You are here

ਪੰਜਾਬ

ਸਿਹਤ ਵਿਭਾਗ ਵਲੋ ਬੱਚੇ ਦੇ ਦਿਲ ਦਾ ਬਿਲਕੁਲ ਮੁਫ਼ਤ ਕੀਤਾ ਅਪਰੇਸ਼ਨ - ਸਿਵਿਲ ਸਰਜਨ 

ਮੋਗਾ, 20 ਫਰਵਰੀ 2024 ( ਜਸਵਿੰਦਰ ਸਿੰਘ ਰੱਖਰਾ) : ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮੋਗਾ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਸਰਕਾਰੀ ਸਹਾਇਤਾ ਪ੍ਰਾਪਤ ਭੁਪਿੰਦਰਾ ਖਾਲਸਾ ਸੀਨੀਅਰ ਸਕੈਡਰੀ ਸਕੂਲ ਮੋਗਾ ਦਾ ਤੇਰਾ ਸਾਲ ਦਾ ਬੱਚਾ ਗੁਰਜਾਪ ਸਿੰਘ ਦੇ ਦਿਲ ਦਾ ਮੁਫਤ ਅਪਰੇਸ਼ਨ ਹੀਰੋ ਹਾਰਟ ਡੀ.ਐਮ.ਸੀ. ਲੁਧਿਆਣਾ ਤੋ ਸਫਲਤਾਪੂਰਵਕ ਕਰਵਾਇਆ ਹੈ । 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਮੋਗਾ ਦੇ ਡਾ. ਅਜੈ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਹਾਇਤਾ ਪ੍ਰਾਪਤ ਭੁਪਿੰਦਰਾ ਖਾਲਸਾ ਸੀਨੀਅਰ ਸਕੈਡਰੀ ਸਕੂਲ ਮੋਗਾ ਦਾ ਤੇਰਾ ਸਾਲ ਦਾ ਬੱਚਾ ਗੁਰਜਾਪ ਸਿੰਘ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ । ਆਰ.ਬੀ.ਐਸ.ਕੇ. ਟੀਮ ਮੋਗਾ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ, ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ੳ. ਮੋਗਾ ਡਾ. ਸੁਖਪ੍ਰੀਤ ਸਿੰਘ ਬਰਾੜ, ਜਿਲਾ ਪ੍ਰੋਗਰਾਮ ਮੈਨੇਜਰ ਪ੍ਰਵੀਨ ਸ਼ਰਮਾ, ਜਿਲਾ ਮਾਸ ਮੀਡੀਆ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ, ਜਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਇਸ ਬੱਚੇ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਹੀਰੋ ਹਾਰਟ ਡੀ.ਐਮ.ਸੀ ਲੁਧਿਆਣਾ ਤੋਂ ਬਿਲਕੁਲ ਮੁਫਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ । 
ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਗੁਰਜਾਪ ਸਿੰਘ ਦਾ ਅਪਰੇਸ਼ਨ ਉਪਰੰਤ ਹਾਲ ਚਾਲ ਪਤਾ ਕੀਤਾ ਅਤੇ ਗੁਰਜਾਪ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਨੂੰ ਇੰਨਫੈਕਸ਼ਨ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ ।
ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਅਜੇ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ । 

ਅਪਰੇਸ਼ਨ ਉਪਰੰਤ ਗੁਰਜਾਪ ਸਿੰਘ ਅਤੇ ਉਸਦੇ ਪਿਤਾ ਹਰਪ੍ਰੀਤ ਸਿੰਘ ਨਾਲ ਸਿਵਲ ਸਰਜਨ ਡਾ. ਰਾਜੇਸ਼ ਅੱਤਰੀ, ਡਾ. ਸੁਖਪ੍ਰੀਤ ਸਿੰਘ ਬਰਾੜ, ਡਾ. ਅਜੇ ਕੁਮਾਰ, ਡੀਪੀਐਮ ਪ੍ਰਵੀਨ ਸ਼ਰਮਾ, ਮੀਡੀਆ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ, ਸਕੂਲ ਕੋਆਰੀਨੇਟਰ ਸੁਖਬੀਰ ਸਿੰਘ ਅਤੇ ਸਟਾਫ ਨਰਸ ਰਾਜਵੰਤ ਕੌਰ।

ਡਾ: ਦਰਸ਼ਨ ਬੜੀ ਮੈਮੋਰੀਅਲ ਸੁਸਾਇਟੀ ਗਠਿਤ 

ਲੁਧਿਆਣਾ, 20 ਫਰਵਰੀ (ਟੀ. ਕੇ.) ਸਭਿਆਚਾਰਕ ਪ੍ਰੋਗਰਾਮਾਂ ਦੀ ਜਿੰਦ ਜਾਨ  ਅਤੇ ਖੇਡ ਮੇਲਿਆਂ ਦੀ ਸ਼ਾਨ, ਪ੍ਸਿੱਧ ਕਬੱਡੀ ਕਮੈਂਟੇਟਰ, ਰੇਡੀਉ, ਟੈਲੀਵਿਜ਼ਨ ਕਲਾਕਾਰ, ਐਂਕਰ , ਫਿਲਮੀ ਅਦਾਕਾਰ ਬਹੁਪੱਖੀ ਤੇ ਨਿਵੇਕਲੀ ਸਖਸ਼ੀਅਤ ਡਾ. ਦਰਸ਼ਨ ਬੜੀ ਦੀ ਯਾਦ ਨੂੰ ਸਦਾ ਲਈ ਤਾਜ਼ਾ ਰੱਖਣ ਲਈ ਸਾਥੀਆਂ, ਯਾਰਾਂ ਬੇਲੀਆਂ ਨੇ ਬਣਾਈ ਰਜਿਸਟਰਡ ਸੰਸਥਾ ਜਿਸ ਦਾ ਨਾਮ ਵੀ ਡਾ. ਦਰਸ਼ਨ ਬੜੀ ਮੈਮੋਰੀਅਲ ਸੋਸਾਇਟੀ ਰੱਖਿਆ ਗਿਆ ਹੈ।  ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੁਖਦੇਵ ਭਵਨ ਵਿਖੇ ਇੱਕ ਸਾਦਾ ਜਿਹਾ ਪਰ ਬਹੁਤ ਹੀ ਪ੍ਭਾਵਸ਼ਾਲੀ ਸਮਾਗਮ ਹੋਇਆ ਜਿਥੇ ਐਨ. ਆਰ. ਆਈ. ਟੋਨੀ ਸੰਧੂ ਕੈਨੇਡਾ ਦਾ ਉਚੇਚੇ ਤੌਰ 'ਤੇ ਸਹਿਯੋਗ ਰਿਹਾ  ਤੇ ਉਹਨਾਂ   ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਜ਼ਿਕਰ ਕੀਤਾ ਕਿ ਅੱਗੇ ਤੋਂ ਸਮੂਹ ਸਾਥੀਆਂ ਦੇ ਸਹਿਯੋਗ ਨਾਲ ਵੱਡਾ ਸਮਾਗਮ ਉਲੀਕਿਆ ਜਾਇਆ ਕਰੇਗਾ। ਇਥੇ ਇਹ ਵੀ ਵਰਣਨਯੋਗ ਹੈ ਕਿ, ਉਨ੍ਹਾਂ ਨੇ ਕੈਨੇਡਾ ਵਿੱਚ ਡਾ. ਬੜੀ ਦੇ ਨਾਂ ਤੇ ਟਰੇਨਿੰਗ ਸੈਂਟਰ ਵੀ ਸਥਾਪਿਤ ਕੀਤਾ ਹੋਇਆ ਹੈ। ਸੰਸਥਾ ਵੱਲੋਂ ਸਮਾਗਮ ਨੂੰ "ਇੱਕ ਸ਼ਾਮ ਡਾ. ਦਰਸ਼ਨ ਬੜੀ ਦੇ ਨਾਮ"  ਦੀ ਸੰਧਿਆ ਦਿੱਤੀ ਗਈ ।ਪਦਮ ਸ੍ਰੀ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਦੇ ਤੌਰ  'ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਭਾਵੇਂ ਅਸੀਂ ਡਾ. ਬੜੀ ਦੀਆਂ ਯਾਦਾਂ ਤਾਜ਼ੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ, ਪਰ ਇਹ ਵੀ ਸੱਚ ਹੈ ਕਿ ਅੱਜ ਸਾਡੇ ਸਾਰਿਆਂ ਦੇ ਇਕੱਠੇ ਹੋਣ ਦਾ ਸਬੱਬ ਵੀ ਉਹੀ ਹਨ ,ਇਸ ਸਮੇਂ ਉਨ੍ਹਾਂ ਡਾ. ਬੜੀ ਨਾਲ ਪੀਡੇ ਰਿਸ਼ਤਿਆਂ ਦੀ ਤੰਦ ਨੂੰ ਵੀ ਦਰਸਾਇਆ ਇਸ ਮੌਕੇ  ਭੁਪਿੰਦਰ ਪਾਤਰ ਵੀ ਉਚੇਚੇ ਤੌਰ 'ਤੇ ਪਹੁੰਚੇ, ਜਿਥੇ ਉਨ੍ਹਾਂ ਗੀਤ ਗੁਣਗੁਨਾ ਕੇ ਸੁਣਾਇਆ ਉਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਮੇਰੇ ਘਰ ਨੂੰ ਆਪਣੀ ਭੈਣ ਦਾ ਘਰ ਸਮਝਦੇ ਸਨ। ਇਸ ਮੌਕੇ ਸਭ ਤੋਂ ਪਹਿਲਾਂ ਪ੍ਰਿੰਸੀਪਲ  ਅਮਰਜੀਤ ਸਿੰਘ ਗਰੇਵਾਲ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਫਿਰ ਸਟੇਜ ਤੇ ਸਮੂਹ ਪਤਵੰਤਿਆਂ ਦੀ ਹਾਜ਼ਰੀ ' ਚ ਡਾ. ਬੜੀ ਦੇ ਨਾਮ 'ਤੇ ਬਣਾਈ ਉਪਰੋਕਤ ਸੋਸਾਇਟੀ ਦਾ ਲੋਗੋ ਜਾਰੀ ਕੀਤਾ ਗਿਆ। ਇਸ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੇ ਜੀਵਨ  'ਤੇ ਪੰਛੀ ਝਾਤ ਮਾਰੀ ਅਤੇ ਯਾਦਾਂ ਸਾਂਝੀਆਂ ਕੀਤੀਆਂ।ਇਸ ਮੌਕੇ ਡਾ. ਨਿਰਮਲ ਜੌੜਾ  ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇੱਕ ਤਾਂ ਦੱਸਿਆ ਕਿ ਉਹ ਫੋਕੇ ਟੌਹਰ ਟਿੱਕੇ ' ਚ ਬਹੁਤਾ ਵਿਸ਼ਵਾਸ ਨਹੀਂ ਰੱਖਦੇ ਸਨ  ਸਗੋਂ ਸਾਦਗੀ ਉਨ੍ਹਾਂ ਦਾ ਗਹਿਣਾ ਸੀ। ਦੂਸਰਾ ਦੱਸਿਆ ਕਿ ਉਹ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਜਿੱਥੇ ਪੱਲਿਉਂ ਨਕਦ ਸਨਮਾਨ ਦੇ ਕੇ ਨਿਵਾਜਦੇ ਸਨ, ਉਥੇ ਘੂਰਨ ਦੀ ਕਿਰਸ ਨਹੀਂ ਸਨ ਕਰਦੇ ਤੇ ਕਿਸੇ ਦੀ ਈਨ ਨਹੀਂ ਮੰਨਦੇ ਸਨ। ਸਾਬਕਾ ਨਿਰਦੇਸ਼ਕ ਪਮੇਤੀ ਅਤੇ ਡਾ. ਬੜੀ ਦੇ ਨਜ਼ਦੀਕੀ ਸਾਥੀਆਂ ਚੋਂ ਮੋਹਰਲੀ ਕਤਾਰ 'ਚ ਆਉਣ ਵਾਲੇ ਡਾ. ਹਰਜੀਤ ਸਿੰਘ ਧਾਲੀਵਾਲ ਨੇ ਉਹਨਾਂ ਨਾਲ ਸਭ ਤੋਂ ਲੰਮਾ ਸਮਾਂ ਵਿਚਰਨ ਦੀ ਸਰੋਤਿਆਂ ਨਾਲ ਸਾਂਝ ਪਾਉਂਦਿਆਂ ਤਫ਼ਸੀਲ ਚ ਉਨ੍ਹਾਂ ਦੀ ਜੀਵਨੀ ਤੇ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਉਂਦੇ ਦੱਸਿਆ ਕਿ ਉਨ੍ਹਾਂ ਦੇ ਨਾਂ ਨਾਲ ਅਨੇਕਾਂ ਤੱਖ਼ਲਸ ਲਾਏ ਜਾ ਸਕਦੇ ਹਨ ਕਿਉਂਕਿ ਉਹ ਬਹੁਪੱਖੀ ਤੇ ਨਿਵੇਕਲੀ ਸਖਸ਼ੀਅਤ ਸਨ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਖਾਸਕਰ ਪੰਜਾਬ ਦੇ ਖੇਡ ਮੇਲਿਆਂ ਦੀ ਜਿੰਦਜਾਨ ਸਨ ਤੇ ਕਬੱਡੀ ਦੀ ਕਮੈਂਟਰੀ 'ਚ ਉਨ੍ਹਾਂ ਦਾ  ਨਾਮ ਅੰਤਰਰਾਸ਼ਟਰੀ ਪੱਧਰ 'ਤੇ  ਜਾਣਿਆ ਜਾਂਦਾ ਸੀ ,ਉਨ੍ਹਾਂ ਦੀ ਜੱਟਕੀ ਤੇ ਪੇਂਡੂ ਸ਼ੈਲੀ ਸਰੋਤਿਆਂ ਨੂੰ ਇਸ ਤਰ੍ਹਾਂ ਮੰਤਰ ਮੁਗਧ ਕਰਦੀ ਸੀ ਕਿ ਪਿੰਡ ਦੀਆਂ ਸੱਥਾਂ ਤੇ ਦਰਵਾਜ਼ਿਆਂ 'ਚ ਉਹਨਾਂ ਦੇ ਬੋਲੇ ਵਾਰਤਾਲਾਪ ਆਮ ਸੁਣੇ ਜਾ  ਸਕਦੇ ਸਨ ਤੇ ਮਾੜੇ ਤੋਂ ਮਾੜੇ ਜਾਫ਼ੀ  ਨੂੰ ਫੂਕ ਛਕਾ ਕੇ ਤੱਕੜੇ ਰੇਡਰ ਨਾਲ ਭਿੜਾ ਦਿੰਦੇ ਸਨ। ਉਨ੍ਹਾਂ ਦੀ ਕਲਾ ਤਾਂ ਸੂਮ ਤੋਂ ਸੂਮ ਬੰਦੇ ਦੀ ਜੇਬ ਚੋਂ ਪੈਸੇ ਕੱਢਵਾ ਲੈਂਦੀ ਸੀ। ਉਨ੍ਹਾਂ ਦੇ ਘੋੜੀ ਨਾ ਚੜ੍ਹਨ ਬਾਰੇ ਵੀ ਹਾਸੇ ਠੱਠੇ ਚ ਸਾਰਿਆਂ ਨੇ ਹਲਕੀ- ਫੁਲਕੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਆਪਣੇ ਪਿੰਡ ਵਾਸੀਆਂ ਤੇ ਯਾਰਾਂ ਬੇਲੀਆਂ ਨੂੰ ਆਪਣੇ ਖਰਚੇ ਤੇ ਧਾਰਮਿਕ ਯਾਤਰਾਵਾਂ ਕਰਵਾਉਂਦੇ ਸਨ ਤੇ ਦਾਨ  ਦੇਣ ਵੀ ਕਦੇ ਸੰਕੋਚ ਨਹੀਂ ਸਨ ਕਰਦੇ। ਸਟੇਜ ਤੋਂ ਟੋਨੀ   ਤੇ ਡਾ. ਧਾਲੀਵਾਲ ਨੇ ਲੋਗੋ ਤੇ ਬੋਰਡ ਬਾਬਤ  ਵਿਪਨ ਸ਼ਰਮਾ ਵੱਲੋਂ ਭੇਟਾ ਰਹਿਤ  ਦਿੱਤੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਸ਼ਾਮ ਨੂੰ ਸੰਗੀਤਕ ਸੁਰਾਂ ਚ ਰੰਗਣ ਲਈ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਡਾ. ਵੀਰ ਸੁਖਵੰਤ ਨੇ ਆਪਣੀ ਕਲਾ ਦਾ ਜਾਦੂ ਬਿਖੇਰਿਆ ਤੇ ਡਾ. ਜਸਵੀਰ ਸਿੰਘ ਗਰੇਵਾਲ ਨੇ ਰਚਨਾ "ਯਾਦਾਂ ਦੀਆਂ ਛੱਲਾਂ ਆਉਣ ਸਰੋਤਿਆਂ ਅੱਗੇ ਪੜ੍ਹੀ ।                      
ਇਸ ਮੌਕੇ ਦਿਲਰੂਪ ਕੋਛੜ ਨੇ ਸਮਾਗਮ ਦੀ ਸ਼ੁਰੂਆਤ ਇੱਕ ਕਵਿਤਾ ਨਾਲ ਕੀਤੀ ਤੇ ਸਮੁੱਚੇ ਸਮਾਗਮ ਚ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਵੀ ਨਿਭਾਈ। ਇਸ ਯਾਦਗਾਰੀ ਸ਼ਾਮ ਵਿਚ  ਸਰਬਜੀਤ ਸਿੰਘ ਕਾਹਲੋੰ, ਡਾ. ਰਣਬੀਰ ਸਿੰਘ ਸੇਖੋਂ, ਡਾ. ਤੇਜਿੰਦਰ ਸਿੰਘ ਰਾਏ, ਸਰਵਣ ਕੁਮਾਰ ਗੂੰਬਲ, ਕਰਨਲ (ਰਿਟਾਇਰਡ)  ਜਸਜੀਤ ਸਿੰਘ ਗਿੱਲ ਅਤੇ ਡਾ. ਦਰਸ਼ਨ ਬੜੀ ਨਾਲ ਜੁੜੀਆਂ ਵੱਖ ਵੱਖ ਉਘੀਆਂ ਸ਼ਖਸੀਅਤਾਂ ਹਾਜਰ ਸਨ ।

