You are here

ਪੰਜਾਬ

ਕਾਂਗਰਸ ,ਅਕਾਲੀ ,ਭਾਜਪਾ  ਨੂੰ ਸੁੱਟਿਆ ਮੁੁੂਧੇ ਮੂੰਹ... ਡਾਕਟਰ ਬਾਲੀ ..

ਕਾਂਗਰਸ ਅਤੇ ਅਕਾਲੀਆਂ ਨੇ  ਸਾਡੇ ਨਾਲ ਮੀਟਿੰਗਾਂ ਕਰਕੇ ਹਰ ਵਾਰ ਧੋਖਾ ਕੀਤਾ....ਡਾ ਬਾਲੀ.....

ਮਹਿਲਕਲਾਂ /ਬਰਨਾਲਾ- 15 ਮਾਰਚ -(ਗੁਰਸੇਵਕ ਸੋਹੀ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੇ ਲਾਰੇ ਲਾਉਣ ਵਾਲੇ ਦਿੱਗਜ ਆਗੂਆਂ ਨੂੰ ਆਪਣੀ ਤਾਕਤ ਦਿਖਾ ਕੇ ਮੂਧੇ ਮੂੰਹ ਸੁੱਟਿਆ ਹੈ ।ਕਿਉਂਕਿ ਪਿੰਡਾਂ ਵਿੱਚ ਵਸਦੇ ਡੇਢ ਲੱਖ ਦੇ ਕਰੀਬ  ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਮੰਗਾਂ ਦੀ ਸੁਣਵਾਈ ਨਾ ਕਰ ਕੇ ,ਸ਼ਹਿਰੀ ਤੇ ਪੇਂਡੂ ਡਾਕਟਰਾਂ ਦੇ ਕਿੱਤੇ ਨੂੰ ਉਜਾੜਨ ਵਾਲੀਆਂ ਸਕੀਮਾਂ ਬਣਾਈਆਂ ਤਾਂ ਪੇਂਡੂ ਡਾਕਟਰਾਂ ਨੇ ਇਨ੍ਹਾਂ ਪਾਰਟੀਆਂ ਦੇ  ਦਿੱਗਜ ਆਗੂਆਂ ਨੂੰ   ਵੋਟਾਂ ਤੋਂ ਪਹਿਲਾਂ  ਇਹ ਐਲਾਨ ਕਰ ਕੇ ਮੂੰਹ ਤੇ ਮੂੰਹ ਛੁੱਟਿਆ ਕਿ ਡਾ ਕਾਂਗਰਸ ਅਕਾਲੀ ਭਾਜਪਾ ਨੂੰ ਵੋਟਾਂ ਨਹੀਂ ਪਾਉਣਗੇ।
ਡਾ ਬਾਲੀ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਨੇ ਸਾਡੇ ਨਾਲ ਬਹੁਤ ਫ਼ਰੇਬ ਕੀਤਾ ਸੀ ।ਕਈ ਵਾਰ ਮੀਟਿੰਗਾਂ ਤੈਅ ਕਰ ਕੇ ਵੀ ਕੋਈ ਗੱਲ ਨਹੀਂ ਕੀਤੀ । ਅਕਾਲੀ ਦਲ ਬਾਦਲ  ਤੇ ਆਗੂ ਵੀ ਆਪਣੇ ਕਾਰਜਕਾਲ ਦੌਰਾਨ ਲਾਰੇ ਹੀ ਲਾਉਂਦੇ ਰਹੇ। ਕੇਂਦਰ ਸਰਕਾਰ ਭਾਰਤ  ਭਰ ਵਿਚ ਕਲੀਨਿਕਾਂ ਬੰਦ ਕਰਨ ਦਾ ਐਲਾਨ ਕਰਦੀ ਰਹੀ । ਡਾ ਬਾਲੀ ਨੇ ਦੱਸਿਆ ਕਿ ਇਸ ਇਤਿਹਾਸਕ ਫ਼ੈਸਲੇ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਵਿਸੇਸ਼ ਯੋਗਦਾਨ ਰਿਹਾ ਹੈ ।ਉਸ ਲਈ ਅਸੀਂ ਪੰਜਾਬ ਸੂਬੇ ਚ ਵਸਦੇ ਸਾਰੇ ਜ਼ਿਲ੍ਹਿਆਂ ਦੇ ਡਾਕਟਰ ਸਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੂਬਾ ਕਮੇਟੀ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ।
ਉਨ੍ਹਾਂ ਨੇ ਨਵੀਂ ਬਣੀ ਆਪ ਸਰਕਾਰ ਤੋਂ ਉਮੀਦ ਕੀਤੀ ਹੈ ਕਿ ਬਾਹਰਲੇ ਸੂਬਿਆਂ ਦੀ ਤਰਜ਼ ਤੇ ਪੰਜਾਬ ਦੇ ਵਿਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰੀਫਰੈਸ਼ਰ ਕੋਰਸ ਸ਼ੁਰੂ ਕਰਵਾ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਸਦੇ 80% ਪਰਸੈਂਟ ਲੋਕਾਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਬਰਕਰਾਰ ਰੱਖਦੇ ਹੋਏ ਪਿੰਡਾਂ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ।

