You are here

ਪੰਜਾਬ

ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ ਦੇ ਮੁਲਾਂਕਣ ਤੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਅਹਿਮ ਮਸਲੇ ਸਿੱਝਣ ਲਈ ਜਰਮਨੀ ਦੀ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ

ਚੰਡੀਗੜ੍ਹ, 13 ਸਤੰਬਰ (ਮਨਜਿੰਦਰ ਗਿੱਲ ) ਮੁੱਖ ਮੰਤਰੀ ਭਗਵੰਤ ਮਾਨ ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਸੂਬੇ ਵਿੱਚ ਨਿਵੇਸ਼ ਯੋਜਨਾਵਾਂ ਪ੍ਰਮਾਣਿਤ ਕਰਨ ਲਈ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਅਹਿਮ ਮਸਲਿਆਂ ਨਾਲ ਸਿੱਝਣ ਲਈ ਜਰਮਨੀ ਦੀ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ ਹੈ।

 

ਮੇਲੇ ਛਪਾਰ ਤੇ ਸਿਮਰਨਜੀਤ ਸਿੰਘ ਮਾਨ ਦੀ ਕਾਂਨਫਰੰਸ- Video

ਮੇਲੇ ਛਪਾਰ ਤੇ ਸਿਮਰਨਜੀਤ ਸਿੰਘ ਮਾਨ ਦੀ ਕਾਂਨਫਰੰਸ-ਕਾਨਫਰੰਸ ਵਿਚ ਪਹੁੰਚੇ ਲੋਕਾਂ ਕੀ ਕਿਹਾ ਸੁਣੋ!!! ਪਤਰਕਾਰ ਗੁਰਸੇਵਕ ਸੋਹੀ ਦੀ ਰਿਪੋਰਟ

ਡਿਪੂ ਹੋਲ੍ਡਰ ਦੇ ਰਿਹਾ ਸੀ ਘੱਟ ਅਤੇ ਮਿੱਟੀ ਵਾਲੀ ਕਣਕ || Video

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੌਕੇ ਉੱਤੇ ਪੁਹੰਚ ਕੇ ਲਾਈ ਕਲਾਸ ਡੀਪੂ ਹੋਲ੍ਡਰ ਦੀ-ਪੱਤਰਕਾਰ ਹਰਪਾਲ ਸਿੰਘ ਦਿਓਲ ਦੀ ਵਿਸ਼ੇਸ਼ ਰਿਪੋਰਟ  

ਪਿੰਡ ਮਟਵਾਣੀ ਜਿਲਾ ਮੋਗਾ ਵਿੱਚ ਹੋਵੇਗਾ ਕੁਸ਼ ਖਾਸ!! Video

ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸੇਸ ਰਿਪੋਰਟ

GOV Punjab ਵੱਲੋਂ ਲੰਪੀ ਸਕਿਨ ਨਾਲ ਪ੍ਰਭਾਵਤ ਗਊਆਂ ਸੰਬੰਧੀ ਪਸ਼ੂ ਪਾਲਕਾਂ ਨੂੰ ਦਿੱਤੀ ਵੱਡੀ ਰਾਹਤ - Video

 

GOV Punjab ਵੱਲੋਂ ਲੰਪੀ ਸਕਿਨ ਨਾਲ ਪ੍ਰਭਾਵਤ ਗਊਆਂ ਸੰਬੰਧੀ ਪਸ਼ੂ ਪਾਲਕਾਂ ਨੂੰ ਦਿੱਤੀ ਵੱਡੀ ਰਾਹਤ ਬਰਨਾਲੇ ਤੋਂ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਦੀ ਵਿਸ਼ੇਸ਼ ਰਿਪੋਰਟ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪਿੰਡ ਘੱਲ ਕਲਾਂ ਵਿਖੇ ਸਿੱਧੂ ਮੂਸੇਵਾਲੇ ਦੇ ਬੁੱਤ ਦਾ ਕੀਤਾ ਉਦਘਾਟਨ - Video

ਆਪਣੇ ਪੁੱਤ ਦੇ ਬੁੱਤ ਨੂੰ ਕਲਾਵੇ ਵਿੱਚ ਲੈ ਕੇ ਧਾਹੀਂ ਰੋ ਪਏ ਸਿੱਧੂ ਮੂਸੇਵਾਲੇ ਦੇ ਪਿਤਾ ਪੱਤਰਕਾਰ ਰਾਜਿੰਦਰ ਰੱਤੀ ਵੀ ਵਿਸ਼ੇਸ਼ ਰਿਪੋਰਟ

ਮੇਲਾ ਛਪਾਰ ।। Mela Chapar ।। ਮਾਲਵੇ ਦੀ ਧਰਤੀ ਦਾ ਪ੍ਰਸਿੱਧ ਮੇਲਾ ॥ Live Video

 ਮਾਲਵੇ ਦੀ ਧਰਤੀ ਦਾ ਪ੍ਰਸਿੱਧ ਮੇਲਾ ਛਪਾਰ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

Moge ਦੇ ਪਿੰਡ ਘੱਲ ਕਲਾਂ ਵਿਖੇ ਹੋਈ ਕਬੱਡੀ ਕਬੱਡੀ Kabaddi-live Video

 

ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਵੱਲੋਂ ਵਡੇ ਇਨਾਮਾਂ ਨਾਲ ਕੀਤੀ ਦੀ ਹੌਸਲਾ ਅਫਜ਼ਾਈ ਪੱਤਰਕਾਰ ਬਲਬੀਰ ਸਿੰਘ ਬਾਠ ਦੀ ਵਿਸ਼ੇਸ਼ ਰਿਪੋਰਟ

