You are here

ਪੰਜਾਬ

ਵਿਧਾਇਕ ਵੱਲੋਂ ਪਿੰਡ ’ਚੌਹਾਨਕੇ ਖੁਰਦ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ

ਮਾਨ ਸਰਕਾਰ ਵਲੋਂ ਰਾਜ ਅੰਦਰ ਖੋਲੇ ਆਮ ਆਦਮੀ ਮੁਹੱਲਾ ਕਲੀਨਿਕ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਗੇ-ਵਿਧਾਇਕ ਪੰਡੋਰੀ
ਮਹਿਲ ਕਲਾਂ 27 ਅਗਸਤ (ਡਾਕਟਰ ਸੁਖਵਿੰਦਰ ਬਾਪਲਾ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਤੇ ਸਰਕਾਰ ਵੱਲੋਂ ਰਾਜ ਅੰਦਰ 100 ਦੇ ਕਰੀਬ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਮਾਨ ਸਰਕਾਰ ਦੇ ਉਪਰਾਲੇ ਸਦਕਾ ਰਾਜ ਅੰਦਰ ਪਿੰਡ ਪੱਧਰ ਤੇ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਨਾਲ ਲੋਕ ਵੱਖ ਵੱਖ ਬਿਮਾਰੀਆਂ ਦਾ ਇਲਾਜ ,ਟੈਸਟ ਕਰਵਾਉਣ ਅਤੇ ਮੁਫ਼ਤ ਦਵਾਈਆਂ ਦੋ ਲਾਭ ਲੈ ਸਕਣਗੇ ।ਇਹ ਵਿਚਾਰ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ  ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੌਹਾਨਕੇ ਖੁਰਦ ਵਿਖੇ ਲੋਕਾਂ ਦੀ ਸਿਹਤ ਸਹੂਲਤ  ਲਈ ਨਵੇਂ ਖੋਲ੍ਹੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪਿੰਡ ਪੱਧਰ ਉਪਰ ਦੇਣ ਦੇ ਉਦੇਸ਼ ਨਾਲ ਸੂਬੇ ਵਿਚ ਪਹਿਲੇ ਪੜਾਅ ਵਿਚ 100 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜੋ ਕਿ ਪੰਜਾਬ ਸਰਕਾਰ ਦੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਗੇ। ਉਨਾਂ ਕਿਹਾ ਕਿ ਸਥਾਨਕ ਪੱਧਰ ’ਤੇ ਅਜਿਹੇ ਕਲੀਨਿਕ ਖੁੱਲਣ ਨਾਲ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮੁਫਤ ਮਿਲਣਗੀਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਫ਼ਤ ਬਿਜਲੀ ਦੇ ਵਾਅਦੇ ਤੋਂ ਬਾਅਦ ਆਮ ਆਦਮੀ ਕਲੀਨਿਕ ਖੋਲਣ ਦਾ ਵੱਡਾ ਵਾਅਦਾ ਪੂਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਆਮ ਆਦਮੀ ਕਲੀਨਿਕਾਂ ਵਿਚ ਲੋੜਵੰਦ ਮਰੀਜ਼ਾਂ ਦਾ ਮੈਡੀਕਲ ਸਟਾਫ ਵਲੋਂ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ 75 ਤਰਾਂ ਦੀਆਂ ਮੁਫ਼ਤ ਦਵਾਈਆਂ ਤੇ 41 ਤਰਾਂ ਦੇ ਲੈਬਾਰੇਟਰੀ ਟੈਸਟ ਕੀਤੇ ਜਾਣਗੇ। ਉਨਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਓ.ਪੀ.ਡੀ. ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਵੀ ਮਿਲਣਗੀਆਂ। ਉਨਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਦਾ ਸਮਾਂ ਫਿਲਹਾਲ ਗਰਮੀਆਂ ਵਿਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਸਰਦੀਆਂ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ।ਉਨ੍ਹਾਂ ਸਮੂਹ ਪਿੰਡਾਂ ਦੇ ਲੋਕਾ ਨੇ ਸਰਬਪੱਖੀ ਵਿਕਾਸ ਅਤੇ ਵਧੇਰੇ ਸਹੂਲਤਾਂ ਲੈਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਸਰਪੰਚ ਜਸਪਾਲ ਕੌਰ, ਸਾਬਕਾ ਸਰਪੰਚ ਮਹਿੰਦਰ ਸਿੰਘ ਚੌਹਾਨ ਕੇ ਨੇ ਮੁੱਖ ਮਹਿਮਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਜੀ ਆਇਆਂ ਆਖਦਿਆਂ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਬੀ ਈ.ਈ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਉਪਰਾਲੇ ਸਦਕਾ ਇਲਾਕੇ ਅੰਦਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾ ਤੋ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ ।ਇਸ ਮੌਕੇ ਮੁੱਖ ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ, ਮੁੱਖ ਸਲਾਹਕਾਰ ਸੁਖਵਿੰਦਰ ਦਾਸ ਕੁਰੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਗਟ ਸਿੰਘ ਮਹਿਲ ਖੁਰਦ, ਬਲਾਕ ਸ਼ੇਰਪੁਰ ਦੇ ਪ੍ਰਧਾਨ ਰਮਨਦੀਪ ਸਿੰਘ ਦੀਪੀ, ਪੰਡਤ ਅਮਨਦੀਪ ਮਾਂਗੇਵਾਲ, ਵਿਧਾਇਕ ਦੇ ਪੀ ਏ ਬਿੰਦਰ ਸਿੰਘ ਖਾਲਸਾ, ਕੁਨਾਲ ਸ਼ਰਮਾ ਮਹਿਲਕਲਾਂ ,ਮਨਦੀਪ ਸਿੰਘ ਪੰਡੋਰੀ,  ਪੰਚ ਲਾਭ ਸਿੰਘ, ਪੰਚ ਬਲਵਿੰਦਰ ਸਿੰਘ ਚੌਹਾਨਕੇ ਖੁਰਦ ਤੇ ਸਾਬਕਾ ਪੰਚ ਬਾਰਾਂ ਸਿੰਘ ਤੋਂ ਇਲਾਵਾ ਹੋਰ ਪਿੰਡ‍ ਵਾਸੀ ਹਾਜ਼ਰ ਸਨ।

ਪੁਲਿਸ ਦੇ ਘਟੀਆ ਵਤੀਰੇ ਖਿਲਾਫ਼ ਰੋਸ ਮਾਰਚ 8 ਨੂੰ 

ਮਾਮਲਾ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਦਾ! ਧਰਨਾ158ਵੇਂ ਦਿਨ 'ਚ ਸ਼ਾਮਲ਼!