ਸੰਗਤ ਤੇ ਪੰਗਤ ਦਾ ਆਨੰਦ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ- ਚੇਅਰਮੈਨ ਮੱਕੜ    

ਲੁਧਿਆਣਾ 19 ਫਰਵਰੀ  ( ਕਰਨੈਲ ਸਿੰਘ ਐੱਮ ਏ)                     ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹਫਤਾਵਾਰੀ ਧਾਰਮਿਕ ਗੁਰਮਤਿ ਕੀਰਤਨ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਆਯੋਜਿਤ ਕੀਤਾ ਗਿਆ । ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜੱਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਪਰਮਵੀਰ ਸਿੰਘ, ਭਾਈ ਸੁਖਜਿੰਦਰ ਸਿੰਘ,  ਭਾਈ ਲਵਪ੍ਰੀਤ ਸਿੰਘ ਦੇ ਜੱਥੇ ਵੱਲੋਂ ਜਿੱਥੇ ਕੀਰਤਨ ਦੀ ਸੇਵਾ ਨਿਭਾਈ ਗਈ ਉੱਥੇ ਵਿਸੇਸ਼ ਤੌਰ ਤੇ ਭਾਈ ਸ਼ਮਨਦੀਪ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਭਾਈ ਹਰਪਾਲ ਸਿੰਘ ਲੁਧਿਆਣਾ ਵਾਲਿਆਂ ਨੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਅਤੇ ਵਿਸੇਸ਼ ਤੌਰ ਤੇ ਗੁਰੂ ਘਰ ਨਤਮਸਤਕ ਹੋਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਮੀਤ ਪ੍ਰਧਾਨ ਸਤਪਾਲ ਸਿੰਘ ਪਾਲ ਨੇ ਸੰਗਤੀ ਰੂਪ 'ਚ ਰਾਗੀ ਜੱਥਿਆਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਅਤੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਗਤ ਤੇ ਪੰਗਤ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਤਰਲੋਚਨ ਸਿੰਘ ਬੱਬਰ, ਅਰਜਨ ਸਿੰਘ ਚੀਮਾ, ਇੰਦਰਜੀਤ ਸਿੰਘ ਮੱਕੜ ਮੋਹਨ ਸਿੰਘ ਚੌਹਾਨ, , ਸੁਰਿੰਦਰਜੀਤ ਸਿੰਘ ਮੱਕੜ, ਇੰਦਰਜੀਤ ਸਿੰਘ ਕਾਲੜਾ, ਪ੍ਰੀਤਮ ਸਿੰਘ ਮਣਕੂ,  ਇੰਦਰਜੀਤ ਸਿੰਘ ਗੋਲਾ, ਅਵਤਾਰ ਸਿੰਘ, ਸੁਰਜੀਤ ਸਿੰਘ ਮਠਾੜੂ, ਸਵਰਨ ਸਿੰਘ ਮਹੌਲੀ,  ਪਰਮਿੰਦਰ ਸਿੰਘ, ਦਵਿੰਦਰ ਸਿੰਘ ਸਿੱਬਲ, ਬਾਊ ਬਨਾਰਸੀ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ।

ਜੇ.ਈ ਮੇਨ ਦੀ ਪ੍ਰੀਖਿਆਂ ਵਿੱਚ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਦਿਤੀ ਵਧਾਈ

ਪਟਿਆਲਾ, 20 ਫਰਵਰੀ ( ਗੁਰਕਿਰਤ ਜਗਰਾਓ ਮਨਜਿੰਦਰ ਗਿੱਲ) ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ ਦੀ ਮੇਨ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਕੇ ਆਪਣੀ ਯੋਗਤਾ ਨੂੰ ਸਾਬਤ ਕੀਤਾ। ਉਨ੍ਹਾਂ ਦੀ ਸ਼ਾਨਦਾਰ ਪ੍ਰਤੀਸ਼ਤਤਾ ਨੇ ਨਾ ਸਿਰਫ ਉਨ੍ਹਾਂ ਦੀ ਅਕਾਦਮਿਕ ਮੁਹਾਰਤ ਨੂੰ ਦਰਸਾਇਆ ਬਲਕਿ ਸਾਲਾਂ ਦੀ ਸਖਤ ਮਿਹਨਤ, ਕੁਰਬਾਨੀ ਅਤੇ ਸਮਰਪਣ ਨੂੰ ਵੀ ਦਰਸਾਇਆ। ਉਨ੍ਹਾਂ ਦੀ ਪ੍ਰਾਪਤੀ ਨਾ ਸਿਰਫ ਸਕੂਲ ਲਈ ਸਨਮਾਨ ਹੀ ਬਣੀ ਬਲਕਿ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਵੀ ਬਣੀ ਹੈ। ਬੁੱਢਾ ਦਲ ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਦੇ ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਉਹਨਾਂ ਯੋਗਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਦਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿੱਚ ਲਕਸ਼ੈ ਗੁਪਤਾ (99.63), ਦੀਪਿਕਾ (99.49), ਇਸ਼ਾਨ ਸਿੰਗਲਾ (99.45), ਦਿਲਕਸ਼ (99.29), ਧਰੁਵ ਬਾਂਸਲ (98.54), ਕਾਵਿਆ ਸਿੰਗਲਾ (98.44), ਮਹਿਕਪ੍ਰੀਤ ਸਿੰਘ (97.31), ਸ੍ਰੀਆ (96.4), ਰਤਨਵੀਰ ਸਿੰਘ (96.24), ਅਧਿਆਨ ਗੁਪਤਾ (94.76), ਗੁਰਜੋਤ ਸਿੰਘ (94.76), ਅਦਬਪ੍ਰੀਤ ਕੌਰ (94.08), ਈਸ਼ਾਨ ਬਧਵਰ (93.8), ਗੁਰਲੀਨ ਕੌਰ (92.9) ਅਤੇ ਸਿਮਰੋਜ ਕੌਰ ਨੇ (90.24) ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੀ ਸ਼ਾਨਦਾਰ ਯੋਗਤਾ ਨੂੰ ਸਾਬਿਤ ਕੀਤਾ। ਉਨ੍ਹਾਂ ਦਸਿਆ ਕਿ ਸਕੂਲ ਅਧਿਆਪਕਾਂ ਦੀ ਸੁਯੋਗ ਅਗਵਾਈ