ਕਲਿਆਣੀ ਹਸਤਪਾਲ ਜਗਰਾਉਂ ਵਿਖੇ ਮਾਨਸਿਕ ਰੋਗ ਦੇ ਮਾਹਿਰ ਡਾਕਟਰ ਨੇ ਚਾਰਜ਼ ਸਭਾਲਿਆਂ-Video

ਕਲਿਆਣੀ ਹਸਤਪਾਲ ਜਗਰਾਉਂ ਵਿਖੇ ਮਾਨਸਿਕ ਰੋਗ ਦੇ ਮਾਹਿਰ ਡਾਕਟਰ || ਹਰ ਹਫਤੇ ਮੰਗਲਵਾਰ ਤੇ ਸ਼ੁੱਕਰਵਾਰ ਮਰੀਜ਼ ਦਾ ਕੀਤਾ ਜਾਵੇਗਾ ਇਲਾਜ਼ ਅਮਿਤ ਖੰਨਾ ਅਤੇ ਮੋਹਿਤ ਗੋਇਲ ਦੀ ਵਿਸੇਸ ਰਿਪੋਰਟ

ਹਲਕਾ ਜਗਰਾਓਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਚਾਇਤ ਅਤੇ ਪਿੰਡ ਦੇ ਲੋਕ ਹੋਏ ਆਮੋ ਸਾਹਮਣੇ-Video

 

ਪਿੰਡ ਮੱਧੇਪੁਰ ਦੇ ਸਰਪੰਚ ਦੇ ਪਤੀ ਤੇ ਲੱਗੇ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ਦੀ ਵਿਸ਼ੇਸ਼ ਰਿਪੋਰਟ  

 

ਹਰਿਆਣੇ ਦੇ ਕਿਸਾਨਾਂ ਦੀ ਵੱਡੀ ਜਿੱਤ, ਸਰਕਾਰ ਨੇ ਆਪਣੀਆਂ ਮੰਗਾਂ-Video

ਕਈ ਦਿਨ ਮਰਨ ਵਰਤ ਤੇ ਬੈਠੇ ਰਹੇ ਕਿਸਾਨ ਆਗੂ ਨਵੇਂ ਬਣ ਰਹੇ ਹਾਈਵੇ ਦਾ ਵਡਾ ਮਸਲਾ ਪੱਤਰਕਾਰ ਕੁਲਦੀਪ ਸਿੰਘ ਦੌਧਰ ਦੀ ਵਿਸ਼ੇਸ਼ ਰਿਪੋਰਟ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 201ਵਾਂ ਦਿਨ    

ਮੁੱਲਾਂਪੁਰ ਦਾਖਾ,9 ਸਤੰਬਰ  (ਸਤਵਿੰਦਰ ਸਿੰਘ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 201ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ, ਤੇਜਾ ਸਿੰਘ ਟੂਸੇ,ਬਾਬਾ ਬੰਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਸ ਧਰਤੀ ਤੇ ਰਹਿ ਕੇ ਜਿਸ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਉਥੋਂ ਦੀ ਜ਼ਮੀਨ ਅਤੇ ਜੰਗਲ ਨੂੰ ਪਚਾਉਣ ਲਈ ਅਤੇ ਪੂਰੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਹੋਵੇ ਪਰ ਉਥੋਂ  ਦੀਆਂ ਸਰਕਾਰਾਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਗੁਲਾਮੀ ਦਾ ਅਹਿਸਾਸ ਕਰਾਉਣ ਫੇਰ ਸਿੱਖ ਕੌਮ ਲਈ ਅੱਛੇ ਦਿਨ ਨਹੀਂ ।ਜਿੱਥੇ ਸਿੱਖਾਂ ਨੂੰ ਸੱਚ ਬੋਲਣ ਤੇ ਪਾਬੰਦੀ ਹੋਵੇ ਅਤੇ ਹੱਕ ਮੰਗਣ ਤੇ ਬਣਾ ਦਿੰਦੇ ਨੇ ਅਤਿਵਾਦੀ ਅਤੇ ਹੱਕਾਂ ਲਈ ਗਾਏ ਗੀਤਾਂ ਤੇ ਲੱਗ ਜਾਣ ਪਾਬੰਦੀਆਂ।ਫਿਰ ਉੱਥੋਂ ਦੀਆਂ ਸਰਕਾਰਾਂ ਕਦ ਸਿੱਖਾਂ ਲਈ ਹੱਕ ਥਾਲੀ ਵਿੱਚ ਪਰੋਸ ਕੇ ਦੇਣ ਲਈ ਤਿਆਰ ਖੜ੍ਹੀਆਂ ਹੋਣਗੀਆਂ। ਇਸ ਲਈ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਲੰਮੇ ਸਮੇਂ ਤੋਂ ਅਪੀਲਾਂ ਕਰਦੇ ਆ ਰਹੇ ਹਾਂ ਕਿ ਇੱਕ ਮੰਚ, ਇਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਓ ਤਾਂ ਜੋ ਸਾਡੇ ਰਹਿੰਦੇ ਹੱਕ 'ਚ ਜਿਵੇਂ ਪਾਣੀ ਤੇ ਕੋਈ ਡਾਕਾ ਮਾਰ ਕੇ ਨਾ ਲੈ ਜਾਵੇ।ਜਦ ਕਿ ਇੱਥੇ ਤਾਂ ਜੇ ਸਿੱਧੂ ਮੂਸੇਵਾਲਾ ਮਰਨ ਤੋਂ ਪਹਿਲਾਂ ਗੀਤ ਗਾ ਗਏ ਐੱਸ ਵਾਈ ਐੱਲ ਤੇ ਉਸ ਵੀ ਪਾਬੰਦੀ ।ਜੇਕਰ ਕਨਵਰ ਗਰੇਵਾਲ ਗੀਤ ਗਾ ਦੇਵੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ ਤਾਂ ਉਸ ਤੇ ਪਾਬੰਦੀ । ਇਹ ਜਿਸ ਦੇਸ਼ ਲਈ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਉਸ ਕੌਮ ਨਾਲ ਇਹ ਕਿੱਦਾਂ ਦੇ ਵਤੀਰੇ । ਜਦਕਿ 90/92 ਦੇ ਦਹਾਕੇ ਵਿੱਚ ਨੌਜਵਾਨਾਂ ਨੂੰ ਘਰੋਂ ਚੱਕ ਚੱਕ ਕੇ ਝੂਠੇ ਮੁਕਾਬਲੇ ਕਰਨ ਵਾਲੇ ਪੁਲੀਸ ਅਫ਼ਸਰਾਂ ਦੇ ਖ਼ਿਲਾਫ਼ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਦੇ ਕਾਨੂੰਨ ਮੁਤਾਬਕ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ।ਜਦ ਕਿ ਹਾਲੇ ਤਾਂ ਇੱਕਾ ਦੁੱਕਾ ਝੂਠਾ ਮੁਕਾਬਲਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਮਿਲੀਆਂ ਹਨ ਇੱਥੇ ਤਾਂ ਲੱਖਾਂ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ  ਮਾਰਿਆ ਉਨ੍ਹਾਂ ਦੇ ਦੋਸ਼ੀਆਂ ਨੂੰ ਆਖਰ ਸਜ਼ਾਵਾਂ ਕੌਣ ਦਿਉ । ਉਨ੍ਹਾਂ ਨੇ ਅੱਗੇ ਆਖਿਆ ਕਿ  ਨਹਿਰੂ ਤੋਂ ਲੈ ਕੇ ਮੋਦੀ ਤੱਕ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਸਵਾਏ ਲਾਰਿਆਂ ਤੋਂ । ਅੱਜ ਸਮੁੱਚੀ ਕੌਮ ਦੇ ਗਿਆਰਵੇਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਦੇ ਖ਼ਿਲਾਫ਼ ਪੰਥਕ ਦਰਦੀ ਲੋਕ ਇਨਸਾਫ਼ ਮੰਗਦੇ ਹਨ।ਜਦ ਕਿ ਕੁਝ ਕੁ ਸਿੱਖਾਂ ਦੇ ਭੇਸ ਵਿੱਚ ਭੇਡਾਂ ਕਿਸੇ ਲੀਡਰ ਨੂੰ ਮਿਲੀ ਜੇਲ੍ਹ ਜ਼ਮਾਨਤ ਤੇ ਮੌਕੇ ਢੋਲ ਤੇ ਭੰਗੜੇ ਪਾਏ ਜਾਂਦੇ ਹਨ ਉਨ੍ਹਾਂ ਦਾ ਰੱਬ ਰਾਖਾ  । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਰਾਭਾ ਪੰਥਕ ਮੋਰਚਾ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਨੂੰ ਸਜ਼ਾਵਾਂ ਦਿਵਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਤੋਂ ਇਲਾਵਾ ਹੋਰ ਸਿੱਖ ਕੌਮ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪਿੰਡ ਸਰਾਭਾ ਤੋਂ ਲੁਧਿਆਣਾ ਤਕ ਇਕ ਰੋਸ ਮਾਰਚ ਮਿਤੀ 18 ਸਤੰਬਰ ਦਿਨ ਐਤਵਾਰ ਕੱਢਿਆ ਜਾ ਰਿਹਾ ਹੈ । ਸੋ ਆਪਣੀ ਕੌਮ ਦੇ ਜੁਝਾਰੂਆਂ ਨੂੰ ਜਲਦ ਜੇਲ੍ਹਾਂ ਚੋਂ ਆਜ਼ਾਦ ਕਰਵਾਉਣ ਲਈ ਰੋਸ ਮਾਰਚ ਦਾ ਹਿੱਸਾ ਜ਼ਰੂਰ ਬਣੋ । ਇਸ ਮੌਕਾ ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ ਅਮਰਜੀਤ ਸਿੰਘ ਚਮਿੰਡਾ ਸੁਮਨਜੀਤ ਸਿੰਘ ਸਰਾਭਾ ਭਿੰਦਰ ਸਿੰਘ ਬਿੱਲੂ ਸਰਾਭਾ, ਇੰਦਰਜੀਤ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ, ਦਵਿੰਦਰ ਸਿੰਘ ਭਨੋਹੜ,ਹਰਦੀਪ ਸਿੰਘ ਦੋਲੋਂ,ਚੰਦ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਗੁਰਮੇਲ ਸਿੰਘ ਸਰਾਭਾ,ਨਾਜਰ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਰਿਪੇਅਰ ਕਰਕੇ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ, 09 ਸਤੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਬਿਜਲੀ ਵਿਭਾਗ ਵੱਲੋਂ 11 ਕੇ ਵੀ ਫੀਡਰ ਸਿਟੀ- 10, ਦੇ ਰਿਪੇਅਰ ਕਰਕੇ10-09-2022 ਨੂੰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰਭਾਵਿਤ ਰਹਿਣਗੇ, ਜਿਵੇਂ ਕਿ ਰਾਏਕੋਟ ਰੋਡ,ਮਾਈ ਜੀਨਾ,ਚੁੰਗੀ ਨੰ 5 ਆਦਿ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ।

ਮਹਾਂਮਾਈ ਦੇ ਜਾਗਰਣ ਲਈ ਵਿਧਾਇਕਾਂ ਮਾਣੂੰਕੇ ਨੂੰ ਦਿੱਤਾ ਸੱਦਾ ਪੱਤਰ   

                         ਜਗਰਾਉਂ (ਅਮਿਤ  ਖੰਨਾ )  ਜਗਰਾਉਂ ਦੀ ਦਾਣਾ ਮੰਡੀ  ਵਿੱਚ ਹੋਣ ਜਾ ਰਹੇ ਮਹਾਂਮਾਈ ਦੇ 18 ਵੇ  ਵਿਸ਼ਾਲ ਜਾਗਰਣ ਵਿਚ ਮਾਤਾ ਦਾ ਅਸ਼ੀਰਵਾਦ ਹਾਸਲ ਕਰਨ ਲਈ  ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ  ਨੂੰ  ਸ੍ਰੀ ਕ੍ਰਿਸ਼ਨਾ ਕਲੱਬ ਜਗਰਾਉਂ ਦੇ ਚੇਅਰਮੈਨ ਅਵਿਨਾਸ਼ ਮਿੱਤਲ  ਪ੍ਰਧਾਨ ਰੋਹਿਤ ਗੋਇਲ  ਰਾਜੇਸ਼ ਜੈਨ ਮੋਹਿਤ ਜੈਨ ਰਮਨ ਬਜਾਜ  ਨੇ  ਸੱਦਾ ਪੱਤਰ ਦਿੱਤਾ

