You are here

ਪੰਜਾਬ

ਮੇਰੇ ਅਧਿਆਪਕ

ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਦੀ ਹਦੂਦ ਅੰਦਰ ਪੈਦੇ, ਪਿੰਡ ਕੋਠਾਗੁਰੂ ਦੇ ਮੇਨ ਬੱਸ ਸਟੈਂਡ ਉਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਬਣੀ ਹੋਈ ਹੈ, ਉਸਦਾ ਜਿਕਰ ਮੈ ਜਦੋਂ ਵੀ ਬਠਿੰਡਾ ਤੋਂ ਪਿੰਡ ਜਾਵਾਂ, ਮੇਰੇ ਨਾਲ ਕਿਸੇ ਵੀ ਵਹੀਕਲ ਤੇ ਬੈਠੇ ਹੋਏ ਵਿਅਕਤੀ/ਬੱਚਿਆਂ ਆਦਿ ਨਾਲ ਨਾ ਕਰਾਂ, ਸਾਇਦ ਇਹ ਕਦੇ ਵੀ ਨਹੀ ਹੋਇਆ । ਜਿੱਥੇ ਸਾਲ 1989-1993 ਤੱਕ ਅੰਗਰੇਜ਼ੀ ਦੇ ਅੱਖਰ 'ਐਲ' ਨੁਮਾ ਬਣੀ ਇਮਾਰਤ ਵਿੱਚ ਬਣੇ ਉਹਨਾਂ ਕਮਰਿਆਂ ਦੇ ਅੱਗੇ ਖਾਲ੍ਹੀ ਜਗ੍ਹਾ (ਪਾਰਕ ) ਵਿੱਚ ਪੀਰੀਅਡ ਖਤਮ ਹੋਣ ਤੋਂ ਬਾਅਦ ਬੈਠੇ ਉਹਨਾਂ ਸਤਿਕਾਰਯੋਗ ਅਧਿਆਪਕ ਸਾਹਿਬਾਨਾਂ ਨੂੰ ਜਦੋਂ ਅੱਜ 29 ਸਾਲ ਬਾਅਦ ਵੀ ਜਹਿਨ ਵਿੱਚ ਯਾਦ ਕਰਦੇ ਹਾਂ ਤਾਂ ਮਨ ਨੂੰ ਬਹੁਤ ਨਿੱਘਾ ਸਕੂਨ ਮਿਲਦਾ ਹੈ ਅਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦਾ ਹਾਂ ਕਿ ਮੈ ਉਹਨਾਂ ਸਾਰੇ ਹੀ ਵਿਲੱਖਣ ਸੂਝ ਬੂਝ ਦੇ ਧਾਰਨੀ, ਚਾਨਣ ਦੇ ਮੁਨਾਰਿਆਂ ਪਾਸੋਂ ਜਿੰਦਗੀ ਵਿੱਚ ਅਗਾਂਹਵਧੂ, ਹੌਸਲਾਮਈ ਸੋਚ ਦੀ ਪ੍ਰੇਰਨਾ ਹਾਸਲ ਕੀਤੀ ਹੈ । ਸਭ ਤੋਂ ਪਹਿਲਾਂ ਇਹਨਾਂ ਚਾਨਣ ਦੇ ਮੁਨਾਰੇ, ਗਿਆਨ ਗੁਰੂ ਜੋ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ, ਨੂੰ ਮੇਰੇ ਵੱਲੋਂ ਦਿਲੋਂ ਸਿਜਦਾ ਕੀਤਾ ਜਾਂਦਾ ਹੈ । ਸਾਡੇ ਮਨਾਂ ਵਿੱਚ ਸਦਾ ਅਮਿੱਟ ਛਾਪ ਛੱਡਣ ਵਾਲੀਆਂ ਇਹਨਾਂ ਸਤਿਕਾਰਤ ਸਖਸ਼ੀਅਤਾਂ ਨੂੰ ਅੱਜ ਦੇ ਦਿਨ ਅਧਿਆਪਕ ਦਿਵਸ ਉਪਰ ਯਾਦ ਕਰਨਾ ਹਰ ਸਿਖਿਆਰਥੀ ਲਈ ਬੜੇ ਫਖਰ ਵਾਲੀ ਗੱਲ ਹੈ ।

ਕਿਸ ਗਿਆਨ ਗੁਰੂ ਦੀ ਵਿਆਖਿਆ ਪਹਿਲਾਂ ਸ਼ੁਰੂ ਕਰਾਂ ਇਹ ਵੀ ਇੱਕ ਵੱਡਾ ਸਵਾਲ ਹੈ, ਕਿਉਂਕਿ ਪੰਜਾਬ ਦੇ ਬਸ਼ਿੰਦੇ ਹਾਂ ਇਸ ਲਈ ਗੱਲ ਵੀ ਪਹਿਲਾਂ ਪੰਜਾਬੀ ਦੀ ਹੀ ਕਰਨੀ ਬਣਦੀ ਹੈ, ਇਸ ਲਈ ਪਹਿਲਾਂ ਯਾਦ ਹੀ ਗਿਆਨੀ ਇੰਦਰ ਸਿੰਘ ਵਾਸੀ ਘਣੀਆਂ ਜ਼ਿਲ੍ਹਾ ਫਰੀਦਕੋਟ ਅਤੇ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਦੇ ਅਧਿਆਪਕ ਸ੍ਰੀ ਜਸਵੰਤ ਸਿੰਘ ਵਾਸੀ ਪਿੰਡ ਘਣੀਆਂ ਜ਼ਿਲ੍ਹਾਂ ਫਰੀਦਕੋਟ ਜੀ ਨੂੰ ਕਰਨਾ ਬਣਦਾ ਹੈ । ਗਿਆਨੀ ਇੰਦਰ ਸਿੰਘ ਜੀ ਇੱਕ ਸਾਦਗੀ ਭਰਪੂਰ ਅਤੇ ਸ਼ਾਤ ਸੁਭਾਅ ਦੇ ਮਾਲਕ ਸਨ ਅਤੇ ਸ੍ਰੀ ਜਸਵੰਤ ਸਿੰਘ ਥੋੜਾ ਸਖਤ ਲਹਿਜੇ ਵਾਲੇ ਸਨ । ਦੋਨਾਂ ਨੇ ਪਿੰਡ ਘਣੀਆਂ ਤੋ ਇਕੱਠੇ ਆਉਣਾ ਹੁੰਦਾ ਸੀ, ਇਸ ਲਈ ਕਦੇ ਚੇਤਕ ਸਕੂਟਰ ਤਾਂ ਕਦੇ ਰਾਜਦੂਤ ਦੀ ਅਵਾਜ ਸੁਣਨ ਨੂੰ ਮਿਲਦੀ ਸੀ । ਪਿੰਡ ਕੋਠਾ ਗੁਰੂ ਦੇ ਸਕੂਲ ਵਿੱਚੋਂ ਘਣੀਆਂ ਤੋਂ ਵਾਇਆ ਮਲੂਕਾ, ਕੋਠਾ ਗੁਰੂ ਆਉਣ ਵਾਲੀ ਸੜ੍ਹਕ ਰਾਹੀ ਹੀ ਇਹ ਦੋਨੋਂ ਅਧਿਆਪਕ ਸਾਹਿਬਾਨ ਕਦੇ ਅਲੱਗ-ਅਲੱਗ ਵਹੀਕਲਾਂ ਤੇ ਅਤੇ ਕਦੇ-ਕਦੇ ਦੋਨੋਂ ਇੱਕ ਹੀ ਵਹੀਕਲ ਆਉਂਦੇ ਸਨ, ਮੇਰੇ ਵਰਗੇ ਸਿਖਿਆਰਥੀ ਅਕਸਰ ਵੇਖਦੇ ਹੁੰਦੇ ਸੀ ਕਿ ਕੀ ਅੱਜ ਦੋਨੋਂ ਅਧਿਆਪਕ ਸਾਹਿਬਾਨ ਆ ਰਹੇ ਹਨ ਜਾਂ ਇੱਕ ਹੀ ਨੇ, ਕਿਉਂਕਿ ਉਸ ਸਮੇਂ ਉਮਰ ਹੀ ਅਜਿਹੀ ਹੁੰਦੀ ਸੀ, ਜੇਕਰ ਕਿਸੇ ਦਿਨ ਇੱਕ ਹੀ ਅਧਿਆਪਕ ਸਾਹਿਬ ਆਉਂਦੇ ਵਿਖ ਜਾਂਦੇ ਤਾਂ ਇੰਝ ਲਗਦਾ ਸੀ ਪਤਾ ਨਹੀ ਕਿ ਮਿਲ ਗਿਆ ਹੋਵੇ । ਠੀਕ ਹੈ ਕਿ ਅੱਜ ਗਿਆਨੀ ਇੰਦਰ ਸਿੰਘ ਜੀ ਪੰਜਾਬੀ ਅਧਿਆਪਕ ਜੀ ਦੁਆਰਾ ਦਿੱਤੀ ਗਈ ਸਿੱਖਿਆ ਦੀ ਬਦੌਲਤ ਪੰਜਾਬੀ ਲਿੱਪੀ ਦੀਆਂ ਮਾਤਰਾਵਾਂ, ਬਿੰਦੀ, ਟਿੱਪੀ ਆਦਿ ਦੀ ਜਾਣਕਾਰੀ ਹੈ ਪਰ ਇਸਦੇ ਉਲਟ ਸ੍ਰੀ ਜਸਵੰਤ ਸਿੰਘ ਜੀ ਵਰਗੇ ਮਿਹਨਤੀ ਅਧਿਆਪਕ ਸਾਹਿਬ ਜੀ ਦੀ ਮਿਹਨਤ ਦੇ ਬਾਵਜੂਦ ਮੈਂ ਉਹਨਾਂ ਦੀ ਮਿਹਨਤ ਤੇ ਪੂਰਨ ਤੌਰ ਤੇ ਖਰਾ ਨਹੀ ਉਤਰ ਸਕਿਆ ਹਾਂ, ਫਿਰ ਵੀ ਅੱਜ ਦੇ ਸਮੇਂ ਦੇ ਕਾਰਨ ਅਜੋਕੇ ਸਮੇਂ ਦੀ ਬਹੁਤ ਚਰਚਿਤ ਭਾਸ਼ਾ ਨੂੰ ਸਮਝਣ ਵਿੱਚ ਕੁਝ ਹੱਦ ਤੱਕ ਪਰਪੱਕ ਹੋ ਪਾਇਆ ਹਾਂ ।