ਜਗਰਾਉਂ 27 ਅਗਸਤ (ਮਨਜਿੰਦਰ ਗਿੱਲ)  ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਸਕੱਤਰ ਜਗਰੂਪ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਇਲਾਕਾ ਆਗੂ ਬਖਤੌਰ ਸਿੰਘ ਜਗਰਾਉਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ(ਰਜ਼ਿ.) ਦੇ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਸਰਵਿੰਦਰ ਸਿੰਘ ਸੁਧਾਰ, ਬੀਕੇਯੂ(ਡਕੌਂਦਾ) ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਤੇ ਬਲਾਕ ਕਮੇਟੀ ਮੈੰਬਰ ਜੱਗਾ ਸਿੰਘ ਢਿਲੋਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ, ਕੁੱਲ ਹਿੰਦ ਕਿਸਾਨ ਸਭਾ ਆਗੂ ਨਿਰਮਲ ਸਿੰਘ ਧਾਲੀਵਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਏਟਕ ਦੇ ਜਨਰਲ਼ ਸਕੱਤਰ ਜਗਦੀਸ਼ ਸਿੰਘ ਕਾਉਂਕੇ ਨੇ ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੀ ਘਟੀਆ ਕਾਰਗੁਜ਼ਾਰੀ ਤੇ ਪੱਖਪਾਤੀ ਵਤੀਰੇ ਖਿਲਾਫ਼ 8 ਸਤੰਬਰ ਨੂੰ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਰੋਸ-ਪ੍ਰਦਰਸ਼ਨ ਕਰਨ ਦਾ ਅੈਲ਼ਾਨ ਕੀਤਾ ਹੈ। ਉਕਤ ਆਗੂਆਂ ਨੇ ਧਰਨਾ ਸਥਾਨ 'ਤੇ ਕੀਤੀ ਸਾਂਝੀ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਰੀ ਬਿਆਨ 'ਚ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਸੰਗੀਨ ਧਾਰਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਨਹੀਂ ਕਰ ਰਹੀ ਜਦ ਕਿ ਆਮ ਬੰਦੇ ਨੂੰ ਤਾਂ ਪੁਲਿਸ ਤੁਰੰਤ ਗ੍ਰਿਫ਼ਤਾਰ ਕਰ ਲੈਂਦੀ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀਆਂ "ਤਫਤੀਸ਼" ਦੇ ਨਾਮ ਮਾਮਲੇ ਨੂੰ ਬਿਨਾਂ ਵਜ਼ਾ ਲਟਕਾ ਰਹੇ ਹਨ ਜਦਕਿ ਪੀੜ੍ਹਤ ਪਰਿਵਾਰ ਵਲੋਂ ਮੁਕੱਦਮੇ ਨਾਲ ਸਬੰਧਤ ਮੌਕੇ ਦੇ ਸਾਰੇ ਗਵਾਹ ਅਤੇ ਦਸਤਾਵੇਜ਼ੀ ਸਬੂਤ "ਇਨਵੈਸਟੀਗੇਸ਼ਨ ਟੀਮ" ਨੂੰ ਸੌਂਪ ਦਿੱਤੇ ਹਨ। ਦੱਸਣਯੋਗ ਹੈ ਕਿ ਤੱਤਕਾਲੀ ਕਥਿਤ ਥਾਣਾਮੁਖੀ ਤੇ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਖਿਲਾਫ਼ ਧਾਰਾ 304, 342, 34 ਅਤੇ ਸੈਕਸ਼ਨ 3 ਤੇ 4 ਛੂਤਛਾਤ ਰੋਕੂ ਅੈਕਟ-1989 ਅਧੀਨ ਦਰਜ ਕੀਤੇ ਮੁਕੱਦਮੇ ਦੀ "ਤਫਤੀਸ਼" ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਲੰਘੀ 14 ਅਪ੍ਰੈਲ ਨੂੰ ਏ.ਆਈ.ਜੀ/ਕ੍ਰਾਇਮ, ਅੈਸ.ਪੀ.(ਹੈਡਕੁਆਰਟਰ) ਤੇ ਡੀ.ਅੈਸ.ਪੀ.(ਡੀਟੈਕਟਿਵ) ਅਧਾਰਿਤ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਸਮੇਂ ਮੌਕੇ 'ਤੇ ਹਾਜ਼ਰ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹ ਪਰਿਵਾਰ ਸਮੇਤ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ 23 ਮਾਰਚ ਤੋਂ ਲਗਾਤਾਰ ਸਥਾਨਕ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਧਰਨੇ 'ਤੇ ਬੈਠੇ ਹਨ ਪਰ ਦੁੱਖ ਦੀ ਗੱਲ ਹੈ ਕਿ ਅੱਜ158 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ(ਰਜ਼ਿ.) ਦੇ ਹਰੀ ਸਿੰਘ ਚਚਰਾੜੀ ਨੇ ਕਿਹਾ ਕਿ 8 ਸਤੰਬਰ ਨੂੰ ਸਾਰੇ ਵਰਕਰ ਤੇ ਆਗੂ ਪਹਿਲਾਂ ਬੱਸ ਅੱਡੇ ਇਕੱਠੇ ਹੋਣਗੇ ਅਤੇ ਫਿਰ ਉਥੋਂ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਵੱਲ਼ ਰੋਸ ਮੁਜ਼ਾਹਰਾ ਕਰਦੇ ਹੋਏ ਧਰਨਾ ਦੇਣਗੇ। ਇਸ ਸਮੇਂ ਜੱਥੇਦਾਰ ਚੜ੍ਤ ਸਿੰਘ, ਨਛੱਤਰ ਸਿੰਘ ਫੌਜੀ, ਗੁਰਚਰਨ ਸਿੰਘ ਬਾਬੇਕਾ, ਗੁਰਮੀਤ ਸਿੰਘ ਜਗਰਾਉਂ

"ਪੁਰਾਤਨ ਸਮਾਂ" ✍️ ਜਸਵੀਰ ਸ਼ਰਮਾਂ ਦੱਦਾਹੂਰ

"ਪੁਰਾਤਨ ਸਮਾਂ"

 ਸਵਾਣੀਆਂ ਵਿਆਹਾਂ ਵਿੱਚ ਰੋਟੀਆਂ ਪਕਾਉਂਦੀਆਂ ਨਾ,

ਅਲੋਪ ਹੋਇਆ ਪਿੰਡਾਂ ਵਿੱਚੋਂ "ਚੁਰਾਂ" ਦਾ ਰਿਵਾਜ ਜੀ।

ਪੈਲੇਸਾਂ ਚ ਕਰ ਲੈਂਦੇ ਉੱਕਾ ਪੁੱਕਾ ਖਾਣਾ ਵਿੱਚੇ,

ਆਪ ਹੋਂ ਸਿਆਣੇ ਬਹੁਤਾ ਖੋਲ੍ਹੀਏ ਕੀ ਪਾਜ ਜੀ।

ਬੀਮਾਰੀਆਂ ਚ ਗ੍ਰਿਸਤ ਹੋਇਆ ਸਾਰਾ ਹੀ ਪੰਜਾਬ ਵੀਰੋ,

ਰੱਬ ਵੀ ਤਾਂ ਕਿਸੇ ਨਾਲ ਕਰੇ ਨਾ ਲਿਹਾਜ ਜੀ।

ਸੌ ਵਿੱਚੋਂ ਨੱਬੇ ਬੰਦੇ ਬੁੜੀਆਂ ਬੀਮਾਰ ਰਹਿੰਦੇ,

ਘੇਰ ਲਿਆ ਦੁੱਖਾਂ ਨੇ ਤਾਂ ਸਾਰਾ ਹੀ ਸਮਾਜ ਜੀ।

ਰੇਹਾਂ ਸਪਰੇਆਂ ਵਾਲਾ ਜ਼ਹਿਰ ਆਪਾਂ ਖਾਈ ਜਾਂਦੇ,

ਖਾਲਸ ਤਾਂ ਖਾਣੇ ਵੱਲੋਂ ਹੋ ਗਏ ਆਂ ਮੁਥਾਜ ਜੀ।

ਦੱਦਾਹੂਰ ਵਾਲਾ ਗੱਲਾਂ ਖਰੀਆਂ ਸੁਣਾਉਂਦਾ ਸਦਾ,

ਵੀਰ ਮੇਰਿਓ ਵੇਖਿਓ ਕਿਤੇ ਹੋਇਓ ਨਾ ਨਰਾਜ ਜੀ।

 

ਜਸਵੀਰ ਸ਼ਰਮਾਂ ਦੱਦਾਹੂਰ - ਸ੍ਰੀ ਮੁਕਤਸਰ ਸਾਹਿਬ

"ਖੇਡਾਂ ਵਤਨ ਪੰਜਾਬ ਦੀਆਂ 2022"

ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਵਾਸੀਆਂ ਨੂੰ ਅਪੀਲ, "ਖੇਡਾਂ ਵਤਨ ਪੰਜਾਬ ਦੀਆਂ 2022" 'ਚ ਲਿਆ ਜਾਵੇ ਵੱਧ ਚੜ੍ਹ ਕੇ ਹਿੱਸਾ

 ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ, ਜ਼ਰੂਰੀ ਹਦਾਇਤਾਂ ਵੀ ਕੀਤੀਆਂ ਜਾਰੀ

 ਪੋਰਟਲ www.punjabkhedmela2022.in 'ਤੇ 25 ਅਗਸਤ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ

