You are here

ਲੁਧਿਆਣਾ

ਅਮਿੱਟ ਯਾਦਾ ਛੱਡ ਗਿਆ ਪਿੰਡ ਡੱਲਾ ਦਾ ਵਾਲੀਬਾਲ ਟੂਰਨਾਮੈਂਟ

 ਹਠੂਰ,11 ਜਨਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ,ਐਨ ਆਰ ਆਈ ਵੀਰਾ ਅਤੇ ਗਰਾਮ ਪੰਚਾਇਤ ਡੱਲਾ ਦੇ ਸਹਿਯੋਗ ਨਾਲ ਇੱਕ ਰੋਜਾ ਵਾਲੀਵਾਲ ਸੂਟਿੰਗ ਮੀਡੀਅਮ ਮਹਾਂਕੁੰਭ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੀ ਗਰਾਊਡ ਵਿਚ ਕਰਵਾਇਆ ਗਿਆ।ਇਸ ਵਾਲੀਵਾਲ ਟੂਰਨਾਮੈਟ ਦਾ ਉਦਘਾਟਨ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਗਰਾਮ ਪੰਚਾਇਤ ਡੱਲਾ ਨੇ ਰੀਬਨ ਕੱਟ ਕੇ ਕੀਤਾ।ਇਸ ਵਾਲੀਵਾਲ ਟੂਰਨਾਮੈਟ ਵਿਚ ਪੰਜਾਬ ਦੀਆ 62 ਪ੍ਰਸਿੱਧ ਟੀਮਾ ਨੇ ਭਾਗ ਲਿਆ।ਜਿਨ੍ਹਾ ਵਿਚੋ ਪਹਿਲਾ ਸਥਾਨ ਪਨਿਹਾਰੀ ਬਾਗੜੀਆ,ਦੂਜਾ ਸਥਾਨ ਫਿਰੋਜਸ਼ਾਹ ਬੀ,ਤੀਜਾ ਸਥਾਨ ਫਿਰੋਜਸ਼ਾਹ (ਤੀਰਥ),ਚੌਥਾ ਸਥਾਨ ਪਨਿਹਾਰੀ (ਸ਼ਾਲੂ),ਪੰਜਵਾਂ ਸਥਾਨ ਘੱਟਿਆਵਾਲੀ,ਛੇਵਾਂ ਸਥਾਨ ਚੁੱਘਾ,ਸੱਤਵਾਂ ਸਥਾਨ ਗੰਢੂਆ ਅਤੇ ਅੱਠਵਾਂ ਸਥਾਨ ਫਿਰੋਜਸ਼ਾਹ ਦੀ ਏ ਟੀਮ ਨੇ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਇਨਾਮ ਤਕਸੀਮ ਕਰਦਿਆ ਮੁੱਖ ਮਹਿਮਾਨ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਨਸਾ ਮੁਕਤ ਕਰਕੇ ਪੰਜਾਬ ਨੂੰ ਖੇਡਾ ਦੀ ਹੱਬ ਬਣਾਉਣ ਦੇ ਵੱਡੇ ਉਪਰਾਲੇ ਕਰ ਰਹੀ ਹੈ ਇਸ ਕਰਕੇ ਪਿੰਡਾ ਦੀਆ ਨੌਜਵਾਨਾ ਕਲੱਬਾ ਅਤੇ ਖੇਡ ਕਲੱਬਾ ਨੂੰ ਪੰਜਾਬ ਸਰਕਾਰ ਵੱਲੋ ਫਰੀ ਖੇਡ ਕਿੱਟਾ ਦਿੱਤੀਆ ਜਾ ਰਹੀਆ ਹਨ ਤਾਂ ਜੋ ਸਾਡੇ ਨੌਜਵਾਨ ਖੇਡਾ ਵਿਚ ਵੱਡੀਆ ਮੱਲਾ ਮਾਰਨ।ਇਸ ਮੌਕੇ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਸਿੱਧੂ ਅਤੇ ਕੁਲਦੀਪ ਸਿੰਘ ਕੈਨੇਡਾ ਵੱਲੋ ਪਿੰਡ ਡੱਲਾ ਦੀ ਕ੍ਰਿਕਟ ਟੀਮ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਅਤੇ ਗਰਾਮ ਪੰਚਾਇਤ ਡੱਲਾ ਨੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਅਖੀਰ ਵਿਚ ਟੂਰਨਾਮੈਟ ਦੇ ਮੁੱਖ ਪ੍ਰਬੰਧਕ ਪਾਲੀ ਡੱਲਾ ਨੇ ਵੱਡੀ ਗਿਣਤੀ ਵਿਚ ਪਹੁੰਚੇ ਖਿਡਾਰੀਆ ਅਤੇ ਦਰਸਕਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਜੋਰਾ ਸਿੰਘ ਸਰਾਂ,ਪ੍ਰਧਾਨ ਧੀਰਾ ਸਿੰਘ ਡੱਲਾ,ਪ੍ਰਧਾਨ ਤੇਲੂ ਸਿੰਘ,ਪ੍ਰੋ:ਸੁਖਵਿੰਦਰ ਸਿੰਘ ਸੁੱਖੀ,ਯੂਥ ਆਗੂ ਕਰਮਜੀਤ ਸਿੰਘ ਕੰਮੀ,ਪ੍ਰਧਾਨ ਪਾਲੀ ਡੱਲਾ,ਪ੍ਰਧਾਨ ਸੁਖਦੇਵ ਸਿੰਘ ਡੱਲਾ,ਇਕਬਾਲ ਸਿੰਘ,ਸਤਨਾਮ ਸਿੰਘ ਆਸਟਰੇਲੀਆ, ਸਤਨਾਮ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਸਰਾਂ,ਪਰਿਵਾਰ ਸਿੰਘ,ਸਵਰਨ ਸਿੰਘ ਡੱਲਾ,ਘੋਨਾ ਸਿੰਘ,ਗੁਰਚਰਨ ਸਿੰਘ,ਜਿੰਦਰ ਸਿੰਘ, ਗੱਗੂ ਡੱਲਾ,ਹੈਪੀ ਚਾਹਲ,ਅਮਨ ਸਮਰਾ,ਅਮਰਿੰਦਰ ਸਿੰਘ ਸਰਾਂ,ਬਾਬਾ ਅਮਰੀਕ ਸਿੰਘ,ਇੰਦਰਜੀਤ ਸਿੰਘ ਚਾਹਿਲ,ਰਣਜੀਤ ਸਿੰਘ,ਕੁਲਵਿੰਦਰ ਸਿੰਘ,ਕਾਲਾ ਸਿੰਘਾ,ਧਰਮ ਸਿੰਘ,ਲਖਵਿੰਦਰ ਸਿੰਘ,ਪਰਮਜੀਤ ਸਿੰਘ,ਰਣਜੀਤ ਸਿੰਘ,ਅਮਨ ਸਿੰਘ,ਦਿਲਬਾਗ ਸਿੰਘ,ਪ੍ਰਧਾਨ ਮਲਕੀਤ ਸਿੰਘ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰੂਪ ਸਿੰਘ,ਹਾਕਮ ਸਿੰਘ ਨੰਬੜਦਾਰ,ਮੋਹਣ ਸਿੰਘ,ਗੁਰਜੰਟ ਸਿੰਘ,ਕਮਲਜੀਤ ਸਿੰਘ ਫੌਜੀ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸੀ। ਫੋਟੋ ਕੈਪਸ਼ਨ:-ਜੇਤੂ ਟੀਮਾ ਨੂੰ ਇਨਾਮ ਤਕਸੀਮ ਕਰਦੇ ਹੋਏ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ,ਪ੍ਰਧਾਨ ਨਿਰਮਲ ਸਿੰਘ ਡੱਲਾ,ਪ੍ਰਧਾਨ ਕੰਮੀ ਡੱਲਾ,ਪ੍ਰਧਾਨ ਪਾਲੀ ਡੱਲਾ ਅਤੇ ਗ੍ਰਾਮ ਪੰਚਾਇਤ ਡੱਲਾ।

ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਕਾਫ਼ਲੇ 13 ਦੇ ਦੇਸ਼ ਭਗਤ ਮੇਲੇ ਲਈ ਕਰਨਗੇ ਰਵਾਨਗੀ 

ਮੁੱਲਾਂਪੁਰ ਦਾਖਾ,  10  ਫਰਵਰੀ (ਸਤਵਿੰਦਰ ਸਿੰਘ ਗਿੱਲ)ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਏਥੇ ਮਾਸਟਰ ਜਸਦੇਵ ਸਿੰਘ ਲਲਤੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਸਰਪ੍ਰਸਤੀ ਹੇਠ ਇਲਾਕੇ ਦੇ ਇਤਿਹਾਸਿਕ ਪਿੰਡ ਲਲਤੋਂ ਖੁਰਦ ਵਿਖੇ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਵੱਲੋਂ ਮਹਾਨ ਇਨਕਲਾਬੀ ਦੇਸ਼ ਭਗਤ  - ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਜੀ ਦੀ 47 ਵੀਂ ਬਰਸੀ ਮੌਕੇ 13 ਤਰੀਕ ਦਿਨ ਸੋਮਵਾਰ 10 ਤੋਂ 3 ਵਜ਼ੇ ਤੱਕ ਲਗਾਏ ਜਾਣ ਵਾਲੇ ਵਿਸ਼ਾਲ ਦੇਸ਼ ਭਗਤ ਮੇਲੇ ਬਾਰੇ ਗੰਭੀਰ ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ l
     ਅੱਜ ਦੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਦੇ ਆਗੂਆਂ - ਉਜਾਗਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਐਡਵੋਕੇਟ, ਜੋਗਿੰਦਰ ਸਿੰਘ ਸ਼ਹਿਜ਼ਾਦ,ਮਲਕੀਤ ਸਿੰਘ ਬੱਦੋਵਾਲ, ਸੁਖਦੇਵ ਸਿੰਘ ਕਿਲਾ ਰਾਏਪੁਰ, ਹਰਦੇਵ ਸਿੰਘ ਸੁਨੇਤ ਨੇ ਵਰਣਨ ਕੀਤਾ ਕਿ 18 ਸਾਲ ਦੇ ਕਰੀਬ ਕਾਲੇਪਾਣੀ (ਅੰਡੇਮਾਨ - ਨਿਕੋਬਾਰ) ਦੀਆਂ ਬਾਮੁਸ਼ੱਕਤ ਕੈਦਾਂ ਕੱਟਣ ਵਾਲੇ, ਚੱਲਦੀ ਰੇਲਗੱਡੀ 'ਚੋਂ ਸਣੇ ਬੇੜੀਆਂ ਛਾਲਾਂ ਮਰਨ ਵਾਲੇ, ਜਮੀਨਾਂ  - ਜਾਇਦਾਦਾਂ ਤੇ ਘਰ - ਘਾਟ ਕੁਰਕ ਕਰਵਾਉਣ ਵਾਲੇ ਤੇ 20 ਸਾਲ ਤੋਂ ਉਪਰ ਗੁਪਤਵਾਸ ਹੰਢਾਉਣ ਵਾਲੇ ਮਹਾਨ ਇਨਕਲਾਬੀ ਦੇਸ਼ ਭਗਤ ਗ਼ਦਰੀ ਬਾਬਾ  ਗੁਰਮੁਖ ਸਿੰਘ ਲਲਤੋਂ ਦੀ ਪਵਿੱਤਰ ਯਾਦ 'ਚ  ਲੱਗਣ ਵਾਲੇ ਦੇਸ਼ ਭਗਤ ਮੇਲੇ ਲਈ ਜ਼ਿਲੇ ਦੇ ਅੱਡ  - ਅੱਡ ਕੋਨਿਆਂ 'ਚੋਂ ਕਮੇਟੀ ਦੇ ਕਾਫ਼ਲੇ ਵੱਧ ਚੜ੍ਹ ਕੇ 13 ਫਰਵਰੀ ਨੂੰ ਲਲਤੋਂ ਖੁਰਦ ਨੂੰ ਰਵਾਨਾ ਹੋਣਗੇ l

