You are here

ਪੰਜਾਬ

ਛਾਂਦਾਰ ਅਤੇ ਫਲਦਾਰ ਬੂਟੇ ਲਾਏ

 ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਯੂਥ ਆਗੂ ਜੋਰਾ ਸਿੰਘ ਦੀ ਅਗਵਾਈ ਹੇਠ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਆਪ ਆਗੂ ਜਗਰਾਜ ਸਿੰਘ ਪਟਵਾਰੀ ਨੇ ਦੱਸਿਆ ਕਿ ਬੂਟੇ ਲਾਉਣ ਦੀ ਸੁਰੂਆਤ ਪਿੰਡ ਦੇ ਮੇਨ ਬੱਸ ਸਟੈਡ ਤੋ ਕੀਤੀ ਗਈ ਅਤੇ ਅੱਜ ਜਾਮਣ,ਅਮਰੂਦ,ਬੋਹੜ,ਨਿੰਮ,ਪਿੱਪਲ ਆਦਿ ਦੇ ਦੋ ਸੌ ਬੂਟੇ ਲਾਏ ਗਏ।ਉਨ੍ਹਾ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਸੁੱਧ ਅਤੇ ਸਾਫ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਪਿੰਡ ਦੀਆ ਵੱਖ-ਵੱਖ ਸੜਕਾ ਅਤੇ ਕੱਚੇ ਰਸਤਿਆ ਦੇ ਕਿਨਾਰਿਆ ਤੇ ਬੂਟੇ ਲਾਏ ਜਾਣਗੇ ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਰੁੱਖ ਲਾਉਣ,ਪਾਲਣ ਅਤੇ ਰੁੱਖਾ ਨੂੰ ਅੱਗ ਤੋ ਬਚਾਉਣ ਲਈ ਵਿਸ਼ੇਸ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਰਵਜੀਤ ਸਿੰਘ,ਪ੍ਰਿਤਪਾਲ ਸਿੰਘ,ਰਾਣਾ ਸਿੰਘ,ਰਾਜਾ ਸਿੰਘ,ਜਗਸੀਰ ਸਿੰਘ,ਜੋਰਾ ਸਿੰਘ ਖਾਲਸਾ,ਦਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਜੋਰਾ ਸਿੰਘ ਅਤੇ ਜਗਰਾਜ ਸਿੰਘ ਪਟਵਾਰੀ ਫਲਦਾਰ ਬੂਟੇ ਲਾਉਦੇ ਹੋਏ

ਫਰੀ ਮੈਡੀਕਲ ਕੈਂਪ ਲਗਾ ਕੇ ਮਨਾਇਆ ਧੀ ਦਾ ਜਨਮ ਦਿਨ

ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪ੍ਰਸਿੱਧ ਡਾਕਟਰ ਕਮਲਜੀਤ ਕੌਰ ਵੱਲੋ ਆਪਣੀ ਧੀ ਗਰੀਸਾ ਕੁਮਾਰੀ ਦੇ ਜਨਮ ਦਿਨ ਮੌਕੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਕੈਪ ਦਾ ਉਦਘਾਟਨ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਚੈਅਰਮੈਨ ਗੇਜਾ ਰਾਮ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ 160 ਵਿਅਕਤੀਆ ਨੇ ਕੈਂਪ ਦਾ ਲਾਹਾ ਪ੍ਰਾਪਤ ਕੀਤਾ,ਜਿਨ੍ਹਾ ਨੂੰ ਮੌਕੇ ਤੇ ਹੀ ਫਰੀ ਦਵਾਈਆ ਦਿੱਤੀਆ ਗਈਆ।ਇਸ ਮੌਕੇ ਚੈਅਰਮੈਨ ਗੇਜਾ ਰਾਮ ਨੇ ਇਲਾਕਾ ਨਿਵਾਸੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਬੋਝ  ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਤੇ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ।ਇਸ ਕਰਕੇ ਸਾਨੂੰ ਧੀਆ ਨੂੰ ਬਰਾਬਰਤਾ ਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ।ਅੰਤ ਵਿਚ ਚੈਅਰਮੈਨ ਗੇਜਾ ਰਾਮ ਨੂੰ ਕੈਪ ਦੇ ਮੁੱਖ ਪ੍ਰਬੱਧਕ ਡਾਕਟਰ ਕਮਲਜੀਤ ਕੌਰ,ਗੋਰਵ ਕੁਮਾਰ ਅਤੇ ਦਰਬਾਰਾ ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗਰੀਸਾ ਕੁਮਾਰੀ,ਗਿਆਨੀ ਭਜਨ ਸਿੰਘ ਖਾਲਸਾ,ਬਲਰਾਜ ਸਿੰਘ,ਸੰਦੀਪ ਸਿੰਘ,ਬਾਵਾ ਸਿੰਘ,ਗੁਰਜੰਟ ਸਿੰਘ,ਸੁਖਦੀਪ ਸਿੰਘ,ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਚੈਅਰਮੈਨ ਗੇਜਾ ਰਾਮ ਕੈਂਪ ਦਾ ਉਦਘਾਟਨ ਕਰਦੇ ਹੋਏ

 ਗ੍ਰੀਨ ਮਿਸ਼ਨ ਤਹਿਤ ਪਿੰਡ ਵਿੱਚ ਬੂਟੇ ਲਗਾਏ ਗਏ

  ਹਠੂਰ,21,ਅਗਸਤ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਜੱਟਪੁਰਾ ਵਿੱਚ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਅਤੇ ਜੀ ਓ ਜੀ ਜਗਤਾਰ ਸਿੰਘ ਦੀ ਅਗਵਾਈ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਗ੍ਰੀਨ ਮਿਸਨ ਤਹਿਤ ਬੂਟੇ ਲਗਾਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਵੀਰ ਸਿੰਘ ਪੱਪਾ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਖਾਲੀ ਜਗਾ੍ਹ ਤੇ ਛਾਂਦਾਰ,ਫੁੱਲਦਾਰ ਅਤੇ ਫਲਾਂ ਵਾਲੇ 250 ਬੂਟੇ ਲਗਾਏ ਗਏ ਹਨ । ਉਹਨਾਂ ਸਮੂਹ ਨਗਰ ਨਿਵਾਸੀਆਂ ਨੂੰ ਇਹਨਾਂ ਬੂਟਿਆਂ ਦੀ ਸ਼ਾਂਭ ਸੰਭਾਲ ਕਰਨ ਦੀ ਅਪੀਲ਼ ਕੀਤੀ ਅਤੇ ਬੂਟਿਆਂ ਨੂੰ ਅਵਾਰਾ ਪਸੂਆਂ ਤੋਂ ਬਚਾਉਣ,ਪਾਣੀ ਅਤੇ ਖਾਦ ਆਦਿ ਦੀ ਨਿਗਰਾਨੀ ਕਰਨ ਦੀ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਐੱਚ ਗਰੁੱਪ ਕੁਆਰਡੀਨੇਟਰ ਸੂਬੇਦਾਰ ਗੁਰਮੇਲ ਸਿੰਘ,ਸੂਬੇਦਾਰ ਜਗਜੀਤ ਸਿੰਘ,ਜੀਓਜੀ ਸੁਖਦੇਵ ਸਿੰਘ ਬੱਸੀਆਂ,ਜਗਸੀਰ ਸਿੰਘ ਰਾਹਲ,ਸੂਬੇਦਾਰ ਅਵਤਾਰ ਸਿੰਘ,ਜੁਗਿੰਦਰ ਸਿੰਘ ਰਾਹਲ,ਗੁਰਚਰਨ ਸਿੰਘ ਹਾਂਸ,ਪ੍ਰਮਜੀਤ ਕੌਰ ਅਤੇ ਮਨਰੇਗਾ ਵਰਕਰ ਹਾਜ਼ਰ ਸਨ।
ਫੋਟੋ ਕੈਪਸ਼ਨ:-ਬੂਟੇ ਲਾਉਣ ਸਮੇਂ ਪਿੰਡ ਜੱਟਪੁਰਾ ਵਾਸੀ

ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿਓ-ਕਿਰਤੀ ਕਿਸਾਨ ਯੂਨੀਅਨ 

ਗ੍ਰਿਫਤਾਰੀ ਲਈ ਥਾਣੇ ਮੂਹਰੇ ਧਰਨਾ ਲਗਾਤਾਰ ਜਾਰੀ!

