲੀ ਲੀਹ ਤੇ ਆ ਰਹੀ ਹੈ।ਪਰ ਇਹ ਸਭ ਕਿਵੇਂ ਹੋਇਆ ਜਦਕਿ ਇਹ ਸਭ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ।ਇਸ ਦਾ ਸਭ ਤੋਂ ਵੱਡਾ ਇਲਾਜ ਸਿਰਫ਼ ਨਾਕ-ਡਾਊਨ ਹੀ ਹੈ, ਜਿਸਦਾ ਚੀਨ ਨੂੰ ਬਹੁਤ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਾਅਦ ਪਤਾ ਲੱਗਾ । ਪਰ ਸਾਡੀਆਂ ਸਰਕਾਰਾਂ ਨੇ ਇਹ ਕਦਮ ਪਹਿਲਾਂ ਪੁੱਟ ਲਏ ਤਾਂ ਸਾਡੇ ਸਮਝਦਾਰ ਲੋਕ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਸਰਕਾਰਾਂ ਦੀ ਨਿੰਦਿਆ ਕਰਨ ਲੱਗ ਪਏ। ਇਹ ਗੱਲ ਸਹੀ ਹੈ ਕਿ ਗਰੀਬ ਲੋਕਾਂ ਦੀ ਜਿੰਦਗੀ ਹਰ ਰੋਜ ਕਮਾਈ ਅਤੇ ਖਾਂਦੀ ਵਾਲੀ ਹੈ ਪਰ ਜੇ ਦੇਖਿਆ ਜਾਵੇ ਕਿ ਮੀਂਹ-ਹਨੇਰੀ ਦੇ ਦੌਰਾਨ ਵੀ ਘਰ ਬੈਠ ਕੇ ਖਾਂਦੇ ਹਾਂ ਤਾਂ ਇਹਨਾਂ ਕੁਝ ਦਿਨਾਂ ਨਾਲ ਕੁਝ ਨਹੀਂ ਹੁੰਦਾ। ਜੇਕਰ ਤੰਦਰੁਸਤ ਅਤੇ ਜਿਉਂਦੇ ਰਹੇ ਤਾਂ ਬਥੇਰਾ ਕਮਾ ਸਕਦੇ ਹਾਂ ਜੇਕਰ ਕਮਾਉਣ ਵਾਲਾ ਹੀ ਨਾ ਰਿਹਾ ਤਾਂ ਫਿਰ ਕੀ ਹੋਵੇਗਾ? ਸੋ ਮੇਰੀ ਬੇਨਤੀ ਹੈ ਇਹਨਾਂ ਸਿਆਣੀ ਸੋਚ ਵਾਲੇ ਲੋਕਾਂ ਨੂੰ ਕਿ ਅਲੋਚਨਾ ਕਰਨ ਦੀ ਥਾਂ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਿੰਦਗੀ ਦਾ ਖਿਆਲ ਰੱਖ ਕੇ ਕੁਝ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਵੱਲ ਧਿਆਨ ਦੇਵੋ ਅਤੇ ਮੋਬਾਈਲ ਦੀ ਦੁਨੀਆਂ ਤੋਂ ਬਾਹਰ ਆ ਕੇ ਦੇਖੋ ਕਿ ਪਰਿਵਾਰ ਦੇ ਦੂਜੇ ਮੈਂਬਰ ਕਿੰਨੇ ਚੰਗੇ ਹਨ।  ਯਾਦ ਰੱਖੋ ਕਿ ਕਰੋਨਾ ਵਾਇਰਸ ਆਪਣੇ ਆਪ ਤੁਹਾਡੇ ਘਰ ਨਹੀਂ ਆਵੇਗਾ ਬਲਕਿ ਤੁਸੀ ਬਾਹਰ ਨਿਕਲ ਕੇ ਉਸਨੂੰ ਆਪ ਘਰ ਲੇ ਕੇ ਆਵੋਗੇ ਅਤੇ ਆਪਣੇ ਪਰਿਵਾਰ ਅਤੇ ਸਮਾਜ ਲਈ ਖਤਰੇ ਦੀ ਘੰਟੀ ਵਜਾਓਗੇ। ਆਓ ਇਸ ਵਾਇਰਸ ਦੀ ਚੇਨ ਤੋੜ ਕੇ ਆਪਣੇ ਆਪ ਅਤੇ ਦੂਸਰਿਆਂ ਨੂੰ  ਸੇਫ ਰੱਖੀਏ। ਅੱਜ ਜੇ ਤੁਸੀਂ ਆਪਣੇ ਆਪ ਨੂੰ ਬਚਾਓ ਗੇ ਤਾਂ ਦੂਜੇ ਨੂੰ ਵੀ ਬਚਾ ਲਵੋਗੇ।

 