ਆਰੀਆ  ਗਰਲਜ਼  ਕਾਲਜ ਨੇ ਕਰਵਾਈ ਅਥਲੈਟਿਕ ਮੀਟ 

 ਸ਼ਰੂਤੀ ਨੂੰ  ਐਲਾਨਿਆ ਸਰਵੋਤਮ ਅਥਲੀਟ 
  ਲੁਧਿਆਣਾ, 0 9 ਫਰਵਰੀ -  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਆਰੀਆ  ਗਰਲਜ਼  ਕਾਲਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਅਥਲੈਟਿਕ ਮੀਟ ਦਾ ਸ਼ਾਨਦਾਰ ਕਰਵਾਈ ਗਈ। ਇਸ ਮੌਕੇ ਵਿਦਿਆਰਥਣਾਂ ਨੇ  ਟਰੈਕ ਅਤੇ ਫੀਲਡ ਦੀਆਂ ਵਿਭਿੰਨ ਗਤੀਵਿਧੀਆਂ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਪ੍ਰੋਗਰਾਮ ਦੇ ਆਰੰਭ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨਾਂ ਦੇ ਨਾਲ  ਕਾਲਜ ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ  ਨੇ ਖਿਡਾਰੀਆਂ ਤੋਂ ਸਲਾਮੀ ਲਈ ਅਤੇ ਖੇਡ ਸਮਾਗਮ ਦਾ  ਉਦਘਾਟਨ ਕੀਤਾ।ਇਸ ਮੌਕੇ 
ਅਥਲੈਟਿਕ ਮੀਟ ਦੇ ਵੱਖ ਵੱਖ ਮੁਕਾਬਲਿਆਂ ਵਿੱਚ 100 ਅਤੇ 200 ਮੀਟਰ ਦੌੜ,ਜੈਵਲਿਨ ਥ੍ਰੋ,ਡਿਸਕਸ ਥ੍ਰੋ,ਸ਼ਾੱਟ ਪੁੱਟ , ਓਵਸਟੈਕਲ ਰੇਸ,ਸੈਕ ਰੇਸ,ਸਪੂਨ ਲੈਮਨ ਰੇਸ, ਰੱਸਾਕਸ਼ੀ,ਥ੍ਰੀ ਲੈੱਗ  ਰੇਸ,ਰੱਸੀ ਟੱਪਣਾ ਆਦਿ ਖੇਡ ਮੁਕਾਬਲੇ ਕਰਵਾਏ ਗਏ ।ਇਸ ਸਮਾਗਮ ਦੌਰਾਨ ਨਾਰੀ ਸਸ਼ਕਤੀਕਰਨ ਨੂੰ  ਵਿਦਿਆਰਥਣਾਂ ਦੁਆਰਾ ਅਰੋਬਿਕਸ  ਅਤੇ ਕਰਾਟੇ ਦੀ  ਸ਼ਾਨਦਾਰ ਪੇਸ਼ਕਾਰੀ ਨਾਲ  ਦਿਲ ਖਿੱਚਵਾਂ ਬਣਾਇਆ ਗਿਆ। ਇਸ ਮੌਕੇ 
ਏ.ਸੀ.ਐਮ.ਸੀ ਦੇ ਸਕੱਤਰ ਡਾ.ਐਸ.ਐਮ.ਸ਼ਰਮਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੇ ਲਈ ਅਤਿਅੰਤ ਮਹੱਤਵਪੂਰਣ ਹਨ।
ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਆਪਣੇ ਭਾਸ਼ਣ ਵਿਚ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਜਦੋਂ ਮਨੁੱਖ ਸਾਰਾ ਦਿਨ ਮਾਨਸਿਕ ਤਣਾਅ ਵਿਚ ਰਹਿੰਦਾ ਹੈ ਨੂੰ ਘਟਾਉਣ ਲਈ ਜੀਵਨ ਵਿਚ  ਖੇਡਾਂ ਬਹੁਤ ਜਰੂਰੀ ਹਨ, ਜਿਨ੍ਹਾਂ ਰਾਹੀਂ ਮਨੁੱਖ ਤੰਦਰੁਸਤ ਅਤੇ ਤਨਾਓ ਮੁਕਤ ਰਹਿੰਦਾ ਹੈ। ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਸਲਾਨਾ ਅਥਲੈਟਿਕ ਮੀਟ ਦੀਆਂ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੀ ਹਰੇਕ ਵਿਦਿਆਰਥਣ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ  ਖੇਡਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿੱਚ ਉਹ ਉੱਚੀਆਂ ਬੁਲੰਦੀਆਂ ਨੂੰ ਛੂਹ ਸਕਣ।
ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੌਂਸਲਾ ਅਫਜ਼ਾਈ ਕੀਤੀ ਗਈ।

ਆਰੀਆ ਕਾਲਜ ਗਰਲਜ਼  ਨੇ ਐਕਸਟੈਂਪੋਰ ਭਾਸ਼ਣ ਮੁਕਾਬਲੇ  

ਲੁਧਿਆਣਾ,03 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)  ਵਿਦਿਆਰਥੀਆਂ ਨੂੰ ਵਧੇਰੇ ਆਤਮਵਿਸ਼ਵਾਸੀ ਅਤੇ ਵਧੀਆ ਬੁਲਾਰੇ ਬਣਾਉਣ ਦੇ ਉਦੇਸ਼ ਨਾਲ, ਤਾਂ ਜੋ ਉਹ ਕਿਸੇ ਵੀ ਵਿਸ਼ੇ 'ਤੇ ਨਿਡਰਤਾ ਨਾਲ ਆਪਣੇ ਵਿਚਾਰ ਪ੍ਰਗਟ ਕਰ ਸਕਣ, 3 ਫਰਵਰੀ, 2023 ਨੂੰ ਆਰੀਆ ਕਾਲਜ ਗਰਲਜ਼ ਸੈਕਸ਼ਨ ਅਤੇ ਆਈ ਕਿਊ ਏ ਸੀ ਦੇ ਸਹਿਯੋਗ ਨਾਲ ਕਾਮਰਸ ਵਿਭਾਗ ਦੁਆਰਾ ਇੱਕ ਐਕਸਟੈਂਪੋਰ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਵਿੱਚ 15 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਧੁਨਿਕ ਉਦਯੋਗਿਕ ਯੁੱਗ ਅਤੇ ਭਾਰਤੀ ਆਰਥਿਕਤਾ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ । ਡਾ: ਐਸ.ਐਮ. ਸ਼ਰਮਾ ਜੀ ਸਕੱਤਰ ਏ.ਸੀ.ਐਮ.ਸੀ. ਨੇ ਕਿਹਾ ਕਿ ਐਕਸਟੈਂਪੋਰ ਵਿਦਿਆਰਥੀਆਂ ਦੀ ਨਾ ਸਿਰਫ਼ ਸਵੈ-ਇੱਛਾ ਨਾਲ ਸੋਚਣ ਵਿੱਚ ਮਦਦ ਕਰਨ ਦਾ ਇੱਕ ਵਧੀਆ ਤਰੀਕਾ ਹੈ, ਸਗੋਂ ਉਹਨਾਂ ਦੇ ਰਚਨਾਤਮਕ ਵਿਚਾਰਾਂ ਨੂੰ ਸ਼ੁੱਧਤਾ ਨਾਲ ਪੇਸ਼ ਕਰਨ ਵਿੱਚ ਵੀ ਮਦਦ ਕਰਦਾ ਹੈ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਭਾਸ਼ਣ ਮੁਕਾਬਲੇ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧ ਦੀ ਕਲਾ ਸਿਖਾਉਂਦੇ ਹਨ ਅਤੇ ਦਰਸ਼ਕਾਂ ਨੂੰ ਸੀਮਤ ਸ਼ਬਦਾਂ ਨਾਲ ਆਪਣੇ ਵਿਚਾਰਾਂ ਨਾਲ ਜੋੜਦੇ ਹਨ। ਸ਼੍ਰੀਮਤੀ ਕੁਮਦ ਚਾਵਲਾ ਜੀ ਇੰਚਾਰਜ ਗਰਲਜ਼ ਸੈਕਸ਼ਨ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਹ ਭਾਗੀਦਾਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਚਾਰ ਹੁਨਰ ਨੂੰ ਨਿਖਾਰ ਕੇ ਨਿੱਜੀ ਸੰਤੁਸ਼ਟੀ ਵੱਲ ਲੈ ਜਾਵੇਗੀ ਅਤੇ ਹੋਰ ਭਾਗੀਦਾਰਾਂ ਦੇ ਵਿਚਾਰ ਸੁਣ ਕੇ ਉਨ੍ਹਾਂ ਨੂੰ ਇੱਕ ਚੰਗੇ ਸਰੋਤੇ ਅਤੇ ਇੱਕ ਸਿਹਤਮੰਦ ਪ੍ਰਤੀਯੋਗੀ ਵੀ ਬਣਾਏਗੀ।

ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ 06 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਡੀ.ਈ. ਓਜ ਨੂੰ ਸੌਂਪੇ ਜਾਣਗੇ ਮੰਗ ਪੱਤਰ

ਲੁਧਿਆਣਾ, 03 ਫਰਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸ:ਕੁਲਜਿੰਦਰ ਸਿੰਘ ਬਦੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ: ਪਰਮਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ  ਪੰਜਾਬ ਭਰ ਵਿੱਚ  6 ਫਰਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਡੀ.ਈ.ਓਜ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰਗੋਰਾਮ ਤਹਿਤ ਜਿਲ੍ਹਾ ਲੁਧਿਆਣਾ ਵਿੱਚ ਈ. ਟੀ.ਟੀ.ਅਧਿਆਪਕ ਯੂਨੀਅਨ ਲੁਧਿਆਣਾ ਦੇ ਆਗੂ ਮੰਗਾਂ ਸਬੰਧੀ ਅਗਲੇ ਸੰਘਰਸ਼ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕਰਨਗੇ ਅਤੇ ਮੰਗਾਂ ਸਬੰਧੀ ਮੰਗ ਪੱਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ  ਅਤੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਅਨਾਮਲੀ ਪੈਦਾ ਹੋ ਗਈ ਹੈ ਜੂਨੀਅਰ ਅਧਿਆਪਕਾਂ ਦੀ ਤਨਖਾਹ ਸੀਨੀਅਰ ਅਧਿਆਪਕਾਂ ਤੋੰ ਵੱਧ ਫਿਕਸ ਹੋਈ ਹੈ, ਇਹ ਅਨਾਮਲੀ ਦੂਰ ਕਰਨ ਦੀ ਮੰਗ ਪੂਰੀ ਕਰਨ, ੲੀ.ਟੀ.ਟੀ.ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਿਛਲੇ ਪੰਜ ਸਾਲਾਂ ਤੋਂ ਬੰਦ ਹੈ , ਵਿਭਾਗ ਇਹ ਪ੍ਰਮੋਸ਼ਨਾ ਤੁਰੰਤ ਸ਼ੁਰੂ ਕਰੇ,  ਤਨਖਾਹਾਂ ਸਬੰਧੀ ਬਜਟ ਹਰ ਮਹੀਨੇ ਖਤਮ ਹੋ ਜਾਂਦਾ ਹੈ,ਸਾਲ ਦਾ ਬਜਟ ਇੱਕੋ ਵਾਰ ਜਾਰੀ ਹੋਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਧਿਆਪਕਾਂ ਦੇ ਲਟਕ ਰਹੇ ਪੈਂਡਿੰਗ  ਕੰਮ ਮੈਡੀਕਲ ਬਿਲ ਅਤੇ ਏਰੀਅਰ ਕਲੀਅਰ ਕੀਤੇ ਜਾਣ, ਬੰਦ ਕੀਤੇ ਭੱਤੇ ਬਹਾਲ ਕਰਨ,ਏ.ਸੀ.ਪੀ.ਸਕੀਮ ਸ਼ੁਰੂ ਕੀਤੀ ਜਾਵੇ। ਇਹਨਾਂ ਮੰਗਾਂ ਦੇ ਹੱਲ ਸਬੰਧੀ ਸਿੱਖਿਆ ਮੰਤਰੀ ਤੋੰ ਲੈ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਹਰ ਮੀਟਿੰਗ ਵਿੱਚ ਮੰਗਾਂ ਦੇ ਹੱਲ ਦਾ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਮਸਲੇ ਹੱਲ ਨਹੀਂ ਹੋਏ। ਜਿਸ ਕਾਰਨ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਫਰਵਰੀ ਦੇ ਮਹੀਨੇ ਹੀ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਤਰੀਕ ਅਗਲੇ ਹਫਤੇ ਐਲਾਨੀ ਜਾਵੇਗੀ। ਇਸ ਮੌਕੇ  ਸੀਨੀਅਰ ਸੂਬਾ ਪ੍ਰਧਾਨ ਬਲਰਾਜ ਸਿੰਘ ਘਲੋਟੀ, ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ, ਪ੍ਰੈਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ, ਹਰਬੰਸ ਸਿੰਘ ਪੱਪਾ, ਨਰਿੰਦਰ ਭੜਈ,ਸੁਖਪਾਲ ਸਿੰਘ ਦੱਧਾਹੂਰ, ਸੁਖਵੀਰ ਸਿੰਘ ਬਾਠ, ਕੁਲਵੰਤ ਸਿੰਘ ਬੜੂੰਦੀ, ਸਤਪਾਲ ਸਿੰਘ ਪਮਾਲ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਰਾਭਾ, ਅਵਤਾਰ ਸਿੰਘ ਤਾਰੀ,ਬਿੱਕਰ ਸਿੰਘ, ਅਮਰ ਚੰਦ , ਸ਼ਿੰਗਾਰਾ ਸਿੰਘ ਰਾਏਕੋਟ , ਅਮਨਦੀਪ ਸੁਧਾਰ,ਜਸਪਾਲ ਕਲੇਰ, ਹਾਕਮ ਜੀਰਖ,ਪਰਮਿੰਦਰ ਕਲੇਰ, ਸੁਖਵਿੰਦਰ ਸਿੰਘ ਮਾਛੀਵਾੜਾ ਆਦਿ ਹਾਜਰ ਸਨ

ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖਣ ਵਾਲਿਆਂ ਦਾ ਜੋਧਾਂ ਥਾਣੇ ਦੀ ਐਸ ਐਚ ਓ ਨੇ ਪੱਖ ਪੂਰਿਆ

ਬੰਦੀ ਸਿੰਘਾਂ ਦੀ ਰਿਹਾਈ ਵਾਲੇ ਬੋਰਡ ਨੂੰ ਨੁਕਸਾਨ ਪੁਚਾਉਣ ਵਾਲੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਆਗੂ

ਮੁੱਲਾਂਪੁਰ/ ਦਾਖਾ, 02 ਫਰਵਰੀ (ਸਤਵਿੰਦਰ ਸਿੰਘਗਿੱਲ) ਭਾਈ ਬਾਲਾ ਚੌਕ ਲੁਧਿਆਣੇ ਤੋਂ ਰਾਏਕੋਟ ਤੱਕ ਜਾਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਜਿਸ ਨੂੰ 1962 ਸਮੇਂ ਦੇ ਮੁੱਖ ਮੰਤਰੀ ਸ : ਪਰਤਾਪ ਸਿੰਘ ਕੈਰੋਂ ਨੇ ਆਪਣੇ ਕਰ ਕਮਲਾਂ ਨਾਲ ਏਸ ਮਾਰਗ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਿਆ ਸੀ। ਪਰ ਲੋਕ ਇਸ ਮਾਰਗ ਨੂੰ ਪੱਖੋਵਾਲ ਰੋਡ ਦੇ ਨਾਮ ਨਾਲ ਵੀ ਪੁਕਾਰਦੇ ਰਹੇ ਹਨ । ਜਦ ਕਿ ਭਾਈ ਬਾਲਾ ਚੌਕ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿੱਚ ਦੀ ਹੁੰਦਾ ਹੋਇਆ ਇਹ ਮਾਰਗ ਰਾਏਕੋਟ ਜਾਂਦਾ ਹੈ । ਇਸ ਮਾਰਗ ਤੇ ਕਿਤੇ ਵੀ ਪੱਖੋਵਾਲ ਨਹੀਂ ਪੈਂਦਾ। ਜਦ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਅਲੱਗ ਸੜਕ ਪੱਖੋਵਾਲ ਨੂੰ ਜਾਂਦੀ ਹੈ। ਫਿਰ ਦੇਸ਼ ਲਈ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਬਣੇ ਮਾਰਗ ਨੂੰ ਲੋਕ ਪੱਖੋਵਾਲ ਰੋਡ ਕਿਉ ਆਖੀ ਜਾਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਅਸੀਂ ਬੜੇ ਲੰਮੇਂ ਸਮੇਂ ਤੋਂ ਇਸ ਮਾਰਗ ਤੇ ਦੁਕਾਨਦਾਰ ਜਾਂ ਫਿਰ ਆਪਣੇ ਵੱਡੇ ਵੱਡੇ ਕਾਰੋਬਾਰ ਚਲਾਉਣ ਵਾਲਿਆਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਇਸ ਮਾਰਗ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇ। ਇਸ ਬੇਨਤੀ ਨੂੰ ਮੰਨਦੇ ਹੋਏ ਜ਼ਿਆਦਾਤਰ ਲੋਕਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਣਾ ਸ਼ੁਰੂ ਕਰ ਦਿੱਤਾ। ਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਸਿੰਗਲਾ ਇਨਕਲੇਵ ਮਾਂ ਬਗਲਾਮੁਖੀ ਧਾਮ (ਨੇੜੇ ਦੋਲੋ ਖੁਰਦ) ਦੇ ਪ੍ਰਬੰਧਕ ਆਪਣੇ ਸਾਲਾਨਾ ਸਮਾਗਮ ਦੇ ਫਲੈਕਸ ਬੋਰਡ ਤੇ ਇਸ ਮਾਰਗ ਨੂੰ ਪੱਖੋਵਾਲ ਰੋਡ ਹੀ ਲਿਖਦੇ ਹਨ। ਜਿਨ੍ਹਾਂ ਨਾਲ ਬੋਰਡ ਦਿੱਤੇ ਨੰਬਰਾਂ ਤੇ 10 ਦਿਨ ਪਹਿਲਾਂ ਸੰਪਰਕ ਕਰਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਜਾਣਕਾਰੀ ਬਕਾਇਦਾ ਦਿੱਤੀ ਗਈ। ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਨਵੇਂ ਬਣਾਏ ਜਾਣਗੇ ਉਨ੍ਹਾਂ ਉਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇਗਾ। ਪਰ ਨਵੇਂ ਬੋਰਡ ਉਪਰ ਇਨ੍ਹਾਂ ਵੱਲੋਂ ਫਿਰ ਤੋਂ ਪੱਖੋਵਾਲ ਰੋਡ ਲਿਖਕੇ ਸਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਦੀ ਚਾਰ ਦਿਵਾਰੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਬੋਰਡ ਉਪਰ ਟੰਗ ਦਿੱਤੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਬੋਰਡ ਨੂੰ ਵੀ ਨੁਕਸਾਨ ਪੁਚਾਇਆ। ਜਿਸ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਦੇ ਲੋਕ ਅਤੇ ਇਲਾਕੇ ਦੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਸਰਾਭਾ ਪੰਥਕ ਮੋਰਚੇ ਦੇ ਆਗੂਆਂ ਵੱਲੋਂ ਸਟੇਡੀਅਮ ਦੀ ਚਾਰ ਦਵਾਰੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਦਰਸਾਉਂਦੇ ਬੋਰਡ ਉਤਾਰੇ ਗਏ। ਜਦੋਂ ਬਗਲਾਮੁਖੀ ਧਾਮ ਦੇ ਪ੍ਰਬੰਧਕਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਬੋਰਡ ਨੂੰ ਨੁਕਸਾਨ ਬਚਾਉਣ ਬਾਰੇ ਪੁੱਛਿਆ ਤਾਂ ਉਹ ਗਲਤੀ ਮੰਨਣ ਦੀ ਬਜਾਏ ਸਰਾਭਾ ਪੰਥਕ ਮੋਰਚੇ ਦੇ ਆਗੂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਮੈਨੂੰ ਧਮਕੀਆਂ ਦੇਣ ਤੋਂ ਸਿਰਫ਼ ਪੰਜ ਮਿੰਟਾਂ ਬਾਅਦ ਏ ਐਸ ਆਈ ਬਲਜੀਤ ਸਿੰਘ ਹਲਵਾਰਾ ਨੇ ਫੋਨ ਤੇ ਆਖਿਆ ਕਿ ਜੋਧਾਂ ਥਾਣੇ ਨਵੇਂ ਐਸ ਐਚ ਓ ਮੈਡਮ ਰੁਪਿੰਦਰ ਕੌਰ ਲੱਗ ਚੁੱਕੇ ਹਨ ਆਪ ਨੂੰ ਮਿਲਣ ਚਾਹੁੰਦੇ ਹਨ । ਜਦੋਂ ਮੈਂ ਐਸ ਐਚ ਓ ਰਪਿੰਦਰ ਕੌਰ ਨੂੰ ਉਹਨਾਂ ਦੇ ਦਫਤਰ ਚੋਂ ਮਿਲਿਆ ਤਾਂ ਉਨ੍ਹਾਂ ਨੇ ਮਿਲਣਸਾਰ ਆਖਿਆ ਤੂੰ ਮਾਂ ਬਗਲਾਮੁਖੀ ਧਾਮ ਦੇ ਫਲੈਕਸ ਬੋਰਡ ਪਿੰਡ ਸਰਾਭੇ ਚੋਂ ਨਹੀਂ ਉਤਾਰਨੇ। ਜਦ ਕਿ ਜਦੋਂ ਮੈਂ ਬੰਦੀ ਸਿੰਘਾਂ ਦੇ ਬੋਰਡ ਦਾ ਹੋਏ ਨੁਕਸਾਨ ਦੀ ਜਾਣਕਾਰੀ ਦੇਣੀ ਚਾਹੀ ਤਾਂ ਉਨ੍ਹਾਂ ਨੇ ਮੇਰੀ ਕੋਈ ਵੀ ਗੱਲ ਸੁਣਨਾ ਜ਼ਰੂਰੀ ਨਹੀਂ ਸਮਝਿਆ ਅਤੇ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਦਰਸਾਉਣ ਵਾਲੇ ਪ੍ਰਬੰਧਕਾਂ ਦਾ ਮੈਡਮ ਪੱਖ ਪੂਰਦੀ ਰਹੀ। ਜਿਸ ਦੀ ਜਾਣਕਾਰੀ ਪੁਲਸ ਜਿਲਾ ਜਗਰਾਉਂ ਦੇ ਐਸ ਐਸ ਪੀ ਸ ਹਰਜੀਤ ਸਿੰਘ ਨੂੰ ਫੋਨ ਤੇ ਜਾਣਕਾਰੀ ਦਿੱਤੀ । ਉਹਨਾਂ ਨੇ ਆਖਿਆ ਕਿ ਡੀ ਐਸ ਪੀ ਮੁੱਲਾਂਪਰ ਆਪ ਨਾਲ ਸੰਪਰਕ ਕਰਨਗੇ। ਡੀ ਐੱਸ ਪੀ ਮੁੱਲਾਪਰ ਜਸਵਿੰਦਰ ਸਿੰਘ ਨੇ ਸਾਨੂੰ ਫੋਨ ਕਰ ਕੇ ਆਖਿਆ ਕਿ ਮੈਂ ਅੱਜ ਹੀ ਮੌਕਾ ਦੇਖਣ ਪਿੰਡ ਸਰਾਭੇ ਪਹੁੰਚਾਂਗਾ। ਪਰ ਉਹ ਮੌਕਾ ਦੇਖਣ ਪਿੰਡ ਸਰਾਭੇ ਨਾ ਪਹੁੰਚੇ ਤੇ ਉਨ੍ਹਾਂ ਨੇ ਫੋਨ ਕਰ ਕੇ ਆਖਿਆ ਮੇਰੀ ਮਾਂ ਬਗਲਾਮੁਖੀ ਧਾਮ ਦੇ ਪ੍ਰਬੰਧਕਾਂ ਨਾਲ ਗੱਲ ਹੋ ਚੁੱਕੀ ਹੈ ਜੋ ਹੁਣ ਉਹ ਨਵੇਂ ਫਲੈਕਸ ਬੋਰਡ ਲਗਾਉਣਗੇ ਉਸ ਉਪਰ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਲਿਖਿਆ ਜਾਵੇਗਾ । ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਸਰਾਭਾ ਦੇ ਪ੍ਰਧਾਨ ਹਰਦੀਪ ਸਿੰਘ ਰਿੰਪੀ ਸਰਾਭਾ ਨੇ ਆਖਿਆ ਕਿ ਜੋ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਨੂੰ ਪੱਖੋਵਾਲ ਰੋਡ ਲਿਖਣ 'ਚ ਪੁਲਿਸ ਮੁਲਾਜਮ ਹੱਲਾਸ਼ੇਰੀ ਦੇਵੇਗਾ ਉਸ ਖਿਲਾਫ ਮੋਰਚਾ ਅਸੀਂ ਲਾਵਾਂਗੇ। ਬਾਕੀ ਜੋ ਕੋਈ ਮਰਜ਼ੀ ਰਾਜਨੀਤੀ ਪਹੁੰਚ ਰੱਖਦਾ ਹੋਵੇ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦੀ ਬੇਅਦਬੀ ਕਰੇਗਾ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਸ੍ਰੋਮਣੀ ਪੰਚਾਇਤ ਖਾਲਸਾ ਦੇ ਆਗੂ ਮਾਰਟਰ ਮੁਕੰਦ  ਸਿੰਘ ਚੌਕੀਮਾਨ ਨੇ ਆਖਿਆ ਕੀ ਅਸੀਂ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਹੋ ਜੁਦਾ ਥਾਣੇ ਦੇ ਐਸ ਐਚ ਓ ਰਪਿੰਦਰ ਕੌਰ ਨੂੰ ਸਮਝ ਕਿ ਉਹ ਥਾਣੇ ਜੋਧਾਂ ਆਉਣ ਵਾਲੇ ਨਾਲ ਆਪਣੀ ਮਾੜੀ ਭਾਸ਼ਾ ਨੂੰ ਸੁਧਾਰਨ ਕਿਉਂਕਿ ਇਹ ਪਹਿਲਾਂ ਵੀ ਇਥੇ ਆਪਣੀ ਡਿਊਟੀ ਕਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਨੂੰ ਥਾਣੇ ਜੋਧਾਂ ਦੇ ਐਸ ਐਚ ਓ  ਲਗਾਇਆ ਗਿਆ ਹੈ। ਥਾਣਾਂ ਜੋਧਾਂ 'ਚ ਪੈਂਦੇ ਪਿੰਡਾਂ ਦੇ ਲੋਕਾਂ ਵਿਚ ਇਸ ਗੱਲ ਦਾ ਕਾਫੀ ਰੋਸ ਪਾਇਆ ਜਾ ਰਿਹਾ ਹੈ ਕੇ ਐਸ ਐਚ ਓ ਮੈਡਮ ਰਪਿੰਦਰ ਕੌਰ ਦਾ ਲੋਕਾਂ ਪ੍ਰਤੀ ਬੋਲਣ ਦੀ ਭਾਸ਼ਾ ਠੀਕ ਨਹੀਂ। ਜਿਹਨਾਂ ਨੇ ਡਿਊਟੀ ਸੰਭਾਲਣ ਸਾਰ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੀ ਬੇਅਦਬੀ ਕਰਨ ਵਾਲਿਆਂ ਦਾ ਪੱਖ ਪੂਰ ਕੇ ਕਨੂੰਨੀ ਸਕੰਜੇ ਟੰਗਿਆ।

