You are here

ਪੰਜਾਬ

ਜਗਰਾਉਂ ਦੇ ਇੱਕ ਆਗੂ ਵੱਲੋਂ ਐਸਐਮਓ ਨੂੰ ਦਬਕਾ ਮਾਰ ਕੇ ਕੰਮ ਕਰਾਉਣ ਦਾ ਮਾਮਲਾ ਸਾਹਮਣੇ ਆਇਆ

ਐਸਐਮਓ ਨੇ ਐਸਐਸਪੀ ਨੂੰ ਦਿੱਤੀ ਦਰਖਾਸਤ ਤੇ ਕੀ ਕਿਹਾ ਪੱਤਰਕਾਰ ਨਾਲ ਗੱਲਬਾਤ ਕਰਦੇ ਤੁਸੀਂ ਵੀ ਸੁਣ ਲਵੋ

ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਤੇ ਸੰਗਤਾਂ ਨੂੰ ਸੰਬੋਧਨ ਕੀਤਾ

ਇਸ ਸਮੇਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਵੀ ਹਾਜ਼ਰੀਆਂ ਭਰੀਆਂ 

ਸਮੂਹ ਲੀਡਰਾਂ ਵੱਲੋਂ ਬੀਤੀ ਰਾਤ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ

ਲੁਧਿਆਣਾ, ( ਮਨਜਿੰਦਰ ਗਿੱਲ) ਸੰਤ ਬਾਬਾ ਈਸ਼ਰ ਸਿੰਘ ਜੀ ਦੀ 50 ਵੀ ਯਾਦ ਨੂੰ ਸਮਰਪਿਤ ਰਾੜਾ ਸਾਹਿਬ ਵਿਖੇ ਸਮਾਗਮ ਹੋਏ। ਅੱਜ ਮੁੱਖ ਮੁੱਖ ਸਮਾਗਮ ਤੋਂ ਪਹਿਲਾਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜੇ ਵਾਲਿਆਂ ਦੇ ਪੰਜ ਭੌਤਿਕ ਸਰੀਰ ਦੇ ਦਰਸ਼ਨ ਕਰਨ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਪੰਥਕ ਆਗੂ ਜਥੇਦਾਰ ਸੰਤ ਸਿੰਘ ਓਮਦਪੁਰੀ। ਸੰਗਤਾਂ ਨੂੰ ਸੰਬੋਧਨ ਹੋਣ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਖਿਆ ਪਹਿਲਾਂ ਰਾਤ 1:30 ਵਜੇ ਰਾੜਾ ਸਾਹਿਬ ਸੰਪਰਦਾ ਦੇ ਮੁਖੀ ਤੇ ਪੰਥ ਲਈ ਅਥਾਹ ਸੇਵਾ ਨਿਭਾਉਣ ਵਾਲੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਚਾਨਕ ਅਕਾਲ ਪੁਰਖ ਵੱਲੋਂ ਬਖਸ਼ਿਸ਼ ਸੁਆਸਾਂ ਦੀ ਪੂੰਜੀ ਪੂਰੀ ਕਰਦਿਆਂ ਸੰਸਾਰ ਤੋਂ ਰੁਖ਼ਸਤ ਹੋ ਗਏ। ਵਾਹਿਗੁਰੂ ਦੇ ਭਾਣੇ ਨੂੰ ਸਤਿ ਮੰਨਦਿਆ ਗੁਰਮਤਿ ਸਮਾਗਮ ਜਾਰੀ ਰੱਖੇ ਗਏ। ਹਜ਼ਾਰਾਂ ਸੰਗਤਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ। ਕਥਾ ਕੀਰਤਨ ਦੇ ਪ੍ਰਵਾਹ ਜਾਰੀ ਰਹੇ।  26/8/25 ਨੂੰ ਵੀ ਸਮਾਗਮ ਜਾਰੀ ਰਹਿਣਗੇ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। 27/8/25 ਨੂੰ ਬਾਅਦ ਦੁਪਹਿਰ ਤਿੰਨ ਵਜੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਪੰਜ ਭੂਤਕ ਤਨ ਨੂੰ ਚੰਡਿਕਾ ਦਿੱਤੀ ਜਾਵੇਗੀ।

ਸ੍ਰੀ ਗੁਰੂ ਰਾਮਦਾਸ ਜੀ ਸੇਵਾ ਲੰਗਰ ਸਥਾਨ ਪੁਰਹੀਰਾ ਹੁਸ਼ਿਆਰਪੁਰ ਸਲਾਨਾ ਸਮਾਗਮ ਲਈ ਤਿਆਰੀਆਂ ਸ਼ੁਰੂ 

ਹੁਸ਼ਿਆਰਪੁਰ ( ਮਹਿੰਦਰ ਸਿੰਘ ਝੱਮਟ) ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਲੰਗਰ ਸੇਵਾ ਸਥਾਨ ਪੁਰਹੀਰਾ ਹੁਸ਼ਿਆਰਪੁਰ ਵਿਖੇ ਗੁਰਪੁਰਬ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਹ ਧਾਰਮਿਕ ਸਮਾਗਮ ਮਿਤੀ 2 ਅਕਤੂਬਰ ਨੂੰ ਸ਼ੁਰੂ ਹੋ ਕੇ 4 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।ਤਿੰਨ ਅਕਤੂਬਰ ਨੂੰ ਦੁਪਹਿਰ 3 ਵਜੇ ਤੋਂ ਰਾਤ 12 ਵਜੇ ਤੱਕ ਦੀਵਾਨ ਸਜਾਏ ਜਾਣਗੇ ਇਸ ਸਮਾਗਮ ਵਿੱਚ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ,ਸੰਤ ਅਨੂਪ ਸਿੰਘ ਜੀ, ਭਾਈ ਜੋਗਿੰਦਰ ਸਿੰਘ ਰਿਆੜ , ਭਾਈ ਤਜਿੰਦਰ ਸਿੰਘ ਖੰਨੇ ਵਾਲੇ , ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਰਵਿੰਦਰ ਕੌਰ ਜੀ ਪਟਿਆਲੇ ਵਾਲੇ,  ਭਾਈ ਬਲਜੀਤ ਸਿੰਘ ਜੀ ਅਰਦਾਸੀਆ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸੰਗਤਾਂ ਨੂੰ ਕਥਾ ਤੇ ਗੁਰਬਾਣੀ ਵਿਚਾਰ ਦੇ ਪ੍ਰਵਚਨ ਸੁਣਾਉਣਗੇ ਸੋ ਸੰਗਤਾਂ ਨੂੰ ਪੁਰਜੋਰ ਅਪੀਲ ਹੈ ਕਿ ਇਸ ਸਮਾਗਮ ਵਿੱਚ ਵਧ ਚੜ ਕੇ ਯੋਗਦਾਨ ਪਾਓ ਅਤੇ ਸ਼ਾਮਲ ਹੋ ਕੇ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਕਰੋ ।
ਮਿਤੀ 4 ਅਕਤੂਬਰ 2025 ਨੂੰ ਸ਼ਨੀਵਾਰ ਦੁਪਹਿਰ 2 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਗਰ ਹਾਲ ਵਿੱਚੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਇਸ ਸਮਾਗਮ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਹ ਜਾਣਕਾਰੀ ਗੁਰਲਿਆਕਤ ਸਿੰਘ ਬਰਾੜ ਨੇ ਦਿੱਤੀ ਉਨਾਂ ਦੱਸਿਆ ਕਿ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਇਸ ਸਮਾਗਮ ਵਿੱਚ ਪਹੁੰਚ ਕੇ ਨਮਸਤਕ ਹੁੰਦੀਆਂ ਹਨ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਹਨ, ਸੋ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਯੋਗਦਾਨ ਪਾਉ ਅਤੇ ਸੇਵਾ ਕਰਕੇ ਜਨਮ ਸਫਲ ਬਣਾਉ।

ਬਤੌਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਡੀ ਰਿਹਾਇਸ਼ ਤੇ ਕਦੇ ਵੀ ਨਹੀਂ ਆਏ, ਸੁਖਬੀਰ ਧੜਾ ਝੂਠ ਪਰੋਸਣਾ ਬੰਦ ਕਰੇ - ਢੀਂਡਸਾ

15 ਲੱਖ ਸੰਗਤ ਦੀ ਭਰਤੀ ਵਿੱਚੋਂ ਚੁਣੇ ਡੈਲੀਗੇਟ ਨੇ ਜਨਰਲ ਇਜਲਾਸ ਵਿੱਚ ਪਾਰਟੀ ਪ੍ਰਧਾਨ ਚੁਣਿਆ - ਵਡਾਲਾ

ਜੱਥੇਦਾਰ ਸਾਹਿਬਾਨ ਨੂੰ ਸਰਕਾਰੀ ਰਿਹਾਇਸ਼ ਤੇ ਤਲਬ ਕਰਨ ਵਾਲਿਆਂ ਨੂੰ ਪੰਥ ਨਕਾਰ ਚੁੱਕਾ ਹੈ - ਰੱਖੜਾ

ਚੰਡੀਗੜ੍ਹ (ਜਨ ਸ਼ਕਤੀ ਨਿਊਜ਼ ਬਿਊਰੋ ) ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ , ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਵੱਲੋਂ ਅੱਜ ਬੜੀ ਸਪੱਸ਼ਟਤਾ ਨਾਲ ਇੱਕ ਧੜੇ ਦੇ ਆਗੂਆਂ ਵਲੋਂ ਲਗਾਏ ਇਲਜਾਮਾਂ ਦਾ ਜਵਾਬ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਸਵਾਲ ਕਰਨ ਵਾਲੇ ਧੜੇ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ, ਓਹ ਸਾਬਿਤ ਕਰ ਦੇਣ ਕਿ ਬਤੌਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਦੇ ਓਹਨਾਂ ਦੀ ਕਿਸੇ ਵੀ ਰਿਹਾਇਸ਼ ਤੇ ਆਏ ਹੋਣ। ਸਰਦਾਰ ਢੀਂਡਸਾ ਨੇ ਬਕਾਇਦਗੀ ਨਾਲ 17 ਮਈ 2025 ਦਾ ਜ਼ਿਕਰ ਕਰਦਿਆਂ ਕਿਹਾ ਕਿ, ਮਈ ਦੇ ਮਹੀਨੇ ਢੀਂਡਸਾ ਸਾਹਿਬ ਦੀ ਤਬੀਅਤ ਜਿਆਦਾ ਨਸਾਜ ਰਹੀ, 17 ਮਈ ਦੇ ਦਿਨ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਦਫ਼ਾ ਓਹਨਾ ਦੇ ਘਰ ਤਸ਼ਰੀਫ਼ ਢੀਂਡਸਾ ਸਾਹਿਬ ਦੀ ਸਿਹਤ ਦਾ ਹਾਲ ਜਾਨਣ ਲਈ ਆਏ, ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ, ਓਹਨਾ ਦੀ ਕਿਰਦਾਰਕੁਸ਼ੀ ਕਰਕੇ ਹਟਾ ਦਿੱਤਾ ਗਿਆ ਸੀ। ਮਈ ਦੇ ( ਇਹਨਾ ਦਿਨਾਂ ਵਿੱਚ) ਤੀਜੇ ਹਫਤੇ ਦੌਰਾਨ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਵੀ ਢੀਂਡਸਾ ਸਾਹਿਬ ਦੀ ਸਿਹਤ ਦਾ ਹਾਲ ਜਾਨਣ ਲਈ ਆਏ ਸਨ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵੱਡੇ ਢੀਂਡਸਾ ਸਾਹਿਬ ਦੀ ਆਖਰੀ ਸਾਹ ਤੱਕ ਕੋਸ਼ਿਸ ਰਹੀ ਕਿ ਪੰਥ ਨੂੰ ਇਕੱਠਾ ਕੀਤਾ ਜਾਵੇ, ਇਸ ਲਈ ਜਿੱਥੇ ਓਹਨਾਂ ਆਪਣੇ ਮਨ ਦੀ ਭਾਵਨਾ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਾਂਝਾ ਕੀਤੀ ਉਥੇ ਹੀ ਇਸ ਭਾਵਨਾ ਨੂੰ ਉਸੇ ਰੂਪ ਵਿੱਚ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਅਤੇ ਸਰਦਾਰ ਸੁਖਬੀਰ ਬਾਦਲ ਨਾਲ ਵੀ ਸਾਂਝਾ ਕੀਤੀ। ਪੰਥ ਇਕੱਠਾ ਹੋਵੇ, ਆਪਣੀ ਆਖਰੀ ਕੋਸ਼ਿਸ਼ ਨੂੰ ਦਿਲ ਵਿੱਚ ਵਸਾ ਕੇ ਦੁਨੀਆਂ ਤੋਂ ਰੁਖ਼ਸਤ ਹੋਏ ਢੀਂਡਸਾ ਸਾਹਿਬ ਨਾਲ ਪਰਿਵਾਰਕ ਮਿਲਣੀਆਂ ਨੂੰ ਗੁਆਚੀ ਹੋਈ ਸਿਆਸਤ ਲਈ ਵਰਤਣਾ ਗੈਰ ਇਖਲਾਕੀ ਹੈ। ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਧੜੇ ਵੱਲੋਂ ਸੰਗਤ ਨੂੰ ਪਰੋਸੇ ਜਾ ਰਹੇ ਝੂਠ ਤੇ ਬੜੀ ਸਪੱਸ਼ਟਤਾ ਨਾਲ ਕਿਹਾ ਕਿ, 10 ਜੁਲਾਈ ਤੋਂ ਬਣੀ ਅਤੇ 5 ਦਸੰਬਰ ਤੱਕ ਚੱਲੀ ਸੁਧਾਰ ਲਹਿਰ ਦੀ ਕਿਸੇ ਵੀ  ਜਗ੍ਹਾ, ਕਿਸੇ ਵੀ ਦਿਨ, ਕਿਸੇ ਵੀ ਸਮੇਂ ਹੋਈ ਮੀਟਿੰਗ ਵਿੱਚ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਨਹੀਂ ਰਹੀ।

ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਇੱਕ ਧੜੇ ਵਲੋਂ ਉਠਾਏ ਜਾ ਰਹੇ ਸਵਾਲਾਂ ਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਿਰ ਕਰਦੇ ਕਿਹਾ ਕਿ, ਜਿਹੜੇ ਲੋਕ ਆਪਣੀ ਸੱਤਾ ਦੇ ਨਸ਼ੇ ਵਿੱਚ ਸਿੰਘ ਸਾਹਿਬਾਨ ਨੂੰ ਸਰਕਾਰੀ ਕੋਠੀਆਂ ਵਿੱਚ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫੀ ਦੇਣ ਦਾ ਦਬਾਅ ਬਣਾਉਂਦੇ ਰਹੇ, ਇਹ ਸਾਰੀਆਂ ਘਟਨਾਵਾਂ ਅੱਜ ਪੰਥ ਦੀ ਕਚਹਿਰੀ ਵਿੱਚ ਜੱਗ ਜ਼ਾਹਿਰ ਨੇ, ਓਹ ਪਰਿਵਾਰਕ ਮਿਲਣੀਆਂ ਅਤੇ ਸਮਾਜਿਕ ਰਿਸ਼ਤਿਆਂ ਦੀ ਮਿਲਣੀ ਵਿੱਚੋ ਆਪਣੀ ਗੁਆਚੀ ਹੋਈ ਸਿਆਸਤ ਤਲਾਸ਼ ਰਹੇ ਹਨ।

ਭਰਤੀ ਕਮੇਟੀ ਦੇ ਮੈਂਬਰ ਰਹੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਧੜੇ ਵੱਲੋਂ ਵਾਰ ਵਾਰ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੇ ਕਿਹਾ ਕਿ, ਪੰਥਕ ਏਕਤਾ ਤੋ ਘਬਰਾਇਆ ਹੋਇਆ ਧੜਾ ਆਪਣੀ ਖੋਹੀ ਜਾ ਚੁੱਕੀ ਸਿਆਸੀ ਜ਼ਮੀਨ ਨੂੰ ਪਚਾ ਨਹੀਂ ਰਿਹਾ। ਜੱਥੇਦਾਰ ਵਡਾਲਾ ਨੇ ਕਿਹਾ ਕਿ, ਦੋ ਦਸੰਬਰ ਦੇ ਹੁਕਮਨਾਮਾ ਸਾਹਿਬ ਤੋਂ ਆਕੀ ਅਤੇ ਬਾਗੀ ਹੋਇਆ ਧੜਾ, ਹੁਣ ਉਸੇ ਹੁਕਮਨਾਮਾ ਸਾਹਿਬ ਨੂੰ ਸਾਜਿਸ਼ ਕਰਾਰ ਤੱਕ ਦੇ ਰਿਹਾ ਹੈ। ਉਸ ਧੜੇ ਦੀ ਇਹ ਬੁਖਲਾਹਟ ਦੱਸਦੀ ਹੈ ਕਿ ਇਹਨਾਂ ਲੋਕਾਂ ਲਈ ਪੰਥਕ ਪ੍ਰੰਪਰਾਵਾਂ,ਪੰਥਕ ਮਰਿਯਾਦਾ ਦਾ ਕੋਈ ਸਤਿਕਾਰ ਨਹੀਂ ਹੈ।

ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ, ਅੱਜ ਪੰਥਕ ਸ਼ਕਤੀ ਤੋਂ ਘਬਰਾਇਆ ਧੜਾ ਅਤੇ ਉਸ ਦਾ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਮੌਕੇ  ਗੋਲ ਦਸਤਾਰ ਤੇ ਸਵਾਲ ਕਰ ਰਿਹਾ ਹੈ। ਸਰਦਾਰ ਚੰਦੂਮਾਜਰਾ ਨੇ ਕਿਹਾ ਕਿ, ਇੱਕ ਸਿੱਖ ਲਈ ਦਸਤਾਰ ਉਸ ਦੀ ਸਿਰਫ ਪਛਾਣ ਨਹੀਂ, ਸਗੋ ਇੱਕ ਕੌਮ ਦੀ ਨਿਸ਼ਾਨੀ ਹੈ, ਦੁਨੀਆਂ ਭਰ ਵਿੱਚ ਜਿੱਥੇ ਵੀ ਦਸਤਾਰ ਦਾ ਮਸਲਾ ਉੱਠਿਆ, ਉਥੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਖਲ ਦੇ ਚਲਦੇ ਮਸਲੇ ਹੱਲ ਹੋਏ, ਪਰ ਅੱਜ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਕਹਿਣ ਵਾਲੇ ਲੋਕ ਦਸਤਾਰ ਤੇ ਸਵਾਲ ਖੜੇ ਕਰ ਰਹੇ ਹਨ।

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੈਂਟਰਲ ਡਿਗਰੀ ਕਾਲਜ, ਚਿੱਠੀਸਿੰਘਪੁਰਾ ਅਨੰਤਨਾਗ ਨੂੰ ਦਿੱਤਾ ਅਸ਼ੀਰਵਾਦ 

ਸਿੱਖ ਭਾਜਪਾ ਨੇਤਾ ਗਰੇਵਾਲ ਦੇ ਯਤਨਾਂ ਸਦਕਾ ਕੀਤਾ ਵਿਸ਼ੇਸ਼ ਧੰਨਵਾਦ

ਲੁਧਿਆਣਾ 20 ਅਗਸਤ  (ਕਰਨੈਲ ਸਿੰਘ ਐੱਮ.ਏ.) ਅੱਜ ਸੈਂਟਰਲ ਡਿਗਰੀ ਕਾਲਜ, ਚਿੱਠੀਸਿੰਘਪੁਰਾ ਅਨੰਤ ਨਾਗ  ਦਾ ਦੌਰਾ ਕਰਨ ਲਈ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖਾਸ ਹਾਜ਼ਰੀ ਦਿੱਤੀ ਅਤੇ ਇਸ ਇਤਿਹਾਸਕ ਸੰਸਥਾਨ ਨੂੰ ਅਸ਼ੀਰਵਾਦ ਦਿੱਤਾ। ਜਥੇਦਾਰ ਸਾਹਿਬ ਨੇ ਕਿਹਾ ਕਿ ਸੈਂਟਰਲ ਡਿਗਰੀ ਕਾਲਜ ਸਿਰਫ਼ ਇੱਕ ਸਿੱਖਿਆ ਦਾ ਕੇਂਦਰ ਨਹੀਂ ਹੈ, ਬਲਕਿ ਇਹ 2000 ਦੀ ਚਿੱਠੀਸਿੰਘਪੁਰਾ ਦੇ 35 ਸਿੱਖ ਨਿਰਦੋਸ਼ ਸ਼ਹੀਦਾਂ ਨੂੰ ਸਦੀਵੀ ਸ਼ਰਧਾਂਜਲੀ ਹੈ।

ਜਥੇਦਾਰ ਸਾਹਿਬ ਨੇ ਖਾਸ ਤੌਰ ’ਤੇ ਨਾਨਕ ਸਿੰਘ ਜੀ ਦਾ ਜ਼ਿਕਰ ਕੀਤਾ, ਜੋ ਉਸ ਦੁਖਦ ਘਟਨਾ ਅਤੇ ਦਿਨ ਦੇ ਜੀਵਤ ਸਾਕਸ਼ੀ ਹਨ ਅਤੇ ਅੱਜ ਵੀ ਆਪਣੀ ਹਿੰਮਤ ਅਤੇ ਸਮਰਪਣ ਨਾਲ  ਸਿੱਖਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਰਾਸ਼ਟਰੀ ਸਿੱਖ ਨੇਤਾ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਦੇ ਅਣਥੱਕ ਯਤਨਾਂ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ, ਅਤੇ ਅਣਥੱਕ ਸਮਰਪਣ ਨੇ ਇਸ ਇਤਿਹਾਸਕ ਉਪਲਬਧੀ ਨੂੰ ਸੰਭਵ ਬਣਾਇਆ।
     ਜਥੇਦਾਰ ਸਾਹਿਬ ਨੇ ਚਿੱਠੀਸਿੰਘਪੁਰਾ ਸੰਗਤ ਅਤੇ ਸਥਾਨਕ ਨੇਤਾਵਾਂ ਜਿਵੇਂ ਕਿ ਗਿਆਨੀ ਰਜਿੰਦਰ ਸਿੰਘ ਜੀ, ਦੇਵਿੰਦਰ ਸਿੰਘ ਜੀ (ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀ), ਪੁਪਿੰਦਰ ਸਿੰਘ ਜੀ (ਪ੍ਰਧਾਨ, ਯੂਥ ਕਲੱਬ), ਰਵਿੰਦਰਪਾਲ ਸਿੰਘ ਜੀ (ਸਿੱਖ ਯੂਥ ਵੈਲਫੇਅਰ ਸੁਸਾਇਟੀ, ਅਨੰਤਨਾਗ), ਜਗਿੰਦਰ ਸਿੰਘ ਜੀ (ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ), ਅਤੇ ਸੀਤਲ ਸਿੰਘ ਦੇ ਸ਼ਾਨਦਾਰ ਯੋਗਦਾਨ ਨੂੰ ਵੀ ਸਾਰਾਹਿਆ ਅਤੇ ਕਿਹਾ ਕਿ ਉਹਨਾਂ ਦੀ ਲਗਨ ਅਤੇ ਸੇਵਾ ਭਾਵਨਾ  ਨੇ ਇਸ ਕਾਲਜ ਦੀ ਸਥਾਪਨਾ ਯਕੀਨੀ ਬਣਾਈ। ਇਸ ਸਮੇਂ ਜਥੇਦਾਰ ਸਾਹਿਬ ਨੇ ਸਮੁੱਚੇ ਸਿੱਖ ਸਥਾਨਕ ਭਾਈਚਾਰੇ ਸਮੇਤ ਸੁਖਮਿੰਦਰਪਾਲ ਸਿੰਘ ਗਰੇਵਾਲ ਭਾਜਪਾ ਜੋ ਕਿ ਜੰਮੂ ਕਸ਼ਮੀਰ ਇੰਚਾਰਜ ਵੀ ਹਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।

ਫੋਰਟਿਸ ਹਸਪਤਾਲ, ਲੁਧਿਆਣਾ ਵੱਲੋਂ LOGS ਦੇ ਸਹਿਯੋਗ ਨਾਲ ਐਂਡੋਮੇਟ੍ਰਿਓਸਿਸ 'ਤੇ ਲਾਈਵ ਸਰਜਰੀ ਕਾਨਫਰੰਸ ਦਾ ਸਫਲ ਆਯੋਜਨ