ਮਹਿਲ ਕਲਾਂ ਵਿਖੇ 12 ਵਾਂ ਸਾਲਾਨਾ ਮੇਲਾ 16 ਮਾਰਚ ਨੂੰ ਕਮਲ ਖ਼ਾਨ ਅਤੇ ਮਾਸਟਰ ਸਲੀਮ ਸਮੇਤ ਨਾਮੀ ਕਲਾਕਾਰ ਗੀਤ ਪੇਸ਼ ਕਰਨਗੇ

ਮਹਿਲ ਕਲਾਂ /ਬਰਨਾਲਾ 15 ਮਾਰਚ (ਗੁਰਸੇਵਕ ਸਿੰਘ ਸੋਹੀ )- ਹਰ ਸਮੇਂ ਸਮਾਜ ਸੇਵਾ ਨੂੰ ਸਮਰਪਿਤ ਰਹਿਣ ਵਾਲੇ ਕਿਰਨ ਮਹੰਤ ਵੱਲੋਂ ਆਪਣੇ ਗੁਰੂ ਗਲਾਬੋ ਮਹੰਤ ਦੀ ਯਾਦ ਨੂੰ ਸਮਰਪਿਤ 12ਵਾਂ ਸਾਲਾਨਾ ਮੇਲਾ ਮਹਿਲ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਨਾਮੀ ਕਲਾਕਾਰ ਹਾਜ਼ਰੀ ਲਵਾਉਣਗੇ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜਸੇਵੀ ਕਿਰਨ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂ ਗੁਲਾਬੋ ਮਹੰਤ ਦੀ ਯਾਦ ਵਿੱਚ 13 ਮਾਰਚ ਨੂੰ ਪਿੰਡ ਹਠੂਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 15 ਮਾਰਚ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਇਸ ਮੌਕੇ ਪੰਜਾਬ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਮਹਿਲ ਕਲਾਂ ਦੀ ਅਨਾਜ ਮੰਡੀ ਚ 12ਵਾਂ ਸਾਲਾਨਾ ਮੇਲਾ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਲੋਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਵਾਉਂਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਸਮੇਂ ਨਾਮਵਰ ਕਲਾਕਾਰ ਮਾਸਟਰ ਸਲੀਮ, ਕਮਲ ਖਾਨ,ਲਵਜੀਤ,ਟਿਮ ਰਾਏਕੋਟੀ, ਦਿਨ ਸਿੰਘ,ਬੀ ਕੌਰ ਅਤੇ ਰੇਸ਼ਮ ਸਿਕੰਦਰ ਲੋਕ ਗੀਤ ਪੇਸ਼ ਕਰਨਗੇ। ਇਸ ਮੇਲੇ ਸਮੇਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਮਾਜਸੇਵੀ ਕਿਰਨ ਮਹੰਤ ਵੱਲੋਂ ਜਿਥੇ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਮੇਲੇ ਕਰਵਾਏ ਜਾਂਦੇ ਹਨ, ਉਥੇ ਹਰ ਸਮਾਜ ਸੇਵੀ ਕੰਮਾਂ ਵਿਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਹੈ। ਉਹ ਪੰਜਾਬ ਭਰ ਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਸਮਾਜ ਸੇਵੀ ਕੰਮ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ 12ਵੇਂ ਸਾਲਾਨਾ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ।