ਜਗਰਾਉਂ 20 ਅਗਸਤ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਪੰਜਾਬ ਪੁਲਿਸ ਦੇ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਨਾਂ ਮਿਲਣਾ ਪੰਜਾਬ ਦੀ "ਮਾਨ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਇਹ ਵਿਚਾਰ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਿਚ ਸਥਾਨਕ ਸਿਟੀ ਥਾਣੇ ਮੂਹਰੇ ਲੱਗੇ ਪੱਕਾ ਮੋਰਚਾ ਲਗਾਈ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕਿਸਾਨ ਸਭ‍ਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਹੇ। ਉਨ੍ਹਾਂ ਕਿਹਾ ਪੀੜ੍ਹਤ ਪਰਿਵਾਰ ਨੂੰ ਹੁਣ ਤੱਕ ਇਨਸਾਫ਼ ਨਾਂ ਮਿਲਣਾ ਬਦਲਾ ਦੇ ਨਾਮ ਸਤਾ 'ਚ ਆਈ "ਆਪ" ਸਰਕਾਰ ਦੇ ਮੱਥੇ 'ਤੇ ਕਲ਼ੰਕ ਹੈ। ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼ ) ਦੇ ਆਗੂ ਬਲਦੇਵ ਸਿੰਘ, ਏਟਕ ਆਗੂ ਜਗਦੀਸ਼ ਸਿੰਘ, ਜ਼ਬਰ ਜੁਲਮ ਵਿਰੋਧੀ ਫਰੰਟ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਕੁਲਵੰਤ ਕੌਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੜਕ ਤੇ ਬੈਠੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਆਗੂ ਬਖਤੌਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਵੀ ਨੇ ਗ੍ਰਹਿ  ਮੰਤਰੀ ਪੰਜਾਬ ਤੋਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਗਰੀਬ ਪਰਿਵਾਰ ਨੇ ਆਪਣੇ ਖੂਨ ਨਾਲ ਖਤ ਲਿਖ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਵੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ ਪੀੜ੍ਹਤ ਪਰਿਵਾਰ ਨੂੰ ਕੋਈ ਇਨਸਾਫ਼ ਦੀ ਕਿਰਨ ਨਜ਼ਰ ਨਹੀਂ ਆ ਰਹੀ। ਜਿਸ ਕਾਰਨ ਪਰਿਵਾਰ ਅਤੇ ਧਰਨਾਕਾਰੀ ਲੋਕਾਂ ਦਾ ਕਾਨੂੰਨ ਤੋਂ ਵਿਸਵਾਸ਼ ਉਠਦਾ ਜਾ ਰਿਹਾ ਹੈ।  ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 2005 ਤੋਂ ਹੀ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਪਰ ਪੱਲੇ ਕੁੱਝ ਨਹੀਂ ਪਿਆ ਫਿਰ ਵੀ ਉਹ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜਦੇ ਰਹਿਣਗੇ ਤੇ ਨਿਆਂ ਦੀ ਪ੍ਰਾਪਤੀ ਤੱਕ ਲੜ੍ਹਣਗੇ। ਇਸ ਸਮੇਂ  ਰੂਪ ਸਿੰਘ ਝੋਰੜਾਂ, ਮਨੋਹਰ ਸਿੰਘ ਝੋਰੜਾਂ, ਕੁੰਢਾ ਸਿੰਘ ਕਾਉਂਕੇ, ਝੰਡਾ ਸਿੰਘ ਲੀਲ੍ਹਾ ਨੇ ਵੀ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਰਨੈਲ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਚਰਨ ਸਿੰਘ, ਬੱਬੀ ਜਗਰਾਉਂ, ਅਵਤਾਰ ਸਿੰਘ ਠੇਕੇਦਾਰ ਵੀ ਹਾਜ਼ਰ ਰਹੇ।

ਸਰੀ ਆਈਲੈੱਟਸ ਐਂਡ ਇਮੀਗ੍ਰੇਸ਼ਨ ਸੈਂਟਰ ਵੱਲੋਂ ਯੂ ਕੇ ਦਾ ਵਿਜ਼ਟਰ ਵੀਜ਼ਾ ਲਗਾਇਆ  

ਜਗਰਾਉ 20 ਅਗਸਤ (ਅਮਿਤਖੰਨਾ)ਜਗਰਾਉਂ ਦੀ ਮੰਨੀ ਪ੍ਰਸਿੱਧ ਸੰਸਥਾ ਸਰੀ ਆਇਲਟਸ ਐਂਡ ਇਮੀਗਰੇਸ਼ਨ ਸੈਂਟਰ ਵੱਲੋਂ  15 ਦਿਨਾਂ ਵਿਚ ਯੂਕੇ ਦਾ ਵਿਜ਼ਟਰ ਵੀਜ਼ਾ ਲਗਵਾਇਆ ਗਿਆ  ਇਹ ਵਿਜ਼ਟਰ ਵੀਜ਼ਾ ਮਨਦੀਪ ਕੌਰ  ਅਤੇ ਨਿਰਮਲਜੀਤ ਕੌਰ ਦੋਨੋਂ ਸਕੀਆਂ ਭੈਣਾਂ ਦਾ ਲਗਾਇਆ ਗਿਆ  ਇਸ ਮੌਕੇ ਸੰਸਥਾ ਦੇ ਐਮਡੀ ਰਮਨ ਅਰੋੜਾ ਨੇ ਕਿਹਾ ਕਿ  ਸਾਡੇ ਸੈਂਟਰ ਵਿਚ ਆਇਲਟਸ ਵੀ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ  ਸਾਡੇ ਸੈਂਟਰ ਵਿਚ ਅਨੇਕਾਂ ਵਿਦਿਆਰਥੀ ਚੰਗੇ   ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾ ਚੁੱਕੇ ਹਨ  ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹਨ

ਆਲ ਇੰਡੀਆ ਹਿਊਮਨ ਰਾਈਟਸ ਨੇ 149 ਵਾਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ  

ਜਗਰਾਉ 20 ਅਗਸਤ (ਅਮਿਤਖੰਨਾ)ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਵਰਗੀ ਰਿਤੂ ਕਤਿਆਲ ਦੀ ਚੌਥੀ ਬਰਸੀ ਤੇ149 ਵਾਂ ਪੈਨਸ਼ਨ ਵੰਡ ਸਮਾਰੋਹ ਕਰਵਾਇਆ ਗਿਆ  ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਦਿਨੇਸ਼ ਕਤਿਆਲ ਜਦਕਿ ਗੈਸਟ ਆਫ ਆਨਰ ਵੰਸ਼ਿਕਾ ਕਤਿਆਲ ਅਤੇ ਰੁਦਰ ਕਤਿਆਲ ਸਰ  ਜਿਨ੍ਹਾਂ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਆਪਣੀ ਨੇਕ ਕਮਾਈ ਚੋਂ ਵੰਡੇਗੀ ਪ੍ਰੋਫ਼ੈਸਰ ਕਰਮ ਸਿੰਘ ਸੰਧੂ ਨੇ ਸੰਸਥਾ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਐਡਵੋਕੇਟ ਦਿਨੇਸ਼ ਕਤਿਆਲ ਦਾ ਧੰਨਵਾਦ ਕੀਤਾ ਇਸ ਮੌਕੇ ਮਨਜਿੰਦਰ ਪਾਲ ਸਿੰਘ ਹਨੀ, ਰਾਕੇਸ਼ ਮੈਨੀ ,ਰਾਜਨ ਬਾਂਸਲ, ਵਿਨੋਦ ਬਾਂਸਲ , ਦਮਨਦੀਪ ਸਿੰਘ, ਵਿੱਕੀ ਔਲਖ, ਜਸਪਾਲ ਸਿੰਘ,  ਰਾਜਨ ਜੈਨ ,ਐਡਵੋਕੇਟ ਬੀਕੇ ਗੋਇਲ, ਰਜਨੀਸ਼ਪਾਲ ਸਿੰਘ, ਆਦਿ ਮੈਂਬਰਾਂ ਨੇ ਸਵਰਗੀ ਰਿਤੂ ਕਤਿਆਲ ਨੂੰ ਸ਼ਰਧਾਂਜਲੀ ਦਿੱਤੀ ਅੰਤ ਚ ਹਿਊਮਨ ਰਾਈਟਸ ਟੀਮ ਨੇ ਆਏ ਮਹਿਮਾਨਾਂ ਦਾ ਇਸ ਨੇਕ ਕੰਮ ਲਈ ਧੰਨਵਾਦ ਕੀਤਾ

18 ਵਾਂ ਭੰਡਾਰਾ ਅਤੇ ਜਗਰਾਤਾ 10 ਸਤੰਬਰ ਨੂੰ

 ਜਗਰਾਉ 20 ਅਗਸਤ (ਅਮਿਤਖੰਨਾ)ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 18ਵਾਂ ਭੰਡਾਰਾ ਅਤੇ ਜਗਰਾਤਾ 10 ਸਤੰਬਰ  ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਜਗਰਾਤੇ ਤੇ ਗੌਤਮ ਜਲੰਧਰੀ ਜਲੰਧਰ ਵਾਲੇ ਰਾਤੀਂ 8.30ਵਜੇ ਤੋਂ 12 ਵਜੇ ਤੱਕ  ਅਤੇ ਕਨ੍ਹੱਈਆ ਚੰਚਲ 12ਵਜੇ ਤੋਂ ਲਗਾਤਾਰ ਮਹਾਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ   ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ ਹੋਣਗੇ  ਇਸ ਜਗਰਾਤੇ ਵਿਚ ਮਾਤਾ ਚਿੰਤਪੂਰਨੀ ਦਰਬਾਰ  ਤੋਂ ਪਵਿੱਤਰ ਜੋਤ ਲਿਆਈ ਜਾ ਰਹੀ ਹੈਇਸ ਮੌਕੇ ਜੋਤੀ ਪੂਜਨ ਸੁਰਿੰਦਰ ਕੁਮਾਰ ਗਰਗ ਮੋਹਿਤ ਗਰਗ ਤੀਰਥ ਰਾਮ ਸੁਰਿੰਦਰ ਕੁਮਾਰ ਵਾਲ਼ੇ ਕਰਨਗੇ   ਅਤੇ ਭੰਡਾਰੇ ਦਾ ਉਦਘਾਟਨ ਸ .ਕੁਲਵਿੰਦਰ ਸਿੰਘ ਕਾਲਾ  ਸਾਬਕਾ ਕੌਂਸਲਰ ਕਰਨਗੇ

ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਪਾਇਲ ਘਟਨਾ ਦੀ ਮੈਜਿਸਟ੍ਰੇਸੀ ਜਾਂਚ  ਦੀ ਮੰਗ 