ਲੁਧਿਆਣਾ 4 ਮਈ (ਕਰਨੈਲ ਸਿੰਘ ਐੱਮ.ਏ.)ਫੋਰਟਿਸ ਹਸਪਤਾਲ, ਲੁਧਿਆਣਾ ਨੇ ਲੁਧਿਆਣਾ ਆਬਸਟੈਟ੍ਰਿਕਸ ਐਂਡ ਗਾਈਨੇਕੋਲੋਜੀ ਸੋਸਾਇਟੀ (LOGS) ਦੇ ਸਹਿਯੋਗ ਨਾਲ ਐਂਡੋਮੇਟ੍ਰਿਓਸਿਸ 'ਤੇ ਲਾਈਵ ਸਰਜਰੀ ਕਾਨਫਰੰਸ ਸਫਲਤਾਪੂਰਕ ਕਰਵਾਈ। ਇਸ ਸਮਾਗਮ ਵਿੱਚ ਇਲਾਕੇ ਦੇ 100 ਤੋਂ ਵੱਧ ਪ੍ਰਮੁੱਖ ਗਾਈਨੋਕੋਲੋਜਿਸਟਾਂ ਅਤੇ ਮੈਡੀਕਲ ਪ੍ਰੋਫੈਸ਼ਨਲਜ਼ ਨੇ ਭਰਪੂਰ ਜੋਸ਼ ਨਾਲ ਭਾਗ ਲਿਆ।

ਕਾਨਫਰੰਸ ਦੀ ਵਿਸ਼ੇਸ਼ ਝਲਕ ਸੀ — ਅਹਿਮਦਾਬਾਦ, ਗੁਜਰਾਤ ਤੋਂ ਮਸ਼ਹੂਰ ਗਾਈਨੋਕੋਲੋਜਿਸਟ ਡਾ. ਜਾਗਰੁਤ ਜੋਸ਼ੀ ਵੱਲੋਂ ਕੀਤੀ ਗਈ ਲਾਈਵ ਸਰਜਰੀ ਡੈਮੋ। ਇਸ ਸਰਜਰੀ ਸੈਸ਼ਨ ਰਾਹੀਂ ਐਂਡੋਮੇਟ੍ਰਿਓਸਿਸ ਦੇ ਸਰਜੀਕਲ ਇਲਾਜ ਵਿੱਚ ਨਵੇਂ ਤਰੀਕਿਆਂ ਬਾਰੇ ਵਧੀਆ ਜਾਣਕਾਰੀ ਮਿਲੀ, ਜਿਸ ਦਾ ਭਰਪੂਰ ਲਾਭ ਡਾਕਟਰਾਂ ਨੂੰ ਹੋਇਆ। ਇਸ ਤੋਂ ਬਾਅਦ ਇੰਟਰੇਕਟਿਵ ਕਿਊ ਐਂਡ ਏ ਸੈਸ਼ਨ ਰੱਖਿਆ ਗਿਆ, ਜਿਸ ਵਿੱਚ ਖੁੱਲ੍ਹੀ ਚਰਚਾ ਅਤੇ ਸਿੱਖਣ ਦੇ ਮੌਕੇ ਮਿਲੇ।

ਕਾਨਫਰੰਸ ਦਾ ਉਦਘਾਟਨ ਡਾ. ਵਿਸ਼ਵਦੀਪ ਗੋਇਲ, ਜ਼ੋਨਲ ਡਾਇਰੈਕਟਰ ਅਤੇ ਐਸਬੀਯੂ ਹੈੱਡ, ਫੋਰਟਿਸ ਅੰਮ੍ਰਿਤਸਰ ਅਤੇ ਲੁਧਿਆਣਾ ਨੇ ਕੀਤਾ। ਉਨ੍ਹਾਂ ਨੇ ਮਹਿਲਾਵਾਂ ਦੀ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਸਿੱਖਣ ਅਤੇ ਅੱਪਡੇਟ ਰਹਿਣ ਦੇ ਮਹੱਤਵ ਉਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, “ਇਸ ਤਰ੍ਹਾਂ ਦੇ ਉਪਰਾਲੇ ਮੈਡੀਕਲ ਕਮਿਊਨਿਟੀ ਵਿੱਚ ਨਿਰੰਤਰ ਗਿਆਨ ਸਾਂਝਾ ਕਰਨ ਅਤੇ ਸਿੱਖਣ ਨੂੰ ਉਤਸ਼ਾਹਤ ਕਰਦੇ ਹਨ, ਜਿਸ ਨਾਲ ਮਰੀਜ਼ ਸੰਭਾਲ ਵਿੱਚ ਸੁਧਾਰ ਆਉਂਦਾ ਹੈ। ਮੈਂ ਸਾਰੇ ਭਾਗੀਦਾਰਾਂ ਅਤੇ ਆਯੋਜਕ ਟੀਮ ਨੂੰ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਵਧਾਈ ਦਿੰਦਾ ਹਾਂ।”

ਇਸ ਮੁਹਿੰਮ ਦੀ ਅਗਵਾਈ ਡਾ: ਗੁਰਸਿਮਰਨ ਕੌਰ, ਪ੍ਰਿੰਸੀਪਲ ਕਨਸਲਟੈਂਟ, ਆਬਸਟੈਟ੍ਰਿਕਸ ਐਂਡ ਗਾਈਨੇਕੋਲੋਜੀ, ਫੋਰਟਿਸ ਲੁਧਿਆਣਾ ਨੇ ਕੀਤੀ, ਜੋ ਕਿ ਇਸ ਕਾਨਫਰੰਸ ਦੀ ਮੁੱਖ ਆਯੋਜਕ ਸਕੱਤਰ ਵੀ ਸਨ। ਉਨ੍ਹਾਂ ਨੇ ਇਸ ਸਮਾਗਮ ਦੀ ਯੋਜਨਾ ਬਣਾਉਣ ਅਤੇ ਸੰਯੋਜਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

ਉਨ੍ਹਾਂ ਕਿਹਾ, “ਐਂਡੋਮੇਟ੍ਰਿਓਸਿਸ ਵਰਗੇ ਜਟਿਲ ਮਾਮਲਿਆਂ ਵਿੱਚ ਨਾ ਸਿਰਫ਼ ਸਰਜੀਕਲ ਕਸਰਤ ਦੀ ਲੋੜ ਹੁੰਦੀ ਹੈ, ਸਗੋਂ ਗਿਆਨ ਅਤੇ ਹੁਨਰ ਨੂੰ ਲਗਾਤਾਰ ਅੱਪਡੇਟ ਕਰਨਾ ਵੀ ਜਰੂਰੀ ਹੈ। ਮੈਂ ਸਾਰੇ ਭਾਗੀਦਾਰਾਂ ਦੀ ਉਤਸ਼ਾਹਪੂਰਕ ਭਾਗੀਦਾਰੀ ਅਤੇ ਮਹਿਲਾ ਸਿਹਤ ਸੰਭਾਲ ਵੱਲ ਉਨ੍ਹਾਂ ਦੀ ਵਚਨਬੱਧਤਾ ਦੀ ਸਰਾਹਨਾ ਕਰਦੀ ਹਾਂ।”

ਫੋਰਟਿਸ ਹਸਪਤਾਲ, ਲੁਧਿਆਣਾ, ਅਜਿਹੇ ਅਕਾਦਮਿਕ ਪ੍ਰੋਗਰਾਮਾਂ ਰਾਹੀਂ ਮੈਡੀਕਲ ਐਕਸੀਲੈਂਸ, ਸਿੱਖਣ ਅਤੇ ਮਰੀਜ਼ਾਂ ਲਈ ਚੰਗੇ ਨਤੀਜਿਆਂ ਵੱਲ ਵਧਣ ਲਈ ਮੰਚ ਮੁਹੱਈਆ ਕਰਵਾਉਣ ਦੇ ਆਪਣੇ ਮਿਸ਼ਨ ਲਈ ਵਚਨਬੱਧ ਹੈ।

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ 

ਸੇਵਾ ਜਾਂ ਭਗਤੀ ਉਸ ਦੀ ਹੀ ਪ੍ਰਵਾਨ ਹੁੰਦੀ ਹੈ, ਜਿਸ ਵਿੱਚ ਹਉਂਮੈਂ ਨਾ ਹੋਵੇ-ਸੰਤ ਬਾਬਾ ਅਮੀਰ ਸਿੰਘ 

ਸਮਝਾਇਆ- ਆਪਾ ਤਿਆਗ ਦੇਣ ਨਾਲ ਇਨਸਾਨ ਅੰਦਰ ਨਿਮਰਤਾ, ਮਿਠਤੁ, ਉਦਾਰਤਾ ਵਰਗੇ ਗੁਣ ਪੈਦਾ ਹੁੰਦੇ ਹਨ

ਲੁਧਿਆਣਾ ਅਪ੍ਰੈਲ (ਕਰਨੈਲ ਸਿੰਘ ਐੱਮ.ਏ.)

ਗੁਰਬਾਣੀ ਪ੍ਰਚਾਰ ਪਸਾਰ ਅਤੇ ਵਿਦਿਆਰਥੀਆਂ ਨੂੰ ਪੁਰਾਤਨ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਬਾਣੀ ਸਬਦ ਦੇ ਹਵਾਲੇ ਦਿੰਦਿਆਂ ਫ਼ੁਰਮਾਇਆ ਕਿ ਮਨੁੱਖੀ ਆਚਰਣ ਅਤੇ ਮਹਾਨਤਾ ਦੀ ਸਰਬ ਉੱਚ ਕਸਵੱਟੀ "ਨਿਮਰਤਾ" ਹੈ। ਇਸ ਨਾਲ ਮਨੁੱਖਾ ਜੀਵ ਇਹ ਲੋਕ ਅਤੇ ਪਰਲੋਕ ਦੋਹਾਂ ਵਿੱਚ ਹੀ ਸਤਿਕਾਰਤ ਹੁੰਦਾ ਹੈ। ਗੁਰੂ ਸਾਹਿਬ ਜੀ ਨੇ  "ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ"  ਕਹਿ ਕੇ ਨਿਮਰਤਾ ਵੱਲ ਸੰਕੇਤ ਕੀਤਾ। ਇਸ "ਨਿਮਰਤਾ" ਦੇ ਸਹਾਰੇ ਹੀ ਮਨੁੱਖ ਆਪਣੇ-ਆਪ ਨੂੰ ਹਉਂਮੈਂ ਤੋਂ ਰਹਿਤ ਕਰ ਸਕਦਾ ਹੈ। ਇਹੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਦੀ ਪਹਿਲੀ ਸ਼ਰਤ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਸੇਵਾ ਜਾਂ ਭਗਤੀ ਉਸ ਦੀ ਹੀ ਪ੍ਰਵਾਨ ਹੁੰਦੀ ਹੈ, ਜਿਸ ਵਿੱਚ ਹਉਂਮੈਂ ਨਾ ਹੋਵੇ, ਕਿਉਕਿ "ਨਿਮਰਤਾ" ਮਨੁੱਖ ਨੂੰ ਉਦਾਰ ਬਣਾਉਂਦੀ ਹੈ। ਇਸ ਨਾਲ "ਮੈਂ" ਤੇ "ਤੂੰ" ਦਾ ਅੰਤਰ ਮਿਟ ਜਾਂਦਾ ਹੈ। ਆਪਣੇ ਪਰਾਏ ਦਾ ਭੇਦ-ਭਾਵ ਖਤਮ ਹੋ ਜਾਂਦਾ ਹੈ, ਮਨੁੱਖਤਾ ਦਾ ਘੇਰਾ ਹੋਰ ਵਿਸ਼ਾਲ ਹੋ ਜਾਂਦਾ ਹੈ। ਜੇ ਇਹੋ ਭਾਵਨਾ ਮਨੁੱਖੀ ਸਮਾਜ ਵਿੱਚ ਘਰ ਕਰ ਜਾਵੇ ਤਾਂ ਫਿਰ ਸਵਰਗ ਲਈ ਕਿਸੇ ਨੂੰ ਭੜਕਣਾ ਨਹੀਂ ਪਵੇਗਾ।  "ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂੰ ਹੀ ਮੈ ਨਾਹੀ" 

ਹੰਕਾਰੀ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਮੰਨ ਕੇ ਦੂਜਿਆਂ ਨਾਲ ਧੱਕਾ ਕਰਦਾ ਹੈ, ਜ਼ੁਲਮ ਕਰਦਾ ਹੈ। ਅਨਿਆਂ ਕਰਦਿਆਂ ਉਸ ਵਿੱਚੋਂ ਇਨਸਾਨੀਅਤ ਦੇ ਗੁਣ ਉਜਾਗਰ ਨਹੀਂ ਹੁੰਦੇ। 

ਜਦਕਿ ਆਪਾ ਤਿਆਗ ਦੇਣ ਨਾਲ ਇਨਸਾਨ ਅੰਦਰ ਨਿਮਰਤਾ, ਮਿਠਤੁ, ਉਦਾਰਤਾ ਵਰਗੇ ਗੁਣ ਪੈਦਾ ਹੁੰਦੇ ਹਨ। ਜਿਸ ਨਾਲ ਮਨੁੱਖ ਜੀਵ ਦੂਸਰੇ ਜੀਵਾਂ ਨੂੰ ਵੀ ਆਪਣੇ ਵਾਂਗ ਹੀ ਸਮਝਦਾ ਹੈ। ਭਗਤੀ ਦਾ ਮਹਾਤਮ ਵੀ ਇਹੋ ਹੈ। ਬਾਬਾ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਜਵੱਦੀ ਟਕਸਾਲ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੀ 11,12,13 ਮਈ ਨੂੰ ਤਿੰਨ ਰੋਜ਼ਾ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਸ਼,  ਵਿਦਵਾਨ ਮਹਾਂਪੁਰਸ਼ ਗੁਰੂ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸ਼ਹੀਦੀ ਨਾਲ ਜੁੜੇ ਪੱਖਾਂ ਤੋਂ ਵਿਚਾਰ ਸਾਂਝੇ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਸਿਵਲ ਹਸਪਤਾਲ ਮੋਗਾ ਵਿੱਚ ਸਾਫ ਸਫਾਈ ਦਾ ਕੰਮ ਜ਼ੋਰਾਂ ਤੇ.

