You are here

ਪੰਜਾਬ

ਪਿੰਡ ਡੱਲਾ 'ਚ ਪਰਾਲੀ ਪ੍ਰਬੰਧਨ ਤਹਿਤ ਕਿਸਾਨ ਸਿਖਲਾਈ ਕੈਂਪ ਆਯੋਜਿਤ

ਜਗਰਾਉਂ/ਲੁਧਿਆਣਾ, 10 ਅਕਤੂਬਰ (ਟੀ. ਕੇ. ) - ਪਿੰਡ ਡੱਲਾ ਬਲਾਕ ਜਗਰਾਉ ਵਿਖੇ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਜਗਰਾਉਂ ਮਨਜੀਤ ਕੌਰ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ।
ਐਸ ਡੀ ਐਮ ਮਨਜੀਤ ਕੌਰ ਵਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਅਗਲੀ ਫਸਲ ਦੀ ਕਾਸ਼ਤ ਕੀਤੀ ਜਾਵੇ ਤਾਂ ਜ਼ੋ ਪ੍ਰਸ਼ਾਸ਼ਨ ਨੂੰ ਵੀ ਕਿਸੇ ਸਖਤ ਕਾਰਵਾਈ ਕਰਨ ਦੀ ਲੋੜ ਨਾ ਪਵੇ ਅਤੇ ਅਸੀਂ ਆਪਣੇ ਵਾਤਾਵਰਨ ਨੂੰ ਸਾਫ ਸੁਥਰਾ ਰੱਖ ਸਕੀਏ।


ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਵੱਡੇ ਪੱਧਰ ਤੇ ਮਸ਼ੀਨਰੀ ਉੱਪਰ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਜੇਕਰ ਫਿਰ ਵੀ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਜਰੂਰਤ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਫਸਰ ਜਗਰਾਉ ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਮਿਲਾਉਣ ਦੇ ਫਾਇਦੇ ਬਾਰੇ ਦੱਸਦਿਆ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਖੇਤੀ ਦੀ ਉਪਜਾਊ ਸ਼ਕਤੀ ਤਾਂ ਵੱਧਦੀ ਹੀ ਹੈ ਨਾਲ ਹੀ ਖੇਤੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵੀ ਵੱਧਦੀ ਹੈ ਜ਼ੋ ਕਿ ਮੁੱਖ ਤੱਤਾਂ ਨੂੰ ਫਸਲ ਨੂੰ ਮੁਹੱਈਆ ਕਰਵਾਉਣ ਵਿੱਚ ਸਹਾਈ ਹੁੰਦਾ ਹੈ। ਪਰੰਤੂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਇਹ ਸਾਰੇ ਸੁਖਮ ਤੱਤ ਸੜ ਕੇ ਸਵਾਹ ਹੋ ਜਾਂਦੇ ਹਨ। ਜਿਸ ਨਾਲ ਸਾਡਾ ਰਸਾਇਣਕ ਖਾਦਾਂ ਉੱਪਰ ਖਰਚਾ ਵੀ ਵੱੱਧਦਾ ਹੈ।
ਡਾ. ਜਗਦੇਵ ਸਿੰਘ  ਖੇਤੀਬਾੜੀ ਅਫਸਰ, ਲੁਧਿਆਣਾ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।
ਏ.ਡੀ.ਓ. ਜਗਰਾਉਂ ਡਾ. ਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀਆਂ ਮੋਜੂਦਾ ਸਮੱਸਿਆ ਬਾਰੇ ਦੱਸਿਆ ਅਤੇ ਸਾਡੀ ਆਉਣ ਵਾਲੀ ਫਸਲ ਕਣਕ ਅਤੇ ਆਲੂਆ ਦੀ ਸੁਚੱਜੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਏ.ਡੀ.ਓ. ਡਾ. ਸਰਬਜੀਤ ਕੌਰ ਅਤੇ ਡਾ. ਪੁਸ਼ਪਾ ਰਾਣੀ ਨੇ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਨਗਰ ਪੰਚਾਇਤ ਵੱਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਰਮਜੀਤ ਸਿੰਘ ਪੰਚ ਨੇ ਪਿੰਡ ਡੱਲੇ ਦੇ ਸਮੂਹ ਕਿਸਾਨਾਂ ਅਤੇ ਨਗਰ ਵੱਲੋਂ ਵਿਸ਼ਵਾਸ਼ ਦਵਾਇਆ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾਉਣਗੇ ਅਤੇ ਪਰਾਲੀ ਨੂੰ ਜਮੀਨ ਵਿੱਚ ਹੀ ਮਿਲਾਉਣਗੇ। ਇਸ ਮੌਕੇ ਏ.ਡੀ.ਓ. ਡਾ. ਜ਼ਸਵੰਤ ਸਿੰਘ, ਖੇਤੀਬਾੜੀ ਉਪ ਨਿਰੀਖਕ, ਸੁਖਵਿੰਦਰ ਸਿੰਘ ਸਰਪੰਚ, ਨਿਰਮਲ ਸਿੰਘ ਧੀਰਾ, ਰਛਪਾਲ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਮਨਮਿੰਦਰ ਸਿੰਘ ਆਦਿ ਕਿਸਾਨ ਵੀ ਹਾਜਰ ਸਨ।

ਸਿੱਖਿਆ ਬਲਾਕ ਸਿੱਧਵਾਂ ਬੇਟ-2 'ਚ 'ਮੇਰੀ ਮਿੱਟੀ ਮੇਰਾ ਦੇਸ਼' ਅਧੀਨ ਬਲਾਕ ਪੱਧਰੀ ਸਮਾਗਮ ਹੋਇਆ 

51 ਸਕੂਲਾਂ ਨੇ ਲਿਆ ਹਿੱਸਾ 
ਲੁਧਿਆਣਾ, 10 ਅਕਤੂਬਰ (ਟੀ. ਕੇ. ) -
ਬਲਾਕ ਸਿੱਧਵਾਂ ਬੇਟ-2 ਲੁਧਿਆਣਾ ਵਿਖੇ 'ਮੇਰੀ ਮਿੱਟੀ ਮੇਰਾ ਦੇਸ਼' ਅਧੀਨ ਅਮ੍ਰਿਤ ਵਾਟਿਕਾ ਲਈ 'ਅਮ੍ਰਿਤ ਕਲਸ਼' ਅਭਿਆਨ ਤਹਿਤ ਪ੍ਰੋਗਰਾਮ ਦਾ ਆਯੋਜਨ ਡੀ.ਈ.ਓ. ਐਲੀਮੈਂਟਰੀ ਬਲਦੇਵ ਸਿੰਘ ਜੋਧਾਂ ਅਤੇ ਬੀ.ਪੀ.ਈ.ਓ ਸਿੱਧਵਾਂ ਬੇਟ-2 ਹਰਦੇਵ ਸਿੰਘ ਦੀ ਅਗਵਾਈ ਹੇਠ ਹੋਇਆ।

ਇਹ ਪ੍ਰੋਗਰਾਮ ਬਲਵੀਰ ਸਿੰਘ, ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌ-ਅਬਾਦ ਦੁਆਰਾ ਉਨਾਂ ਦੇ ਸਕੂਲ ਵਿੱਚ ਬਹੁਤ ਸੁਚੱਜੇ ਢੰਗ ਨਾਲ ਸਿਰੇ ਚੜ੍ਹਾਇਆ ਗਿਆ। ਇਸ ਸਮਾਗਮ ਵਿੱਚ ਬਲਾਕ ਦੇ 51 ਸਕੂਲਾਂ ਦੇ ਹੈੱਡ ਟੀਚਰ ਆਪਣੇ ਆਪਣੇ ਸਕੂਲ ਦੀ ਮਿੱਟੀ ਦਾ ਕਲਸ਼ ਤਿਆਰ ਕਰਕੇ ਬਲਾਕ ਪੱਧਰੀ ਸਮਾਗਮ ਵਿਚ ਪਹੁੰਚੇ। 

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਜਿਲ੍ਹਾ ਸਿੱਖਿਆ ਅਫਸਰ (ਐਲੀ) ਲੁਧਿਆਣਾ ਬਲਦੇਵ ਸਿੰਘ ਜੋਧਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਮਿੱਟੀ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਸਿੰਜੀ ਹੋਈ ਹੈ। ਇਸ ਮਿੱਟੀ 'ਚੋਂ ਹਮੇਸ਼ਾ ਦੇਸ਼ ਭਗਤੀ ਦੀ ਮਹਿਕ ਆਉਂਦੀ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਰਦੇਵ ਸਿੰਘ ਸਰਹਾਲੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਆਪਣੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਮਿੱਟੀ, ਪੌਣ ਤੇ ਪਾਣੀ ਦੀ ਹਮੇਸ਼ਾ ਰੱਖਿਆ ਕਰਨੀ ਚਾਹੀਦੀ ਹੈ। ਇਹੀ ਸਾਨੂੰ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਹੈ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੋਂ ਮਿੱਟੀ ਦੇ ਕਲਸ਼ ਲੈ ਕੇ ਪਹੁੰਚੇ 51  ਹੈੱਡ ਟੀਚਰ ਸਹਿਬਾਨਾਂ ਤੋਂ ਉਹਨਾਂ ਨੇ ਅੰਮ੍ਰਿਤ ਕਲਸ਼ ਪ੍ਰਾਪਤ ਕੀਤੇ।

ਇਸ ਦੌਰਾਨ ਸਮਾਗਮ ਦੇ ਜਿਲ੍ਹਾ ਨੋਡਲ ਅਫ਼ਸਰ ਮਨਮੀਤਪਾਲ ਸਿੰਘ ਗਰੇਵਾਲ, ਜਿਲ੍ਹਾ ਰਿਸੋਰਸ ਪਰਸਨ ਬਲਦੇਵ ਸਿੰਘ ਮੁੱਲਾਂਪੁਰ, ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਸਾਰੇ ਸੈਂਟਰ ਹੈੱਡ ਟੀਚਰ, ਜਸਵਿੰਦਰ ਕੌਰ, ਰਣਜੀਤ ਕੌਰ, ਮਿਡਲ ਸਕੂਲ ਦੇ ਇੰਚਾਰਜ ਹਰਜਿੰਦਰ ਸਿੰਘ ਔਲਖ, ਮੈਡਮ ਰਾਜਵੰਤ ਕੌਰ, ਪਰਮਿੰਦਰ ਕੌਰ, ਸੁਰਿੰਦਰ ਕੌਰ, ਰਾਜਿੰਦਰ ਕੌਰ, ਸੁਰਿੰਦਰ ਕੌਰ ਗੁੜੇ, ਲਖਵਿੰਦਰ ਕੌਰ, ਹਰਪ੍ਰੀਤ ਕੌਰ, ਹਰਮੀਤ ਕੌਰ, ਜਤਿੰਦਰਪਾਲ ਸਿੰਘ ਸਾਰੇ ਹੈੱਡ ਟੀਚਰ, ਬਲਵੀਰ ਸਿੰਘ, ਰਮਨਦੀਪ ਸਿੰਘ, ਸੁਖਦੀਪ ਸਿੰਘ, ਹਰਮਨਦੀਪ ਸਿੰਘ, ਬਲਵਿੰਦਰ ਸਿੰਘ ਸਮੇਤ ਸਾਰੇ ਬਲਾਕ ਦੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

'ਖੇਤਰੀ ਸਰਸ ਮੇਲੇ' ਨੂੰ ਸਪਾਂਸਰ ਕਰਕੇ ਉਦਯੋਗਪਤੀ ਆਪਣਾ ਯੋਗਦਾਨ ਪਾਉਣ- ਡਿਪਟੀ ਕਮਿਸ਼ਨਰ 

ਲੁਧਿਆਣਾ, 10 ਅਕਤੂਬਰ (ਟੀ. ਕੇ. )- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ  27 ਅਕਤੂਬਰ ਤੋਂ 05 ਨਵੰਬਰ, ਤੱਕ ਲੱਗਣ ਵਾਲੇ 'ਖੇਤਰੀ ਸਰਸ ਮੇਲੇ' ਵਿੱਚ ਲੁਧਿਆਣਾ ਸ਼ਹਿਰ ਦੇ ਉਦਯੋਗਪਤੀ ਵੀ ਮੇਲੇ ਨੂੰ ਸਪਾਂਸਰ  ਕਰਕੇ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਸਥਾਨਕ ਬੱਚਤ ਭਵਨ ਵਿਖੇ ਲੁਧਿਆਣਾ ਸ਼ਹਿਰ ਦੇ ਉਦਯੋਗਪਤੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀ ਰੁਪਿੰਦਰਪਾਲ ਸਿੰਘ ਵੀ ਸ਼ਾਮਲ ਸਨ। 

        ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ 'ਖੇਤਰੀ ਸਰਸ ਮੇਲੇ' ਵਿੱਚ ਲੱਗਭਗ 20 ਸੂਬਿਆਂ ਤੋਂ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈਣ ਆਉਣਗੇ ਉਹਨਾਂ ਲਈ ਫ਼ਰੀ ਖਾਣਾ, ਫ਼ਰੀ ਰਹਿਣ ਦਾ ਪ੍ਰਬੰਧ, ਫ਼ਰੀ  ਸਟਾਲਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਇਸ ਖੇਤਰੀ ਸਰਸ ਮੇਲੇ ਉੱਤੇ ਕਰੀਬ  2 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ, ਜਿਸ ਵਿੱਚੋਂ ਕੇਂਦਰ ਸਰਕਾਰ ਵੱਲੋਂ ਕਰੀਬ 35 ਲੱਖ ਰੁਪਏ ਦੇ ਹੀ ਫੰਡਜ਼ ਦਿੱਤੇ ਜਾਣੇ ਹਨ ਅਤੇ ਬਾਕੀ ਫੰਡ ਮਨੇਜਮੈਂਟ ਹੁੰਦੀ ਹੈ। ਇਸ ਲਈ ਉਹਨਾਂ ਨੇ ਸ਼ਹਿਰ ਦੇ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਇਸ ਮੇਲੇ ਨੂੰ ਸਪਾਂਸਰ ਕਰਨ ਲਈ ਕਿਹਾ ਜਿਸ ਵਿੱਚ ਉਹਨਾਂ ਨੂੰ ਲੁਧਿਆਣਾ ਸ਼ਹਿਰ ਦੇ ਸਨਅਤਕਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੇਲੇ ਨੂੰ ਸਪਾਂਸਰ ਕਰਨਗੇ।  ਉਹਨਾਂ ਉਦਯੋਗਪਤੀਆਂ ਨੂੰ ਕਿਹਾ ਕਿ ਇਹਨਾਂ ਵਿੱਚ ਕੁਝ ਕਮਰਸ਼ੀਅਲ ਸਟਾਲਾਂ ਵੀ ਹੁੰਦੀਆਂ ਹਨ ਅਤੇ ਜੇਕਰ ਉਹ ਸਪਾਂਸਰ ਕਰਦੇ ਹਨ ਤਾਂ ਉਸ ਵਿੱਚ ਉਹਨਾਂ ਦਾ ਨਾਂ ਆ ਜਾਵੇਗਾ ਉਸ ਇਸ ਮੇਲੇ ਵਿੱਚ ਜਗ੍ਹਾ-ਜਗ੍ਹਾ ਉੱਤੇ ਡਿਸਪਲੇਅ ਹੋਵੇਗੀ। ਇਸ ਮੇਲੇ ਵਿੱਚ ਭਾਗ ਲੈਣ ਵਾਲੇ ਉਦਯੋਗਪਤੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿਉਕਿ 'ਖੇਤਰੀ ਸਰਸ ਮੇਲੇ' ਦਾ ਬਹੁਤ ਵੱਡਾ ਪ੍ਰੋਜੈਕਟ ਹੈ। 

        ਸ੍ਰੀਮਤੀ ਮਲਿਕ ਨੇ ਸਨਅਤਕਾਰਾਂ ਨੂੰ ਕਿਹਾ ਕਿ ਦੇਸ਼ ਅਤੇ ਵਿਦੇਸ਼ਾਂ ਵਿੱਚ ਬੇਹੱਦ ਪ੍ਰਸਿੱਧੀ ਖੱਟਣ ਵਾਲਾ 'ਖੇਤਰੀ ਸਰਸ ਮੇਲਾ' ਇੱਕ ਵਾਰ ਫਿਰ ਸ਼ਹਿਰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ, ਜੋ ਕਿ ਸ਼ਹਿਰ ਲੁਧਿਆਣਾ ਅਤੇ ਇਸਦੇ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਲੱਗਣ ਵਾਲੇ ਇਸ ਮੇਲੇ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਸ਼ਹਿਰ ਲੁਧਿਆਣਾ ਨੂੰ ਤੀਜੀ ਵਾਰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2012 ਅਤੇ 2017 ਵਿੱਚ ਇਹ ਮੇਲਾ ਲੁਧਿਆਣਾ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ ਸੀ। ਉਹਨਾਂ ਕਿਹਾ ਕਿ ਇਹ 'ਖੇਤਰੀ ਸਰਸ ਮੇਲਾ' ਇਸ ਵਾਰ ਫੇਰ ਲੁਧਿਆਣਾ ਸ਼ਹਿਰ ਦੇ ਸਨਅਤਕਾਰਾਂ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ।

ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਵਿਰਾਸਤੀ ਅਤੇ ਸੰਗੀਤ ਸਮਾਗਮਾਂ ਦਾ ਪ੍ਰਦਰਸ਼ਨ

ਲੁਧਿਆਣਾ, 10 ਅਕਤੂਬਰ (ਟੀ. ਕੇ.)  ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਵਿਖੇ ਚੱਲ ਰਹੇ 64ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ (ਜ਼ੋਨ ਬੀ) ਦਾ ਦੂਜਾ ਦਿਨ ਧੂਮ-ਧਾਮ, ਉਤਸ਼ਾਹ ਅਤੇ ਉਤਸ਼ਾਹ ਨਾਲ ਭਰਿਆ ਰਿਹਾ। ਵਿਦਿਆਰਥੀਆਂ ਵਲੋਂ ਦੂਜੇ ਦਿਨ ਵੀ ਸੰਗੀਤਕ ਅਤੇ ਵਿਰਾਸਤੀ ਸਮਾਗਮਾਂ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰੋ: ਯਜਵਿੰਦਰ ਪਾਲ ਵਰਮਾ, ਰਜਿਸਟਰਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰੋ: ਜਗਤ ਭੂਸ਼ਣ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸ: ਓਂਕਾਰ ਸਿੰਘ ਪਾਹਵਾ, ਸੀ.ਐਮ.ਡੀ., ਮੈਸਰਜ਼ ਏਵਨ ਸਾਈਕਲਜ਼ ਗੈਸਟ ਆਫ ਆਨਰ ਵੱਜੋਂ ਸ਼ਾਮਿਲ ਸਨ। ਪ੍ਰੋ: ਵਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਤਾ ਬਾਰੇ ਦੱਸਿਆ।
ਦਿਨ 2 ਦੇ ਨਤੀਜੇ
ਡੀਬੇਟ (ਬਹਿਸ):
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ ਅਤੇ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ
ਐਲੋਕਿਊਸ਼ਨ 
ਕਵਿਤਾ ਉਚਾਰਣ:
1. ਡੀਡੀ ਜੈਨ ਮੈਮੋਰੀਅਲ ਕਾਲਜ, ਲੁਧਿਆਣਾ
2. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ ਅਤੇ ਲੜਕੀਆਂ ਲਈ ਸਰਕਾਰੀ ਕਾਲਜ, ਲੁਧਿਆਣਾ।
3. ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

ਫੁਲਕਾਰੀ:
1. ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਬਾਗ:
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਦਸੂਤੀ/ ਕਰਾਸ ਸਟੀਚ:
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
2. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਏ.ਐੱਸ. ਕਾਲਜ ਫ਼ਾਰ ਵੂਮੈਨ, ਖੰਨਾ
ਨਿਟਿੰਗ (ਬੁਣਾਈ):
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ & ਏ.ਐੱਸ. ਕਾਲਜ ਫ਼ਾਰ ਵੂਮੈਨ, ਖੰਨਾ।
ਕਰੋਸ਼ੀਆ:
1. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਪੱਖੀ ਡਿਜ਼ਾਈਨਿੰਗ:
1. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ

ਮਹਿੰਦੀ ਡਿਜ਼ਾਈਨਿੰਗ ਅਤੇ ਐਪਲੀਕੇਸ਼ਨ:
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਅਤੇ ਏ.ਐਸ. ਕਾਲਜ ਫ਼ਾਰ ਵੂਮੈਨ, ਖੰਨਾ

ਮੁਹਾਵਰੇਦਾਰ ਵਾਰਤਲਪ:
1. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਡੀਡੀ ਜੈਨ ਮੈਮੋਰੀਅਲ ਕਾਲਜ, ਲੁਧਿਆਣਾ

ਮੁਹਾਵਰੇਦਾਰ ਵਾਰਤਲਪ: (ਵਿਅਕਤੀਗਤ ਇਨਾਮ)
1. ਕੋਮਲ, ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
2. ਮਹਿਕ, ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
3. ਪਲਵਿੰਦਰ, ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ

ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਨਿਯੁਕਤ ਹੋਏ ਡਾਕਟਰਾਂ ਨੂੰ ਸਨਮਾਨਿਤ ਕੀਤਾ 

ਲੁਧਿਆਣਾ, 10 ਅਕਤੂਬਰ (ਟੀ. ਕੇ.) ਡਾਕਟਰਾਂ ਦੀ ਸਿਰਮੌਰ ਜਥੇਬੰਦੀ ਆਈ ਐਮ ਏ ਸ਼ਾਖਾ ਲੁਧਿਆਣਾ ਵਲੋਂ ਲੁਧਿਆਣਾ ਨਾਲ ਸਬੰਧਿਤ ਦੋ ਡਾਕਟਰਾਂ ਨੂੰ ਪੰਜਾਬ ਮੈਡੀਕਲ ਕੌਂਸਲ ਚੰਡੀਗੜ੍ਹ ਦੀ ਮੈਂਬਰਸ਼ਿਪ ਚੋਣ ਜਿੱਤਣ 'ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਮੈਡੀਕਲ ਕੌਂਸਲ ਦੀਆਂ 10 ਅਸਾਮੀਆਂ ਲਈ ਚੋਣ ਲੜ ਰਹੇ 22 ਉਮੀਦਵਾਰਾਂ ਵਿੱਚੋਂ ਲੁਧਿਆਣਾ ਦੇ ਦੋ ਡਾਕਟਰ ਜਿਨ੍ਹਾਂ ਵਿਚ ਫਿਜ਼ੀਸ਼ੀਅਨ ਡਾ: ਕਰਮਵੀਰ ਗੋਇਲ ਅਤੇ ਸਰਜਨ ਡਾ: ਪ੍ਰਿਤਪਾਲ ਸਿੰਘ ਸ਼ਾਮਲ ਹਨ ਚੋਣ ਜਿੱਤ ਗਏ ਹਨ। ਇਸ ਜਿੱਤ ਨੂੰ ਮੱਦੇਨਜ਼ਰ ਰੱਖਦਿਆਂ  ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਸ਼ਾਖਾ ਦੀ ਤਰਫ਼ੋਂ ਡਾ: ਕਰਮਵੀਰ ਗੋਇਲ ਅਤੇ ਡਾ: ਪ੍ਰਿਤਪਾਲ ਸਿੰਘ ਨੂੰ ਪੰਜਾਬ ਮੈਡੀਕਲ ਕੌਂਸਲ ਦੀਆਂ ਚੋਣਾਂ ਜਿੱਤਣ 'ਤੇ ਆਈ. ਐਮ. ਏ. ਹਾਊਸ ਬੀ. ਆਰ. ਐਸ. ਨਗਰ ਵਿਖੇ ਸਨਮਾਨਿਤ ਕੀਤਾ ਗਿਆ। ਆਈ.ਐਮ.ਏ ਦੇ ਪ੍ਰਧਾਨ ਡਾ.ਗੌਰਵ ਸਚਦੇਵਾ ਦੀ ਅਗਵਾਈ ਹੇਠ ਸਮੁੱਚੀ ਕਾਰਜਕਾਰਨੀ ਕਮੇਟੀ ਨੇ ਦੋਵਾਂ ਡਾਕਟਰਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਡਾ: ਗੌਰਵ ਨੇ ਕਿਹਾ ਕਿ ਲੁਧਿਆਣਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੋਵਾਂ ਡਾਕਟਰਾਂ ਨੇ ਲਗਾਤਾਰ ਦੂਜੀ ਵਾਰ ਪੰਜਾਬ ਮੈਡੀਕਲ ਕੌਂਸਲ ਦੀ ਮੈਂਬਰਸ਼ਿਪ ਦੀ ਚੋਣ ਜਿੱਤੀ ਹੈ। ਇਸ ਦੌਰਾਨ ਆਈ.ਐਮ.ਏ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰਾਂ ਨੇ ਪੈਟਰਨ ਡਾ: ਮਨੋਜ ਸੋਬਤੀ ਵੱਲੋਂ ਆਈ.ਐਮ.ਏ ਲੁਧਿਆਣਾ ਨੂੰ ਮਜ਼ਬੂਤ ​​ਕਰਨ ਅਤੇ ਮੈਡੀਕਲ ਫਿਟਨੈਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਆਈ ਐਮ ਏ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਮੈਡੀਕਲ ਕੌਂਸਲ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਰੈਗੂਲੇਟਰੀ ਬਾਡੀ ਹੈ, ਜਿਸ ਵਿੱਚ ਹਰ 5 ਸਾਲ ਬਾਅਦ 10 ਮੈਂਬਰ ਚੁਣੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੌਂਸਲ ਦੇ 40,000 ਤੋਂ ਵੱਧ ਡਾਕਟਰ ਵੋਟਰ ਹਨ, ਜੋ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਇਸ ਵਾਰ ਆਈ.ਐਮ.ਏ ਪੰਜਾਬ ਦੇ ਪ੍ਰਧਾਨ ਡਾ.ਭਗਵੰਤ ਸਿੰਘ, ਸਾਬਕਾ ਪ੍ਰਧਾਨ ਡਾ: ਮਨੋਜ ਸੋਬਤੀ ਅਤੇ ਕੌਮੀ ਮੀਤ ਪ੍ਰਧਾਨ ਡਾ: ਨਵਜੋਤ ਦਹੀਆ ਦੀ ਅਗਵਾਈ ਹੇਠ  10 ਉਮੀਦਵਾਰਾਂ ਦੀ ਟੀਮ ਬਣਾਈ ਸੀ। ਇਹ ਸਾਰੇ ਦਸ ਉਮੀਦਵਾਰ ਚੋਣ ਜਿੱਤ ਗਏ ਹਨ। ਇਸ ਮੌਕੇ ਆਈ.ਐਮ.ਏ ਦੇ ਸਕੱਤਰ ਡਾ: ਨੀਰਜ ਅਗਰਵਾਲ, ਵਿੱਤ ਸਕੱਤਰ ਡਾ: ਮੋਹਨਜੀਤ ਕੌਰ, ਆਈ.ਐਮ.ਏ ਪੰਜਾਬ ਪ੍ਰਧਾਨ ਇਲੈਕਟਰ ਡਾ: ਸੁਨੀਲ ਕਤਿਆਲ, ਡਾ: ਨਰੇਸ਼ ਬੱਸੀ, ਡਾ: ਅਰੁਣ ਗੁਪਤਾ, ਡਾ: ਪੀ.ਐਸ.ਜੱਸਲ, ਡਾ: ਅਵਿਨਾਸ਼ ਜਿੰਦਲ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਡਾ: ਗੋਇਲ ਅਤੇ ਡਾ: ਪ੍ਰਿਤਪਾਲ ਸਿੰਘ ਨੇ ਪੀ. ਐਮ. ਸੀ. ਚੋਣਾਂ ਵਿੱਚ ਡਾਕਟਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਕੀਤੀ ਸਾਇੰਸ ਸਿਟੀ ਦੀ ਸੈਰ