ਜਗਰਾਉਂ , 20 ਅਗਸਤ (ਬਲਦੇਵ ਸਿੰਘ, ਸੁਨੀਲ ਕੁਮਾਰ )ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਨਜ਼ਦੀਕ ਪਿੰਡ ਸਿਹੌੜਾ ਦੇ ਸ਼ਹੀਦਗੜ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਸਤਾਰਾਂ ਸਾਲ ਦੇ ਕਰੀਬ ਪੜਾਉਣ ਦੀ ਸੇਵਾ ਕਰ ਚੁੱਕੇ ਅਤੇ ਇਸ ਸੰਸਥਾ ਦੇ  ਡਾਇਰੈਕਟਰ ਰਹਿ ਚੁੱਕੇ ਇਲਾਕੇ ਦੇ ਹਰਮਨ ਪਿਆਰੇ ਸ ਅਜੀਤ ਸਿੰਘ ਦੀ ਆਮ ਆਦਮੀ ਆਗੂ ਅਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਵੱਲੋਂ ਸਾਥੀਆਂ ਸਮੇਤ ਕੁੱਟਮਾਰ ਕੀਤੇ ਜਾਣ ਦੀ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਵੱਲੋਂ ਘੋਰ ਨਿੰਦਾ ਕੀਤੀ ਜਾਂਦੀ ਹੈ। ਯੂਨੀਅਨ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਬਧੇਸ਼ਾ, ਕਮਲਜੀਤ ਮਾਨ, ਰਣਜੀਤ ਲੱਧੜ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਮਲਕੀਤ ਸਿੰਘ ਗਾਲਿਬ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਰੋਹਿਤ ਕੁਮਾਰ, ਅਨੂਪ ਕੁਮਾਰ, ਇੰਦਰਜੀਤ ਸਿੰਗਲਾ ਆਦਿ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੇ ਹੋਏ ਇਸਦੀ ਮੈਜਿਸਟ੍ਰੇਸੀ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਹਰ ਕੋਈ ਜਣਾ-ਖਣਾ ਆਪਣੇ ਆਪ ਨੂੰ ਆਪ ਅਤੇ ਸਰਕਾਰੀ ਆਗੂ ਕਹਾ ਕੇ ਕੌਮ ਦੇ ਨਿਰਮਾਤਾਵਾਂ ਦੀ ਇੱਜਤ ਨਾਲ਼ ਖਿਲਵਾੜ ਨਾ ਕਰ ਸਕੇ ਅਤੇ ਨਜ਼ਾਇਜ ਪੰਗੇ ਨਾ ਲੈ ਸਕੇ ਅਤੇ ਪੰਜਾਬ ਸਰਕਾਰ ਦਾ ਅਕਸ ਵੀ ਖਰਾਬ ਨਾ ਕਰ ਸਕੇ ।ਅਧਿਆਪਕ ਆਗੂਆਂ  ਨੇ ਕਿਹਾ ਕਿ ਸਕੂਲ ਦੇ ਦਫਤਰ ਅੰਦਰ ਘਟਨਾ ਨੂੰ ਅੰਜਾਮ ਦੇਣ ਵਾਲ਼ੇ ਅਪਰਾਧੀ ਖਿਲਾਫ ਫੌਰੀ ਤੌਰ ਤੇ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ। ਯੂਨੀਅਨ ਆਗੂਆਂ ਨੇ  ਕਿਹਾ ਕਿ ਜੇ ਚਾਹੁਣ ਤਾਂ ਉਹ ਖ਼ੁਦ ਵੀ ਹੁੱਲੜਬਾਜਾਂ ਨਾਲ ਨਿਪਟ ਸਕਦੇ ਹਨ ਕਿਉਂਕਿ ਅਧਿਆਪਕ ਵਰਗ ਵਿੱਚ ਵੀ ਪਹਿਲਵਾਨਾਂ, ਕਬੱਡੀ ਖਿਡਾਰੀਆਂ, ਵੇਟ ਲਿਫਟਰਾਂ ਅਤੇ ਕਰਾਟੇਕਾਰਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਸਮੂਹ ਅਧਿਆਪਕ ਵਰਗ ਹਰ ਹੀਲੇ ਆਪਣੀ ਸ਼ਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਅੱਗੇ ਤੋਂ ਸਕੂਲਾਂ ਅੰਦਰ ਆ ਕੇ ਸਰੀਰਕ ਹਮਲਾ ਕਰਨ ਵਾਲ਼ੇ ਅਪਰਾਧਿਕ ਹਮਲਾਵਰਾਂ ਨਾਲ਼ ਮੌਕੇ ਤੇ ਹੀ ਨਜਿੱਠ ਲਿਆ ਜਾਵੇਗਾ।*

 ਸ਼ਹੀਦ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ

ਹਠੂਰ,20,ਅਗਸਤ-(ਕੌਸ਼ਲ ਮੱਲ੍ਹਾ)-ਦੇਸ਼ ਦੀ ਆਣ ਅਤੇ ਸਾਨ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੀ ਪਹਿਲੀ ਬਰਸੀ ਪਰਿਵਾਰ ਵੱਲੋ ਪਿੰਡ ਝੋਰੜਾ ਵਿਖੇ ਮਨਾਈ ਗਈ।ਇਸ ਮੌਕੇ ਸਹਿਜ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨ੍ਹਾ ਦੀ ਬਦੌਲਤ ਅਸੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ।ਉਨ੍ਹਾ ਕਿਹਾ ਕਿ ਸ਼ਹੀਦ ਗੁਰਮੁੱਖ ਸਿੰਘ ਏ ਐਸ ਆਈ ਭਾਵੇ ਸਰੀਰਕ ਤੌਰ ਤੇ ਸਾਡੇ ਵਿਚ ਨਹੀ ਰਹੇ ਪਰ ਉਨ੍ਹਾ ਦੀ ਲਾਸਾਨੀ ਕੁਰਬਾਨੀ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।ਉਨ੍ਹਾ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।ਜਦੋ ਵੀ ਪਰਿਵਾਰ ਨੂੰ ਸਾਡੀ ਲੋੜ ਹੋਵੇ ਤਾਂ ਕਿਸੇ ਸਮੇਂ ਵੀ ਸਾਨੂੰ ਮਿਲ ਸਕਦੇ ਹਨ।ਇਸ ਮੌਕੇ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੇ ਪੰਜਾਬ ਸਰਕਾਰ ਵੱਲੋ ਭੇਜਿਆ ਸਨਮਾਨ ਸ਼ਹੀਦ ਦੀ ਧਰਮ ਪਤਨੀ ਨਿਰਮਲ ਕੌਰ ਨੂੰ ਭੇਂਟ ਕੀਤਾ।ਇਸ ਮੌਕੇ ਏ ਐਸ ਆਈ ਦਰਸਨ ਸਿੰਘ ਸੰਧੂ,ਐਸ ਜੀ ਪੀ ਸੀ ਦੇ ਮੈਬਰ ਜਗਜੀਤ ਸਿੰਘ ਤਲਵੰਡੀ,ਦੀਪ ਮਾਣੂੰਕੇ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗ੍ਰਾਮ ਪੰਚਾਇਤ ਝੋਰੜਾ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਰਕਾਰੀ ਪ੍ਰਾਇਮਰੀ ਸਕੂਲ ਝੋਰੜਾ ਦਾ ਨਾਮ ਸ਼ਹੀਦ ਗੁਰਮੁੱਖ ਸਿੰਘ (ਆਈ ਟੀ ਬੀ ਪੀ) ਏ ਐਸ ਆਈ ਦੇ ਨਾਮ ਤੇ ਰੱਖਿਆ ਜਾਵੇ।ਇਸ ਮੌਕੇ ਪਹੁੰਚੀਆ ਵੱਖ-ਵੱਖ ਸਖਸੀਅਤਾ ਨੂੰ ਪਰਿਵਾਰ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਏ ਐਸ ਆਈ ਦਰਸਨ ਸਿੰਘ ਸੰਧੂ ਮਾਣੂੰਕੇ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜੰਗੀਰ ਸਿੰਘ ਬੈਣੀਵਾਲ,ਨਿਰਮਲ ਕੌਰ ਬੈਣੀਵਾਲ,ਗੁਰਨੂਰ ਸਿੰਘ ਬੈਣੀਵਾਲ,ਗੁਰਲੀਨ ਕੌਰ ਬੈਣੀਵਾਲ,ਗੁਰਚਰਨ ਸਿੰਘ,ਗੁਰਚਰਨ ਕੌਰ,ਧਰਮ ਸਿੰਘ,ਕਰਮ ਸਿੰਘ,ਅਜਮੇਰ ਸਿੰਘ,ਧਰਮਪਾਲ ਸਿੰਘ ਚੀਮਾ,ਗੀਤਕਾਰ ਛੱਤਾ ਮਾਣੂੰਕੇ,ਤਰਲੋਚਣ ਸਿੰਘ ਝੋਰੜਾ,ਮਨੋਹਰ ਸਿੰਘ,ਸਮੂਹ ਗ੍ਰਾਮ ਪੰਚਾਇਤ ਝੋਰੜਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਸ਼ਹੀਦ ਦਾ ਪਰਿਵਾਰ ਮੈਡਮ ਦਲਜੀਤ ਕੌਰ ਏ ਡੀ ਸੀ ਜਗਰਾਉ ਨੂੰ ਸਨਮਾਨਿਤ ਕਰਦਾ ਹੋਇਆ।

ਸੀ ਡੀ ਪੀ ਓ ਵਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਜਗਰਾਉਂ , 19 ਅਗਸਤ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਉਪ ਮੰਡਲ ਮੈਜਿਸਟਰੇਟ ਸ੍ਰੀ ਵਿਕਾਸ ਹੀਰਾ ਵਲੋਂ ਡਾਪੋ`ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਹਦਾਇਤਾਂ ਅਨੁਸਾਰ  ਜਾਗਰੂਕਤਾ ਰੈਲੀ ਕੱਢੀ ਗਈ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਜਗਰਾਉਂ ਵਲੋਂ ਡਾਪੋ ਪ੍ਰੋਗਰਾਮ ਦੇ ਤਹਿਤ ਅੱਜ ਇੱਥੇ ਸ੍ਰੀ ਮਤੀ ਚਰਨਜੀਤ ਕੌਰ ਸੀ ਡੀ ਪੀ ਓ ਜਗਰਾਉਂ ਵਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਆਦਰਸ਼ ਕਨਿੰਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿਚ ਵਿਦਿਆਰਥਣਾਂ ਵਲੋਂ ਅਲੱਗ ਅਲੱਗ ਸਲੋਗਨਾਂ ਨਸ਼ਾ ਛਡੋ ਕੋਹੜ ਵੱਢੋ,ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈਦੋ ਇਕ ਕਿਤਾਬ, ਨਸ਼ੇ ਨੂੰ ਭਜਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ,ਬੋਲੇ ਗਏ।ਇਸ ਰੈਲੀ ਵਿਚ ਸੀ ਡੀ ਪੀ ਓ ਵਲੋਂ ਸਲੋਗਨਾਂ ਰਾਹੀ ਬਚਿਆ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਤੇ ਕਰਮਜੀਤ ਕੌਰ ਸੁਪਰਵਾਈਜ਼ਰ, ਜਸਵਿੰਦਰ ਕੌਰ ਅ, ਵਰਕਰ,ਪ੍ਰਿਸੀਪਲ ਸੁਨੀਤਾ ਰਾਣੀ,ਟੀਚਰ ਸਿਫਾਲੀ , ਹਰਦੀਪ ਕੌਰ, ਜੋਤੀ ਰਾਣੀ, ਅਨੀਤਾ ਰਾਣੀ,ਸਰੀਤਾ, ਅਤੇ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ।