  ✍️ ਅਮਨਜੀਤ ਸਿੰਘ ਖਹਿਰਾ

ਡਾਕਟਰ ਅਵਿਨਾਸ਼ ਜੋ ਕ੍ਰੋਨਾ ਵਾਇਰਸ  ਦੀ ਸਪੈਸ਼ਲ ਟ੍ਰੇਨਿੰਗ ਪ੍ਰਾਪਤ ਹੈ ਓਹਨਾਂ ਅਨੁਸਾਰ 

ਇਸਦਾ ਸਾਈਜ਼ .2-.5 ਮਾਈਕਰੋਨ ਹੈ ਕੁੱਝ ਜਰੂਰੀ ਗੱਲਾਂ ਜੋਂ ਓਹਨਾਂ ਦੱਸਿਆ :-

1. ਇਹ ਵਾਇਰਸ ਹਵਾ ਵਿੱਚ ਘੱਟ propagate ਹੁੰਦਾ ਹੈ।

2. Solid ਸਤਹ ਤੇ ਇਹ ਵਾਇਰਸ 6 ਦਿਨ ਤਕ ਜਿੰਦਾ ਰਹਿੰਦਾ ਹੈ।

3. ਕੱਪੜੇ ਤੇ ਇਹ 8 ਘੰਟੇ ਤੱਕ ਰਹਿੰਦਾ ਹੈ।

4. ਹਵਾ ਰਹੀ ਇਹ 1 ਮੀਟਰ ਤੱਕ ਮਾਰ ਕਰਦਾ ਹੈ।

5. ਸਿਹਤਮੰਦ ਵਿਅਕਤੀ ਨੂੰ ਮਾਸਕ ਪਿਹਨੱਣ ਦੀ ਜਰੂਰਤ ਨਹੀ ਕਿਉਕਿ ਮਾਸਕ ਵੀ ਇਸਦਾ ਜਰੀਆ ਬਣ ਸਕਦਾ ਹੈ।

6. ਦਿਨ ਵਿਚ ਹਰ ਵਾਰ ਸਾਬਣ ਨਾਲ ਘੱਟ ਤੋਂ ਘੱਟ 20 ਸੈਕੰਡ ਤਕ ਹੱਥ ਧੋਵੋ ਅਤੇ ਘਟੋ ਘੱਟ 3 ਵਾਰ ਚਿਹਰਾ ਸਾਬਣ  ਜਾ ਫੇਸਵਾਸ਼ ਨਾਲ ਧੋਵੋ।

7. ਜਾ ਸੈਨੀਟਈਜ਼ਰ ਦੀ ਵਰਤੋਂ ਕਰੋ ਜੀ ਐਲਕੋਹਲ ਬੇਸਡ ਹੋਵੇ।

8. ਘੱਟ ਤੋਂ ਘੱਟ ਚੇਹਰੇ ਨੱਕ ਅੱਖਾਂ ਨੂੰ ਹੱਥ ਲਗਾਓ।

9. ਖਾਂਸੀ ਸ਼ਿਕ ਆਉਣ ਤੇ ਰੁਮਾਲ ਜਾਂ ਟਿਸ਼ੂ ਪੇਪਰ ਦਾ ਇਸਤੇਮਾਲ ਕਰੋ।

10. ਕਿਸੇ ਨਾਲ ਹੱਥ ਨਾਂ ਮਿਲਾਓ ਨਾਂ ਹੀ ਜੱਫੀ ਪਾ ਕੇ ਮਿਲੋ।

11. ਇਹ 60 ਸਾਲ ਤੋਂ ਉੱਪਰ ਜਾਂ ਜਿਸਦੀ ਇਮੁਨਟੀ ਕਮਜ਼ੋਰ ਹੋਵੇ ਉਸਨੂੰ ਜਲਦੀ ਨੁਕਸਾਨ ਹੋਣ ਦਾ ਡਰ ਹੈ।

12. ਇਹ ਵਾਇਰਸ ਬਾਕੀ ਵਾਇਰਸ ਜਿਵੇਂ ਸ੍ਵਾਇਨ ਫਲੂ ਵਗੈਰਾ ਤੋਂ ਤੇਜ ਰਫ਼ਤਾਰ ਨਾਲ ਫੈਲਦਾ ਹੈ ਪਰ ਓਹਨਾਂ ਤੋਂ ਘੱਟ ਅਸਰਦਾਰ ਹੈ।  

13. ਸਾਬਣ ਜਾਂ ਐਲਕੋਹਲ ਨਾਲ ਇਸਦੀ ਬਾਹਰੀ ਪਰਤ ਖਤਮ ਹੋ ਜਾਂਦੀ ਹੈ ਅਤੇ ਇਹ ਨਸਟ ਹੋ ਜਾਂਦਾ ਹੈ।

14. ਇਮੁਨਿਟੀ ਬਣਾਈ ਰੱਖਣ ਲਈ ਵਿਟਾਮਿਨ ਸੀ ਵਾਲੇ ਫਲ ਜਿਵੇਂ ਸੰਤਰਾ , ਆਮਲਾ ਵਗੈਰਾ ਦਾ ਸੇਵਨ ਕਰੋ।

15. ਖੰਗ ,ਨਜਲਾ ,ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਇਸਦੇ ਲੱਛਣ ਹਨ। 

16. ਖੰਗ ,ਨਜਲਾ ਬੁਖਾਰ ਹੋਣ ਤੇ ਡਾਕਟਰ ਨੂੰ ਜਰੂਰ ਦਿਖਾਓ।

17. ਇਸ ਤੋਂ ਇਲਾਵਾ ਜਿਆਦਾ ਅਫਵਾਹਾਂ ਤੇ ਵਿਸ਼ਵਾਸ ਨਾਂ ਕਰੋ।

18. ਵਾਰ ਵਾਰ ਨੱਕ, ਅੱਖਾਂ ਅਤੇ ਮੂੰਹ ਨੂੰ ਹੱਥ ਨਾਂ ਲਗਾਓ ਕਿਉਕਿ ਵਾਇਰਸ ਨੱਕ ਅੱਖ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ।

ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਤਸਦੀਕ  ਦੀ ਪ੍ਰਕਿਰਿਆ ਤੋਂ ਛੋਟ:-ਬਲਬੀਰ ਸਿੰਘ ਸਿੱਧੂ 

ਕਪੂਰਥਲਾ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ) -

ਰਾਜ ਦੀ ਸਿਹਤ ਏਜੰਸੀ ਨੇ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਸਧਾਰਣ, ਸੀਜ਼ੇਰੀਅਨ ਅਤੇ ਉੱਚ ਜੋਖਮ ਵਾਲੇ ਜਣੇਪਿਆਂ ਦੇ ਨਿਰਧਾਰਤ ਹੈਲਥ ਪੈਕੇਜ ਅਧੀਨ ਕੀਤੇ ਜਾਂਦੇ ਇਲਾਜ ਨੂੰ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ (ਡੀ-ਰਿਜ਼ਰਵ) ਕੀਤਾ।

ਨੋਵਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ , ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ.) ਅਧੀਨ ਆਉਂਦੇ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਪਹਿਲਾਂ ਮਰੀਜ਼ਾਂ ਦੀ ਬਾਇਓਮੈਟ੍ਰਿਕ ਤਸਦੀਕ ਦੀ ਪ੍ਰਕਿਰਿਆ ਤੋਂ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਯੋਗ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮਰੀਜ਼ ਦੇ ਹਸਪਤਾਲ ਵਿੱਚ ਦਾਖ਼ਲ ਜਾਂ ਡਿਸਚਾਰਜ ਹੋਣੇ ਸਮੇਂ ਉਸਦੀ ਬਾਇਓਮੀਟ੍ਰਿਕ ਤਸਦੀਕ ਕਰਨ ਦੀ ਪ੍ਰਕਿਰਿਆ ਤੋਂ ਆਰਜ਼ੀ ਤੌਰ 'ਤੇ ਛੋਟ ਦਿੱਤੀ ਗਈ ਹੈ। ਇਸ ਯੋਜਨਾ ਅਧੀਨ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੁਣ ਸਿਰਫ ਈ-ਕਾਰਡ ਨੰਬਰ ਦੇ ਅਧਾਰ 'ਤੇ ਕੀਤੀ ਜਾਏਗੀ। ਸਾਰੇ ਸੂਚੀਬੱਧ ਹਸਪਤਾਲਾਂ ਨੂੰ ਇਸ ਫੈਸਲੇ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਦੇ ਮੱਦੇਨਜ਼ਰ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਦੇ ਭਾਰੀ ਬੋਝ ਨੂੰ ਵੇਖਦਿਆਂ ਸੂਬਾ ਸਰਕਾਰ ਵੱਲੋਂ ਜਣੇਪੇ ਨਾਲ ਸਬੰਧਤ   ਨਿਰਧਾਰਤ ਹੈਲਥ ਪੈਕੇਜਾਂ ਅਧੀਨ ਕੀਤੇ ਜਾਂਦੇ ਇਲਾਜ, ਜੋ ਕਿ ਪਹਿਲਾਂ  ਸਰਕਾਰੀ ਹਸਪਤਾਲਾਂ ਵਿੱਚ ਹੀ ਕੀਤਾ ਜਾਂਦਾ ਹੈ, ਨੂੰ ਰਾਖਵੇਂਕਰਨ ਦੇ ਦਾਇਰੇ ਤੋਂ ਬਾਹਰ (ਡੀ-ਰਿਜ਼ਰਵ) ਕੀਤਾ ਗਿਆ ਹੈ।ਇਸ ਡੀ-ਰਿਜ਼ਰਵ ਟਰੀਟਮੈਂਟ ਵਿਚ ਸਧਾਰਣ ਡਲਿਵਰੀ,ਸੀਜੇਰੀਅਨ ਡਿਲਿਵਰੀ ਅਤੇ ਉੱਚ ਜੋਖਮ ਡਲਿਵਰੀ ਆਦਿ ਸ਼ਾਮਲ ਹਨ। ਉਨ•ਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਸੁਰੱਖਿਆ ਲਈ ਇਲਾਜ ਦੀ ਇਹ ਸੁਵਿਧਾ ਹੁਣ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੂਚੀਬੱਧ ਪ੍ਰਾਈਵੇਟ ਹਸਪਤਾਲ ਤੋਂ ਲਈ ਜਾ ਸਕਦੀ ਹੈ ਜਿਸ ਲਈ ਸਰਕਾਰੀ ਹਸਪਤਾਲ ਕੋਈ ਰੈਫਰਲ ਪ੍ਰਾਪਤ ਕਰਨ ਦੀ ਲੋੜ ਨਹੀਂ।