ਬੀਬੀ ਮਾਣੂੰਕੇ ਸਦਕਾ ਪੁਰਾਣੀ ਦਾਣਾ ਮੰਡੀ ਦੇ ਲੋਕਾਂ ਨੂੰ ਮਿਲਿਆ ਕੂੜੇ ਤੋਂ ਛੁਟਕਾਰਾ 

 ਜਗਰਾਉਂ (ਅਮਿਤ ਖੰਨਾ )  ਸ਼ਹਿਰ ਦੇ ਪ੍ਰਮੁੱਖ ਏਰੀਏ ਪੁਰਾਣੀ ਦਾਣਾ ਮੰਡੀ ਵਿੱਚ ਪਿਛਲੇ ਲਗਭਗ 20 ਸਾਲ ਤੋਂ ਕੂੜੇ ਦਾ ਢੇਰ ਲੱਗਾ ਹੋਇਆ ਸੀ, ਜਿਸ ਕਾਰਨ ਪੁਰਾਣੀ ਦਾਣਾ ਮੰਡੀ ਦੇ ਲੋਕ ਕੂੜੇ ਦੀ ਸੜਾਂਦ ਕਾਰਨ ਪ੍ਰੇਸ਼ਾਨੀ ਨਾਲ ਜੂਝ ਰਹੇ ਸਨ ਅਤੇ ਲੰਮੇ ਸਮੇਂ ਤੋਂ ਸਫਾਈ ਦਾ ਵੀ ਬਹੁਤ ਬੁਰਾ ਹਾਲ ਸੀ। ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ। ਜਿਊਂ ਹੀ ਇਹ ਮਾਮਲਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਐਕਸ਼ਨ ਲੈਂਦਿਆਂ ਮੌਕੇ ਤੇ ਪਹੁੰਚਕੇ ਨਗਰ ਕੌਂਸਲ ਜਗਰਾਉਂ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਬੁਲਾਇਆ ਅਤੇ ਮੌਕੇ ਤੇ ਹੀ ਜੇ.ਸੀ.ਬੀ.ਮਸ਼ੀਨ, ਟਰਾਲੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਬੁਲਾਕੇ ਗੰਦਗੀ ਦਾ ਢੇਰ ਚੁਕਵਾ ਦਿੱਤਾ ਅਤੇ ਪੁਰਾਣੀ ਦਾਣਾ ਮੰਡੀ ਦੀ ਸਫਾਈ ਵੀ ਕਰਵਾਈ ਗਈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਰਾਜਨੀਤੀ ਵਿੱਚ ਕੇਵਲ ਭ੍ਰਿਸ਼ਟ ਲੋਕਾਂ ਦੀ ਸਫ਼ਾਈ ਕਰਨ ਲਈ ਹੀ ਨਹੀਂ ਆਈ, ਬਲਕਿ ਜਿੱਥੇ ਕਿਧਰੇ ਵੀ ਉਹਨਾਂ ਨੂੰ ਗੰਦਗੀ ਨਜ਼ਰ ਆਵੇਗੀ ਤਾਂ ਸਾਫ਼ ਕਰਵਾਕੇ ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣਗੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਜਗਰਾਉਂ ਸ਼ਹਿਰ ਵਿੱਚੋਂ ਗੰਦਗੀ ਕੱਢਣ ਅਤੇ ਕੂੜੇ ਦੇ ਡੰਪ ਖਤਮ ਕਰਨ ਲਈ ਉਪਰਾਲੇ ਕਰਕੇ ਪੰਜਾਬ ਸਰਕਾਰ ਕੋਲੋਂ ਲਗਭਗ 70 ਲੱਖ ਰੁਪਏ ਪ੍ਰੋਜੈਕਟ ਮੰਨਜੂਰ ਕਰਵਾਕੇ ਲਿਆਏ ਹਨ ਤੇ ਬਹੁਤ ਜ਼ਲਦੀ ਹੀ ਗਿੱਲਾ ਅਤੇ ਸੁੱਕਾ ਕੂੜਾ ਚੁੱਕਣ ਵਾਲੀਆਂ ਟਾਟਾ ਏਸ ਗੱਡੀਆਂ ਚਲਾਈਆਂ ਜਾਣਗੀਆਂ ਅਤੇ ਹੌਲੀ ਹੌਲੀ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਪੂਰੀ ਤਰਾਂ ਨਾਲ ਖਤਮ ਕਰ ਦਿੱਤੇ ਜਾਣਗੇ। ਉਹਨਾਂ ਆਖਿਆ ਪੰਜਾਬ ਸਰਕਾਰ ਪਾਸੋਂ ਮੰਨਜੂਰ ਹੋ ਚੁੱਕੇ ਪ੍ਰੋਜੈਕਟਾਂ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣ ਲਈ 80 ਟਰਾਈਸਾਈਕਲ, ਇੱਕ ਟਰੈਕਟਰ ਲੋਡਰ, ਇੱਕ ਬਲਿੰਗ ਮਸ਼ੀਨ, ਅਤੇ ਇੱਕ ਵੇਸਟ ਗਰਾਂਈਡਰ ਲਿਆਂਦਾ ਜਾਵੇਗਾ ਅਤੇ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਸ਼ਰੈਡਰ ਖ੍ਰੀਦਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਬੀਬੀ ਮਾਣੂੰਕੇ ਨੇ ਆਖਿਆ ਲੋਕਾਂ ਨੂੰ ਗੰਦਗੀ ਤੋਂ ਮੁਕਤ ਕਰਵਾਉਣ ਲਈ ਉਹ ਹਰ ਹੀਲੇ ਯਤਨ ਜਾਰੀ ਰੱਖਣਗੇ, ਤਾਂ ਜੋ ਲੋਕ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਮੌਜੂਦ ‘ਆਪ’ ਆਗੂ ਅਤੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਾਲਾ ਨੇ ਵਿਧਾਇਕਾ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ‘ਐਮ.ਐਲ.ਏ. ਤਾਂ ਬਹੁਤ ਵੇਖੇ ਨੇ, ਪਰੰਤੂ ਬਿਲਕੁੱਲ ਗਰਾਊਂਡ ਤੇ ਜਾ ਕੇ ਕੂੜੇ ਤੇ ਗੰਦਗੀ ਦੇ ਢੇਰ ਚੁਕਵਾਉਂਦੇ ਅਤੇ ਕੋਲ ਖੜਕੇ ਸਫ਼ਾਈ ਕਰਵਾਉਂਦੇ ਐਮ.ਐਲ.ਏ ਮੈਡਮ ਸਰਵਜੀਤ ਕੌਰ ਮਾਣੂੰਕੇ ਨੂੰ ਵੇਖਕੇ ਮਾਣ ਮਹਿਸੂਸ ਹੁੰਦਾ ਹੈ ਕਿ ਹਲਕਾ ਜਗਰਾਉਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਹਰ ਕੰਮ ਵਿੱਚ ਨਿਪੁੰਨ ਅਤੇ ਧਰਤੀ ਨਾਲ ਜੁੜੇ ਹੋਏ ਵਿਧਾਇਕਾ ਦੀ ਚੋਣ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਗੁਰਪ੍ਰੀਤ ਸਿੰਘ ‘ਨੋਨੀ ਸੈਂਭੀ’, ਕੌਂਸਲਰ ਕੰਵਰਪਾਲ ਸਿੰਘ,  ਰਾਜ ਭਾਰਦਵਾਜ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਰਵਿੰਦਰਪਾਲ ਰਾਜੂ ਕਾਮਰੇਡ, ਪੱਪੂ ਭੰਡਾਰੀ, ਗੁਰਪ੍ਰੀਤ ਕੌਰ, ਸਾਜਨ ਮਲਹੋਤਰਾ, ਡਾ:ਰੂਪ ਸਿੰਘ, ਛਿੰਦਰਪਾਲ ਸਿੰਘ ਮੀਨੀਆਂ, ਮੇਹਰ ਸਿੰਘ, ਕਾਕਾ ਕੋਠੇ 8 ਚੱਕ, ਲਖਵੀਰ ਸਿੰਘ ਲੱਖਾ, ਰਵਿੰਦਰਪਾਲ ਸਭਰਵਾਲ  ਫੀਨਾਂ, ਕਾਲਾ ਕਲਿਆਣ, ਆਦਿ ਵੀ ਹਾਜ਼ਰ ਸਨ।

ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਜਗਰਾਉਂ, 07 ਸਤੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਦੀ ਯੌਗ ਅਗਵਾਈ ਹੇਠ ਮਨਾਇਆ ਗਿਆ। ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਸਾਨੂੰ ਇਕ ਚਿੰਤਨ,ਸਹੀ ਸੋਚ ਅਤੇ ਇਕ ਵਿਚਾਰ ਪ੍ਰਕਿਰਿਆ ਦੀ ਸ਼ੁਰੂਆਤ ਕਰਨੀ ਪਵੇਗੀ।ਜੋ ਸਲਾਹਕਾਰ ਦੀ ਭੂਮਿਕਾ ਨੂੰ ਦਰਸਾਉਂਦੀ ਹੈ, ਜਿਹਨਾਂ ਨੂੰ ਸਾਡੇ ਸਭਿਆਚਾਰ ਵਿੱਚ ਉਚ ਦਰਜ਼ਾ ਦਿੱਤਾ ਗਿਆ ਹੈ, ਡਾ ਬਿੰਦੂ ਸ਼ਰਮਾ ਮੁਖੀ ਅੰਗਰੇਜ਼ੀ ਵਿਭਾਗ ਨੇ ਅਧਿਆਪਕ ਅਤੇ ਵਿਦਿਆਰਥੀ ਸੰਬਧਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਸਾਹਮਣੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਤੇ ਚਾਨਣਾ ਪਾਇਆ। ਇਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਅਧਿਆਪਕਾਂ ਨੂੰ ਸਮਰਪਿਤ ਕਵਿਤਾਵਾਂ ਤੇ ਭਾਸ਼ਣ ਆਦਿ ਪੇਸ਼ ਕੀਤੇ। ਵਿਦਿਆਰਥੀਆਂ ਨੇ ਸਰਵੋਪਲੀ ਡਾਕਟਰ ਰਾਧਾ ਕ੍ਰਿਸ਼ਨਨ ਦੇ ਜਨਮ ਦਿਹਾੜੇ ਤੇ  ਸਨਮਾਨ ਵਜੋਂ ਮਨਾਇ ਜਾ ਰਹੇ ਇਤਿਹਾਸਕ ਦਿਨ ਵਾਰੇ ਜਾਣਕਾਰੀ ਵੀ ਲਈ ,ਜੋ ਕਿ ਖੁਦ ਇਕ ਮਹਾਨ ਅਧਿਆਪਕ ਸਨ। ਇਸ ਮੌਕੇ ਤੇ ਮੰਚ ਸੰਚਾਲਨ ਕਾਲਜ ਦੀ ਵਿਦਿਆਰਥੀ ਕੁਮਾਰੀ ਪ੍ਰਿਯਾਸੀ ਅਤੇ ਨਵਦੀਪ ਸਿੰਘ ਨੇ ਕੀਤਾ। ਸਮਾਪਤੀ ਦਾ ਧੰਨਵਾਦ ਪ੍ਰੋਫੈਸਰ ਪ੍ਰਿਯੰਕਾ ਨੇ ਕੀਤਾ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ

ਜਗਰਾਉਂ , 07 ਸਤੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਗੁਰਦੁਆਰਾ ਗਿਆਨੀ ਆਤਮਾ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬਾਹਰੋਂ ਆਏ ਸੰਤ ਮਹਾਂਪੁਰਸ਼,ਰਾਗੀ ਅਤੇ ਕਥਾ ਵਾਚਕ, ਕੀਰਤਨ ਦਵਾਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਹਰਮੀਤ ਸਿੰਘ ਹੁਣਾਂ ਨੇ ਦੱਸਿਆ ਕਿ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ, ਸੰਗਤਾਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਗੁਰਬਾਣੀ ਦੇ ਪਾਠ ਰੱਖਣ ਵਿੱਚ ਬਣਦੀ ਸੇਵਾ ਲਈ, ਅਤੇ ਹੋਰ ਸੇਵਾਵਾਂ ਲਈ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵਲੋਂ ਵੀ ਵਿਸ਼ੇਸ਼ ਤੌਰ ਤੇ ਸਾਰੇ ਪਾਠੀ ਸਿੰਘ, ਰਾਗੀ ਸਿੰਘ, ਕੀਰਤਨੀ ਜਥੇ ਅਤੇ ਪ੍ਰਚਾਰਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਨ। ਇਹ ਸੰਤ ਸਮਾਗਮ ਹਰ ਸਾਲ ਹੀ ਕਰਵਾਇਆ ਜਾਂਦਾ ਹੈ।

ReplyForward

ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਜਗਰਾਉਂ ਵਲੋਂ ਆਪਣੀਆਂ  

ਮੰਗਾਂ ਪ੍ਰਤੀ ਲਾਈ ਗਈ ਗੁਹਾਰ

ਜਗਰਾਉਂ ਸਤੰਬਰ7 ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਅੱਜ ਜਗਰਾਉਂ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬਲਾਕ ਪ੍ਰਧਾਨ ਭੈਣ ਚਰਨਜੀਤ ਕੌਰ ਦੀ ਅਗਵਾਈ ਵਿਚ ਇਕ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਚਰਨਜੀਤ ਕੌਰ ਨੂੰ ਸੋਂਪ ਕੇ ਮੰਗ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਪੋਸਨਟਰੈਕ ਐਪ ਦਾ ਉਦੋਂ ਤੱਕ ਬਾਈਕਾਟ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਫੋਨ ਤੇ ਮੋਬਾਈਲ ਭੱਤਾ ਜਾਰੀ ਨਹੀਂ ਕੀਤਾ ਜਾਂਦਾ। ਉਨ੍ਹਾਂ ਅਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਮਹੀਨੇ ਦੀ 7 ਤਾਰੀਖ ਤੱਕ ਮੁਲਾਜ਼ਮਾਂ ਦੇ ਖਾਤਿਆਂ ਵਿਚ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਰਾਸ਼ਨ ਯਾ ਆਂਗਣਵਾੜੀ ਦਾ ਕੋਈ ਸਮਾਨ ਕੋਈ ਵੀ ਵਰਕਰ ਜਾਂ ਹੈਲਪਰ ਹੈਡ ਕੁਆਰਟਰ ਚੋਂ ਨਹੀਂ ਚੁੱਕਿਆ ਕਰੇਗਾ। ਆਂਗਣਵਾੜੀ ਵਰਕਰਾਂ ਨੇ ਇਹ ਮੰਗ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਜ਼ੁਬਾਨੀ ਜਾਂ ਫੋਨ ਤੇ ਨਾ ਕਹੇ ਜਾਣ। ਇਹ ਕੰਮ ਲਿਖਤੀ ਰੂਪ ਵਿੱਚ ਕੀਤੇ ਜਾਣ ਅਤੇ ਉਸ ਆਡਰ ਦੀ ਇੱਕ ਕਾਪੀ ਯੂਨੀਅਨ ਦੇ ਪ੍ਰਧਾਨ ਨੂੰ ਸੌਂਪੀ ਜਾਵੇ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਆਂਗਣਵਾੜੀ ਵਰਕਰ ਪ੍ਰਧਾਨ ਬਲਾਕ ਜਗਰਾਉਂ ਚਰਨਜੀਤ ਕੌਰ, ਕੈਸ਼ੀਅਰ ਰਣਜੀਤ ਕੌਰ, ਰੂਮ ਸਰਕਲ ਪ੍ਰਧਾਨ ਹਰਦੇਵ ਕੌਰ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਨੇ ਸਵੱਦੀ ਕਲਾਂ ਦੇ ਅਧਿਆਪਕ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਦਿੱਤਾ 