ਮਹਿਲ ਕਲਾਂ ਵਿਖੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ

ਪੰਜਾਬ ਸਰਕਾਰ ਵਲੋਂ ਕਾਮਰੇਡ ਦਰਦੀ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ-ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ

ਪਾਸਲਾ, ਬਰਾੜ, ਅਮੋਲਕ ਸਿੰਘ, ਤਲਵੰਡੀ ਆਦਿ ਆਗੂਆਂ ਨੇ ਕੀਤੀ ਸ਼ਮੂਲੀਅਤ  

ਮਹਿਲ ਕਲਾਂ, 19 ਅਗਸਤ (ਡਾ ਸੁਖਵਿੰਦਰ ਸਿੰਘ )-'ਅਜੀਤ' ਦੇ ਪ੍ਰਤੀਨਿਧ ਅਵਤਾਰ ਸਿੰਘ ਅਣਖੀ ਦੇ ਸਤਿਕਾਰਯੋਗ ਵੱਡੇ ਭਰਾ, ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਲੋਕ ਘੋਲ਼ਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ ਨਮਿੱਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਹੋਇਆ। ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸ੍ਰੋਤ ਹੈ। ਜਿਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫ਼ੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਕੀਤਾ। ਸੀ.ਪੀ.ਆਈ. ਦੇ ਸੂਬਾ ਜਨਰਲ ਸਕੱਤਰ ਬੰਤ ਸਿੰਘ ਬਰਾੜ, ਆਰ.ਐਮ.ਪੀ.ਆਈ. ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਭਾਕਿਯੂ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਦਰਦੀ ਦਾ ਜੀਵਨ ਚੇਤਨ ਮਨੁੱਖ ਦਾ ਜੀਵਨ ਹੈ, ਉਨ੍ਹਾਂ ਦੀ ਸੋਚ ਮੁਤਾਬਿਕ ਇਨਕਾਲਬੀ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਮੋਲਕ ਸਿੰਘ ਨੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਵਲੋਂ ਪਾਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ।  ਐਸ.ਜੀ.ਪੀ.ਸੀ. ਮੈਂਬਰ ਜਗਜੀਤ ਸਿੰਘ ਤਲਵੰਡੀ, ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਜਥੇ: ਅਜਮੇਰ ਸਿੰਘ ਮਹਿਲ ਕਲਾਂ, ਡਾ: ਜਗਰਾਜ ਸਿੰਘ ਮੂੰਮ, ਕਾਂਗਰਸ ਦੇ ਆਗੂ ਲਖਵਿੰਦਰ ਸਿੰਘ ਸਪਰਾ ਨੇ ਵੀ ਕਾਮਰੇਡ ਦਰਦੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸਾਬਕਾ ਡੀ.ਏ.ਜੀ. ਸਨੀ ਆਹਲੂਵਾਲੀਆ, ਸੂਬਾ ਮਜ਼ਦੂਰ ਆਗੂ ਕਾਮਰੇਡ ਦੇਵੀ ਕੁਮਾਰੀ, ਹਰਵਿੰਦਰ ਕੁਮਾਰ ਜਿੰਦਲ, ਰੂਬਲ ਗਿੱਲ ਕੈਨੇਡਾ, ਸਰਬਜੀਤ ਸਿੰਘ ਸਰਬੀ, ਚਮਕੌਰ ਸਿੰਘ ਮਠਾੜੂ, ਮੰਗਤ ਸਿੰਘ ਸਿੱਧੂ, ਜਸਵਿੰਦਰ ਸਿੰਘ ਮਾਂਗਟ, ਸ਼ੁਸ਼ੀਲ ਕੁਮਾਰ ਗੋਇਲ, ਅਜੀਤ ਉੱਪ ਦਫ਼ਤਰ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਲਾਡੀ, ਤੇਜਵੰਤ ਸਿੰਘ ਮਾਨ, ਪ੍ਰੋ: ਭਗਵੰਤ ਸਿੰਘ, ਬਲਦੇਵ ਸਿੰਘ ਚੂੰਘਾਂ, ਕੁਲਦੀਪ ਸਿੰਘ ਭੋਲਾ, ਗਿਆਨੀ ਰਾਮ ਸਿੰਘ ਸੋਢਾ, ਸਿਮਰਜੀਤ ਸਿੰਘ ਜੌਹਲ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਚਰਨ ਸਿੰਘ ਚੋਪੜਾ, ਬਲਵੀਰ ਚੰਦ ਲੌਂਗੋਵਾਲ, ਮਾ: ਜਰਨੈਲ ਸਿੰਘ ਅੱਚਰਵਾਲ, ਮਲਕੀਤ ਸਿੰਘ ਵਜੀਦਕੇ, ਪਰਮਜੀਤ ਸਿੰਘ ਕੁਠਾਲਾ, ਪ੍ਰਧਾਨ ਸ਼ੇਰ ਸਿੰਘ ਖਾਲਸਾ, ਬਾਬਾ ਕੇਹਰ ਸਿੰਘ, ਭਾਕਿਯੂ ਉਗਰਾਹਾਂ ਦੇ ਬੁੱਕਣ ਸਿੰਘ ਸੱਦੋਵਾਲ, ਗੁਰਜਿੰਦਰ ਸਿੰਘ ਸਿੱਧੂ, ਨਿਰਭੈ ਸਿੰਘ ਛੀਨੀਵਾਲ, ਭਾਜਪਾ ਆਗੂ ਸੁਖਵੰਤ ਸਿੰਘ ਧਨੌਲਾ, ਹਰਨੇਕ ਸਿੰਘ ਪੰਡੋਰੀ, ਸੁਰਜੀਤ ਸਿੰਘ ਦਿਹੜ, ਖ਼ੁਸ਼ੀਆ ਸਿੰਘ, ਜਗਰਾਜ ਸਿੰਘ ਰਾਮਾ, ਮੁਖਤਿਆਰ ਸਿੰਘ ਛਾਪਾ, ਗੋਬਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਬਰਾੜ, ਇੰਸਪੈਕਟਰ ਜਸਪਿੰਦਰ ਸਿੰਘ, ਕੁਲਬੀਰ ਸਿੰਘ ਔਲਖ, ਨਰਾਇਣ ਦੱਤ, ਹਰਮੇਲ ਸਿੰਘ ਮਠਾੜੂ, ਦਰਸ਼ਨ ਸਿੰਘ ਮਾਨ, ਨਿਰਮਲ ਸਿੰਘ ਛੀਨੀਵਾਲ, ਕਾਮਰੇਡ ਸ਼ੇਰ ਸਿੰਘ ਫ਼ਰਵਾਹੀ, ਜਗਮੋਹਣ ਸ਼ਾਹ ਰਾਏਸਰ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਅਵਤਾਰ ਸਿੰਘ ਚੀਮਾ, ਜਰਨੈਲ ਸਿੰਘ ਕੁਰੜ, ਹਰਬੰਸ ਸਿੰਘ ਸ਼ੇਰਪੁਰ, ਹਰਨੇਕ ਸਿੰਘ ਪੰਡੋਰੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਤਿੰਦਰ ਦਿਉਗਣ, ਰਿੰਕਾ ਕੁਤਬਾ ਬਾਹਮਣੀਆਂ, ਅਮਨਦੀਪ ਸਿੰਘ ਗਿੱਲ, ਨਿਰਪਾਲ ਸਿੰਘ ਜਲਾਲਦੀਵਾਲ, ਹਰਮਿੰਦਰ ਸਿੰਘ ਸਿੱਧੂ, ਰਾਜਿੰਦਰ ਸਿੰਘ ਗੋਗੀ, ਬਲਵੰਤ ਸਿੰਘ ਕਿਰਤੀ, ਮਾ: ਕੁਲਵੰਤ ਸਿੰਘ ਲੋਹਗੜ੍ਹ, ਪਰਮਿੰਦਰ ਸਿੰਘ ਸ਼ੰਮੀ, ਯਾਦਵਿੰਦਰ ਸਿੰਘ ਤੁੰਗ, ਭਜਨ ਸਿੰਘ ਭੋਤਨਾ, ਬਾਬੂ ਰੋਸ਼ਨ ਲਾਲ ਬਾਂਸਲ, ਗੁਰਦੀਪ ਸਿੰਘ ਟਿਵਾਣਾ, ਸਰਪੰਚ ਬਲੌਰ ਸਿੰਘ ਤੋਤੀ, ਡਾ: ਗੁਰਨਿੰਦਰ ਸਿੰਘ ਮਾਲਵਾ, ਭੁਪਿੰਦਰ ਸਿੰਘ ਢਿੱਲੋ, ਅਮਰ ਸਿੰਘ ਬੀ.ਏ., ਸਿਕੰਦਰ ਸਿੰਘ ਟੱਲੇਵਾਲ, ਜਰਨੈਲ ਸਿੰਘ ਮਠਾੜੂ, ਸਰਬਜੀਤ ਸਿੰਘ ਸ਼ੰਭੂ, ਸਤਪਾਲ ਸਿੰਘ ਤਲਵੰਡੀ, ਮੁਕੰਦ ਸਿੰਘ ਚੀਮਾ, ਚਮਕੌਰ ਸਿੰਘ ਵੀਰ, ਡਾ: ਸਵਰਾਜ ਸਿੰਘ,  ਉਜਾਗਰ ਸਿੰਘ ਬੀਹਲਾ, ਬੰਤ ਸਿੰਘ ਬਰਨਾਲਾ, ਸਹਿਤਕਾਰ ਦਰਸ਼ਨ ਸਿੰਘ ਗੁਰੂ, ਮੈਡਮ ਮੇਘਾ ਮਾਨ, ਅਮਨਦੀਪ ਸਿੰਘ ਟੱਲੇਵਾਲ, ਸੁਖਵਿੰਦਰ ਸਿੰਘ ਨਿਹਾਲੂਵਾਲ, ਮਨਜੀਤ ਸਿੰਘ ਲੋਹਟਬੱਦੀ, ਅਮਰਜੀਤ ਸਿੰਘ ਸਹਿਬਾਜ਼ਪੁਰਾ, ਗੋਬਿੰਦਰ ਸਿੰਘ ਸਿੱਧੂ, ਬਲਜਿੰਦਰ ਪ੍ਰਭੂ, ਗੁਰਮੇਲ ਸਿੰਘ ਮੌੜ, ਜਸਵਿੰਦਰ ਸਿੰਘ ਨਿਹਾਲੂਵਾਲ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਕਰਮਜੀਤ ਸਿੰਘ ਬੀਹਲਾ, ਕਾ: ਸੁਖਜੰਟ ਸਿੰਘ ਬਰਨਾਲਾ, ਬਲਦੇਵ ਸਿੰਘ ਗਾਗੇਵਾਲ, ਮਾ: ਜਗਰਾਜ ਸਿੰਘ ਭੱਠਲ, ਬਲਦੇਵ ਸਿੰਘ ਪੇਧਨੀ, ਸੁਰਿੰਦਰ ਸ਼ਰਮਾ ਰਾਏਸਰ, ਨਵਜੋਤ ਬਾਪਲਾ, ਜਸਵੀਰ ਸਿੰਘ ਪਤੰਗ, ਨੰਬਰਦਾਰ ਆਤਮਾ ਸਿੰਘ, ਗੁਰਮੀਤ ਸੁਖਪੁਰ, ਮਲਕੀਤ ਸਿੰਘ ਈਨਾ, ਰਾਜਿੰਦਰ ਸਿੰਘ ਵਜੀਦਕੇ, ਬਲਵੰਤ ਰਾਏ ਹਮੀਦੀ, ਅਮਿੱਤ ਮਿੱਤਰ, ਦਰਸ਼ਨ ਸਿੰਘ ਖਾਲਸਾ, ਐਡਵੋਕੇਟ ਚੇਤਨ ਸ਼ਰਮਾ, ਬਲਵੰਤ ਸਿੰਘ ਮਹਿਲ ਕਲਾਂ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ , ਧੰਨਾ ਮੱਲ ਗੋਇਲ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰਧਾਨ ਪਰਮਿੰਦਰ ਸਿੰਘ ਹਮੀਦੀ, ਪ੍ਰਿੰ: ਜਸਵਿੰਦਰ ਸਿੰਘ ਚਹਿਲ, ਰਾਜਵੀਰ ਸਿੰਘ ਮੰਡ, ਅਸ਼ੀਸ਼ ਕੁਮਾਰ ਬਰਨਾਲਾ, ਕਮਲਜੀਤ ਸੰਧੂ, ਬਘੇਲ ਸਸੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਸੇਵਕ ਸਿੰਘ ਸਹੋਤਾ, ਲਕਸ਼ਦੀਪ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ। ਇਸ ਮੌਕੇ ਪਰਿਵਾਰ ਵਲੋਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਵਲੋਂ ਰਾਸ਼ੀ ਦਾਨ ਵਜੋਂ ਦਿੱਤੀ ਗਈ। ਪ੍ਰੈੱਸ ਕਲੱਬ: ਰਜਿ: ਮਹਿਲ ਕਲਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਬੂਟੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ 'ਚ ਵੰਡੇ ਗਏ। ਇਸ ਤੋਂ ਪਹਿਲ ਕਲਾਂ ਰੋਜ਼ਾਨਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ, ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਬੀਬੀ ਹਰਚੰਦ ਕੌਰ ਘਨੌਰੀ, ਭਾਜਪਾ ਦੇ ਕੌਮੀ ਸੁਖਮਿੰਦਰਪਾਲ ਸਿੰਘ ਗਰੇਵਾਲ ਆਦਿ ਵਲੋਂ ਵੀ ਪਰਿਵਾਰ ਨਾਲ ਦੁੱਝ ਸਾਂਝਾ ਕੀਤਾ ਗਿਆ।