23 ਮਾਰਚ ਨੂੰ ਲੱਗੇਗਾ ਥਾਣੇ ਮੂਹਰੇ ਅਣਮਿਥੇ ਸਮੇਂ ਦਾ ਧਰਨਾ 

ਮਾਮਲਾ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਏ.ਅੈਸ.ਆਈ ਤੇ ਸਰਪੰਚ ਦੀ ਗ੍ਰਿਫਤਾਰੀ ਦਾ

ਬਿਨਾਂ ਜ਼ਮਾਨਤ ਤੋਂ ਸੰਗੀਨ ਧਾਰਾਵਾਂ ਦੇ ਦੋਸ਼ੀ ਫਿਰ ਰਹੇ ਨੇ ਖੁੱਲ੍ਹੇ!

ਜਗਰਾਉਂ 14 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸਥਾਨਕ ਪੁਲਿਸ ਵਲੋਂ ਜਾਣਬੁੱਝ ਕੇ ਸੰਗੀਨ ਧਾਰਾਵਾਂ ਅਧੀਨ ਸਿਟੀ ਥਾਣੇ 'ਚ ਦਰਕ ਕੀਤੇ ਮੁਕੱਦਮੇ ਦੇ ਦੋਸ਼ੀ ਡੀ.ਅੈਸ.ਪੀ.ਗੁਰਿੰਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਕਰਨ ਤੋਂ ਖਫਾ ਹੋਈਆਂ ਜਨਤਕ ਜੱਥੇਬੰਦੀਆਂ ਨੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਹਾਨ ਸ਼ਹੀਦ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਨ 23 ਮਾਰਚ ਨੂੰ ਸਿਟੀ ਥਾਣੇ ਅੱਗੇ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠਣ ਦਾ ਅੈਲ਼ਾਨ ਕਰ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ 'ਚ ਇਕੱਤਰ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਦੇ ਆਗੂਆਂ ਦੀ ਅੱਜ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਭਵਨ 'ਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿੱਚ ਲਏ ਸਾਂਝੇ ਫੈਸਲ਼ੇ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਘੀ 24 ਜਨਵਰੀ ਨੂੰ ਪੁਲਿਸ ਅਧਿਕਾਰੀਆਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਕੀਤੇ ਵਾਅਦੇ ਤੋਂ ਮੁਕਰਨ ਅਤੇ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗਣ ਦੇ ਰੋਸ ਵਜੋਂ ਹੀ ਅਸੀਂ ਅਣਮਿਥੇ ਧਰਨੇ 'ਤੇ ਬੈਠਣ ਲਈ ਮਜ਼ਬੂਰ ਹਾਂ। ਉਨ੍ਹਾਂ ਕਿਹਾ ਕਿ ਮੁਕੱਦਮੇ 'ਚ ਨਾਮਜ਼ਦ ਆਮ ਬੰਦੇ ਲਈ ਪੁਲਿਸ ਦਾ ਵਤੀਰਾ ਹੋਰ ਅਤੇ ਮੁਕੱਦਮੇ 'ਚ ਨਾਮਜ਼ਦ ਖਾਸ ਬੰਦੇ ਭਾਵ ਪੁਲਿਸ ਮੁਲਾਜ਼ਮ ਪ੍ਰਤੀ ਹੋਰ ਹੁੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮੁਕੱਦਮੇ ਵਿੱਚ ਦੋਸ਼ੀ ਡੀ.ਅੈਸ.ਪੀ. ਦੀ ਜਗ੍ਹਾ ਕੋਈ ਆਮ ਬੰਦਾ ਹੁੰਦਾ ਤਾਂ ਕਦੇ ਦਾ ਉਸ ਦਾ ਸਾਰਾ ਟੱਬਰ ਚੁੱਕ ਲਿਆਉਣਾ ਸੀ ਪਰ ਜਗਰਾਉਂ ਪੁਲਿਸ ਆਪਣੇ ਚਹੇਤੇ ਡੀ.ਅੈਸ.ਪੀ. ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਪੁਲਿਸ ਦੀਆਂ, ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਇਸ ਸੰਗੀਨ ਕੇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 23 ਮਾਰਚ ਦੇ ਧਰਨੇ ਸਬੰਧੀ ਕੱਲ੍ਹ ਤੋਂ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਤੇ ਰੈਲ਼ੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਾਧੂ ਸਿੰਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਅਾਗੂ ਨਿਰਮਲ ਸਿੰਘ ਧਾਲੀਵਾਲ, ਪੇੰਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ,  ਯੂਨੀਵਰਸਲ ਹਿਉਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਆਲ ਇੰਡੀਆ ਟ੍ਰੇਡ ਯੂਨੀਅਨ ਦੇ ਆਗੂ ਜਗਦੀਸ਼ ਸਿੰਘ ਕਾਉਂਕੇ, ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਪੋਨਾ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਦਸਮੇਸ਼ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਜਸਦੇਵ ਸਿੰਘ ਲਲਤੋਂ ਕੁਲਦੀਪ ਸਿੰਘ ਚੋਹਾਨ, ਸਰਪੰਚ ਬਲਵੀਰ ਸਿੰਘ ਆਦਿ ਹਾਜ਼ਰ ਸਨ।