 ਅਤੇ ਮਾਣਿਆ ਵੰਡਰਲੈਂਡ (ਵਾਟਰ ਪਾਰਕ) ਦਾ ਆਨੰਦ
ਜਗਰਾਉ 10 ਅਕਤੂਬਰ (ਅਮਿਤਖੰਨਾ)
ਹਰ ਸਾਲ ਦੀ ਤਰ੍ਹਾਂ  ਸਵਾਮੀ ਰੂਪ ਚੰਦ ਜੈਨ ਸੀਨੀਅਰ  ਸੈਕੈਂਡਰੀ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਦੀ ਯੋਗ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀਆਂ ਵਿਦਿਅਕ ਲੋੜਾਂ ਅਤੇ ਰੁਚੀਆਂ ਨੂੰ ਸਮਝਦੇ ਹੋਏ ਵੱਖ ਵੱਖ ਟੂਰਾਂ ਦਾ ਪ੍ਰਬੰਧ ਕੀਤਾ ਗਿਆ। ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦਾ ਟੂਰ ਸਾਇੰਸ ਸਿਟੀ ਅਤੇ ਬਾਕੀ ਵਿਦਿਆਰਥੀਆਂ ਦਾ ਟੂਰ ਤਲਵੰਡੀ ਭਾਈ ਕੇ ਵਾਟਰ ਪਾਰਕ ਲਈ ਰਵਾਨਾ ਹੋ ਗਿਆ ।ਸਾਇੰਸ ਸਿਟੀ ਦਾ ਟੂਰ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨ ਉਹਨਾਂ ਨੂੰ ਪ੍ਰੈਕਟੀਕਲ ਢੰਗ ਨਾਲ ਵਿਸ਼ਿਆਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਸਿੱਖਣ ਦੇ ਪੱਧਰ ਨੂੰ ਹੋਰ ਉੱਚਾ ਚੁੱਕੇਗਾ।ਸਾਇੰਸ ਸਿਟੀ ਪਹੁੰਚ ਕੇ ਨੌਜਵਾਨਾਂ ਦੇ ਦਿਮਾਗਾਂ ਨੂੰ ਵਿਗਿਆਨਿਕ ਅਜੂਬਿਆਂ ਦੀ ਬਹੁਤਾਤ ਦੇਖਣ ਨੂੰ ਮਿਲੀ। ਉਹਨਾਂ ਨੂੰ ਸਾਇੰਸ  ਗੈਲਰੀ, ਸਾਇੰਸ ਟੂਰਹਾਲ, ਥੀਏਟਰ, ਐਨਰਜੀ ਪਾਰਕ ਇਥੋਂ ਤੱਕ ਕਿ ਮੋਬਾਈਲ ਸਾਇੰਸ ਵੈਨ ਨਾਲ ਜੁੜਨ ਦਾ ਮੌਕਾ ਮਿਲਿਆ। ਨਸ਼ੇ ਦੀ ਸਿਹਤ ਤੇ ਪ੍ਰਭਾਵ, ਨਿਰੋਗਤਾ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੂੰ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਕਮਾਲ ਦੀ ਸ਼ਖਸ਼ੀਅਤ ਅਰੁਣਿਮਾ ਸਿਨਹਾ ਤੇ ਅਤੇ ਪ੍ਰੇਰਨਾਦਾਇਕ ਬਾਇਓਪਿਕ ਦੇਖਣ ਦਾ ਮੌਕਾ ਮਿਲਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਜੀ ਨੇ ਅਕਾਦਮਿਕ ਅਤੇ ਸਮਾਜਿਕ ਤੌਰ ਤੇ ਸਰਬਪੱਖੀ ਵਿਕਾਸ ਨੂੰ ਰੂਪ ਦੇਣ ਲਈ ਅਜਿਹੇ ਵਿਦਿਅਕ ਮੌਕਿਆਂ ਦੀ ਅਹਿਮੀਅਤ ਨੂੰ ਸਮਝਿਆ ਤੇ ਅਨੁਭਵੀ ਤਰੀਕੇ ਨਾਲ ਸਿੱਖਣ ਸਮੂਹਿਕ ,ਆਪਸੀ ਤਾਲਮੇਲ ਅਤੇ ਅਨਮੋਲ ਪਾਠਾਂ ਦੇ ਮਹੱਤਵ ਨੂੰ ਉਜਾਗਰ ਕੀਤਾ। ਵਿਦਿਆਰਥੀਆਂ ਨੇ ਇਸ ਦੌਰੇ  ਦੌਰਾਨ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਨਾਲ ਪੂਰਾ ਪੂਰਾ ਆਨੰਦ ਵੀ ਮਾਣਿਆ।ਪ੍ਰਿੰਸੀਪਲ ਸਾਹਿਬ ਜੀ ਨੇ ਦੱਸਿਆ ਕਿ ਸਕੂਲੀ ਪੜ੍ਹਾਈ ਦੇ ਨਾਲ ਨਾਲ ਅਸੀਂ ਵਿਗਿਆਨ ਦੀ ਜਾਣਕਾਰੀ ਦੇ ਪ੍ਰਯੋਗ ਦੇ ਮਾਧਿਅਮ ਨੂੰ ਅੱਖੀ ਦਿਖਾਉਂਦੇ ਹਾਂ ਤਾਂ ਵਿਦਿਆਰਥੀਆਂ ਨੂੰ ਸਮਝਣ ਵਿੱਚ ਆਸਾਨੀ ਹੁੰਦੀ ਹੈ ਵਿਗਿਆਨ ਵਿੱਚ ਥਿਊਰੀ ਆਪਣੀ ਜਗ੍ਹਾ ਹੈ ਪਰ ਪ੍ਰੈਕਟੀਕਲ ਦੇ ਬਿਨਾਂ ਸਾਇੰਸ ਸਮਝਣਾ ਬਹੁਤ ਮੁਸ਼ਕਿਲ ਹੈ ਇਸਦੇ ਨਾਲ ਬੱਚਿਆਂ ਵਿੱਚ ਵਿਗਿਆਨ ਦੇ ਵਿਸ਼ੇ ਪ੍ਰਤੀ ਰੁਚੀ ਵੀ ਵਧੇਗੀ।ਇਸ ਤੋਂ ਇਲਾਵਾ ਬੱਚਿਆਂ ਨੇ ਤਲਵੰਡੀ ਭਾਈਕੇ। ਜਾ ਕੇ ਵੀ ਟੂਰ ਦਾ ਬਹੁਤ ਆਨੰਦ ਮਾਣਿਆ ਬੱਚਿਆਂ ਨੇ ਵੰਨ ਸੁਵੰਨੇ   ਝੂਲਿਆਂ ਤੇ ਝੂਟੇ ਲਏ ਅਤੇ ਪਾਣੀ ਵਿੱਚ ਨਹਾਉਣ ਇੱਕ ਦੂਜੇ ਤੇ ਪਾਣੀ ਪਾ ਕੇ ਡੁਬਕੀਆਂ ਲਗਾਉਂਦੇ ਹੋਏ ਇਹਨਾਂ ਖੂਬਸੂਰਤ ਪਲਾਂ ਦਾ ਪੂਰਾ ਪੂਰਾ ਆਨੰਦ ਮਾਣਿਆ। ਬੱਚੇ ਇਸ ਸਮੇਂ ਪੂਰੇ ਖੁਸ਼ ਨਜ਼ਰ ਆ ਰਹੇ ਸਨ ,ਕਿਉਂਕਿ ਪੜ੍ਹਾਈ ਦੇ ਬੋਝ ਤੋਂ ਅਤੇ ਹੋਰ ਤਣਾਵਾਂ ਤੋਂ ਹਟ ਕੇ ਅਜਿਹੇ ਮੌਕੇ ਉਹਨਾਂ ਲਈ ਅਭੁੱਲ ਯਾਦਾਂ ਬਣ ਜਾਂਦੇ ਹਨ। ਅਜਿਹੇ ਮੌਕੇ ਦੋਸਤਾਂ ਨਾਲ ਬਿਤਾਉਣ ਲਈ ,ਉਹਨਾਂ ਨਾਲ ਮਸਤੀ ਕਰਨ ਲਈ ਬਹੁਤ ਵਧੀਆ ਸਮਾਂ ਹੁੰਦਾ ਹੈ।ਪ੍ਰਿੰਸੀਪਲ ਸ਼੍ਰੀਮਤੀ ਰਾਜਪਾਲ ਕੌਰ ਜੀ ਨੇ ਕਿਹਾ ਪੜ੍ਹਾਈ ਦੀ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆਂ ਨੂੰ ਵੱਖ-ਵੱਖ ਥਾਵਾਂ ਦੇ ਰੂਬਰੂ ਕਰਾਉਣਾ ਬਹੁਤ ਜਰੂਰੀ ਹੁੰਦਾ ਹੈ । ਭਵਿੱਖ ਵਿੱਚ ਹਮੇਸ਼ਾ ਦੀ ਤਰ੍ਹਾਂ ਉਹ ਬੱਚਿਆਂ ਦੀਆਂ ਰੁਚੀਆਂ ਅਤੇ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਣਗੇ ਉਹਨਾਂ ਨੇ ਸਮੂਹ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ ਜਿੰਨਾ ਸਦਕਾ ਉਹ ਵਿਦਿਅਕ ਅਦਾਰੇ ਸਬੰਧੀ ਜਰੂਰਤਾਂ ਨੂੰ ਪੂਰਾ ਕਰਕੇ ਸਕੂਲ ਨੂੰ ਉੱਚੀਆਂ ਮੰਜਿਲਾਂ ਤੇ ਪਹੁੰਚਾਉਂਦੇ ਹਨ ਅਤੇ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦਾ ਮਨੋਰੰਜਨ ਕਰਾਉਣ ਵਿੱਚ ਵੀ ਸਹਿਯੋਗ ਦੇਣ ਤੋਂ ਪਿੱਛੇ ਨਹੀਂ ਹਟਦੇ।

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਮੱਲਾਂ ਵਾਲਾ ਵਲੋਂ ਸਵ: ਅਮਨਦੀਪ ਸ਼ਰਮਾ ਦੀ ਯਾਦ ਵਿੱਚ ਕਿ੍ਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ

ਫ਼ਤਹਿਗੜ੍ਹ ਪੰਜਤੂਰ (ਉਂਕਾਰ ਸਿੰਘ, ਗੁਰਮੀਤ ਸਿੰਘ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੱਲਾਂ ਵਾਲਾ,ਸਵ: ਅਮਨਦੀਪ ਸ਼ਰਮਾ ਦੀ ਯਾਦ ਵਿੱਚ ਕਿ੍ਕਟ ਟੂਰਨਾਮੈਂਟ ਸਮੂਹ ਇਲਾਕਾ ਨਿਵਾਸੀ ਅਤੇ NRI ਵੀਰਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਮੱਲਾਂ ਵਾਲਾ ਖ਼ਾਸ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਹਿਲਾ ਇਨਾਮ 41000+ਟਰਾਫ਼ੀਆਂ, ਦੂਜਾ ਇਨਾਮ 21000+ਟਰਾਫ਼ੀਆਂ।ਮੈਨ ਆਫ਼ ਸੀਰੀਜ 2100+ਟਰਾਫ਼ੀ,ਬੈਸਟ ਬੈਸਟਮੈਨ 1100+ਟਰਾਫ਼ੀ, ਬੈਸਟ ਬੋਲਰ 1100+ਟਰਾਫ਼ੀ ।
1.) ਹਰੇਕ ਮੈਚ 14 ਓਵਰ ਦਾ ਹੋਵੇਗਾ।