ਗਣਿਤ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਆਤਮਤੇਜ ਸ਼ਰਮਾ ਜੀ ਦੇ ਸੁਭਾਅ ਦੀ ਕਿੱਥੋਂ ਸ਼ੁਰੂਆਤ ਕਰਾਂ, ਇਹ ਵੀ ਇੱਕ ਮੁਸ਼ਕਲ ਪ੍ਰਸ਼ਨ ਹੈ । ਮਿਠਾਸ ਅਤੇ ਸਾਦਗੀ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਦੀ ਸੀ ਅਤੇ ਅੱਜ ਵੀ ਲਾਉਦੀ ਹੈ । ਉਹਨਾਂ ਦੁਆਰਾ ਕਲਾਸ ਅੰਦਰ ਪੜ੍ਹਾਉਣ ਸਮੇ ਵਰਤੇ ਜਾਂਦੇ ਸ਼ਬਦ ਸੱਜਣ ਅਤੇ ਬੱਚੂ ਅੱਜ ਵੀ ਜਦੋਂ ਯਾਦ ਆਉਂਦੇ ਹਨ ਤਾਂ ਧੁਰ ਅੰਦਰ ਤੱਕ ਵਿਲੱਖਣ ਤਰੰਗ ਛਿੜਦੀ ਹੈ । ਜਦੋਂ ਉਹਨਾਂ ਦੁਆਰਾ ਕੋਈ ਪ੍ਰਸ਼ਨ ਸਮਝਾਏ ਜਾਣ ਤੇ ਬਹੁਤੇ ਵਿਦਿਆਰਥੀਆਂ ਵੱਲੋਂ ਅਣਗੌਲਿਆਂ ਕਰਨ ਦੀ ਗੱਲ ਉਹਨਾਂ ਵੱਲੋਂ ਵੇਖੀ ਜਾਂਦੀ ਤਾਂ ਉਹਨਾਂ ਵੱਲੋਂ ਆਪਣੇ ਕੋਲ ਬੁਲਾਉਣਾ ਅਤੇ ਗੱਲਾਂ ਕਰਦੇ ਹੀ ਦੋਨੋ ਹੱਥ ਇਕੱਠੇ ਕਦੋਂ ਗੱਲਾਂ ਤੇ ਆ ਵਜਦੇ ਸਨ ਦਾ ਕਦੇ ਭੋਰਾ ਵੀ ਅੰਦਾਜ਼ਾ ਨਹੀ ਸੀ ਲੱਗਦਾ । ਸ਼ਾਇਦ ਅਸੀ ਉਸ ਸਜ਼ਾ ਦੇ ਉਸ ਸਮੇਂ ਹੱਕਦਾਰ ਵੀ ਹੁੰਦੇ ਸੀ ਇਸ ਲਈ ਦਿੱਤੀ ਗਈ ਸਜ਼ਾ ਦਾ ਕਦੇ ਵੀ ਅਫਸੋਸ ਨਹੀ ਹੈ । ਅੱਜ ਪਤਾ ਲੱਗਦਾ ਕਿ ਬਦਾਮ ਜਾਂ ਦਿਮਾਗੀ ਸ਼ਕਤੀ ਤੇਜ ਕਰਨ ਲਈ ਵਰਤੀਆਂ ਜਾਂਦੀਆਂ ਦਵਾਈਆਂ ਆਦਿ ਉਕਤ ਸਜ਼ਾ ਦੀ ਗੂੰਜ ਤੋਂ ਕਿਤੇ ਥੱਲ੍ਹੇ ਹਨ । ਮਾਸਟਰ ਜੀ ਅਤੇ ਮੇਰਾ ਪਿੰਡ ਇੱਕ ਹੀ ਸੀ, ਇਸ ਲਈ ਅਕਸਰ ਗਾਹੇ-ਵਗਾਹੇ ਉਹਨਾਂ ਨਾਲ ਮੇਲ੍ਹ ਹੁੰਦਾ ਰਹਿੰਦਾ ਹੈ । ਅੱਜ ਤੱਕ ਕਦੇਂ ਅਜਿਹਾ ਸਮਾਂ ਨਹੀ ਆਇਆ ਕਿ ਮਾਸਟਰ ਜੀ ਸਾਹਮਣੇ ਹੋਣ, ਉਹਨਾਂ ਦਾ ਧਿਆਨ ਮੇਰੇ ਵਿੱਚ ਹੋਵੇ ਜਾਂ ਨਾ ਹੋਵੇ, ਮੇਰੇ ਕਦਮ ਉਹਨਾਂ ਵੱਲ ਜਾਣ ਨੂੰ ਝਿਜਕੇ ਹੋਣ । ਮੈਂ ਮਾਸਟਰ ਜੀ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ।

 

ਵਿਗਿਆਨ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਜਗਦੀਸ਼ ਰਾਏ ਜੀ ਦਾ ਵਿਗਿਆਨ ਵਿਸ਼ੇ ਨੂੰ ਪੜ੍ਹਾਉਣ ਦਾ ਇੱਕ ਵੱਖਰਾ ਹੀ ਤਰੀਕਾ ਸੀ । ਉਹ ਵਿਦਿਆਰਥੀਆਂ ਨੂੰ ਅਕਸਰ ਹੀ ਲੈਬ ਅੰਦਰ ਲਿਆ ਕੇ ਵਿਗਿਆਨ ਦੀ ਬਾਰੀਕੀਆਂ ਬਾਰੇ ਜਾਣੂ ਕਰਵਾਉਂਦੇ ਰਹਿੰਦੇ ਹਨ । ਅੱਜ ਕੱਲ ਉਹ ਆਪਣੇ ਬੇਟਿਆਂ ਕੋਲ ਬਠਿੰਡਾ ਵਿਖੇ ਰਹਿੰਦੇ ਹਨ ਪਰੰਤੂ ਬਾਵਜੂਦ ਮੈਂ ਖੁਦ ਬਠਿੰਡਾ ਦਾ ਵਸਨੀਕ ਹੋਣ ਦੇ ਉਹਨਾਂ ਨੂੰ ਕਦੇ ਜਿੰਦਗੀ ਦੇ ਰੁਝੇਵਿਆਂ ਕਾਰਨ ਮਿਲ ਨਹੀ ਸਕਿਆ, ਕੋਸਿਸ਼ ਕਰਾਂਗਾ ਕਿ ਰੁਝੇਵਿਆਂ ਨੂੰ ਥੋੜ੍ਹਾ ਵਿਰਾਮ ਦੇ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਆਦਿ ਬਾਰੇ ਜਾਣ ਸਕਾਂ ।

ਹਿੰਦੀ ਵਿਸ਼ੇ ਨਾਲ ਸਬੰਧਤ ਮਾਸਟਰ ਮਨੋਹਰ ਲਾਲ ਜੀ ਹਿੰਦੀ ਅਧਿਆਪਕ ਜੋ ਅੱਜ ਇਸ ਦੁਨੀਆਂ ਵਿੱਚ ਨਹੀ ਰਹੇ, ਹੱਸਮੁੱਖ ਸੁਭਾਅ ਦੇ ਮਾਲਕ ਸਨ । ਮੇਰਾ ਨਿੱਜੀ ਤੌਰ ਤੇ ਹਿੰਦੀ ਵਿਸ਼ੇ ਨਾਲ ਉਸ ਸਮੇਂ ਕਾਫੀ ਲਗਾਵ ਸੀ, ਜਿਸ ਕਾਰਨ ਬਹੁਤ ਘੱਟ ਮੌਕੇ ਅਜਿਹੇ ਹੋਣਗੇ ਕਿ ਮੇਰੇ ਹਿੰਦੀ ਵਿਸ਼ੇ ਵਿੱਚੋਂ ਨੰਬਰ 70-80 ਦੇ ਦਰਮਿਆਨ ਨਾ ਆਏ ਹੋਣ । ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਪਿਛਲੇ ਸਾਲ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਵੀ ਸ਼ਾਮਲ ਨਹੀ ਹੋ ਸਕਿਆ ।

ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਸ੍ਰੀਮਤੀ ਮਲਕੀਤ ਕੌਰ ਜੀ ਜੋ ਕਿ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨੂੰ ਦਲੇਰਾਨਾ ਢੰਗ ਨਾਲ ਹਰਾਉਣ ਉਪਰੰਤ, ਇੱਕ ਵਾਰ ਫਿਰ ਤੋਂ ਇਸ ਨਾ-ਮੁਰਾਦ ਬਿਮਾਰੀ ਦੇ ਕਲੇਵੇ ਵਿੱਚ ਆ ਜਾਣ ਕਾਰਨ ਕੁਝ ਹੀ ਸਮੇਂ ਅੰਦਰ ਜਨਵਰੀ 2021 ਦੌਰਾਨ ਕੈਨੇਡਾ ਦੀ ਧਰਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ । ਜਦੋਂ ਅਸੀ ਛੇਵੀਂ ਕਲਾਸ ਵਿੱਚ ਦਾਖਲ ਹੋਏ ਤਾਂ ਉਸੇ ਹੀ ਸਮੇਂ ਇਹਨਾਂ ਵੱਲੋਂ ਸਾਡੇ ਸਕੂਲ ਵਿਖੇ ਜੁਆਇਨ ਕੀਤਾ ਗਿਆ । ਸੁਭਾਅ ਕਾਫੀ ਸਖਤ ਸੀ, ਪੜ੍ਹਾਉਣ ਦਾ ਜਜਬਾ ਲਾ-ਜਵਾਬ ਸੀ ਪਰੰਤੂ ਸਮਾਜਿਕ ਸਿੱਖਿਆ ਦੇ ਵੱਡੇ ਵੱਡੇ ਪ੍ਰਸ਼ਨ ਅਕਸਰ ਦਿਮਾਗ ਦੇ ਬਾਹਰੋਂ ਹੀ ਗੁਜਰ ਜਾਂਦੇ ਸੀ ਅਤੇ ਮੈਡਮ ਦੀ ਸਜ਼ਾ ਦਾ ਡਰ ਅਕਸਰ ਬਣਿਆ ਰਹਿੰਦਾ ਸੀ । ਅੱਜ ਵੀ ਉਹ ਸਜ਼ਾ ਦਿਮਾਗ ਨੂੰ ਤਰੋ ਤਾਜਾ ਕਰ ਦਿੰਦੀ ਹੈ ।