ਲੁਧਿਆਣਾ, 27 ਅਗਸਤ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਸਮੂਹ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਿੱਚ 'ਖੇਡ ਸੱਭਿਆਚਾਰ' ਨੂੰ ਮੁੜ ਸੁਰਜੀਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆਂ - 2022' ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਸਮੂਹ ਲੁਧਿਆਣਾ ਵਾਸੀਆਂ, ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਇਸ ਮੈਗਾ ਈਵੈਂਟ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ 'ਖੇਡਾਂ ਵਤਨ ਪੰਜਾਬ ਦੀਆਂ - 2022' ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ, 2022 ਨੂੰ ਜਲੰਧਰ ਤੋਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਹ ਮੈਗਾ ਸਪੋਰਟਿੰਗ ਈਵੈਂਟ ਵੱਖ-ਵੱਖ ਉਮਰ ਵਰਗਾਂ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 40, 41 ਅਤੇ 50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਇੱਕ ਵਿਸ਼ੇਸ਼ ਪੋਰਟਲ www.punjabkhedmela2022.in 'ਤੇ ਉਪਲਬਧ ਹੈ ਜਿੱਥੇ ਵੱਖ-ਵੱਖ ਖੇਡਾਂ ਲਈ ਆਨਲਾਈਨ ਅਤੇ ਆਫ਼ਲਾਈਨ ਸਮਾਂ 25 ਅਗਸਤ, 2022 ਤੱਕ ਜਾਰੀ ਰਹੇਗਾ। ਆਫ਼ਲਾਈਨ ਰਜਿਸਟ੍ਰੇਸ਼ਨ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਖੇ ਵੀ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਟੂਰਨਾਮੈਂਟ (ਜ਼ਿਲ੍ਹਾ ਲੁਧਿਆਣਾ ਦੇ ਸਾਰੇ 13 ਬਲਾਕਾਂ ਵਿੱਚ) 1 ਤੋਂ 7 ਸਤੰਬਰ ਤੱਕ ਹੋਣਗੇ ਜਿਨ੍ਹਾਂ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ ਜਦਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੋਂ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਆਦਿ ਖੇਡਾਂ ਸ਼ਾਮਲ ਹੋਣਗੀਆਂ। ਇਸੇ ਤਰ੍ਹਾਂ 10 ਤੋਂ 21 ਅਕਤੂਬਰ ਤੱਕ ਸ਼ੁਰੂ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਵੀ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਵੱਲੋਂ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ/ਖਿਡਾਰੀਆਂ/ਖਿਡਾਰਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਕਿ ਸਾਡੇ ਨੌਜਵਾਨ ਕਾਬਲੀਅਤ ਅਤੇ ਊਰਜਾ ਨਾਲ ਭਰਪੂਰ ਹਨ, ਜਿਸ ਦੀ ਵਰਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹੋਰ ਤਮਗੇ ਜਿੱਤਣ ਲਈ ਕੀਤੀ ਜਾ ਸਕਦੀ ਹੈ।

ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ ਨੇ ਜੋਨ ਪੱਧਰੀ ਖੋ-ਖੋ ਮੁਕਾਬਲਾ ਜਿੱਤਿਆ

ਬਰਨਾਲਾ /ਮਹਿਲ ਕਲਾਂ 26 ਅਗਸਤ ( ਗੁਰਸੇਵਕ ਸੋਹੀ )ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜ਼ੋਨ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰੜ (ਬਰਨਾਲਾ) ਦੀ ਖੋ-ਖੋ ਟੀਮ (ਅੰਡਰ-17 ਲੜਕੀਆਂ) ਨੇ ਸਰਕਾਰੀ ਹਾਈ ਸਕੂਲ, ਮਹਿਲ ਖੁਰਦ ਵਿਖੇ ਹੋਏ ਜ਼ੋਨ ਪੱਧਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੇ ਜੋ਼ਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸੰਸਥਾ ਦੇ ਚੇਅਰਮੈਨ ਕੌਰ ਸਿੰਘ ਧਾਲੀਵਾਲ, ਐੱਮ.ਡੀ. ਸੁਖਜੀਤ ਸਿੰਘ ਧਾਲੀਵਾਲ,ਸੁਖਵਿੰਦਰ ਕੌਰ ਧਾਲੀਵਾਲ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਅੱਗੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ। ਸੰਸਥਾ ਦੀ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਚੀਮਾ ਨੇ ਖੋ-ਖੋ ਦੀ ਸਾਰੀ ਟੀਮ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਜਿੱਤ ਸੰਸਥਾ ਦੇ ਡੀ ਪੀ ਸ੍ਰ. ਹਰਕਰਨ ਸਿੰਘ ਦੇ ਉਪਰਾਲੇ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ। ਵਾਈਸ ਪ੍ਰਿੰਸੀਪਲ ਪ੍ਰਦੀਪ ਸਿੰਘ ਅਤੇ ਅਕਾਦਮਿਕ ਇੰਚਾਰਜ ਕੁਲਦੀਪ ਸਿੰਘ ਮੰਡ ਨੇ ਵੀ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਚੀਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸਾਸਨ,ਸਹਿਣਸ਼ੀਲਤਾ ਅਤੇ ਚੰਗੀ ਅਗਵਾਈ ਆਦਿ ਗੁਣ ਪੈਦਾ ਕਰਦੀਆਂ ਹਨ।ਸਕੂਲੀ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਉਣੇ ਸਿੱਖਿਆ ਵਿਭਾਗ ਦਾ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਆਸ ਜਤਾਈ ਕਿ ਵਿਭਾਗ ਇਸੇ ਤਰ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਨਾਲ ਜੋੜ ਕੇ ਰੱਖੇਗਾ।ਜੋਨ ਪੱਧਰੀ ਖੇਡਾਂ ਵਿੱਚ ਭਾਗ ਲੈ ਰਹੇ ਬੱਚੇ ਵੀ ਵਿਭਾਗ ਦੇ ਇਸ ਉਪਰਾਲੇ ਤੋਂ ਖੁਸ਼ ਦਿਖਾਈ ਦਿੱਤੇ। ਇਸ ਅਣਮੁੱਲੇ ਮੌਕੇ ਤੇ ਸਮੂਹ ਸਟਾਫ ਨੇ ਸਾਰੀ ਖੋ-ਖੋ ਟੀਮ,ਸਮੁੱਚੀ ਮੈਨੇਜਮੈਂਟ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।