ਭੋਗ ਤੇ ਵਿਸ਼ੇਸ਼ 20 ਫ਼ਰਵਰੀ

ਪੱਤਰਕਾਰੀ ਦੇ ਬਾਬਾ ਬੋਹੜ ਸਨ : ਸ੍ਰੀ ਸਰਦਾਰੀ ਲਾਲ ਕਪੂਰ 
           ਸ੍ਰੀ ਸਰਦਾਰੀ ਲਾਲ ਕਪੂਰ ਜੀ ਦਾ ਜਨਮ 6-10-1942 ਨੂੰ ਲਾਹੌਰ ਵਿਚਲੇ ਚੱਕ ਹੀਰਾਂ ਦਾ ਤਹਿਸੀਲ ਚਨਿਓਟ ਜ਼ਿਲ੍ਹਾ ਝੰਗ (ਪਾਕਿਸਤਾਨ) ਵਿਖੇ ਹੋਇਆ।1947 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਉਹ ਜਲੰਧਰ ਵਿਖੇ ਆ ਕੇ ਵੱਸੇ, ਉਦੋਂ ਉਹ 6 ਸਾਲ ਦੇ ਸਨ। ਜਲੰਧਰ ਆ ਕੇ ਉਹਨਾਂ ਟੇਲਰਿੰਗ (ਟੇਲਰ) ਦਾ ਕੰਮ ਸਿੱਖਿਆ ਜੋ ਟੇਲਰਿੰਗ ਦੇ ਕੰਮ ਵਿੱਚ ਵੀ ਉਸਤਾਦ ਹੋ ਉਭਰੇ ਜਿਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਟੇਲਰ ਦੇ ਕੰਮ ਵਿੱਚ ਰੁਜ਼ਗਾਰ ਦਿੱਤਾ ਅਤੇ ਕਈ ਕੋਟਕਪੂਰਾ ਦੇ ਨਾਮਵਰ ਟੇਲਰਾਂ ਨੇ ਉਹਨਾਂ ਤੋਂ ਪੈਂਟ-ਕੋਟਾਂ, ਪੈਂਟਾਂ ਸ਼ਰਟਾਂ ਦੀ ਸਿਲਾਈ ਸਿੱਖੀ, ਉਹ ਲੇਡੀਜ਼ ਸੂਟਾਂ ਦੀ ਸਿਲਾਈ ਦੇ ਵੀ ਮਸ਼ਹੂਰ ਟੇਲਰ ਸਨ। 
       ਉਹਨਾਂ ਦੇ ਮਾਤਾ ਸਵਰਗੀਏ ਵੀਰਾਂ ਬਾਈ ਜੀ ਧਾਰਮਿਕ ਖਿਆਲਾਂ ਦੇ ਸਨ ਉਹ ਅੰਮ੍ਰਿਤ ਵੇਲੇ ਝਾੜੂ ਮਾਰਦੇ ਜਪੁਜੀ ਸਾਹਿਬ ਜੀ ਦਾ ਪਾਠ ਜ਼ੁਬਾਨੀ ਕਰਦੇ ਸਨ, ਪਰ ਉਹਨਾਂ ਦੀ ਲਗਨ 6 ਸਾਲ ਦੀ ਉਮਰ ਵਿੱਚ ਹੀ ਮਾਤਾ ਮਹਾਂਮਾਈ ਜੀ ਦੀਆਂ ਭੇਂਟਾਂ ਵਿਚ ਲੱਗ ਗਈ ਤੇ ਉਹਨਾਂ ਜਲੰਧਰ ਦੇ ਇੱਕ ਮਹੰਤ ਜੀ ਨੂੰ ਆਪਣਾ ਉਸਤਾਦ ਧਾਰਨ ਕੀਤਾ, ਸ੍ਰੀ ਕਪੂਰ ਦੀਆਂ ਗਾਈਆਂ ਪੱਕੀਆਂ ਭੇਂਟਾਂ ਨੂੰ ਅੱਜ ਮਾਤਾ ਰਾਣੀ ਦੇ ਭਗਤ ਅਕਸਰ ਹੀ ਗਾਉਂਦੇ ਰਹਿੰਦੇ ਹਨ। 
                 ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ ਦਾ ਵਿਆਹ ਸਾਲ 1965 ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ, ਉਹਨਾਂ ਦੇ ਘਰ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ। ਸ੍ਰੀ ਕਪੂਰ ਦੇ ਸਹੁਰਾ ਸਾਹਿਬ ਸਵ. ਚੌਧਰੀ ਰਾਮ ਜੀ ਦੇ ਬਿਮਾਰ ਹੋਣ ਕਾਰਨ ਉਹਨਾਂ ਨੂੰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਆ ਕੇ ਵੱਸਣਾ ਪਿਆ, ਉਹ ਆਪਣੇ ਸਹੁਰਿਆਂ ਦੇ ਘਰ ਵਿੱਚ ਨਹੀਂ ਰਹੇ, ਆਪਣਾ ਘਰ ਬਾਹਰ ਲੈ ਕੇ ਉਸ ਵਿੱਚ ਹੀ ਆਪਣਾ ਜੀਵਨ ਬਿਤਾਇਆ। ਸਹੁਰਾ ਸਾਹਿਬ ਦੀ ਔਲਾਦ ਵਿੱਚ ਕੋਈ ਲੜਕਾ ਨਾ ਹੋਣ ਕਾਰਨ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਉਹਨਾਂ ਨੇ ਆਪਣਾ ਇੱਕ ਬੇਟਾ ਆਪਣੇ ਸਹੁਰਿਆਂ ਨੂੰ ਬਿਨਾਂ ਕਿਸੇ ਲਾਲਚ ਕਾਨੂੰਨੀ ਲਿਖਤ ਪੜ੍ਹਤ ਕਰਕੇ ਗੋਦ ਪਾ ਦਿੱਤਾ, ਤਾਂ ਕਿ ਸਹੁਰਾ ਪਰਿਵਾਰ ਦੀ ਸਾਂਭ ਸੰਭਾਲ ਹੋ ਸਕੇ, ਉਹ ਇਸ ਕਲਯੁੱਗ ਦੇ ਇੱਕ ਤਿਆਗੀ ਤੇ ਸੇਵਾ ਭਾਵਨਾ ਵਾਲੀ ਸ਼ਖਸੀਅਤ ਹੋ ਨਿਬੜੇ।
          ਕੋਟਕਪੂਰਾ ਵਿਖੇ ਵੱਸ ਕੇ ਉਹਨਾਂ ਗੁਰਦੁਆਰਾ ਚੁੱਲਾ ਸਾਹਿਬ ਅਤੇ ਸ਼ਾਸਤਰੀ ਮਾਰਕੀਟ ਵਿਖੇ ਟੇਲਰ ਦਾ ਕੰਮ ਪੂਰੇ ਜ਼ੋਰ ਸੋ਼ਰ ਨਾਲ ਚਲਾਇਆ, ਜਿਨ੍ਹਾਂ ਦੇ ਕਈ ਚੇਲੇ ਅੱਜ ਟੇਲਰਿੰਗ ਦੇ ਕੰਮ ਵਿੱਚ ਅੱਜ ਵੱਡੇ-ਵੱਡੇ ਸ਼ੋਅਰੂਮਾਂ ਦੇ ਮਾਲਕ ਹਨ। ਟੇਲਰਿੰਗ ਦਾ ਕੰਮ ਕਰਦੇ ਉਹਨਾਂ ਦੀ ਰੁਚੀ ਅਖਬਾਰਾਂ ਵਿੱਚ ਰਹਿਣ ਲੱਗ ਪਈ ਤਾਂ ਉਹਨਾਂ ਸਭ ਤੋਂ ਪਹਿਲਾਂ ਅਕਾਲੀ ਪਤਿ੍ੱਕਾ ਅਤੇ ਜਗ ਬਾਣੀ ਰੋਜ਼ਾਨਾ ਅਖਬਾਰਾਂ ਦੀ ਪੱਤਰਕਾਰੀ ਵਿੱਚ ਬੇਬਾਕ ਨਿਰਪੱਖ ਕਲਮ ਚਲਾ ਕੇ ਉਹਨਾਂ ਕਈ ਮਿਸਾਲਾਂ ਸਿੱਧ ਕੀਤੀਆਂ, ਪੱਤਰਕਾਰੀ ਦੇ ਨਾਲ-ਨਾਲ ਉਹਨਾਂ ਜ਼ਿਲ੍ਹਾ ਫਰੀਦਕੋਟ ਕਚਹਿਰੀ ਵਿੱਚ ਕਈ ਨਾਮਵਰ ਵਕੀਲਾਂ ਕੋਲ ਬਤੌਰ ਮੁਨਸ਼ੀ ਕੰਮ ਕੀਤਾ, ਉਹ ਕਾਨੂੰਨ ਦੇ ਵੀ ਗਹਿਰੇ ਜਾਣਕਾਰ ਵਿਅਕਤੀ ਸਨ ਜਿਨ੍ਹਾਂ ਦਾ ਕਈ  ਜੱਜ ਸਾਹਿਬਾਨ ਨਾਲ ਗਹਿਰਾ ਰਿਸ਼ਤਾ ਸੀ।ਉਹ ਗਰਮ ਖਿਆਲੀ ਕਲਮ ਕਾਨੂੰਨੀ ਤੌਰ ਤੇ ਲਿਖਦੇ ਸਨ ਪਰ ਕੁਝ ਖ਼ਬਰਾਂ ਜਦੋਂ ਰੋਜ਼ਾਨਾ ਅਖਬਾਰਾਂ ਦੇ ਵਿੱਚ ਨਾ ਲੱਗੀਆਂ ਤਾਂ ਉਹਨਾਂ ਆਪਣਾ ਅਖਬਾਰ ਚਲਾਉਣ ਦਾ ਫੈਸਲਾ ਕੀਤਾ, ਸਭ ਤੋਂ ਪਹਿਲਾਂ ਸਾਲ 1987 ਵਿੱਚ ਉਹਨਾਂ  ਫ਼ਰੀਦਕੋਟ ਸਮਾਚਾਰ ਨਾਮ ਦਾ ਅਖਬਾਰ ਵੀਕਲੀ ਚਲਾਇਆ, ਉਦੋਂ ਪੱਤਰਕਾਰ ਬਹੁਤ ਟਾਂਵੇ-ਟਾਂਵੇ ਹੁੰਦੇ ਸਨ ਅਤੇ ਡੀਪੀਆਰਓ ਆਪਣੀ ਜੀਪ ਵਿੱਚ ਬੜੇ ਸਤਿਕਾਰ ਨਾਲ ਪ੍ਰੋਗਰਾਮਾਂ ਤੇ ਲੈ ਕੇ ਜਾਂਦੇ ਸਨ ਅਤੇ ਫਿਰ ਉਸੇ ਪ੍ਰਕਾਰ ਵਾਪਸ ਛੱਡ ਕੇ ਵੀ ਜਾਂਦੇ ਸਨ ਉਹਨਾਂ ਦੇ ਟਾਈਮ ਵਿੱਚ ਪੱਤਰਕਾਰਤਾ ਦੀ ਬਹੁਤ ਕਦਰ ਸੀ।
          ਫ਼ਰੀਦਕੋਟ ਸਮਾਚਾਰ ਨਾਮ ਦੇ ਅਖ਼ਬਾਰ ਤੋਂ ਬਾਅਦ ਉਹਨਾਂ ਕਪੂਰ ਪਤਿ੍ੱਕਾ ਅਖਬਾਰ ਦਾ ਟਾਈਟਲ ਮਨਜ਼ੂਰ ਕਰਵਾ ਲਿਆ, ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਪੱਤਰਕਾਰ ਪੈਦਾ ਕੀਤੇ, ਉਨਾਂ ਦਾ ਮਾਰਗ ਦਰਸ਼ਨ ਕੀਤਾ ਅਤੇ ਪੱਤਰਕਾਰੀ ਦਾ ਲੋਹਾ ਮਨਵਾਇਆ, ਜਿਸ ਕਾਰਨ ਉਹ ਪੱਤਰਕਾਰੀ ਦੇ ਬਾਬਾ ਬੋਹੜ ਸਾਬਤ ਹੋਏ। ਉਹਨਾਂ ਪੰਜਾਬ ਦੇ ਰੋਜ਼ਾਨਾ ਹਫਤਾਵਾਰੀ ਮਹੀਨਾਵਾਰੀ ਅਖ਼ਬਾਰਾਂ ਦੀ ਪੰਜਾਬ ਲੈਵਲ ਦੀ ਇੱਕ ਐਸੋਸੀਏਸ਼ਨ ਬਣਾਉਣ ਦਾ ਫੈਸਲਾ ਕੀਤਾ ਤਾਂ ਉਹਨਾਂ ਪੰਜਾਬ ਦੇ ਹਰ ਇੱਕ ਜ਼ਿਲੇ ਵਿੱਚੋਂ ਛਪਦੇ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਦਾ ਇਕੱਠ ਕਰਕੇ ਕੋਟਕਪੂਰੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਅਖ਼ਬਾਰਾਂ ਦੇ ਮੁੱਖ ਸੰਪਾਦਕਾਂ ਨੇ ਸ੍ਰੀ ਕਪੂਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਹਨਾਂ ਨੂੰ ਸਰਪ੍ਰਸਤ ਨਿਯੁਕਤ ਕੀਤਾ ਅਤੇ ਪੰਜਾਬ ਸਮਾਲ ਨਿਊਜ਼ਪੇਪਰਜ਼ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਪੰਜਾਬ ਦੇ ਮਸ਼ਹੂਰ ਅਖ਼ਬਾਰ ਡੇਲੀ ਸਮਰਾਟ ਦੇ ਮੁੱਖ ਸੰਪਾਦਕ ਜੀ ਨੂੰ ਉਹਨਾਂ ਪ੍ਰਧਾਨ ਬਣਾ ਕੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਈਆਂ ਅਤੇ ਕਈ ਪ੍ਰਾਪਤੀਆਂ ਕਰਕੇ ਮਿਸਾਲਾਂ ਪੈਦਾ ਕੀਤੀਆਂ।
       ਸ਼੍ਰੀ ਕਪੂਰ ਰਾਜਨੀਤੀ ਵਿੱਚ ਵੀ ਗਹਿਰੀ ਦਿਲਚਸਪੀ ਰੱਖਦੇ ਸਨ ਉਹਨਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਚੰਦਰਸ਼ੇਖਰ ਜੀ ਦੀ ਸਮਾਜਵਾਦੀ ਪਾਰਟੀ ਤੋਂ ਸਾਲ 1991 ਵਿੱਚ ਹਲਕਾ ਕੋਟਕਪੂਰਾ ਤੋਂ ਐਮ ਐਲ ਏ ਦਾ ਇਲੈਕਸ਼ਨ ਲੜਿਆ ਪਰ ਚੋਣਾਂ ਤੋਂ 12 ਘੰਟੇ ਪਹਿਲਾਂ ਹੀ ਇਲੈਕਸ਼ਨ ਚੋਣ ਕਮਿਸ਼ਨ ਨੇ ਕੈਂਸਲ ਕਰ ਦਿੱਤਾ ਸੀ। ਉਹਨਾਂ ਐਮ ਸੀ ਦਾ ਇਲੈਕਸ਼ਨ ਵਾਰਡ ਨੰਬਰ 2 ਤੋਂ ਵੀ ਲੜਿਆ।
    ਸ੍ਰੀ ਕਪੂਰ ਜੀ ਦੇ ਜੀਵਨ ਦੀ ਇੱਕ ਝਾਤ ਵਿੱਚ ਮੈਂ ਇਹ ਵੀ ਦਰਜ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਡੇਰਾ ਬਿਆਸ ਦੇ ਮਹਾਰਾਜ ਚਰਨ ਸਿੰਘ ਜੀ ਤੋਂ ਨਾਮ ਦਾਨ ਲੈ ਕੇ ਬਿਆਸ ਵਿਖੇ ਮਾਸਟਰ ਪੂਰਨ ਸਿੰਘ ਜੀ ਜੋ ਸਫ਼ਾਈ ਦੇ ਡੇਰਾ ਪ੍ਰਮੁੱਖ ਸਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਫ਼ਾਈ ਜਥੇਦਾਰ ਦੇ ਤੌਰ ਤੇ ਸੇਵਾਵਾਂ ਨਿਭਾਈਆਂ, ਅਤੇ ਆਪਣੇ ਛੋਟੀ ਬੇਟੀ ਸ਼ਕੁੰਤਲਾ ਰਾਣੀ ਦਾ ਵਿਆਹ ਡੇਰਾ ਬਿਆਸ ਵਿਖੇ ਮਹਾਰਾਜ ਜੀ ਤੋਂ ਆਗਿਆ ਲੈ ਕੇ ਡੇਰੇ ਦੇ ਸੁਪਰਸੈੱਡ ਨੰਬਰ ਇੱਕ ਵਿੱਚ ਕੀਤਾ ਜਿਸ ਦੀ ਵੀਡੀਓਗ੍ਰਾਫੀ ਤੇ ਸਾਰੇ ਰੀਤੀ-ਰਿਵਾਜ ਕਰਨ ਦੀ ਆਗਿਆ ਮਹਾਰਾਜ ਚਰਨ ਸਿੰਘ ਜੀ ਨੇ ਦਿੱਤੀ ਅਤੇ ਵਿਆਹ ਤੇ ਆਪ ਆ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ। ਸ਼੍ਰੀ ਕਪੂਰ ਸਾਲ ਵਿੱਚੋਂ 7 ਮਹੀਨੇ ਡੇਰੇ ਬਿਆਸ ਵਿੱਚ ਹੀ ਸੇਵਾ ਤੇ ਸਮੇਤ ਪਰਿਵਾਰ ਜਾਂਦੇ ਸਨ, ਜਿਨ੍ਹਾਂ ਦੀ ਸੇਵਾ ਭਾਵਨਾ ਨੂੰ ਡੇਰਾ ਬਿਆਸ ਤੇ ਸੰਗਤ ਮੰਨਦੀ ਸੀ ਜੋ ਅਕਸਰ ਹੀ ਚਰਚਾ ਵਿੱਚ ਰਹਿੰਦੇ ਸਨ, ਡੇਰੇ ਦੀਆਂ ਸੇਵਾਵਾਂ ਸੰਬੰਧੀ ਉਹਨਾਂ ਦਾ ਬਾਬਾ ਜੀ ਨਾਲ ਸਿੱਧਾ ਰਾਬਤਾ ਸੀ। ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਤੇ ਉਹਨਾਂ ਦੇ ਪਿਤਾ ਗੁਰਮੁਖ ਸਿੰਘ ਢਿੱਲੋਂ ਜੀ ਨਾਲ ਵੀ ਬਹੁਤ ਨੇੜਲਾ ਰਿਸ਼ਤਾ ਸੀ। 
         ਸ੍ਰੀ ਕਪੂਰ ਸੇਵਾ ਭਾਵਨਾ ਵਾਲੇ ਗਊ ਭਗਤ ਵੀ ਸਨ, ਉਹਨਾਂ ਸਿੱਖਾਂ ਵਾਲਾ ਰੋਡ ਅਤੇ ਮੁਕਤਸਰ ਰੋਡ ਕੋਟਕਪੂਰਾ ਵਾਲੀਆਂ ਗਊਸ਼ਾਲਾਵਾਂ ਵਿੱਚ ਬੇਅੰਤ ਸੇਵਾਵਾਂ ਕੀਤੀਆਂ ਜੋ ਇੱਕ ਮਿਸਾਲ ਹਨ। ਉਹਨਾਂ ਦਾ ਮਹੇਸ਼ ਮੁਨੀ ਬੋਰੇ ਵਾਲੇ ਸੰਤਾਂ ਨਾਲ ਵੀ ਗਹਿਰਾ ਰਿਸ਼ਤਾ ਸੀ, ਸੰਤ ਬੋਰੇ ਵਾਲੇ ਉਹਨਾਂ ਤੋਂ ਬਹੁਤ ਖ਼ੁਸ਼ ਸਨ।
      ਸ਼੍ਰੀ ਸਰਦਾਰੀ ਲਾਲ ਕਪੂਰ ਧਾਰਮਿਕ, ਗਊ ਗਰੀਬ ਦੀ ਮਦਦ ਕਰਨ ਵਾਲੇ, ਸੇਵਾ ਭਾਵਨਾ ਵਾਲੇ, ਮਾਤਾ ਦੇ ਭਗਤ, ਗਊ ਭਗਤ, ਪੱਤਰਕਾਰੀ ਦੇ ਬਾਬਾ ਬੋਹੜ, ਨਿਧੜਕ, ਬੇਬਾਕ, ਲੋਕਾਂ ਦੇ ਹਿੱਤਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਸਨ, ਉਸੇ ਪ੍ਰਕਾਰ ਉਹਨਾਂ ਦੇ ਤਿੰਨੇ ਬੇਟੇ ਵੱਡਾ ਸੁਨੀਲ ਸਿੰਘ ਕਪੂਰ ਜੋ ਨਿਧੜਕ, ਬੇਬਾਕ ਪੱਤਰਕਾਰੀ ਕਰਦਾ ਕਲਮ ਚਲਾਉਂਦਾ ਉਹ ਆਪਣੇ ਪਿਤਾ ਵਾਂਗ ਹੀ ਤੇਜ਼ਤਰਾਰ ਵਿਅਕਤੀ ਹੈ ਤੇ ਪਿਛਲੇ 23 ਸਾਲਾਂ ਤੋਂ ਰੋਜ਼ਾਨਾ ਚਾਮਚੜਿੱਕ ਪਤਿ੍ੱਕਾ ਅਖਬਾਰ ਦਾ ਮੁੱਖ ਸੰਪਾਦਕ ਤੇ ਸੀਸੀਪੀ ਨਿਊਜ਼ ਚੈਨਲ ਦਾ ਮਾਲਕ ਹੈ, ਦੂਜਾ ਬੇਟਾ ਰਵਿੰਦਰ ਕਪੂਰ ਜੋ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਹੈ ਅਤੇ ਰੋਜ਼ਾਨਾ ਦੇਸ਼ ਸੇਵਕ ਅਖਬਾਰ ਦਾ ਜ਼ਿਲ੍ਹਾ ਇੰਚਾਰਜ ਹੈ, ਤੀਸਰਾ ਛੋਟਾ ਬੇਟਾ ਸੁਰਿੰਦਰ ਕਪੂਰ ਉਰਫ ਡਾਕਟਰ ਸਲਮਾਨ ਕਪੂਰ ਜੋ ਫੀਜੀਓਥਰੈਪਿਸਟ ਡਾਕਟਰ ਹੈ ਤੇ ਅਮਰੀਕਾ ਦਾ ਪੀ.ਆਰ. ਹੈ।
         ਸਭ ਤੋਂ ਵਿਲੱਖਣ ਗੱਲ ਵੱਖਰੀ ਗੱਲ ਸ੍ਰੀ ਸਰਦਾਰੀ ਲਾਲ ਕਪੂਰ ਜੀ ਦੇ ਪਰਿਵਾਰ ਦੀ ਇਹ ਹੈ ਜੋ ਸ਼ਾਇਦ ਹੀ ਦੁਨੀਆਂ ਵਿੱਚ ਕਿਤੇ ਮਿਸਾਲ ਹੋਵੇ ਕਿ ਉਹਨਾਂ ਦੇ ਤਿੰਨੇ ਪੁੱਤਰਾਂ ਵਿੱਚੋਂ ਵੱਡਾ ਪੁੱਤਰ ਸੁਨੀਲ ਸਿੰਘ ਕਪੂਰ ਪਰਿਵਾਰ ਸਮੇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਮ੍ਰਿਤਧਾਰੀ ਸਿੱਖ ਹੈ, ਦੂਸਰਾ ਬੇਟਾ ਰਵਿੰਦਰ ਕਪੂਰ ਹਿੰਦੂ ਧਰਮ ਵਿੱਚ ਪਰਪੱਕ ਹੈ ਤੇ ਤੀਸਰਾ ਬੇਟਾ ਸੁਰਿੰਦਰ ਕਪੂਰ ਉਰਫ ਡਾਕਟਰ ਸਲਮਾਨ ਕਪੂਰ ਮੁਸਲਿਮ ਧਰਮ ਵਿੱਚ ਪਰਪੱਕ ਹੈ। ਸ੍ਰੀ ਕਪੂਰ ਆਪਣੇ ਵੱਡੇ ਬੇਟੇ ਬਾਬਤ ਇਹ ਕਿਹਾ ਕਰਦੇ ਸਨ ਕਿ ਗੁਰੂ ਸਾਹਿਬਾਨ ਦੇ ਫਰਮਾਨ ਮੁਤਾਬਕ ਹੀ ਅਸੀਂ ਆਪਣਾ ਜੇਠਾ ਵੱਡਾ ਪੁੱਤਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਹੋਇਆ ਹੈ, ਉਹ ਗੁਰੂ ਸਾਹਿਬਾਨਾਂ ਪ੍ਰਤੀ ਹਮੇਸ਼ਾਂ ਸ਼ਰਧਾਵਾਨ ਹੀ ਰਿਹਾ ਕਰਦੇ ਸਨ।
    ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ 9 ਫ਼ਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਿਮ ਅਰਦਾਸ ਮਿਤੀ 20 ਫ਼ਰਵਰੀ 2024 ਦਿਨ ਮੰਗਲਵਾਰ ਸਮਾਂ ਦੁਪਿਹਰ 12 ਤੋਂ 1 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਜੀ, ਨੇੜੇ ਨਵਾਂ ਬੱਸ ਸਟੈਂਡ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋ ਰਹੀ ਹੈ ਨੂੰ 
           ਪੱਤਰਕਾਰੀ ਦੇ ਬਾਬਾ ਬੋਹੜ ਸਨ : 
         ‌‌   ਸ੍ਰੀ ਸਰਦਾਰੀ ਲਾਲ ਕਪੂਰ 

