You are here

ਲੁਧਿਆਣਾ

ਟਰੱਕ ਯੂਨੀਅਨ ਵਿਖੇ ਸਰਬੱਤ ਦੇ ਭਲੇ ਲਈ ਪ੍ਰਕਾਸ਼ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ 

ਜਗਰਾਓ  , 20 ਫਰਵਰੀ  ( ਅਮਿਤ ਖੰਨਾ) ਟਰੱਕ ਯੂਨੀਅਨ ਜਗਰਾਉਂ ਵਿਖੇ ਸਰਬੱਤ ਦੇ ਭਲੇ ਲਈ ਪ੍ਰਕਾਸ਼ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨ 'ਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਰਾਈਵਰ ਭਾਈਚਾਰੇ ਦੀ ਦੇਸ਼ ਦੀ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਹੈ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਅਵਤਾਰ ਸਿੰਘ ਸ਼ੇਰਪੁਰ, ਦਵਿੰਦਰ ਸਿੰਘ ਰਾਜਨ, ਕਰਤਾਰ ਸਿੰਘ ਅਖਾੜਾ, ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਦੇਹੜਕਾ, ਜਗਦੇਵ ਸਿੰਘ ਜੱਗਾ, ਕਮਲਜੀਤ ਸਿੰਘ ਘੋਗਾ, ਬਖਤੌਰ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ ਰਾਣਾ, ਜਸਵੀਰ ਸਿੰਘ ਰਾਣਾ, ਗੁਰਸੇਵਕ ਸਿੰਘ, ਪ੍ਰਤੀਮ ਸਿੰਘ ਕਾਉਂਕੇ, ਤੇਜਿੰਦਰ ਸਿੰਘ ਲੀਲਾਂ, ਕੇਵਲ ਸਿੰਘ ਜਨੇਤਪੁਰਾ, ਸਚਿਨ ਜੈਨ ਆਦਿ ਹਾਜ਼ਰ ਸਨ |

ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਜਗਰਾਓ  , 20 ਫਰਵਰੀ  ( ਅਮਿਤ ਖੰਨਾ) ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਪਾਰਟੀ ਦੌਰਾਨ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਅਤੇ ਨਾਚ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੋਟੀਆਂ-ਛੋਟੀਆਂ ਗੇਮਾਂ ਖਿਡਾ ਕੇ ਜਿੱਤਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮ ਦਿੱਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰੁੱਪ ਫੋਟੋ ਅਤੇ ਮੋਮੈਂਟੋ ਵੀ ਦਿੱਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵੈੱਲ ਕਰਨਵੀਰ ਸਿੰਘ ਅਤੇ ਮਿਸ ਫੇਅਰਵੈੱਲ ਪਲਕ ਸਹਿਗਲ ਨੂੰ ਚੁਣਿਆ ਗਿਆ।  ਇਸ ਮੌਕੇ ਤੇ ਅਧਿਆਪਕਾ ਵੱਲੋਂ ਵੀ ਰੈਂਪ ਵਾਕ  ਕੀਤੀ ਗਈ। ਵਿਦਿਆਰਥੀਆਂ ਵੱਲੋਂ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾ ਲਈ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁਭ ਕਾਮਨਾਵਾਂ  ਦਿੱਤੀਆਂ ਗਈਆਂ।।