ਜ਼ਿਲ੍ਹਾ ਬਰਨਾਲਾ ਦੇ ਅਧਿਆਪਕ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ

 ਹਰਪ੍ਰੀਤ ਸਿੰਘ ਵਰਗੇ ਅਧਿਆਪਕ ਚਾਨਣ ਮੁਨਾਰੇ -ਡਿਪਟੀ ਕਮਿਸ਼ਨਰ
ਅਧਿਆਪਕ ਹਰਪ੍ਰੀਤ ਸਿੰਘ ਨੂੰ ਕੌਮੀ ਅਧਿਆਪਕ ਦਿਹਾੜੇ ਉੱਤੇ ਕੀਤਾ ਜਾਵੇਗਾ ਸਨਮਾਨਿਤ
ਬਰਨਾਲਾ /ਮਹਿਲ ਕਲਾਂ , 26 ਅਗਸਤ (ਗੁਰਸੇਵਕ ਸੋਹੀ )ਹਰ ਸਾਲ 5 ਸਤੰਬਰ ਦਾ ਦਿਨ ਭਾਰਤ 'ਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਮੌਕੇ ਦੇਸ਼ ਭਰ 'ਚੋਂ ਚੁਣੇ ਹੋਏ ਵਿਲੱਖਣ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਬੀਹਲਾ ਦੇ ਹੈਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੂੰ ਭਾਰਤ ਸਰਕਾਰ ਵਲੋਂ ਕੌਮੀ ਅਧਿਆਪਕ ਦਿਹਾੜੇ ਮੌਕੇ ਰਾਸ਼ਟਰਪਤੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ।  ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਇਨ੍ਹਾਂ ਵਰਗੇ ਅਧਿਆਪਕ ਸਿਖਿਆ ਜਗਤ ਲਈ ਚਾਨਣ ਮੁਨਾਰੇ ਹਨ। ਉਹਨਾਂ ਹਰਪ੍ਰੀਤ ਸਿੰਘ ਨੂੰ  ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਪਕ ਨਾ ਸਿਰਫ ਆਪਣੇ ਸਕੂਲ ਅਤੇ ਵਿਭਾਗ ਲਈ ਇਕ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਬਲਕਿ ਸਮਾਜ ਲਈ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੀ ਆਲੀਸ਼ਾਨ ਇਮਾਰਤ ਦੇ ਨਾਲ-ਨਾਲ ਐਜੂਕੇਸ਼ਨਲ ਐਕਟੀਵਿਟੀ ਪਾਰਕ, ਡਿਜ਼ੀਟਲ ਕਲਾਸ ਰੂਮਜ, ਸਮਾਰਟ ਲੈਂਗੂਏਜ ਲੈਬ, ਕੰਪਿਊਟਰ ਲੈਬ, ਮਲਟੀਪਰਪਜ਼ ਹਾਲ/ ਆਡੀਟੋਰੀਅਮ, ਸਮਾਰਟ ਕਿੰਡਰਗਾਰਟ, ਈ ਲਾਇਬ੍ਰੇਰੀ , ਈ-ਕੰਨਟੈਂਟ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਬੱਚਿਆਂ ਲਈ ਹਰੇਕ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕਰਵਾਇਆ ਹੈ।
ਸ. ਹਰਪ੍ਰੀਤ ਸਿੰਘ ਦੀਵਾਨਾ ਨੇ ਸਕੂਲ ਦੀ ਸੁਸਾਇਟੀ ਦੀ ਮਦਦ ਨਾਲ ਸਕੂਲ ਨੂੰ ਇਕ ਸਮਾਰਟ ਸਕੂਲ ਵਿੱਚ ਤਬਦੀਲ ਕਰਕੇ ਸਕੂਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਜੋੜ ਕੇ ਸਕੂਲ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਵਾਧਾ ਕੀਤਾ।ਪੜ੍ਹਾਈ ਦੇ ਨਾਲ-ਨਾਲ ਬੱਚੇ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਵੀ ਜ਼ਿਲ੍ਹੇ ਅਤੇ ਸਟੇਟ ਲੈਵਲ ਤੱਕ ਪ੍ਰਾਪਤੀਆਂ ਕਰ ਰਹੇ ਹਨ।

ਐਜੂਕੇਟ ਪੰਜਾਬ ਪ੍ਰੋਜੈਕਟ  ਹਿੱਤ ਵਿਦਿਆਰਥੀ ਕੀਰਤਨ ਕਰਨਗੇ ।  

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)  ਗੁਰਦੁਆਰਾ ਸ੍ਰੀ ਭਜਨਗੜ ਸਾਹਿਬ ਮੋਤੀ ਬਾਗ (ਕੱਚਾ ਮਲਕ ਰੋਡ ਜਗਰਾਓਂ)ਗਲੀ ਨੰ:3 ਵਿਖੇ ਮਿਤੀ 27ਅਗਸਤ ਸ਼ਨੀਵਾਰ  ਨੂੰ ਸ਼ਾਮ 6.45 ਤੋਂ ਰਾਤ 8.45 ਤੱਕ ਵਿਦਿਆਰਥੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ

ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਦਾ ਵਫ਼ਦ ਮੈਂਬਰ ਪਾਰਲੀਮੈਂਟ ਨੂੰ ਮਿਲੀਆ

ਜਗਰਾਉਂ , 26 ਅਗਸਤ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਦਾ ਵਫ਼ਦ ਜਿਸ ਵਿੱਚ ਜਗਦੀਪ ਸਿੰਘ, ਅਸ਼ਵਨੀ ਠਾਕੁਰ ਰਣਬੀਰ ਕੁਮਾਰ ਅਤੇ ਰਜਿੰਦਰ ਸਿੰਘ ਸ਼ਾਮਲ ਸਨ ਮਾਣਯੋਗ ਸ੍ਰੀ ਸੰਜੀਵ ਅਰੋੜਾ ਜੀ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਨਾਲ ਇਕ ਮੁਲਾਕਾਤ ਦੌਰਾਨ ਲੁਧਿਆਣਾ ਵਿਖੇ ਮਿਲ ਕੇ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਜਾਣੂ ਕਰਵਾਇਆ। ਉਨ੍ਹਾਂ ਦਸਿਆ ਕਿ ਸ੍ਰੀ ਅਰੋੜਾ ਜੀ ਨੇ ਸਾਰੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਅਤੇ ਵਿਸਤਾਰ ਪੂਰਵਕ ਢੰਗ ਨਾਲ ਸੁਣਿਆ ਅਤੇ ਕਿਹਾ ਕਿ ਇਸ ਸਬੰਧ ਵਿੱਚ ਉਹ ਖੰਜਾਨਾ ਮੰਤਰੀ ਅਤੇ ਉਚੇਰੀ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਨ੍ਹਾਂ ਮੁਖ ਮੰਗਾਂ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿੱਚ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।ਏਡਿਡ ਕਾਲਜਾਂ ਦੇ ਨਾਨ-ਟੀਚੀਂਗ ਮੁਲਾਜ਼ਮਾਂ ਨੂੰ ਪੰਜਵੇਂ ਪੇ ਕਮਿਸ਼ਨ ਅਧੀਨ ਆਉਂਦੇ ਕੁਝ ਸ਼੍ਰੇਣੀਆਂ ਨੂੰ 01-12-2011 ਤੋਂ ਸੋਧੇ ਹੋਏ ਗਰੇਡ ਪੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ।
ਸੋਧੀ ਹੋਈ ਦਰ ਨਾਲ 01-08-2009 ਤੋਂ ਹਾਊਸ ਰੈਂਟ ਅਤੇ ਮੈਡੀਕਲ ਭੱਤਾ 350 ਰੂਪੈ ਤੋਂ ਵਧਾ ਕੇ 500 ਰੂਪੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ।
ਅੰਤਰਿਮ ਰਾਹਤ ਮਿਤੀ 01-01-2017 ਤੋਂ 5% ਅਨੁਸਾਰ ਦਾ ਨੋਟੀਫਿਕੇਸ਼ਨ ਲਾਗੂ ਕੀਤਾ ਜਾਵੇ। ਇਹ ਮੁਲਾਜ਼ਮ ਆਪਣੇ ਨਵੇਂ ਪੇ ਸਕੇਇਲਾਂ ਲਈ 01-12-2011 ਤੋਂ ਸੰਘਰਸ਼ ਕਰ ਰਹੇ ਹਨ। ਨਵੀਂ ਭਰਤੀ ਵੀ ਨਹੀਂ ਕੀਤੀ ਜਾ ਰਹੀ। ਮਕਾਨ ਕਿਰਾਇਆ ਭੱਤਾ ਅਤੇ ਮੈਡੀਕਲ ਵੀ ਪੁਰਾਣਾ ਦਿੱਤਾ ਜਾ ਰਿਹਾ ਹੈ।ਜਦ ਕਿ ਇਹਨਾਂ ਦੇ ਹਮਰੁਤਬਾ ਸਰਕਾਰੀ ਅਤੇ ਸਹਿਯੋਗੀ ਟੀਚਿੰਗ ਮੁਲਾਜ਼ਮਾਂ ਨੂੰ ਇਹ ਲਾਭ ਦਿੱਤਾ ਗਿਆ ਹੈ। ਕਾਲਜਾਂ ਵਿਚ ਨਾਨ-ਟੀਚੀਂਗ ਮੁਲਾਜ਼ਮਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਕਿਉਂਕਿ 2005ਤੋ ਸਰਕਾਰ ਨੇ ਨਵੀਂ ਭਰਤੀ ਬੰਦ ਕੀਤੀ ਹੋਈ ਹੈ।ਜਦ ਕਿ ਕੰਮ ਦਾ ਬੋਝ ਦਿਨੋ-ਦਿਨ ਇਹਨਾਂ ਮੁਲਜ਼ਮਾਂ ਤੇ ਵਧਦਾ ਜਾ ਰਿਹਾ ਹੈ।
ਉਪਰੋਕਤ ਮੀਟਿੰਗ ਵਿੱਚ ਪ੍ਰਧਾਨ ਰਾਜੀਵ ਸ਼ਰਮਾ, ਸਲਾਹਕਾਰ ਸਵਿੰਦਰ ਸਿੰਘ ਗੋਲਾ,ਉਪ ਪ੍ਰਧਾਨ ਦੀਪਕ ਸ਼ਰਮਾ, ਮਨੋਜ ਪਾਂਡੇ, ਸ਼ਮਸ਼ੇਰ ਸਿੰਘ,ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ,ਕੌਸਲ ਗਰਗ ਪੰਜਾਬ ਯੂਨੀਵਰਸਿਟੀ, ਸ਼ਾਮ ਲਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਵੀ ਮੈਨੀ, ਮੈਡਮ ਸੋਨਿਕਾ, ਨਿਰਮਲ ਕੌਰ, ਅਜੇ ਗੁਪਤਾ ਕਾਨੂੰਨੀ ਸਲਾਹਕਾਰ, ਸੁਨੀਲ ਕੁਮਾਰ,ਜਸਵਿੰਦਰ ਸਿੰਘ ਮਨਕੂ,ਪ੍ਰੇਮ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਦੀ ਰਹਿਨੁਮਾਈ ਹੇਠ ਹੋਈ।