    ਸਵਰਗੀਏ ਸ੍ਰੀ ਸਰਦਾਰੀ ਲਾਲ ਕਪੂਰ ਜੀ 9 ਫ਼ਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਿਮ ਅਰਦਾਸ ਮਿਤੀ 20 ਫ਼ਰਵਰੀ 2024 ਦਿਨ ਮੰਗਲਵਾਰ ਸਮਾਂ ਦੁਪਿਹਰ 12 ਤੋਂ 1 ਵਜੇ ਤੱਕ ਡੇਰਾ ਬਾਬਾ ਦਰਿਆਗਿਰੀ ਜੀ, ਨੇੜੇ ਨਵਾਂ ਬੱਸ ਸਟੈਂਡ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋ ਰਹੀ ਹੈ।

ਕਰਨੈਲ ਸਿੰਘ ਐਮ ਏ

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਤਿੰਨ ਭਾਜਪਾ ਆਗੂਆਂ ਵਿਰੁੱਧ ਅਤੇ 23 ਥਾਂਈਂ ਟੌਲ ਪਰਚੀ-ਮੁਕਤ ਧਰਨੇ ਤੀਜੇ ਦਿਨ ਵੀ ਜਾਰੀ

ਕੇਂਦਰ ਸਰਕਾਰ ਵੱਲੋਂ 5 ਫਸਲਾਂ 'ਤੇ ਐਮ ਐਸ ਪੀ ਵਾਲੀ ਪੇਸ਼ਕਸ਼ ਗੁੰਮਰਾਹਕੁੰਨ ਕਰਾਰ 
ਚੰਡੀਗੜ੍ਹ 19 ਫਰਵਰੀ (ਜਨ ਸ਼ਕਤੀ ਨਿਊਜ਼ ਪੰਜਾਬ    )
ਸਾਰੀਆਂ ਫਸਲਾਂ ਦੀ ਲਾਭਕਾਰੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੇ ਕਰਜ਼ਾ ਮੁਕਤੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਹਰਿਆਣਾ ਬਾਡਰਾਂ 'ਤੇ ਡਟੇ ਹੋਏ ਕਿਸਾਨਾਂ ਨਾਲ਼ ਤਾਲਮੇਲਵੀਂ ਸੰਘਰਸ਼ ਏਕਤਾ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਤਿੰਨ ਭਾਜਪਾ ਆਗੂਆਂ ਵਿਰੁੱਧ ਅਤੇ 13 ਜ਼ਿਲ੍ਹਿਆਂ ਵਿੱਚ 23 ਥਾਂਈਂ ਟੌਲ ਪਰਚੀ-ਮੁਕਤ ਧਰਨੇ ਅੱਜ ਤੀਜੇ ਦਿਨ ਵੀ ਜੋਸ਼ ਨਾਲ ਜਾਰੀ ਰਹੇ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਦੇ ਧਰਨਿਆਂ ਦੌਰਾਨ ਮਿਲੀ ਸੋਗਮਈ ਖ਼ਬਰ ਅਨੁਸਾਰ ਪਟਿਆਲਾ ਮੋਤੀ ਮਹਿਲ ਧਰਨੇ ਵਿੱਚ ਲਗਾਤਾਰ ਸ਼ਾਮਲ ਸ਼ਹੀਦੀ ਜਾਮ ਪੀ ਗਏ ਨੌਜਵਾਨ ਕਿਸਾਨ ਨਰਿੰਦਰ ਪਾਲ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।

ਸ਼ਹੀਦ ਕਿਸਾਨ ਨਰਿੰਦਰ ਪਾਲ

ਵੱਲੋਂ ਬੀਤੇ ਦਿਨ ਕੇਂਦਰੀ ਮੰਤਰੀਆਂ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਸਮੇਂ ਕਿਸਾਨਾਂ ਦੀ ਹੱਕੀ ਮੰਗ ਨੂੰ ਝੋਨੇ ਦੀ ਥਾਂ ਫ਼ਸਲੀ ਵਿਭਿੰਨਤਾ ਤੱਕ ਸੀਮਤ ਕਰਕੇ ਸਿਰਫ਼ 5 ਫਸਲਾਂ ਦੀ ਐੱਮ ਐੱਸ ਪੀ 'ਤੇ ਖਰੀਦ ਦੀ ਗਰੰਟੀ ਲਈ ਸਰਕਾਰੀ ਖਰੀਦ ਏਜੰਸੀਆਂ ਨਾਲ਼ 5 ਸਾਲ ਦਾ ਠੇਕਾ ਕਰਨ ਦੀ ਪੇਸ਼ਕਸ਼ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਇਸ ਤਜਵੀਜ਼ ਰਾਹੀਂ ਸਰਕਾਰ ਉਸੇ ਠੇਕਾ-ਮੰਡੀ ਕਾਲੇ ਕਾਨੂੰਨ ਨੂੰ ਮੜ੍ਹਨ ਦੀ ਧੋਖੇਭਰੀ ਸਿਆਸੀ ਚਾਲ ਚੱਲ ਰਹੀ ਹੈ ਜਿਹੜਾ ਜਾਨਹੂਲਵੇਂ ਦਿੱਲੀ ਕਿਸਾਨ ਘੋਲ਼ ਰਾਹੀਂ ਦੂਜੇ ਦੋ ਕਾਲੇ ਕਾਨੂੰਨਾਂ ਸਮੇਤ ਰੱਦ ਕਰਵਾਇਆ ਗਿਆ ਸੀ। ਕਿਉਂਕਿ ਪਹਿਲਾਂ ਵੀ ਅਜਿਹੇ ਖਰੀਦ ਠੇਕੇ ਮਾਪਦੰਡਾਂ ਦੀਆਂ ਨਜਾਇਜ਼ ਸ਼ਰਤਾਂ ਮੜ੍ਹ ਕੇ ਬੇਅਸਰ ਕੀਤੇ ਜਾਂਦੇ ਰਹੇ ਹਨ।ਐੱਮ ਐੱਸ ਪੀ ਦਾ ਫਾਰਮੂਲਾ ਏ2+ਐਫ ਐਲ ਦੀ ਤਜਵੀਜ਼ ਵੀ ਕਿਸਾਨ ਹਿਤਾਂ ਨਾਲ਼ ਠੱਗੀ ਹੈ। ਇਸ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਮੰਗ ਹੈ ਕਿ ਸੀ2+50% ਫਾਰਮੂਲੇ ਅਨੁਸਾਰ ਸਾਰੀਆਂ 23 ਫਸਲਾਂ ਦੇ ਲਾਭਕਾਰੀ ਐੱਮ ਐੱਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਗਰੰਟੀ ਦਾ ਕਾਨੂੰਨ ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਸੱਦ ਕੇ ਤੁਰਤ ਪਾਸ ਕੀਤਾ ਜਾਵੇ, ਜਿਵੇਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਵੇਲ਼ੇ ਕਿਸਾਨਾਂ ਦੀ ਮੰਗ 'ਤੇ ਸੱਦਿਆ ਗਿਆ ਸੀ। ਇਸ ਤੋਂ ਵੀ ਅੱਗੇ ਫ਼ਸਲੀ ਖਰੀਦ ਲਈ ਬਜਟ ਵਿੱਚ ਪੂਰੀ ਰਕਮ ਜੁਟਾਉਣ ਲਈ ਕਾਰਪੋਰੇਟਾਂ ਦੀ ਹਰ ਸਾਲ ਕਈ ਕਈ ਲੱਖ ਕ੍ਰੋੜ ਦੀ ਕਰਜ਼ਾ ਮਾਫੀ ਰੱਦ ਕੀਤੀ ਜਾਵੇ ਅਤੇ ਉਨ੍ਹਾਂ ਸਮੇਤ ਵੱਡੇ ਜਗੀਰਦਾਰਾਂ ਸੂਦਖੋਰਾਂ ਉੱਤੇ ਭਾਰੀ ਸਿੱਧੇ ਟੈਕਸ ਲਾਏ ਜਾਣ। ਉਨ੍ਹਾਂ ਕਿਹਾ ਕਿ ਉਸ ਮੌਕੇ ਕਿਸਾਨੀ ਮੰਗਾਂ ਸੰਬੰਧੀ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਬੋਧਨਕਰਤਾ ਮੁੱਖ ਆਗੂਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਹੋਰ ਸੂਬਾ/ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਉਨ੍ਹਾਂ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਭਖਦੀਆਂ ਕਿਸਾਨੀ ਮੰਗਾਂ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਹੀ ਕਿਸਾਨ ਦਮ ਲੈਣਗੇ। ਬੁਲਾਰਿਆਂ ਨੇ ਮੌਜੂਦਾ ਸੰਘਰਸ਼ ਦੀਆਂ ਹੋਰ ਮੰਗਾਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੇ ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਬਣਾਉਣ ਉੱਤੇ ਜ਼ੋਰ ਦਿੱਤਾ।ਉਨ੍ਹਾਂ ਵਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡ੍ਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ ਤੇ ਇੰਟਰਨੈਟ ਜਾਮ ਕਰਨ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਹ ਮੰਗ ਵੀ ਜ਼ੋਰ ਨਾਲ ਉਭਾਰੀ ਗਈ ਕਿ ਸਾਮਰਾਜ ਪੱਖੀ ਲੁਟੇਰਾ ਨੀਤੀਆਂ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਸ ਦੀਆਂ ਨੀਤੀਆਂ ਦੇਸ਼ ਭਰ ਦੇ ਕਿਰਤੀ ਕਿਸਾਨਾਂ ਨੂੰ ਅਤੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ।  ਆਗੂਆਂ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਵਿੱਚ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਮੁਲਾਜ਼ਮਾਂ, ਟੀਚਰਾਂ, ਠੇਕਾ ਕਾਮਿਆਂ, ਵਿਦਿਆਰਥੀਆਂ ਨੇ ਹਮਾਇਤੀ ਸ਼ਮੂਲੀਅਤ ਕੀਤੀ ਅਤੇ ਆਗੂਆਂ ਨੇ ਸੰਬੋਧਨ ਕੀਤਾ।

ਕਿਸਾਨਾਂ ਵੱਲੋਂ ਤਿੰਨ ਭਾਜਪਾ ਲੀਡਰਾਂ ਵਿਰੁੱਧ ਘਰਾਂ ਅੱਗੇ ਅਤੇ 13 ਜ਼ਿਲ੍ਹਿਆਂ ਵਿੱਚ 22 ਟੌਲ-ਮੁਕਤ ਦਿਨ ਰਾਤ ਦੇ ਧਰਨੇ ਦੂਜੇ ਦਿਨ ਵੀ  ਜਾਰੀ

ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਫੈਸਲੇ ਅਨੁਸਾਰ 20,21,22 ਫਰਵਰੀ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬੇ ਤੱਕ ਸਾਰੇ ਭਾਜਪਾ ਆਗੂਆਂ ਸਮੇਤ ਸਾਂਸਦਾਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਧਰਨੇ ਅਤੇ ਸਾਰੇ ਟੌਲ ਮੁਕਤ ਕੀਤੇ ਜਾਣਗੇ
ਚੰਡੀਗੜ੍ਹ 18 ਫਰਵਰੀ ( ਜਨ ਸ਼ਕਤੀ ਨਿਊਜ਼ ਬਿਊਰੋ )
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਭਖਦੀਆਂ ਕਿਸਾਨੀ ਮੰਗਾਂ ਖਾਤਰ ਦਿੱਲੀ ਜਾਣ ਲਈ ਭਾਜਪਾ ਦੀ ਹਰਿਆਣਾ ਸਰਕਾਰ ਦੇ ਤਸ਼ੱਦਦ ਅੱਗੇ ਸ਼ੰਭੂ ਤੇ ਖਨੌਰੀ ਬਾਡਰਾਂ 'ਤੇ ਡਟੇ ਕਿਸਾਨਾਂ ਨਾਲ਼ ਤਾਲਮੇਲਵੇਂ ਸੰਘਰਸ਼ ਵਜੋਂ ਅੱਜ ਦੂਜੇ ਦਿਨ ਵੀ ਮੰਗਾਂ ਮੰਨਣ ਤੋਂ ਇਨਕਾਰੀ ਜਾਬਰ ਮੋਦੀ ਸਰਕਾਰ ਨੂੰ ਸਿਆਸੀ ਝਟਕਾ ਦੇਣ ਲਈ ਪ੍ਰਮੁੱਖ ਭਾਜਪਾ ਆਗੂਆਂ ਸੁਨੀਲ ਕੁਮਾਰ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਅੱਗੇ ਅਤੇ 13 ਜ਼ਿਲ੍ਹਿਆਂ ਵਿੱਚ 22 ਟੌਲ-ਮੁਕਤੀ ਦਿਨ-ਰਾਤ ਦੇ ਦੋ ਰੋਜ਼ਾ ਧਰਨਿਆਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਹੋਰ ਵੀ ਵਧੇਰੇ ਜੋਸ਼ ਨਾਲ ਡਟੇ ਰਹੇ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਵੱਲੋਂ ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਧਰਨੇ ਕੱਲ੍ਹ ਤੱਕ ਬਾਦਸਤੂਰ ਜਾਰੀ ਰਹਿਣਗੇ। ਮੋਦੀ ਭਾਜਪਾ ਸਰਕਾਰ ਦੇ ਕਿਸਾਨ ਦੁਸ਼ਮਣ ਵਤੀਰੇ ਨੂੰ ਮੁੱਖ ਰੱਖਦਿਆਂ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਤਾਜ਼ਾ ਫ਼ੈਸਲੇ ਮੁਤਾਬਕ 20,21,22 ਫਰਵਰੀ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬੇ ਤੱਕ ਸਾਰੇ ਭਾਜਪਾ ਆਗੂ ਅਤੇ ਸਾਂਸਦਾਂ ਵਿਧਾਇਕਾਂ ਦੇ ਘਰਾਂ ਅੱਗੇ ਦਿਨੇ ਰਾਤ ਰੋਸ ਧਰਨੇ ਲਾਏ ਜਾਣਗੇ ਅਤੇ ਸਾਰੇ ਟੌਲ ਮੁਕਤ ਕੀਤੇ ਜਾਣਗੇ। ਵੱਖ ਵੱਖ ਥਾਵਾਂ 'ਤੇ ਸੰਬੋਧਨ ਕਰਤਾ ਬੁਲਾਰਿਆਂ ਵੱਲੋਂ ਸ਼ੰਭੂ ਤੇ ਖਨੌਰੀ ਬਾਡਰਾਂ ਉੱਤੇ ਡਟੇ ਹੋਏ ਸੰਘਰਸ਼ਸ਼ੀਲ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਇਨ੍ਹਾਂ ਧਰਨਿਆਂ ਰਾਹੀਂ ਸੁਨੇਹਾ ਦਿੱਤਾ ਗਿਆ ਹੈ ਕਿ ਅਸੀਂ ਇਸ ਕਿਸਾਨ ਸੰਘਰਸ਼ ਨੂੰ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦਾ ਤਾਲਮੇਲਵਾਂ ਕੌਮੀ ਸੰਘਰਸ਼ ਬਣਾਉਣ ਲਈ ਜੀ ਜਾਨ ਨਾਲ ਘੋਲ਼ ਦੇ ਮੈਦਾਨ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਹੈ। ਆਪਸੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਇੱਕਜੁੱਟ ਹੋ ਕੇ ਤਾਲਮੇਲਵੇਂ ਸਾਂਝੇ ਸੰਘਰਸ਼ ਰਾਹੀਂ ਫਿਰਕੂ, ਭੜਕਾਊ ਤੇ ਫੁੱਟਪਾਊ ਅਨਸਰਾਂ ਸਮੇਤ ਮੋਦੀ ਸਰਕਾਰ ਨੂੰ ਕਰਾਰੀ ਮਾਤ ਦਿੱਤੀ ਜਾ ਸਕਦੀ ਹੈ। ਕਿਸਾਨਾਂ ਦੇ ਜੇਤੂ ਦਿੱਲੀ ਘੋਲ਼ ਨੂੰ ਮੁਲਤਵੀ ਕਰਨ ਮੌਕੇ ਕੀਤੇ ਗਏ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਲਿਖਤੀ ਵਾਅਦੇ ਕਰਕੇ ਲਾਗੂ ਕਰਨ ਤੋਂ ਲਗਾਤਾਰ ਦੋ ਸਾਲ ਟਾਲ਼ਾ ਵੱਟਣ ਅਤੇ ਅਜੇ ਵੀ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਅਤੇ ਮੰਗਾਂ ਮੰਨਣ ਤੋਂ ਬਾਰ ਬਾਰ ਨਾਂਹ ਕਰਨ ਵਾਲ਼ੀ ਤਾਨਾਸ਼ਾਹ ਮੋਦੀ ਸਰਕਾਰ ਨੂੰ ਧਰਮਾਂ, ਜਾਤਾਂ, ਇਲਾਕਿਆਂ ਆਦਿ ਦੀਆਂ ਵਲਗਣਾਂ ਤੋਂ ਉਪਰ ਉੱਠ ਕੇ ਵਿਸ਼ਾਲ ਸਾਂਝੇ ਸੰਘਰਸ਼ ਰਾਹੀਂ ਹੀ ਹੱਕੀ ਕਿਸਾਨ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕਦਾ ਹੈ ਸੰਬੋਧਨਕਰਤਾ ਮੁੱਖ ਆਗੂਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ,ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਹੋਰ ਸੂਬਾ/ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਉਨ੍ਹਾਂ ਮੋਦੀ ਸਰਕਾਰ ਨੂੰ ਤਾੜਨਾ ਕੀਤੀ ਕਿ ਹੁਣ ਭਖਦੀਆਂ ਕਿਸਾਨੀ ਮੰਗਾਂ ਦਾ ਹਿਸਾਬ ਕਿਤਾਬ ਚੁਕਤਾ ਕਰ ਕੇ ਹੀ ਕਿਸਾਨ ਦਮ ਲੈਣਗੇ।ਇਸ ਸੰਘਰਸ਼ ਦੀਆਂ ਮੰਗਾਂ ਵਿੱਚ ਸਾਰੀਆਂ ਫਸਲਾਂ ਦੀ ਲਾਭਕਾਰੀ ਐਮ ਐਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼, ਸਰਬਵਿਆਪੀ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ , ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ, ਕਿਸਾਨ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ, ਇਨ੍ਹਾਂ ਸ਼ਹੀਦਾਂ ਦੀ ਕੌਮੀ ਯਾਦਗਾਰ ਵਰਗੇ ਭਖਦੇ ਕਿਸਾਨੀ ਮਸਲੇ ਸ਼ਾਮਲ ਹਨ। ਬੁਲਾਰਿਆਂ ਵਲੋਂ ਇਹ ਮੰਗਾਂ ਮੰਨੇ ਜਾਣ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਉਨ੍ਹਾਂ ਵਲੋਂ ਭਾਜਪਾ ਦੀ ਕੇਂਦਰੀ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਦਾ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਕੁਚਲਣ ਲਈ ਅੱਥਰੂ ਗੈਸ, ਲਾਠੀਚਾਰਜ ਤੇ ਡ੍ਰੋਨ ਰਾਹੀਂ ਗੋਲੀਬਾਰੀ ਤੋਂ ਇਲਾਵਾ ਸੜਕਾਂ ਉੱਤੇ ਕੰਧਾਂ ਕੱਢਣ, ਕਿੱਲ ਗੱਡਣ ਤੇ ਇੰਟਰਨੈਟ ਜਾਮ ਕਰਨ ਵਰਗੇ ਤਾਨਾਸ਼ਾਹੀ ਹੱਥਕੰਡਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਵਾਲਾ ਦਿੱਲੀ ਘੋਲ਼ ਮੁਲਤਵੀ ਕਰਨ ਮੌਕੇ ਮੋਦੀ ਸਰਕਾਰ ਵੱਲੋਂ ਲਿਖ਼ਤੀ ਭਰੋਸੇ ਦੇ ਬਾਵਜੂਦ ਕੋਈ ਇੱਕ ਵੀ ਮੰਗ ਲਾਗੂ ਨਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਸਾਮਰਾਜ ਪੱਖੀ ਕਿਰਦਾਰ ਨੂੰ ਪੂਰੀ ਤਰ੍ਹਾਂ ਨੰਗਾ ਕਰਦਾ ਹੈ। ਇਹ ਮੰਗ ਵੀ ਜ਼ੋਰ ਨਾਲ ਉਭਾਰੀ ਗਈ ਕਿ ਸਾਮਰਾਜ ਪੱਖੀ ਲੁਟੇਰਾ ਨੀਤੀਆਂ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਹ ਨੀਤੀਆਂ ਦੇਸ਼ ਭਰ ਦੇ ਕਿਰਤੀ ਕਿਸਾਨਾਂ ਨੂੰ ਅਤੇ ਪੇਂਡੂ ਸੱਭਿਆਚਾਰ ਨੂੰ ਤਬਾਹ ਕਰ ਰਹੀਆਂ ਹਨ। ਇਨ੍ਹਾਂ ਨੀਤੀਆਂ ਤਹਿਤ ਹੀ ਜਨਤਕ ਖੇਤਰ ਦੇ ਸਿਹਤ, ਸਿੱਖਿਆ, ਬਿਜਲੀ ਵਰਗੇ ਸਾਰੇ ਜਨਤਕ ਅਦਾਰੇ ਅਡਾਨੀ ਅੰਬਾਨੀ ਵਰਗੇ ਦੇਸੀ ਬਦੇਸ਼ੀ ਸਾਮਰਾਜੀ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਮੋਦੀ ਹਕੂਮਤ ਨੂੰ ਕਿਸਾਨਾਂ ਦੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਦੁਆਰਾ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਕਿ ਹਕੂਮਤੀ ਜਬਰ ਸੰਘਰਸ਼ ਕਰਨ ਵਾਲੇ ਕਾਫ਼ਲਿਆਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦਾ, ਸਗੋਂ ਇਹ ਜਬਰ ਸੰਘਰਸ਼ਾਂ ਦੀ ਖ਼ੁਰਾਕ ਬਣ ਜਾਇਆ ਕਰਦਾ ਹੈ। ਆਗੂਆਂ ਕਿਹਾ ਕਿ ਸਾਡਾ ਸੰਘਰਸ਼ ਹਰ ਕਿਸਮ ਦੀ ਕੁਰਬਾਨੀ ਦੇਕੇ ਵੀ ਜਾਰੀ ਰਹੇਗਾ ਅਤੇ ਮੋਦੀ ਹਕੂਮਤ ਨੂੰ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਵੀ ਧਰਨਿਆਂ ਨੂੰ ਖੇਤ ਮਜ਼ਦੂਰਾਂ,ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ, ਵਿਦਿਆਰਥੀਆਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਤੇ ਹੋਰ ਕਿਰਤੀ ਲੋਕਾਂ ਦਾ ਸਮਰਥਨ ਮਿਲਿਆ।

ਪੰਜਕੋਸੀ ਸੁਨੀਲ ਜਾਖੜ ਦੇ ਘਰ ਅੱਗੇ ਧਰਨਾ

ਟੌਲ ਪਲਾਜ਼ਾ ਮਹਿਲਾਂ ਚੌਕ ਵਿੱਚ ਧਰਨਾ

ਮਾਹੀ ਜਮਾਲਪੁਰੀ ਵੱਲੋਂ ਗਾਏ ਧਾਰਮਿਕ ਗੀਤ "ਸਤਿਗੁਰਾਂ ਦੀ ਕਾਂਸ਼ੀ" ਦਾ ਸ਼ੂਟ ਹੋਇਆ ਮੁਕੰਮਲ- ਸੂਦ ਵਿਰਕ 

ਈਸਪੁਰ, (ਜਨ ਸ਼ਕਤੀ ਨਿਊਜ਼ ਬਿਊਰੋ ) ਡੇਰਾ 108 ਸੰਤ ਬਾਬਾ ਬਸਾਊ ਦਾਸ ਜੀ ਈਸਪੁਰ ਵਿਖੇ ਡੇਰਾ ਸੰਚਾਲਕ ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖੇ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦੇ ਗੁਣਗਾਨ ਕਰਦੇ ਇਕ ਹੋਰ ਨਵੇਂ ਧਾਰਮਿਕ ਗੀਤ "ਸਤਿਗੁਰਾਂ ਦੀ ਕਾਂਸ਼ੀ" ਦਾ ਸ਼ੂਟ ਮੁਕੰਮਲ ਕਰ ਲਿਆ ਗਿਆ ਹੈ। ਡੇਰਾ ਵਿਖੇ ਇਹ ਸ਼ਬਦ ਸ਼ੂਟ ਕੀਤਾ ਗਿਆ।ਸੰਤ ਹਰਵਿੰਦਰ ਦਾਸ ਜੀ ਨੇ ਦੱਸਿਆ ਕਿ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਦੇ ਸੇਵਾਦਾਰ "ਮਾਹੀ ਜਮਾਲਪੁਰੀ" ਨੇ ਇਸ ਗੀਤ ਨੂੰ ਬਾਖੂਬੀ ਗਾਇਆ ਹੈ ਅਤੇ ਇਸ ਗੀਤ ਨਾਲ "ਮਾਹੀ ਜਮਾਲਪੁਰੀ" ਨੇ ਗਾਇਕੀ ਦੇ ਖੇਤਰ ਵਿਚ ਆਪਣੀ ਸ਼ੁਰੂਆਤ ਕੀਤੀ ਹੈ। ਇਸ ਗੀਤ ਦੇ ਨਿਰਮਾਤਾ ਜਸਵਿੰਦਰ ਸੂਦ ਅਤੇ ਬਲਜਿੰਦਰ ਸੂਦ ਹਨ।ਇਸ ਗੀਤ ਦੀ ਪੇਸ਼ਕਸ਼ ਪਾਲ ਜਲੰਧਰੀ ਅਤੇ ਮਹਿੰਦਰ ਸੂਦ ਵਿਰਕ ਦੀ ਹੈ। ਇਸ ਦਾ ਵੀਡਿਓ ਅਤੇ ਮਿਊਜ਼ਕ ਪ੍ਰੀਤ ਬਲਿਹਾਰ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਬਹੁਤ ਜਲਦ ਹੀ ਪਾਲ ਜਲੰਧਰੀ ਵੀ ਕੇ ਰਿਕਾਰਡ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦੇ ਸ਼ੂਟ ਦੌਰਾਨ ਲੇਖਕ ਮਹਿੰਦਰ ਸੂਦ ਵਿਰਕ, ਪਾਲ ਜਲੰਧਰੀ, ਹਰਮਨ, ਨਿਖਿਲ, ਰਮੇਸ਼ ਪਾਲ, ਬੂਟਾ, ਪਰਮਜੀਤ, ਰਾਣੋ,ਪਰਮਿੰਦਰ,ਗੁਰਪ੍ਰੀਤ,ਮੰਨਤ,ਸ਼ਕੁੰਤਲਾ ਦੇਵੀ, ਸਤਨਾਮ, ਅਵਤਾਰ,ਲਵਪ੍ਰੀਤ, ਸਰਤਾਜ, ਜਸਨੂਰ, ਤਾਜਦੀਪ, ਜਿੰਦਰ, ਪੂਜਾ,ਆਦਿ ਹਾਜ਼ਰ ਸਨ।