ਪੜ੍ਹਾਈ ਲਿਖਾਈ ਦੇ ਨਾਲ ਨਾਲ ਸਿਹਤ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਇਸ ਲਈ ਸਰੀਰਕ ਸਿੱਖਿਆ ਦੇ ਵਿਸ਼ੇ ਨਾਲ ਸਬੰਧਤ ਅਧਿਆਪਕ ਸ੍ਰੀ ਗੁਰਮੇਲ ਸਿੰਘ ਪੀ.ਟੀ.ਆਈ ਵਾਸੀ ਜਲਾਲ ਇੱਕ ਕੜਕ ਰੋਹਬ ਵਾਲੇ ਅਧਿਆਪਕ ਸਨ, ਜਦੋਂ ਸਵੇਰ ਵੇਲੇ ਪ੍ਰਾਰਥਣਾ ਸਭਾ ਹੁੰਦੀ ਸੀ ਤਾਂ ਕਿਸੇ ਵਿਦਿਆਰਥੀ ਦੀ ਹਿੰਮਤ ਨਹੀ ਸੀ ਕਿ ਲਾਈਨ ਨੂੰ ਟੇਢੀ ਕਰ ਦੇਵੇ, ਪ੍ਰਾਰਥਣਾ ਸਮੇਂ ਅਕਸਰ ਲਾਈਨਾਂ ਵਿਚਕਾਰ ਚੱਕਰ ਲਗਾਉਂਦੇ ਰਹਿੰਦੇ ਸਨ । ਕਈ ਵਾਰ ਅਜਿਹਾ ਸਮਾਂ ਵੀ ਹੁੰਦਾ ਸੀ ਕਿ ਕੁੱਝ ਅਧਿਆਪਕ ਵੱਖ ਵੱਖ ਕਾਰਨਾਂ ਕਰਕੇ ਛੁੱਟੀ ਤੇ ਹੁੰਦੇ ਸਨ ਤਾਂ ਉਹ ਕਮਰਿਆਂ ਦੇ ਅੱਗੇ ਖਾਲੀ ਥਾਂ ਵਿੱਚ ਬਣੇ ਪਾਰਕ ਵਿੱਚ ਬੈਠ ਜਾਂਦੇ ਸਨ, ਛੇਵੀ ਕਲਾਸ ਤੋਂ ਦਸਵੀਂ ਕਲਾਸ ਦੇ ਕਿਸੇ ਵੀ ਕਮਰੇ ਵਿੱਚੋਂ ਉੱਚੀ ਅਵਾਜ਼ ਤਾਂ ਕੀ ਆਉਣੀ ਹੁੰਦੀ ਸੀ, ਲਗਦਾ ਹੁੰਦਾ ਸੀ ਕਿ ਜਿਵੇਂ ਕਿਸੇ ਕਮਰੇ ਅੰਦਰ ਕੋਈ ਵਿਦਿਆਰਥੀ ਹੀ ਨਾ ਹੋਵੇ, ਕਿਉਂਕਿ ਉਹ ਸਰੀਰਕ ਸਿੱਖਿਆ ਦੇ ਅਧਿਆਪਕ ਸਨ ਇਸ ਲਈ ਕਦੇ-ਕਦੇ ਸਕੂਲ ਦੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਖੂਬਸੂਰਤੀ ਵਾਲਾ ਕੰਮ ਵੀ ਕਰਵਾ ਲੈਂਦੇ ਸਨ, ਚੌਗਿਰਦੇ ਦੀ ਸਾਂਭ-ਸੰਭਾਲ ਦੇ ਦਿੱਤੇ ਗੁਣ ਅੱਜ ਵੀ ਬਾਖੂਬੀ ਯਾਦ ਨੇ ਅਤੇ ਮੌਜੂਦਾ ਸਮੇਂ ਦੌਰਾਨ ਕੰਮ ਵੀ ਆ ਰਹੇ ਹਨ ।

ਅੱਜ ਅਧਿਆਪਕ ਦਿਵਸ ਤੇ ਮੌਜੂਦਾ ਸਮੇਂ ਦੌਰਾਨ ਨੌਕਰੀ ਕਰ ਰਹੇ ਅਧਿਆਪਕ ਸਾਹਿਬਾਨ, ਪੜ੍ਹਾਈ ਕਰ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਇਹੀ ਅਪੀਲ ਕਰਾਂਗਾ ਕਿ ਅਧਿਆਪਕ ਅਤੇ ਬੱਚਿਆਂ ਦਰਮਿਆਨ ਪੜ੍ਹਾਈ ਤੋਂ ਉਪਰ ਉੱਠ ਕੇ ਆਪਸੀ ਸਾਂਝ, ਹਯਾ ਅਤੇ ਇੱਕ ਦੂਜੇ ਦੀ ਇੱਜ਼ਤ ਕਰਨ ਦੀ ਭਾਵਨਾ ਦਾ ਹੋਣਾ ਬਹੁਤ ਲਾਜਮੀ ਹੈ ਕਿਉਂਕਿ ਬਹੁਤਾ ਸਮਾਜਿਕ ਗਿਆਨ ਅਜਿਹਾ ਵੀ ਹੁੰਦਾ ਹੈ ਜੋ ਸਾਨੂੰ ਕਿਤਾਬਾਂ ਵਿੱਚੋਂ ਨਹੀ ਮਿਲਦਾ । ਅੰਤ ਵਿੱਚ ਮੈਂ ਉਹਨਾਂ ਸਤਿਕਾਰਯੋਗ ਸਖਸ਼ੀਅਤਾਂ ਅਧਿਆਪਕਾਂ ਜੋ ਅੱਜ ਇਸ ਦਨਿਆਵੀ ਦੁਨੀਆ ਵਿੱਚ ਸਾਡੇ ਵਿਚਕਾਰ ਨਹੀ ਹਨ ਦੀ ਆਤਮਿਕ ਸ਼ਾਤੀ ਲਈ ਅਰਦਾਸ ਕਰਦਾ ਹਾਂ ਤੇ ਜੋ ਇਸ ਦੁਨਿਆਵੀ ਦੁਨੀਆਂ ਵਿਚਕਾਰ ਹਨ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ।

ਲਿਖਤ - ਗੁਰਪ੍ਰੀਤ ਸਿੰਘ ਧਨੋਆ

ਦਫਤਰ ਐਸ. ਡੀ. ਐਮ. ਰਾ/ਫੂਲ

9988001972

ਜਨਮ ਦਿਨ ਮੁਬਾਰਕ 

 

ਮਨਗੁਣਪ੍ਰੀਤ ਸਿੰਘ ਗਰੇਵਾਲ ਪਿਤਾ ਜਪਿੰਦਰ ਸਿੰਘ ਗਰੇਵਾਲ  ਮਾਤਾ ਹਰਪ੍ਰੀਤ ਕੌਰ ਵਾਸੀ ਤਾਜਪੁਰ ਲੁਧਿਆਣਾ 

ਬੀਤੀ ਸ਼ਾਮ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗ੍ਰਿਫਤਾਰ।

ਜਗਰਾਓਂ- 02 ਸਤੰਬਰ ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਬੀਤੀ ਸ਼ਾਮ ਯਾਨੀ ਕਿ ਵੀਰਵਾਰ ਦੇਰ ਸ਼ਾਮ ਪੁਰਾਣੀ ਅਨਾਜ ਮੰਡੀ ਦੇ ਵਪਾਰੀ ਸਾਹਿਲ ਗੁਪਤਾ ਦੇ ਘਰ ਜੋ ਕਿ ਮੁਹੱਲਾ ਸ਼ਾਸਤਰੀ ਨਗਰ 'ਚ  ਨਜ਼ਦੀਕ ਬਰਮਕੁਮਾਰਿਆ ਦੇ ਆਸ਼ਰਮ  ਘਰ ਵਿਚ ਦਿਨ ਦਿਹਾੜੇ ਦਾਖਲ ਹੋ ਕੇ  ਇਕ ਨੌਜਵਾਨ ਨੇ ਓਹਨਾ ਦੀ  ਮਾਤਾ ਕੋਮਲ ਗੁਪਤਾ ਅਤੇ ਪਤਨੀ ਸਾਇਨਾ ਗੁਪਤਾ ਤੋਂ ਪਿਸਤੌਲ ਦੀ ਨੋਕ 'ਤੇ ਸੋਨੇ ਦੇ ਗਹਿਣੇ ਲੁੱਟ ਲਏ ਸੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ  ਦੇਹਾਤੀ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਆਲਾ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਹੋਈ ਲੁੱਟ-ਖੋਹ ਦੀ ਘਟਨਾ ਤੋਂ ਬਾਅਦ ਐੱਸਐੱਸਪੀ ਹਰਜੀਤ ਸਿੰਘ ਦੇ ਨਿਰਦੇਸ਼ਾਂ ਤੇ ਸੀ.ਆਈ.ਏ ਸਟਾਫ਼ ਦੇ ਇੰਚਾਰਜ, ਥਾਣਾ ਸਿਟੀ ਦੇ ਇੰਚਾਰਜ ਅਤੇ ਥਾਣਾ ਸਦਰ ਦੇ ਇੰਚਾਰਜ ਦੀ ਅਗਵਾਈ ਹੇਠ ਤਿੰਨ ਵਿਸ਼ੇਸ਼ ਟੀਮਾਂ ਨੇ ਐੱਸ. ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਗਠਿਤ ਕੀਤਿਆਂ ਗਇਆ ਸੀ। ਜਿਸ 'ਚ  ਪੁਲਸ ਪਾਰਟੀ ਦੇ ਹੱਥ ਇਕ ਨਸ਼ਾ ਤਸਕਰ ਆਇਆ। ਜਿਸ ਨੇ ਪੁੱਛਗਿੱਛ 'ਚ ਵੀਰਵਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੌਰਵ ਕੁਮਾਰ ਉਰਫ ਗੱਗੂ ਪੁੱਤਰ ਅਤਵਾਰੀ ਲਾਲ ਵਾਸੀ ਚੁੰਗੀ ਨੰਬਰ 7 ਜਗਰਾਓਂ ਦਾ ਨਾਂ ਵੀ ਦੱਸਿਆ। ਜਿਸ 'ਤੇ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਮੌਕੇ 'ਤੇ ਜਿਸ ਕਾਰੋਬਾਰੀ ਦੇ ਘਰ ਵੀਰਵਾਰ ਨੂੰ ਲੁੱਟਮਾਰ ਹੋਈ ਸੀ, ਦੇ ਮੈਂਬਰ ਵੀ ਥਾਣੇ 'ਚ ਮੌਜੂਦ ਸਨ। ਜਿਨ੍ਹਾਂ ਨੇ ਉਸਨੂੰ ਪਛਾਣ ਲਿਆ। ਇਸ ਤੋਂ ਬਾਅਦ ਜਦੋਂ ਉਸ ਕੋਲੋਂ ਲੁੱਟ ਸੰਬੰਧੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸਨੇ ਇਹ ਵੀ ਦੱਸਿਆ ਕਿ ਲੁੱਟ ਦੇ ਸਮੇਂ ਜੋ ਪਿਸਤੌਲ ਉਸਦੇ ਕੋਲ ਸੀ, ਉਹ ਇੱਕ ਲਾਈਟਰ ਪਿਸਤੌਲ ਸੀ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਕੋਲੋਂ ਲੁੱਟੀਆਂ ਹੋਈਆਂ ਚੂੜੀਆਂ ਅਤੇ ਵਾਰਦਾਤ ਵਿੱਚ ਵਰਤੇ ਗਏ ਲਾਈਟਰ ਪਿਸਤੌਲ ਬਰਾਮਦ ਕੀਤਾ ਜਾਵੇਗਾ। ਅਤੇ ਇਸ ਪਾਸੋ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ। ਕਿ ਇਸ ਤੋਂ ਪਹਿਲਾਂ ਵੀ ਇਸਨੇ ਕੋਈ ਵਾਰਦਾਤ ਕੀਤੀ ਹੈ।ਜਾ ਜੁਰਮ ਦੀ ਦੁਨੀਆ ਵਿੱਚ ਇਸ ਦਾ ਪਹਿਲਾ ਕਦਮ ਹੈ।ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਹਰ ਤਰਾਹ ਦੀ ਸਖਤੀ ਕੀਤੀ ਜਾਵੇਗੀ।

 