ਨਰਸਿੰਗ ਕਾਲਜ ਸਰਾਭਾ ਵਿਖੇ ਅੰਤਰਰਾਸ਼ਟਰੀ ਮਿਰਗੀ ਦਿਵਸ" ਮੌਕੇ ਇਕ ਰੋਜਾ ਵਰਕਸ਼ਾਪ ਲਗਾਈ

ਜੋਧਾਂ/ ਸਰਾਭਾ , 20 ਫਰਵਰੀ (ਦਲਜੀਤ ਸਿੰਘ ਰੰਧਾਵਾ) ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ ਵਲੋਂ ਇੱਕ ਰੋਜ਼ਾ ਵਰਕਸ਼ਾਪ ਦੇ ਰੂਪ ਵਿੱਚ "ਕਲੰਕ ਵਿਰੁੱਧ ਕਦਮ" ਥੀਮ ਦੇ ਨਾਲ "ਅੰਤਰਰਾਸ਼ਟਰੀ ਮਿਰਗੀ ਦਿਵਸ" ਮਨਾਇਆ। ਇਸ ਮੌਕੇ ਡਾ: ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਨਿਊਰੋਲੋਜੀ ਡੀਐਮਸੀ ਐਂਡ ਐਚ ਵਿਭਾਗ ਦੇ ਮੁਖੀ ਲੁਧਿਆਣਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।  ਐੱਸਕੇਐੱਸਐੱਸ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਸ.ਕੇਵਲ ਸਿੰਘ ਗਰੇਵਾਲ ਨੂੰ ਸਮਾਗਮ ਦੇ 'ਗੈਸਟ ਆਫ਼ ਆਨਰ' ਵਜੋਂ ਹਾਜਰ ਹੋਏ ।ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ.ਪ੍ਰਭਜੋਤ ਸੈਣੀ ਅਤੇ ਸਮਾਗਮ ਦੀ ਪ੍ਰਬੰਧਕੀ ਚੇਅਰਪਰਸਨ ਵਲੋਂ ਵਿਦਿਆਰਥੀਆਂ ਨੂੰ ਜਾਮਨੀ ਦਿਵਸ ਮਨਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸ਼ੁਰੂਆਤ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਯਾਦਗਾਰੀ ਅਜਾਇਬ ਘਰ ਵਿਖੇ ਸਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ | ਡਾ: ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਮੁਖੀ ਨਿਊਰੋਲੋਜੀ ਡੀ.ਐਮ.ਸੀ.ਐਚ, ਨੇ ਸੰਬੋਧਨ ਚ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਨਰਸਿੰਗ ਵਿਦਿਆਰਥੀਆਂ ਨੂੰ ਮਿਰਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਕੀਤਾ। ਡਾ. ਬੀ.ਐਸ. ਪਾਲ, ਪ੍ਰੋਫੈਸਰ ਡਿਪਾਰਟਮੈਂਟ ਆਫ਼ ਨਿਊਰੋਲੋਜੀ ਡੀ.ਐਮ.ਸੀ.ਐਚ, ਲੁਧਿਆਣਾ ਨੇ ਆਪਣੇ ਲੈਕਚਰ ਵਿੱਚ ਮਿਰਗੀ ਦੀ ਸੰਖੇਪ ਜਾਣਕਾਰੀ ਅਤੇ ਪ੍ਰਬੰਧਨ ਬਾਰੇ ਚਾਨਣਾ ਪਾਇਆ। ਸ਼੍ਰੀਮਤੀ ਸ਼ਿਵਾਨੀ ਕਾਲੜਾ ਨੇ ਮਿਰਗੀ ਬਾਰੇ ਮਿੱਥਾਂ ਅਤੇ ਗਲਤ ਧਾਰਨਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕੇ ਮਿਰਗੀ ਦੇ ਦੌਰਾਨ ਕੀ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ ਪ੍ਰਭਜੋਤ ਸੈਣੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। 

ਚਮੜੇ ਦੇ ਲਗਜ਼ਰੀ ਬ੍ਰਾਂਡ ਬਰੂਨ ਐਂਡ ਬਰੇਸਕਿਨ ਨੇ ਲੁਧਿਆਣਾ ਦਿੱਤੀ ਦਸਤਕ 

 ਚਮੜੇ ਦੇ ਲਗਜ਼ਰੀ ਬ੍ਰਾਂਡ ਬਰੂਨ ਐਂਡ ਬਰੇਸਕਿਨ ਨੇ ਸਰਾਭਾ ਨਗਰ, ਲੁਧਿਆਣਾ ਵਿਖੇ ਆਪਣਾ ਨਵਾਂ ਸਟੋਰ ਖੋਲ੍ਹਿਆ

 ਇਹ ਬ੍ਰਾਂਡ ਚਮੜੇ ਦੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਦਾ ਪ੍ਰਦਰਸ਼ਨ ਕਰੇਗਾ, ਜਿਸ ਵਿੱਚ ਬੈਗ, ਵਾਲਿਟ, ਜੁੱਤੀਆਂ, ਬੈਲਟਾਂ ਅਤੇ ਹੋਰ ਸਹਾਇਕ ਉਪਕਰਣ ਸ਼ਾਮਲ ਹਨ