ਦੁਕਾਨ ਚੋਂ ਲੱਖਾਂ ਦਾ ਸਮਾਨ ਚੋਰੀ,ਦੁਕਾਨਦਾਰਾਂ ਨੇ ਇਕੱਤਰ ਹੋ ਪੁਲਿਸ ਤੇ ਝਾੜਿਆ ਨਜ਼ਲਾ

ਤਲਵੰਡੀ  ਸਾਬੋ, 18 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਦੁਕਾਨਾਂ ਤੋਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਜਿਸ ਕਾਰਣ ਦੁਕਾਨਦਾਰਾਂ ਅਤੇ ਵਪਾਰੀਆਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।ਤਾਜ਼ਾ ਘਟਨਾ 'ਚ ਸਥਾਨਕ ਨਗਰ ਦੇ ਬੱਸ ਅੱਡੇ ਨਜ਼ਦੀਕ ਇੱਕ ਗਾਰਮੈਂਟਸ ਦੀ ਦੁਕਾਨ 'ਤੇ ਰਾਤ ਸਮੇਂ ਚੋਰਾਂ ਵੱਲੋਂ ਭਾਰੀ ਮਾਤਰਾ 'ਚ ਸਮਾਨ ਅਤੇ ਨਗਦੀ ਚੋਰੀ ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਉਕਤ ਦੁਕਾਨ ਵਿੱਚ ਕੁੱਝ ਦਿਨਾਂ 'ਚ ਹੀ ਦੂਜੀ ਵਾਰ ਚੋਰੀ ਹੋਣ 'ਤੇ ਦੁਕਾਨ ਮਾਲਕ ਅਤੇ ਹੋਰ ਦੁਕਾਨਦਾਰਾਂ ਨੇ ਇਕੱਤਰ ਹੋ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ। ਸ੍ਰੀ ਬਾਲਾ ਜੀ ਫੈਸ਼ਨ ਪੁਆਇੰਟ ਦੇ ਮਾਲਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ 15 ਦਿਨਾਂ 'ਚ ਦੂਜੀ ਵਾਰ ਚੋਰੀ ਹੋ ਗਈ ਹੈ ਪਰ ਪੁਲਸ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਦੁਕਾਨਦਾਰ ਮੁਤਾਬਿਕ ਜਦੋਂ ਪਹਿਲਾਂ ਚੋਰੀ ਹੋਈ ਤਾਂ ਸ਼ਿਕਾਇਤ ਸਥਾਨਕ ਥਾਣੇ 'ਚ ਅਤੇ 100 ਨੰਬਰ 'ਤੇ ਵੀ ਪੁਲਿਸ ਕੋਲ ਦਰਜ਼ ਕਰਵਾਉਣ ਦੇ ਬਾਵਜ਼ੂਦ ਚੋਰਾਂ ਨੂੰ ਲੱਭਣ ਲਈ ਕੋਈ ਠੋਸ ਕਾਰਵਾਈ ਨਹੀ ਹੋਈ ਅਤੇ ਹੁਣ ਫਿਰ ਬੀਤੀ ਰਾਤ ਦੁਕਾਨ ਦੇ ਪਿਛੋ ਚੋਰਾਂ ਨੇ ਪਾੜ ਲਗਾ ਕੇ ਚੋਰੀ ਕਰ ਲਈ ਹੈ। ਦੁਕਾਨਦਾਰ ਅਨੁਸਾਰ ਪਿਛਲੀ ਚੋਰੀ ਦੌਰਾਨ ਚੋਰ ਪੰਜਾਹ ਹਜ਼ਾਰ ਦਾ ਸਮਾਨ ਲੈ ਗਏ ਸਨ ਜਦੋਂਕਿ ਹੁਣ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਦੀ ਚੋਰੀ ਸਾਹਮਣੇ ਆ ਰਹੀ ਹੈ। ਉੱਧਰ ਪੀੜਿਤ ਦੁਕਾਨਦਾਰ ਦੀ ਦੁਕਾਨ ਅੱਗੇ ਰੋਸ ਵਜੋਂ ਇਕੱਤਰ ਦੁਕਾਨਦਾਰਾਂ ਨੇ ਇਸ ਮੌਕੇ ਦੱਸਿਆ ਕਿ ਸ਼ਹਿਰ ਵਿੱਚ ਰੋਜ਼ਾਨਾਂ ਤਿੰਨ ਚਾਰ ਚੋਰੀਆਂ ਹੁੰਦੀਆਂ ਹਨ ਪਰ ਪੁਲਸ ਦੀ ਚੋਰਾਂ ਨੂੰ ਫੜਨ ਦੀ ਕਾਰਵਾਈ ਬਹੁਤ ਢਿੱਲੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਪੁਲਸ ਨੇ ਚੋਰਾਂ ਨੂੰ ਜਲਦੀ ਕਾਬੂ ਨਾ ਕੀਤਾ ਤਾਂ ਉਹ ਮੰਡੀ ਬੰਦ ਕਰਕੇ ਪੁਲਸ ਪ੍ਰਸਾਸ਼ਨ ਖਿਲਾਫ ਸੰਘਰਸ ਵਿੱਢਣਗੇ। ਦੂਜੇ ਪਾਸੇ ਨਵੇਂ ਆਏ ਥਾਣਾ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਸੀ ਸੀ ਟੀ ਵੀ ਫੁੱਟੇਜ਼ ਲੈ ਕੇ ਜਾਂਚ ਆਰੰਭ ਦਿੱਤੀ ਹੈ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸਰਾਭਾ ਵਿਖੇ ਕਿਰਤੀ ਮਜ਼ਦੂਰਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ

ਜੋਧਾਂ / ਸਰਾਭਾ 18 ਫਰਵਰੀ ( ਦਲਜੀਤ ਸਿੰਘ ਰੰਧਾਵਾ ) ਪਿੰਡ ਸਰਾਭਾ ਵਿਖੇ ਭਾਰਤ ਸਰਕਾਰ ਵੱਲੋਂ ਕਿਰਤੀ ਲੋਕਾਂ ਦੇ ਲਈ ਦਿੱਤੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਜਨਰਲ ਡਾਇਰੈਕਟਰ D.T.N.B.W.E.D ਸੰਤੋਸ਼ ਕੁਮਾਰ ਸਿੰਘ ਨੇ ਆਖਿਆ ਕਿ ਭਾਰਤ ਸਰਕਾਰ ਵੱਲੋਂ ਕਿਰਤੀ ਮਜ਼ਦੂਰ ਲੋਕਾਂ ਲਈ ਕਾਫੀ ਸਕੀਮਾਂ ਹਨ । ਪਿੰਡਾਂ ਦੇ ਲੋਕ ਇਹਨਾਂ ਸਕੀਮਾਂ ਦਾ ਲਾਭ ਕਿਸ ਤਰ੍ਹਾਂ ਲੈ ਸਕਦੇ ਹਨ ਇਹ ਸਭ ਸਮਝਾਉਣ ਲਈ ਅਸੀਂ ਪਿੰਡ ਪਿੰਡ ਤੱਕ ਪਹੁੰਚ ਕਰਕੇ ਕੈਂਪ ਲਗਾ ਰਹੇ ਹਾਂ। ਉਹਨਾਂ ਨੇ ਈਸ਼੍ਰਮ ਕਾਰਡ, ਆਯੁਸ਼ਮਾਨ, ਲਾਭਪਾਤਰੀ ਕਾਰਡ ਅਤੇ ਹੋਰ ਸਹੂਲਤਾਂ ਬਾਰੇ ਬੜੀ ਹੀ ਵਿਸਤਾਰ ਨਾਲ ਜਾਣਕਾਰੀ ਦਿੱਤੀ। ਕੈਂਪ 'ਚ 80 ਦੇ ਕਰੀਬ ਲਾਭਪਾਤਰੀਆਂ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਹਨਾਂ ਦੇ ਖਾਤੇ ਵਿੱਚ 250 ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਗਈ। ਇਸ ਸਮੇਂ ਡਾ.ਬੀ.ਆਰ ਅੰਬੇਦਕਰ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲਾ ਲੁਧਿਆਣਾ ਤੋਂ ਪ੍ਰਧਾਨ ਅਮਰੀਕ ਸਿੰਘ ਧੂਰਕੋਟ, ਗਿੱਲ ਦੇ ਪ੍ਰਧਾਨ ਜਬਰ ਸਿੰਘ,ਰਾਏਕੋਟ ਦੇ ਪ੍ਰਧਾਨ ਦਰਸ਼ਨ ਸਿੰਘ, ਸੈਕਟਰੀ ਚਮਕੌਰ ਸਿੰਘ,ਮੀਤ ਪ੍ਰਧਾਨ ਹਰਬੰਸ ਸਿੰਘ, ਜੁਗਰੂਪ ਸਿੰਘ ਸਰਾਭਾ, ਰਾਜ ਸਿੰਘ ਸਰਾਭਾ, ਫੌਜੀ ਬਹਾਦਰ ਸਿੰਘ, ਪਰਮਜੀਤ ਕੌਰ, ਹਰਦੀਪ ਕੌਰ ਸਰਾਭਾ, ਸਰਜੀਤ ਕੌਰ, ਲਵਿੰਦਰ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।

ਟਾਵਰ ਲੱਗਣ ਦੇ ਰੋਸ਼ ਵਜੋਂ ਇਲਾਕਾ ਨਿਵਾਸੀਆਂ ਨੇ ਦਿੱਤਾ ਧਰਨਾ

 ਆਪ ਦੇ ਨੌਜਵਾਨ ਆਗੂ ਦੇ ਕਹਿਣ ਤੇ ਉੱਠਿਆ ਧਰਨਾ           
ਲੁਧਿਆਣਾ 18 ਫਰਵਰੀ  ( ਕਰਨੈਲ ਸਿੰਘ ਐੱਮ.ਏ.)
               ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਆਉਂਦੇ ਇਲਾਕਾ ਰਾਮ ਨਗਰ ਮਾਰਕੀਟ , ਵਾਰਡ ਨੰ: 45 ਵਿਖੇ ਨਜਾਇਜ਼ (ਗਲਤ) ਤਰੀਕੇ ਨਾਲ਼ ਲਗਾਏ ਗਏ ਵਿਰੋਧ ਵਿੱਚ ਇਲਾਕਾ ਨਿਵਾਸੀਆਂ ਨੇ ਰੋਸ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਇਸ ਟਾਵਰ ਨੂੰ ਤੁਰੰਤ ਇਸ ਜਗ੍ਹਾ ਤੋਂ ਹਟਾਇਆ ਜਾਵੇ। ਧਰਨੇ ਵਾਲੀ ਜਗ੍ਹਾ ਪਹੁੰਚੇ 'ਆਪ' ਦੇ ਨੌਜਵਾਨ ਆਗੂ ਅਰਸ਼ ਬਿੱਲਾ ਨੇ ਧਰਨਾਕਾਰੀਆਂ ਦੀ ਸਾਰੀ ਗੱਲਬਾਤ ਸੁਣ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਇਹ ਟਾਵਰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਾਤ ਦੇ ਹਨੇਰੇ ਵਿੱਚ ਲਗਾਇਆ ਗਿਆ ਹੈ। ਅਰਸ਼ ਬਿੱਲਾ ਨੇ ਦੱਸਿਆ ਕਿ ਇਹ ਟਾਵਰ ਬਗੈਰ ਕਿਸੇ ਸਰਕਾਰੀ ਪ੍ਰਮਿਸ਼ਨ (ਇਜਾਜ਼ਤ) ਤੋਂ ਲਗਾਇਆ ਗਿਆ ਹੈ। ਜਿਸ ਦੀ ਜਾਣਕਾਰੀ ਸੰਬੰਧਿਤ ਜੋਨਲ ਕਮਿਸ਼ਨਰ ਤੋਂ ਲਈ ਜਾ ਚੁੱਕੀ ਹੈ। ਬਿੱਲਾ ਨੇ ਦੱਸਿਆ ਕਿ ਇਸ ਦੀ ਇਤਲਾਹ ਤੇ ਦਰਖਾਸਤ ਸੰਬੰਧਿਤ ਪੁਲਿਸ ਮਹਿਕਮੇ ਨੂੰ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟਾਵਰ ਲੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਮਕਾਨ ਮਾਲਕਾਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਤੇ ਇਲਾਕਾ ਨਿਵਾਸੀਆਂ ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਗਲਤ ਤਰੀਕੇ ਨਾਲ ਲੱਗੇ ਟਾਵਰ ਨੂੰ ਜਲਦ ਇਸ ਜਗ੍ਹਾ ਤੋਂ ਹਟਵਾਇਆਂ ਜਾਵੇਗਾ।  ਫੋਟੋ: 'ਆਪ' ਦੇ ਨੋਜਵਾਨ ਆਗੂ ਅਰਸ਼ ਬਿੱਲਾ ਨੂੰ ਟਾਵਰ ਹਟਾਉਣ ਲਈ ਮੰਗ ਪੱਤਰ ਦਿੰਦੇ ਹੋਏ ਇਲਾਕਾ ਨਿਵਾਸ   