ਮੰਤਰੀ ਨੇ ਕਿਹਾ ਕਿ ਲਾਭਪਾਤਰੀ ਉਕਤ ਇਲਾਜ ਲਈ ਕਿਸੇ ਵੀ ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿੱਚ ਜਾ ਸਕਦੇ ਹਨ। ਇਹ ਫੈਸਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਲਏ ਹਨ ਅਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਰਜਿਸਟਰ ਮਰੀਜ਼ਾਂ ਨੂੰ ਦੋ ਹਫਤਿਆਂ ਲਈ ਦਵਾਈ ਘਰ ਲੈਜਾਣ ਦੀ ਸਹੂਲਤ -ਬਲਬੀਰ ਸਿੰਘ ਸਿੱਧੂ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)- ਨੋਵੋਲ ਕੋਰੋਨਾਵਾਇਰਸ (ਕੋਵਿਡ-19) ਦੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਨਸ਼ਿਆਂ ਦੇ ਪੀੜਤ ਮਰੀਜ਼ਾਂ ਲਈ ਵੱਡੀ ਰਾਹਤ ਵਜੋਂ, ਪੰਜਾਬ ਸਰਕਾਰ ਨੇ 198 ਓਟ (ਓ.ਓ.ਟੀ.) ਕਲੀਨਿਕ, 35 ਸਰਕਾਰੀ ਨਸ਼ਾ ਛਡਾਊ ਕੇਂਦਰਾਂ ਅਤੇ 108 ਲਾਇਸੰਸਸ਼ੁਦਾ ਪ੍ਰਾਇਵੇਟ ਨਸ਼ਾ ਛਡਾਊ ਕੇਂਦਰਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਦੁਆਰਾ ਮੁਲਾਂਕਣ ਤੋਂ ਬਾਅਦ ਰਜਿਸਟਰਡ ਮਰੀਜ਼ਾਂ ਨੂੰ ਬੁਪ੍ਰੇਨੋਰਫਾਈਨ + ਨਲੋਕਸੋਨ ਦਵਾਈਆਂ ਦੀ ਦੋ ਹਫਤੇ ਦੀ ਡੋਜ਼ ਘਰ ਲੈਜਾਣ ਦੀ ਸਹੂਲਤ ਦੇਣ ਦੀ ਮਨਜੂਰੀ ਦਿੱਤੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਰ ਇਲਾਜ ਸੇਵਾਵਾਂ ਸਮੇਤ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੇ ਇਸ ਸਮੇਂ ਦੌਰਾਨ, ਸਰਕਾਰ ਨੇ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਰੀਜ਼ਾਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਇਹਨਾਂ ਕੇਂਦਰਾਂ ਵਿੱਚ ਦਵਾਈਆਂ ਲੈਣ ਦੌਰਾਨ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਸਬੰਧੀ ਉਨ੍ਹਾਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਹ ਕਦਮ ਇਹਨਾਂ ਕੇਂਦਰਾਂ ਵਿੱਚ ਨਸ਼ਿਆਂ ਦੇ ਮਰੀਜ਼ਾਂ ਦੇ ਆਉਣ-ਜਾਣ ਨੂੰ ਘੱਟ ਕਰਨ ਲਈ ਚੁੱਕੇ ਗਏ ਹਨ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਹੁਤੇ ਕੇਂਦਰ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਮਰੀਜ਼ਾਂ ਨੂੰ ਦਵਾਈ ਦੇ ਰਹੇ ਹਨ। ਰੋਜ਼ਾਨਾ ਦੀ ਔਸਤਨ ਡੋਜ਼ 3.2 ਗੋਲੀਆਂ ਦੇ ਮੁਕਾਬਲੇ ਪਿਛਲੇ ਦੋ ਦਿਨਾਂ ਵਿੱਚ, ਦਵਾਈ ਘਰ ਲੈਜਾਣ ਕਰਕੇ ਸਰਕਾਰੀ ਕੇਂਦਰਾਂ ਵਿੱਚ ਪ੍ਰਤੀ ਮਰੀਜ਼ ਔਸਤਨ ਡੋਜ਼ 11.4 ਗੋਲੀਆਂ ਹੋ ਗਈ ਹੈ। ਪਿਛਲੇ ਦੋ ਦਿਨਾਂ ਵਿੱਚ ਸਰਕਾਰੀ ਕੇਂਦਰਾਂ ਵੱਲੋਂ ਬੀਪੀਐਨ ਦੀਆਂ ਤਕਰੀਬਨ 3,09,796 ਗੋਲੀਆਂ ਅਤੇ ਨਿੱਜੀ ਕੇਂਦਰਾਂ ਵੱਲੋਂ 5,68,747 ਗੋਲੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਆਉਣ ਸਮੇਂ ਮਰੀਜ਼ਾਂ ਨੂੰ ਕੋਰੋਨਾਵਾਇਰਸ ਅਤੇ ਇਸ ਦੇ ਰੋਕਥਾਮ ਉਪਾਵਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਵਾਈ ਦੇਣ ਦੌਰਾਨ ਸਮਾਜਕ ਦੂਰੀ ਰੱਖੀ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਇਹ ਵੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਜਿਆਦਾ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਉਹਨਾਂ ਨੂੰ ਲਾਜ਼ਮੀ ਤੌਰ 'ਤੇ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਉਹਨਾਂ ਦੇ ਸਬੰਧਤ ਨਸ਼ਾ ਛੁਡਾਊ ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਵਿੱਚ ਆਉਣ ਸਬੰਧੀ ਸਹੂਲਤ ਦੇਣ ਲਈ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਟੌਲ ਫਰੀ ਹੈਲਪਲਾਈਨ ਨੰਬਰ 104 ਰਾਹੀਂ ਦਿਨ-ਰਾਤ ਡਾਕਟਰੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਫਗਵਾੜਾ ਵਿਖੇ ਜ਼ੋਮੈਟੋ ਰਾਹੀਂ ਮੰਗਵਾਇਆ ਜਾ ਸਕੇਗਾ ਕਰਿਆਨਾ ਅਤੇ ਹੋਰ ਜ਼ਰੂਰੀ ਸਾਮਾਨ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਫਗਵਾੜਾ ਵਾਸੀ ਕਰਿਆਨਾ ਅਤੇ ਹੋਰ ਜ਼ਰੂਰਤ ਦਾ ਸਾਮਾਨ ਜ਼ੋਮੈਟੋ ਰਾਹੀਂ ਵੀ ਮੰਗਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੇ ਲਈ ਫਗਵਾੜਾ ਦੇ ਲੋਕ ਜ਼ੋਮੈਟੋ ਐਪ ਡਾੳੂਨਲੋਡ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਜ਼ੋਮੈਟੋ ਐਪ ਨੂੰ ਖੋਲਣ ਉਪਰੰਤ ‘ਜ਼ੋਮੈਟੋ ਮਾਰਕੀਟ’ ਦੇ ਬੈਨਰ ’ਤੇ ਕਲਿਕ ਕਰਕੇ ਆਰਡਰ ਕਰਨ ਉਪਰੰਤ ਆਪਣੀ ਜ਼ਰੂਰਤ ਦਾ ਕਰਿਆਨਾ ਅਤੇ ਹੋਰ ਸਾਮਾਨ ਘਰ ਬੈਠੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਵਿਚ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਵੀ ਉਪਲਬੱਧ ਹੈ, ਜਿਸ ’ਤੇ ਤੁਹਾਡਾ ਆਰਡਰ ਤੁਹਾਡੇ ਦਰਵਾਜ਼ੇ ਦੇ ਬਾਹਰ ਇਕ ਸਾਫ ਸਤਾ ’ਤੇ ਰੱਖ ਦਿੱਤਾ ਜਾਵੇਗਾ ਤਾਂ ਕਿ ਤੁਸੀਂ ਆਪਣੀ ਸੁਵਿਧਾ ਅਨੁਸਾਰ ਇਸ ਨੂੰ ਉਠਾ ਸਕੋ। ਉਨਾਂ ਦੱਸਿਆ ਕਿ ਕਾਨਟੈਕਟਲੈਸ ਡਿਲੀਵਰੀ ਦੀ ਸਹੂਲਤ ਕੇਵਲ ਆਨਲਾਈਨ ਅਦਾਇਗੀ ’ਤੇ ਹੀ ਉਪਲਬੱਧ ਹੋਵੇਗੀ।