ਲੋਕਾਂ ਨੂੰ ਸਿਵਲ ਹਸਪਤਾਲ ਦੀ ਸਫਾਈ ਵਿੱਚ ਸਹਿਯੋਗ ਦੇਣ ਲਈ ਅਪੀਲ- ਐਸਐਮਓ

ਡਾਕਟਰ ਗਗਨਦੀਪ ਸਿੰਘ ਸਿੱਧੂ ਐੱਸ ਐਮ ਓ ਮੋਗਾ ਨੇ ਸਾਫ ਸਫਾਈ ਵਿਚ ਲੋਕਾ ਨੂੰ ਸਹਿਯੋਗ ਦੀ ਅਪੀਲ ਕੀਤੀ।

ਮੋਗਾ - (ਜਸਵਿੰਦਰ ਸਿੰਘ ਰੱਖਰਾ)

ਬਦਲਦੇ ਮੌਸਮ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਾਫ ਸਫਾਈ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੌਰਾਨ ਹੀ ਸਿਵਲ ਹਸਪਤਾਲ ਮੋਗਾ  ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੁਰਾਣੇ ਸੀਵਰੇਜ ਵਾਲੀਆਂ ਜਗ੍ਹਾ ਤੇ ਅਤੇ ਪਬਲਿਕ ਦੇ ਬੈਠਣ ਵਾਲੀਆਂ ਜਗ੍ਹਾ, ਮਰੀਜ਼ਾਂ ਦੇ ਆਸ ਪਾਸ ਵਾਲੀਆਂ ਥਾਵਾਂ ਤੇ ਸਾਫ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਬਦਲ ਦੇ ਮੌਸਮ ਵਿੱਚ ਮੱਛਰ ਨਾ ਪੈਦਾ ਹੋਵੇ ਅਤੇ ਮੀਹ ਦੇ ਪਾਣੀ ਦੇ ਰੁਕਣ ਕਾਰਨ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਗਗਨਦੀਪ ਸਿੱਧੂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰ ਦੀ ਤਰ੍ਹਾਂ ਹੀ ਪਬਲਿਕ ਥਾਵਾਂ ਤੇ ਸਫਾਈ ਰੱਖਣ ਵਿੱਚ ਸਹਿਯੋਗ ਦੇਣ ਅਤੇ ਤਾਂ ਜੋ ਗੰਦਗੀ ਕਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਰੀਰਕ ਸਿਹਤ ਦੇ ਨਾਲ ਨਾਲ ਮਾਨਿਸਕ ਤੌਰ ਤੇ ਤੰਦਰੁਸਤ ਹੋਣਾ ਵੀ ਜਰੂਰੀ -   ਡਾਕਟਰ ਚਰਨਪ੍ਰੀਤ ਸਿੰਘ 

ਆਯੁਰਵੈਦਿਕ ਮੈਡੀਕਲ ਅਫਸਰਾਂ ਨੂੰ ਜਿਲਾ ਪੱਧਰੀ ਟ੍ਰੇਨਿੰਗ ਦਿੱਤੀ

ਮੋਗਾ - (ਜਸਵਿੰਦਰ ਸਿੰਘ ਰੱਖਰਾ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ: ਪ੍ਰਦੀਪ ਕੁਮਾਰ ਮਹਿੰਦਰਾ ਸਿਵਲ ਸਰਜਨ ਮੋਗਾ ਦੇ  ਦਿਸ਼ਾ  ਨਿਰਦੇਸ਼ਾ ਅਨੁਸਾਰ ਅਤੇ , ਡੀ.ਐਮ.ਸੀ ਮੋਗਾ ਡਾਕਟਰ ਰਾਜੇਸ਼ ਮਿੱਤਲ ਦੀ ਅਗਵਾਈ ਹੇਠ ਜਿਲਾ ਪੱਧਰ ਤੇ ਆਯੁਰਵੈਦਿਕ ਮੈਡੀਕਲ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ । ਇਸ ਮੌਕੇ ਟ੍ਰੇਨਿੰਗ ਦੇ ਨੋਡਲ ਅਫਸਰ ਡਾਕਟਰ ਚਰਨਜੀਤ ਸਿੰਘ ਮਾਨਸਿਕ ਰੋਗਾਂ ਦੇ ਮਾਹਿਰ ਸਿਵਿਲ ਹਸਪਤਾਲ ਮੋਗਾ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਹੋਣੀ ਵੀ ਜਰੂਰੀ ਹੈ ਤਾਂ ਜੋ ਅੱਜ ਕੱਲ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਜਿੱਥੇ ਮਨੁੱਖ ਕੋਲ ਸਰੀਰ ਕੰਮ ਕਰਨ ਦੀ ਕਮੀ ਹੋਈ ਹੈ ਉਥੇ ਦਿਮਾਗੀ ਬੋਜ ਬਹੁਤ ਵੱਧ ਗਿਆ ਹੈ ਇਸ ਲਈ ਦਿਮਾਗੀ ਤੌਰ ਤੇ ਤੰਦਰੁਸਤ ਹੋਣਾ ਵੀ ਬਹੁਤ ਜਰੂਰੀ ਹੈ ਇਸ ਸਬੰਧੀ ਹੋਰ ਵੀ ਕਈ ਨੁਕਤੇ ਸਾਂਝੇ ਕੀਤੇ।
 ਡਾ: ਚਰਨਪ੍ਰੀਤ ਸਿੰਘ, ਐਮ.ਓ ਮਾਨਸਿਕ ਰੋਗ ਦੇ ਮਾਹਿਰ ਸਿਵਲ ਹਸਪਤਾਲ ਮੋਗਾ ਨੇ ਲੋਕਾ ਨੂੰ ਨਸ਼ੇ ਤੋ ਸਿਹਤ ਨੂੰ ਹੋਣ ਵਾਲੇ  ਨੁਕਸਾਨ ਤੋਂ ਜਾਣੂ ਕਰਾਉਂਦੇ ਹੋਏ ਕਿਹਾ ਕਿ ਨਸ਼ਾ ਨਹੀ ਜ਼ਿੰਦਗੀ ਚੁਣੋ। ਹਮੇਸ਼ਾ ਸਕਾਰਾਤਮਕ ਜਿੰਦਗੀਂ ਦਾ ਪ੍ਰਣ ਕਰੋ।
ਅਤੇ ਕਿਹਾ ਕਿ ਨਸ਼ੇ ਦੀ ਲੱਤ ਪਹਿਲਾ ਸ਼ੌਂਕ  ਨਾਲ  ਜਾ ਅਣਜਾਣ ਪੁਣੇ ਵਿੱਚ ਲਗ ਜਾਂਦੀ ਹੈ ਫ਼ੇਰ  ਇਹ ਮਜਬੂਰੀ ਬਣ ਜਾਂਦੀ ਹੈ ਪਰ ਸਮਾਜ ਵਿਚ ਇਸ ਕਲੰਕ ਨੂੰ ਧੋਣ ਲਈ ਸਾਨੂੰ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਲਈ ਨਸ਼ੇ ਨੂੰ ਨਫ਼ਰਤ ਕਰੋ ਨਸ਼ਾ ਪੀੜ੍ਹਤ ਨੂੰ ਨਹੀ ਓਸਦਾ ਇਲਾਜ ਕਰਵਾਓ ਤੇ ਸਮਾਜ ਵਿਚ ਦੁਬਾਰਾ ਫ਼ੇਰ ਚੰਗਾ ਇਨਸਾਨ ਬਣ ਕੇ ਵਿਚਰਦੇ ਹੋਏ ਜੀਵਨ ਬਤੀਤ ਕਰੋ।
ਇਸ ਮੌਕੇ ਜਿਲੇ ਦੇ ਸਮੂਹ ਆਯੁਰਵੈਦਿਕ ਮੈਡੀਕਲ ਅਫਸਰ ਵੀ ਹਾਜ਼ਰ ਸਨ।

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ  ਸਿੱਧਵਾਂ ਬੇਟ ਦੇ ਲਾਗਲੇ ਹੋਟ ਸਪੋਟ ਪਿੰਡ ਕੁੱਲ ਗਹਿਣਾ ਕੀਤਾ ਗਿਆ ਕਾਸੋ ਆਪਰੇਸ਼ਨ

ਜਗਰਾਓ (ਅਮਿਤਖੰਨਾ)

ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਦੇ ਨਾਲ ਥਾਣਾ ਸਿੱਧਵਾਂ ਬੇਟ ਦੇ ਪਿੰਡ ਕੁੱਲ ਗਹਿਣਾ ਵਿਖੇ ਕਾਸੋ ਆਪਰੇਸ਼ਨ ਕੀਤਾ ਗਿਆ। ਜਿਸ ਦੀ ਰਹਿਨੁਮਾਈ ਮੈਡਮ ਅਨੀਤਾ ਪੁੰਜ ਏਡੀਜੀਪੀ ਕੰਮ ਡਾਇਰੈਕਟਰ ਐਮਪੀਐਸ ਪੀਪੀਏ ਫਿਲੋਰ ਅਤੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੂਰ ਗੁਪਤਾ ਆਈਪੀਐਸ ਵੱਲੋਂ ਕੀਤੀ ਗਈ। ਇਸ ਮੁਹਿੰਮ ਵਿੱਚ ਪਰਮਿੰਦਰ ਸਿੰਘ ਐਸਪੀ ਡੀ ਅਤੇ ਸਬ ਡਿਵੀਜ਼ਨ ਜਗਰਾਉਂ ਦੇ ਡੀਐਸਪੀ ਜਸਜਿਓਤ ਸਿੰਘ ਅਤੇ ਡੀਐਸਪੀ ਗੁਰ ਇਕਬਾਲ ਸਿੰਘ ਵੱਲੋਂ ਅਗਵਾਈ ਕੀਤੀ ਗਈ। ਇਸ ਮੌਕੇ ਮੈਡਮ ਅਨੀਤਾ ਪੁੰਜ ਨੇ ਕਿਹਾ ਕਿ ਇਸ ਅਪਰੇਸ਼ਨ ਅਧੀਨ 100 ਤੋਂ ਵੀ ਜਿਆਦਾ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਅਤੇ ਨਾਮੀ ਸਮਗਲਰਾਂ ਦੇ ਘਰਾਂ ਉੱਪਰ ਰੇਡਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ੱਕੀ ਵਹੀਕਲ ਅਤੇ ਸ਼ੱਕੀ ਥਾਵਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਕਾਸੋ ਦਾ ਮਕਸਦ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਨਸ਼ਿਆਂ ਨੂੰ ਠੱਲ ਪਾਉਣਾ, ਨਸ਼ਿਆਂ ਦੀ ਰੋਕਥਾਮ ਕਰਨਾ, ਮਾੜੇ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨਾ ਹੈ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਉਪਰਾਲਾ ਹੈ। ਇਸ ਮੌਕੇ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਆਮ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਭੈ ਤੋਂ ਪੁਲਿਸ ਨੂੰ ਅਜਿਹੇ ਨਸ਼ਾ ਤਸਕਰਾਂ ਦੀ ਇਤਲਾਹ ਦੇਣੀ ਚਾਹੀਦੀ ਹੈ ਤਾਂ ਕਿ ਇਹ ਨਸ਼ਾ ਤਸਕਰ ਆਪਣੇ ਇਸ ਗੈਰ ਕਾਨੂੰਨੀ ਧੰਦੇ ਉਪਰੋਂ ਤੌਬਾ ਕਰ ਲੈਣ ਜਾਂ ਫਿਰ ਜੇਲਾਂ ਵਿੱਚ ਡੱਕ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਬ ਡਿਵੀਜ਼ਨ ਦਾਖਾ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਗੁਜਰਵਾਲ ਅਤੇ ਸਬ ਡਿਵੀਜ਼ਨ ਰਾਏਕੋਟ ਦੇ ਅਧੀਨ ਪੈਂਦੇ ਥਾਣਾ ਸਿਟੀ ਰਾਏਕੋਟ ਦੇ ਗੁਰੂ ਨਾਨਕ ਪੂਰਾ ਮਹੱਲਾ ਵਿੱਚ ਵੀ ਭਾਰੀ ਫੋਰਸ ਦੇ ਨਾਲ ਕਾਸੋ ਕੀਤਾ ਗਿਆ। ਇਹਨਾਂ ਥਾਵਾਂ ਉੱਪਰ ਵੀ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਗਈ ਅਤੇ ਸਮਗਲਰਾਂ ਦੇ ਘਰਾਂ ਉੱਪਰ ਰੇਡਾਂ ਕੀਤੀਆਂ ਗਈਆਂ ਸ਼ੱਕੀ ਵਹੀਕਲ ਅਤੇ ਥਾਵਾਂ ਦੀ ਚੈਕਿੰਗ ਵੀ ਕੀਤੀ ਗਈ। ਅੱਜ ਦੇ ਕਾਸ਼ੋ ਆਪਰੇਸ਼ਨ ਅਧੀਨ 13 ਮਾਮਲੇ ਅਲੱਗ ਅਲੱਗ ਥਾਣਿਆ ਵਿੱਚ ਦਰਜ ਕੀਤੇ ਗਏ ਹਨ ਜਿਸ ਵਿੱਚ ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੋਟ ਮਾਨਾ ਜਿਸ ਪਾਸੋਂ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਜਗਰੂਪ ਸਿੰਘ ਵਾਸੀ ਮਲਸੀਹਾਂ ਵਾਜਣ ਜਿਸ ਪਾਸੋਂ 20 ਗ੍ਰਾਮ ਹਰਰੋਇਨ ਬਰਾਮਦ ਹੋਈ ਹੈ,ਗੁਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਜਿਸ ਪਾਸੋਂ 400 ਗ੍ਰਾਮ ਅਫੀਮ ਬਰਾਮਦ ਹੋਈ ਹੈ। ਸੋਨਾ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਦੇਪੁਰ ਜਿਸ ਪਾਸੋ ਛੇ ਗ੍ਰਾਮ ਹਿਰੋਇਨ ਬਰਾਮਦ ਹੋਈ ਹੈ,ਰਾਹੁਲ ਲੂੰਬਾ ਪੁੱਤਰ ਬਿਪਨ ਕੁਮਾਰ ਵਾਸੀ ਅਗਵਾੜ ਖਵਾਜਾ ਬਾਜੂ ਜਗਰਾਓ ਜਿਸ ਪਾਸੋਂ ਤਿੰਨ ਗ੍ਰਾਮ ਹਰੋਇਨ ਬਰਾਮਦ ਹੋਈ ਹੈ, ਇਸ ਤੋਂ ਇਲਾਵਾ ਇੱਕ ਮਾਮਲੇ ਵਿੱਚ ਜੱਸਾ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਸੀ ਪੁੱਤਰ ਨਰੈਣ ਸਿੰਘ ਬਾਸੀ ਬਰਸਾਲ ਪਾਸੋਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਜੀਵਨ ਕੁਮਾਰ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਮਹੱਲਾ ਜੀਤਸਰ ਰਾਏਕੋਟ ਪਾਸੋਂ ਪੰਜ ਗ੍ਰਾਮ ਹਰਰੋਇਨ ਬਰਾਮਦ ਹੋਈ। ਗੁਰਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਰੁਲਦਾ ਸਿੰਘ ਵਾਸੀ ਮਹੱਲਾ ਉਡਾ ਰਾਏਕੋਟ ਜਿਸ ਪਾਸੋਂ 18 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ । ਸਰਬਜੀਤ ਸਿੰਘ ਉਰਫ ਰਿੰਕੂ ਪੁੱਤਰ ਸਤਵਿੰਦਰ ਸਿੰਘ ਵਾਸੀ ਬੱਸੀਆਂ ਜਿਸ ਕੋਲੋਂ 40 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਅਮਰਜੀਤ ਸਿੰਘ ਉਰਫ ਮੰਗਾ ਪੁੱਤਰ ਸੁਖਬੀਰ ਸਿੰਘ ਬਾਸੀ ਗੁੱਜਰਵਾਲ ਜਿਸ ਪਾਸੋਂ 30 ਖੁੱਲੀਆਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਸੁਖਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਸੁਖਦੇਵ ਸਿੰਘ ਵਾਸੀ ਪੱਖੋਵਾਲ ਜਿਸ ਪਾਸੋਂ 120 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਹਾਕਮ ਸਿੰਘ ਵਾਸੀ ਦੇਹੜਕਾ ਜਿਸ ਪਾਸੋਂ 120 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਕਾਸੋ ਆਪਰੇਸ਼ਨ ਅਧੀਨ ਕੁੱਲ ਰਿਕਵਰੀ 40.5 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ 380, ਅਫੀਮ 400 ਗ੍ਰਾਮ, ਨਜਾਇਜ ਸ਼ਰਾਬ 18 ਬੋਤਲਾਂ, ਡਰਗ ਬਣੀ 7000 ਰੁਪਈਏ  ਅਤੇ ਚਾਰ ਮੋਟਰਸਾਈਕਲ ਬਰਾਮਦ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੀਟਿੰਗ ਰੈਲੀ ਦੇ ਰੂਪ ਵਿੱਚ ਬਦਲੀ

ਮਾਛੀਵਾੜਾ ਸਾਹਿਬ (ਬਲਬੀਰ ਸਿੰਘ ਬੱਬੀ )

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਬੰਧੀ ਬਣਾਈ ਗਈ ਭਰਤੀ ਕਮੇਟੀ ਇਸ ਵੇਲੇ ਸਮੁੱਚੇ ਪੰਜਾਬ ਵਿੱਚ ਮੀਟਿੰਗਾਂ ਕਰਕੇ ਮੈਂਬਰ ਭਰਤੀ ਕਰ ਰਹੀ ਹੈ। ਇਹ ਭਾਰਤੀ ਕਮੇਟੀ ਇਸ ਵੇਲੇ ਸਮੁੱਚੇ ਪੰਜਾਬ ਵਿੱਚ ਰਾਬਤਾ ਕਾਇਮ ਕਰਦੀ ਹੋਈ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਲੋਕ ਆਪ ਮੁਹਾਰੇ ਹੀ ਅਕਾਲੀ ਦਲ ਦੀ ਭਰਤੀ ਲਈ ਵੱਡੀ ਗਿਣਤੀ ਵਿੱਚ ਇਸ ਕਮੇਟੀ ਨਾਲ ਜੁੜ ਰਹੇ ਹਨ।ਭਰਤੀ ਸਬੰਧੀ ਜੋ ਮੀਟਿੰਗਾਂ ਚੱਲ ਰਹੀਆਂ ਹਨ ਉਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋ ਕੇ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਹਨ ਅੱਜ ਸੰਗਰੂਰ ਮਲੇਕੋਟਲਾ ਇਲਾਕੇ ਦੇ ਵਿੱਚ ਜੋ ਭਰਤੀ ਕਮੇਟੀ ਨੇ ਪ੍ਰੋਗਰਾਮ ਉਲੀਕਿਆ ਸੀ ਉਸ ਵਿੱਚ ਜੋ ਇਕੱਠ ਹੋਇਆ ਉਹ ਤਸਵੀਰਾਂ ਤੁਸੀਂ ਆਪ ਹੀ ਦੇਖ ਸਕਦੇ ਹੋ।

ਭਾਈ ਘਨੱਈਆ ਜੀ ਮਿਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ 

ਵੱਡੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ- ਜੱਥੇਦਾਰ ਨਿਮਾਣਾ 

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 790ਵਾਂ ਮਹਾਨ ਖੂਨਦਾਨ ਕੈਂਪ ਵਿਕਾਸ ਗੁਪਤਾ ਮਸਲ ਮਾਈਂਡ ਫਿਟਨੈਸ ਜਿਮ ਦੇ ਸਹਿਯੋਗ ਨਾਲ ਏ.ਟੀ.ਆਈ. ਰੋਡ ਨੇੜੇ ਇੱਟਾਂ ਵਾਲਾ ਚੌਂਕ ਵਿਖੇ ਲਗਾਇਆ ਜਾ ਰਿਹਾ ਹੈ ਇਸ ਸਮੇਂ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਕਿਹਾ ਵੱਡੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਤੰਦਰੁਸਤ ਇਨਸਾਨ ਨੂੰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ, ਖੂਨਦਾਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਉਥੇ ਅਸੀਂ ਖੂਨਦਾਨ ਕੈਂਪ ਕਈ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ। ਇਸ ਮੌਕੇ ਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਉੱਘੇ ਸਮਾਜ ਸੇਵੀ ਦਲੀਪ ਕੁਮਾਰ ਤੇ ਉਨ੍ਹਾਂ ਦੇ ਸਪੁੱਤਰ ਰਾਹੁਲ (ਪਿਤਾ-ਪੁੱਤਰ) ਨੇ ਖੂਨਦਾਨ ਕਰਕੇ ਸਮਾਜ ਦੇ ਲਈ ਪ੍ਰੇਰਣਾ ਸਰੋਤ ਬਣੇ। ਇਸ ਮੌਕੇ ਤੇ ਸੁਸਾਇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸੰਧੂ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 50 ਬਲੱਡ ਯੂਨਿਟ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਹੋਏ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਗੁਰਮੀਤ ਸਿੰਘ ਬੋਬੀ, ਜਸਵੀਰ ਸਿੰਘ, ਫੌਜੀ ਬਿਲਗ, ਡਾਬਾ, ਮਨਮੀਤ ਕੌਰ, ਰਾਹੁਲ, ਵਿਵੇਕ, ਵੰਸ਼, ਗੁਰਵਿੰਦਰ ਸਿੰਘ,ਆਰੀਅਨ, ਵਰੁਣ, ਆਦਰਸ਼, ਲਕਸ਼ਮਣ ਸਿੰਘ ਆਦਿ ਹਾਜ਼ਰ ਸਨ ।