ਗ੍ਰੀਨ ਵੈਲੀ ਸਕੂਲ ਵਿਚ ਜਨਮ ਅਸ਼ਟਮੀ ਮਨਾਈ ਗਈ

ਅਹਿਮਦਗੜ੍ਹ (ਡਾਕਟਰ ਸੁਖਵਿੰਦਰ ਬਾਪਲਾ) ਸਥਾਨਿਕ ਗ੍ਰੀਨ ਵੈਲੀ ਪਬਲਿਕ ਸਕੂਲ ਵਿਚ ਅਹਿਮਦਗੜ੍ਹ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ। ਸ੍ਰੀ ਕਿਸ੍ਰਨ ਭਗਵਾਨ ਦੇ ਲੱਡੂ ਗੋਪਾਲ ਸਮਰੂਪ ਨੂੰ ਝੂਲੇ ਤੇ ਝੁਲਾਇਆ ਗਿਆ  ਏਸ ਦਿਨ ਨੂੰ ਮੁੱਖ ਰੱਖਦਿਆਂ ਜੂਨੀਅਰ ਕਲਾਸਾਂ ਦੇ ਵਿਦਿਆਰਥੀ ਰਾਧੇ ਕਿਸ੍ਰਨ ਦਿਆਂ ਪੁਸ਼ਾਕਾਂ ਪਾ ਕੇ ਆਏ ਜਿਸ ਵਿਚ ਬੁਹਤ ਹੀ ਮਨਮੋਹਕ ਨਜ਼ਰ ਆ ਰਹੇ ਸਨ। ਸਕੂਲ ਵਿਚ ਸੁਭਾ ਤੋਂ ਹੀ ਜਨਮ ਅਸ਼ਟਮੀ ਦੀਆਂ ਗਤੀਵਿਧੀਆਂ ਚੱਲ ਰਹੀਆ ਸਨ ਜਿਸ ਵਿਚ ਭਜਨ ਗਇਨ ਸਪੀਚ,ਪੋਸਟਰ, ਮੇਕਿੰਗ ਝੂਲੇ, ਆਦ ਅਹਿਮ ਰਹੇ। ਏਸ ਮੌਕੇ ਪ੍ਰਿੰਸਪੀਲ ਸ੍ਰੀਮਤੀ ਕਵਿਤਾ ਕਪੂਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਇਤਿਹਾਸ ਤੋਂ ਜਾਣੂ ਕਰਵਾਇਆ। ਏਸ ਮੌਕੇ ਮਨੈਜਰ ਸ੍ਰੀਮਤੀ ਗੁਪਤਾ ਸੋਨੀਆ ਤੇ ਸਾਰਾ ਸਟਾਫ ਹਾਜਰ ਸੀ

ਪਿੰਡ ਚ ਲਹਿਰਾਇਆ ਗਿਆ ਤਿਰੰਗਾ ਅਤੇ ਮਨਾਇਆ ਗਿਆ ਆਜ਼ਾਦੀ ਦਿਹਾੜਾ  -ਸਰਪੰਚ ਰਵੀ ਸ਼ਰਮਾ

ਅਜੀਤਵਾਲ( ਬਲਵੀਰ ਸਿੰਘ ਬਾਠ ) ਆਜ਼ਾਦੀ ਦਿਹਾੜੇ ਨੂੰ ਸਮਰਪਤ ਅੱਜ ਪਿੰਡ ਤਖਾਣਵੱਧ ਦੇ ਸਕੂਲ ਅਤੇ ਸਰਕਾਰੀ ਹਸਪਤਾਲ ਵਿੱਚ ਲਹਿਰਾਇਆ ਗਿਆ ਤਿਰੰਗਾ ਤੇ ਮਨਾਇਆ ਗਿਆ ਆਜ਼ਾਦੀ ਦਿਹਾੜਾ  ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਰਵੀ ਸ਼ਰਮਾ ਨੇ ਦੱਸਿਆ ਕਿ  ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਕਾਰੀ ਸਟਾਫ ਅਤੇ ਨਗਰ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਅੱਜ  ਆਜ਼ਾਦੀ ਦਿਹਾੜੇ ਨੂੰ ਸਮਰਪਤ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿਸ ਦੀ ਖੁਸ਼ੀ ਸਾਂਝੀ  ਕਰਨ ਮੌਕੇ ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ  ਇਸ ਸਮੇਂ ਸਰਪੰਚ ਕੁਲਵੰਤ ਸਿੰਘ ਪ੍ਰਧਾਨ ਸੁਖਚੈਨ ਸਿੰਘ ਚੈਨਾ ਅਤੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ

ਚੂੜਚੱਕ ਵਿਖੇ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰ ਨੇ ਤੀਆਂ ਦੇ ਤਿਉਹਾਰ ਦਾ ਕੀਤਾ ਉਦਘਾਟਨ ਤੇ ਧੀਆਂ ਨੂੰ ਦਿੱਤੇ ਸੰਧਾਰੇ - ਪ੍ਰਧਾਨ ਪਰਮਜੀਤ ਸਿੰਘ ਨੀਲੂ