ਜਨਮ ਦਿਨ ਮੁਬਾਰਕ

ਨਾਮ ਰਵਨੀਤ ਕੌਰ ਧਾਲੀਵਾਲ
ਪਿਤਾ ਦਾ ਨਾਮ,-ਜਗਪ੍ਰੀਤ ਸਿੰਘ
ਮਾਤਾ ਦਾ ਨਾਮ -ਕੋਮਲਪ੍ਰੀਤ ਕੌਰ
ਪਿੰਡ ਸਹਿਣਾ (ਬਰਨਾਲਾ)

ਸੰਤ ਨਿਰਮਲ ਸਿੰਘ ਦੀ ਅੰਤਿਮ ਅਰਦਾਸ 28 ਅਗਸਤ ਨੂੰ

ਜਗਰਾਉ,ਹਠੂਰ,26,ਅਗਸਤ-(ਕੌਸ਼ਲ ਮੱਲ੍ਹਾ)-ਸੰਤ ਨਿਰਮਲ ਸਿੰਘ ਜੀ ਕੁਝ ਦਿਨ ਪਹਿਲਾ ਆਪਣੀ ਸੰਸਾਰੀ ਯਾਤਰਾ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ ਸਨ।ਉਨ੍ਹਾ ਦੀ ਯਾਦ ਵਿਚ ਅੰਤਿਮ ਅਰਦਾਸ 28 ਅਗਸਤ ਦਿਨ ਐਤਵਾਰ ਨੂੰ ਨਿਰਵੈਰ ਆਈ ਹਸਪਤਾਲ (ਪੁਰਾਣਾ ਰਾਏਕੋਟ ਅੱਡਾ) ਜਗਰਾਉ ਵਿਖੇ ਗਿਆਰਾ ਵਜੋ ਤੋ ਲੈ ਕੇ ਇੱਕ ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ ਸਰਧਾਜਲੀ ਸਮਾਗਮ ਕੀਤਾ ਜਾਵੇਗਾ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਧਾਰਮਿਕ ਸਖਸੀਅਤਾ ਸੰਤ ਨਿਰਮਲ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੀਆ।
 

ਸ੍ਰੀ ਰਾਮ ਕਾਲਜ ਡੱਲਾ ਨੇ ਨਵੇਂ ਸ਼ੈਸਨ ਦੀ ਸੁਰੂਆਤ ਕੀਤੀ

ਹਠੂਰ,26,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਵੱਲੋ ਅੱਜ ਨਵੇਂ ਸ਼ੈਸਨ ਦੀ ਸੁਰੂਆਤ ਕੀਤੀ ਗਈ।ਇਸ ਮੌਕੇ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾਂ ਅਤੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਿਦਆਰਥੀਆ ਨੂੰ ਕਾਲਜ ਵੱਲੋ ਦਿੱਤੀ ਜਾ ਰਹੀ ਉੱਚ ਵਿਿਦਆ ਬਾਰੇ ਜਾਣੂ ਕਰਵਾਉਦਿਆ ਕਿਹਾ ਕਿ ਇਹ ਕਾਲਜ ਜਿਥੇ ਪੜ੍ਹਾਈ ਦੇ ਖੇਤਰ ਵਿਚ ਵੱਡੀ ਮੱਲਾ ਮਾਰ ਰਿਹਾ ਹੈ।ਉੱਥੇ ਇਸ ਕਾਲਜ ਨੇ ਖੇਡਾ ਅਤੇ ਸੱਭਿਆਚਾਰ ਦੇ ਖੇਤਰ ਵਿਚ ਵੀ ਵੱਡੀਆ ਮੱਲਾ ਮਾਰੀਆ ਹਨ।ਉਨ੍ਹਾ ਦੱਸਿਆ ਕਿ ਕਾਲਜ ਦਾ ਮਿਹਨਤੀ ਸਟਾਫ ਵਿਿਦਆਰਥੀਆ ਦੇ ਸੁਨਹਿਰੀ ਭਵਿੱਖ ਲਈ ਹਰ ਸਮੇਂ ਯਤਨਸੀਲ ਰਹਿੰਦਾ ਹੈ।ਇਸ ਕਰਕੇ ਇਲਾਕਾ ਨਿਵਾਸੀਆ ਨੂੰ ਬੇਨਤੀ ਹੈ ਕਿ ਕਾਲਜ ਵੱਲੋ ਦਿੱਤੀ ਜਾ ਰਹੀ ਉੱਚ ਵਿੱਦਿਆ ਦਾ ਵਿਿਦਆਰਥੀ ਲਾਭ ਪ੍ਰਾਪਤ ਕਰਨ।ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋ ਪਾਠੀ ਸਿੰਘਾ ਅਤੇ ਰਾਗੀ ਸਿੰਘਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬੂਟਾ ਸਿੰਘ ਮੱਲ੍ਹਾ,ਸੂਬੇਦਾਰ ਦੇਵੀ ਚੰਦ ਸ਼ਰਮਾਂ,ਮਾ:ਅਵਤਾਰ ਸਿੰਘ,ਭਗਵਾਨ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ,ਕਿਰਨਜੀਤ ਸਿੰਘ,ਹਰਵਿੰਦਰ ਸ਼ਰਮਾਂ,ਕਾਲਜ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।