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ

*ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ-ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ 23 ਮਾਰਚ (ਕਰਨੈਲ ਸਿੰਘ ਐੱਮ.ਏ.) ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਬਾਣੀ ਸਮਾਜਿਕ ਚੇਤਨਾ ਵਿਸ਼ੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ਰਮਾਇਆ ਕਿ ਮਨੁੱਖੀ ਸਮਾਜ ਤੇ ਸੱਭਿਆਚਾਰ ਦੇ ਗੌਰਵਸ਼ਾਲੀ ਇਤਿਹਾਸ 'ਚ ਗੁਰੂ ਸਾਹਿਬਾਨ ਅਜਿਹੇ ਮਹਾਨ ਨਾਇਕ ਹੋਏ, ਜਿਨ੍ਹਾਂ ਦੀ ਬਾਣੀ ਰਚਨਾ ਅਤੇ ਜੀਵਨ ਚਰਿੱਤਰ ਨੇ ਨਵੇਕਲੀ ਪਹਿਚਾਣ ਪਛਾਣ ਸਥਾਪਿਤ ਕੀਤੀ। ਅਜੋਕੇ ਗਿਆਨ ਵਿਗਿਆਨ ਦੇ ਯੁੱਗ 'ਚ ਜਿਵੇਂ-ਜਿਵੇਂ ਨਵੀਂ-ਅਧਿਐਨ-ਪ੍ਰਣਾਲੀ ਅਤੇ ਨਵੇਂ ਪੱਖ ਸਾਹਮਣੇ ਆ ਰਹੇ ਨੇ, ਉੱਥੇ ਗੁਰਬਾਣੀ ਚਿੰਤਨ ਦੀ ਬਹੁ ਮੰਤਵੀ ਪਹੁੰਚ ਵੀ ਨਿਖਰ ਕੇ ਸਾਹਮਣੇ ਆ ਰਹੀ ਹੈ। ਗੁਰੂ ਸਾਹਿਬਾਨਾਂ ਨੂੰ ਲੰਮਾ ਅਰਸਾ ਧਾਰਮਿਕ ਆਗੂ ਅਤੇ ਧਾਰਮਿਕ ਸੰਸਥਾ ਦੇ ਤੌਰ ਤੇ ਹੀ ਵੇਖਿਆ ਜਾਂ ਸਮਝਿਆ। ਪਰ ਅਜੋਕੇ ਦੌਰ 'ਚ ਗਿਆਨ-ਵਿਗਿਆਨ ਦੀਆਂ ਅੰਤਰ-ਅਨੁਸ਼ਾਸਨ ਦ੍ਰਿਸ਼ਟੀਆਂ ਅਤੇ ਪਹੁੰਚ ਵਿਧੀਆਂ ਦੁਆਰਾ ਉਹ ਇੱਕ ਮਹਾਨ ਦਾਰਸ਼ਨਿਕ, ਇਤਿਹਾਸਕਾਰ, ਸੱਭਿਆਚਾਰਕ, ਕ੍ਰਾਂਤੀਕਾਰੀ, ਉੱਚ ਕੋਟੀ ਦੇ ਸਾਹਿਤਕਾਰ ਅਤੇ ਸਮਾਜ-ਸ਼ਾਸਤਰੀ ਵਜੋਂ ਉਭਰ ਆਏ ਹਨ। ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦਾ ਹਵਾਲਾ ਨਾਲ ਸਮਝਾਇਆ ਕਿ ਏਨ੍ਹਾਂ ਦੇ ਡੂੰਘੇ ਅਰਥ, ਬਾਣੀ ਦੀ ਵਿਚਾਰਧਾਰਾ ਈਸ਼ਵਰ ਕੇਂਦਰਿਤ ਹੋਣ ਦੇ ਬਾਵਜੂਦ ਸਮਾਜਿਕ ਵਿਕਾਸ ਦੀ ਵਿਚਾਰਧਾਰਾ ਅਤੇ ਸਮਾਜਿਕ ਵਿਕਾਸ ਦਾ ਨੇਮ ਪਰਿਵਰਤਨ ਦਾ ਨੇਮ ਹੈ। ਬਾਬਾ ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਤਿਹਾਸ ਵੀ ਗਵਾਹੀ ਭਰਦਾ ਹੈ ਕਿ ਸਮਾਜ ਵਿਕਾਸ ਨੂੰ ਉੱਥਾਨਮੁਖੀ ਗਤੀਮਾਨ ਪ੍ਰਦਾਨ ਕਰਨ ਵਾਲੇ ਆਗੂ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੀ ਰਹਿੰਦੀ ਦੁਨੀਆਂ ਤੱਕ ਚੇਤੇ ਰੱਖਿਆ ਜਾਂਦਾ ਹੈ। ਗੁਰਬਾਣੀ ਦੀ ਵਿਚਾਰਧਾਰਾ ਇੱਕ ਖਾਸ,  ਇਤਿਹਾਸਕ-ਸਮਾਜਿਕ ਕਾਲ-ਖੰਡ ਉੱਤੇ ਉਦੈ ਹੋਣ ਦੇ ਬਾਵਜੂਦ ਸਰਬਕਾਲੀ ਚਰਿੱਤਰ ਦੀ ਧਾਰਨੀ ਇਸੇ ਕਾਰਨ ਹੈ ਕਿਉਂਕਿ ਇਹ ਮਨੁੱਖੀ ਸਮਾਜ ਸੱਭਿਆਚਾਰ ਨੂੰ ਵਿਕਾਸ ਮੁਖੀ ਦੇ ਰਾਹ ਵੱਲ ਤੋਰਦੀ ਹੈ। ਨਾਮ ਸਿਮਰਨ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੂੰ ਸਰਵਣ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

ਮਜ਼ਦੂਰ ਜਮਾਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ

ਸ਼ਹੀਦਾਂ ਦੀ ਸੋਚ ਦੇ ਉਲਟ ਸਾਮਰਾਜਵਾਦ ਦਾ ਖਤਰਾ ਵੱਧ-ਕਾ.ਜਗਦੀਸ਼                                                              

  ਲੁਧਿਆਣਾ 23  ਮਾਰਚ   ( ਕਰਨੈਲ ਸਿੰਘ ਐੱਮ.ਏ.)     ਲਾਲ ਝੰਡਾ ਬਜਾਜ ਸੰਨਜ ਮਜ਼ਦੂਰ ਯੂਨੀਅਨ ਵੱਲੋਂ ਕਾ. ਜਗਦੀਸ਼ ਚੰਦ ਜ਼ਿਲ੍ਹਾ ਜਨਰਲ ਸਕੱਤਰ ਸੀਟੀਯੂ ਪੰਜਾਬ ਦੀ ਅਗਵਾਈ ਵਿੱਚ ਆਜ਼ਾਦੀ ਲਹਿਰ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਜ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕਾ.ਜਗਦੀਸ਼ ਨੇ ਕਿਹਾ ਕਿ ਅੱਜ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਜਾਣ ਲਈ ਲਾਲ ਝੰਡਾ ਬਜਾਜ ਸੰਨਜ ਮਜ਼ਦੂਰ ਯੂਨੀਅਨ, ਲਾਲ ਝੰਡਾ ਹੌਜਰੀ, ਟੈਕਸਟਾਈਲ ਯੂਨੀਅਨ ਵੱਲੋਂ ਸਾਮਰਾਜਵਾਦ ਵਿਰੁੱਧ ਲੜਾਈ ਉਸ ਵਕਤ ਤੱਕ ਜਾਰੀ ਰਹੇਗੀ ਜਦ ਤੱਕ ਇਨਕਲਾਬ ਜ਼ਿੰਦਾਬਾਦ ਦਾ ਪੂਰਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਸ਼ਹੀਦਾਂ ਦੀ ਸੋਚ ਦੇ ਉਲਟ ਸਾਮਰਾਜਵਾਦ ਦਾ ਖਤਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਅੱਜ ਵੀ ਵੱਡੀਆਂ ਅੱਕੜਾਂ ਵਿਚੋਂ ਦੀ ਗੁਜਰ ਰਿਹਾ ਹੈ । ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰ ਮਾਰੂ ਨੀਤੀਆਂ ਦਾ ਰਾਹ ਅਪਣਾ ਕੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ । ਐਨ ਡੀ ਏ ਦੀ ਕੇਂਦਰ ਸਰਕਾਰ ਮਜ਼ਦੂਰ ਜਮਾਤ ਵੱਲੋਂ ਵੱਡੀ ਜੱਦੋ-ਜਹਿਦ ਤੋਂ ਬਾਅਦ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਿੱਲ ਲਾਗੂ ਕਰਨ ਦਾ ਐਲਾਨ ਕਰ ਚੁੱਕੀ ਹੈ ਜਿਸ ਨੂੰ ਮਜ਼ਦੂਰ ਜਮਾਤ ਹਰਗਿਜ਼ ਬਰਦਾਸਤ ਨਹੀਂ ਕਰੇਗੀ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿੱਜੀਕਰਨ ਤੇ ਰੋਕ ਲਗਾਈ ਜਾਵੇ, ਠੇਕੇਦਾਰੀ ਪ੍ਰਥਾ ਖਤਮ ਕਰਕੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ । ਕਾਮਰੇਡ ਜਗਦੀਸ਼ ਨੇ ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਜਮਾਤ ਦੇ ਅਧਿਕਾਰਾਂ ਨੂੰ ਕੁਚਲੇ ਜਾਣ ਦੇ ਵਿਰੋਧ ਵਿੱਚ 20 ਮਈ ਦੀ ਵਿਆਪਕ ਹੜਤਾਲ ਵਿੱਚ ਵੱਡੀ ਪੱਧਰ ਤੇ ਸਮੂਲੀਅਤ ਕਰਨ ਲਈ ਮਜ਼ਦੂਰ ਜਮਾਤ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ ਜਮਹੂਰੀ ਤੇ ਤਾਨਾਸ਼ਾਹੀ ਚੁਗਲਕੀ ਫੁਰਮਾਨ ਤੁਰੰਤ ਰੱਦ ਅਤੇ ਬੰਦ ਕੀਤੇ ਜਾਣ। । ਇਸ ਮੌਕੇ ਰਘਬੀਰ ਸਿੰਘ ਬੈਨੀਪਾਲ, ਬਲਰਾਮ ਸਿੰਘ, ਦੇਵ ਰਾਜ ਵਰਮਾ, ਅਬਦੇਸ ਪਾਂਡੇ, ਰਾਮ ਧਨੀ, ਤਹਿਸੀਲਦਾਰ, ਸਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।

ਦਵਿੰਦਰਜੀਤ ਸਿੰਘ ਲਾਡੀ ਢੋਸ਼ ਦੇ ਯਤਨਾਂ ਸਦਕਾ ਸੁਰੂ ਹੋਇਆ ਪਿੰਡ ਦਾ ਵਿਕਾਸ -ਸਰਪੰਚ ਵਿਰਸਾ ਸਿੰਘ

ਧਰਮਕੋਟ / ਜੱਜ ਮਸੀਤਾਂ ਵਿਕਾਸ ਦਾ ਦੂਜਾ ਨਾਮ ਹੈ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ਼ ਤਦ ਹੀ ਅੱਜ ਹਲਕਾ ਧਰਮਕੋਟ ਵਿਕਾਸ ਦੀਆ ਦਹਿਲੀਜ਼ਾਂ ਪਾਰ ਕਰਦਾ ਹੋਇਆ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ਼ ਦੀ ਨਿਰਪੱਖ ਸੋਚ ਹਲਕੇ ਦਾਖੇ ਚ ਵਿਕਾਸ ਕਾਰਜਾ ਦੀਆਂ ਹਨੇਰੀਆਂ ਲਿਆ ਦੇਵੇਗੀ । ਇੰਨਾ ਸਬਦਾ ਦਾ ਪ੍ਰਗਟਾਵਾਂ ਹਲਕਾ ਧਰਮ ਕੋਟ ਦੇ ਪਿੰਡ ਚਿਰਾਗ ਸਿੰਘ ਵਾਲਾ ਦੇ ਸਰਪੰਚ ਵਿਰਸਾ ਸਿੰਘ ਨੇ ਪਿੰਡ ਦੀ ਮੰਡੀ ਤੋਂ ਸਕੂਲ ਤੱਕ ਬਣਦੀ 18 ਫੁੱਟ ਗਲੀ ਚ ਕਰੈਸ਼ਰ ਦੇ ਕੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਅਤੇ ਕਿਹਾ ਕਿ ਜਲਦ ਹੀ ਹਲਕਾ ਧਰਮਕੋਟ ਪੰਜਾਬ ਦੇ ਸਭ ਹਲਕਿਆ ਚੋਂ ਅਵੱਲ ਦਰਜੇ ਦਾ ਪਿੰਡ ਬਣਕੇ ਇੱਕ ਇਤਿਹਾਸ ਕਾਈਮ ਕਰੇਗਾ। ਇਸ ਸਮੇਂ ਇੰਨਾ ਦੇ ਨਾਲ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੌਜੀ, ਮੈਬਰ ਕੁਲਦੀਪ ਸਿੰਘ, ਮੈਂਬਰ ਜੋਜਾਰ ਸਿੰਘ, ਮੈਂਬਰ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਪਿੰਡ ਦੇ ਪੱਤਵੰਤੇ ਹਾਜਰ ਸਨ ।