ਹਲਕਾ ਜਗਰਾਉਂ ਦੀ ਵਿਧਾਇਕਾ ਮੈਡਮ ਸਰਵਜੀਤ ਕੌਰ ਮਾਣੂੰਕੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇ 

ਜਗਰਾਉ 14 ਮਾਰਚ (ਅਮਿਤ ਖੰਨਾ)ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਬਹੁਮਤ ਹਾਸਲ ਕੀਤਾ ਹੈ।  ਇਨ੍ਹਾਂ ਚੋਣਾਂ ਵਿੱਚ ਅਗਰਵਾਲ ਸਮਾਜ ਨੇ ਅਹਿਮ ਯੋਗਦਾਨ ਪਾਉਂਦੇ ਹੋਏ ਅਗਰਵਾਲ ਸਮਾਜ ਦੇ 4 ਵਿਧਾਇਕ ਜਿਤਾ ਕੇ ਪਾਰਟੀ ਨੂੰ ਮਜ਼ਬੂਤ ਕੀਤਾ ਹੈ।  ਜਿਸ ਤੋਂ ਬਾਅਦ ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਜਥੇਬੰਦੀ ਸ਼੍ਰੀ ਅਗਰਸੈਨ ਸਮਿਤੀ (ਰਜਿ:) ਜਗਰਾਉਂ ਦੇ ਚੇਅਰਮੈਨ ਅਮਿਤ ਸਿੰਗਲ,  ਪ੍ਰਧਾਨ ਪਿਊਸ਼ ਗਰਗ, ਜਨਰਲ ਸਕੱਤਰ ਕਮਲਦੀਪ ਬਾਂਸਲ ਅਤੇ ਸਕੱਤਰ ਅੰਕੁਸ਼ ਮਿੱਤਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਸਾਹਮਣੇ ਮੰਗ ਉਠਾਈ ਹੈ ਕਿ . ਅਗਰਵਾਲ ਸਮਾਜ ਦੇ ਐਮਐਲਏ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਜਾਵੇ।  ਸੰਸਥਾ ਦੇ ਵਾਈਸ ਚੇਅਰਮੈਨ ਜਤਿੰਦਰ ਗਰਗ ਅਤੇ ਉਪ ਪ੍ਰਧਾਨ ਗੋਰਵ ਸਿੰਗਲਾ ਨੇ ਦੱਸਿਆ ਕਿ ਰਾਜਪੁਰਾ ਤੋਂ ਨੀਨਾ ਮਿੱਤਲ, ਲਹਿਰਾਗਾਗਾ ਤੋਂ ਵਰਿੰਦਰ ਗੋਇਲ, ਮਾਨਸਾ ਤੋਂ ਡਾ: ਵਿਜੇ ਸਿੰਗਲਾ ਅਤੇ ਅੰਮ੍ਰਿਤਸਰ ਸੈਂਟਰਲ ਤੋਂ ਡਾ: ਅਜੈ ਗੁਪਤਾ ਭਾਰੀ ਵੋਟਾਂ ਨਾਲ ਜੇਤੂ ਰਹੇ ਹਨ |  ਜਥੇਬੰਦੀ ਨੇ ਮੰਗ ਉਠਾਈ ਹੈ ਕਿ ਭਗਵੰਤ ਮਾਨ ਇਨ੍ਹਾਂ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸੌਂਪ ਕੇ ਨਵੀਂ ਜ਼ਿੰਮੇਵਾਰੀ ਸੌਂਪਣ।  ਇਸ ਮੌਕੇ ਜਥੇਬੰਦੀ ਦੇ ਮੀਤ ਪ੍ਰਧਾਨ ਅਨਮੋਲ ਗਰਗ  ਅਤੇ ਜੋਇੰਟ ਸੈਕਟਰੀ ਪੁਨੀਤ ਬਾਂਸਲ ਨੇ ਕਿਹਾ ਕਿ ਜਗਰਾਉਂ ਸ਼ਹਿਰ ਭਾਰਤ ਦੀ ਆਜ਼ਾਦੀ ਵਿੱਚ ਨੀਂਹ ਪੱਥਰ ਰੱਖਣ ਵਾਲੇ ਗਰਮ ਦਲ ਦੇ ਉੱਘੇ ਆਗੂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ ਹੈ।  ਇਸ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਹਲਕਾ ਜਗਰਾਉਂ ਦੀ ਵਿਧਾਇਕਾ ਮੈਡਮ ਸਰਵਜੀਤ ਕੌਰ ਮਾਣੂੰਕੇ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇ।  ਜਥੇਬੰਦੀ ਦੇ ਸਮੂਹ ਮੈਂਬਰਾਂ ਨੇ ਇੱਕ ਅਵਾਜ਼ ਵਿੱਚ ਕਿਹਾ ਕਿ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪਹੁੰਚਿਆ। ਸਾਨੂੰ ਉਮੀਦ ਹੈ ਕਿ ਬਹੁਤ ਜਲਦ ਭਗਵੰਤ ਮਾਨ ਲਾਲਾ ਜੀ ਦੇ ਜੱਦੀ ਘਰ ਪਹੁੰਚ ਕੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 22ਵਾਂ ਦਿਨ