ਲੁਧਿਆਣਾ, 20 ਫਰਵਰੀ  ( ਸਤਵਿੰਦਰ  ਸਿੰਘ ਗਿੱਲ) ਦਿੱਲੀ ਅਤੇ ਜਲੰਧਰ ਵਿੱਚ ਬ੍ਰਾਂਡ ਦੇ ਪਿਛਲੇ ਸਟੋਰਾਂ ਨੇ ਪਹਿਲਾਂ ਹੀ ਆਪਣਾ ਨਾਮ ਬਣਾ ਲਿਆ ਹੈ, ਅਤੇ ਲੁਧਿਆਣਾ ਵਿੱਚ ਨਵਾਂ ਸਟੋਰ ਲਗਜ਼ਰੀ ਮਾਰਕੀਟ ਵਿੱਚ ਬਰੂਨ ਅਤੇ ਬਰੇਸਕਿਨ ਦੇ ਪੈਰਾਂ ਨੂੰ ਮਜ਼ਬੂਤ ਕਰੇਗਾ। ਬ੍ਰਾਂਡ ਦੇ ਡਾਇਰੈਕਟਰ, ਟੈਬੀ ਭਾਟੀਆ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਲੁਧਿਆਣਾ ਦੇ ਲੋਕ ਸਾਡੇ ਉੱਚ-ਗੁਣਵੱਤਾ ਵਾਲੇ, ਹੈਂਡਕ੍ਰਾਫਟਡ ਚਮੜੇ ਦੇ ਉਤਪਾਦਾਂ ਦੀ ਸ਼ਲਾਘਾ ਕਰਨਗੇ। 
ਉੱਚ-ਗੁਣਵੱਤਾ ਵਾਲੇ ਚਮੜੇ ਦੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਪ੍ਰਦਰਸ਼ਿਤ ਕਰਨ ਤੋਂ ਇਲਾਵਾ, ਨਵਾਂ ਸਟੋਰ ਗਾਹਕਾਂ ਨੂੰ ਵਿਦੇਸ਼ੀ ਚਮੜੇ ਦੇ ਸੰਗ੍ਰਹਿ ਦੀ ਝਲਕ ਵੀ ਪੇਸ਼ ਕਰੇਗਾ, ਜਿਸ ਵਿੱਚ ਅਸਲੀ ਸ਼ੁਤਰਮੁਰਗ ਅਤੇ ਸਟਿੰਗਰੇ ਚਮੜੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਬ੍ਰਾਂਡ ਦੇ ਬੂਟ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪਾਏ ਦੱਸੇ ਗਏ ਹਨ ਤੇ ਸਲਮਾਨ ਖਾਨ ਇਨ੍ਹਾਂ ਦੀ ਜੈਕਟ ਅਤੇ ਬੂਟ ਹੀ ਵਰਤਦਾ ਹੈ। ਇਹ ਦੇਸ਼ ਵਿੱਚ ਇੱਕਮਾਤਰ ਬ੍ਰਾਂਡ ਹੈ ਜੋ ਇਹ ਵਿਦੇਸ਼ੀ ਚਮੜੇ ਦੇ ਸਾਰੀਆਂ ਸ਼੍ਰੇਣੀਆਂ ਦੀ ਪੇਸ਼ਕਸ਼ ਕਰਦਾ ਹੈ।

ਸਫਾਈ ਸੇਵਕ ਯੂਨੀਅਨ ਪੰਜਾਬ ਦਾ ਵਫਦ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਦਿੱਤੇ ਮੰਗ ਪੱਤਰ ਸੰਬੰਧੀ ਮਿਲਿਆ 