ਮੁਰੰਮਤ ਕਾਰਨ ਕੁਝ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ, 01 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਬਿਜਲੀ ਸਪਲਾਈ 11 ਕੇ ਵੀ ਫੀਡਰ ਸਿਟੀ 6 ਵਲੋਂ 66 ਕੇ ਵੀ ਐਸ ਐਸ ਅਗਵਾੜ ਲੋਪੋਂ ਮੁਰੰਮਤ ਕਰਕੇ ਬਿਜਲੀ ਸਪਲਾਈ ਬੰਦ ਰਹੇਗੀ ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਹਨ ਅਗਵਾੜ ਲੋਪੋਂ, ਕੋਠੇ ਰਾਹਲਾਂ, ਰਾਏਕੋਟ ਰੋਡ, ਗਾਂਧੀ ਨਗਰ ਅਜੀਤ ਨਗਰ,ਅਗਵਾੜ ਲਧਾਈ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ 2-2-23 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

ਸਕੂਲ ਦੇ ਕਮਰੇ ਦਾ ਲੈਂਟਰ ਪਾਇਆ

ਹਠੂਰ,29 ਜਨਵਰੀ (ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਕੁਲਾਰਾ ਦੇ ਨਵੇਂ ਬਣ ਰਹੇ ਕਮਰੇ ਦਾ ਅੱਜ ਲੈਂਟਰ ਪਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਕੋਟ ਦੁੱਨਾਂ ਨੇ ਦੱਸਿਆ ਕਿ ਪਹਿਲਾਂ ਵਿਭਾਗ ਵੱਲੋਂ ਆਈ ਮੇਨ ਗ੍ਰਾਟ ਨਾਲ ਸਕੂਲ ਦੇ ਖਸਤਾ ਹਾਲਤ ਦੋ ਕਮਰੇ ਢਾਹ ਕੇ ਨਵੇਂ ਬਣਾਏ ਗਏ ਸਨ ,ਜਿਸ ਨਾਲ ਸਕੂਲ ਦੀ ਦਿੱਖ ਵਧੀਆ ਬਣ ਗਈ ਸੀ ਅਤੇ ਹੁਣ ਸਮੁੱਚੀ ਗ੍ਰਾਮ ਪੰਚਾਇਤ ਦੇ ਉੱਦਮ ਸਦਕਾ ਇੱਕ ਨਵੇਂ ਕਮਰੇ ਦੀ ਉਸਾਰੀ ਕੀਤੀ ਗਈ ਹੈ ,ਜਿਸ ਦਾ ਅੱਜ ਲੈਂਟਰ ਪਾਇਆ ਗਿਆ।ਉਨ੍ਹਾ ਕਿਹਾ ਕਿ ਸਕੂਲ ਵਿੱਚ ਕੰਪਿਊਟਰ,ਪ੍ਰੋਜੈਕਟਰ,ਐਲ ਈ ਡੀ ਦੀ ਸਹੂਲਤ ਉੱਪਲੱਬਧ ਹੋਣ ਕਰਕੇ ਸਕੂਲ ਪੂਰਨ ਰੂਪ ਵਿੱਚ ਸਮਾਰਟ ਸਕੂਲ ਬਣ ਗਿਆ ਹੈ।ਬੱਚਿਆਂ ਨੂੰ ਨਵੀਆਂ ਤਕਨੀਕਾਂ ਨਾਲ ਪੜ੍ਹਾਇਆ ਜਾ ਰਿਹਾ ਹੈ।ਸਕੂਲ ਵਿੱਚ ਬੱਚਿਆਂ ਦੇ ਖੇਡਣ ਲਈ ਖਿਡਾਉਣੇ ਅਤੇ ਝੂਲੇ ਆਦਿ ਲੱਗੇ ਹੋਏ ਹਨ ਜਿਸ ਕਰਕੇ ਸਕੂਲ ਵਿੱਚ ਨਵੇਂ ਦਾਖਲੇ ਵੀ ਵਧ ਰਹੇ ਹਨ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ,ਸਮਾਜ ਸੇਵੀ ਨਿਰਮਲ ਸਿੰਘ,ਪੰਚ ਰਣਜੀਤ ਸਿੰਘ,ਪੰਚ ਸਿਮਰਜੀਤ ਸਿੰਘ,ਪੰਚ ਲਛਮਣ ਸਿੰਘ,ਪੰਚ ਗੁਰਮੀਤ ਸਿੰਘ,ਪੰਚ ਪਰਮਜੀਤ ਕੌਰ,ਪੰਚ ਸਰਬਜੀਤ ਕੌਰ,ਪੰਚ ਹਰਜਿੰਦਰ ਕੌਰ,ਸਿਮਰਦੀਪ ਸਿੰਘ, ਜਗਤਾਰ ਸਿੰਘ,ਗੁਰਪ੍ਰੀਤ ਸਿੰਘ,ਰਣਜੀਤ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ ।

ਫੋਟੋ ਕੈਪਸ਼ਨ:-ਸਕੂਲ ਦੇ ਕਮਰੇ ਦਾ ਲੈਟਰ ਪਾਉਣ ਸਮੇਂ ਸਕੂਲ ਦਾ ਸਟਾਫ ਅਤੇ ਗ੍ਰਾਮ ਪੰਚਾਇਤ ਬੁਰਜ ਕੁਲਾਰਾ।

ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾਅ ਕੀਤਾ ਜਾਵੇ-ਪ੍ਰਧਾਨ ਨਿਰਮਲ ਸਿੰਘ ਡੱਲਾ

ਹਠੂਰ,29 ਜਨਵਰੀ (ਕੌਸ਼ਲ ਮੱਲ੍ਹਾ)- ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਸਮੇਂ-ਸਮੇਂ ਦੀਆ ਸਰਕਾਰਾ ਨੇ ਸਿੱਖ ਕੌਮ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ।ਉਨ੍ਹਾ ਕਿਹਾ ਕਿ ਸਰਕਾਰਾ ਦੀ ਚਾਪਲੂਸੀ ਕਰਨ ਵਾਲੇ ਵਿਅਕਤੀਆ ਨੂੰ ਜਲਦੀ ਜੇਲਾ ਵਿਚੋ ਰਿਹਾਅ ਕੀਤਾ ਜਾਦਾ ਹੈ ਪਰ ਮਾਨਯੋਗ ਕੋਰਟ ਵੱਲੋ ਐਲਾਨੀ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਸਿੱਖ ਕੈਦੀਆ ਨੂੰ ਜੇਲਾ ਵਿਚੋ ਰਿਹਾਅ ਨਹੀ ਕੀਤਾ ਜਾ ਰਿਹਾ,ਜੋ ਸਰਕਾਰਾ ਦੀ ਬਦਨੀਤੀ ਦਾ ਸਿਕਾਰ ਹੋ ਰਹੇ ਹਨ।ਉਨ੍ਹਾ ਬੰਦੀ ਸਿੰਘਾ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੀ ਹਮਾਇਤ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਪਿੰਡ ਡੱਲਾ ਤੋ ਚੰਡੀਗੜ੍ਹ ਇਨਸਾਫ ਮੋਰਚੇ ਵਿਚ ਸਾਮਲ ਹੋਣ ਲਈ ਕਾਫਲਾ ਰਵਾਨਾ ਹੋਇਆ ਕਰੇਗਾ ਅਤੇ ਹਰ ਹਫਤੇ ਪਿੰਡ ਡੱਲਾ ਦੇ ਹਰ ਵਾਰਡ ਵਿਚੋ ਨੌਜਵਾਨ ਅਤੇ ਬੀਬੀਆ ਮੋਰਚੇ ਵਿਚ ਸਾਮਲ ਹੋਣਗੀਆ।ਅੰਤ ਵਿਚ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਬੰਦੀ ਸਿੰਘਾ ਦੀ ਰਿਹਾਈ ਲਈ ਇੱਕ ਝੰਡੇ ਥੱਲੇ ਇਕੱਠੇ ਹੋਣਾ ਅੱਜ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਜੋਰਾ ਸਿੰਘ ਸਰਾਂ,ਪ੍ਰਧਾਨ ਧੀਰਾ ਸਿੰਘ ਡੱਲਾ,ਯੂਥ ਆਗੂ ਕਰਮਜੀਤ ਸਿੰਘ ਕੰਮੀ,ਇਕਬਾਲ ਸਿੰਘ,ਕੁਲਵਿੰਦਰ ਸਿੰਘ,ਕਾਲਾ ਸਿੰਘ,ਜੌਰ ਸਿੰਘ,ਬਿੰਦੀ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।