ਫੋਟੋ ਕੈਪਸਨ:-ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ ਪਾਠੀ ਸਿੰਘ।

ਸਕੂਲ ਦੇ ਮੁੱਖ ਗੇਟ ਦਾ ਨੀਂਹ ਪੱਥਰ ਰੱਖਿਆ

ਹਠੂਰ,26,ਅਗਸਤ-(ਕੌਸ਼ਲ ਮੱਲ੍ਹਾ)-ਸੀਨੀਅਰ ਸੈਕੰਡਰੀ ਸਕੂਲ (ਕੰਨਿਆ)ਮੱਲ੍ਹਾ ਦੇ ਮੁੱਖ ਗੇਟ ਦਾ ਨੀਂਹ ਪੱਥਰ ਅੱਜ ਸਰਪੰਚ ਹਰਬੰਸ ਸਿੰਘ ਢਿੱਲੋ ਅਤੇ ਨਛੱਤਰ ਸਿੰਘ ਸਰਾਂ ਕੈਨੇਡੀਅਨ ਨੇ ਸਾਝੇ ਤੌਰ ਤੇ ਰੱਖਿਆ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਗੁਰਮੀਤ ਕੌਰ ਨੇ ਦੱਸਿਆ ਕਿ ਸਾਬਕਾ ਸਰਪੰਚ ਸੂਬੇਦਾਰ ਪੂਰਨ ਸਿੰਘ ਸਰਾਂ ਓ ਬੀ ਆਈ ਕੈਨੇਡੀਅਨ ਵੱਲੋ 19 ਜਨਵਰੀ 1992 ਵਿਚ ਬਣਾਇਆ ਗਿਆ ਪੁਰਾਣਾ ਗੇਟ ਜੋ ਮੌਜੂਦਾ ਸਮੇਂ ਕਾਫੀ ਨੀਵਾ ਹੋ ਚੁੱਕਾ ਸੀ।ਜਿਸ ਕਰਕੇ ਸਕੂਲ ਵਿਚ ਭਾਰੀ ਵਾਹਨਾ ਦਾ ਆਉਣਾ ਵੱਡੀ ਸਮੱਸਿਆ ਬਣਿਆ ਹੋਇਆ ਸੀ।ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਇਹ ਗੇਟ 12 ਫੁੱਟ ਚੌੜਾ ਅਤੇ 15 ਫੁੱਟ ਉੱਚਾ ਨਵੀ ਤਕਨੀਕ ਨਾਲ ਲਗਭਗ ਦੋ ਲੱਖ ਰੁਪਏ ਵਿਚ ਤਿਆਰ ਹੋਵੇਗਾ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਲੱਡੂ ਵੰਡੇ ਗਏ ਅਤੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪੰਚ ਰਾਮ ਸਿੰਘ ਸਰਾਂ,ਪੰਚ ਕੁਲਦੀਪ ਕੌਰ, ਪੰਚ ਪ੍ਰਿਤਪਾਲ ਕੌਰ,ਪੰਚ ਅਮਰਜੀਤ ਕੌਰ,ਪੰਚ ਕਾਲਾ ਸਿੰਘ,ਪੰਚ ਜਗਜੀਤ ਸਿੰਘ ਖੇਲਾ,ਨੰਬੜਦਾਰ ਜਗਜੀਤ ਸਿੰਘ ਸਿੱਧੂ,ਸੁਖਦੇਵ ਸਿੰਘ,ਭੋਲਾ ਸਿੰਘ, ਰਵਿੰਦਰ ਕੌਰ,ਅਰਵਿੰਦ ਕੌਰ,ਸਰਬਜੀਤ ਸਿੰਘ ਮੱਲ੍ਹਾ,ਰਣਜੀਤ ਸਿੰਘ ਹਠੂਰ,ਮਨਮੋਹਨ ਸਿੰਘ,ਸੁਖਵਿੰਦਰ ਕੌਰ,ਦਲਵਿੰਦਰ ਕੌਰ ਬੁੱਟਰ,ਖੁਸਦੀਪ ਕੌਰ,ਕਮਲਜੀਤ ਕੌਰ,ਮਨਪ੍ਰੀਤ ਕੌਰ,ਡੋਗਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਸਕੂਲ ਦੇ ਗੇਟ ਦਾ ਨੀਹ ਪੱਥਰ ਰੱਖਦੇ ਹੋਏ ਸਰਪੰਚ ਹਰਬੰਸ ਸਿੰਘ ਢਿੱਲੋ,ਨਛੱਤਰ ਸਿੰਘ ਸਰਾਂ ਕੈਨੇਡੀਅਨ,ਪ੍ਰਿੰਸੀਪਲ ਗੁਰਮੀਤ ਕੌਰ ਅਤੇ ਹੋਰ

ਹਾਸੇ ਦਾ ਖਜ਼ਾਨਾ ਅਤੇ ਰੁਮਾਂਸ ਨਾਲ ਮਨੋਰੰਜਨ ਭਰਪੂਰ ਫ਼ਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ’

ਕਾਮੇਡੀ ਭਰਪੂਰ ਮਸਾਲਾ ਫ਼ਿਲਮਾਂ ਬਣਾਕੇ ਹਮੇਸਾਂ ਚਰਚਾ ਵਿੱਚ ਰਹਿਣ ਵਾਲੇ ਫ਼ਿਲਮਕਾਰਾਂ ‘ਚ ਹੁਣ ਗਿੱਪੀ ਗਰੇਵਾਲ ਵੀ ਆ ਰਲਿਆ ਹੈ ਜਿਸਨੇ ਅਰਦਾਸ ਤੇ ਮਾਂ ਵਰਗੀ ਫ਼ਿਲਮ ਤੋਂ ਹਟਕੇ ਆਪਣਾ ਬਹੁਤਾ ਧਿਆਨ ਕਮਰਸ਼ੀਅਲ ਸਿਨਮੇ ਵੱਲ ਜੋੜਿਆ ਹੈ। ਲਗਾਤਾਰ ਮਨੋਰੰਚਕ ਮਸਾਲਾ ਫ਼ਿਲਮਾਂ ਦੇਣ ਵਾਲਾ ਹੰਬਲ ਮੋਸ਼ਨ ਪਿਕਰਚਰਜ ਅਤੇ ਓਮ ਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲੈ ਕੇ ਆਇਆ ਹੈ। 2 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਜਿਸ ਵਿੱਚ ਸ਼ੋਸ਼ਲ ਮੀਡੀਆ, ਫੇਸਬੁੱਕ ਆਦਿ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿਖਾਈ ਗਈ ਹੈ ਕਿ ਕਿਵੇਂ ਬਣਾਉਟੀ ਚਿਹਰਿਆਂ ਦੇ ਮੋਹ ਜਾਲ ਵਿੱਖ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਪਰਿਵਾਰਕ ਜਿੰਦਗੀ ਤਬਾਹ ਕਰਨ ਕਿਨਾਰੇ ਖੜ੍ਹਾ ਹੈ। ਇਹ ਫ਼ਿਲਮ ਜਿੱਥੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ ਉੱਥੇ ਸ਼ੋਸ਼ਲ ਮੀਡੀਆ ਦੇ ਰਾਹੇ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ ਜਦਕਿ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ , ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਲ, ਰਾਜ ਧਾਲੀਵਾਲ, ਹਰਿੰਦਰ ਭੁਲੱਰ, ਰਘਵੀਰ ਬੋਲੀ ਅਤੇ ਬਾਲ ਅਦਾਕਾਰ ਗੁਰਤੇਗ ਸਿੰਘ ਆਦਿ ਨਜ਼ਰ ਆਉਣਗੇ। ਫਿਲਮ ਸਬੰਧੀ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ‘ਚ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮਾਂਟਿਕ ਪੈਕੇਜ ਹੈ , ਜਿਸ ਵਿਚ ਰੋਮਾਂਸ, ਡਰਾਮਾ ਅਤੇ ਕਾਮੇਡੀ ਦੀ ਕੋਈ ਕਮੀ ਨਹੀਂ ਹੈ। ਫ਼ਿਲਮ ਦਾ ਸੰਗੀਤ ਬਹੁਤ ਵਧੀਆ ਹੈ। ਦਰਸ਼ਕਾਂ ਵਲੋਂ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਜਵੰਦਾ 9463828000

 ਸਵੱਦੀ ਖੁਰਦ ਦੇ ਮਿਡਲ ਸਕੂਲ ਵਿੱਚ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਗਈ

  ਜਗਰਾਓਂ, 25 ਅਗਸਤ (ਮਨਜਿੰਦਰ ਗਿੱਲ) ਕੱਲ੍ਹ ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ।  ਇਹ ਜਾਂਚ ਸ੍ਰੀ ਮਤੀ ਕਿਰਨ ਦੀਪ ਕੌਰ ਏ ਐੱਮ ਓ ਸਿੱਧਵਾਂ ਬੇਟ ਦੁਆਰਾ ਕੀਤੀ ਗਈ । ਇਸ ਜਾਂਚ ਦੌਰਾਨ ਬੱਚਿਆਂ ਦਾ ਭਾਰ ਅਤੇ ਕੱਦ ਵੀ ਮਾਪਿਆ ਗਿਆ। ਸੰਖੇਪ ਜਿਹੀਆਂ  ਬਿਮਾਰੀਆਂ ਨਾਲ ਪੀਡ਼ਤ ਬੱਚਿਆਂ ਨੂੰ ਸਬੰਧਤ ਹਸਪਤਾਲ ਵਿਖੇ ਰੈਫਰ ਵੀ ਕੀਤਾ ਗਿਆ  । ਸਕੂਲ ਮੁਖੀ ਸ ਹਰ ਨਰਾਇਣ ਸਿੰਘ  ਮੱਲੇਆਣਾ ਨੇ ਡਾ ਸਾਹਿਬ ਦਾ ਧੰਨਵਾਦ ਕੀਤਾ ਅਤੇ ਪ੍ਰੈਸ ਨਾਲ ਗੱਲਬਾਤ ਕਰਦੇ ਅਧਿਆਪਕ ਹਰਨਰਾਇਣ ਸਿੰਘ ਨੇ ਦੱਸਿਆ ਕੇ ਇਹ ਡਾਕਟਰੀ ਚੈਕਅੱਪ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਹੁਤ ਹੀ ਉੱਪਯੋਗੀ ਹੋਵੇਗੀ।  ਜੋ ਸਰੀਰਕ ਤੌਰ ਤੇ ਕੁਝ ਕਮੀਆਂ ਪੇਸ਼ੀਆਂ ਹਨ ਜੇ ਸਾਨੂੰ ਪਤਾ ਹੈ ਤਾਂ ਅਸੀਂ ਧਿਆਨ ਰੱਖ ਸਕਦੇ ਹਾਂ। 