ਗੁ: ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਸਮਾਗਮ ਹੋਏ

“ਬੇਗਮਪੁਰਾ” ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ - ਸੰਤ ਅਮੀਰ ਸਿੰਘ ਜੀ
ਲੁਧਿਆਣਾ 18 ਫਰਵਰੀ (ਕਰਨੈਲ ਸਿੰਘ ਐੱਮ.ਏ.)-
ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ “ਜਵੱਦੀ ਟਕਸਾਲ” ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਭਗਤ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਸੰਬੰਧੀ ਸਮਝਾਇਆ ਕਿ ਉਨ੍ਹਾਂ ਆਪਣੀ ਬਾਣੀ ’ਚ ਮਨੁੱਖਤਾ ਸਾਹਮਣੇ ਇਸ ਗੱਲ ਨੂੰ ਰੱਖਿਆ ਕਿ ਆਦਰਸ਼ਕ ਸਮਾਜ ਅਤੇ ਰਾਜ-ਪ੍ਰਬੰਧ ਕਿਹੋ-ਜਿਹਾ ਹੋਣਾ ਚਾਹੀਦਾ ਹੈ। ਜਿੱਥੇ ਸਾਰੇ ਅਜ਼ਾਦੀ ਨਾਲ ਵਿਚਰਨ, ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਸਾਰਿਆਂ ਦੇ ਹੱਕ ਇੱਕ ਸਮਾਨ ਹੋਣ, ਕੋਈ ਭੁੱਖਾ-ਨੰਗਾ ਨਾ ਹੋਵੇ, ਸਾਰੇ ਰੱਜੇ ਹੋਣ, ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਵੇ। ਸਮਾਜ ਵਿੱਚ ਰਹਿੰਦਿਆਂ ਲੋਕਾਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ, ਜਨਤਾ ਉੱਤੇ ਕੋਈ ਵਾਧੂ ਬੋਝ ਨਾ ਪਾਇਆ ਹੋਵੇ, ਇਸ ਤਰ੍ਹਾਂ ਸਮਾਜ ਅਤੇ ਰਾਜ-ਪ੍ਰਬੰਧ ਨੂੰ ਭਗਤ ਜੀ “ਬੇਗਮਪੁਰੇ” ਦਾ ਨਾਮ ਦਿੱਤਾ। ਅਧਿਆਤਮਿਕ ਜੀਵਨ ਵਿੱਚ ਇਸ ਅਵਸਥਾ ਨੂੰ ਪ੍ਰਭੂ-ਮਿਲਾਪ ਦੀ ਅਵਸਥਾ ਵੀ ਕਿਹਾ ਜਾ ਸਕਦਾ ਹੈ। ਬਾਬਾ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਇਹ ਜੀਵਨ-ਮੁਕਤ ਅਵਸਥਾ ਖੇੜੇ ਅਤੇ ਅਨੰਦ ਦੀ ਅਵਸਥਾ ਹੁੰਦੀ ਹੈ।ਭਗਤ ਜੀ ਮਰਨ ਤੋਂ ਬਾਅਦ ਸਵਰਗ-ਨਰਕ ਦੀ ਗੱਲ ਨਾਲੋਂ ਜਿਊਂਦੇ ਮੁਕਤੀ ਦੀ ਗੱਲ ਕੀਤੀ। ਇਸ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਵਸਾ ਕੇ, ਅਗਿਆਨਤਾ ਵਿੱਚ ਅਜਾਈਂ ਜ਼ਿੰਦਗੀ ਗੁਜ਼ਾਰਨ ਦੀ ਥਾਂ ਆਪਣੀ ਇਸ ਉਮਰ ਦੇ ਮੁੱਕਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਸਵਾਰਨ ਦਾ ਯਤਨ ਕਰੀਏ। ਸਮਾਗਮ ਦੌਰਾਨ ਟਕਸਾਲ ਦੇ ਵਿਦਿਆਰਥੀਆਂ ਨੇ ਬਸੰਤ ਰਾਗ ’ਚ ਗੁਰਬਾਣੀ ਸ਼ਬਦ ਕੀਰਤਨ ਕੀਤਾ। ਗੁਰੂ ਕਾ ਲੰਗਰ ਅਟੁੱਟ ਵਰਤਿਆ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸੂਰਬੀਰ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਨੂੰ  ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਤੋਂ ਸਮੁੱਚੀ ਕੌਮ ਪ੍ਰੇਰਣਾ ਲਵੇ-ਭੁਪਿੰਦਰ ਸਿੰਘ 
ਲੁਧਿਆਣਾ,18 ਫਰਵਰੀ  ( ਕਰਨੈਲ ਸਿੰਘ ਐੱਮ.ਏ.)
 ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਕੌਮ ਦੇ ਮਹਾਨ ਯੋਧੇ  ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥਿਆਂ ਸਮੇਤ ਹਾਜ਼ਰੀ ਭਰਨ  ਲਈ ਪੁੱਜੀਆਂ ਬੀਬੀ ਰਵਿੰਦਰ ਕੌਰ ਪਟਿਆਲੇ ਵਾਲੇ ਅਤੇ ਬੀਬੀ ਸਿਮਰਨ ਕੌਰ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸਿਮਰਨ ਤੇ ਸ਼ਕਤੀ ਦੇ ਸੰਕਲਪ ਤੇ ਪਹਿਰਾ ਦੇਣ ਵਾਲਾ ਸਿੱਖ ਰਾਜ ਦਾ ਅਣਖੀਲਾ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਇੱਕ ਮਹਾਨ ਸੂਰਬੀਰ ਜਰਨੈਲ ਸੀ। ਜਿਸ ਨੇ ਮਹਾਰਾਜਾ ਰਣਜੀਤ ਸਿੰਘ  ਵੱਲੋਂ ਸਥਾਪਤ ਖਾਲਸਾ ਰਾਜ ਦੇ ਵਿਸਥਾਰ ਲਈ ਲੜੀਆਂ ਗਈਆਂ ਕਈ ਮਹੱਤਵਪੂਰਨ ਲੜਾਈਆਂ ਵਿੱਚ ਆਪਣਾ ਦਲੇਰਾਨਾ ਯੋਗਦਾਨ ਪਾਉਂਦਿਆਂ ਹੋਇਆਂ ਫਤਿਹ ਪ੍ਰਾਪਤ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਖਾਲਸਾ ਰਾਜ ਨੂੰ ਅੰਗਰੇਜ਼ਾਂ ਦੇ ਕਬਜੇ ਤੋਂ ਬਚਾਉਣ ਲਈ ਲੜੀ ਗਈ ਅਹਿਮ ਲੜਾਈ ਅੰਦਰ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ  ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸੂਰਬੀਰਤਾ ਭਰੇ ਇਤਿਹਾਸ ਨੂੰ ਅਜੋਕੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਤਾਂ ਹੀ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇਗੀ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਦੀ ਅਗਵਾਈ ਹੇਠ ਇਸਤਰੀ ਮੈਬਰਾਂ ਵੱਲੋਂ ਸਾਝੇ ਤੌਰ ਤੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਇੰਦਰਜੀਤ ਸਿੰਘ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। । ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ, ਰਣਜੀਤ ਸਿੰਘ ਖਾਲਸਾ, ਜਤਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਬਸੰਤ ਪੰਚਮੀ ਮੇਲਾ'      

ਲੁਧਿਆਣਾ 18 ਫਰਵਰੀ  (ਕਰਨੈਲ ਸਿੰਘ ਐੱਮ.ਏ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਮਧਾਰੀ ਸੰਗਤ ਅਤੇ ਭਗਵੰਤ ਸਿੰਘ ਨਾਮਧਾਰੀ ਵੱਲੋਂ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ ਧਾਰਮਿਕ ਸਮਾਗਮ ਬਸੰਤ ਪੰਚਮੀ ਮੇਲਾ ਕਰਵਾਇਆ ਗਿਆ। ਇਸ ਮੌਕੇ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ। ਆਸਾ ਦੀ ਵਾਰ ਦਾ ਕੀਰਤਨ ਭਾਈ ਗੁਰਸੇਵਕ ਸਿੰਘ ਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਤਾ ਗਿਆ, ਜਦਕਿ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਤੇ ਸੇਵਾ ਸੂਬਾ ਸੰਦੀਪ ਸਿੰਘ (ਕਰੀਵਾਲਾ) ਅਤੇ ਉਨ੍ਹਾਂ ਦੇ ਜੱਥੇ ਵੱਲੋਂ ਨਿਭਾਈ ਗਈ। ਇਸ ਮੌਕੇ ਹਰਭਜਨ ਸਿੰਘ ਨਾਮਧਾਰੀ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ ਨੇ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਮੁੱਖ ਮਕਸਦ ਸੰਗਤ ਨੂੰ ਉਨ੍ਹਾਂ ਦੇ ਜੀਵਨ ਅਤੇ ਦਰਸਾਏ ਗਏ ਮਾਰਗ ਤੇ ਚੱਲਣਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸੰਗਤ ਨੂੰ ਸਤਿਗੁਰੂ ਜੀ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਅਤੇ ਭਗਤਾਂ ਨੇ ਹਮੇਸ਼ਾਂ ਹੀ ਉਸ ਪ੍ਰਮਾਤਮਾ ਦੀ ਉਸਤਤ, ਸਰਬੱਤ ਦਾ ਭਲਾ, ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ ਦੀ ਗੱਲ ਆਖੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਸੋਹਣ ਸਿੰਘ ਗੋਗਾ ਦੀ ਅਗਵਾਈ 'ਚ ਜਿੱਥੇ ਕੀਰਤਨੀ ਜਥੇ ਸੂਬਾ ਸੰਦੀਪ ਸਿੰਘ ਨੂੰ ਸਿਰੋਪਾਓ ਭੇਟ ਕੀਤੇ, ਉੱਥੇ ਹੀ ਸਮਾਗਮ ਦੇ ਪ੍ਰਬੰਧਕਾਂ ਦਾ ਵੀ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਸਬੀਰ ਸਿੰਘ,  ਧਿਆਨ ਸਿੰਘ , ਨਿਰਮਲ ਸਿੰਘ ਪੱਟੀ, ਜੱਥੇਦਾਰ ਜਸਬੀਰ ਸਿੰਘ, ਠੇਕੇਦਾਰ ਗੁਰਮੀਤ ਸਿੰਘ, ਜੀ.ਪੀ ਸਿੰਘ, ਜਸਪਾਲ ਸਿੰਘ ਸੰਗੀਤ ਸਿਨੇਮਾ ਵਾਲੇ, ਜਸਜੀਤ ਸਿੰਘ, ਬਲਵੀਰ ਸਿੰਘ, ਨਰਿੰਦਰ ਸਿੰਘ ਉੱਭੀ, ਹਰੀ ਸਿੰਘ, ਜੋਗਾ ਸਿੰਘ, ਗੁਰਿੰਦਰ ਸਿੰਘ ਗਿੰਦਾ, ਪ੍ਰਕਾਸ਼ ਸਿੰਘ , ਹਰਪਾਲ ਸਿੰਘ ਗਹੀਰ, ਜੋਗਾ ਸਿੰਘ, ਇਕਬਾਲ ਸਿੰਘ, ਅਵਤਾਰ ਸਿੰਘ ਘੜਿਆਲ,  ਸੁਖਦੇਵ ਸਿੰਘ ਮੁੱਖ ਗ੍ਰੰਥੀ, ਬੀਬੀ ਮਨਜੀਤ ਕੌਰ, ਬੀਬੀ ਹਰਭਜਨ ਕੌਰ, ਸੁਰਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਗਤ ਮੌਜੂਦ ਸਨ।              ਫੋਟੋ: ਕੀਰਤਨ ਦੀ ਸੇਵਾ ਨਿਭਾਉਂਦੇ ਹੋਏ ਸੂਬਾ ਸੰਦੀਪ ਸਿੰਘ , ਕੀਰਤਨ ਦਾ ਆਨੰਦ ਮਾਣਦੀਆਂ ਸੰਗਤਾਂ

ਮੰਤਰੀ ਮੀਤ ਹੇਅਰ ਅਤੇ ਹਰਭਜਨ ਸਿੰਘ ਨੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਬਿਜਲੀ ਦੇ ਗਰਿੱਡ ਦਾ ਨੀਂਹ ਪੱਥਰ ਪਿੰਡ ਫਰਵਾਹੀ ਵਿਖੇ ਰੱਖਿਆ

ਕਮਿਸ਼ਨ ਉੱਤੇ ਨਹੀਂ ਬਲਕਿ ਮਿਸ਼ਨ ਉੱਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ, ਮੰਤਰੀ ਹਰਭਜਨ ਸਿੰਘ 
ਪਿੰਡ ਖੁੱਡੀ ਕਲਾਂ, ਸੰਘੇੜਾ ‘ਚ ਵੀ ਨਵੇਂ ਬਿਜਲੀ ਗਰਿੱਡ ਉਸਾਰੇ ਜਾਣਗੇ  
ਫਰਵਾਹੀ (ਬਰਨਾਲਾ), 18 ਫਰਵਰੀ ( ਗੁਰਸੇਵਕ ਸੋਹੀ)
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਿਨੇਟ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਪਿੰਡ ਫਰਵਾਹੀ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਦੇ ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਬੋਲਦਿਆਂ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਲੋਕਾਂ ਨੂੰ ਵਧੀਆ ਤੋਂ ਵਧੀਆ ਬੁਨਿਆਦੀ ਸੁਵਿਧਾਵਾਂ ਦਵਾਉਣ ਵੱਲ ਕੰਮ ਕੀਤਾ ਜਾ ਰਿਹਾ ਹੈ। ਸੂਬੇ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮਿਲ ਰਹੀ ਹੈ ਅਤੇ ਖੇਤੀਬਾੜੀ ਖੇਤਰ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਕੰਮਾਂ ਨੂੰ ਅੱਗੇ ਤੋਰਦਿਆਂ ਪਿੰਡ ਫਰਵਾਹੀ ਦੀ ਲੰਬੀ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਅੱਜ 66 ਕੇ. ਵੀ. ਬਿਜਲੀ ਦੀ ਗਰਿੱਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ 66 ਕੇ. ਵੀ. ਗਰਿੱਡ ਫਰਵਾਹੀ ਮੁੱਖ ਤੌਰ ਤੇ 66 ਕੇ. ਵੀ. ਬਰਨਾਲਾ, 66 ਕੇ. ਵੀ. ਕਰਮਗੜ ਤੇ 220 ਕੇ. ਵੀ. ਗਰਿੱਡ ਹੰਡਿਆਇਆ ਨੂੰ ਅੰਡਰਲੋਡ ਕਰੇਗਾ। ਇਸ ਗਰਿੱਡ ਉੱਪਰ 12.5 ਐੱਮ. ਵੀ. ਏ. ਦਾ ਟ੍ਰਾਂਸਫਾਰਮਰ ਲਗਾਇਆ ਜਾਵੇਗਾ ਅਤੇ ਇਸਦੀ ਸਮਰੱਥਾ ਵਿੱਚ ਲੋੜ ਅਨੁਸਾਰ ਵਾਧਾ ਕੀਤਾ ਜਾਵੇਗਾ। ਪਿੰਡ ਫਰਵਾਹੀ ਵੱਲੋਂ ਇਸ ਗਰਿੱਡ ਲਈ ਜ਼ਮੀਨ ਮੁਫ਼ਤ ਤੌਰ ਤੇ ਮੁਹੱਈਆ ਕਰਵਾਈ ਗਈ ਹੈ, ਇਹ ਗਰਿੱਡ ਲੱਗਭਗ 6 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਗਰਿੱਡ ਦੇ ਬਣਨ ਨਾਲ ਫਰਵਾਹੀ, ਰਾਜਗੜ੍ਹ ਅਤੇ ਕੋਠੇ ਝੱਬਰ ਪਿੰਡਾਂ ਦੇ ਨਾਲ-ਨਾਲ ਬਰਨਾਲਾ ਸ਼ਹਿਰ ਦੇ ਨੇੜਲੇ ਖੇਤਰ ਨੂੰ ਸਿੱਧੇ ਤੌਰ ਤੇ ਲਾਭ ਹੋਵੇਗਾ। 
ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸ਼ੁਰੁਆਤ ਵਿੱਚ ਇਸ ਗਰਿੱਡ ਤੋਂ 6 ਨਵੇਂ ਫੀਡਰ ਉਸਾਰੇ ਜਾਣਗੇ ਅਤੇ ਪਿੰਡ ਫਰਵਾਹੀ ਨੂੰ ਕੈਟਾਗਰੀ 1 ਫੀਡਰ ਤੋਂ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਲਾਕੇ ਅਧੀਨ ਨਵੀਆਂ ਉਦਯੋਗਿਕ ਅਤੇ ਵਪਾਰਕ ਇਕਾਈਆਂ ਲਈ ਇਹ ਗਰਿੱਡ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਪਿੰਡ ਖੁੱਡੀ ਕਲਾਂ ਅਤੇ ਸੰਘੇੜਾ 'ਚ ਇਕ - ਇਕ ਗਰਿੱਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਤਾਂ ਜੋ ਲੋਕਾਂ, ਖਾਸਕਰ ਖੇਤੀਬਾੜੀ ਖੇਤਰ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲ ਸਕੇ।
ਉਨ੍ਹਾਂ ਕਿਹਾ ਕਿ ਮੁਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ‘ਚ ਕਮਿਸ਼ਨ ਲੈ ਕੇ ਕੰਮ ਕਰਨ ਦਾ ਦੌਰ ਖਤਮ ਹੈ ਅਤੇ ਹੁਣ ਸਰਕਾਰ ਮਿਸ਼ਨ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ 90 ਫੀਸਦੀ ਪੰਜਾਬੀਆਂ ਨੂੰ 600 ਬਿਜਲੀ ਦੇ ਯੂਨਿਟ ਮੁਫ਼ਤ ਦਿੱਤੇ ਜਾ ਰਹੇ ਹਨ, ਬਲਕਿ ਪੰਜਾਬ ਸਰਕਾਰ ਵੱਲੋਂ 540  ਮੈਗਾ ਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖਰੀਦ ਕੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਇਸ ਵੇਲੇ ਪੰਜਾਬ ਕੋਲ 35 ਤੋਂ 40 ਦਿਨਾਂ ਤੱਕ ਦਾ ਕੋਲ ਥਰਮਲ ਪਲਾਂਟਾਂ ਲਈ ਮੌਜੂਦ ਹੈ ਜਿੱਥੇ ਪਹਿਲਾਂ ਪੰਜਾਬ ਨੂੰ ਕੋਲੇ ਦੀ ਘਾਟ ਕਾਰਣ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਇਸ ਮੌਕੇ ਓ. ਐੱਸ. ਡੀ. ਸ਼੍ਰੀ ਹਸਨਪ੍ਰੀਤ ਭਾਰਦਵਾਜ, ਡਿਪਟੀ ਚੀਫ ਇੰਜੀਨਿਅਰ ਤੇਜਪਾਲ ਬੰਸਲ, ਸੀਨੀਅਰ ਐਕਸ. ਈ. ਐੱਨ. ਅਰਸ਼ਦੀਪ ਸਿੰਘ, ਐੱਸ. ਡੀ. ਓ. ਪ੍ਰਦੀਪ ਸ਼ਰਮਾ ਅਤੇ ਹੋਰ ਲੋਕ ਵੀ ਹਾਜ਼ਰ ਸਨ।