 ਅਜੀਤਵਾਲ (ਬਲਵੀਰ  ਸਿੰਘ ਬਾਠ)  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜਚੱਕ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ  ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਮਜੀਤ ਸਿੰਘ ਨੀਲੂ ਨੇ ਦੱਸਿਆ  ਕੇ ਅੱਜ ਪਿੰਡ ਚੂੜਚੱਕ ਵਿਖੇ ਪੰਜਾਬੀ ਵਿਰਸੇ ਨੂੰ ਸਮਰਪਤ ਵੱਡੀ ਪ੍ਰਦਰਸ਼ਨੀ ਲਾਈ ਗਈ ਅਤੇ ਮੈਡਮ ਜਸਵਿੰਦਰ ਕੌਰ ਦੀ ਯੋਗ ਅਗਵਾਈ ਹੇਠ  ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਧੀਆਂ ਨੂੰ ਸੰਧਾਰੇ ਵੀ ਦਿੱਤੇ ਗਏ  ਮੁੱਖ ਮਹਿਮਾਨ ਐਮਐਲਏ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਕਰ ਕਮਲਾਂ ਨਾਲ ਤੀਆਂ ਦਾ ਉਦਘਾਟਨ ਕੀਤਾ ਅਤੇ ਧੀਆਂ ਨੂੰ ਸੰਧਾਰੇ ਦਿੱਤੇ  ਇਸ ਸਮੇਂ ਮੈਡਮ ਜਸਵਿੰਦਰ ਕੌਰ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਲੀ ਵਾਰ ਦੀਆਂ ਧੀਆਂ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ  ਮਨਾਈਆਂ ਜਾਣਗੀਆਂ ਅਤੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦੇ ਯੋਗ ਉਪਰਾਲੇ ਕੀਤੇ ਜਾਣਗੇ  ਇਸ ਸਮੇਂ ਮੈਂਬਰ ਮੱਘਰ ਸਿੰਘ ਮੈਂਬਰ ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਅਤੇ  ਬੀਬੀਆਂ ਹਾਜ਼ਰ ਸਨ

ਪ੍ਰੈਸ ਕਲੱਬ (ਰਜਿ:) ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਜਗਰਾਉਂ ਸ਼ਹਿਰ ਵਿਚ ਪਹਿਲੀ ਵਾਰ ਚੁਣੀ ਗਈ ਮਹਿਲਾ ਪ੍ਰਧਾਨ ਬਿੰਦੂ ਉਪਲ

ਜਗਰਾਉਂ ਅਗਸਤ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਜਗਰਾਉਂ ਸ਼ਹਿਰ ਦੇ ਪੱਤਰਕਾਰਾਂ ਦੀ  ਸਿਰਮੌਰ ਸੰਸਥਾ ਪ੍ਰੈਸ ਕਲੱਬ (ਰਜਿ:) ਦੇ ਪ੍ਰਧਾਨ ਦੀ ਚੋਣ ਸਬੰਧੀ ਇਕ ਵਿਸ਼ੇਸ਼ ਮੀਟਿੰਗ ਪਹਿਲਵਾਨ ਢਾਬਾ ਜਗਰਾਉਂ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਬਿੰਦੂ ਉੱਪਲ ਨੂੰ ਕਲੱਬ ਦਾ ਨਵਾਂ ਪ੍ਰਧਾਨ ਥਾਪਿਆ ਗਿਆ । ਕਲੱਬ ਦੇ  ਸਰਪ੍ਰਸਤ ਜਤਿੰਦਰ ਮਲਹੋਤਰਾ ਅਤੇ ਚੇਅਰਮੈਨ ਸੁਖਦੇਵ  ਗਰਗ ਨੇ ਬਿੰਦੂ ਉੱਪਲ ਦੇ ਨਾਮ ਦੀ ਘੋਸ਼ਣਾ ਕੀਤੀ  ਜਿਸ ਤੇ ਸਮੂਹ ਮੈਂਬਰਾਂ ਵੱਲੋਂ ਇਕਮੱਤ ਨਾਲ ਆਪਣੀ ਸਹਿਮਤੀ ਦਿੱਤੀ ਗਈ  । ਸੰਸਥਾ  ਦੇ ਪ੍ਰਧਾਨ ਅਮਰਜੀਤ ਮਾਲਵਾ ਵੱਲੋਂ ਬੀਤੇ ਸਾਲ ਆਪਣੀ  ਪ੍ਰਧਾਨਗੀ ਹੇਠ ਹੋਏ ਕੰਮਾਂ ਬਿਓਰਾ ਦਿੱਤਾ ਗਿਆ ਅਤੇ ਨਾਲ ਹੀ ਸਮੂਹ ਕਲੱਬ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ  ਕੀਤਾ  ਮਾਲਵਾ ਨੇ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਮੀਡੀਆ ਕਲੱਬ ਦੀ ਪ੍ਰਧਾਨ ਇਕ ਮਹਿਲਾ ਬਣੀ ਹੋਵੇਗੀ  । ਨਵੀਂ ਚੁਣੀ ਗਈ ਪ੍ਰਧਾਨ ਬਿੰਦੂ ਉੱਪਲ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਅਤੇ ਪੱਤਰਕਾਰਤਾ ਅਤੇ  ਪੱਤਰਕਾਰਾਂ ਦੀ ਭਲਾਈ ਲਈ ਹਮੇਸ਼ਾ ਯਤਨ ਕਰਦੇ ਰਹਿਣਗੇ , ਉਨ੍ਹਾਂ ਕਿਹਾ ਕਿ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਕਲੱਬ ਵੱਲੋਂ ਲੋਕ ਭਲਾਈ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਜਾਵੇ  ਅਤੇ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਸਮਾਜ ਸੇਵੀ ਅਤੇ ਜਾਗਰੂਕ ਜਾਗਰੂਕਤਾ ਕੈਂਪ ਲਗਾਏ ਜਾਣ । ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਕਲੱਬ ਦੇ ਸਾਬਕਾ ਸਰਪ੍ਰਸਤ ਸਵ: ਓਮ ਪ੍ਰਕਾਸ਼ ਭੰਡਾਰੀ ਦੀ ਯਾਦ ਵਿਚ ਇਕ  ਐਵਾਰਡ ਸ਼ੁਰੂ ਕੀਤਾ ਜਾਵੇਗਾ. ਇਸ ਮੌਕੇ  ਪੱਤਰਕਾਰ ਸੁਖਦੀਪ ਨਾਹਰ, ਦੀਪਕ ਜੈਨ ਬੋਬੀ, ਹਰਿੰਦਰ ਚਾਹਲ, ਪ੍ਰਦੀਪ ਜੈਨ ,ਕ੍ਰਿਸ਼ਨ ਵਰਮਾ, ਚਰਨਜੀਤ ਚੰਨ, ਪ੍ਰਦੀਪ ਪਾਲ,  ਬਲਜੀਤ ਗੋਲਡੀ, ਕੁਲਦੀਪ ਸਿੰਘ  ਕੋਮਲ   ਆਦਿ ਹਾਜ਼ਰ ਸਨ।

ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਇੰਡੋਰ ਸਪੋਰਟਸ ਰੂਮ ਦਾ ਉਦਘਾਟਨ ਹੋਇਆ

ਜਗਰਾਉਂ ਅਗਸਤ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਐਲ ਆਰ ਡੀ ਏ ਵੀ ਕਾਲਜ ਜਗਰਾਉਂ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਦੀ ਅਗਵਾਈ ਵਿਚ ਕਾਲਜ ਦੇ ਸਾਬਕਾ ਪ੍ਰੋਫੈਸਰ ਸ੍ਰੀ ਮਤੀ ਊਸ਼ਾ ਸ਼ਰਮਾ ਜੀ ਨੇ ਇੰਡੋਰ ਸਪੋਰਟਸ ਰੂਮ ਦਾ ਉਦਘਾਟਨ ਕੀਤਾ, ਪ੍ਰੋਫੈਸਰ ਊਸ਼ਾ ਸ਼ਰਮਾ ਜੀ ਵਲੋਂ ਆਪਣੇ ਸਵਰਗੀ ਪਤੀ ਸ੍ਰੀ ਜਤਿੰਦਰ ਸ਼ਰਮਾ ਜੀ ਦੀ ਯਾਦ ਵਿੱਚ ਕਾਲਜ ਦੇ ਇੰਡੋਰ ਸਪੋਰਟਸ ਰੂਮ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ।ਇੰਡੋਰ ਸਪੋਰਟਸ ਰੂਮ ਵਿਚ ਟੇਬਲ ਟੈਨਿਸ, ਸ਼ਤਰੰਜ ਅਤੇ ਕੈਰੰਮ ਬੋਰਡ ਖੇਡਣ ਦੀ ਸਹੁਲਤ ਮੁਹਇਆ ਕਰਵਾਈ ਗਈ।ਸ੍ਰੀ ਮਤੀ ਊਸ਼ਾ ਸ਼ਰਮਾ ਜੀ ਨੇ ਕਿਹਾ ਕਿ ਖੇਡਾਂ ਸਾਡਾ ਸਰੀਰਕ ਤੇ ਮਾਨਸਿਕ ਵਿਕਾਸ ਕਰਦਿਆਂ ਹਨ ਅਤੇ ਖੇਡਾਂ ਇਕ ਨਰੋਆ ਸਮਾਜ ਸਿਰਜਣ ਵਿਚ ਸਹਾਈ ਹੁੰਦੀਆਂ ਹਨ, ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ ਅਨੂਜ ਕੁਮਾਰ ਸ਼ਰਮਾ ਜੀ ਨੇ ਊਸ਼ਾ ਸ਼ਰਮਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਫੈਸਰ ਊਸ਼ਾ ਸ਼ਰਮਾ ਜੀ ਸਾਨੂੰ ਹਰ ਸਮੇਂ ਸਹਿਯੋਗ ਕਰਦੇ ਹਨ ਇਸ ਲਈ ਅਸੀਂ ਇਹਨਾਂ ਦੇ ਸਦਾ ਰਿਣੀ ਰਹਾਂਗੇ ਇਸ ਸਮੇਂ ਡਾ ਬਿੰਦੂ ਸ਼ਰਮਾ,ਡਾ ਸੈਲਿਜਾ ਗੋਇਲ,ਡਾ ਨੀਤੀ ਜੈਨ,ਡਾ ਸੁਭਾਸ਼ ਚੰਦ,ਡਾ ਕੁਨਾਲ ਮਹਿਤਾ, ਪ੍ਰੋਫੈਸਰ ਰੇਨੂੰ ਸਿੰਗਲਾ, ਪ੍ਰੋਫੈਸਰ ਕਲਿਕਾ ਜੈਨ, ਅਤੇ ਪ੍ਰੋਫੈਸਰ ਰੋਹਿਤ ਵਰਮਾ ਤੇ ਸਮੂਹ ਸਟਾਫ ਹਾਜ਼ਰ ਸੀ।