2.)ਬਾਲ flesh ਦੀ ਹੋਵੇਗੀ।
3.) ਐਂਟਰੀ ਫੀਸ 2100 ਹੋਵੇਗੀ।
4.) ਕੁੱਲ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ।
5.)ਟੀਮ ਉਹੀ ਐਂਟਰ ਕੀਤੀ ਜਾਵੇਗੀ ਜਿਸ ਦੀ ਐਂਟਰੀ ਫੀਸ online ਪਹਿਲਾਂ ਕੀਤੀ ਜਾਵੇਗੀ।
6.)ਬਾਲ ਕਮੇਟੀ ਵੱਲੋਂ ਦਿੱਤੀ ਜਾਵੇਗੀ।
7.) ਹਰੇਕ ਖਿਡਾਰੀ 2 ਪਰੂਫ਼ ਲੈ ਕੇ ਆਵੇ ।
8.) ਦੇਰੀ ਨਾਲ ਆਉਣ ਤੇ ਓਵਰ ਕੱਟੇ ਜਾਣਗੇ। ਸਾਰੇ ਪਲੇਅਰ ਪ੍ਰੋਪਰ ਕਿਟ ਵਿੱਚ ਆਉਣ,ਚੱਪਲ ਤੇ ਕੈਪਰੀ ਵਿੱਚ ਕਿਸੇ ਨੂੰ  ਨਹੀਂ ਖੇਡਣ ਦਿੱਤਾ ਜਾਵੇਗਾ ।
9.) ਪਿੰਡ ਦੀ ਟੀਮ ਵਿੱਚ 3 ਪਲੇਅਰ ਬਾਹਰ ਦੇ ਹੋਣਗੇ। ਸ਼ਹਿਰ ਦੀ ਟੀਮ ਨਿਰੋਲ ਖੇਡੇਗੀ।
10.)ਪੂਲ ਕਲੀਅਰ ਮੈਚ ਹੋਣਗੇ।
ਟੀਮ ਐਂਟਰ :-ਹੈਪੀ ਸ਼ਰਮਾ 99142-78316, ਨਰਿੰਦਰ ਚਾਹਲ (ਨੰਦੀ)98147-76011
ਸੋਨੂੰ :-96536-30159,Google pay No 98142-78316
(ਸਾਰੇ ਮੈਚ Sk Live cricket ਚੈਨਲ ਤੇ ਦਿਖਾਏ ਜਾਣਗੇ।)
(ਕਮੈਟਰ ਮਨੀ ਸਭਰਾ )
ਪਹਿਲਾਂ ਸੈਮੀਫਾਈਨਲ ਦੌਲੇਵਾਲਾ VS ਮੱਲਾਂ ਵਾਲਾ ਜੇਤੂ ਟੀਮ ਦੌਲੇਵਾਲਾ।
ਦੂਜਾ ਸੈਮੀਫਾਈਨਲ ਜੀਰਾ VS ਜੌੜਾ ਜੇਤੂ ਟੀਮ ਜੌੜਾ।
ਫਾਈਨਲ ਮੈਚ ਦੌਲੇਵਾਲਾ VS ਜੌੜਾ ਜੇਤੂ ਟੀਮ ਦੌਲੇਵਾਲਾ।
ਜੌੜਾ ਟੀਮ ਨੇ ਪਹਿਲਾ ਬੈਟਿੰਗ ਕਰਦੇ ਹੋਏ 12 ਓਵਰਾਂ ਵਿੱਚ 153 run ਦਾ ਟਾਰਗੇਟ ਦਿੱਤਾ।
ਦੌਲੇਵਾਲਾ ਟੀਮ ਨੇ 11.2 ਓਵਰ ਵਿੱਚ 153 run ਬਣਾ ਕੇ ਜਿੱਤ ਹਾਸਲ ਕੀਤੀ।
Total 16 ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਦੌਲੇਵਾਲਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੌਲੇਵਾਲਾ ਟੀਮ ਦੇ ਖਿਡਾਰੀਆਂ ਦੇ ਨਾਮ:-ਜੱਜ ਸਿੰਘ, ਜਗਤਾਰ ਸਿੰਘ ਜੱਗਾ ਫੌਜੀ, ਸਰਬਜੀਤ ਸਿੰਘ ਬਿੱਲਾ,ਹਰਮਨ ਸਿੰਘ, ਗੁੱਗੂ ਸਿੰਘ, ਲਖਵਿੰਦਰ ਸਿੰਘ ਲੱਖਾ,ਕਾਲੂ ਬਿੱਲਾ,ਰਾਜੂ ਬਿੱਲਾ, ਸੂਬਾ ਸਿੰਘ ,ਅਮੀਰ ਸਿੰਘ ਕੋਚ ਆਦਿ ਹਾਜ਼ਰ ਸਨ।

ਜਸਵਿੰਦਰ ਸਿੰਘ ਮੰਝਲੀ ਇਕਾਈ ਪ੍ਰਧਾਨ, ਗੁਰਦੀਪ ਸਿੰਘ  ਸੀਨੀ: ਮੀਤ ਪ੍ਰਧਾਨ ਨਿਯੁਕਤ --ਬਹਿਰਾਮਕੇ

ਹਰੇਕ ਵਰਕਰ ਨੂੰ ਮਿਲੇਗਾ ਬਰਾਬਰ ਦਾ ਸਨਮਾਨ - ਅਮੀਵਾਲਾ

ਫਤਿਹਗੜ੍ਹ ਪੰਜਤੂਰ ,10 ਅਕਤੂਬਰ (ਉਂਕਾਰ ਸਿੰਘ, ਗੁਰਮੀਤ ਸਿੰਘ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਸੂਬਾ ਸਕੱਤਰ ਮਲਕੀਤ ਸਿੰਘ ਅਮੀਵਾਲਾ,  ਮਲੂਕ ਸਿੰਘ ਮਸਤੇਵਾਲਾ ਨੰਬਰਦਾਰ,ਸਹਿਰੀ ਪ੍ਰਧਾਨ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ ਇਹਨਾਂ ਆਗੂਆਂ ਦੀ ਅਗਵਾਈ ਹੇਠ ਪਿੰਡ ਮੰਝਲੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਰਬਸਮਤੀ ਨਾਲ ਮਤਾ ਪਾਸ ਕਰਕੇ ਪਿੰਡ ਮੰਝਲੀ ਦੀ ਇਕਾਈ ਬਣਾਈ ਗਈ ਜਿਸ ਵਿੱਚ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਮੰਝਲੀ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਮੀਤ ਪ੍ਰਧਾਨ ਸੁਖਦੇਵ ਸਿੰਘ, ਲਵਜੀਤ ਸਿੰਘ, ਜਨਰਲ ਸਕੱਤਰ ਸਵਰਨ ਸਿੰਘ, ਸਕੱਤਰ ਰੂਪ ਸਿੰਘ, ਪ੍ਰਚਾਰ ਸਕੱਤਰ ਗੁਰਨਾਮ ਸਿੰਘ, ਪ੍ਰੇਸ ਸਕੱਤਰ ਸਵਰਨ ਸਿੰਘ, ਕੈਸ਼ੀਅਰ ਸੁਬੇਗ ਸਿੰਘ, ਸੇਕਟਰੀ ਜਸਵੰਤ ਸਿੰਘ, ਐਗਜਿਕਟਿਵ ਮੇਂਬਰ ਹਰਮੇਸ਼ ਸਿੰਘ, ਮੇਂਬਰ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਮਲੂਕ ਸਿੰਘ, ਸਮੁੱਚੀ ਟੀਮ ਦੀ ਨਵ ਨਿਯੁਕਤ ਭਰਤੀ ਕੀਤੀ ਗਈ। ਇਸ ਸਮੇਂ ਬਹਿਰਾਮਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹਰੇਕ ਪਿੰਡ ਵਿੱਚੋਂ ਕਿਸਾਨਾਂ, ਮਜ਼ਦੂਰਾਂ ਦੀ ਭਰਤੀ ਕਰਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਨਵਾਈਆ ਜਾਣਗੀਆਂ । ਜਿਵੇ ਹੜ ਪੀੜਤਾਂ ਨੂੰ ਮੁਆਵਜ਼ਾ,  ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੜਾਉਣ ਲਈ ਐਮ ਐਸ ਪੀ ਲੇਣਾ, ਕਿਸਾਨਾਂ ਮਜ਼ਦੂਰਾਂ ਤੇ ਬੇਧਾਸਾ ਚੜਿਆ ਕਰਜਾ ਮੁਕਤ ਕਰਵਾਉਣਾ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ, ਇਹਨਾਂ ਮੁੱਦਿਆ ਤੇ ਲਗਾਤਾਰ ਸਘੰਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੋਕੇ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

ਖਾਲਸਾ ਸਕੂਲ ਦੀਆਂ ਅਧਿਆਪਕਾਂਵਾਂ ਨੇ ਸੁਖਬੀਰ ਬਾਦਲ ਨੂੰ ਦਿੱਤਾ ਮੰਗ

ਫਤਿਹਗੜ੍ਹ ਪੰਜਤੂਰ,10 ਅਕਤੂਬਰ ( ਉਂਕਾਰ ਸਿੰਘ ,ਗੁਰਮੀਤ ਸਿੰਘ )- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਹਲਕਾ ਵਾਇਜ ਮੀਟਿੰਗਾਂ ਕਰ ਰਹੇ ਹਨ  ਉਹਨਾਂ ਦੀ ਧਰਮਕੋਟ ਫੇਰੀ ਦੌਰਾਨ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਸਾਡੇ ਸਕੂਲ ਦੇ ਅਧਿਆਪਕਾਂ ਦੀਆਂ ਜਿਹੜੀਆਂ ਪੈਡਿੰਗ ਰਹਿੰਦੀਆਂ ਤਨਖਾਹਾਂ ਹਨ ਉਹ ਤੁਰੰਤ ਜਾਰੀ ਕੀਤੀਆਂ ਜਾਣ।
ਇਹ ਸਕੂਲ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ। ਅਸੀਂ ਮੰਗ ਕਰਦੀਆਂ ਹਾਂ ਕਿ ਸ਼੍ਰੋਮਣੀ ਕਮੇਟੀ ਕੋਲ ਸਾਡੀ ਆਵਾਜ਼ ਉਠਾ ਕੇ ਸਾਡੀ ਮੁਸ਼ਕਲ ਦਾ ਹੱਲ ਕਰਵਾਇਆ ਜਾਵੇ ਕਿਉਂਕਿ ਇਨੀ ਦਿਨੀ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਮਹਿੰਗਾਈ ਹੋਣ ਕਰਕੇ ਹਰ ਇੱਕ ਨੂੰ ਮਾਲੀਏ ਦੀ ਜਰੂਰਤ ਹੁੰਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਸ਼੍ਰੋਮਣੀ ਕਮੇਟੀ ਤੱਕ ਪਹੁੰਚਾ ਕੇ ਸਾਡੀ ਚਿਰਕੌਣੀ ਮੰਗ ਦਾ ਜਰੂਰ ਹੱਲ ਕਰਵਾਓਗੇ।
 ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਤੇ ਸਮੂਹ ਸਟਾਫ਼ ਮੈਂਬਰ ਅਮਰਜੀਤ ਕੌਰ (ਹਿਸਟਰੀ ਲੈਕਚਰਾਰ ),ਜਸਵਿੰਦਰ ਕੌਰ ,ਪੁਨੀਤ ਕੌਰ ਨਾਰੰਗ,ਬਲਜਿੰਦਰ ਕੌਰ ,ਬਲਵਿੰਦਰ ਕੌਰ ,ਗੁਰਜੀਤ ਕੌਰ , ਰੁਪਿੰਦਰ ਕੌਰ ,ਨਵਦੀਪ ਨਾਗਰਾ ,ਜਸਵੀਰ ਕੌਰ,ਜਗਦੀਪ ਕੌਰ,ਪਰਮਿੰਦਰ ਕੌਰ,ਮੋਨਿਕਾ ਛਾਬੜਾ ਆਦਿ ਅਧਿਆਪਕ ਸਾਹਿਬਾਨ ਹਾਜ਼ਰ ਸਨ