ਨਗਰ ਕੌਂਸਲ ਜਗਰਾਉਂ ਅੰਦਰ ਸਫਾਈ ਸੇਵਕ / ਸੀਵਰਮੈਨ ਜਲਦੀ ਕੰਟਰੈਕਟ ਬੇਸ ਤੇ ਭਰਤੀ ਕੀਤੇ ਜਾਣਗੇ - ਅਰੁਣ ਗਿੱਲ 
ਜਗਰਾਉਂ 19 ਫਰਵਰੀ 2023(  ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਮਾਣਯੋਗ ਸਥਾਨਕ ਸਰਕਾਰਾਂ ਮੰਤਰੀ ਜੀ ਨਾਲ ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਪਲ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮਿਤੀ 31-01-2023 ਨੂੰ ਹੋਈ ਮੀਟਿੰਗ ਦੇ ਸੰਬੰਧ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਅਗਵਾਈ ਵਿੱਚ ਵਫਦ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ਼੍ਰੀ ਉਮਾ ਸ਼ੰਕਰ ਜੀ ਨੂੰ ਮਿਲਿਆ ਇਸ ਬਾਰੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੰਤਰੀ ਜੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ ਇੰਦਰਬੀਰ ਸਿੰਘ ਨਿੱਝਰ ਜੀ ਨਾਲ ਸਫਾਈ ਸੇਵਕ / ਸੀਵਰਮੈਨਾ ਤੇ ਠੇਕੇਦਾਰੀ ਅਧੀਨ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਮਿਤੀ 31-01-2023  ਨੂੰ ਹੋਈ ਸੀ ਜਿਸ ਸਬੰਧੀ ਦੁਬਾਰਾ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਦਿੱਤੇ ਮੰਗ ਪੱਤਰ ਅਨੁਸਾਰ ਮੰਗਾ ਮੰਨਣ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਏ ਗਏ ਫੈਸਲਿਆਂ ਦੀ ਜਾਣਕਾਰੀ ਹਾਸਿਲ ਕੀਤੀ ਗਈ। ਡਾਇਰੈਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ । ਕਈ ਮੰਗਾ ਉਪਰ ਸਬੰਧਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਰਿਪੋਰਟਾਂ ਮੰਗੀਆਂ ਗਈਆਂ ਹਨ। ਜਿਨ੍ਹਾਂ ਕਮੇਟੀਆਂ ਵਿੱਚ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ /ਸੀਵਰਮੈਨ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ ਸੇਵਾਵਾਂ ਨਿਭਾ ਰਹੇ ਹਨ। ਉਨਾਂ ਸੰਬੰਧੀ ਡਾਇਰੈਕਟਰ ਸਾਹਿਬ ਵੱਲੋਂ ਉਚੇਚੇ ਤੌਰ ਤੇ ਦੱਸਿਆ ਗਿਆ ਕਿ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਅਨੁਸਾਰ ਵਿਭਾਗ ਦੇ ਹੁਕਮ ਮਿਤੀ 14-12-2021 ਰਾਹੀਂ, ਮਿਤੀ 18-06-2021 ਤੋਂ ਪਹਿਲਾਂ ਕੰਟਰੈਕਟ ਤੇ ਕੰਮ ਕਰਦੇ ਸਫਾਈ ਸੇਵਕਾਂ / ਸੀਵਰਮੈਨਾ ਨੂੰ ਰੈਗੂਲਰ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾ ਚੁੱਕੀਆਂ ਹਨ । ਜਿਸ ਸਬੰਧੀ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ 18-06-2021 ਤੋਂ ਪਹਿਲਾਂ ਜੋ ਸਫਾਈ ਸੇਵਕ / ਸੀਵਰਮੈਨ ਕੰਟਰੈਕਟ ਤੇ ਸਨ। ਉਨ੍ਹਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪੱਤਰ ਮਿਤੀ 23-06-21 ਅਨੁਸਾਰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ ਰਹਿੰਦੇ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ / ਸੀਵਰਮੈਨ ਵਿਭਾਗ ਦੇ ਅਧੀਨ ਕੀਤੇ ਜਾਣ । ਜਿਨ੍ਹਾਂ ਥਾਵਾਂ ਤੇ ਪੁਰਾਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ । ਉਨਾਂ ਕਰਮਚਾਰੀਆਂ ਨੂੰ ਦੁਬਾਰਾ ਭਰਤੀ ਕੀਤਾ ਜਾਵੇ । ਜਿਲਾ ਲੁਧਿਆਣਾ ਦੇ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਜਗਰਾਉਂ ਵਾਂਗ ਕੁਝ ਸ਼ਹਿਰੀ ਸਥਾਨਕ ਸੰਸਥਾਵਾਂ ਅੰਦਰ ਅੱਜ ਤੱਕ ਇਹ ਪ੍ਰਕਿਰਿਆ ਆਰੰਭੀ ਹੀ ਨਹੀਂ ਗਈ ਹੈ। ਜੇਕਰ ਅਰੰਭੀ ਵੀ ਗਈ ਹੈ। ਉਹ ਵੀ ਅੱਧ ਵਿਚਕਾਰ ਹੀ ਲਟਕ ਰਹੀ ਹੈ । ਕੁੱਝ ਪੁਰਾਣੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਉਨਾਂ ਦੀ ਜਗ੍ਹਾ ਨਵੀਂ ਭਰਤੀ ਕੀਤੀ ਗਈ ਹੈ। ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 23-06-2021 ਅਨੁਸਾਰ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਭਰਤੀ ਕੀਤੀ ਜਾ ਰਹੀ ਹੈ। ਉਕਤ ਪਾਲਿਸੀ ਅਨੁਸਾਰ ਆਊਟ ਸੋਰਸਿੰਗ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਕੀਤੀ ਭਰਤੀ ਸਬੰਧੀ ਕੰਪਲਾਇੰਸ ਰਿਪੋਰਟ ਜਿੱਥੇ ਵੀ ਪੁਰਾਣੇ ਕਰਮਚਾਰੀਆਂ ਨੂੰ ਐਡਜਸਟ ਨਾ ਕਰਦੇ  ਹੋਏ, ਹੋਰ ਨਵੇਂ ਮੁਲਾਜ਼ਮ ਭਰਤੀ ਕੀਤੇ ਗਏ ਹਨ। ਇਸ ਸੰਬੰਧੀ ਵੀ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੇ ਜਾਣ ਸਬੰਧੀ ਦੱਸਿਆ ਹੈ। ਇਸ ਨਾਲ ਠੇਕੇਦਾਰੀ ਸਿਸਟਮ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ਤੇ ਭਰਤੀ ਕੀਤਾ ਜਾ ਸਕੇਗਾ। ਇਸ ਮੌਕੇ ਕੁਲਦੀਪ ਸ਼ਰਮਾ ਸਰਪਰਸਤ ਸਫਾਈ ਸੇਵਕ ਯੂਨੀਅਨ ਪੰਜਾਬ, ਰਮੇਸ਼ ਕੁਮਾਰ ਗੈਚੰਡ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ, ਅਮੀਤਾ ਸੁਜਾਨਪੁਰ ਆਦਿ ਹਾਜ਼ਰ ਸਨ।