ਭਾਜਪਾ ਸਾਡੇ 40 ਵਿਧਾਇਕਾਂ ਨੂੰ ਤੋੜਨਾ ਚਾਹੁੰਦੇ ਸਨ , ਹਰੇਕ ਵਿਧਾਇਕ ਨੂੰ 20 ਕਰੋੜ ਦਿੱਤੇ ਜਾਣੇ ਸਨ-ਸੌਰਭ ਭਾਰਦਵਾਜ

ਨਵੀਂ ਦਿੱਲੀ, 25 ਅਗਸਤ-ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਦਾ ਕਹਿਣਾ ਹੈ ਕਿ ਇਹ ਲੋਕ (ਭਾਜਪਾ) ਸਾਡੇ 40 ਵਿਧਾਇਕਾਂ ਨੂੰ ਤੋੜਨਾ ਚਾਹੁੰਦੇ ਸਨ ਅਤੇ ਹਰੇਕ ਵਿਧਾਇਕ ਨੂੰ 20 ਕਰੋੜ ਦਿੱਤੇ ਜਾਣੇ ਸਨ। ਇਸ ਹਿਸਾਬ ਨਾਲ 800 ਕਰੋੜ ਰੁਪਏ ਬਣਦੇ ਹਨ। ਇਹ ਭਾਜਪਾ ਦੇ ਕੋਲੋਂ ਕਿੱਥੋਂ ਆਏ? ਕੀ ਈ.ਡੀ, ਸੀ.ਬੀ.ਆਈ. ਇਸ ਨੂੰ ਲੱਭੇਗੀ.. ਅਸੀਂ ਸਾਰੇ ਲੋਕਾਂ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਜਾਵਾਂਗੇ।

ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਹੁਣ ਸੁਖਬੀਰ ਬਾਦਲ ਤੋਂ ਇਕ ਵਾਰ ਫ਼ਿਰ ਪੁੱਛਗਿੱਛ ਕਰੇਗੀ

ਚੰਡੀਗੜ੍ਹ 25 ਅਗਸਤ- ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਇਕ ਵਾਰ ਫ਼ਿਰ ਪੁੱਛਗਿੱਛ ਕਰੇਗੀ। ਇਸ ਮਾਮਲੇ 'ਚ ਸਿੱਟ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ 'ਚ ਸਵੇਰੇ 10.30 ਵਜੇ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੁਖਬੀਰ ਸਿੰਘ ਬਾਦਲ 2015 'ਚ ਕੋਟਕਪੂਰਾ ਗੋਲੀ ਕਾਂਡ ਵੇਲੇ ਸੂਬੇ ਦੇ ਗ੍ਰਹਿ ਮੰਤਰੀ ਸਨ।

 ਟੀਕਾ ✍️. ਸਲੇਮਪੁਰੀ ਦੀ ਚੂੰਢੀ

 ਟੀਕਾ
-ਜਦੋਂ ਖੁਦ ਦੇ ਟੀਕਾ ਲੱਗਿਆ! 
ਬੜਾ ਦੁੱਖ ਲੱਗਿਆ!
ਬੜਾ ਦੁੱਖ ਲੱਗਿਆ!!
-ਸੁਖਦੇਵ ਸਲੇਮਪੁਰੀ
09780620233
25 ਅਗਸਤ, 2022

ਲੋਕ ਸੇਵਾ ਸੁਸਾਇਟੀ ਵੱਲੋਂ 17ਵਾਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਉ 25 ਅਗਸਤ (ਅਮਿਤਖੰਨਾ)ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ ਪ੍ਰਧਾਨ, ਪਿ੍ਰੰਸੀਪਲ ਚਰਨਜੀਤ ਭੰਡਾਰੀ ਸੈਕਟਰੀ, ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ 17ਵਾਂ ਕੋਰੋਨਾ ਵੈਕਸੀਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਗਿਆ। ਕੈਂਪ ਵਿਚ ਸਿਵਲ ਹਸਪਤਾਲ ਦੀ ਸਟਾਫ਼ ਨਰਸ ਸੁਖਜਿੰਦਰ ਕੌਰ, ਜਸਪ੍ਰੀਤ ਸਿੰਘ, ਰਮਨਜੀਤ ਕੌਰ ਅਤੇ ਗੁਰਮੀਤ ਕੌਰ ਨੇ 120 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀ ਵੱਲੋਂ ਲਗਾਏ ਜਾਂਦੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਕੈਂਪ ਵਿਚ ਆ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਲੋਕਾਂ ਨੂੰ ਕੋਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ 28 ਅਗਸਤ 2022 ਦਿਨ ਐਤਵਾਰ ਨੂੰ ਖ਼ੂਨ ਦਾਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ 120 ਵਿਅਕਤੀਆਂ ਨੂੰ ਕੋਵਾਸੀਡ ਅਤੇ ਕੋਵੈਕਸ਼ੀਨ ਦੀ ਪਹਿਲੀ ਤੇ ਦੂਸਰੀ ਡੋਜ਼ ਸਮੇਤ ਬੂਸਟਰ ਡੋਜ਼ ਦੇ ਵੀ ਟੀਕੇ ਲਗਾਏ ਗਏ। ਇਸ ਮੌਕੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਰਜਿੰਦਰ ਜੈਨ ਕਾਕਾ, ਪ੍ਰਸ਼ੋਤਮ ਅਗਰਵਾਲ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੁਨੀਲ ਬਜਾਜ, ਆਰ ਕੇ ਗੋਇਲ, ਇਕਬਾਲ ਸਿੰਘ ਕਟਾਰੀਆ, ਡਾ: ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਜਸਵੰਤ ਸਿੰਘ ਆਦਿ ਹਾਜ਼ਰ ਸਨ।