ਜੱਦੀ ਪਿੰਡ ਸਵੱਦੀ ਕਲਾਂ ਵਿੱਚ ਖੁਸ਼ੀ ਦੀ ਲਹਿਰ

ਮੁੱਲਾਂਪੁਰ ਦਾਖਾ,7 ਸਤੰਬਰ(ਸਤਵਿੰਦਰ ਸਿੰਘ ਗਿੱਲ)—ਕਿਸੇ ਵੇਲੇ ਪੂਰੇ ਪੰਜਾਬ ਵਿੱਚ ਮਾਸਟਰਾਂ ਵਾਲੀ ਸਵੱਦੀ ਕਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਅੱਜ ਫੇਰ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਜਦੋਂ ਇਸ ਪਿੰਡ ਦੇ ਜੰਮਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਿਆ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋ ਕੱਲ ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਦਿੱਤਾ ਤਾਂ ਸਮੁੱਚੇ ਪਿੰਡ ਸਵੱਦੀ ਕਲਾਂ ਵਿੱਚ ਵੀ ਨਹੀਂ ਬਲਕਿ ਇਲਾਕੇ ਭਰ ਦੇ ਲੋਕਾਂ ਨੇ ਇਸ ਦੀ ਬੇਹੱਦ ਖੁਸ਼ੀ ਮਨਾਈ।ਪ੍ਰਿੰਸੀਪਲ ਵਿਨੋਦ ਕੁਮਾਰ ਇਸ ਸਮੇਂ ਜਗਰਾਓ ਲਾਗੇ ਪਿੰਡ ਸ਼ੇਰਪੁਰ ਕਲਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ।ਉਹਨਾ ਦਾ ਜਨਮ 1965 ਚ ਸਵੱਦੀ ਕਲਾਂ ਹੋਇਆ ਉਪਰੰਤ ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਸਵੱਦੀ ਕਲਾਂ ਦੇ ਸਕੂਲ ਤੋਂ ਹਾਸਲ ਕੀਤੀ।ਦਸਵੀਂ ਕਲਾਸ 1981ਵਿੱਚ ਕੀਤੀ ਅਤੇ ਉਸ ਤੋ ਬਾਅਦ ਉਹਨਾਂ ਨੇ 1985 ਚ ਸਿੱਖਿਆ ਵਿਭਾਗ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਦੇ ਹੋਏ ਉਹ 2010 ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਆਏ ਤੇ ਪਿੰਡ ਦੀ ਪੰਚਾਇਤ ਦੀ ਸਹਾਇਤਾ ਨਾਲ ਉਹਨਾਂ ਨੇ 2019 ਚ ਆਨ ਲਾਈਨ ਸਿੱਖਿਆ ਵਿੱਚ ਆਪਣਾ ਯੋਗਦਾਨ ਪਾਇਆ।ਉਪਰੰਤ ਇਸ ਸਕੂਲ ਦਾ ਕਾਫੀ ਸਰਵਪੱਖੀ ਵਿਕਾਸ ਕਰਵਾਇਆ।ਇਸ ਤੋਂ ਬਿਨਾਂ ਸਕੂਲ ਵਿੱਚ ਸੀ ਸੀ ਟੀ ਵੀ ਕੈਮਰੇ ਤੇ ਵਾਟਰ ਕੂਲਰ ਲਗਵਾਏ ਤੇ ਪਾਰਕ ਵੀ ਬਣਵਾਈ।ਵਿਨੋਦ ਕੁਮਾਰ ਨੇ ਸਟਾਫ ਦੀ ਮੱਦਦ ਨਾਲ ਸਕੂਲ ਨੂੰ ਰੰਗ ਰੋਗਨ ਵੀ ਕਰਵਾਇਆ।ਏਥੇ ਹੀ ਬੱਸ ਨਹੀਂ ਉਹਨਾਂ ਨੇ ਸਕੂਲੀ ਵਿਦਿਆਰਥੀਆਂ ਵਾਸਤੇ ਬੱਸ ਵੀ ਲਗਵਾਈ ਅਤੇ ਆਪਣੇ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧਾਈ।ਪ੍ਰਿੰਸੀਪਲ ਵਿਨੋਦ ਕੁਮਾਰ ਦੀਆਂ ਇਹਨਾ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਕੱਲ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਸਟੇਟ ਐਵਾਰਡ ਦਿੱਤਾ ਗਿਆ। ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਉਹਨਾਂ ਦੇ ਜੱਦੀ ਪਿੰਡ ਸਵੱਦੀ ਕਲਾਂ ਵਿੱਚ ਹੀ ਨਹੀਂ ਬਲਕਿ ਇਲਾਕੇ ਭਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 199ਵਾਂ ਦਿਨ ਪਿੰਡ ਜੜਾਹਾਂ ਨੇ ਭਰੀ ਹਾਜ਼ਰੀ   