ਕੰਬਾਇਨਾਂ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਸਬੰਧੀ ਹੁਕਮ ਜਾਰੀ

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਨੂੰ ਜ਼ਿਲੇ ਵਿਚ ਲਗਾਏ ਕਰਫਿੳੂ ਦੌਰਾਨ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੀਆਂ ਗਈਆਂ ਛੋਟਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤੇ ਹਨ ਕਿ ਸਮੂਹ ਕੰਬਾਇਨਾਂ ਕਟਾਈ ਦੇ ਸੀਜ਼ਨ ਦੌਰਾਨ ਪੂਰਾ ਦਿਨ ਖੇਤਾਂ ਵਿਚ ਚੱਲਣਗੀਆਂ ਅਤੇ ਮੂਵਮੈਂਟ ਪਾਸ ਆਨ ਲਾਈਨ ਲਿੰਕ https://epasscovid19.pais.net.in/ ਤੋਂ ਬਣਵਾਏ ਜਾ ਸਕਦੇ ਹਨ। ਇਸੇ ਤਰਾਂ ਕੰਬਾਇਨਾਂ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੀ ਖੁੱਲਣਗੀਆਂ। ਸਪੇਅਰ ਪਾਰਟਸ ਦੀ ਸਪਲਾਈ ਲਈ ਮੂਵਮੈਂਟ ਪਾਸ ਵੀ ਉਪਰੋਕਤ ਆਨ ਲਾਈਨ ਲਿੰਕ ਤੋਂ ਬਣਵਾਏ ਜਾ ਸਕਦੇ ਹਨ। ਟਰੈਕਟਰਾਂ ਦੀਆਂ ਵਰਕਸ਼ਾਪਾਂ ਸਵੇਰੇ 5 ਵਜੇ ਤੋਂ 8 ਵਜੇ ਤੱਕ ਹੀ ਖੁੱਲਣਗੀਆਂ। ਟਰੈਕਟਰ ਦੀ ਮੂਰੰਮਤ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾਵੇਗੀ ਅਤੇ ਇਸ ਦੀ ਡਿਲੀਵਰੀ ਸ਼ਾਮ 4 ਵਜੇ ਤੋਂ 6 ਵਜੇ ਦੌਰਾਨ ਹੀ ਕੀਤੀ ਜਾਵੇਗੀ। 