 ਫੋਟੋ ਕੈਪਸ਼ਨ:-ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਗ੍ਰਾਮ ਪੰਚਾਇਤ ਡੱਲਾ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਕਰਦੇ ਹੋਏ।

ਨਗਰ ਕੌਂਸਲ ਵਲੋਂ ਲਾਜਪਤ ਰਾਏ ਪਾਰਕ ਚ ਲਾਲਾ ਜੀ ਦੇ ਜਨਮ ਦਿਹਾੜੇ ਮੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਜਗਰਾਉਂ, 28 ਜਨਵਰੀ -(ਗੁਰਕੀਰਤ ਜਗਰਾਉਂ /ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) -ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਹਾੜੇ ਮੋਕੇ ਦਫਤਰ ਨਗਰ ਕੌਂਸਲ ਜਗਰਾਉਂ ਵੱਲੋਂ ਲਾਲਾ ਲਾਜਪਤ ਰਾਏ ਪਾਰਕ ਸਾਹਮਣੇ ਦਫਤਰ ਨਗਰ ਕੌਂਸਲ ਵਿਖੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਪੀ.ਸੀ.ਐਸ, ਸ਼੍ਰੀਮਤੀ ਸਰਵਜੀਤ ਕੌਰ ਮਾਣੂੰਕੇ ਐਮ.ਐਲ.ਏ ਹਲਕਾ ਜਗਰਾਉਂ ਅਤੇ ਹਰਜੀਤ ਸਿੰਘ ਐਸ.ਐਸ.ਪੀ ਲੁਧਿਆਣਾ ਦਿਹਾਤੀ,ਜਗਰਾਉਂ ਜੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਲਾਲਾ ਜੀ ਨੂੰ  ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਤੇ ਨਗਰ ਕੌਂਸਲ ਵੱਲੋਂ ਖਿਡੌਣਾ ਭੰਡਾਰ ਸਥਾਪਤ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰ ਵਿੱਚ ਜੋ ਵੀ ਪੁਰਾਣੇ/ਨਵੇ ਖਿਡੌਣੇ ਗਰੀਬ ਬੱਚਿਆ ਨੂੰ ਦਾਨ ਕਰਨੇ ਹਨ ਤਾਂ ਉਹ ਇਸ ਖਿਡੌਣਾ ਭੰਡਾਰ ਵਿੱਚ ਪਾਕੇ ਦਾਨ ਕਰ ਸਕਦੇ ਹਨ ਅਤੇ  ਨਗਰ ਕੌਂਸਲ ਜਗਰਾਉਂ ਵੱਲੋਂ ਇਹ ਖਿਡੌਣੇ ਗਰੀਬ ਬੱਚਿਆ ਨੂੰ ਮੁਫਤ ਵੰਡੇ ਜਾਣਗੇ।ਇਸ ਤੌ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਸ਼ਹਿਰ ਵਾਸੀਆ ਨੂੰ ਜਾਗਰੂਕ ਕਰਨ ਲਈ ਮਿੱਟੀ ਦੇ ਬਰਤਨਾ ਦਾ ਸਟਾਲ ਲਗਾਇਆ ਗਿਆ।ਸ਼ਹਿਰ ਵਾਸੀਆ ਨੂੰ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਗਈ।ਇਸ ਮੋਕੇ ਤੇ ਉਕਤ ਤੋਂ ਇਲਾਵਾ ਕੌਂਸਲਰ ਅਮਨ ਕਪੂਰ, ਹਿਮਾਸ਼ੂ ਮਲਿਕ, ਵਿਕਰਮ ਜੱਸੀ, ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਹਰਦੀਪ ਜੱਸੀ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਨਵਜੀਤ ਕੌਰ ਕਲਰਕ, ਅਮਰਪਾਲ ਸਿੰਘ ਕਲਰਕ,ਤਾਰਕ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਜਗਮੋਹਨ ਸਿੰਘ, ਵਿਸ਼ਾਲ ਟੰਡਨ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਹੀਰਾ ਸਿੰਘ,ਨਰਿੰਦਰ ਕੁਮਾਰ ਗਗਨਦੀਪ ਖੁੱਲਰ, ਦਵਿੰਦਰ ਸਿੰਘ ਗਰਚਾ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ, ਨਰਿੰਦਰ ਕੁਮਾਰ, ਗੁਰਜੰਟ ਸਿੰਘ, ਮੰਗਲ ਸਿੰਘ, ਹੈਪੀ ਸ਼ਰਮਾ, ਬਲਵਿੰਦਰ, ਜਸਪ੍ਰੀਤ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਹੁਕਮਪਾਲ, ਰੋਹਿਤ, ਰਵੀ ਰੰਜਣ, ਗੁਰਮੀਤ ਸਿੰਘ, ਰਵੀ ਗਿੱਲ, ਅਰੁਣ ਗਿੱਲ, ਧਰਮਵੀਰ, ਸਤਨਾਮ ਸਿੰਘ ਗਰੇਵਾਲ, ਵਿਨੈ ਕੁਮਾਰ, ਮਨੋਜ ਕੁਮਾਰ, ਸ਼ਤੀਸ਼ ਕੁਮਾਰ, ਸ਼ਾਮ ਲਾਲ ਸੀਵਰਮੈਂਨ, ਪ੍ਰਭਹਿੰਮਤ ਸਿੰਘ ਤਲਵੰਡੀ ਮੱਲ੍ਹੀਆਂ ਅਤੇ ਮੋਟੀਵੇਟਰ ਗਗਨਦੀਪ ਸਿੰਘ ਧੀਰ ਅਤੇ ਜਸਪ੍ਰੀਤ ਕੌਰ ਸ਼ਾਮਿਲ ਸਨ।