ਸਕੂਲ ਦੀ ਨਵੀਂ ਬਣੀ ਇਮਾਰਤ ਬੱਚਿਆਂ ਨੂੰ ਕੀਤੀ ਅਰਪਣ

ਹਠੂਰ,19 ਫਰਵਰੀ (ਕੌਸ਼ਲ ਮੱਲ੍ਹਾ)-ਸਾਰਾਗੜ੍ਹੀ ਜੰਗ ਦੇ ਨਾਇਕ ਸਹੀਦ ਹੌਲਦਾਰ ਈਸਰ ਸਿੰਘ ਦੇ ਜੱਦੀ ਪਿੰਡ ਝੋਰੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਹਾਲਤ ਜਿਆਦਾ ਖਸਤਾ ਹੋਣ ਕਰਕੇ ਵਿਭਾਗ ਦੇ ਨਾਲ-ਨਾਲ,ਗ੍ਰਾਮ ਪੰਚਾਇਤ, ਦਾਨੀ ਸੱਜਣਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੀ ਇਮਾਰਤ ਢਾਹ ਕੇ ਨਵੀਂ ਬਣਾਈ ਗਈ ਹੈ।ਇਸ ਨਵੀ ਬਣੀ ਇਮਾਰਤ ਦਾ ਉਦਘਾਟਨ ਅੱਜ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਰਕੇ ਬੱਚਿਆਂ ਨੂੰ ਅਰਪਣ ਕੀਤੀ ਗਈ।ਇਸ ਮੌਕੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਬਾਬਾ ਗੁਰਜੀਤ ਸਿੰਘ ਅਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਪਾਲ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਬਾਬਾ ਗੁਰਜੀਤ ਸਿੰਘ ਵੱਲੋਂ ਦਿੱਤੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਕਰਦੇ ਰਹਿਣਗੇ।ਇਸ ਮੌਕੇ ਬੀਐਮਟੀ ਸੁਖਦੇਵ ਸਿੰਘ ਜੱਟਪੁਰੀ ਵੱਲੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗ੍ਰਾਂਟਾ ਬਾਰੇ ਨਗਰ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਵੇਰਵਾ ਦਿੰਦਿਆਂ ਨਗਰ ਨਿਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ । ਐਨ,ਆਰ,ਆਈ ਵੀਰਾਂ ਵੱਲੋਂ ਬੋਲਦਿਆਂ ਵਕਤ ਫਾਰ ਯੂ ਰੇਡੀਓ ਦੇ ਮਾਲਕ ਜੈਸ ਗਿੱਲ ਨੇ ਸਕੂਲ ਦੇ ਬਾਕੀ ਰਹਿੰਦੇ ਕੰਮ ਜਲਦੀ ਕਰਵਾ ਕੇ ਸਕੂਲ ਨੂੰ ਸਮਾਰਟ ਸਕੂਲਾਂ ਦੀ ਲਾਈਨ ਦਾ ਮੋਹਰੀ ਸਕੂਲ ਬਣਾ ਕੇ ਬੱਚਿਆਂ ਨੂੰ ਨਵੀਆਂ ਤਕਨੀਕਾਂ ਨਾਲ ਲੈੱਸ ਸਕੂਲ ਦੇ ਕੇ ਸਮੇਂ ਦੇ ਹਾਣੀ ਬਣਾਉਣ ਦਾ ਭਰੋਸਾ ਦਿੱਤਾ ਗਿਆ।ਸਕੂਲ ਦੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ ਕੀਤਾ ਗਿਆ।ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਸੁਖਚੈਨ ਸਿੰਘ ਚੈਨਾ ਨੇ ਬਾ-ਖੂਬੀ ਨਿਭਾਈ ।ਅੰਤ ਵਿੱਚ ਕਲੱਬ ਪ੍ਰਧਾਨ ਜੱਸਾ ਝੋਰੜਾ ਅਤੇ ਹੈਪੀ ਝੋਰੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਗੁਰਤੇਜ ਸਿੰਘ ਗਿੱਲ ਕੈਨੇਡਾ,ਸੰਤੋਖ ਸਿੰਘ ਮੰਨਾਂ,ਗੋਲਡੀ ਕੈਨੇਡਾ,ਜੱਸ ਗਿੱਲ ਕੈਨੇਡਾ,ਚਮਕੌਰ ਸਿੰਘ ਗਿੱਲ,ਗੁਰਦੀਪ ਸਿੰਘ,ਮੈਡਮ ਸੰਤੋਸ਼ ਕੁਮਾਰੀ,ਅਮਨਦੀਪ ਕੌਰ, ਸੁਖਵਿੰਦਰ ਕੌਰ,ਦਲਜੀਤ ਸਿੰਘ,ਮਾਸਟਰ ਜੰਗ ਸਿੰਘ,ਪਾਲ ਸਿੰਘ ਮਾਨ,ਬਿੰਦਰ ਸਿੰਘ ਆਦਿ ਹਾਜ਼ਰ ਸਨ । ਫੋਟੋ–ਕੈਪਸਨ—ਸਕੂਲ ਦਾ ਸਟਾਫ ਦਾ ਕਲੱਬ ਦੇ ਮੈਂਬਰਾ, ਐਨਆਰ ਆਂਈ ਵੀਰਾ ਅਤੇ ਸਹਿਯੋਗੀਆ ਦਾ ਧੰਨਵਾਦ ਕਰਦਾ ਹੋਇਆ ।

ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ

                                                  ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ 

  ਮਿਤੀ 13-02-2023 (੧ਫਗਣ) ਦਿਨ ਸੋਮਵਾਰ ਨੂੰ ਸ਼ਾਮ 06 ਤੋਂ ਰਾਤ 08-45 ਤੱਕ ਵਿਸ਼ੇਸ਼ ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ ਹੋਵੇਗਾ।
           ਜਿਸ ਵਿੱਚ ਬਾਬਾ ਸਤਨਾਮ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਆਪ ਜੀ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
                               ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।ਸਰਬੱਤ ਦਾ ਭਲਾ।   "ਪ੍ਰਬੰਧਕ ਸੇਵਾਦਾਰ"
                                                       ਮਹੀਨਾਵਾਰ ਗੁਰਮਤਿ ਸਮਾਗਮ 13 ਫਰਵਰੀ ਨੂੰ

                                    ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ,ਗਲੀ ਨੰਬਰ 3,ਕੱਚਾ ਮਲਕ ਰੋਡ, ਜਗਰਾਉਂ 

                                                                (  ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ )

ਡਾ.ਸੁਖਚੈਨ ਕੌਰ ਗੋਗੀ ਨੇ  ਸੁਨੇਤ ਸਕੂਲ ਵਿਚ 8 ਬਾਥਰੂਮਾਂ ਦਾ ਨੀਂਹ ਪੱਥਰ ਰੱਖਿਆ 

ਲੁਧਿਆਣਾ, 11 ਫਰਵਰੀ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਡਾ. ਸੁਖਚੈਨ ਕੌਰ ਗੋਗੀ ਸੁਪਤਨੀ  ਗੁਰਪ੍ਰੀਤ ਸਿੰਘ ਗੋਗੀ ਐਮ. ਐਲ. ਏ. ਲੁਧਿਆਣਾ ਪੱਛਮੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਵਿਖੇ ਵਿਦਿਆਰਥੀਆਂ ਦੀ ਸੱਮਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 8 ਬਾਥਰੂਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਮੁੱਖ ਅਧਿਆਪਕ  ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ  ਡਾ. ਸੁਖਚੈਨ ਕੌਰ ਗੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਜੁਟਾ ਰਹੀ ਹੈ । ਇਸ ਮੌਕੇ ਡਾ. ਸੁਖਚੈਨ ਕੌਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਟਾਟ, ਗਿਲਾਸ, ਚਮਚੇ ਅਤੇ ਹੋਰ ਸਮੱਗਰੀ ਦਿੱਤੀ ਗਈ । ਇਸ ਮੌਕੇ ਮੁਖ ਮਹਿਮਾਨ ਵਲੋਂ ਸਟੇਟ ਜੇਤੂ ਗੱਤਕਾ ਵਿਦਿਆਰਥੀ ਗੁਰਜੋਤ ਸਿੰਘ ਨੂੰ ਆਸ਼ੀਰਵਾਦ ਅਤੇ ਇਨਾਮ ਦਿੱਤਾ ਗਿਆ ਅਤੇ  ਸਕੂਲ ਨੂੰ ਖੇਡਾਂ, ਪੜ੍ਹਾਈ, ਸੱਭਿਆਚਾਰਕ ਗਤੀਵਿਧੀਆਂ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਥਾਪੜਾ ਦਿੱਤਾ ਗਿਆ।ਇਸ ਮੌਕੇ ਉਨ੍ਹਾਂ  ਸਕੂਲ ਦੇ ਖਿਡਾਰੀਆਂ ਨੂੰ ਖੇਡਾਂ ਦੀ ਵਰਦੀ ਬਣਾ ਕੇ ਦੇਣ  ਅਤੇ ਸਮੂਹ ਸਟਾਫ ਨੂੰ ਸਕੂਲ ਅਤੇ ਵਿਦਿਆਰਥੀਆਂ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਅਤੇ ਸੁਖਬੀਰ ਕੌਰ ਨੇ ਵੀ ਸੰਬੋਧਨ ਕੀਤਾ।

ਕੌਮੀ ਲੋਕ ਅਦਾਲਤ 'ਚ ਕੁੱਲ 46624 ਰੱਖੇ ਮਾਮਲਿਆਂ 'ਚੋਂ 36865 ਦਾ ਨਿਪਟਾਰਾ

ਲੁਧਿਆਣਾ, 11 ਫਰਵਰੀ ( ਗੁਰਕਿਰਤ ਜਗਰਾਓ/ ਮਨਜਿੰਦਰ ਗਿੱਲ)ਮਾਣਯੋਗ ਜਸਟਿਸ ਰੀਤੂ ਬਾਹਰੀ  ਜੱਜ ਪੰਜਾਬ  ਅਤੇ  ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਅਤੇ  ਮਾਣਯੋਗ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਜੱਜ  ਪੰਜਾਬ  ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ  ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਦੀ ਪ੍ਰਧਾਨਗੀ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ  ਦੀ ਦੇਖ ਰੇਖ ਹੇਠ ਅੱਜ ਜਿਲ੍ਹਾ ਅਦਾਲਤਾਂ , ਲੁਧਿਆਣਾ ਅਤੇ ਉਪ ਮੰਡਲ ਪੱਧਰ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ  ਕੌਮੀ ਲੋਕ ਅਦਾਲਤ ਲਗਾਈ ਗਈ ।ਇਸ ਮੌਕੇ ਕੌਮੀ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਮਾਮਲੇ /ਅਜਿਹੇ  ਝਗੜੇ ਜਿਹੜੇ ਅਜੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ, ਵਿੱਚ ਸ਼ਾਮਲ ਸਨ, ਆਦਿ ਮਾਮਲਿਆਂ ਦੇ ਨਿਪਟਾਰੇ ਲਈ ਜਿਲ੍ਹਾ ਪੱਧਰ  'ਤੇ ਕੁੱਲ 27 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਅਤੇ ਉਪ ਮੰਡਲ ਪੱਧਰਾਂ' ਤੇ ਕੁੱਲ 7 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀਆਂ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਸੀਨੀਅਰ ਐਡਵੋਕੇਟ ਅਤੇ ਇੱਕ ਉੱਘੇ ਸਮਾਜ ਸੇਵਕ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ ਸੀ ।  

ਅੱਜ ਦੀ ਇਸ  ਲੋਕ ਅਦਾਲਤ ਵਿੱਚ ਕੁੱਲ 46,624 ਮਾਮਲੇ ਨਿਪਟਾਰੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 36,865 ਮਾਮਲਿਆਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੇ ਗਏ ਇਸ ਕੌਮੀ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਇਸ  ਲੋਕ ਅਦਾਲਤ ਦੌਰਾਨ 1,44,38,33,066 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਇਸ ਮੌਕੇ ਮਾਣਯੋਗ ਜੱਜ ਰਮਨ ਸ਼ਰਮਾ,  ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਨੇ ਦੱਸਿਆ  ਕਿ ਕੌਮੀ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਮਾਮਲਿਆਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੀ ਮਹੱਤਤਾ ਬਾਰੇ ਦੱਸਦੇ ਹੋਏ ੳਨ੍ਹਾਂ  ਦੱਸਿਆ  ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਮਾਮਲਿਆਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇ  ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸ਼ਮਣੀ ਘਟਦੀ ਹੈ ਅਤੇ ਪਿਆਰ ਵਧਦਾ ਹੈ ਅਤੇ ਲੋਕ ਅਦਾਲਤ ਰਾਹੀਂ ਕੀਤੇ ਗਏ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਜਿਸ ਨਾਲ ਝਗੜਾ ਹਮੇਸ਼ਾਂ ਲਈ ਖਤਮ ਹੋ ਜਾਂਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਆਂਨਿਕ ਅਧਿਕਾਰੀ ਮਾਣਯੋਗ ਜੱਜ ਰਾਜ ਕਰਨ ਅਤੇ ਉਨ੍ਹਾਂ ਨਾਲ ਲੋਕ ਅਦਾਲਤ ਮੈਂਬਰ ਸੁਖਦੇਵ ਸਿੰਘ ਅਤੇ ਮਾਣਯੋਗ ਜੱਜ ਸ਼ਿੰਪਾ ਰਾਣੀ ਦੀ ਅਗਵਾਈ ਹੇਠ ਵੀ ਵੱਡੀ ਗਿਣਤੀ ਵਿਚ ਲੰਬੇ ਸਮੇਂ ਤੋਂ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ।