ਨਗਰ ਭਲਾਈ ਸਭਾ ( ਰਜਿ:) ਖੰਡੂਰ ਵੱਲੋਂ ਅੱਜ ਖੁਦ ਲੰਗਰ ਤਿਆਰ ਕਰਕੇ 1450  ਲੋੜਵੰਦ ਵਿਅਕਤੀਅਾਂ ਨੂੰ ਘਰ ਘਰ ਪਹੁੰਚਾਇਅਾ ਜੋ ਕਿ ਕਰਫਿਊ ਤੱਕ ਲਗਾਤਾਰ ਜਾਰੀ ਰਹੇਗਾ .....

ਨਗਰ ਭਲਾਈ ਸਭਾ ( ਰਜਿ:) ਖੰਡੂਰ ਵੱਲੋਂ ਅੱਜ ਖੁਦ ਲੰਗਰ ਤਿਆਰ ਕਰਕੇ 1450  ਲੋੜਵੰਦ ਵਿਅਕਤੀਅਾਂ ਨੂੰ ਘਰ ਘਰ ਪਹੁੰਚਾਇਅਾ ਜੋ ਕਿ ਕਰਫਿਊ ਤੱਕ ਲਗਾਤਾਰ ਜਾਰੀ ਰਹੇਗਾ .....

 

ਨਗਰ ਨਿਵਾਸੀ ਸੇਵਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ  : ਨਗਰ ਭਲਾਈ ਸਭਾ ਖੰਡੂਰ

 

ਜੋਧਾਂ/ਲੁਧਿਆਣਾ , ਅਪ੍ਰੈਲ 2020 -(ਸਤਪਾਲ ਸਿੰਘ ਦਹੜਕਾਂ/ਮਨਜਿੰਦਰ ਗਿੱਲ )ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਪੰਜਾਬ ਵਿੱਚ ਕਰਫਿਊ ਲਾਗੂ ਹੋਣ ਤੇ ਜਿੱਥੇ ਮਜ਼ਦੂਰਾਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਪਿੰਡ ਖੰਡੂਰ ਦੀ ਨਗਰ ਭਲਾਈ ਸਭਾ ਵੱਲੋਂ ਸਰਦੂਲ ਸਿੰਘ ਦਿਓਲ ਯੂ ਐੱਸ ਏ , ਹਰਜੀਤ ਸਿੰਘ ਬੱਬੂ ਯੂ ਐਸ ਏ , ਗੁਰਦੁਆਰਾ ਦਮਦਮਾ ਸਾਹਿਬ ਦੀ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਕਾ ਲੰਗਰ ਤਿਆਰ ਕਰਕੇ 1450 ਮੈਂਬਰਾਂ ਨੂੰ ਘਰ ਘਰ ਪਹੁੰਚਾਇਆ ਗਿਆ ਇਸ ਸਮੇਂ ਨਗਰ ਭਲਾਈ ਸਭਾ ਦੇ ਚੇਅਰਮੈਨ ਸੁਰਿੰਦਰ ਸਿੰਘ ਬਿਜਲੀ ਵਾਲੇ, ਨਗਰ ਭਲਾਈ ਸਭਾ ਦੇ ਸਰਪ੍ਸਤ ਦੀਪਕ ਖੰਡੂਰ, ਪ੍ਧਾਨ ਕੁਲਦੀਪ ਸਿੰਘ ਖੰਡੂਰੀਅਾ, ੳੁੱਪ ਚੇਅਰਮੈਨ ਨਗਾਹੀਅਾ ਸਿੰਘ ਦਿੳੁਲ, ਡਾ. ਮੋਹਣ ਸਿੰਘ, ਗੁਰਚਰਨ ਸਿੰਘ ਨਾਰਵੇ, ਸੁਰਿੰਦਰਪਾਲ ਸਿੰਘ ਡੀ ਸੀ. ਗੁਰਦੀਪ ਸਿੰਘ ਮੇਛੀ, ਚਮਕੌਰ ਸਿੰਘ ਕਾਕਾ , ਜੱਗੀ ਕਲੋਨੀ, ਗੁਰਦੀਪ ਸਿੰਘ ਟਿਮਾਣਾ, ਚਮਕੌਰ ਸਿੰਘ ਦਿੳੁਲ , ਬਲਵਿੰਦਰ ਸਿੰਘ ਪਿੰਦੀ , ਜਗਦੇਵ ਸਿੰਘ ਬਿੱਟੂ, ਪੈ੍ਸ ਸਕੱਤਰ ਦਰਸ਼ਨ ਸਿੰਘ ਗੋਗੀ, ਚਰਨਜੀਤ ਸਿੰਘ ਬਿੱਟੂ, ਵਿੱਕੀ ਖੰਡੂਰ, ਸਮਸ਼ੇਰ ਸਿੰਘ ਕਾਲਾ, ਅਮਰਿੰਦਰ ਸਿੰਘ ਦਿੳੁਲ  ਤੇ ਹੋਰ ਸੇਵਾਦਾਰ ਹਾਜਰ ਸਨ| ਨਗਰ ਭਲਾਈ ਸਭਾ ਦੇ ਅਹੁਦੇਦਾਰਾਂ ਨੇ ਦੱਸਿਅਾ ਕਿ ਜਿੰਨਾਂ ਚਿਰ ਕਰਫਿੳੂ ਲਾਗੂ ਰਹੇਗਾ ੳੁਨਾਂ ਚਿਰ ਸਭਾ ਵੱਲੋ ਲੋੜਵੰਦ ਪਰਿਵਾਰਾਂ ਨੂੰ ਦੋ ਟਾਈਮ ਦਾ ਖਾਣਾ ਘਰੋ ਘਰ ਪਹੁੰਚਾਇਅਾ ਜਾਵੇਗਾ ਤੇ ਪਿੰਡ ਖੰਡੂਰ ਵਿੱਚ ਕਿਸੇ ਵੀ ਵਸਨੀਕ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ੳੁਨਾਂ ਅੱਗੇ ਕਿਹਾ ਕਿ ਨਗਰ ਨਿਵਾਸੀ ਸੇਵਾ ਵਿੱਚ  ਵੱਡਾ ਯੋਗਦਾਨ ਪਾ ਰਹੇ ਹਨ|