ਐਸ ਐਚ ਓ ਜਸਵਿੰਦਰ ਸਿੰਘ ਥਾਣਾ ਧਰਮਕੋਟ ਦੇ ਐਸ.ਐਚ.ਓ ਨਿਯੁਕਤ

ਪੁਲਿਸ ਅਤੇ ਲੋਕਾਂ ਦੇ ਸਹਿਯੋਗ ਨਾਲ ਸਮਾਜ ਹੋ ਸਕਦਾ ਨਸ਼ਾ ਮੁਕਤ, ਐਸ ਐਚ ੳ ਜਸਵਿੰਦਰ ਸਿੰਘ
 ਧਰਮਕੋਟ – (ਜਸਵਿੰਦਰ  ਸਿੰਘ  ਰੱਖਰਾ)
ਅਤੇ ਲੋਕਾਂ ਦੇ ਤਾਲਮੇਲ ਨਾਲ ਸਮਾਜ ਨੂੰ  ਨਸ਼ਾ ਮੁਕਤ ਕੀਤਾ ਜਾ ਸਕਦਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਥਾਣਾ ਧਰਮਕੋਟ ਦੇ ਨਵ ਨਿਯੁਕਤ ਐਸ.ਐਚ.ੳ, ਜਸਵਿੰਦਰ ਸਿੰਘ ਨੇ ਪ੍ਰੈਸ ਨਾਲ ਕੀਤਾ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਐਸ.ਐਸ.ਪੀ ਮੋਗਾ ਸ਼੍ਰੀ ਜੇ. ਇਲਨਚੇਲੀਅਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੂੰ  ਬੰਦ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ | ਉਹਨਾਂ ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡਾਂ ਦੇ ਨਿਵਾਸੀਆਂ ਨੂੰ  ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਹ ਉਸ ਨੂੰ  ਬੰਦ ਕਰਕੇ ਆਪਣਾ ਹੋਰ ਕੰਮਕਾਰ ਚਲਾ ਲਵੇ ਪ੍ਰੰਤੂ ਜੇਕਰ ਵਾਰਨਿੰਗ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੁੰਦਾ ਤਾਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਹਨਾਂ ਬੱਚਿਆਂ ਅਤੇ ਨੌਜਵਾਨਾਂ ਦੇ ਮਾਪਿਆਂ ਨੂੰ  ਕਿਹਾ ਕਿ ਬੱਚਿਆਂ ਨੂੰ  ਵਹੀਕਲਾਂ ਉਪਰ ਹੁਲੜਬਾਜੀ ਕਰਨ ਤੋਂ ਰੋਕਣ, ਮੈਡੀਕਲ ਸਟੋਰਾਂ ਵਾਲੇ ਬਿਨਾਂ ਡਾਕਟਰ ਦੀ ਪਰਚੀ ਤੋਂ ਕੋਈ ਵੀ ਦਵਾਈ ਜਾਂ ਸਰਿੰਜ ਨਾ ਦੇਣ, ਲੋਕ ਆਪਣੇ ਵਹੀਕਲਾਂ ਦੇ ਕਾਗਜ ਪੂਰੇ ਰੱਖਣ | ਉਹਨਾਂ ਵਿਸ਼ੇਸ ਤੌਰ ਤੇ ਆਖਿਆ ਕਿ ਕਿਸੇ ਖਿਲਾਫ ਮੁਕੱਦਮਾ ਦਰਜ ਕਰ ਲੈਣ ਨਾਲ ਹੀ ਮਸਲੇ ਦਾ ਹੱਲ ਨਹੀਂ ਹੁੰਦਾ, ਸਗੋਂ ਇਕ ਵਿਸੇਸ਼ ਮੁਹਿੰਮ ਤਹਿਤ ਗਲਤੀ ਕਰਨ ਵਾਲੇ ਨੂੰ  ਵਾਰਨਿੰਗ ਦਿੱਤੀ ਜਾਵੇਗੀ ਪ੍ਰੰਤੂ ਫਿਰ ਵੀ ਜੇਕਰ ਕੋਈ ਕੁਤਾਹੀ ਕਰੇਗਾ ਤਾਂ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ |

ਸਟੇਟ ਐਵਾਰਡੀ ਰਾਜਪਾਲ ਕੌਰ ਨੇ ਪਤੀ ਪਰਮਜੀਤ ਸਿੰਘ ਸਮੇਤ ਵਿਆਹ ਵਰੇਗੰਢ ਮੌਕੇ ਕੀਤਾ ਖੂਨਦਾਨ

ਇਹ ਸੁਪਰ ਖੂਨਦਾਨੀ ਜੋੜੀ ਹੋਰਨਾਂ ਲਈ ਪ੍ਰੇਰਨਾ ਸਰੋਤ - ਲੂੰਬਾ

ਮੋਗਾ (ਜਸਵਿੰਦਰ ਸਿੰਘ ਰੱਖਰਾ) 20 ਵਾਰ ਖੂਨਦਾਨ ਕਰਕੇ ਪਿਛਲੇ ਸਾਲ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਹੱਥੋਂ ਸਟੇਟ ਐਵਾਰਡ ਹਾਸਲ ਕਰਨ ਵਾਲੀ ਮੋਗਾ ਜਿਲ੍ਹੇ ਦੀ ਪਹਿਲੀ ਔਰਤ ਰਾਜਪਾਲ ਕੌਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੇ ਪਤੀ ਮਾ. ਪਰਮਜੀਤ ਸਿੰਘ ਸਮੇਤ ਬਲੱਡ ਬੈਂਕ ਫਾਜਿਲਕਾ ਵਿਖੇ ਖੂਨਦਾਨ ਕੀਤਾ । ਜਿਕਰਯੋਗ ਹੈ ਕਿ ਰਾਜ ਪੱਧਰੀ ਖੇਡਾਂ ਕਾਰਨ ਇਹ ਜੋੜੀ ਖੇਡਾਂ ਵਿੱਚ ਭਾਗ ਲੈਣ ਲਈ ਫਾਜਿਲਕਾ ਗਈ ਹੋਈ ਸੀ।ਇਹ ਜੋੜੀ ਆਪਣਾ ਹਰ ਜਨਮ ਦਿਨ ਅਤੇ ਵਿਆਹ ਵਰੇਗੰਢ ਖੂਨਦਾਨ ਕਰਕੇ ਮਨ ਆਉੰਦੇ ਹਨ ਤੇ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਬਲੱਡ ਬੈਂਕ ਸਿਵਲ ਹਸਪਤਾਲ ਫਾਜਿਲਕਾ ਪਹੁੰਚ ਕੇ ਖੂਨਦਾਨ ਕੀਤਾ। ਇਹ ਵੀ ਜਿਕਰਯੋਗ ਹੈ ਕਿ ਉਨ੍ਹਾਂ ਦੇ ਪਤੀ ਮਾ ਪਰਮਜੀਤ ਸਿੰਘ ਵੀ ਹੁਣ  ਤੱਕ 30 ਵਾਰ ਖੂਨਦਾਨ ਕਰ ਚੁੱਕੇ ਹਨ । ਸਿਹਤ ਵਿਭਾਗ ਵਿੱਚ ਸੀ ਐਚ ਓ ਦੇ ਅਹੁਦੇ ਤੇ ਸਰਕਾਰੀ ਡਿਸਪੈਂਸਰੀ ਸਲੀਣਾ ਵਿਖੇ ਤਾਇਨਾਤ ਰਾਜਪਾਲ ਕੌਰ ਅਤੇ ਸਰਕਾਰੀ ਮਿਡਲ ਸਕੂਲ ਰੱਤੀਆਂ ਵਿੱਚ ਡੀ ਪੀ ਦੇ ਅਹੁਦੇ ਤੇ ਤਾਇਨਾਤ ਉਨ੍ਹਾਂ ਦੇ ਪਤੀ ਪਰਮਜੀਤ ਸਿੰਘ, ਜਿੱਥੇ ਖੇਡਾਂ ਵਿੱਚ ਅਣਗਿਣਤ ਉਪਲਬਧੀਆਂ ਆਪਣੇ ਨਾਮ ਕਰ ਚੁੱਕੇ ਹਨ, ਉਥੇ ਖੂਨਦਾਨ ਦੇ ਖੇਤਰ ਵਿੱਚ ਵੀ ਮੋਹਰੀ ਭੂਮਿਕਾ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ। ਇਸ ਮੌਕੇ ਮੋਗੇ ਦੀ ਇਸ ਸੁਪਰ ਖੂਨਦਾਨੀ ਜੋੜੀ ਨੂੰ ਵਿਆਹ ਵਰੇਗੰਢ ਦੀਆਂ ਵਧਾਈਆਂ ਦਿੰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਉਨ੍ਹਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਵੀ ਚੰਗਾ ਹੁੰਦਾ ਜੇਕਰ ਪੰਜਾਬ ਸਰਕਾਰ ਇਸ ਖੂਨਦਾਨੀ ਜੋੜੀ ਨੂੰ ਸੁਪਰ ਖੂਨਦਾਨੀ ਜੋੜੀ ਦੇ ਖਿਤਾਬ ਨਾਲ ਨਿਵਾਜਦੀ ਅਤੇ ਇਕੱਠਿਆਂ ਦਾ ਸਨਮਾਨ ਕਰਦੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਰ ਜਿਲ੍ਹੇ ਵਿੱਚ ਇੱਕ ਅਜਿਹੀ ਸੁਪਰ ਖੂਨਦਾਨੀ ਜੋੜੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਹੋਰਾਂ ਜੋੜਿਆਂ ਨੂੰ ਵੀ ਖੂਨਦਾਨ ਦੀ ਪ੍ਰੇਰਨਾ ਮਿਲੇ। ਉਹਨਾਂ ਇਸ ਜੋੜੀ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਦੀ ਪਿਰਤ ਪਾਉਣੀ ਚਾਹੀਦੀ ਹੈ। ਇਸ ਮੌਕੇ ਰਾਜਪਾਲ ਕੌਰ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੋਣ ਕਰਕੇ ਉਸ ਕੋਲ ਖੂਨ ਦੀ ਲੋੜ ਵਾਲੀਆਂ ਔਰਤਾਂ ਆਉਂਦੀਆਂ ਰਹਿੰਦੀਆਂ ਹਨ, ਇਸ ਲਈ ਮੇਰੇ ਅੰਦਰ ਉਨ੍ਹਾਂ ਦੀ ਮੱਦਦ ਕਰਨ ਦਾ ਖਿਆਲ ਉਠਿਆ ਤਾਂ ਮੈਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਤੋਂ ਪ੍ਰੇਰਨਾ ਲੈ ਕੇ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਮੇਰੇ ਪਤੀ ਮੇਰੇ ਤੋਂ ਵੀ ਅੱਠ ਸਾਲ ਪਹਿਲਾਂ ਦੇ ਖੂਨਦਾਨ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਆਪੋ ਆਪਣੇ ਜਨਮ ਦਿਨ ਤੇ ਖੂਨਦਾਨ ਕਰਦੇ ਹਾਂ ਤੇ ਵਿਆਹ ਵਰੇਗੰਢ ਮੌਕੇ ਇਕੱਠੇ ਖੂਨਦਾਨ ਕਰਦੇ ਹਾਂ, ਜਿਸ ਨਾਲ ਸਾਨੂੰ ਅਸੀਮ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਸਭ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉੰਦੀ। ਇਸ ਮੌਕੇ ਡਾ ਐਸ ਕੇ ਜਿੰਦਲ, ਟਹਿਲ ਸਿੰਘ ਫਾਜਿਲਕਾ, ਨਿਰਪਾਲ ਕੌਰ, ਰਣਜੀਤ ਸਿੰਘ ਅਤੇ ਭੋਲਾ ਸਿੰਘ ਆਦਿ ਹਾਜਰ ਸਨ।

ਮਾਨਸਿਕ ਸਿਹਤ ਦਿਵਸ  ਮਨਾਇਆ

ਮਾਨਸਿਕ ਸਿਹਤ  ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ.   ਡਾ. ਰਾਜੇਸ਼  ਅੱਤਰੀ  ਸਿਵਿਲ  ਸਰਜਨ   

ਮੋਗਾ ( ਜਸਵਿੰਦਰ  ਸਿੰਘ  ਰੱਖਰਾ  )            ਪੰਜਾਬ  ਸਰਕਾਰ  ਦੇ  ਹੁਕਮਾਂ ਅਨੁਸਾਰ.  ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ  ਦੇ  ਵੱਖ ਵੱਖ 18 ਓਟ ਕੇਂਦਰਾਂ ਅਤੇ  ਵੱਖ ਵੱਖ  ਮੁੜ ਵਸੇਬਾ  ਅਤੇ ਨਸ਼ਾ  ਛੁਡਾਉ ਕੇਂਦਰਾਂ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ. ਇਸ  ਮੌਕੇ. ਸਰਕਾਰੀ ਨਰਸਿੰਗ ਸਕੂਲ  ਵਿਚ  ਵੀ.  ਮਾਨਸਿਕ ਸਿਹਤ  ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਅਤੇ ਇਸ ਸੈਮੀਨਾਰ ਵਿੱਚ ਡਾ ਰਾਜੇਸ਼ ਅੱਤਰੀ  ਨੇ  ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ.  ਉਹਨਾਂ ਕਿਹਾ  ਕਿ  ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਬਹੁਤ  ਜਰੂਰੀ ਹੈ.   ਇਸ ਮੌਕੇ ਡਾ. ਸੀ  ਪੀ  ਸਿੰਘ ਮਾਨਸਿਕ  ਅਤੇ  ਦਿਮਾਗੀ  ਰੋਗਾਂ ਦੇ ਮਾਹਿਰ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਸਾਲ ਦਾ ਥੀਮ "ਮਾਨਸਿਕ ਸਿਹਤ ਜਨ ਸਮੂਹ ਦਾ ਮਨੁੱਖੀ ਹੱਕ ਹੈ "
ਉਨਾਂ ਮਾਨਸਿਕ ਰੋਗਾਂ ਦੇ ਕਾਰਨ ਅਤੇ ਉਪਾਅ ਬਾਰੇ ਵਿਸਥਾਰ ਸਹਿਤ ਜਾਗਰੂਕ ਕੀਤਾ। ਉਹਨਾਂ  ਨੇ ਟੈਲੀ ਮਾਨਸ ਪੰਜਾਬ ਬਾਰੇ ਵੀ ਚਾਨਣਾਂ ਪਾਈਆਂ.  ਅਤੇ  ਕਿਹਾ  ਕਿ   ਨਸ਼ੇ  ਦੀ ਲੱਤ  ਬਾਰੇ ਟੋਲ  ਫ੍ਰੀ ਨੰਬਰ  14416 ਤੇ  ਗੱਲ ਕਰ ਸਕਦੇ ਹੋ. ਇਸ  ਮੌਕੇ  ਸੀਨੀਅਰ  ਮੈਡੀਕਲ ਅਫਸਰ  ਡਾ ਸੁਖਪ੍ਰੀਤ ਬਰਾੜ  ਨੇ ਵੀ ਅਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਮਾਨਸਿਕ ਸਿਹਤ ਬਾਰੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ. ਇਸ ਮੌਕੇ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰ ਸਹਿਬਾਨ, ਕੌਸ਼ਲਰ ਪੂਜਾ  ਰਿਸ਼ੀ  ਸਿਵਲ ਹਸਪਤਾਲ ਵੀ ਹਾਜ਼ਿਰ ਸਨ.

ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਮੀਟਿੰਗ

ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਕਰਵਾਈ ਮੁਹੱਈਆ
ਮਗਨਰੇਗਾ ਅਧੀਨ ਕੰਮ ਕਰਦਾ ਹਰੇਕ ਯੋਗ ਲਾਭਪਾਤਰੀ ਹੋਵੇ ਉਸਾਰੀ ਕਿਰਤੀ ਵਜੋਂ ਰਜਿਸਟਰਡ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 10 ਅਕਤੂਬਰ:(ਜਸਵਿੰਦਰ ਸਿੰਘ ਰੱਖਰਾ)
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਵੱਲੋਂ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਮੋਗਾ ਦੇ ਸਮੂਹ ਗ੍ਰਾਮ ਰੋਜ਼ਗਾਰ ਸਹਾਇਕਾਂ ਨਾਲ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਗ੍ਰਾਮ ਰੁਜ਼ਗਾਰ ਸਹਾਇਕਾਂ ਲਈ ਮਗਨਰੇਗਾ ਅਧੀਨ ਕੰਮ ਕਰ ਰਹੇ ਐਕਟਿਵ ਜਾਬਕਾਰਡ ਹੋਲਡਰਾਂ ਦੇ ਉਸਾਰੀ ਕਿਰਤੀ ਵਜੋਂ ਲਾਭਪਾਤਰੀ ਕਾਰਡ ਬਣਾਉਣ ਲਈ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ। ਇਹ ਟ੍ਰੇਨਿੰਗ ਕਿਰਤ ਇੰਸਪੈਕਟਰ ਰਨਜੀਵ ਸੋਢੀ ਅਤੇ ਅਮਨਦੀਪ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੈਨੇਜਰ ਸੇਵਾ-ਕੇਂਦਰ ਮੋਗਾ ਰੋਸ਼ਨ ਲਾਲ ਨੂੰ ਸੇਵਾ-ਕੇਂਦਰਾਂ ਰਾਹੀਂ ਮਗਨਰੇਗਾ ਵਰਕਰਾਂ ਦੀ ਉਸਾਰੀ ਕਿਰਤੀ ਵਜੋਂ ਰਜਿਸਟ੍ਰੇਸ਼ਨ ਪਹਿਲ ਦੇ ਆਧਾਰ ਉੱਪਰ ਕਰਵਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਲਾਭਪਾਤਰੀ ਰਜਿਸਟਰਡ ਹੋਣ ਤੇ ਉਸ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਬਹੁਤ ਸਾਰੀਆਂ ਭਲਾਈ ਸਕੀਮਾਂ ਦਾ ਲਾਹਾ ਮਿਲਦਾ ਹੈ, ਇਸ ਲਈ ਕੋਈ ਵੀ ਲਾਭਪਾਤਰੀ ਇਸ ਸਕੀਮ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਗ੍ਰਾਮ ਰੋਜ਼ਗਾਰ ਸਹਾਇਕਾਂ ਅਧੀਨ ਕੰਮ ਕਰਦੀ ਹਰੇਕ ਯੋਗ ਮਜ਼ਦੂਰ ਨੂੰ ਇਨ੍ਹਾਂ ਸਕੀਮਾਂ ਦਾ ਲਾਹਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਬੱਚੀ ਦੇ ਜਨਮ ਸਮੇਂ 5 ਹਜ਼ਾਰ, ਜੇਕਰ ਲਾਭਪਾਤਰੀ ਇਸਤਰੀ ਹੋਵੇ ਤਾਂ 21 ਹਜ਼ਾਰ,  ਲੜਕੀ ਦੇ ਜਨਮ ਸਮੇਂ 75 ਹਜ਼ਾਰ ਦੀ ਐਫ.ਡੀ.ਆਰ., ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਲਈ ਵਜ਼ੀਫਾ, ਲੜਕੀ ਦੀ ਸ਼ਾਦੀ ਸਮੇਂ 51 ਹਜ਼ਾਰ ਸ਼ਗਨ ਸਕੀਮ, ਪਰਿਵਾਰ ਦੇ ਇਲਾਜ ਲਈ ਆਯੂਸ਼ਮਾਨ ਸਕੀਮ ਅਧੀਨ 5 ਲੱਖ ਰੁਪਏ ਇਲਾਜ ਖਰਚਾ, ਕੰਮ ਕਰਦੇ ਸਮੇਂ/ਹਾਦਸੇ ਦੌਰਾਨ ਲਾਭਪਾਤਰੀ ਦੀ ਮੌਤ ਲਈ 4 ਲੱਖ ਰੁਪਏ, ਕੁਦਰਤੀ ਮੌਤ ਹੋਣ ਤੇ 2 ਲੱਖ ਰੁਪਏ ਅਤੇ ਦਾਹ-ਸੰਸਕਾਰ ਅਦਿ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਇਨ੍ਹਾਂ ਸਕੀਮਾਂ ਤਹਿਤ ਮਿਲਦੀ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਧਾਰਮਿਕ ਸਥਾਨ ਦੀ ਯਾਤਰਾ ਲਈ 2 ਸਾਲ ਬਾਅਦ 10 ਹਜ਼ਾਰ ਰੁਪਏ ਐਲ.ਟੀ.ਸੀ ਸਕੀਮ ਅਧੀਨ ਲਾਭ ਵੀ ਮਿਲਦਾ ਹੈ।
ਇੰਸਪੈਕਟਰ ਰਨਜੀਵ ਸੋਢੀ ਨੇ ਰੋਜ਼ਗਾਰ ਸਹਾਇਕਾਂ ਨੂੰ ਦੱਸਿਆ ਕਿ ਬਤੌਰ ਉਸਾਰੀ ਲਾਭਪਾਤਰੀ ਰਜਿਸਟ੍ਰੇਸ਼ਨ ਦੀ ਫੀਸ 25 ਰੁਪਏ ਇੱਕ ਵਾਰ ਅਤੇ 10 ਪ੍ਰਤੀ ਮਹੀਨਾ ਅੰਸ਼ਦਾਨ ਅਦਾ ਕਰਕੇ ਇੱਕ ਸਾਲ/ਤਿੰਨ ਸਾਲ ਲਈ ਨੇੜੇ ਦੇ ਸੇਵਾ-ਕੇਂਦਰ, ਕਾਮਨ ਸਰਵਿਸ ਸੈਂਟਰ (ਸੀ.ਐੱਸ.ਸੀ) ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਲੇਅ ਸਟੋਰ ਤੋਂ ਪੰਜਾਬ ਕਿਰਤੀ ਸਹਾਇਕ ਐਪ ਡਾਊਨਲੋਡ ਕਰਕੇ ਲਾਭਪਾਤਰੀ ਖੁਦ ਵੀ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ ਹੈ। ਗ੍ਰਾਮ ਰੋਜ਼ਗਾਰ ਸਹਾਇਕਾਂ ਨੂੰ ਰਜਿਸਟ੍ਰੇਸ਼ਨ ਕਰਨ ਸਬੰਧੀ ਪ੍ਰੋਸੈਸ ਬਾਰੇ ਅਤੇ ਪੰਜਾਬ ਕਿਰਤੀ ਸਹਾਇਕ ਐਪ ਰਾਹੀਂ ਰਜਿਸਟ੍ਰੇਸ਼ਨ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਟ੍ਰੇਨਿੰਗ ਕੈਂਪ ਜਾਰੀ ਰਹਿਣਗੇ ਤਾਂ ਜੋ ਪਿੰਡਾਂ ਵਿੱਚ ਮਗਨਰੇਗਾ ਅਧੀਨ ਕੰਮ ਕਰ ਰਹੇ ਅਤੇ ਉਸਾਰੀ ਨਾਲ ਸਬੰਧਤ ਕੰਮ ਕਰਦੇ ਵਿਅਕਤੀ  ਵੱਧ ਤੋਂ ਵੱਧ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਕੋਲ ਰਜਿਸਟ੍ਰੇਸ਼ਨ ਕਰਵਾ ਕੇ ਸਕੀਮਾਂ ਦਾ ਲਾਭ ਉਠਾ ਸਕਣ।

ਵਿਭਾਗ ਪੱਧਰ ਦੇ ਬਾਲ ਸ਼ਿਵਰ ਦਾ ਆਰੰਭ

ਭੀਖੀ,10ਅਕਤੂਬਰ ( ਕਮਲ ਜਿੰਦਲ ) ਸਥਾਨਿਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਵਿਖੇ ਸਰਵਹਿੱਤਕਾਰੀ ਸਿੱਖਿਆਂ ਸੰਮਤੀ, ਜਲੰਧਰ ਦੁਆਰਾ ਆਯੋਜਤ ਵਿਭਾਗ ਪੱਧਰ ਦਾ ਬਾਲ ਮੇਲੇ ਦਾ ਆਰੰਭ ਕੀਤਾ ਗਿਆ।ਇਹ ਬਾਲ ਮੇਲਾ 10 ਤੋਂ 12 ਅਕਤੂਬਰ, 2023 ਤੱਕ ਚੱਲੇਗਾ। ਜਿਸ ਵਿੱਚ ਮਾਨਸਾ ਵਿਭਾਗ ਦੇ 07 ਸਕੂਲਾਂ ਵਿੱਚੋ ਲੱਗਭੱਗ 320 ਬੱਚਿਆਂ ਨੇ ਭਾਗ ਲਿਆ।ਇਸ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਸੱਭਿਆਚਾਰ ਗਤੀਵਿਧੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਦੇ ਸੁਰੂਆਤ ਵਿੱਚ ਮਾਨਸਾ ਜਿਲ੍ਹੇ ਦੇ ਐਮ.ਐਲ.ਏ ਵਿਜੈ ਸਿੰਗਲਾ ਨੇ ਉਦਘਾਟਨ ਕੀਤਾ।ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਪ੍ਰਬੰਧਕ ਅਮਿ੍ਰਤ ਪਾਲ ਜਿੰਦਲ, ਸੀਨੀਅਰ ਪ੍ਰਧਾਨ ਤੇਜਿੰਦਰਪਾਲ ਜਿੰਦਲ, ਵਾਇਸ ਪ੍ਰਧਾਨ ਪਰਸੋਤਮ ਮੱਤੀ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਮਾਂ ਵਰਿੰਦਰ ਸੋਨੀ ਹਾਜਿਰ ਸਨ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਪਹੁੰਚੇ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ

ਗੁਰੂ ਨਾਨਕ ਕਾਲਜ ਵਿਚ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਲੁਧਿਆਣਾ, 9 ਅਕਤੂਬਰ(ਟੀ. ਕੇ.) 64ਵਾਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ (ਜ਼ੋਨ ਬੀ) ਅੱਜ ਤੋਂ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ।ਇਸ ਫੈਸਟੀਵਲ ਵਿਚ ਵੱਖ-ਵੱਖ ਮੁਕਾਬਲਿਆਂ ਲਈ ਵੱਖ ਵੱਖ 9 ਕਾਲਜਾਂ ਦੇ ਵਿਦਿਆਰਥੀਆਂ ਹਿੱਸਾ ਲੈ ਰਹੇ ਹਨ। ਇਸ ਮੌਕੇ ਪ੍ਰੋਫ਼ੈਸਰ ਸੰਜੇ ਕੌਸ਼ਿਕ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ: ਹਰਸਿਮਰਤ ਕੌਰ ਗਰੇਵਾਲ, ਏ.ਸੀ.ਐਸ.ਟੀ. ਪੰਜਾਬ ਗੁਡਸ ਐਂਡ ਸਰਵਿਸ ਟੈਕਸ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ: ਰੋਹਿਤ ਕੁਮਾਰ ਸ਼ਰਮਾ, ਡਾਇਰੈਕਟਰ ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਹਾਜ਼ਰ ਸਨ। ਇਸ ਮੌਕੇ  ਕਾਲਜਾਂ ਦੇ ਵਿਦਿਆਰਥੀਆਂ ਅਤੇ ਪ੍ਰਿੰਸੀਪਲਾਂ ਸਮੇਤ ਸਾਰੇ ਪਤਵੰਤਿਆਂ ਨੂੰ  ਇੰਜਨੀਅਰ ਗਰਵਿੰਦਰ ਸਿੰਘ ਜਨਰਲ ਸਕੱਤਰ ਕਾਲਜ ਪ੍ਰਬੰਧਕ ਕਮੇਟੀ ਵਲੋਂ ਜੀ ਆਇਆਂ ਆਖਿਆ ਗਿਆ ਜਦਕਿ ਡਾ ਮਨੀਤਾ ਕਾਹਲੋਂ ਪ੍ਰਿੰਸੀਪਲ  ਸੰਬੋਧਨ ਕਰਦਿਆਂ ਕਿਹਾ ਕਿ “ਸਾਡੀ ਨੌਜਵਾਨ ਪੀੜ੍ਹੀ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਹੈ ਅਤੇ ਉਹ ਸਾਡੇ ਦੇਸ਼ ਦਾ ਭਵਿੱਖ ਹਨ। "ਅਜਿਹੇ  ਸਮਾਗਮ ਵਿਦਿਆਰਥੀਆਂ ਅੰਦਰ ਜਿੰਦਗੀ ਵਿੱਚ ਅੱਗੇ ਵਧਣ ਅਤੇ ਖੁਸ਼ਹਾਲ ਹੋਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਦੇ ਹਨ।ਇਸ ਮੌਕੇ ਡਾ: ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਸਿੱਖਿਆ ਅਤੇ ਵਿਦਿਆਰਥਣਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਸਮਾਗਮਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਇਸ ਮੌਕੇ ਪਹਿਲੇ ਦਿਨ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੇ ਕਰਵਾਏ ਗਏ ਮੁਕਾਬਲੇਬਾਜ਼ੀ ਦੇ ਨਤੀਜੇ ਇਸ ਪ੍ਰਕਾਰ ਰਹੇ - 