ਡਾ ਕਰਨੈਲ ਸਿੰਘ ਜੱਸੋਵਾਲ ਨੂੰ ਗਹਿਰਾ ਸਦਮਾ 

ਨੌਜਵਾਨ ਹੋਣਹਾਰ ਸਪੁੱਤਰ ਦੀ  ਅਚਾਨਕ ਦਿੱਲ ਦਾ ਦੌਰਾ ਪੈਣ ਨਾਲ ਮੌਤ 

 ਮਹਿਲ ਕਲਾਂ 25ਅਗਸਤ (ਡਾ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ 295) ਬਲਾਕ ਪੱਖੋਵਾਲ ਦੇ ਸੀਨੀਅਰ ਤੇ ਸਾਬਕਾ ਜਿਲ੍ਹਾ ਆਗੂ ਡਾ ਕਰਨੈਲ ਸਿੰਘ ਜੱਸੋਵਾਲ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਨੌਜਵਾਨ ਹੋਣਹਾਰ ਸਪੁੱਤਰ ਮਨਮੋਹਨਜੀਤ ਸਿੰਘ (30) ਦੀ ਅਚਾਨਕ ਦਿੱਲ ਦਾ ਦੌਰਾ ਪੈਣ ਨਾਲ  ਅਚਾਨਕ ਮੌਤ ਹੋ ਗਈ। ਇਸ ਅੰਤਾਂ ਦੇ ਦੁੱਖ ਭਰੇ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ( ਰਜਿ 295) ਦੇ ਬਲਾਕ ਆਗੂਆਂ ਵਲੋਂ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਡਾ ਕਰਨੈਲ ਸਿੰਘ ਜੱਸੋਵਾਲ ਦੇ ਪੁੱਤਰ ਦੀ ਮੌਤ ਪਰਿਵਾਰ ਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ, ਡਾ ਜਸਵਿੰਦਰ ਕਾਲਖ  ਜਨਰਲ ਸਕੱਤਰ ਪੰਜਾਬ ,ਡਾ ਮਾਘ ਸਿੰਘ ਮਾਣਕੀ ਸੂਬਾ ਕੈਸ਼ੀਅਰ ,ਡਾ ਮਹਿੰਦਰ ਸਿੰਘ ਸੈਦੋਕੇ ਸਰਪ੍ਰਸਤ ਪੰਜਾਬ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਰਣਜੀਤ ਸਿੰਘ  ਰਾਣਾ ਵਾਈਸ ਚੇਅਰਮੈਨ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ , ਡਾ ਮਿੱਠੂ ਮੁਹੰਮਦ ਜੀ ਮਹਿਲ ਕਲਾਂ ਮੀਡੀਆ ਇੰਚਾਰਜ ਪੰਜਾਬ, ਡਾਕਟਰ ਜਗਦੇਵ ਸਿੰਘ ਚਾਹਲ ਚੇਅਰਮੈਨ ਉਚ ਪੱਧਰੀ ਕਮੇਟੀ ਫਰੀਦਕੋਟ,  ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ,  ਡਾ ਉਤਮ ਸਿੰਘ ਮਹੇਰਨਾਂ ਕਲਾਂ  ਸਟੇਟ ਕਮੇਟੀ ਮੈਂਬਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਚੇਅਰਮੈਨ ਡਾ ਬੱਚਨ ਸਿੰਘ ਭੁੱਟਾ , ਡਾ ਸੁਖਵਿੰਦਰ ਸਿੰਘ  ਅਟਵਾਲ ਜਿਲ੍ਹਾ ਕੈਸ਼ੀਅਰ ਲੁਧਿਆਣਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਬਲਜਿੰਦਰ ਸਿੰਘ ਰਾੜੇ ਜਿਲ੍ਹਾ  ਸਕੱਤਰ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ  ਡਾ ਅਮਰੀਕ ਸਿੰਘ ਦਿਓਲ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਮੈਡਮ ਡਾ ਗਗਨ ਜੀ ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਅਜੀਤ ਰਾਮ ਸਰਮਾ ਝਾਂਡੇ ,  ਡਾ ਮਨਪ੍ਰੀਤ ਕੌਰ ਜੀ ਢੈਪਈ ਜਿਲ੍ਹਾ ਜਰਨਲ ਸਕੱਤਰ ਇਸਤਰੀ ਵਿੰਗ ਜਿਲ੍ਹਾ ਲੁਧਿਆਣਾ, ਡਾ ਰਮਨਦੀਪ ਕੌਰ ਜੀ ਬੱਲੋਵਾਲ ਬਲਾਕ ਕੈਸ਼ੀਅਰ, ਮੈਡਮ ਡਾਕਟਰ ਜਸਵਿੰਦਰ ਕੌਰ ਬਾੜੇਵਾਲ, ਡਾ ਨਵਦੀਪ ਕੌਰ ਜੀ ਲਲਤੋਂ ਕਲਾਂ , ਡਾ ਮਨਜੀਤ ਸਿੰਘ ਧੂਲਕੋਟ ਡਾ ਹਰਦੀਪ ਸਿੰਘ ਧੂਰਕੋਟ, ਡਾ ਅਜੈਬ ਸਿੰਘ ਧੂਲਕੋਟ, ਡਾ ਕਮਲਜੀਤ ਸਿੰਘ ਧੂਲਕੋਟ, ਡਾ ਮੇਵਾ ਸਿੰਘ  ਤੁੰਗਾਹੇੜੀ ਆਦਿ ਦੁੱਖ ਵਿੱਚ ਹਾਜਰ ਸਨ ।

ਸੰਤ ਬਾਬਾ ਜਗਤਾਰ ਸਿੰਘ ਜੀ ਮਟਵਾਣੀ ਆਜ਼ਾਦੀ ਘੁਲਾਟੀਏ ਦੀ ਯਾਦ ਵਿੱਚ ਸਾਲਾਨਾ ਬਰਸੀ ਮਿਤੀ 25 ਸਤੰਬਰ ਨੂੰ ਮੁੱਖ ਸੇਵਾਦਾਰ ਅਮਰਜੀਤ ਸਿੰਘ ਮਟਵਾਣੀ

ਵਿਸ਼ਾਲ ਨਗਰ ਕੀਰਤਨ  24 ਸਤੰਬਰ ਨੂੰ
 ਅਜੀਤਵਾਲ, ( ਬਲਵੀਰ ਸਿੰਘ ਬਾਠ ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਬੰਦੀ ਛੋੜ ਦਿਵਸ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਮਿਤੀ 24 ਤਰੀਕਨੂੰਹ ਅਤੇ ਸੰਤ ਬਾਬਾ ਜਗਤਾਰ ਸਿੰਘ ਜੀ ਮਟਵਾਣੀ ਆਜ਼ਾਦੀ ਘੁਲਾਟੀਏ ਦੀ ਜੀ ਦੀ ਯਾਦ ਵਿੱਚ ਸਾਲਾਨਾ ਬਰਸੀ ਮਿਤੀ 25 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਛੇਵੀਂ  ਪਾਤਸ਼ਾਹੀ ਪਡ਼੍ਹਾਓ ਸਾਹਿਬ ਮਟਵਾਣੀ ਵਿਖੇ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪਰਸਤ ਸਵ ਸੰਤ ਗੁਰਦੇਵ ਸਿੰਘ ਜੀ ਮਟਵਾਣੀ ਤੋਂ ਵਰੋਸਾਏ ਮੁੱਖ ਸੇਵਾਦਾਰ  ਭਾਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਭਾਈ ਅਮਰਜੀਤ ਸਿੰਘ ਨੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੜਾਓ ਸਾਹਿਬ ਤੋਂ ਪਿੰਡ ਮਹਿਣਾ ਤੋਂ ਨੱਥੂਵਾਲਾ ਜਦੀਦ  ਭਾਈ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ  ਤੋਂ ਪਿੰਡ ਮਟਵਾਣੀ ਅਜੀਤਵਾਲ ਤੋਂ ਕੋਕਰੀਕਲਾਂ ਤੇ ਕੋਕਰੀ ਫੂਲਾ  ਕੋਕਰੀ ਹੇਰਾਂ ਸਮਾਪਤੀ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਡ਼੍ਹਾਓ ਸਾਹਿਬ ਵਿਖੇ ਨਗਰ ਕੀਰਤਨ ਦੀ ਪਰਕਰਮਾ ਦੀ ਕੀਤੀ ਜਾਵੇਗੀ  ਭਾਈ ਸਾਹਿਬ ਨੇ ਅੱਗੇ ਦੱਸਿਆ ਕਿ ਸੰਤ ਬਾਬਾ ਜਗਤਾਰ ਸਿੰਘ ਦੀ ਮਟਵਾਣੀ ਆਜ਼ਾਦੀ ਘੁਲਾਟੀਏ ਜੀ ਦੀ ਯਾਦ ਵਿੱਚ ਸਾਲਾਨਾ ਬਰਸੀ ਸਮਾਗਮ ਮਿਤੀ 25 ਸਤੰਬਰ ਨੂੰ ਬਡ਼ੀ ਸ਼ਰਧਾਪੂਰਵਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਪੜ੍ਹਾਉਣ ਸਹਿਬ  ਮਟਵਾਣੀ ਵਿਖੇ ਮਨਾਈ ਜਾ ਰਹੀ ਹੈ ਜਿਸ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਾਜ਼ਰੀ ਭਰਨਗੀਆਂ ਤੇ ਗੁਰੂ ਘਰ ਦੀਆਂ  ਖ਼ੁਸ਼ੀਆਂ ਪ੍ਰਾਪਤ ਕਰਨਗੀਾਆ ਇਸ ਸਮੇਂ  ਗੁਰਚਰਨ ਸਿੰਘ ਯੂ ਐਸ ਏ ਪ੍ਰੋ ਕਮਲਜੀਤ ਸਿੰਘ ਕਨੇਡਾ ਗੁਰਸ਼ਰਨਜੀਤ ਸਿੰਘ ਜਰਮਨੀ   ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