ਬਾਬਾ ਜੰਗ ਸਿੰਘ ਦੀਵਾਨਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ

ਮਹਿਲ  ਕਲਾਂ / ਬਰਨਾਲਾ ,ਮਾਰਚ 2020 -(ਗੁਰਸੇਵਕ  ਸਿੰਘ  ਸੋਹੀ) -

ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫ਼ਿਊ ਨੂੰ ਦੇਖਦਿਆਂ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਕੀਤਾ ਤੇ ਪੰਜਾਬ ਅੰਦਰ ਕਰਫਿਊ ਲਾਇਆ ਗਿਆ ਹੈ ਜਿਸ ਨੂੰ ਲੈ ਕੇ ਲੋੜਵੰਦ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋ ਗਏ ਸਨ।ਕਿ ਕੋਈ ਵੀ ਲੋੜਵੰਦ ਪਰਿਵਾਰ ਭੁੱਖਾ ਨਾ ਰਹੇ ਇਸ ਲਈ ਅੱਜ ਅਸੀ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਅਤੇ ਜਦੋਂ ਵੀ ਕਿਤੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੇਰੇ ਸਹਿਯੋਗੀ ਸਿਮਰਜੀਤ ਸਿੰਘ ਫੌਜੀ,ਹਰਪ੍ਰੀਤ ਸਿੰਘ ਲੱਖਾ,ਗੁਰਭੇਜ ਸਿੰਘ ਅਮਰੀਕਾ,ਬਲਜੀਤ ਸਿੰਘ ਕੈਨੇਡਾ, ਸੁਰਜੀਤ ਸਿੰਘ ਅਮਰੀਕ, ਰਣਜੀਤ ਸਿੰਘ ਰਾਣਾ, ਏ,ਐਸ,ਆਈ ਹਰਪਾਲ ਸਿੰਘ ਭਾਈ ਰੂਪਾ, ਹਰਦੀਪ ਸਿੰਘ ਫੌਜੀ ਰਸੂਲਪੁਰ,ਸੂਬੇਦਾਰ ਬਲਜੀਤ ਸਿੰਘ ਸੁਧਾਰ,ਸੁੱਖੀ ਆਸਟਰੇਲੀਆ ਵਾਲੇ ਵੱਧ ਚੜਕੇ ਆਪਣਾ ਯੋਗਦਾਨ ਪਾਉਂਦੇ ਹਨ।ਇਸ ਮੌਕੇ ਉਨ੍ਹਾਂ ਨਾਲ  ਗੁਰਦੀਪ ਸਿੰਘ ਦੀਵਾਨਾ ਸੂਬਾ    ਜਰਨਲ ਸਕੱਤਰ ਦਲਿਤ ਵੈਲਫੇਅਰ, ਸਾਬਕਾ ਸਰਪੰਚ ਜਸਵੰਤ ਸਿੰਘ ਦੀਵਾਨਾ,ਪੰਚ ਗੁਰਸੇਵਕ ਸਿੰਘ ਦੀਵਾਨਾਂ ਆਦਿ ਹਾਜ਼ਰ ਸਨ।

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਘਰ ਵਿੱਚ ਰਹਿਣਾ ਆਪਣੀ ਸਿਹਤ ਅਤੇ ਘਰ ਦੀ ਸਫਾਈ ਰੱਖਣਾ ਜਰੂਰੀ।ਸੰਤ ਬਾਬਾ ਮੁਨੀ ਰਾਮ ਜੀ       