ਸਿੱਖ ਧਰਮ ਅੰਦਰ ਧਰਮ ਪਰਿਵਰਤਨ ਏਜੰਸੀਆਂ ਦੀ ਖੇਡ ਜਾਂ ਪੰਥਕ ਲੀਡਰਸ਼ਿਪ ਦਾ ਫੇਲ ਹੋਣਾ ?? Video

ਸਿੱਖ ਧਰਮ ਅੰਦਰ ਧਰਮ ਪਰਿਵਰਤਨ ਏਜੰਸੀਆਂ ਦੀ ਖੇਡ ਜਾਂ ਪੰਥਕ ਲੀਡਰਸ਼ਿਪ ਦਾ ਫੇਲ ਹੋਣਾ ??ਸਿੱਖ ਧਰਮ ਅੰਦਰ ਧਰਮ ਪਰਿਵਰਤਨ ਦਾ ਬਹੁਤ ਗੰਭੀਰ ਮਸਲਾ-ਵਿਸ਼ੇਸ਼ ਗੱਲਬਾਤ ਅਮਨਜੀਤ ਸਿੰਘ ਖੈਹਿਰਾ ਅਤੇ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ

ਜਗਰਾਉਂ ਦੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਪਸਤੋਲ ਦੀ ਨੋਕ ਤੇ ਲੁੱਟ-Video

ਜਗਰਾਉਂ ਦੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਪਸਤੋਲ ਦੀ ਨੋਕ ਤੇ ਲੁੱਟ-ਚੋਰਾਂ ਨੂੰ ਨਹੀਂ ਹੈ ਕੋਈ ਖੌਫ਼, ਲੋਕਾਂ ਵਿੱਚ ਦਹਿਸ਼ਤ-ਪੱਤਰਕਾਰ ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲੇ-Video

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਪ ਅਤੇ ਭਾਜਪਾ ਦੀ ਦੋਗਲੀ ਨੀਤੀ ਤੇ ਖੁੱਲ ਕੇ ਬੋਲੇ-ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ  

LIVE- Video ਬਲਜਿੰਦਰ ਕੌਰ ਐਮ ਐਲ ਏ ਦੀ ਵੀਡੀਓ ਵਾਇਰਲ , ਘਰਵਾਲੇ ਨੇ ਮਾਰਿਆ ਥੱਪੜ

ਪੰਜਾਬ ਸਰਕਾਰ ਵਿਚ ਦੂਜੀ ਵੈਰੀ ਬਣੀ ਐਮ ਐਲ ਏ ਬਲਜਿੰਦਰ ਕੌਰ ਦੇ ਘਰਵਾਲ਼ੇ ਨੇ ਸ਼ਰੇਆਮ ਲੋਕਾਂ ਵਿਚ ਥੱਪੜ ਜੜ ਦਿਤਾ ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿਸਤਰਾ ਘਰਵਾਲੇ ਨੇ ਠੋਕਿਆ ਥੱਪੜ ਐਮ ਐਲ ਏ ਬਲਵਿੰਦਰ ਕੌਰ ਦੀ ਵੀਡੀਓ ਵਾਇਰਲ ਘਰਵਾਲੇ ਨੇ ਜੜਿਆ ਥੱਪੜ

ਗੁੱਜਰਵਾਲ 'ਚ ਮੁਫਤ ਮੈਡੀਕਲ ਕੈਂਪ 5 ਨੂੰ

ਮੁੱਲਾਪੁਰ ਦਾਖਾ,2 ਅਗਸਤ (ਸਤਵਿੰਦਰ ਸਿੰਘ ਗਿੱਲ) ਪਿੰਡ ਗੁੱਜਰਵਾਲ ਵਿਖੇ ਅੱਖਾ ਦਾ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ  ਡਾਕਟਰ ਸੁਮਿਤ ਸਿੰਘ ਸਰਾ ਦੱਸਿਆ ਦਸਵੀਂ  ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਰਾਮਸੀਆਣਾ ਸਾਹਿਬ ਵਿਖੇ ਅੱਖਾ ਦਾ ਮੁਫਤ  ਮੈਡੀਕਲ ਕੈਂਪ 5 ਸਤੰਬਰ  ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਮਰੀਜਾ ਦੀਆ ਅੱਖਾ ਦੀ ਜਾਂਚ ਕਰਕੇ ਦਵਾਈਆ ਮੁਫਤ ਦਿੱਤੀਆ ਜਾਣਗੀਆਂ।

ਅੱਜ ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ,03 ਸਤੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਜਗਰਾਉਂ ਦੇ ਕੁਝ ਇਲਾਕਿਆਂ ਵਿਚ ਜਿਵੇਂ ਮੋਤੀ ਬਾਗ, ਮਾਡਲ ਟਾਊਨ,ਮਾਈ ਜੀਨਾ ਅਤੇ ਕੋਠੇ ਖੰਜੂਰਾ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ ਕਿਉਂਕਿ 11 ਕੇ ਵੀ ਫੀਡਰ ਸਿਟੀ 10,220 ਕੇ ਵੀ ਐਸ ਐਸ ਜਗਰਾਉਂ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਮੁਰਮੰਤ ਕਰਕੇ 03-09-2022, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਦੇ ਆਸਾਰ ਹਨ, ਸਬੰਧਤ ਇਲਾਕਿਆਂ ਵਿੱਚ ਬਿਜਲੀ ਖਪਤਕਾਰਾਂ ਦੇ ਧਿਆਨ ਹਿਤ।

ਸਰਕਾਰਾਂ ਬੰਦੀ ਸਿੰਘਾਂ ਦੀ ਰਿਹਾਈ  ਅਤੇ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੇ ਗੰਦੀ ਰਾਜਨੀਤੀ ਕਿਉਂ ਕਰਦੀਆਂ ਹਨ : ਆਗੂ  

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 194ਵਾਂ ਦਿਨ ਪਿੰਡ ਟੂਸੇ ਨੇ ਭਰੀ ਹਾਜ਼ਰੀ        

ਸਰਾਭਾ ਪੰਥਕ ਮੋਰਚਾ ਦੇ ਦੋ 200 ਦਿਨ ਪੂਰੇ ਹੋਣ ਤੇ 8 ਦਸੰਬਰ ਨੂੰ ਹੋਵੇਗੀ ਮੀਟਿੰਗ  

ਸਰਾਭਾ 2 ਸਤੰਬਰ   (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 194ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਤੇਜਾ ਸਿੰਘ ਟੂਸੇ,ਸੁਖਦੇਵ ਸਿੰਘ ਟੂਸੇ,ਬੰਤ ਸਿੰਘ  ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਅੱਜ ਚੈਨਲਾਂ ਤੇ ਭਾਜਪਾ ਦੇ ਸੀਨੀਅਰ ਲੀਡਰ ਇਹ ਬਿਆਨ ਦਿੰਦੇ ਦਿਖਾਈ ਦਿੰਦੇ ਸਨ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤੀ ਹੈ ਬਾਕੀ ਜੋ ਰਹਿ ਗਏ ਹਨ ਉਨ੍ਹਾਂ ਦਾ ਵੇਰਵਾ ਸਾਨੂੰ ਜਲਦ ਭੇਜੋ ਤਾਂ ਜੋ ਉਨ੍ਹਾਂ ਦੀ ਵੀ ਰਿਹਾਈ ਕਰ ਸਕੀਏ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਤੇ ਅਸੀਂ ਦੱਸਦੇ ਹਾਂ ਕਿ ਕਿਹੜੇ ਬੰਦੀ ਸਿੰਘ ਰਿਹਾ ਕਰਵਾਉਣੇ ਹਨ । ਅੱਜ ਇਕ ਪਾਸੇ ਪੂਰਾ ਪੰਜਾਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੜਕਾਂ ਉੱਪਰ ਹਨ ਅਤੇ ਸਮੁੱਚੀ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਮੰਗ ਕਰ ਰਹੇ ਹਨ । ਜਦ ਕਿ 15 ਅਗਸਤ ਨੂੰ 100 ਕੈਦੀ ਰਿਹਾਅ ਕਰਨ ਦਾ ਜਿਹੜਾ ਐਲਾਨ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਉਸ ਵਿੱਚ ਬੰਦੀ ਸਿੰਘਾਂ ਦਾ ਨਾਮ ਤੱਕ ਨਹੀਂ ਪਾਇਆ ਗਿਆ।ਦੂਜੇ ਪਾਸੇ ਭਾਜਪਾ ਵੱਲੋਂ ਉਹ ਕੈਦੀ ਰਿਹਾਅ ਕੀਤੇ ਗਏ ਜੋ ਬਲਾਤਕਾਰੀ ਅਤੇ ਕਤਲ ਕਰਨ ਵਾਲੇ ਖ਼ਤਰਨਾਕ ਅਪਰਾਧੀ ਸਨ ਉਹ ਜੇਲ੍ਹਾਂ ਤੋਂ ਛੱਡੇ ਗਏ । ਜਦ ਕਿ ਆਪਣੀਆਂ ਸਜ਼ਾਵਾਂ ਤੋਂ ਦੁੱਗਣੀਆਂ ਤਿੱਗਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਆਖਰ ਕਿਉਂ ਨਹੀਂ ਕੀਤੀ ਗਈ । ਅੱਜ ਸਰਾਭਾ ਪੰਥਕ ਮੋਰਚੇ 'ਚ ਇਕ ਜ਼ਰੂਰੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ,ਮਾਸਟਰ  ਆਤਮਾ ਸਿੰਘ ਚੌਕੀਮਾਨ, ਮਾਸਟਰ ਮਕੁੰਦ ਸਿੰਘ ਚੌਕੀਮਾਨ,ਜਥੇਦਾਰ ਅਮਰ ਸਿੰਘ ਜੁੜਾਹਾਂ ਤੇ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਨੇ ਆਖਿਆ ਕਿ ਜੋ 31ਅਗਸਤ ਦਿਨ ਬੁੱਧਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭੇ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਕੱਢਿਆ ਗਿਆ ਸੀ ਜਿਸ ਨੂੰ ਪੁਲਸ ਪ੍ਰਸ਼ਾਸਨ ਨੇ ਰਸਤੇ ਵਿਚ ਰੋਕ ਕਿ ਅੱਤ ਦੀ ਗਰਮੀ ਵਿਚ ਧਰਨਾ ਲਾਉਣ ਲਈ ਮਜਬੂਰ ਕੀਤਾ। ਆਖ਼ਰ ਲੰਮਾ ਸੰਘਰਸ਼ ਕਰਨ ਤੋਂ ਬਾਅਦ 11 ਸਿੰਘਾਂ ਨੂੰ ਅੱਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੇ ਜਾਣ ਦੀ ਆਗਿਆ ਦਿੱਤੀ ਗਈ ਜਿੱਥੇ ਪੰਥਕ ਮੋਰਚਾ ਦੇ ਆਗੂਆਂ ਨੇ ਸਰਾਭਾ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ।ਮੀਟਿੰਗ 'ਚ ਆਗੂਆਂ ਨੇ ਆਖਿਆ ਕਿ 8 ਸਤੰਬਰ ਨੂੰ ਮੋਰਚੇ ਦੇ 200 ਸੌ ਦਿਨ ਪੂਰੇ  ਹੋਣ ਮੌਕੇ ਇਕ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਮੋਰਚੇ ਦੀ ਅਗਲੀ ਰਣਨੀਤੀ ਘੜੀ ਜਾਵੇਗੀ ।ਆਗੂਆਂ ਨੇ ਆਖਰ ਵਿੱਚ ਅੈਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭੇ ਤੋਂ ਇੱਕ ਰੋਸ ਰੈਲੀ 18 ਦਸੰਬਰ ਦਿਨ ਐਤਵਾਰ ਨੂੰ ਕੱਢੀ ਜਾਵੇਗੀ ਜੋ ਭਾਈਬਾਲਾ ਚੌਕ ਲੁਧਿਆਣਾ ਨੇੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤਕ ਹੋਵੇਗੀ ਅਤੇ ਸੜਕ ਦੇ ਦੋਵੇਂ ਸਾਈਡਾਂ ਤੇ ਖੜ੍ਹ ਕੇ ਮਨੁੱਖੀ ਚੇਨ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਤਖਤੀਆਂ ਹੱਥ ਵਿੱਚ ਫੜ ਕੇ ਅਵਾਜ਼ ਬੁਲੰਦ ਕੀਤੀ ਜਾਵੇਗੀ ਤਾਂ ਜੋ ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ। ਇਸ ਮੌਕਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਅੱਡਾ ਚੌਕੀਮਾਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ,ਸਿੱਖ ਚਿੰਤਕ ਮਾਸਟਰ ਦਰਸ਼ਨ ਸਿੰਘ ਰਕਬਾ,ਆਤਮਾ ਸਿੰਘ ਚੌਕੀਮਾਨ,ਲਖਵਿੰਦਰ ਸਿੰਘ ਨਾਰੰਗਵਾਲ,ਜਗਵਿੰਦਰ ਸਿੰਘ ਨਾਰੰਗਵਾਲ,ਜਥੇਦਾਰ ਅਮਰ ਸਿੰਘ ਜੁੜਾਹਾਂ,ਗੁਰਮੇਲ ਸਿੰਘ ਜੁੜਾਹਾਂ,ਪਲਵਿੰਦਰ ਸਿੰਘ ਜੜਾਹਾਂ,ਰਸਪਾਲ ਸਿੰਘ ਛੋਕਰਾਂ,ਬਲਦੇਵ ਸਿੰਘ ਈਸ਼ਨਪੁਰ,ਮੇਵਾ ਸਿੰਘ ਸਰਾਭਾ,ਮਨਦੀਪ ਸਿੰਘ ਬੱਸੀਆਂ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਦੀਪ ਸਿੰਘ ਦੋਲੋਂ,ਜਸਪਾਲ ਸਿੰਘ ਸਰਾਭਾ,ਹਰਚੰਦ ਸਿੰਘ ਸਰਾਭਾ,ਬੰਤ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਅੱਛਰਾ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਵਿਸ਼ਵਕਰਮਾ ਦਿਹਾੜਾ  ਮਨਾਉਣ ਸਬੰਧੀ ਕੀਤੀਆਂ ਵਿਚਾਰਾਂ 