ਸਮੂਹ ਸ਼ਬਦ ਗਾਇਨ-

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ

 ਸ਼ਬਦ ਗਾਇਨ (ਵਿਅਕਤੀਗਤ )

1. ਚਾਹਤ ਜਖੂ, ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

2. ਸਿਮਰਨਦੀਪ ਕੌਰ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ

3. ਤਰਨਜੀਤ ਕੌਰ ਲਾਂਬਾ, ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ।

ਸਮੂਹ ਭਜਨ ਗਾਇਨ-

1. ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

3. ਐੱਸ ਡੀ. ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਏ. ਐੱਸ. ਕਾਲਜ ਫਾਰ ਵੂਮੈਨ, ਖੰਨਾ

 ਭਜਨ ਗਾਇਨ(ਵਿਅਕਤੀਗਤ ਪੁਰਸਕਾ)

1. ਅਨੀਸ਼ਾ, ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

2. ਹਰਪ੍ਰੀਤ ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਦੀਆ, ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

ਕਲਾਸੀਕਲ ਵੋਕਲ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਡੀ. ਡੀ. ਜੈਨ ਮੈਮੋਰੀਅਲ ਕਾਲਜ, ਲੁਧਿਆਣਾ

3. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਅਤੇ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ

ਕੁਇਜ ਮੁਕਾਬਲੇ 

1. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

2. ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

ਵਿਰਾਸਤੀ ਕੁਇਜ਼:

1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ

2. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ

3. ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ

ਗੁੱਡੀਆਂ ਪਟੋਲੇ ਬਣਾਉਣਾ:

1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ ਅਤੇ ਲੜਕੀਆਂ ਲਈ ਸਰਕਾਰੀ ਕਾਲਜ, ਲੁਧਿਆਣਾ।

ਛਿੱਕੂ ਬਣਾਉਣਾ:

1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ

ਪਰਾਂਦਾ ਬਣਾਉਣਾ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ

3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ।

ਨਾਲੇ ਬਣਾਉਣਾ

1. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ

2. ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ

ਟੋਕਰੀ ਬਣਾਉਣਾ:

1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

2. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

3 ਸਰਕਾਰੀ ਕਾਲਜ ਲੜਕੀਆਂ ਲੁਧਿਆਣਾ

ਫੈਸਟੀਵਲ ਦੇ ਹੋਰ ਮੁਕਾਬਲਿਆਂ ਦੇ ਨਤੀਜੇ 
ਗੀਤ ਉਚਾਰਨ :
1. ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਗ਼ਜ਼ਲ ਗਾਇਨ
1. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ

ਸਮੂਹ ਗੀਤ ਗਾਇਨ 
1. ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ & ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਗਰੁੱਪ ਗੀਤ: (ਵਿਅਕਤੀਗਤ ਇਨਾਮ)
1. ਸਿਮਰਨਦੀਪ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਲੁਧਿਆਣਾ
2. ਸਨੇਹ ਮੈਰੀ, ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
3. ਸਨਿਗਧਾ ਸਰਕਾਰ, ਖਾਲਸਾ ਕਾਲਜ ਫਾਰ ਵੂਮੈਨ ਅਤੇ ਤਰਨਜੀਤ ਕੌਰ, ਰਾਮਗੜ੍ਹੀਆ ਗਰਲਜ਼ ਕਾਲਜ।
ਮਿੱਟੀ ਦੇ ਖਿਡਾਉਣੇ:
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ                     
2. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ                          
3.  ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ।
ਖਿੱਦੋ ਬਣਾਉਣਾ:
1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ & ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
ਪੀੜ੍ਹੀ ਬਣਾਉਣਾ:
1. ਏ.ਐੱਸ. ਕਾਲਜ ਫਾਰ ਵੂਮੈਨ, ਖੰਨਾ
2. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਅਤੇ ਐੱਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ
ਰੱਸਾ ਵੱਟਣਾ:
1. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ
2. ਐੱਸ ਡੀ ਪੀ ਕਾਲਜ ਫ਼ਾਰ ਵੂਮੈਨ, ਲੁਧਿਆਣਾ
3. ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ
ਈਨੂ ਬਣਾਉਣਾ:
1. ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ
2. ਰਾਮਗੜ੍ਹੀਆ ਗਰਲਜ਼ ਕਾਲਜ ਮਿਲਰ ਗੰਜ, ਲੁਧਿਆਣਾ
3. ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੂਮੈਨ, ਲੁਧਿਆਣਾ & ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ

ਕਿਸਾਨ ਮੇਲਿਆਂ ਦੀ ਸਫ਼ਲਤਾ ਲਈ ਸਮੁੱਚੇ ਸਟਾਫ਼ ਦਾ ਧੰਨਵਾਦ ਸਮਾਰੋਹ ਹੋਇਆ

ਲੁਧਿਆਣਾ 9 ਅਕਤੂਬਰ(ਟੀ. ਕੇ. ) ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਕਿਸਾਨ ਮੇਲਿਆਂ ਦੇ ਸਫ਼ਲ ਆਯੋਜਨ ਤੋਂ ਬਾਅਦ ਇੱਕ ਇਕੱਤਰਤਾ ਹੋਈ । ਇਸ ਇਕੱਤਰਤਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ ਪੀ ਕੇ ਛੁਨੇਜਾ, ਡਾ ਸ਼ੰਮੀ ਕਪੂਰ, ਡਾ ਮਾਨਵ ਇੰਦਰਾ ਸਿੰਘ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਕਿਰਨਜੋਤ ਸਿੱਧੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸਮੇਤ ਖੇਤਰੀ ਖੋਜ ਕੇਂਦਰਾਂ ਦੇ ਅਧਿਕਾਰੀ, ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ, ਅਧਿਆਪਕ, ਗੈਰ ਅਧਿਆਪਨੀ ਅਮਲਾ ਅਤੇ ਦਿਹਾੜੀਦਾਰ ਕਾਮਿਆਂ ਸਮੇਤ ਭਾਰੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।
 
ਇਸ ਮੌਕੇ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ  ਇਸ ਵਾਰ ਵੀ 6 ਖੇਤਰੀ ਮੇਲੇ ਅਤੇ ਪੀ.ਏ.ਯੂ. ਦਾ ਦੋ ਰੋਜ਼ਾ ਮੇਲਾ ਆਯੋਜਿਤ ਕੀਤੇ ਗਏ। ਉਹਨਾਂ ਕਿਹਾ ਕਿ ਇਹ ਮੇਲੇ ਯੂਨੀਵਰਸਿਟੀ ਵਲੋਂ ਕੀਤੀ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਦਾ ਉਪਰਾਲਾ ਬਣੇ ਹਨ ।  ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਇਨ੍ਹਾਂ ਮੇਲਿਆਂ ਵਿਚ ਸ਼ਾਮਿਲ ਹੋ ਕੇ ਪੀ ਏ ਯੂ ਉੱਪਰ ਅਪਣਾ ਭਰੋਸਾ ਪ੍ਰਗਟਾਇਆ ਹੈ।  ਚਲਾਉਣ ਲਈ ਬਹੁਤ ਮਿਹਨਤ ਕੀਤੀ । ਇਸਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਨੇ ਮੇਲੇ ਤੋਂ ਅਗਲੇ ਹੀ ਦਿਨ ਯੂਨੀਵਰਸਿਟੀ ਨੂੰ ਮੁੜ ਤੋਂ ਸਾਫ਼-ਸੁਥਰੀ ਬਨਾਉਣ ਲਈ  ਯੋਗਦਾਨ ਦਿੱਤਾ । ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਦੇਸ਼ ਦੀ ਅੱਧੀ ਤੋਂ ਵੱਧ ਮਸੀਨਰੀ ਵਿਕਸਿਤ ਕੀਤੀ ਹੈ। ਇਹ ਸਾਡੇ ਮਸੀਨਰੀ ਮਾਹਿਰਾਂ ਲਈ ਮਾਣ ਵਾਲੀ ਗੱਲ ਹੈ। ਨਾਲ ਹੀ ਖੋਜ ਮਾਹਿਰਾਂ ਨੇ ਫ਼ਸਲ ਦੀ ਬਰੀਡਿੰਗ ਬਾਰੇ ਬੜਾ ਉੱਘਾ ਕਾਰਜ ਕੀਤਾ ਹੈ। ਪੀ ਆਰ 126 ਅਤੇ ਪੀ ਬੀ ਡਬਲਿਊ 826 ਅਜਿਹੀਆਂ ਕਿਸਮਾਂ ਹਨ ਜੋ ਪੀ ਏ ਯੂ ਨੇ ਪੈਦਾ ਕੀਤੀਆਂ ਅਤੇ ਰਾਜ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਨੇ ਚਾਅ ਨਾਲ ਆਨਲਾਈਨ ਵੀ ਵੇਖਿਆ ਹੈ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਹੀ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਰੈਂਕਿੰਗ ਵਾਲੀ ਖੇਤੀ ਯੂਨੀਵਰਸਿਟੀ ਬਣੀ ਹੈ। ਮੇਲਿਆਂ ਦੀ ਸਫਲਤਾ ਵੀ ਸਾਰੇ ਅਮਲੇ ਦੀ ਸਾਂਝ ਦਾ ਪ੍ਰਤੀਕ ਹੈ।


 
ਇਸ ਇਕੱਤਰਤਾ ਲਈ ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ । ਉਹਨਾਂ ਕਿਹਾ ਕਿ ਮੇਲਿਆਂ ਵਿਚ ਰਿਕਾਰਡ ਤੋੜ ਇਕੱਠ ਨੇ ਸਾਰੇ ਪਸਾਰ ਕਰਮੀਆਂ ਦਾ ਹੌਸਲਾ ਵਧਾਇਆ ਹੈ। ਇਸਦਾ ਕਾਰਨ ਖੋਜੀਆਂ ਵਲੋਂ ਕੀਤੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਖੋਜਾਂ ਨੂੰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਮੇਲਿਆਂ ਬਾਰੇ ਲੜੀਵਾਰ ਢੰਗ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਲੁਧਿਆਣੇ ਮੇਲੇ ਦੇ ਪਹਿਲੇ ਦਿਨ ਤੋਂ ਲੈ ਕੇ ਕਿਸਾਨਾਂ ਨੇ ਆਪਣਾ ਸਹਿਯੋਗ ਤੇ ਉਤਸ਼ਾਹ ਦਿਖਾਇਆ। ਡਾ. ਬੁੱਟਰ ਨੇ ਖੇਤਰੀ ਖੋਜ ਕੇਂਦਰਾਂ ਵਿੱਚ ਹੋਏ ਮੇਲਿਆਂ ਨੂੰ ਸਫਲਤਾ ਨਾਲ ਯੂਨੀਵਰਸਿਟੀ ਦੀ ਗੱਲ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਕਿਹਾ।
 
ਅੰਤ ਵਿੱਚ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜਿਨਾਂ ਨੇ ਕਿਸਾਨ ਮੇਲ਼ਿਆਂ ਦੀ ਜੜ ਲਾਈ । ਉਹਨਾਂ ਆਸ ਪ੍ਰਗਟਾਈ ਕਿ ਨਵੀਂ ਪੀੜੀ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਏਗੀ ।
 
ਮੰਚ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ ।
 
ਇਸ ਮੌਕੇ ਮੇਲਿਆਂ ਬਾਰੇ ਪੀ.ਏ.ਯੂ., ਸੰਚਾਰ ਕੇਂਦਰ ਦੇ ਡਿਪਟੀ ਡਾਇਰੈਕਟਰ (ਟੀਵੀ) ਡਾ. ਅਨਿਲ ਸ਼ਰਮਾ ਵੱਲੋਂ ਬਣਾਈ ਡਾਕੂਮੈਂਟਰੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ । ਚਾਹ ਦੇ ਕੱਪ ਤੇ ਲੱਡੂ ਪਕੌੜਿਆਂ ਨਾਲ ਇਸ ਇਕੱਤਰਤਾ ਦੀ ਸਮਾਪਤੀ ਹੋਈ ।