ਦਵਿੰਦਰਜੀਤ ਸਿੰਘ ਲਾਡੀ ਢੋਸ਼ ਦੇ ਯਤਨਾਂ ਸਦਕਾ ਸੁਰੂ ਹੋਇਆ ਪਿੰਡ ਦਾ ਵਿਕਾਸ -ਸਰਪੰਚ ਵਿਰਸਾ ਸਿੰਘ

ਧਰਮਕੋਟ / ਜੱਜ ਮਸੀਤਾਂ ਵਿਕਾਸ ਦਾ ਦੂਜਾ ਨਾਮ ਹੈ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ਼ ਤਦ ਹੀ ਅੱਜ ਹਲਕਾ ਧਰਮਕੋਟ ਵਿਕਾਸ ਦੀਆ ਦਹਿਲੀਜ਼ਾਂ ਪਾਰ ਕਰਦਾ ਹੋਇਆ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ਼ ਦੀ ਨਿਰਪੱਖ ਸੋਚ ਹਲਕੇ ਦਾਖੇ ਚ ਵਿਕਾਸ ਕਾਰਜਾ ਦੀਆਂ ਹਨੇਰੀਆਂ ਲਿਆ ਦੇਵੇਗੀ । ਇੰਨਾ ਸਬਦਾ ਦਾ ਪ੍ਰਗਟਾਵਾਂ ਹਲਕਾ ਧਰਮ ਕੋਟ ਦੇ ਪਿੰਡ ਚਿਰਾਗ ਸਿੰਘ ਵਾਲਾ ਦੇ ਸਰਪੰਚ ਵਿਰਸਾ ਸਿੰਘ ਨੇ ਪਿੰਡ ਦੀ ਮੰਡੀ ਤੋਂ ਸਕੂਲ ਤੱਕ ਬਣਦੀ 18 ਫੁੱਟ ਗਲੀ ਚ ਕਰੈਸ਼ਰ ਦੇ ਕੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਅਤੇ ਕਿਹਾ ਕਿ ਜਲਦ ਹੀ ਹਲਕਾ ਧਰਮਕੋਟ ਪੰਜਾਬ ਦੇ ਸਭ ਹਲਕਿਆ ਚੋਂ ਅਵੱਲ ਦਰਜੇ ਦਾ ਪਿੰਡ ਬਣਕੇ ਇੱਕ ਇਤਿਹਾਸ ਕਾਈਮ ਕਰੇਗਾ। ਇਸ ਸਮੇਂ ਇੰਨਾ ਦੇ ਨਾਲ ਸਾਬਕਾ ਸਰਪੰਚ ਬਲਵਿੰਦਰ ਸਿੰਘ ਫੌਜੀ, ਮੈਬਰ ਕੁਲਦੀਪ ਸਿੰਘ, ਮੈਂਬਰ ਜੋਜਾਰ ਸਿੰਘ, ਮੈਂਬਰ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਪਿੰਡ ਦੇ ਪੱਤਵੰਤੇ ਹਾਜਰ ਸਨ ।

ਸ਼ਹੀਦ ਹਰਦੀਪ ਸਿੰਘ ਨਿੱਝਰ ਦੇ ਸਮਰਥਕਾਂ ਵੱਲੋਂ ਭਾਰਤੀ ਐੰਬੈਸੀ ਵੈਨਕੂਵਰ ਸਾਹਮਣੇ ਭਾਰੀ ਮੁਜਾਹਿਰਾ

ਨਵੀਂ ਦਿੱਲੀ 21 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੇ 15 ਮਹੀਨੇ ਬੀਤ ਜਾਣ ਤੇ ਵੈਨਕੋਵਰ ਕਨੇਡਾ ਦੇ ਸਿੱਖਾਂ ਵੱਲੋਂ ਭਾਰਤ ਦੀ ਐੰਬੈਸੀ ਵੈਨਕੂਵਰ ਸਾਹਮਣੇ ਵੱਡਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ  ਝੰਡੇ ਚੁੱਕੇ ਹੋਏ ਸਨ ।
ਸਿੱਖ ਸੰਗਤਾਂ ਵਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਮਦੇਨਜ਼ਰ ਵੈਨਕੂਵਰ ਪੁਲਿਸ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ ਜਿਸ ਨੇ ਐੰਬੈਸੀ ਦੇ ਸਾਹਮਣੇ ਵਾਲੀ ਸੜਕ ਦੋਨਾਂ ਪਾਸਿਆਂ ਤੋਂ ਬੰਦ ਕੀਤੀ ਹੋਈ ਸੀ, ਚਲ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਗੱਡੀ ਦੇ ਪਿੱਛੇ ਲੱਗੇ ਭਾਰਤੀ ਝੰਡਾ ਖੋਹਣ ਵਾਲੇ ਇੰਡੋ ਕਨੇਡੀਅਨ ਹਿੰਦੂ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਕਿਉਕਿ ਓਸ ਵਲੋਂ ਕੀਤੀ ਗਈ ਹਰਕਤ ਨਾਲ ਮਾਹੌਲ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਜਾਣਾ ਸੀ ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਵਿੱਚੋਂ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਗੁਰਭੇਜ ਸਿੰਘ ਬਾਠ, ਸਿਖਸ ਫੋਰ ਜਸਟਿਸ ਤੋਂ ਭਾਈ ਮਨਜਿੰਦਰ ਸਿੰਘ ਖਾਲਸਾ ਅਤੇ ਭਾਈ ਜਸਪ੍ਰੀਤ ਸਿੰਘ ਬਾਠ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸਾਲ ਪਹਿਲੋਂ 18 ਸਤੰਬਰ 2023 ਵਾਲੇ ਦਿਨ ਕਨੇਡਾ ਦੀ ਪਾਰਲੀਮੈਂਟ ਵਿੱਚ ਖੜ ਕੇ ਹਰਦੀਪ ਸਿੰਘ ਨਿੱਝਰ ਕਤਲਕਾਂਡ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ ਲਾਏ ਸਨ, ਸ਼ਹੀਦ ਭਾਈ ਨਿੱਝਰ ਦੇ ਸਮਰਥਕ ਹਰੇਕ ਮਹੀਨੇ ਦੀ 18 ਤਰੀਕ ਨੂੰ ਭਾਰਤ ਦੀ ਐੰਬੈਸੀ ਸਾਹਮਣੇ ਇਕੱਠ ਕਰਦੇ ਹਨ।
ਭਾਈ ਨਿੱਝਰ ਕਤਲਕਾਂਡ ਦੀ ਪੜਤਾਲ ਕਰ ਰਹੀ ਕੈਨੇਡੀਅਨ ਪੁਲਿਸ ਵੱਲੋਂ ਚਾਰ ਭਾਰਤੀ ਨਾਗਰਿਕਾਂ ਕਰਨ ਬਰਾੜ, ਅਮਨਦੀਪ, ਕਮਲਪ੍ਰੀਤ  ਅਤੇ ਕਰਨਪ੍ਰੀਤ ਦੀ ਗ੍ਰਿਫ਼ਤਾਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੀ ਸਰੀ ਪ੍ਰੀਵੈਂਸ਼ੀਅਲ ਅਦਾਲਤ ਵਿਚ ਅਗਲੀ ਪੇਸ਼ੀ 1 ਅਕਤੂਬਰ ਨੂੰ ਹੋਣੀ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਸ੍ਵੈ-ਇੱਛਕ ਖੂਨਦਾਨ ਕੈਂਪ ਆਯੋਜਿਤ

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉੱਚੇਰੀ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਮੋਹਰੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਾਰਮੈਸੀ ਵੱਲੋਂ ਡਾ. ਮਨੋਜ ਕੁਮਾਰ, ਐਸੋਸਿਏਟ ਡੀਨ ਦੀ ਅਗਵਾਈ ਹੇਠ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਤਰਨਵੀਰ ਸਿੰਘ  ਦੀ ਟੀਮ ਵੱਲੋਂ 115 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਡਾ. ਮਨੋਜ ਨੇ ਕਿਹਾ ਕਿ ਜੀ.ਕੇ.ਯੂ. ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਨ੍ਹਾਂ ਨੂੰ ਸੰਸਕਾਰਿਤ ਵੀ ਕਰਦੀ ਹੈ। ਜਿਸ ਦੇ ਲਈ ਵਰਸਿਟੀ ਵੱਲੋਂ ਵੱਖ-ਵੱਖ ਸਮੇਂ ਸਮਾਜ ਸੇਵਾ ਲਈ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਜਿਸ ਲੜੀ ਤਹਿਤ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਰਸਿਟੀ ਵੱਲੋਂ ਪਹਿਲਾਂ ਹੀ ਸਫਾਈ ਮੁਹਿੰਮ, ਰੁੱਖ ਲਗਾਓ ਵਾਤਾਵਰਣ ਬਚਾਓ ਵਰਗੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਧੰਨਵਾਦੀ ਭਾਸ਼ਣ ਵਿੱਚ ਦਵਿੰਦਰ ਮਹੇਸ਼ਵਰੀ, ਵਿਭਾਗ ਮੁਖੀ ਨੇ ਦੱਸਿਆ ਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਉਨ੍ਹਾਂ ਇਹ ਵੀ ਕਿਹਾ ਕਿ ਖੂਨ ਦਾ ਉਤਪਾਦਨ ਕਿਸੇ ਵੀ ਮਸ਼ੀਨ ਜਾਂ ਫੈਕਟਰੀ ਵਿੱਚ ਨਹੀਂ ਕੀਤਾ ਜਾ ਸਕਦਾ, ਇਸ ਲਈ ਲੋੜ ਪੈਣ ਤੇ ਸ੍ਵੈ-ਇੱਛੁਕ ਖੂਨਦਾਨੀ ਹੀ ਮਰੀਜ਼ਾਂ ਲਈ ਮਸੀਹਾ ਬਣ ਕੇ ਆਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਤਾਂਕਿ ਦੁਰਘਟਨਾ ਜਾਂ ਬਿਮਾਰੀ ਵਿੱਚ ਲੋੜਵੰਦ ਮਰੀਜ਼ਾਂ ਨੂੰ ਇਹ ਮੁਹੱਈਆ ਕਰਵਾਇਆ ਜਾ ਸਕੇ।

ਬੈਟਰ ਸਕਿੱਲ ਇਮੀਗ੍ਰੇਸ਼ਨ ਨੇ ਲਗਵਾਇਆ ਹਰਪ੍ਰੀਤ ਕੌਰ ਵਾਸੀ ਚੰਦ ਪੁਰਾਣਾ ਦਾ 3 ਸਾਲ ਦੇ ਗੈਪ ਅਤੇ ਆਈਲਟਸ ਦੇ 2 ਮੋਡੀਊਡ ਵਿੱਚੋ 5.5 ਬੈਂਡ ਤੋਂ ਬਾਅਦ 8 ਦਿਨਾਂ ਵਿੱਚ ਕੈਨੇਡਾ ਦਾ ਸਟੱਡੀ ਵੀਜਾ