ਜਗਰਾਉ 2 ਸਤੰਬਰ(ਅਮਿਤਖੰਨਾ)ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਮਨਾਉਣ ਲਈ ਜਗਰਾਉਂ ਦੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ  ਗੁਰਦੁਆਰਾ ਰਾਮਗੜ੍ਹੀਆ ਵਿਖੇ ਇਕ ਮੀਟਿੰਗ ਕੀਤੀ ਗਈ  ਇਸ ਮੌਕੇ ਵਿਸ਼ਵਕਰਮਾ ਦਿਹਾਡ਼ਾ ਹਰੇਕ ਸਾਲ ਦੀ ਤਰ੍ਹਾਂ  ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਲਈ  ਤਿਆਰੀਆਂ ਦੇ ਸਮਾਗਮ ਲਈ ਪੂਰਨ ਸਫ਼ਲਤਾ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ  ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ  ਸਰਪ੍ਰਸਤ ਕਸ਼ਮੀਰੀ ਲਾਲ ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਸਿੱਧੂ ਗੁਰਮੇਲ ਸਿੰਘ ਢੁੱਡੀਕੇ ਪ੍ਰੈੱਸ ਸਕੱਤਰ ਹਰਨੇਕ ਸਿੰਘ ਸੋਈ  ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ 25 ਅਕਤੂਬਰ ਦਿਨ ਮੰਗਲਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਵੀ ਅਪੀਲ ਕੀਤੀ ਪ੍ਰਧਾਨ ਜਿੰਦਰਪਾਲ ਧੀਮਾਨ ਨੇ ਦੱਸਿਆ ਕਿ  ਸਥਾਨਕ ਸ਼ੇਰਪੁਰੇ ਫਾਟਕਾਂ ਤੋਂ ਲੈ ਕੇ ਸ਼ਿਵਪੁਰੀ ਤੱਕ ਬੂਟੇ ਵੀ ਲਗਾਏ ਗਏ ਹਨ  ਅਸੀਂ ਉਨ੍ਹਾਂ ਦੀ ਸਾਫ਼ ਸਫਾਈ ਵੀ ਕਰਵਾਈ ਜਾਂਦੀ ਹੈਇਸ ਮੌਕੇਪ੍ਰਧਾਨ ਜਿੰਦਰਪਾਲ ਧੀਮਾਨ, ਸਰਪ੍ਰਸਤ ਕਸ਼ਮੀਰੀ ਲਾਲ, ਪ੍ਰਿਤਪਾਲ ਸਿੰਘ ਮਾਣਕੂੰ , ਹਰਨੇਕ ਸਿੰਘ ਸੋਈ , ਕਰਮ ਸਿੰਘ ਜੰਗਦੇ ਜਗਦੀਸ਼ ਸਿੰਘ ਦੀਸ਼ਾ ,ਹਰਦਿਆਲ ਸਿੰਘ ਭਮਰਾ, ਅਮਰਜੀਤ ਸਿੰਘ ਘਟੋਡ਼ੇ , ਮੰਗਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਾਕਾ , ਜਸਪਾਲ ਸਿੰਘ ਪਾਲਾ  ਹਰਪ੍ਰੀਤ ਸਿੰਘ ਲੱਕੀ, ਧਰਮ ਸਿੰਘ ਰਾਜੂ, ਬਲਜੀਤ ਸਿੰਘ ਸੈਣੀ , ਸਤਪਾਲ ਸਿੰਘ ਮਲਕ, ਜਸਵੰਤ ਸਿੰਘ ਰਾਜੂ,  ਅੰਮ੍ਰਿਤਪਾਲ ਸਿੰਘ ,ਅਮਰਦੀਪ ਸਿੰਘ ,ਮਨਦੀਪ ਸਿੰਘ ਮਨੀ, , ਨਿਰਮਲ ਸਿੰਘ ਨਿੰਮਾ ਆਦਿ ਹਾਜ਼ਰ ਸਨ

ਬਿਲਡਿੰਗ ਠੇਕੇਦਾਰ ਐਸੋਸੀਏਸ਼ਨਾਂ ਦੀ ਮਹੀਨਾਵਾਰ ਮੀਟਿੰਗ ਹੋਈ

ਜਗਰਾਉ 2 ਸਤੰਬਰ(ਅਮਿਤਖੰਨਾ)ਜਗਰਾਉਂ ਦੇ  ਗੁਰਦੁਆਰਾ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿ: 133 ਵੱਲੋਂ ਮਹੀਨਾਵਾਰ ਮੀਟਿੰਗ ਕੀਤੀ ਗਈ  ਜਿਸ ਵਿੱਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾਡ਼ਾ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਉਣ ਸਬੰਧੀ ਵੀ ਵਿਚਾਰਾਂ ਕੀਤੀਅਾਂ ਗਈਅਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ 25 ਅਕਤੂਬਰ ਦਿਨ ਮੰਗਲਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਸਮਾਗਮ ਲਈ ਪੂਰਨ ਸਫ਼ਲਤਾ ਲਈ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਡੀ ਸੰਸਥਾ ਜਿਥੇ ਸਮਾਜ ਸੇਵੀ ਕੰਮਾਂ ਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੀ ਹੈ ਉੱਥੇ ਧਾਰਮਿਕ ਕਾਰਜ ਵੀ ਕਰਦੀ ਹੈ  ਇਸ ਮੀਟਿੰਗ ਵਿਚ ਠੇਕੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ, ਠੇਕੇਦਾਰ ਹਰਦਿਆਲ ਸਿੰਘ ਮੁੰਡੇ, ਠੇਕੇਦਾਰ ਜਗਦੇਵ ਸਿੰਘ ਮਠਾਰੂ, ਠੇਕੇਦਾਰ ਰਜਿੰਦਰ ਸਿੰਘ ਰਿੰਕੂ ,ਠੇਕੇਦਾਰ ਗੁਰਚਰਨ ਸਿੰਘ ਘਟੋਡ਼ੇ, ਠੇਕੇਦਾਰ ਤਰਲੋਚਨ ਸਿੰਘ ਪਨੇਸਰ, ਠੇਕੇਦਾਰ ਸੁਖਦੇਵ ਸਿੰਘ ਸੁਧਾਰਿਆ, ਠੇਕੇਦਾਰ ਜਗਤਾਰ ਸਿੰਘ ਕੋਟਮਾਨ , ਠੇਕੇਦਾਰ ਜਿੰਦਰ ਸਿੰਘ ਵਿਰਦੀ, ਠੇਕੇਦਾਰ ਸੁਖਵਿੰਦਰ ਸਿੰਘ ਸੋਨੀ,  ਠੇਕੇਦਾਰ ਬਲਵੀਰ ਸਿੰਘ ਸਿਵੀਆ ,ਠੇਕੇਦਾਰ ਪਰਮਜੀਤ ਸਿੰਘ ਮਠਾੜੂ  ,ਠੇਕੇਦਾਰ ਗੁਰਮੇਲ ਸਿੰਘ ਮਠਾੜੂ, ਠੇਕੇਦਾਰ ਬਲਵਿੰਦਰ ਸਿੰਘ ਪੱਪਾ ,ਠੇਕੇਦਾਰ ਭਵਨਜੀਤ ਸਿੰਘ ਉੱਭੀ , ਠੇਕੇਦਾਰ ਹਰਵਿੰਦਰ ਸਿੰਘ ਬੋਦਲਵਾਲਾ ਆਦਿ ਹਾਜ਼ਰ ਸਨ

ਸਪਰਿੰਗ ਡਿਊ ਸਕੂਲ ਨਾਨਕਸਰ ਦੀ ਫੁੱਟਬਾਲ ਟੀਮ ਨੇ ਜੋਨ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ

ਜਗਰਾਉ 2 ਸਤੰਬਰ(ਅਮਿਤਖੰਨਾ)ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਦੀ ਟੀਮ ਨੇ ਜਗਰਾਉਂ ਜੋਨ ਦੇ ਹੋਏ ਫੁੱਟਬਾਲ ਮੁਕਾਬਲਿਆਂ ਵਿੱਚ ਭਾਗ ਲੈਦਿਆਂ ਜੋਨ ਜਗਰਾਉਂ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਮ ਨੇ ਸ਼ੁਰੂਆਤੀ ਲੀਗ ਮੈਚਾ ਵਿੱਚ ਯੂਨੀਰਾਇਜ਼ ਸਕੂਲ ਅਖਾੜਾ, ਗੋਰਮਿੰਟ ਸਕੂਲ ਗਾਲਿਬ ਕਲਾਂ ਅਤੇ ਗੋਰਮਿੰਟ ਸਕੂਲ ਅਖਾੜਾ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਾਇਆ।ਇਸ ਸ਼ਾਨਦਾਰ ਪ੍ਰਾਪਤੀ ਤੋ ਬਾਅਦ ਸਕੂਲ ਦੇ ਚਾਰ ਬੱਚੇ ਸੁਖਵੀਰ ਸਿੰਘ, ਪ੍ਰਭਲੀਨ ਸਿੰਘ, ਧਰੁਵ ਬਿਰਲਾ ਅਤੇ ਰੁਪਿੰਦਰਜੀਤ ਸਿੰਘ ਨੂੰ ਜਿਲੇ ਦੀ ਫੁੱਟਬਾਲ ਟੀਮ (ਅੰਡਰ^17) ਲਈ ਚੁਣਿਆ ਗਿਆ।ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਨੇ ਬੱਚਿਆਂ  ਦੀ ਕਾਰਗੁਜਾਰੀ ਦੀ ਸ਼ਲਾਘਾ ਦੇ ਨਾਲ^ਨਾਲ ਫੁੱਟਬਾਲ ਟੀਮ ਦੇ ਕੋਚ ਲਖਵੀਰ ਸਿੰਘ ਉੱਪਲ ਅਤੇ ਜਗਦੀਪ ਸਿੰਘ ਨੂੰ ਵੀ ਸਨਮਾਨਿਤ ਕਰਦਿਆਂ ਕਿਹਾ ਕਿ ਜੇਤੂ ਟੀਮ ਪਿੱਛੇ ਇਹਨਾਂ ਦੋਹਾਂ ਅਧਿਆਪਕਾਂ ਦੀ ਸਫਲਤਾ ਦਾ ਹੱਥ ਹੈ।ਆਉਣ ਵਾਲੇ ਸਮੇਂ ਵਿੱਚ ਉਹ ਵੱਧ ਤੋ ਵੱਧ ਵਿਿਦਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਗੇ।ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਡਾਇਰੈਕਟਰ ਹਰਜੀਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ ਨੇ ਵਿਿਦਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈਆਂ ਦਿੱਤੀਆ।

ਅੱਤਿਆਚਾਰਾਂ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਓ-ਸਤਿਕਾਰ ਕਮੇਟੀ 

ਧਰਨਾਕਾਰੀਆਂ ਨੇ164ਵੇਂ ਦਿਨ ਵੀ ਥਾਣੇ ਮੂਹਰੇ ਕੀਤੀ ਨਾਹਰੇਬਾਜ਼ੀ

ਜਗਰਾਉਂ 02 ਸਤੰਬਰ  (  ਮਨਜਿੰਦਰ ) ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਧਰਨੇ 'ਤੇ ਬੈਠੇ ਨੇੜਲੇ ਪਿੰਡ ਰਸੂਲਪੁਰ ਦੇ ਪੁਲਿਸ ਦੇ ਅੱਤਿਆਚਾਰਾਂ ਤੋਂ ਪੀੜ੍ਹਤ ਪਰਿਵਾਰ ਨੂੰ ਬਿਨਾਂ ਦੇਰੀ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿਚ ਸਥਾਨਕ ਸਿਟੀ ਥਾਣੇ ਮੂਹਰੇ ਲੱਗੇ ਪੱਕੇ ਮੋਰਚੇ ਪੁੱਜੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਜਸਪ੍ਰੀਤ ਸਿੰਘ ਢੋਲ਼ਣ, ਜੱਥੇਦਾਰ ਮੋਹਣ ਸਿੰਘ ਬੰਗਸੀਪੁਰਾ, ਜੱਥੇਦਾਰ ਚੜਤ ਸਿੰਘ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ ਨਾਲ ਧਰਨਾ ਵਿੱਚ ਪਹੁੰਚੇ ਸਿੰਘਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਪਿਛਲੇ 5 ਮਹੀਨਿਆਂ ਤੋਂ ਥਾਣੇ ਮੂਹਰੇ ਦਿਨ-ਰਾਤ ਡੇਰਾ ਲਗਾਈ ਬੈਠੀਆਂ ਹਨ ਪਰ ਸਭ  ਸਿਆਸੀ ਤੇ ਸਰਕਾਰੀ ਲੋਕਾਂ ਦੀ ਜੁਬਾਨ ਤਾਲੂਏ ਨਾਲ਼ ਲੱਗ ਗਈ ਹੈ। ਉਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ 'ਤੇ ਗਰੀਬ ਪਰਿਵਾਰ ਦਾ ਦੁੱਖ ਸੁਣਨ ਨੂੰ ਕੋਈ ਤਿਆਰ ਨਹੀਂ ਹੈ, ਨਿਆਂ ਦੇਣਾ ਤਾਂ ਦੂਰ ਦੀ ਗੱਲ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕਿਸਾਨ ਸਭ‍ਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਨਵੀਂ ਬਣੀ ਭਗਵੰਤ ਮਾਨ ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼ ) ਦੇ ਆਗੂ ਬਲਦੇਵ ਸਿੰਘ, ਏਟਕ ਆਗੂ ਜਗਦੀਸ਼ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸੀਖਾਂ ਪਿੱਛੇ ਬੰਦ ਕੀਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਵੀ ਨੇ ਵੀ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪਿਛਲੇ 5 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਗਰੀਬ ਪਰਿਵਾਰ ਦੀ ਪੀੜ੍ਹਤ ਮਾਤਾ ਨੇ ਆਪਣੇ ਖੂਨ ਨਾਲ "ਖਤ" ਲਿਖ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਪਰਿਵਾਰ ਅਤੇ ਧਰਨਾਕਾਰੀ ਲੋਕਾਂ ਦਾ ਕਾਨੂੰਨ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹ 2005 ਤੋਂ ਹੀ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਪਰ ਪੱਲੇ ਕੁੱਝ ਨਹੀਂ ਪਿਆ ਫਿਰ ਵੀ ਉਹ ਪੁਲਿਸ ਅੱਤਿਆਚਾਰ ਖਿਲਾਫ਼ ਲੜਦੇ ਰਹਿਣਗੇ। ਇਸ ਸਮੇਂ ਕੇਕੇਯੂ ਆਗੂ ਰੂਪ ਸਿੰਘ ਝੋਰੜਾਂ, ਬੀਕੇਯੂ(ਡਕੌੰਦਾ) ਦੇ ਝੰਡਾ ਸਿੰਘ ਲੀਲ੍ਹਾ ਨੇ ਵੀ ਸੰਗੀਨ ਧਾਰਾਵਾਂ ਦੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਫੌਜੀ ਤੇ ਕਰਨੈਲ ਸਿੰਘ, ਨਛੱਤਰ ਸਿੰਘ, ਚਰਨ ਸਿੰਘ, ਬੱਬੀ ਜਗਰਾਉਂ, ਮਹਿੰਦਰ ਸਿੰਘ, ਜੱਥੇਦਾਰ ਚੜਤ ਸਿੰਘ, ਮਲਕੀਅਤ ਸਿੰਘ ਕਾਉਂਕੇ  ਨੇ ਵੀ ਦੋਸ਼ੀਆਂ ਸਜ਼ਾਵਾਂ ਦੇ ਕੇ ਪੀੜ੍ਹਤ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ। ।

ਬਲਾਕ ਪੱਧਰੀ ਖੇਡਾ ਦਾ ਵਿਧਾਇਕ ਮਾਣੂੰਕੇ ਨੇ ਕੀਤਾ ਉਦਘਾਟਨ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ  ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਈਆ ਜਾ ਰਹੀਆ ਹਨ।ਇਨ੍ਹਾ ਬਲਾਕ ਪੱਧਰੀ ਖੇਡਾ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਅੰਡਰ 17 ਵਿਚ ਰੱਸਾਕੱਸੀ ਦੇ ਮਾਕਾਬਲੇ ਕਰਵਾਏ ਗਏ ਜਿਨ੍ਹਾ ਵਿਚ ਜਗਰੂਪ ਸਿੰਘ,ਕੁਲਜੀਤ ਸਿੰਘ,ਸੁਖਪ੍ਰੀਤ ਸਿੰਘ,ਜਗਦੀਪ ਸਿੰਘ,ਗੁਰਵੀਰ ਸਿੰਘ,ਜਗਜੀਤ ਸਿੰਘ,ਜਸਪਿੰਦਰ ਸਿੰਘ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ,ਤਰਨਵੀਰ ਸਿੰਘ,ਸਹਿਜਪ੍ਰੀਤ ਸਿੰਘ,ਸੁਰਸਿਮਰਨ ਸਿੰਘ,ਇੰਦਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਵਿਚ ਸਪਰਿੰਗ ਡਿਊ ਪਬਲਿਕ ਸਕੂਲ ਜਗਰਾਉ ਨੇ ਪਹਿਲਾ,ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਜਗਰਾਉ ਨੇ ਦੂਜਾ ਅਤੇ ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ,ਫੁੱਟਵਾਲ ਅੰਡਰ 17 ਵਿਚ ਸਰਕਾਰੀ ਹਾਈ ਸਕੂਲ ਮੱਲ੍ਹਾ ਨੇ ਪਹਿਲਾ, ਜੀ ਐਚ ਜੀ ਪਬਲਿਕ ਸਕੂਲ ਸਿੱਧਵਾ ਖੁਰਦ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਜੇਤੂ ਟੀਮਾ ਨੂੰ ਮੁਬਾਰਕਾ ਦਿੰਦਿਆ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਕੇ ਖੇਡਾ ਦਾ ਮੋਹਰੀ ਸੂਬਾ ਬਣਾਉਣ ਲਈ ਵੱਡੇ ਉਪਰਾਲੇ ਕਰ ਰਹੀ ਹੈ ਕਿਉਕਿ ਖੇਡਾ ਜਿਥੇ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਮਜਬੂਤ ਬਣਾਉਦੀਆ ਹਨ।ਉਥੇ ਖੇਡਾ ਖਿਡਾਰੀ ਦਾ ਸਮਾਜ ਵਿਚ ਮਾਣ-ਸਨਮਾਨ ਵੀ ਵਧਾਉਦੀਆ ਹਨ।ਇਸ ਮੌਕੇ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ,ਐਸ ਡੀ ਐਮ ਵਿਕਾਸ ਹੀਰਾ,ਤਹਿਸੀਲਦਾਰ ਮਨਮੋਹਣ ਕੌਸ਼ਿਕ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਮੁਖਤਿਆਰ ਸਿੰਘ,ਗੁਰਮੇਲ ਸਿੰਘ,ਸੈਕਟਰੀ ਨਿਰਮਲ ਸਿੰਘ,ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਕਾਲਾ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਸਾਸਨ ਦੇ ਅਧਿਕਾਰੀਆ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਹੋਰ।

 ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਕੀਤਾ ਸਨਮਾਨਿਤ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾ ਦੀਆ ਜੋਨਲ ਪੱਧਰੀ ਖੇਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਬਾਜਪੁਰਾ ਵਿਖੇ ਹੋਈਆ ਸਨ।ਜਿਨ੍ਹਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਅੰਡਰ 19 ਲੜਕੇ ਅਤੇ ਲੜਕੀਆ ਖੋ-ਖੋ ਦੀਆ ਦੋਵੇ ਟੀਮਾ ਨੇ ਪਹਿਲਾ ਸਥਾਨ ਪ੍ਰਪਾਤ ਕੀਤਾ।ਅੰਡਰ 14 ਲੜਕੇ ਅਤੇ ਲੜਕੀਆ ਨੇ ਵੀ ਖੋ-ਖੋ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੇ ਲੜਕੇ ਅਤੇ ਲੜਕੀਆ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਦੀ ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਅਤੇ ਸਕੂਲ ਦੇ ਸਟਾਫ ਨੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਖੁਸੀ ਵਿਚ ਲੱਡੂ ਵੰਡੇ।ਇਸ ਮੌਕੇ ਉਨ੍ਹਾ ਨਾਲ ਕੁਲਦੀਪ ਕੌਰ,ਸਤਵਿੰਦਰ ਕੌਰ,ਸਤਵੀਰ ਕੌਰ,ਦੀਕਸਾਂ ਅਰੋੜਾ,ਨਰਿੰਦਰ ਕੁਮਾਰ,ਅਮਨਦੀਪ ਸਿੰਘ ਸਰਾਂ,ਪਰਮਿੰਦਰ ਕੌਰ,ਵਰਿੰਦਰ ਕੌਰ,ਸੰਦੀਪ ਕੌਰ,ਸੁਰਜੀਤ ਸਿੰਘ,ਰਮਨਦੀਪ ਕੌਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਪ੍ਰਿੰਸੀਪਲ ਪ੍ਰਵੀਨ ਸਹਿਜਪਾਲ ਅਤੇ ਸਕੂਲ ਦਾ ਸਟਾਫ ਪੁਜੀਸਨਾ ਪ੍ਰਾਪਤ ਕਰਨ ਵਾਲੇ ਖਿਡਾਰੀਆ ਨੂੰ ਸਨਮਾਨਿਤ ਕਰਦਾ ਹੋਇਆ।

ਦਿੱਲੀ ਤੋਂ ਪ੍ਰੋਫੈਸ਼ਨਲ ਬਾਊਟ ਜਿੱਤ ਕੇ ਪਰਤੇ ਸੰਦੀਪ ਚਕਰ ਨੂੰ ਕੀਤਾ ਸਨਮਾਨਿਤ

ਹਠੂਰ,2,ਸਤੰਬਰ-(ਕੌਸ਼ਲ ਮੱਲ੍ਹਾ)-5ਜੈਬ ਬਾਕਸਿੰਗ ਅਕੈਡਮੀ ਚਕਰ ਦਾ ਹੋਣਹਾਰ ਮੱੁਕੇਬਾਜ਼ ਸੰਦੀਪ ਸਿੰਘ ਚਕਰ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਗੌਲਣਯੋਗ ਪੈੜਾਂ ਪਾ ਰਿਹਾ ਹੈ।ਪਿਛਲੇ ਦਿਨੀਂ 'ਆਇਰਨ ਫਿਸਟ ਬਾਕਸਿੰਗ ਕਲੱਬ', ਦਿੱਲੀ ਵੱਲੋਂ ਕਰਵਾਈ ਗਈ 'ਅਬੌਕਸ ਫਾਈਟ ਨਾਈਟ' ਵਿੱਚ ਸੁਪਰ ਫਲਾਈ ਭਾਰ ਵਰਗ ਵਿੱਚ ਸੰਦੀਪ ਸਿੰਘ ਚਕਰ ਨੇ ਭਵਾਨੀ (ਹਰਿਆਣਾ) ਦੇ ਮੱੁਕੇਬਾਜ਼ ਸ਼ੁਭਮ ਯਾਦਵ ਨੂੰ ਹਰਾ ਕੇ ਚਕਰ ਅਤੇ ਪੰਜਾਬ ਦੇ ਮਾਣ ਵਿੱਚ ਵਾਧਾ ਕੀਤਾ।ਸੰਦੀਪ ਚਕਰ ਦੀ ਇਹ ਚੌਥੀ ਫਾਈਟ ਸੀ।ਉਸ ਦੀ ਇਸ ਜਿੱਤ ਨੇ ਚਕਰ ਦੇ ਮੱੁਕੇਬਾਜ਼ਾਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ।ਅੱਜ 5ਜੈਬ ਬਾਕਸਿੰਗ ਅਕੈਡਮੀ ਦੇ ਸੰਚਾਲਕ ਪਿੰ੍ਰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਚਕਰ ਦੇ ਮੱੁਕੇਬਾਜ਼ ਐਮਚਿਓਰ ਮੱੁਕੇਬਾਜ਼ੀ ਦੇ ਨਾਲ-ਨਾਲ ਪ੍ਰੋਫੈਸ਼ਨਲ ਮੱੁਕੇਬਾਜ਼ੀ ਵਿੱਚ ਵੀ ਆਪਣੇ ਜੌਹਰ ਦਿਖਾ ਰਹੇ ਹਨ।ਜਿੱਤ ਕੇ ਪਰਤੇ ਸੰਦੀਪ ਸਿੰਘ ਚਕਰ ਦਾ ਅਕੈਡਮੀ ਦੇ ਪ੍ਰਬੰਧਕਾਂ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਸੰਦੀਪ ਚਕਰ ਨੇ ਖੇਡਾਂ ਦਾ ਵਧੀਆ ਮਾਹੌਲ ਦੇਣ ਲਈ ਅਕੈਡਮੀ ਦੇ ਪ੍ਰਬੰਧਕਾਂ ਦੇ ਨਾਲ-ਨਾਲ ਸਮੂਹ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਜਸਕਿਰਨਪ੍ਰੀਤ ਸਿੰਘ ਜਿਮੀ, ਅਮਿਤ ਕੁਮਾਰ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਲਖਵਿੰਦਰ ਸਿੰਘ, ਖਿਡਾਰੀ ਅਤੇ ਨੌਜਵਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਸੰਦੀਪ ਚਕਰ ਨੂੰ ਸਨਮਾਨਿਤ ਕਰਦੇ ਹੋਏ ਪਿੰ੍ਰ. ਬਲਵੰਤ ਸਿੰਘ ਸੰਧੂ ਅਤੇ ਹੋਰ।
 

ਆਰ ਕੇ ਹਾਈ ਸਕੂਲ ਦੀ ਪ੍ਰਿੰਸੀਪਲ ਸੀਮਾ ਸ਼ਰਮਾ ਨੇ ਅਹੁਦਾ ਸੰਭਾਲਿਆ 

 

ਜਗਰਾੳ(ਅਮਿਤ ਖੰਨਾ )।ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਆਰਾ ਅਪਣੇ ਪਿਤਾ ਸ਼੍ਰੀ ਰਾਧਾ ਕ੍ਰਿਸ਼ਨ ਦੀ ਯਾਦ ਚ ਬਣਾਏ  ਗਏ ਆਰ.ਕੇ.ਹਾਈ.ਸਕੂਲ ਜਗਰਾੳ  ਦੇ ਨਵੇਂ ਪ੍ਰਿਸੀਂਪਲ ਦਾ ਅਹੁਦਾ ਮੈਡਮ ਸੀਮਾ ਸ਼ਰਮਾ ਨੂੰ ਸੌਂਪਿਆ ਗਿਆ।ਇਸ ਮੋਕੇ 36 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਰਿਟਾਇਰ ਹੋਏ ਪ੍ਰਿਸੀਂਪਲ ਕੈਪਟਨ ਨਰੇਸ਼ ਵਰਮਾ ਨੇ ਮੈਡਮ ਸੀਮਾ ਸ਼ਰਮਾ ਨੂੰ ਚਾਬੀਆਂ ਸੋਂਪਦੇ ਹੋਏ ਅਪਣੀ ਕੁਰਸੀ ਸੋਂਪਣ ਦੋਰਾਨ ਕਿਹਾ ਕਿ  ਉਹ ਮੈਡਮ ਸੀਮਾ ਵਲੋਂ ਸਕੂਲ ਦੀ ਬੇਹਤਰੀ ਲਈ ਕਿੱਤੇ ਜਾਣ ਵਾਲੇ ਕੰਮਾ ਵਿੱਚ ਅਪਣੀ ਪੂਰਾ ਸਹਿਯੋਗ ਦੇਣਗੇ।ਇਸ ਮੋਕੇ ਸਕੂਲ ਦੇ ਪ੍ਰਧਾਨ  ਐਡਵੋਕੇਟ ਨਵੀਨ ਗੁਪਤਾ ਅਤੇ  ਮੈਡਮ ਕੰਚਨ ਗੁਪਤਾ ਨੇ ਮੈਡਮ ਸੀਮਾ ਨੂੰ ਪ੍ਰਿਸੀਂਪਲ ਦੀ ਕੁਰਸੀ ਤੇ ਬਿਠਾਦੇਂ ਸਮੇ ਸ਼ੁਭਕਾਮਨਾਵਾਂ ਦੇ ਰੂਪ ਵਿੱਚ ਬੁੱਕੇ ਪ੍ਰਦਾਨ ਕੀਤੇ।ਸਮੂਹ ਸਟਾਫ ਨੇ ਮੈਡਮ ਸੀਮਾ ਨੂੰ ਅਪਣਾ ਪੂਰਾ ਸਹਿਯੋਗ ਦੇਣ ਦਾ ਵਾਦਾ  ਕੀਤਾ।ਮੈਡਮ ਸੀਮਾ ਨੇ ਕਿਹਾ ਕਿ ੳਹ ਸਾਬਕਾ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਦੇ ਸਕੂਲ ਲਈ ਕਿੱਤੇ ਕੰਮਾ ਦੀ ਤਰਾ ਹੀ ਵਧੀਆ  ਕੰਮ  ਕਰਣ ਦੀ ਭਰਪੂਰ ਕੋਸ਼ਿਸ਼  ਕਰਣਗੇ।

ਪਿੰਡ ਵਜੀਦਕੇ ਖੁਰਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ         

                           