ਚਿੱਟਾ ਵੇਚਣ ਵਾਲਿਆ ਖਿਲਾਫ ਕੀਤਾ ਰੋਸ ਪ੍ਰਦਰਸਨ

ਹਠੂਰ,19,ਅਗਸਤ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਸਰੇ੍ਹਆਮ ਵਿਕ ਰਹੇ ਚਿੱਟੇ ਖਿਲਾਫ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਰੋਸ ਮਾਰਚ ਅਤੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਥਾ ਵਾਚਕ ਭਾਈ ਗੁਰਜੰਟ ਸਿੰਘ ਖਾਲਸਾ,ਤੇਜਪਾਲ ਸਿੰਘ ਤੇਜੀ,ਰਾਣੀ ਕੌਰ,ਮਹਿੰਦਰ ਕੌਰ,ਅਮਰਜੀਤ ਕੌਰ,ਕਮਲਜੀਤ ਕੌਰ,ਭਿੰਦਰ ਕੌਰ,ਰਮਨਦੀਪ ਕੌਰ,ਮਨਜੀਤ ਕੌਰ ਆਦਿ ਨੇ ਕਿਹਾ ਕਿ ਪੰਜਾਬ ਵਿਚ ਭਾਵੇ ਸ੍ਰੋਮਣੀ ਅਕਾਲੀ ਦਲ (ਬਾਦਲ),ਕਾਗਰਸ ਅਤੇ ਭਾਵੇ ਆਪ ਦੀ ਸਰਕਾਰ ਹੋਵੇ ਪਰ ਇਹ ਸਰਕਾਰਾ ਨਸਿਆ ਤੇ ਕਾਬੂ ਪਾਉਣ ਵਿਚ ਬੁਰੀ ਤਰ੍ਹਾ ਫੇਲ ਰਹੀਆ ਹਨ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਸ਼ਿਆ ਖਿਲਾਫ ਰੋਜਾਨਾ ਬਿਆਨ ਦੇ ਰਹੇ ਹਨ ਪਰ ਅਸਲ ਵਿਚ ਜਮੀਨੀ ਪੱਧਰ ਤੇ ਚਿੱਟਾ ਨਸਾਂ ਦਿਨੋ-ਦਿਨ ਵੱਧ ਰਿਹਾ ਹੈ।ਉਨ੍ਹਾ ਕਿਹਾ ਕਿ ਪਿੰਡ ਰਸੂਲਪੁਰ ਵਿਖੇ ਲੋਪੋ ਰੋਡ ਤੇ ਬਣੇ ਫੋਕਲ ਪੁਆਇੰਟ ਨਸੇ ਦੇ ਸੁਦਾਗਰਾ ਦਾ ਮੇਨ ਅੱਡਾ ਬਣ ਚੁੱਕਾ ਹੈ ਜਿਥੇ ਨਸਾ ਵੇਚਣ ਅਤੇ ਨਸ਼ਾ ਪੀਣ ਵਾਲੇ ਵੱਡੀ ਤਦਾਦ ਵਿਚ ਹਰ ਸਮੇ ਮੌਜੂਦ ਰਹਿੰਦੇ ਹਨ ਪਰ ਪੁਲਿਸ ਕੁਝ ਨਹੀ ਕਰ ਰਹੀ।ਉਨ੍ਹਾ ਕਿਹਾ ਕਿ ਹਠੂਰ ਪੁਲਿਸ ਵੱਲੋ ਪੰਜਾਬ ਸਰਕਾਰ ਦੀਆ ਅੱਖਾ ਵਿਚ ਘੱਟਾ ਪਾਉਣ ਲਈ ਹਲਕੇ ਦੇ ਕੁਝ ਹੀ ਪਿੰਡਾ ਵਿਚ ਨਸ਼ਿਆ ਖਿਲਾਫ ਸੈਮੀਨਰ ਕਰਵਾਏ ਗਏ ਹਨ ਪਰ ਪਿੰਡ ਰਸੂਲਪੁਰ ਵਿਚ ਅੱਜ ਤੱਕ ਹਠੂਰ ਪੁਲਿਸ ਵੱਲੋ ਕੋਈ ਵੀ ਨਸ਼ਿਆ ਖਿਲਾਫ ਸੈਮੀਨਰ ਨਹੀ ਕਰਵਾਇਆ ਗਿਆ ਜਦਕਿ ਨਸਾ ਕਰਨ ਵਾਲੇ ਆਪਣੇ ਘਰਾ ਦਾ ਜਰੂਰੀ ਸਮਾਨ ਵੀ ਘਰੋ ਚੋਰੀ ਕਰਕੇ ਵੇਚ ਚੁੱਕੇ ਹਨ ਅਤੇ ਕਈ ਨੌਜਵਾਨ ਚਿੱਟੇ ਦੀ ਭੇਂਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।ਉਨ੍ਹਾ ਕਿਹਾ ਕਿ ਅਸੀ ਪੰਜਾਬ ਸਰਕਾਰ ਤੋ ਮੰਗ ਕਰਦੇ ਹਾਂ ਕਿ ਪਿੰਡ ਰਸੂਲਪੁਰ ਵਿਚ ਚਿੱਟਾ ਵੇਚਣ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚਿੱਟਾ ਪੀਣ ਵਾਲਿਆ ਦਾ ਫਰੀ ਇਲਾਜ ਕੀਤਾ ਜਾਵੇ ਨਹੀ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਅਵਤਾਰ ਸਿੰਘ,ਪ੍ਰਧਾਨ ਸੇਵਕ ਸਿੰਘ, ਬਲਵੀਰ ਸਿੰਘ,ਕੁਲਤਾਰ ਸਿੰਘ,ਕੁਲਤਾਰਨ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ ਸਿੱਧੂ,ਸਰਗਣ ਸਿੰਘ,ਹਰਸਿਮਰਤ ਸਿੰਘ,ਰਵੀ ਸਿੰਘ,ਨੱਥੂ ਸਿੰਘ,ਅਮਰਜੀਤ ਸਿੰਘ ਆਦਿ ਹਾਜਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਰੋਸ ਪ੍ਰਦਰਸਨ ਕਰਨ ਵਾਲੀਆ ਔਰਤਾ ਜਿਨ੍ਹਾ ਵਿਅਕਤੀਆ ਤੇ ਨਸਾ ਵੇਚਣ ਦਾ ਸੱਕ ਕਰ ਰਹੀਆ ਹਨ।ਉਨ੍ਹਾ ਦੇ ਘਰਾ ਦੀ ਪੁਲਿਸ ਵੱਲੋ ਤਲਾਸੀ ਲਈ ਗਈ ਹੈ ਪਰ ਪੁਲਿਸ ਨੂੰ ਕੁਝ ਨਹੀ ਮਿਿਲਆ।ਇਸ ਸਬੰਧੀ ਜਦੋ ਪ੍ਰਭਜੋਤ ਕੌਰ ਡੀ ਐਸ ਪੀ ਰਾਏਕੋਟ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਲਦੀ ਹੀ ਪਿੰਡ ਰਸੂਲਪੁਰ ਵਿਖੇ ਨਸ਼ਿਆ ਖਿਲਾਫ ਸੈਮੀਨਰ ਕਰਵਾਇਆ ਜਾਵੇਗਾ।ਪਿੰਡ ਦੇ ਲੋਕ ਨਸਾ ਵੇਚਣ ਵਾਲਿਆ ਦੀ ਸੂਚਨਾ ਪੁਲਿਸ ਨੂੰ ਦੇਣ,ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁੱਪਤ ਰੱਖਿਆ ਜਾਵੇਗਾ।

ਫੋਟੋ ਕੈਪਸ਼ਨ:-ਚਿੱਟੇ ਦੇ ਖਿਲਾਫ ਰੋਸ ਪ੍ਰਦਰਸਨ ਕਰਦੀਆ ਹੋਈਆ ਪਿੰਡ ਰਸੂਲਪੁਰ ਦੀਆ ਔਰਤਾ।

ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਵਿਚ ਸਿੱਖ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਭਖਿਆ  

ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਾਰਾ ਸੰਸਾਰ ਸਤਿਕਾਰ ਕਰਦਾ ਹੈ ਪਰ ਕੁਝ ਗਲਤ ਅਨਸਰ ਹਰ ਵਕਤ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ  - ਜਸਪ੍ਰੀਤ ਸਿੰਘ  ਢੋਲਣ  