ਧਰਮਕੋਟ ਜਸਵਿੰਦਰ ਸਿੰਘ ਰੱਖਰਾ
          ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਸਭ ਤੋ ਭਰੋਸੇਮੰਦ ਸੰਸਥਾਂ ਬੈਟਰ ਸਕਿੱਲ ਇੰਮੀਗ੍ਰੇਸ਼ਨ ਧਰਮਕੋਟ ਜੋ ਕਿ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਸੁਪਨੇ ਸਕਾਰ ਕਰਦੀ ਆ ਰਹੀ ਹੈ ਤੇ ਇਸ ਸੰਸਥਾਂ ਨੇ ਵੱਖ^ਵੱਖ ਪ੍ਰਕਾਰ ਦੇ ਕੇਨੈਡਾ ਵੀਜ਼ੇ ਲਗਵਾ ਕੇ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ ਹੈ।ਇਸ ਸਬੰਧੀ ਬੈਟਰ ਸਕਿੱਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਗਿੱਲ ਜਾਣਕਾਰੀ ਦਿੰਦੇ ਹੋਏ ਦੱਸਿਆ ਹਰਪ੍ਰੀਤ ਕੌਰ ਨੇ 2021 ਵਿੱਚ ਆਪਣੀ +2 ਪੂਰੀ ਕੀਤੀ ਸੀ ।ਜਿਸ ਤੋਂ ਬਾਅਦ ਹਰਪ੍ਰੀਤ ਦਾ 3 ਸਾਲ ਦਾ ਗੈਪ ਸੀ।ਹਰਪ੍ਰੀਤ ਗੈਪ ਕਾਰਨ ਬਹੁਤ ਚਿੰਤਤ ਸੀ। ਹਰਪ੍ਰੀਤ ਨੇ ਸਾਨੂੰ ਦਸਿਆਂ ਕੀ ਉਂਨਾ ਨੇ ਬਹੁਤ ਸਾਰੇ ਏਜੰਟਾ ਨਾਲ ਗੱਲਬਾਤ ਕੀਤੀ ਪਰ 2 ਮੋਡੀਊਡ ਚੋਂ 5.5 ਹੋਣਾ ਕਾਰਨ ਕੋਈ ਵੀਜ਼ਾ ਲੈਕੇ ਦੇਣ ਦੀ ਗੁਰਾਂਟੀ ਕੋਈ ਵੀ ਨਹੀਂ ਦੇ ਰਿਆ ਸੀ। ਉਸ ਤੋਂ ਬਾਅਦ ਓਹਨਾ ਨੇ ਸੋਸ਼ਲ ਮੀਡਿਆ ਤੇ ਆਏ ਹੋਏ ਸਟੱਡੀ ਵੀਜ਼ਾ ਦੇ ਰਿਜ਼ਲਟਾਂ ਨੂੰ ਦੇਖਦੇਆਂ ਬੈੱਟਰ ਸਕਿੱਲ ਇਮੀਗ੍ਰੇਸ਼ਨ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਗਿੱਲ ਨਾਲ ਗੱਲਬਾਤ ਕਰਦੇ ਹੋਏ ਚੰਗੀ ਸਲਾਹ ਲਈ ਤੇ ਵਾਹਿਗੁਰੂ ਦੀ ਕਿਰਪਾ ਸਦਕਾ 8 ਦਿਨਾਂ ਵਿੱਚ ਆਪਣਾ ਸਟੱਡੀ ਵੀਜ਼ਾ ਹਾਸਿਲ ਕੀਤਾ।ਅੱਜ ਹਰਪ੍ਰੀਤ ਕੌਰ ਕਨੇਡਾ ਪਹੁੰਚ ਗਏ ਹੈ।ਬੈਟਰ ਸਕਿੱਲ ਇਮੀਗ੍ਰੇਸ਼ਨ ਵੱਲੋਂ ਹਰਪ੍ਰੀਤ ਕੌਰ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭ ਦੁਆਵਾਂ।

ਮਾਲਵਿੰਦਰ ਮਾਲੀ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ

ਬਰਨਾਲਾ 21 ਸਤੰਬਰ (ਗੁਰਸੇਵਕ ਸੋਹੀ) ਮਾਲਵਿੰਦਰ ਸਿੰਘ ਮਾਲੀ ਜੋ ਪੀਐਸਯੂ ਦੇ ਸਾਬਕਾ ਆਗੂ ਤੇ ਸ਼ੋਸ਼ਲ ਮੀਡੀਆ ਉਤੇ ਸਿਆਸੀ ਮਸਲਿਆਂ ਤੇ ਲਗਾਤਾਰ ਆਪਣੀ ਰਾਏ ਰੱਖਦੇ ਆ ਰਹੇ ਹਨ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਬਰਨਾਲਾ ਵਿਖੇ ਕਚਿਹਰੀ ਚੌਂਕ ਵਿਖੇ ਜਮਹੂਰੀ ਅਧਿਕਾਰ ਸਭਾ ਅਤੇ ਤਰਕਸੀਲ ਸੁਸਾਇਟੀ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੌਨ ਮੁਜਾਹਰਾ ਕੀਤਾ ਗਿਆ। ਮੁਜਾਹਰਾਕਰੀਆਂ ਦੇ ਹੱਥਾਂ ਵਿੱਚ ਤਖਤੀਆਂ ਅਤੇ ਮੂ਼ੰਹ ਉੱਪਰ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਸ ਸਮੇਂ ਰਜਿੰਦਰ ਭਦੌੜ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ ਨੇ ਕਿਹਾ ਕਿ ਮਾਲਵਿੰਦਰ ਮਾਲੀ ਦੀ ਭਾਸ਼ਾ ਤੇ ਨਿੱਜੀ ਵਿਚਾਰਾਂ ਨਾਲ ਸਹਿਮਤੀ-ਅਸਹਿਮਤੀ ਦੇ ਬਾਵਜੂਦ ਉਹਨਾਂ ਦੀ ਸਰਕਾਰੀ ਸ਼ਹਿ ਤੇ ਹੋਈ ਗ੍ਰਿਫ਼ਤਾਰੀ ਸਰਾਸਰ ਗਲਤ ਹੈ। ਮੋਹਾਲੀ ਪੁਲਿਸ ਵੱਲੋਂ ਸਰਕਾਰੀ ਸ਼ਹਿ ਤੇ ਉਹਨਾਂ ਉੱਪਰ ਬੀ ਐਨ ਐਸ ਦੀ ਧਾਰਾ 196 ਅਤੇ 299 ਤਹਿਤ (ਧਾਰਮਿਕ ਭਾਵਨਾਵਾਂ ਭੜਕਾਉਣ)
ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਧਾਰਾ ਤਹਿਤ ਅਸ਼ਲੀਲ ਸਮੱਗਰੀ ਦਾ ਪ੍ਰਕਾਸ਼ਨ ਜਾਂ ਪ੍ਰਸਾਰਨ ਕਰਨਾ ਇੱਕ ਅਪਰਾਧ ਹੈ। ਜਾਹਰਾ ਤੌਰ ਤੇ ਪੰਜਾਬ ਦੀ ਹਾਕਮ ਧਿਰ ਵੱਲੋਂ ਮਾਲੀ ਦੇ ਵਿਚਾਰ ਹਜ਼ਮ ਨਾ ਹੋਣ ਕਰਕੇ ਇਸ ਧਾਰਾ ਤਹਿਤ ਮਾਲੀ ਉੱਪਰ ਕਾਰਵਾਈ ਕਰਵਾਈ ਗਈ ਹੈ। ਮਾਲੀ ਦੀ ਫੇਸਬੁੱਕ ਪ੍ਰੋਫਾਇਲ ਸਰਸਰੀ ਜਿਹੀ ਖੰਗਾਲਕੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀ ਕਿ ਇਹ ਧਾਰਾ ਕਿਉਂ ਲਗਾਈ ਗਈ ਹੈ? ਬਿਨਾਂ ਸ਼ੱਕ ਇਸ ਪਿੱਛੇ ਸੱਤਾ ਧਿਰ ਦੇ ਆਹਲਾ ਮੰਤਰੀਆਂ ਖ਼ਿਲਾਫ਼ ਵਰਤੀ ਗਈ ਭਾਸ਼ਾ ਅਧਾਰ ਬਣੀ ਹੈ। ਭਾਸ਼ਾ ਦੀ ਮਰਿਆਦਾ ਦੇ ਸਨਮਾਨ ਓਹਲੇ ਹਾਕਮ ਮਨੁੱਖੀ ਹੱਕਾਂ ਦਾ ਘਾਣ ਕਰਨ ਲੱਗੇ ਹੋਏ ਹਨ। ਹਾਕਮ ਫੋਕੇ-ਝੂਠੇ ਵਾਅਦੇ ਕਰਕੇ ਲੋਕਾਂ ਨੂੰ ਠੱਗਣ, ਸਿਆਸੀ ਡਰਾਮੇਬਾਜੀ ਕਰਕੇ ਲੋਕਾਂ ਨੂੰ ਧੋਖਾ ਦੇਣ ਤੇ ਉਪਰੋਂ ਕੋਈ ਕੁਸਕੇ ਵੀ ਨਾ, ਇਹ ਹੈ ਭਗਵੰਤ ਮਾਨ ਸਰਕਾਰ ਦੀ ਅਸਲ ਮਨਸ਼ਾ। ਸਰਕਾਰ ਬੋਲਣ-ਲਿਖਣ ਦੀ ਅਜ਼ਾਦੀ ਨੂੰ ਖਤਮ ਕਰਕੇ ਜੁਬਾਨਬੰਦੀ ਤੇ ਦਹਿਸ਼ਤ ਦਾ ਮਹੌਲ ਸਿਰਜਣ ਦਾ ਭਰਮ ਕਰ ਰਹੀ ਹੈ। ਪਿਛਲੇ ਦਿਨੀਂ ਕੇਂਦਰੀ ਹਕੂਮਤ ਨੇ ਸ਼ੋਸ਼ਲ ਮੀਡੀਆਂ ਰਾਹੀਂ ਵਿਚਾਰ ਪ੍ਰਗਟਾਵੇ ਉੱਪਰ ਪਾਬੰਦੀ ਮੜ੍ਹਨ ਲਈ ਬ੍ਰੌਡਕਾਸਟਿੰਗ ਸੇਵਾਵਾਂ (ਰੈਗੂਲੇਸ਼ਨ) ਬਿੱਲ, 2024 ਕਾਨੂੰਨ ਲਿਆਂਦਾ ਸੀ ਜਿਸਦਾ ਉਦੇਸ਼ ਪ੍ਰਚਾਰਿਆਂ ਭਾਵੇਂ ਇਹ ਗਿਆ ਕਿ ਇਸ ਬਿੱਲ ਦਾ ਉਦੇਸ਼ ਭਾਰਤ ਵਿੱਚ ਪ੍ਰਸਾਰਣ ਸੇਵਾਵਾਂ ਲਈ ਰੈਗੂਲੇਟਰੀ ਢਾਂਚੇ ਵਿੱਚ ਸੁਧਾਰ ਕਰਨਾ ਹੈ। ਪਰ ਇਸ ਬਿੱਲ ਦੇ ਮਨਸ਼ੇ ਬਹੁਤ ਸਾਫ਼ ਸਨ ਕਿ ਵਿਰੋਧ ਦੀ ਕੋਈ ਸੁਰ ਬਾਹਰ ਨਾਂ ਨਿੱਕਲੇ। ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਇਹ ਬਿੱਲ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਜਦੋਂ ਇਹ ਬਿੱਲ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਮੂਕ ਦਰਸ਼ਕ ਬਣੀ ਹੋਈ ਸੀ। ਇਸ ਸਮੇਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਰਾਇਣ ਦੱਤ, ਰਾਜੀਵ ਕੁਮਾਰ, ਗੁਰਮੇਲ ਭੁਟਾਲ, ਜਗਰਾਜ ਹਰਦਾਸਪੁਰਾ, ਦਰਸਨ ਸਿੰਘ ਚੀਮਾ, ਹਰਭਗਵਾਨ (ਡਾ), ਭੋਲਾ ਸਿੰਘ ਸੰਘੇੜਾ, ਹਰਚਰਨ ਚਹਿਲ, ਪਰਮਜੀਤ ਕੌਰ ਜੋਧਪੁਰ, ਪ੍ਰੇਮਪਾਲ ਕੌਰ, ਸਿੰਦਰ ਧੌਲਾ, ਹਰਨੇਕ ਸੋਹੀ, ਹਰਪ੍ਰੀਤ,ਨਾਨਕ ਸਿੰਘ, ਨੀਲਮ ਰਾਣੀ, ਕੇਵਲਜੀਤ ਕੌਰ,ਰਜਿੰਦਰ ਪਾਲ, ਜਗਜੀਤ ਢਿੱਲਵਾਂ, ਸੁਖਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮਿਹਨਤਕਸ਼ ਲੋਕਾਈ ਨੂੰ ਭਗਵੰਤ ਮਾਨ ਸਰਕਾਰ ਸਮੇਤ ਹਰ ਹਕੂਮਤ ਦੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਣਾ ਚਾਹੀਦਾ ਹੈ ਜੋ ਸਤਾ ਪ੍ਰਾਪਤ ਕਰਨ ਤੋਂ ਬਾਅਦ ਲੋਕ ਹਿੱਤਾਂ ਨੂੰ ਦਰਕਨਾਰ ਕਰਕੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਭੁਗਤਣ ਦਾ ਸੰਦ ਬਣ ਜਾਂਦੇ ਹਨ। ਆਗੂਆਂ ਨੇ ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਸ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਇਨਸਾਫ਼ ਪਸੰਦ ਨੂੰ ਇਹਨਾਂ ਗੱਲਘੋਟੂ ਕਾਨੂੰਨਾਂ ਤੇ ਇਸ ਲੋਕ ਵਿਰੋਧੀ ਮਨਸੂਬਿਆਂ ਦਾ ਵਿਰੋਧ ਤੇਜ਼ ਕਰਨ ਦਾ ਸੱਦਾ ਦਿੱਤਾ।