ਬਰਨਾਲਾ /ਮਹਿਲ ਕਲਾਂ-1 ਸਤੰਬਰ (ਗੁਰਸੇਵਕ ਸੋਹੀ ) -  

ਪਿੰਡ ਵਜੀਦਕੇ ਖੁਰਦ ਵਿਖੇ ਗੁਰਦੁਆਰਾ ਬਾਬਾ ਸਤਿਕਰਤਾਰ ਸਾਹਿਬ ਜੀ (ਪਿੰਡ ਵਾਲੇ) ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਉਪਰੰਤ  ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਭਾਈ ਨਛੱਤਰ ਸਿੰਘ ਭਾਂਬੜੀ ਵੱਲੋਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜੀਵਨ ਜਾਂਚ ਸਿਖਾਉੰਦੀ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਮਨੁੱਖ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ। ਇਸ ਮੌਕੇ ਕਮੇਟੀ ਪ੍ਰਧਾਨ ਭਾਈ ਗੁਰਦੀਪ ਸਿੰਘ ਖ਼ਾਲਸਾ, ਖ਼ਜ਼ਾਨਚੀ ਭਾਈ ਹਰਦੀਪ ਸਿੰਘ ਖਾਲਸਾ, ਹੈੱਡ ਗ੍ਰੰਥੀ ਭਾਈ ਲਖਵਿੰਦਰ  ਸਿੰਘ ਖ਼ਾਲਸਾ ਤੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਖਾਲਸਾ ਨੇ ਸਮਾਗਮ ਵਿਚ ਜੁੜੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਅਪੀਲ ਕੀਤੀ  ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਲੇ ਹਾਕੀ ਕੋਚ ਲਛਮਣ ਸਿੰਘ  ਚੋਪੜਾ, ਬਾਸਕਟਬਾਲ ਕੋਚ ਨਛੱਤਰ ਸਿੰਘ ਫੌਜੀ ਤੇ ਦਾਰਾ ਸਿੰਘ ਫੌਜੀ, ਬਲਜਿੰਦਰ ਸਿੰਘ ਫੌਜੀ ਤੇ ਖੋ ਖੋ ਦੇ ਕੋਚ ਰਾਜਿੰਦਰ ਸਿੰਘ ਚੋਪੜਾ ਤੇ ਕਥਾ ਵਾਚਕ ਭਾਈ ਨਛੱਤਰ ਸਿੰਘ ਭਾਬੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਭਾਈ ਤਰਲੋਚਨ ਸਿੰਘ, ਨਿਰਭੈ ਸਿੰਘ ਨੰਬਰਦਾਰ ਬੇਅੰਤ ਸਿੰਘ ਸਰਾਂ, ਬਲਜਿੰਦਰ ਸਿੰਘ ਬਾਜਵਾ, ਪ੍ਰਧਾਨ ਹਾਕਮ  ਸਿੰਘ ,ਜਗਤਾਰ ਸਿੰਘ, ਮਾਸਟਰ ਕੁਲਦੀਪ ਸਿੰਘ ,ਅਰਸ਼ਦੀਪ ਸਿੰਘ ਅਰਸ਼ ਹਾਂਸ ਤੇ ਸੁਰਜੀਤ ਸਿੰਘ ਖਾਲਸਾ ਹਾਜ਼ਰ ਸਨ।

ਪਿੰਡ ਮਨਾਲ ਦੀ ਧੀ ਵਾਧਵੇਗੀ ਪੰਜਾਬ ਦਾ ਮਾਣ,,।   ਬੇਟੀ ਕੁਲਵੀਰ ਕੌਰ ਬਣੀ ਪਾਇਲਟ ਇਸੇ ਤਰ੍ਹਾਂ ਮੰਝਲਾਂ ਸਰ ਕਰਦੀ ਹੋਈ ਤਰੱਕੀਆਂ ਕਰੇ।,,।  

 

ਮਹਿਲ ਕਲਾਂ 1ਸਤੰਬਰ (ਡਾਕਟਰ ਸੁਖਵਿੰਦਰ ਸਿੰਘ ਬਾਪਲਾ ) ਪੰਜਾਬ ਕੋਲ ਪ੍ਰਤਿਭਾ ਦਾ ਲੁਕਿਆ ਹੋਇਆ ਖਜ਼ਾਨਾ ਹੈ ਜਿਸ ਨੂੰ ਕਿ ਸਕਾਲਰਸ਼ਿਪ ਦੇ ਰੂਪ ਵਿਚ ਥੋੜਾ ਜਿਹਾ ਹੁਲਾਰਾ ਦੇਣ ਦੀ ਲੋੜ ਹੈ ਤਾਂ ਜੇ ਗ਼ਰੀਬ ਪਰ ਹੁਸ਼ਿਆਰ ਬੱਚੇ ਪੇਸ਼ਾਵਰ ਪੜ੍ਹਾਈ ਕਰ ਕੇ ਜ਼ਿੰਦਗੀ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਸਕਣ। ਪੰਜਾਬ ਦੀ ਯੁਵਾ ਸ਼ਕਤੀ ਦੇ ਸੁਫ਼ਨਿਆਂ ਦੀ ਪੂਰਤੀ ਲਈ ਸਹਾਇਤਾ ਕਰਨ ਵਾਸਤੇ ਹਾਲ ਵਿਚ ਹੀ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਸ਼ੁਰੂ ਕੀਤਾ ਗਿਆ ਹੈ। ਇਹ ਗੱਲ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਨੂੰ 5.80 ਲੱਖ ਰੁਪਏ ਦੇ ਸਲਾਰਸ਼ਿਪ ਦਾ ਚੈਕ ਸੌਂਪਣ ਵੇਲੇ ਕਹੀ । ਜਿਲਾ ਬਰਨਾਲਾ ਦੇ ਪਿੰਡ ਮਨਾਲ ਇਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਕੁਲਵੀਰ ਕੌਰ ਨੇ ਟ੍ਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰ ਲਿਆ ਹੈ ਅਤੇ ਹੁਣ ਉਹ ਦੋ ਮਹੀਨਿਆਂ ਦੇ ਸਮੇਂ ਅੰਦਰ ਹੀ ਕਮਰਸ਼ੀਅਲ ਪਾਇਲਟ ਬਣ ਜਾਏਗੀ। ਸਕਾਲਰਸ਼ਿਪ ਦੇ ਫੰਡ ਕੁਲਵੀਰ ਕੌਰ ਸੌਂਪਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਕੁਲਬੀਰ ਕੌਰ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਹੋਏਗੀ,  ਜੋ ਕਿ ਪੈਸੇ ਦੀ ਘਾਟ ਕਾਰਣ ਆਪਣੇ ਸੁਫ਼ਨੇ ਪੂਰੇ ਕਰਨ ਵਿਚ ਨਾਕਾਮ ਰਹਿੰਦੇ ਹਨ। ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਕੁਲਵੀਰ ਕੌਰ ਬਰਨਾਲਾ ਨੇੜਲੇ ਪਿੰਡ ਸਮਰ ਦੇ ਇਕ ਗ਼ਰੀਬ ਪਰਿਵਾਰ ਦੀ ਹੋਣਹਾਰ ਧੀ ਹੈ, ਉਸਦੇ ਪਿਤਾ ਇਕ ਗ਼ਰੀਬ ਕਿਸਾਨ ਅਤੇ ਮਾਤਾ ਆਂਗਨਵਾੜੀ ਵਰਕਰ ਹਨ। ਵਿਕਰਮਜੀਤ ਸਿੰਘ ਸਾਹਨੀ ਵਲੋਂ ਦਿਤੀਆਂ ਰਕਮਾਂ ਨਾਲ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਵਲੋਂ ਕੀਤੀ ਗਈ ਹੈ ਜੋ ਇਸ ਫੰਡ ਦੇ ਚੇਅਰਮੈਨ ਹਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਇਸਦੇ ਉਪ-ਚੇਅਰਮੈਨ ਹਨ। ਕੁਲਵੀਰ ਕੌਰ ਨੂੰ ਕਿੱਤਾਮੁਖੀ ਸਿੱਖਿਆ ਪੂਰੀ ਕਰਨ ਲਈ ਇਹ ਪਹਿਲਾ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਹੈ।

ਜਲਦ ਹੀ ਕਮਰਸ਼ੀਅਲ ਪਾਇਲਟ ਬਣਨ ਲਈ ਮੁਬਾਰਕ ਦਿੰਦਿਆਂ ਰਾਜ ਸਭਾ ਮੈਂਬਰ ਸਾਹਨੀ ਨੇ ਕਿਹਾ ਕਿ ਅਸੀਂ ਉਸਨੂੰ ਇਹ ਸਕਾਲਰਸ਼ਿਪ ਹੀ ਨਹੀਂ ਦੇ ਰਹੇ ਸਗੋਂ ਨਾਲ ਦੀ ਨਾਲ ਉਸਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਲਈ ਵੀ ਮਦਦ ਕਰਾਂਗੇ ਤਾਂ ਜੋ ਜਦੋਂ ਉਹ ਭਲਕੇ ਦੇਸ਼ ਅੰਦਰ ਜਾਂ ਅੰਤਰ ਰਾਸ਼ਟਰੀ ਸੈਕਟਰ ਵਿਚ ਏਅਰਬੱਸ ਦੀ ਉੜਾਨ ਭਰੇ ਤਾਂ ਪੰਜਾਬ ਆਪਣੀ ਧੀ ‘ਤੇ ਮਾਣ ਕਰ ਸਕੇ। ਪਹਿਲਾਂ ਉਹ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਜਾ ਰਹੀ ਸੀ ਪਰ ਸਾਡੇ ਵਲੋਂ ਪ੍ਰੇਰਤ ਕਰਨ ਨਾਲ ਉਸਨੇ ਕਮਰਸ਼ੀਅਲ ਪਾਇਲਟ ਦਾ ਇਹ ਕੋਰਸ ਭਾਰਤ ਅੰਦਰ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਸਾਨੂੰ ਸੱਭ ਨੂੰ ਉਸ ਉਤੇ ਮਾਣ ਹੈ ਅਤੇ ਅਸੀਂ ਉਸਦੇ ਲੰਬੇ ਅਤੇ ਕਾਮਯਾਬ ਭਵਿੱਖ ਦੀ ਕਾਮਨਾ ਕਰਦੇ ਹਾਂ।

 

ਇਸ ਮੌਕੇ ਰਾਜ ਸਭਾ ਮੈਂਬਰ ਸਾਹਨੀ ਦਾ ਧੰਨਵਾਦ ਕਰਦਿਆਂ ਕੁਲਵੀਰ ਕੌਰ ਨੇ ਕਿਹਾ ਕਿ ਮੈਂ ਇਕ ਟ੍ਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉੜਾਨ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਮੈਂ ਕਮਰਸ਼ੀਅਲ ਪਾਇਲਟ ਬਣ ਜਾਵਾਂਗੀ। ਪਾਇਲਟ ਬਣਨਾ ਮੇਰਾ ਸੁਫ਼ਨਾ ਸੀ ਅਤੇ ਵਿਕਰਮਜੀਤ ਸਿੰਘ ਵਲੋਂ ਸ਼ੁਰੂ ਕੀਤੇ ਇਸ ਸਕਾਲਸ਼ਿਪ ਦੇ ਮਿਲਣ ਨਾਲ ਇਹ ਸੁਫ਼ਨਾ ਪੂਰਾ ਹੋ ਸਕਿਆ ਹੈ। ਉਸਨੇ ਪੰਜਾਬ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਨੇਡਾ ਜਾਣ ਅਤੇ ਉਥੇ ਸੈੱਟ ਹੋਣ ਦਾ ਮਨ ਬਦਲਣ । ਸਗੋਂ ਸਾਰੇ ਨੌਜਵਾਨਾਂ ਨੂੰ ਇਸ ਤਰਾਂ ਦੇ ਫੰਡ ਤੋਂ ਫਾਇਦਾ ਉਠਾ ਕੇ ਆਪਣਾ ਭਵਿੱਖ ਸਫਲ ਬਣਾਉਣਾ ਚਾਹੀਦਾ ਹੈ।