ਹਠੂਰ, ਮਾਰਚ 2020 -(ਗੁਰਸੇਵਕ ਸਿੰਘ ਸੋਹੀ ) -

ਡੇਰਾ ਪ੍ਰਗਟਸਰ ਰਾਣੀ ਵਾਲਾ ਦੇ ਮੁਖੀ ਸੰਤ ਬਾਬਾ ਮੁਨੀ ਰਾਮ ਜੀ ਪਿੰਡ ਲੱਖਾ (ਲੁਧਿਆਣਾ)ਨੇ ਕਿਹਾ ਹੈ ਅੱਜ ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲਦੀ ਹੈ ਉਸ ਤੋਂ ਵਚਨ ਦੇ ਲਈ ਅਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾ ਗੰਭੀਰ ਬਣੋ ਆਪਣੀ ਸਰਕਾਰ ਦੇ ਹਰ ਆਦੇਸ਼ ਦਾ ਗੰਭੀਰਤਾ ਨਾਲ ਪਾਲਣ ਕਰਨਾ ਹੈ। ਸਿਹਤ ਵਿਭਾਗ ਇਸ ਰੁਝਾਨ ਨੂੰ ਸਮਝ ਗਿਆ ਹੈ। ਆਪਣੇ ਘਰ ਵਿੱਚ ਰਹੋ ਆਪਣਾ ਘਰ ਅਤੇ ਆਲਾ-ਦੁਆਲਾ ਸਾਫ ਸੁਥਰਾ ਰੱਖੋ ਤਾਂ ਕਿ ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇ।ਵਾਰ- ਵਾਰ ਹੱਥ ਸਾਫ ਕਰੋ ਕਿਸੇ ਨਾਲ ਹੱਥ ਨਾ ਮਿਲਾਓ। ਜੇਕਰ ਕੋਈ ਸ਼ੱਕ ਹੈ ਤਾਂ ਡਾਕਟਰ ਨੂੰ  ਜ਼ਰੂਰ ਮਿਲੋ। ਇਸ ਵਾਇਰਸ ਤੇ ਚੁਟਕਲੇ ਨਾ ਬਣਾਓ  ਇਸ ਵਾਇਰਸ ਦੇ ਨੇੜੇ ਹੋ ਗਏ ਤਾਂ  ਹਮੇਸ਼ਾ ਲਈ ਚੁੱਟਕਲੇ ਬੰਦ ਹੋ ਜਾਣਗੇ ਇਸ ਦਾ ਮਜ਼ਾਕ ਨਾ ਬਣਾਇਆ ਜਾਵੇ। ਮੈਨੂੰ ਨਹੀਂ ਪਤਾ ਕਿ ਤੁਸੀਂ ਕਲਪਨਾਸ਼ੀਲ ਹੋਵੋਗੇ ਜਾਂ ਨਹੀਂ ਪਰ ਜੇ ਤੁਸੀਂ ਸਰਕਾਰ ਦਾ ਸਮਰਥਨ ਕਰੋ ਅਤੇ ਸਹੀ ਰਾਹ ਤੁਰੋ ਆਪਣੇ ਆਪ ਅਤੇ ਪਰਿਵਾਰ ਤੇ ਪੂਰਾ ਧਿਆਨ ਰੱਖੋ। ਕੇਂਦ੍ਰਤ ਕਰਦਿਆਂ ਸਾਡੇ ਡਾਕਟਰਾਂ ਦਾ ਇਸ ਤੇ ਪੂਰਾ ਧਿਆਨ ਹੈ।ਅਖੀਰ ਵਿੱਚ ਉਨਾ ਨੇ ਕਿਹਾ ਕਿ ਮੈਂ ਨਿਰਮਤਾ ਨਾਲ  ਬੇਨਤੀ ਕਰਦਾ ਹਾਂ ਕਿ ਸਮੇਂ ਦਾ ਧਿਆਨ ਰੱਖਿਆ ਜਾਵੇ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਮੁਹਾਲੀ ਵਿਚ ਇਕ ਵਿਅਕਤੀ ਤੇ ਦੋ ਔਰਤਾਂ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ

ਮੁਹਾਲੀ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮੁਹਾਲੀ  ਜ਼ਿਲ੍ਹੇ ‘ਚ ਕੋਰੋਨਾਗ੍ਰਸਤ ਵਿਅਕਤੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਮੁਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਲੋਕ ਚੰਡੀਗੜ੍ਹ ਤੋਂ ਕੋਰੋਨਾ ਪਾਜ਼ੀਟਿਵ ਜੋੜੇ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਵਿਚ ਵਿਅਕਤੀ ਦੀ ਪੁੱਤਰੀ ਤੇ ਸੱਸ ਸ਼ਾਮਲ ਹੈ। ਇਸ ਤੋਂ ਇਲਾਵਾ ਜਗਤਪੁਰੇ ਪਿੰਡ ਵਿਚ ਵੀ ਇਕ ਵਿਅਕਤੀ ਨੂੰ ਕੋਰੋਨਾ ਦਾ ਲਾਗ ਪਾਇਆ ਗਿਆ ਹੈ। ਇਹ ਵਿਅਕਤੀ ਵੀ ਚੰਡੀਗੜ੍ਹ ਵਿਖੇ ਇਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ ‘ਚ ਸੀ। ਇਨ੍ਹਾਂ ਦੇ ਸੈਂਪਲ ਮੰਗਲਵਾਰ ਨੂੰ ਲੈ ਗਏ ਸਨ, ਜ਼ਿਲ੍ਹੇ ‘ਚ ਕੋਰੋਨਾ ਗ੍ਰਸਤਾਂ ਦੀ ਗਿਣਤੀ 10 ਹੋ ਗਈ ਹੈ।