ਮਨੀਲਾ ਵਿਚ 16 ਅਕਤੂਬਰ ਤੋਂ ਸ਼ੁਰੂ ਹੋਵੇਗੀ 5 ਰੋਜਾ ਕਾਨਫਰੰਸ

ਡਾ : ਇੰਦਰਜੀਤ ਸਿੰਘ ਅਤੇ ਡਾ: ਨੇਹਾ  ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਕਾਨਫਰੰਸ ਵਿਚ ਐਕੂਪੰਕਚਰ ਇਲਾਜ ਉਪਰ ਕੁੰਜੀਵਤ ਪਰਚੇ ਪੜ੍ਹਨਗੇ
ਲੁਧਿਆਣਾ, 9 ਅਕਤੂਬਰ (ਟੀ. ਕੇ.) -
ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਦੇ  ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਵਰਲਡ ਫੈਡਰੇਸ਼ਨ ਆਫ ਐਕਯੂਪੰਕਚਰ ਐਂਡ ਮੋਕਸੀਬਸਟਿਨ ਸੋਸਾਇਟੀਜ਼, ਬੀਜਿੰਗ (ਡਬਲਯੂ.ਐਫ.ਏ.ਐਸ.) ਦੁਆਰਾ ਨੁਮਾਇੰਦੇ ਵਜੋਂ ਸੱਦਾ ਦੇ ਕੇ ਇੱਕ ਅਸਾਧਾਰਨ ਸਨਮਾਨ ਪ੍ਰਾਪਤ ਹੋਇਆ ਹੈ। ਮਨੀਲਾ, ਫਿਲੀਪੀਨਜ਼ ਵਿੱਚ ਹੋਣ ਵਾਲੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਹਿੱਸਾ ਲੈਣ ਲਈ। ਇਹ ਬਹੁ-ਵੱਕਾਰੀ ਕਾਨਫਰੰਸ 16 ਅਕਤੂਬਰ ਤੋਂ 20 ਅਕਤੂਬਰ ਤੱਕ ਮਨੀਲਾ ਦੇ ਖੇਤਰੀ ਦਫ਼ਤਰ ਵਿਖੇ ਹੋਵੇਗੀ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਕਮੇਟੀ ਸੈਸ਼ਨ ਪ੍ਰਸਿੱਧ ਇਕੱਠ ਹਨ ਜੋ ਪੱਛਮੀ ਪ੍ਰਸ਼ਾਂਤ ਖੇਤਰ ਦੇ ਵੱਖ-ਵੱਖ ਦੇਸ਼ਾਂ ਦੇ ਸਿਹਤ ਸੰਭਾਲ ਨੇਤਾਵਾਂ, ਮਾਹਿਰਾਂ ਅਤੇ ਫੈਸਲੇ ਲੈਣ ਵਾਲਿਆਂ ਨੂੰ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਲਈ ਗੰਭੀਰ ਸਿਹਤ ਮੁੱਦਿਆਂ ਅਤੇ ਰਣਨੀਤੀਆਂ 'ਤੇ ਵਿਚਾਰ ਕਰਨ ਲਈ ਇਕੱਠੇ ਕਰਦੇ ਹਨ। ਇਸ ਮੌਕੇ  ਅਸੈਂਬਲੀ ਵਿੱਚ ਡਾ. ਇੰਦਰਜੀਤ ਸਿੰਘ ਦੀ ਸ਼ਮੂਲੀਅਤ ਸਿਹਤ ਸੰਭਾਲ ਦੇ ਖੇਤਰ ਵਿੱਚ, ਖਾਸ ਤੌਰ 'ਤੇ ਐਕਯੂਪੰਕਚਰ ਅਤੇ ਵਿਕਲਪਕ ਦਵਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਦੀ ਹੈ। ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਵਜੋਂ ਡਾ. ਇੰਦਰਜੀਤ ਸਿੰਘ ਨੇ ਖੇਤਰ ਵਿੱਚ ਐਕਿਊਪੰਕਚਰ ਦੀ ਸਮਝ ਅਤੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਪੂਰਨ ਅਤੇ ਏਕੀਕ੍ਰਿਤ ਸਿਹਤ ਸੰਭਾਲ ਪ੍ਰਤੀ ਉਸਦੇ ਸਮਰਪਣ ਨੇ ਮਰੀਜ਼ਾਂ ਦੇ ਨਤੀਜਿਆਂ ਅਤੇ ਤੰਦਰੁਸਤੀ 'ਤੇ ਕਾਫ਼ੀ ਪ੍ਰਭਾਵ ਪਾਇਆ ਹੈ। ਵਿਸ਼ਵ ਸਿਹਤ ਸੰਗਠਨ ਦਾ ਇਹ ਸੱਦਾ ਸਿਹਤ ਸੰਭਾਲ ਅਭਿਆਸਾਂ ਅਤੇ ਨੀਤੀਆਂ ਨੂੰ ਅੱਗੇ ਵਧਾਉਣ ਲਈ ਉਸਦੀ ਮਹਾਰਤ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਵਿਸ਼ਵਵਿਆਪੀ ਸਿਹਤ ਚੁਣੌਤੀਆਂ ਲਈ ਚੱਲ ਰਹੀ ਪ੍ਰਤੀਕਿਰਿਆ, ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਰਣਨੀਤੀਆਂ, ਅਤੇ ਵਿਸ਼ਵਵਿਆਪੀ ਸਿਹਤ ਕਵਰੇਜ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀਆਂ ਪਹਿਲਕਦਮੀਆਂ ਸਮੇਤ ਕਈ ਮਹੱਤਵਪੂਰਨ ਸਿਹਤ ਵਿਸ਼ਿਆਂ ਨੂੰ ਕਵਰ ਕਰਨ ਦੀ ਉਮੀਦ ਹੈ। ਡਾ. ਸਿੰਘ ਨੇ ਇਸ ਮਹੱਤਵਪੂਰਨ ਸੱਦੇ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ਵ ਸਿਹਤ ਸੰਗਠਨ ਖੇਤਰੀ ਕਮੇਟੀ ਦੇ ਸੈਸ਼ਨ ਵਿੱਚ ਆਪਣੇ ਮਰੀਜ਼ਾਂ, ਹਸਪਤਾਲ ਅਤੇ ਵਿਆਪਕ ਸਿਹਤ ਸੰਭਾਲ ਭਾਈਚਾਰੇ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਹ ਹੈਲਥਕੇਅਰ ਦੇ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਉਸਾਰੂ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ, ਸੂਝ ਸਾਂਝੀ ਕਰਨ ਅਤੇ ਸਾਥੀ ਸਿਹਤ ਸੰਭਾਲ ਨੇਤਾਵਾਂ ਨਾਲ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ।ਇਸ ਮੌਕੇ ਡਾ ਇੰਦਰਜੀਤ ਸਿੰਘ ਨਾਲ ਡਾ: ਨੇਹਾ ਢੀਂਗਰਾ ਵੀ ਜਾਣਗੇ ਅਤੇ ਐਕੂਪੰਕਚਰ ਇਲਾਜ ਪ੍ਰਣਾਲੀ ਉਪਰ ਆਪਣੇ ਕੁੰਜੀਵਤ ਪਰਚੇ ਪੜ੍ਹਣਗੇ ਅਤੇ ਆਪਣੇ ਤਜਰਬੇ ਸਾਂਝੇ ਕਰਨਗੇ।

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ 31 ਅਕਤੂਬਰ ਤੱਕ ਭਰੇ ਜਾ ਸਕਦੇ ਹਨ ਫਾਰਮ

ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ
ਲੁਧਿਆਣਾ, 9 ਅਕਤੂਬਰ (ਟੀ. ਕੇ. ) -
ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਵਿਦਿਅਕ ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ। ਦਾਖਲੇ ਲਈ ਮਿਤੀ 10 ਫ਼ਰਵਰੀ 2024 ਨੂੰ ਹੋਣ ਵਾਲੀ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 31 ਅਕਤੂਬਰ 2023 ਨਿਰਧਾਰਿਤ ਕੀਤੀ ਗਈ ਹੈ। 

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੇ ਪ੍ਰਿੰਸੀਪਲ ਨੀਸ਼ੂ ਗੋਇਲ ਵਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ (www.navodaya.gov.in) ਜਾਂ ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਦੀ ਵੈੱਬ ਸਾਈਟ 'ਤੇ  (https://navodaya.gov.in/nvs/nvs-school/Ludhiana/en/home/)  ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਜਮਾਤ ਨੌਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹੇ ਦਾ ਪੱਕਾ ਵਸਨੀਕ ਹੋਵੇ ਅਤੇ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023 ਦੌਰਾਨ ਜਮਾਤ ਅੱਠਵੀਂ ਵਿਚ ਪੜ੍ਹਦਾ ਹੋਵੇ। ਇਸ ਤੋਂ ਇਲਾਵਾ ਵਿਦਿਆਰਥੀ ਦੀ ਉਮਰ ਹੱਦ 01-05-2009 ਤੋਂ 31-07-2011 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਪ੍ਰਿੰਸੀਪਲ ਨੀਸ਼ੂ ਗੋਇਲ ਨੇ ਦੱਸਿਆ ਕਿ ਜਮਾਤ ਗਿਆਰਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਦੀ ਰਿਹਾਇਸ਼ ਅਤੇ ਸਕੂਲ ਦਾ ਜ਼ਿਲ੍ਹਾ ਜੇਕਰ ਇਕੋ ਹੀ ਹੈ ਤਾਂ ਹੀ ਉਮੀਦਵਾਰ ਨੂੰ ਜ਼ਿਲ੍ਹਾ ਪੱਧਰੀ ਮੈਰਿਟ ਲਈ ਵਿਚਾਰਿਆ ਜਾਵੇਗਾ। ਉਮੀਦਵਾਰ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023-24 (ਅਪ੍ਰੈਲ 2023 ਤੋਂ ਮਾਰਚ-2024) ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਦੀ ਦੀ ਉਮਰ 01-06-2007 ਤੋਂ 31-07-2009 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਮੁੱਖ ਬੋਰਡ ਪੰਜਾਬੀ ਭਾਸ਼ਾ 'ਚ ਲਿਖੇ ਜਾਣ ਦੀ ਮਿਆਦ 'ਚ 21 ਨਵੰਬਰ ਤੱਕ ਵਾਧਾ

ਲੁਧਿਆਣਾ, 09 ਅਕਤੂਬਰ (ਟੀ. ਕੇ. ) - ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਮਿੱਥੀ ਗਈ ਸਮਾਂ ਸੀਮਾ ਦੀ ਮਿਆਦ ਵਧਾ ਕੇ 21 ਨਵੰਬਰ  ਕਰ ਦਿੱਤੀ ਗਈ ਹੈ।

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਰਾਹੀਂ ਪਹਿਲਾਂ ਇਸਦੀ ਮਿਆਦ ਮਿਤੀ 21 ਫ਼ਰਵਰੀ  ਤੱਕ ਨਿਰਧਾਰਤ ਕੀਤੀ ਗਈ ਸੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹਦਾਇਤਾਂ ਵਿੱਚ ਸਰਕਾਰੀ ਅਦਾਰਿਆਂ ਤੋਂ ਇਲਾਵਾ ਗ਼ੈਰ-ਸਰਕਾਰੀ, ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਆਪੋ-ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ਼ ਹੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਅਜਿਹਾ ਕਰਦੇ ਸਮੇਂ ਸਭ ਤੋਂ ਉਪਰ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿਚ ਲਿਖਿਆ ਜਾਵੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਹੇਠਾਂ ਦੂਸਰੀ ਭਾਸ਼ਾ ਵਿੱਚ ਲਿਖਿਆ ਜਾਵੇ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਾਰਜ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਅਤੇ ਮੁੱਖ ਬੋਰਡ ਲਿਖਣ ਸਮੇਂ ਪੰਜਾਬੀ ਸ਼ਬਦ-ਜੋੜਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਡਾ.ਸੰਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਐਕਟ ਇਹ ਸੁਨਿਸ਼ਚਿਤ ਕਰਦਾ ਹੈ ਕਿ ਪੰਜਾਬ ਰਾਜ ਅੰਦਰ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦਾ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿੱਚ ਕਰਨਾ ਯਕੀਨੀ ਬਣਾਉਆ ਜਾਵੇ।

ਆਰੀਆ ਕਾਲਜ ਗਰਲਜ਼ 'ਚ 'ਦਾਨ ਉਤਸਵ' ਤਹਿਤ  ਮੁਹਿੰਮ ਸ਼ੁਰੂ 

ਲੁਧਿਆਣਾ, 9 ਅਕਤੂਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਭਾਰਤ ਸਰਕਾਰ ਦੇ ਆਰ.ਆਰ.ਆਰ ਪ੍ਰੋਜੈਕਟ ਤਹਿਤ ਨਗਰ ਨਿਗਮ, ਲੁਧਿਆਣਾ ਵੱਲੋਂ ਦਾਨ ਉਤਸਵ ਦੇ ਨਾਮ ਨਾਲ ਦੋ ਦਿਨਾਂ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫੈਕਲਟੀ ਅਤੇ ਵਿਦਿਆਰਥੀ ਵਰਤੇ ਹੋਏ ਕੱਪੜੇ, ਕਿਤਾਬਾਂ, ਖਿਡੌਣੇ, ਭਾਂਡੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਦਾਨ ਕਰਨ ਲਈ ਅੱਗੇ ਆਏ। ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ. ਐਮ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਇਸ ਮੁਹਿੰਮ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿਲੋਂ ਵਧਾਈ ਦਿੱਤੀ ਜਦ ਕਿ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਕਿਹਾ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ, ਇਸ ਲਈ 'ਸ਼ਹਿਰ ਦੀ ਲੋੜ ਦਾਨ ਉਤਸਵ' ਮੁਹਿੰਮ ਲਈ ਦਾਨ ਦੇ ਕੇ ਸਰਕਾਰ ਦੀ ਮਦਦ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।