ਵਿਧਾਇਕ ਛੀਨਾ ਨੇ ਢੰਡਾਰੀ 'ਚ ਲਾਇਬ੍ਰੇਰੀ ਦੇ ਨਿਰਮਾਣ ਕਾਰਜਾਂ ਦਾ  ਨੀਂਹ ਪੱਥਰ ਰੱਖਿਆ 

ਲੁਧਿਆਣਾ, 18 ਫਰਵਰੀ (ਟੀ. ਕੇ. ) - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਦੱਖਣੀ ਅਧੀਨ  ਢੰਡਾਰੀ ਕਲਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ।

ਲਾਇਬ੍ਰੇਰੀ ਦੇ ਨੀਂਹ ਪੱਥਰ ਰੱਖਣ ਮੌਕੇ ਵਿਸ਼ੇਸ਼ ਤੌਰ ਤੇ ਗਿਆਸਪੁਰਾ ਤੋ ਮਨੀਸ਼, ਬਲਵੀਰ ਸਿੰਘ ਭੋਲਾ, ਸੁਖਦੇਵ ਗਰਚਾ, ਜੱਸੀ ਗਿਆਸਪੁਰਾ, ਸੂਬੇਦਾਰ ਅਮਰ ਸਿੰਘ, ਭਗਤ ਸਿੰਘ ਗਿਆਸਪੁਰਾ, ਬਿੰਦਰ ਗਰਚਾ, ਕੀਮਤੀ ਲਾਲ, ਮਨੀਸ਼ ਭਗਤ, ਪਾਲੀ ਢੰਡਾਰੀ, ਲੱਖੀ ਢੰਡਾਰੀ, ਰਿਕੀ ਢੰਡਾਰੀ, ਨਛੱਤਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀ ਵੀ ਮੌਜੂਦ ਰਹੇ। 

ਇਸ ਦੌਰਾਨ ਜਿੱਥੇ ਹਲਕੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਉੱਥੇ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। 

ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ ਜਿਸਦੇ ਤਹਿਤ ਲਾਈਬਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਇਲਾਕੇ ਦੇ ਲੋਕਾਂ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਰੇਗੀ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਪ੍ਰਧਾਨ  ਜਾਖੜ ਦੀ ਰਿਹਾਇਸ਼ ਅੱਗੇ  ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ

ਅਬੋਹਰ 18 ਫਰਵਰੀ ( ਬਿਊਰੋ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਉਸ ਦੇ ਜੱਦੀ ਪਿੰਡ ਪੰਜਕੋਸੀ ਵਿਖੇ ਘਰ ਦਾ ਘਿਰਾਓ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੱਕ ਜਾਰੀ ਰਹੇਗਾ।  ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਹੱਕਾਂ ਲਈ ਲੜਨ  ਦਾ ਜਮਹੂਰੀ ਹੱਕ ਕੁਚਲਣ, ਉਹਨਾਂ ਤੇ ਅਥਰੂ ਗੈਸ ਸੁੱਟਣ ਅਤੇ ਗੋਲੀਆਂ ਮਾਰ ਕੇ ਜਬਰ ਕਰਨ ਵਿਰੁੱਧ ਅਤੇ ਕਿਸਾਨੀ ਮੰਗਾਂ ਦੀ ਹਮਾਇਤ ਵਿੱਚ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਤੋਂ ਜਿਲਾ ਆਗੂ ਜਗਸੀਰ ਝੂਬਾ,ਮਾਲਣ ਕੌਰ,ਹਰਬੰਸ ਕੋਟਲੀ ਮੁਕਤਸਰ ਜ਼ਿਲਾ ਪ੍ਰਧਾਨ, ਚਰਨਜੀਤ ਸਿੰਘ ਜੈਤੋ,ਸੁਖਦੀਪ ਸਿੰਘ ਫਰੀਦਕੋਟ, ਗੁਰਮੀਤ ਸਿੰਘ,ਜਗਸੀਰ ਘੋਲਾਂ, ਜ਼ਿਲ੍ਹਾ ਆਗੂ ਫਾਜ਼ਿਲਕਾ ਅਮ੍ਰਿਤਪਾਲ ਸਿੰਘ ਮਗਨਰੇਗਾ,ਸੰਤਪਾਲ ਰੀਟਾ ਆਗੂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੇ ਹੁਕਮਾਂ ਤਹਿਤ ਹਰਿਆਣਾ ਦੀ ਖਟਰ ਹਕੂਮਤ ਵਾਲੀ ਭਾਜਪਾ ਸਰਕਾਰ ਵੱਲੋਂ 13 ਫਰਵਰੀ ਨੂੰ ਆਪਣੀਆਂ ਹੱਕੀ ਕਿਸਾਨੀ ਮੰਗਾਂ ( ਜਿਨ੍ਹਾਂ ਵਿੱਚ ਕੁਝ ਮੰਗਾਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਕੇਂਦਰ ਦੀ ਹਕੂਮਤ ਨੇ ਲਿਖਤੀ ਤੌਰ 'ਤੇ ਵੀ ਮੰਨੀਆਂ ਹੋਈਆਂ ਹਨ।)ਲਈ ਦਿੱਲੀ ਧਰਨਾ ਲਾਉਣ ਜਾ ਰਹੇ ਕਿਸਾਨਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਹੱਲੇ ਵਾਂਗ ਦੁਸ਼ਮਣ ਸਮਝਦਿਆਂ ਹੋਇਆਂ ਰਸਤੇ ਵਿੱਚ ਵੱਡੇ ਵੱਡੇ ਕਿੱਲ ਗੱਡ ਦਿੱਤੇ ਗਏ, ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ ਤੇ ਸੜਕਾਂ ਦੇ ਵੱਡੀਆਂ ਵੱਡੀਆਂ ਖਾਲੀਆਂ ਪੁੱਟ ਦਿੱਤੀਆਂ ਗਈਆਂ, ਡਰੋਨਾਂ ਰਾਹੀਂ ਅਥਰੂ ਗੈਸ ਸੁੱਟੇ ਗਏ ਅਤੇ ਸਿੱਧੀਆਂ ਗੋਲੀਆਂ ਚਲਾ ਕੇ ਅਨੇਕਾਂ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ। ਅੱਜ ਸੂਬੇ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਕੋਸੀ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਰਿਹਾਇਸ਼ ਅੱਗੇ ਪੱਕਾ ਮੋਰਚਾ ਜਾਰੀ ਰਹਿਣਗੇ  ਅਤੇ ਨਾਲ ਹੀ ਆਗੂਆਂ ਨੇ ਫੈਸਲਾ ਕੀਤਾ ਕਿ ਉਲੀਕੇ ਪ੍ਰੋਗਰਾਮ ਅਨੁਸਾਰ ਗੰਗਾਨਗਰ ਰੋਡ ਅਤੇ ਗਿੱਦੜਾਂ ਵਾਲੀ ਦਾ ਟੌਲ ਪਲਾਜ਼ਾ ਮੁਫਤ ਕਰਵਾਇਆ ਗਿਆ ਤੇ ਇੱਥੇ ਵੀ ਪੱਕਾ ਮੋਰਚਾ ਰੱਖਣ ਫੈਸਲਾ ਕੀਤਾ ਗਿਆ। ਕਿਸਾਨ ਜਥੇਬੰਦੀਆਂ ਦੇ ਅੰਦੋਲਨ ਨਾਲ ਤਾਲਮੇਲਮ ਸੰਘਰਸ਼ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਸੰਘਰਸ਼ ਨੂੰ ਫੁੱਟ ਪਾਊ ਤਾਕਤਾਂ, ਧਾਰਮਿਕ ਫਿਰਕਾਪ੍ਰਸਤ ਤਾਕਤਾਂ ਤੋਂ ਦੂਰ ਰੱਖਿਆ ਜਾਵੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਮਰਾਜੀ ਸੰਸਾਰ ਵਪਾਰ ਸੰਸਥਾ ਵਿੱਚੋਂ ਭਾਰਤ ਨੂੰ  ਬਾਹਰ ਕੱਢੋ , ਸਾਰੀਆਂ ਫਸਲਾਂ ਦੀ ਐਮ. ਐਸ. ਪੀ. ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ, ਕਿਸਾਨਾਂ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਸਕੀਮ ਆਦਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ।ਇਸ ਮੌਕੇ  ਬਲਾਕ ਇਕਾਈ ਤੋਂ ਆਗੂ ਜਗਤਾਰ ਸਿੰਘ ਬਲਾਕ ਅਬੋਹਰ, ਗੀਤਕਾਰ ਸੁਦਰਸ਼ਨ ਸੁੱਲਾ, ਰਾਜੇਸ਼ ਭੋਡੀਪੁਰ,ਬਿੱਟੂ ਮੱਲਣ, ਪਰਮਜੀਤ ਘਾਗਾ, ਗੁਰਭਗਤ,ਜੱਸਪਾਲ ਖਜਾਨਚੀ ਭਲਆਈਆਣਆ, ਬਲਵਿੰਦਰ ਸਿੰਘ,ਟੀ.ਐੱਸ,ਯੂ ਯੂਨੀਅਨ ਭੰਗਲ ਗਰੁੱਪ ਵੀ ਸ਼ਾਮਿਲ ਹੋਇਆ।

ਹਰਜਿੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ ਸੰਭਾਲਣ ਤੇ ਜੀ ਟੀ ਯੂ ਵਿਗਿਆਨਕ, ਅਫਸਰਾਂ ਅਤੇ ਪ੍ਰਿੰਸੀਪਲਾਂ ਵੱਲੋਂ ਸਵਾਗਤ

ਜਗਰਾਓਂ ,- (ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ) ----
ਬੀਤੇ ਦਿਨੀਂ ਸ੍ਰੀ ਹਰਜਿੰਦਰ ਸਿੰਘ ਨੇ ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲ਼ ਲਿਆ। ਇਹਨਾਂ ਦੇ ਅਹੁਦਾ ਸੰਭਾਲਣ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵਿੰਦਰ ਸਿੰਘ ਵਿਰਕ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਮਾਰਟ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਪ੍ਰਮੁੱਖ ਤੌਰ ਤੇ ਪ੍ਰਿੰਸੀਪਲ ਨਰਿੰਦਰ ਵਰਮਾ (ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂ ਸ਼ਹਿਰ)ਪ੍ਰਿੰਸੀਪਲ ਪ੍ਰਦੀਪ ਕੁਮਾਰ ਲਲਤੋਂ ਕਲਾਂ, ਪ੍ਰਿੰਸੀਪਲ ਸੰਜੇ ਗੁਪਤਾ ਮਲਟੀਪਰਪਜ਼ ਸਕੂਲ ਲੁਧਿਆਣਾ, ਪ੍ਰਿੰਸੀਪਲ ਨਰੇਸ਼ ਕੁਮਾਰ ਸੇਖੇਵਾਲ਼ , ਪ੍ਰਿੰਸੀਪਲ ਰਾਜੇਸ਼ ਖੰਨਾ ਕਾਸਾਬਾਦ,  ਪ੍ਰਿੰਸੀਪਲ ਬਲਵਿੰਦਰ ਕੌਰ ਪੀ ਏ ਯੂ ਲੁਧਿਆਣਾ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਕੁਲਵੀਰ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰ ਹੋ ਕੇ  ਨਿੱਘੀ ਜੀ ਆਇਆਂ ਕਿਹਾ। ਮੌਕੇ ਤੇ ਮੌਜੂਦ ਯੂਨੀਅਨ ਆਗੂ ਸੰਦੀਪ ਸਿੰਘ ਬਦੇਸ਼ਾ ਨੇ ਨਵ-ਨਿਯੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੂਰਨ ਤੌਰ ਤੇ ਸਹਿਯੋਗ ਦੇਣ ਭਰੋਸਾ ਦਿੱਤਾ ਅਤੇ ਜੱਥੇਬੰਦਕ ਆਗੂਆਂ ਪ੍ਰਮਿੰਦਰ ਸਿੰਘ, ਜਤਿੰਦਰ ਸਿੰਘ, ਅਮਿਤ ਕੁਮਾਰ ਪੀ ਏ ਯੂ ਆਦਿ ਨਾਲ਼ ਮਿਲ਼ ਕੇ ਸਭ ਹਾਜ਼ਰੀਨ ਸ਼ਖਸ਼ੀਅਤਾਂ ਵੱਲੋ ਹਰਜਿੰਦਰ ਸਿੰਘ ਨੂੰ ਗੁਲਦਸਤਾ ਵੀ ਭੇਂਟ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਭਨਾਂ ਦਾ ਦਿਲੋਂ ਸਤਿਕਾਰ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਂਵਾਰੀ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।

70 ਸਾਲਾ ਨੌਜਵਾਨ ਸੁਖਦੇਵ ਸਿੰਘ ਨੇ 05 ਕਿਲੋਮੀਟਰ ਵਾਅਕ ਰੇਸ ਵਿੱਚ ਮੱਲਿਆ ਪਹਿਲਾ ਸਥਾਨ 

ਖੰਨਾ, 18 ਫਰਵਰੀ (ਗੁਰਬਿੰਦਰ ਸਿੰਘ ਰੋਮੀ): ਏ. ਐੱਸ. ਕਾਲਜ ਖੰਨਾ ਵੱਲੋਂ ਕਰਵਾਈਆਂ ਮਾਸਟਰ ਖੇਡਾਂ ਵਿੱਚ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਸੁਖਦੇਵ ਸਿੰਘ ਨੇ 70+ ਉਮਰ ਵਰਗ ਲਈ ਖੇਡਦਿਆਂ 05 ਕਿਲੋਮੀਟਰ ਵਾਅਕ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਮਾਜ ਨੂੰ ਤੰਦਰੁਸਤ ਸਿਹਤ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਕੀਤਾ। ਜਿਸ ਲਈ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਟਰੈਕ-ਸੂਟ ਦੇ ਕੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸੁਖਦੇਵ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਰਾਜ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਦਰਜਣਾਂ ਹੀ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਆਪਣੇ ਨਾਮ ਕਰ ਚੁੱਕੇ ਹਨ।