ਜਗਰਾਉਂ,19 ਅਗਸਤ (ਮਨਜਿੰਦਰ ਗਿੱਲ )ਫਰੀਦਕੋਟ ਦੇ ਪਿੰਡ ਕਾਸਮ ਭੱਟੀਆਂ ਵਿੱਚ ਪਹੁੰਚ ਕੇ ਜਦੋਂ ਸਿੱਖ   ਜਥੇਬੰਦੀਆਂ ਵਲੋਂ ਪੀੜਿਤ ਰਮੇਸ਼ ਸਿੰਘ ਨੂੰ ਉਹਦੇ ਸਿੱਖ ਕਕਾਰਾਂ ਦੀ ਘੋਰ ਬੇਅਦਬੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਜਸਪ੍ਰੀਤ ਸਿੰਘ ਪਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਿਲਾ ਲੁਧਿਆਣਾ ਬਰਨਾਲਾ ਨਾਲ ਗਲ ਬਾਤ ਕਰਦਿਆਂ ਘੋਰ ਨਿਰਾਸ਼ਾ ਦਾ ਪਰਗਟਾਵਾ ਕੀਤਾ,  ਤੇ ਕਿਹਾ ਕਿ ਇਕ ਓਥੋਂ ਦਾ ਸਬੰਧਿਤ ਪੁਲਿਸ ਅਫਸਰ ਉਸ ਨਾਲ ਪੱਖਪਾਤ ਵਿਤਕਰਾ ਕਰ ਰਿਹਾ ਹੈ, ਉਸਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਹੈ ਕਿ ਅਗਰ ਸਿੱਖ ਲੜਕੇ ਵਲੋਂ ਨਿਰਾਸ਼ਾ ਵਿੱਚ ਕੋਈ ਵੀ ਗਲਤ ਕਦਮ ਉਠਾਇਆ ਗਿਆ ਜਾਂ ਉਸਦੀ ਮਾਨਸਿਕ ਹਾਲਤ ਵਿਗੜ ਗਈ ਤਾਂ ਉਸ ਸਬੰਧਿਤ ਪੁਲਿਸ ਅਫਸਰ ਵਿਰੁੱਧ ਅਤੇ ਪਿੰਡ ਦੇ ਦੋਸ਼ੀਆਂ ਉਪਰ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ,  ਉਨਾਂ ਇਸ ਘੋਰ ਬੇਅਦਬੀ ਘਟਨਾਕ੍ਰਮ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਜਿਸ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਅਜ ਸਾਰਾ ਸੰਸਾਰ ਸਤਿਕਾਰ ਕਰਦਾ ਹੈ,  ਉਸ ਸਿੱਖ ਕੌਮ ਦੀਆਂ  ਭਾਵਨਾਵਾਂ ਨਾਲ ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ
    ਏਥੇ ਜ਼ਿਕਰਯੋਗ ਹੈ ਕਿ ਪਿੰਡ ਕਾਸਮ ਭੱਟੀਆਂ ਜਿਲਾ ਫਰੀਦਕੋਟ  ਜੈਤੋ  ਵਿੱਚ ਬੀਤੇ ਦਿਨੀਂ ਇਕ ਅਮ੍ਰਿਤਧਾਰੀ ਨੌਜਵਾਨ ਦੀ ਕੁੱਟ ਮਾਰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਤੇ ਸਮੇਤ ਉਨਾਂ ਦੀਆਂ ਔਰਤਾਂ ਵਲੋਂ ਕੀਤੀ ਗਈ ਸੀ, ਜਿਸ ਦੌਰਾਨ ਓਸ ਗੁਰਸਿੱਖ ਅਮ੍ਰਿਤਧਾਰੀ ਨੌਜਵਾਨ ਦੇ ਕੇਸ ਪੁੱਟੇ ਗਏ ਤੇ ਦਸਤਾਰ ਲਾਹ ਕੇ ਥੱਲੇ ਸੁੱਟ ਦਿੱਤੀ ਗਈ, ਤੇ ਉਸਦੇ ਕੇਸਾਂ ਵਿੱਚ ਚੱਪਲਾਂ ਮਾਰੀਆਂ ਗਈਆਂ,ਅਮ੍ਰਿਤਧਾਰੀ ਸਿਖ ਨੌਜਵਾਨ ਵਲੋਂ ਜਥੇਬੰਦੀ ਦੇ ਸਿੰਘਾਂ ਨੂੰ ਇਹ ਵੀ ਦਸਿਆ ਗਿਆ ਕਿ ਸਬੰਧਿਤ ਮਾਮਲੇ ਵਿੱਚ ਇਕ ਪੁਲਿਸ ਅਧਿਕਾਰੀ ਵਲੋਂ ਉਸ ਨਾਲ ਪੱਖਪਾਤੀ ਵਿਤਕਰਾ ਕੀਤਾ ਜਾ ਰਿਹਾ ਹੈ,  ਜਿਸ ਉਪਰ ਲੁਧਿਆਣਾ ਬਰਨਾਲਾ ਪਰਧਾਨ ਜਸਪ੍ਰੀਤ ਸਿੰਘ ਢੋਲਣ ਵਲੋਂ ਕਿਹਾ ਗਿਆ ਕਿ ਉਸ ਇਕ ਪੁਲਿਸ ਅਧਿਕਾਰੀ ਵਲੋਂ ਇਸ ਘੋਰ ਬੇਅਦਬੀ ਘਟਨਾਕ੍ਰਮ ਵਿੱਚ ਕੀਤਾ ਜਾ ਰਿਹਾ ਪੱਖਪਾਤੀ ਵਤੀਰਾ ਨਿੰਦਣਯੋਗ ਹੈ,  ਉਕਤ ਪੀੜਿਤ ਸਿੱਖ ਨੌਜਵਾਨ ਨੂੰ ਜਥੇਬੰਦੀ ਇੰਨਸਾਫ ਦਿਵਾ ਕੇ ਰਹੇਗੀ ।

76 ਵੇਂ ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੇ ਡਾ ਅਸ਼ੋਕ ਸ਼ਰਮਾ ਨੂੰ ਕੀਤਾ ਸਨਮਾਨਤ

ਜਗਰਾਉ 18 ਅਗਸਤ (ਅਮਿਤਖੰਨਾ) 76 ਵੇਂ ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਬਲਿਕ ਨੂੰ ਸੰਬੋਧਨ ਕਰਦੇ ਆਖਿਆ ਕਿ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ  ਆਪਣਾ ਯੋਗਦਾਨ ਪਾਇਆ ਹੈ ਪੰਜਾਬ ਵਿੱਚ ਲੁਧਿਆਣਾ ਦੀ ਸ਼ਹੀਦ ਭਗਤ ਸਿੰਘ ਜੱਗੀ ਸਿੰਘ ਲਾਲਾ ਲਾਜਪਤ ਰਾਏ ਰਾਜਗੁਰੂ ਸੁਖਦੇਵ ਸ਼ਹੀਦ ਊਧਮ ਸਿੰਘ ਸੁਨਾਮ ਤੇ ਉਨ੍ਹਾਂ ਨੂੰ ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਦੀ ਬਦੌਲਤ ਦੇਸ਼ ਆਜ਼ਾਦ ਹੋਇਆ ਹੈ ਪਰ ਉਹ ਆਜ਼ਾਦੀ ਮੁੱਖ ਮੰਤਰੀ  ਦੇ ਕਹਿਣ ਮੁਤਾਬਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲੀ ਆਜ਼ਾਦੀ ਨਹੀਂ ਉਨ੍ਹਾਂ ਨੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਦੁਪਹਿਰ ਦਾ ਭੋਜਨ ਮੌਕੇ ਸ਼ਿਰਕਤ ਕੀਤੀ ਅਤੇ ਸਨਮਾਨ ਚਿੰਨ੍ਹ  ਮਠਿਆਈਆਂ ਦੇ ਡੱਬੇ ਦੇ ਕੇ ਨਿਵਾਜਿਆ  ਜਗਰਾਉਂ ਸ਼ਹਿਰ ਵਸੇ ਮਾਣ ਵਾਲੀ ਗੱਲ ਹੈ ਕਿ ਇਸ ਮੌਕੇ ਡਾ ਅਸ਼ੋਕ ਸ਼ਰਮਾ ਜੋ ਕਿ ਜਗਰਾਉਂ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਚੇਅਰਮੈਨ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਡਾ ਅਸ਼ੋਕ ਸ਼ਰਮਾ ਭਗਵੰਤ ਮਾਨ ਨੂੰ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਮੰਗਾਂ ਦਾ ਮੈਮੋਰੰਡਮ ਦਿੱਤਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਭਰੋਸਾ ਦੇ ਕੇ ਸੁਤੰਤਰਤਾ ਪਰਿਵਾਰਾਂ ਦੀਆਂ ਮੰਗਾਂ ਪੂਰਨ ਰੂਪ ਵਿੱਚ ਮੰਨੀਆਂ ਜਾਣਗੀਆਂ ਕਹਿ ਕੇ ਵਿਸ਼ਵਾਸ ਦਿਵਾਇਆ

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ

ਜਗਰਾਉ 18 ਅਗਸਤ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਵਿੱਦਿਅਕ ਸੰਸਥਾਵਾਂ ਸਰਬ-ਧਰਮ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਹਨ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਤਿਉਹਾਰ ਨੂੰ ਸਕੂਲ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ। ਕਿੰਡਰ ਗਾਰਡਨ ਦੇ ਬੱਚੇ ਕ੍ਰਿਸ਼ਨ, ਰਾਧਾ ਅਤੇ ਗਵਾਲੇ ਦਾ ਰੂਪ ਬਣਾ ਕੇ ਸਜ-ਧੱਜ ਕੇ ਆਏ ਅਤੇ ਉਹਨਾਂ ਵਿਚੋਂ ਗੁਰਫਤਿਹ ਸਿੰਘ ਪਹਿਲੇ, ਪ੍ਰਭਨੂਰ ਕੌਰ ਦੂਜੇ, ਕੀਰਤ ਕੌਰ ਤੀਜੇ, ਗੁੰਜਨ ਅਤੇ ਬਾਨੀ ਚੌਥੇ ਸਥਾਨ ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਧਰਮ ਦੇ ਰੀਤੀ-ਰਿਵਾਜ਼ ਅਤੇ ਤਿਉਹਾਰਾਂ ਤੋਂ ਜਾਣੂੰ ਕਰਵਾਉਣਾ ਸਾਡਾ ਫ਼ਰਜ਼ ਬਣਦਾ ਹੈ ਤਾਂ ਜੋ ਇਹ ਸਮਾਜ ਦੇ ਸੂਝਵਾਨ ਨਾਗਰਿਕ ਬਣ ਸਕਣ ਤੇ ਕਿਸੇ ਭੇਦ-ਭਾਵ  ਜਾਂ ਵਿਤਕਰੇ ਦੀ ਭਾਵਨਾ ਨਾ ਰੱਖਣ। ਅੱਜ ਫੈਂਸੀ ਡਰੈਸ ਵਿਚ ਆਏ ਬੱਚੇ ਸੱਚਮੁੱਚ ਦੇ ਕ੍ਰਿਸ਼ਨ ਅਤੇ ਰਾਧਾ ਲੱਗ ਰਹੇ ਸਨ। ਇਸ ਮੌਕੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਨੇ ਵੀ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਮਾਪਿਆਂ ਅਤੇ ਵਿਿਦਆਰਥੀਆਂ ਨੂੰ ਕਿਹਾ ਕਿ ਇਸ ਪਵਿੱਤਰ ਦਿਹਾੜੇ ਤੇ ਸਾਨੂੰ ਕ੍ਰਿਸ਼ਨ ਜੀ ਦੁਆਰਾ ਦਿੱਤੇ ਉਪਦੇਸ਼ਾਂ ਨੂੰ ਦੁਹਰਾਉਣਾ ਚਾਹੀਦਾ ਹੈ।

 ਜਨ ਸ਼ਕਤੀ