ਮੁੱਲਾਂਪੁਰ ਦਾਖਾ, 7 ਸਤੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 199ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾਂ,ਪੰਥਕ ਕਵੀ ਮੋਹਣ ਮੋਮਨਾਬਾਦੀ, ਜਗਦੇਵ ਸਿੰਘ ਜੁੜਾਹਾਂ, ਸੁਖਪਾਲ ਸਿੰਘ ਫੱਲੇਵਾਲ,ਮਨਮਿਹਰ ਸਿੰਘ ਰੰਗੂਵਾਲ, ਸਰਪੰਚ ਗੁਰਮੇਲ ਸਿੰਘ ਜੁੜਾਹਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਬਣੀ ਤਾਂ ਪਾਰਟੀ ਦੇ ਲੀਡਰ ਬੜੇ ਦਮਗਜੇ ਮਾਰਦੇ ਸੀ ਕੇ ਇੱਕ ਵਾਰ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਫਿਰ ਦੇਖਿਓ ਕਿ ਦਿੱਲੀ ਵਾਂਗ ਕਿੱਦਾਂ ਪੰਜਾਬ ਨੂੰ ਖ਼ੁਸ਼ਹਾਲ ਬਣਾ ਦਿਆਂਗੇ ਅਤੇ ਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਿਰਫ 24 ਘੰਟਿਆਂ ਵਿੱਚ ਜੇਲ੍ਹੀਂ ਡੱਕਾ ਗਏ। ਹੁਣ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਨੂੰ ਸਾਢੇ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਨਾ ਤਾਂ ਕੋਈ ਖੁਸ਼ਹਾਲੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਕੋਈ ਬਦਲਾਅ ਜਦ ਕਿ ਲੋਕ ਖੁੰਢ ਚਰਚਾ ਤੇ ਹੁਣ ਸ਼ਰ੍ਹੇਆਮ ਆਖਣ ਲੱਗ ਪਏ ਕਿ ਇਨ੍ਹਾਂ ਨਾਲੋਂ ਤਾਂ ਅਕਾਲੀ,ਕਾਂਗਰਸ ਹੀ ਚੰਗੇ ਸਨ।ਜੇਕਰ ਹਾਲੇ ਵੀ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਦਿੱਲੀ ਵਾਲਿਆਂ ਦਾ ਮਿੱਠੂ ਤੋਤਾ ਬਣਨ ਨਾ ਛੱਡਿਆ ਤਾਂ ਪੰਜਾਬ ਲਈ ਖ਼ਤਰੇ ਦੀ ਘੰਟੀ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਪਾਰਟੀ ਰਵਾਇਤੀ ਪਾਰਟੀਆਂ ਨਾਲੋਂ ਵੀ ਭੈੜਾ ਹਾਲ ਹੋਵੇਗਾ । ਜਦ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਾ ਤਾਂ ਰੁਜ਼ਗਾਰ ਮਿਲਿਆ ਤੇ ਨਾ ਹੀ ਨਸ਼ਿਆਂ ਦਾ ਖ਼ਾਤਮਾ ਤਾਂ ਫਿਰ ਬਦਲਾਅ ਕਾਹਦਾ ਜਿਵੇਂ ਕਿ ਹਰ ਰੋਜ਼ ਹੱਕ ਮੰਗਦਿਆਂ ਤੇ ਡਾਂਗਾਂ ਵਰ੍ਹਦੀਆਂ ਹਨ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਮੁਜ਼ਾਹਰਿਆਂ ਤੇ ਪੁਲਸ ਦੀ ਪਾਵਰ ਦੀ ਗਲਤ ਵਰਤੋਂ ਕਰ ਕੇ ਰੋਕਾਂ ਲਾਉਣੀਆਂ ਸਰਕਾਰ ਲਈ ਖਤਰੇ ਦੀ ਘੰਟੀ ਜੋ ਪੰਜਾਬ ਦੇ ਜੁਝਾਰੂ ਲੋਕ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ।ਅੱਜ ਪੰਜਾਬ ਦੀ ਧਰਤੀ ਤੇ ਨਹੀਂ ਬਲਕਿ ਜਿੱਥੋਂ ਤਕ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਅਤੇ ਹੋਈ ਬੇਅਦਬੀ ਦੇ ਲਈ ਦਰਦ ਰੱਖਣ ਵਾਲੇ ਸੰਗਤਾਂ ਵਸਦੀਆਂ ਹਨ ।ਉਹ ਹਰ ਰੋਜ਼ ਹੱਕ ਮੰਗਦੇ ਹਨ ਕਿ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਜਦ ਕਿ ਸਰਕਾਰਾਂ ਗੰਦੀ ਰਾਜਨੀਤੀ ਦੀ ਖੇਡ ਖੇਡ ਕੇ ਦਿਨ ਗੁਜ਼ਾਰੇ ਕਰਦੀਆਂ ਹਨ। ਪਰ ਇੱਕ ਦੂਜੇ ਨਾਲ ਮਿਲੀ  ਭੁਗਤੀ ਦੇ ਚੱਲਦਿਆਂ ਇਨਸਾਫ਼ ਦੇਣ ਨੂੰ ਤਿਆਰ ਨਹੀਂ । ਜਦ ਕਿ ਇਤਿਹਾਸ ਗਵਾਹ ਹੈ ਸਿੱਖਾਂ ਦੇ ਨਾਲ ਵਧੀਕੀਆਂ ਕਰਨ ਵਾਲਿਆਂ ਨੂੰ ਸਿੱਖਾਂ ਨੇ ਕਦੇ ਮੁਆਫ਼ ਨਹੀਂ ਕੀਤਾ। ਜਦ ਕੇ ਜਿਨ੍ਹਾਂ ਲਈ ਸਾਡੇ ਗੁਰੂਆਂ ਨੇ ਆਪਣੇ ਸੀਸ ਤਕ ਨਿਸ਼ਾਵਰ ਕਰ ਦਿੱਤੇ ਅੱਜ ਉੁਨ੍ਹਾਂ ਹਿੰਦੂਤਵੀਆਂ ਦੇ ਵਾਰਸ ਸਿੱਖ ਕੌਮ ਨੂੰ ਨੁਕਸਾਨ ਪਚਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ।ਹਿੰਦੂ ਤਵੀਆਂ ਦੇ ਵਾਰਸ ਸਿੱਖਾਂ ਦਾ ਜਿੰਨਾ ਮਰਜ਼ੀ ਨੁਕਸਾਨ ਕਰਨ ਲਈ ਮਨ ਬਣਾ ਲੈਣ ਪਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਾਜੀ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੂਗੀ ਅਤੇ ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀ । ਇਸ ਸਮੇਂ ਜਥੇਦਾਰ ਅਮਰ ਸਿੰਘ ਜੁੜਾਹਾਂ ਅਤੇ ਮਨਮਿਹਰ ਸਿੰਘ ਰੰਗੂਵਾਲ ਨੇ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਤੋਂ ਭਾਈਬਾਲਾ ਚੌਕ ਸ਼ਹੀਦ ਕਰਤਾਰ ਸਿੰਘ ਸਰਾਭਾ ਬੁੱਤ ਪਾਰਕ ਤਕ ਜਾਣ ਵਾਲੀ ਰੋਸ ਮਾਰਚ ਜੋ ਕਿ 18 ਸਤੰਬਰ ਦਿਨ ਐਤਵਾਰ ਨੂੰ ਕੱਢੀ ਜਾਵੇਗੀ। ਜਿਸ ਦੀ ਤਿਆਰੀ ਲਈ ਇਕ ਪੰਥਕ ਇਕੱਤਰਤਾ 8 ਸਤੰਬਰ ਵੀਰਵਾਰ ਸਵੇਰੇ 11ਵਜੇ ਸਰਾਭਾ ਮੋਰਚਾ ਸਥਾਨ ਵਿਖੇ ਹੋਵੇਗੀ। ਸੋ ਸਮੂਹ ਕਮੇਟੀ ਮੈਂਬਰ ਅਤੇ ਸਮੂਹ ਜਥੇਬੰਦੀਆਂ ਤੇ ਨੌਜਵਾਨ ਅਪੀਲ ਹੈ ਵਧ ਚੜ੍ਹ ਕੇ ਹਾਜ਼ਰ ਹੋਣ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਤੇ ਜਲਦ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕਾ ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ,ਖਜ਼ਾਨਚੀ ਪਰਮਿੰਦਰ ਸਿੰਘ ਟੂਸੇ,ਜਸਪ੍ਰੀਤ ਸਿੰਘ ਤੁਗਲ, ਜਸਪਾਲ ਸਿੰਘ ਸਰਾਭਾ,ਬਾਬਾ ਬੰਤ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲ੍ਹਾ ਰਾਏਪੁਰ,ਬਲਦੇਵ ਸਿੰਘ ਈਸਾਪੁਰ,ਹਰਬੰਸ ਸਿੰਘ ਪੰਮਾ ਹਿੱਸੋਵਾਲ,ਗੁਲਜ਼ਾਰ ਸਿੰਘ ਮੋਹੀ,ਕੇਵਲ ਸਿੰਘ ਮੁੱਲਾਂਪੁਰ, ਦਲਜੀਤ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।