ਫੋਟੋ - ਲੁਧਿਆਣਾ ਵਿਚ ਕੌਮੀ ਲੋਕ ਅਦਾਲਤ ਦੌਰਾਨ ਮਾਣਯੋਗ ਜੱਜ ਰਾਜ ਕਰਨ ਇਕ ਵਿਅਕਤੀ ਦੇ ਮਾਮਲੇ ਦਾ ਨਿਪਟਾਰਾ ਕਰਨ ਲਈ ਗੱਲਬਾਤ ਕਰਦੇ ਹੋਏ ਨਾਲ ਲੋਕ ਅਦਾਲਤ ਦੇ ਮੈਂਬਰ ਸੁਖਦੇਵ ਸਿੰਘ

ਸਰਕਾਰੀ ਹਾਈ ਸਕੂਲ ਮੱਲ੍ਹਾ ਨੇ ‘ਦਾਖਲਾ ਵਧਾਓ’ ਰੈਲੀ ਕੱਢੀ 

ਹਠੂਰ,11 ਫਰਵਰੀ-(ਕੌਸ਼ਲ ਮੱਲ੍ਹਾ)-ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਮੁੱਖ ਅਧਿਆਪਕਾ ਸੁਰਿੰਦਰ ਕੌਰ ਕਾਉਕੇ ਕਲਾਂ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀਆ ਹਦਾਇਤਾ ਅਨੁਸਾਰ ਪਿੰਡ ਮੱਲ੍ਹਾ ਵਿਖੇ ‘ਦਾਖਲਾ ਵਧਾਓ’ਨਾਮ ਹੇਠ ਰੈਲੀ ਕੱਢੀ ਗਈ।ਇਸ ਮੌਕੇ ਵਿਿਦਆਰਥੀਆ ਦੇ ਹੱਥਾ ਵਿਚ ਵੱਖ-ਵੱਖ ਤਰ੍ਹਾ ਦੇ ਬੈਨਰ ਅਤੇ ਮਾਟੋ ਫੜ੍ਹੇ ਹੋਏ ਸਨ।ਇਸ ਰੈਲੀ ਨੂੰ ਸੰਬੋਧਨ ਕਰਦਿਆ ਮਾਸਟਰ ਜਤਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋ ਵਿਿਦਆਰਥੀਆ ਨੂੰ ਦਿੱਤੀਆ ਜਾ ਰਹੀਆ ਵੱਖ-ਵੱਖ ਸਹੂਲਤਾ ਬਾਰੇ ਜਾਣੂ ਕਰਵਾਉਦਿਆ ਕਿਹਾ ਕਿ ਸਰਕਾਰੀ ਸਕੂਲਾ ਵਿਚ ਵਿਿਦਆਰਥੀਆ ਦੀ ਪੜ੍ਹਾਈ ਫਰੀ,ਦੁਪਹਿਰ ਦਾ ਭੋਜਨ ਫਰੀ,ਸਕੂਲੀ ਵਰਦੀਆ ਫਰੀ,ਵਿਿਦਅਕ ਟੂਰ ਫਰੀ,ਕਿਤਾਬਾ ਫਰੀ ਦਿੱਤੀਆ ਜਾਦੀਆ ਹਨ।ਇਹ ਰੈਲੀ ਪਿੰਡ ਦੀਆ ਵੱਖ-ਵੱਖ ਗਲੀਆ ਅਤੇ ਪਿੰਡ ਦੀ ਮੁੱਖ ਫਿਰਨੀ ਤੋ ਦੀ ਹੁੰਦੀ ਹੋਈ ਵਾਪਸ ਸਕੂਲ ਵਿਚ ਪਹੁੰਚੀ।ਇਸ ਰੈਲੀ ਦਾ ਪਿੰਡ ਦੇ ਵੱਖ-ਵੱਖ ਪੜਾਵਾ ਤੇ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਜਗਦੀਪ ਸਿੰਘ ਸਿੱਧੂ ਰਸੂਲਪੁਰ,ਗੁਰਪ੍ਰੀਤ ਸਿੰਘ ਸਿੱਧੂ ਮੱਲ੍ਹਾ,ਰੀਚਾ ਗੁਪਤਾ,ਅਮਨਦੀਪ ਕੌਰ,ਵਿਨੋਦ ਸਿੰਗਲਾ,ਗ੍ਰਾਮ ਪੰਚਾਇਤ ਮੱਲ੍ਹਾ ਅਤੇ ਵਿਿਦਆਰਥੀਆ ਹਾਜ਼ਰ ਸਨ। ਫੋਟੋ ਕੈਪਸ਼ਨ:- ‘ਦਾਖਲਾ ਵਧਾਓ’ ਰੈਲੀ ਕੱਢਣ ਸਮੇਂ ਸਰਕਾਰੀ ਹਾਈ ਸਕੂਲ ਮੱਲ੍ਹਾ ਦਾ ਸਟਾਫ ਅਤੇ ਵਿਿਦਆਰਥੀ।