 ਭਾਰਤ 'ਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਗੁਲਾਮ, ਆਖ਼ਰ ਸਾਨੂੰ ਆਜ਼ਾਦੀ ਕਦੋਂ ਮਿਲੂ  : ਦੇਵ ਸਰਾਭਾ  
ਮੁੱਲਾਂਪੁਰ ਦਾਖਾ 14 ਮਾਰਚ ( ਸਤਵਿੰਦਰ ਸਿੰਘ ਗਿੱਲ)- ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ 22ਵੇ ਦਿਨ 'ਚ ਪਹੁੰਚਿਆ ਪੰਥਕ ਮੋਰਚੇ 'ਚ ਜੁਝਾਰੂ ਅਮਰ ਸਿੰਘ ਜੜਾਹਾਂ,ਸਵਰਨਜੀਤ ਸਿੰਘ ਜੜਾਹਾਂ,ਸੁਖਦੇਵ ਸਿੰਘ ਸੁੱਖਾ ਟੂਸੇ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ, ਬਲਦੇਵ ਸਿੰਘ 'ਦੇਵ ਸਰਾਭਾ' ਦੇ ਨਾਲ ਭੁੱਖ ਹੜਤਾਲ ‘ਤੇ ਬੈਠੇ। ਦੇਵ ਸਰਾਭਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਉੱਧਮ,ਭਗਤ ,ਸਰਾਭੇ, ਸੰਤ  ਭਿੰਡਰਾਂਵਾਲੇ ਬਾਬੇ ਦਾ ਜੀਵਨ ਪੜ੍ਹਨ ਜਿਨ੍ਹਾਂ ਨੇ ਸਾਡੇ ਕੌਮ ਲਈ ਸੰਘਰਸ਼ ਕੀਤਾ ਤੇ ਆਪਣੇ ਹੱਕਾਂ ਲਈ ਹਿੱਕਾਂ ਤਾਣ ਕੇ ਲੜਦੇ ਰਹੇ। ਸਾਡੀ ਕੌਮ ਦੇ ਕੋਹੇਨੂਰ ਹੀਰਾ ਜੋ ਸਾਡੇ ਵਿੱਚ ਨਹੀਂ ਰਿਹਾ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਨੇ ਵੀ ਨੌਜਵਾਨਾਂ ਨੂੰ ਜਗਾਇਆ ਇਸ ਦਾ ਨਤੀਜਾ ਅੱਜ ਸਾਡੇ ਨੌਜਵਾਨ ਆਪਣੀਆਂ ਗੱਡੀਆਂ ਉੱਪਰ ਸਾਡੇ ਕੌਮ ਦੇ ਯੋਧਿਆਂ ਦੀਆਂ ਤਸਵੀਰਾਂ ਲਾ ਕੇ ਉਨ੍ਹਾਂ ਦੀ ਸੋਚ ਤੇ ਚੱਲਣ ਦਾ ਬਸਵਾਸ ਦਿਵਾਉਂਦੇ ਨੇ । ਉਨ੍ਹਾਂ ਨੇ ਅੱਗੇ ਆਖਿਆ ਕਿ ਸਾਡੀ ਕੌਮ ਦੇ ਯੋਧੇ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਜੇਲ੍ਹਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 'ਬਾਬਾ ਅਜੀਤ ਸਿੰਘ 'ਬਾਬਾ ਜੁਝਾਰ ਸਿੰਘ ਦੀ ਕੁਰਬਾਨੀ ਨੂੰ ਯਾਦ ਕਰ ਕੇ ਆਪਣੇ ਯੋਧਿਆਂ ਨੂੰ ਜਲਦ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ ਇਕ ਮੰਚ ਤੇ ਇਕੱਠੇ ਹੋ ਕੇ ਹੰਭਲਾ ਮਾਰੀਏ ਚਾਹੀਦਾ  । ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਤਾਂ ਸਾਡੇ ਗ਼ਦਰੀ ਬਾਬੇ ਭਾਰਤ ਨੂੰ  ਨੂੰ ਆਜ਼ਾਦ ਕਰਵਾਉਣ ਲਈ ਕਾਮਾਗਾਟਾਮਾਰੂ ਜਹਾਜ਼ ਰਾਹੀਂ  ਗ਼ਦਰ ਕਰਨ ਲਈ ਪਹੁੰਚ ਰਹੇ ਸਨ ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਪੁਲੀਸ   ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਜਦੋਂ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਤਾਂ ਉਨ੍ਹਾਂ ਗ਼ਦਰੀ ਬਾਬਿਆਂ ਨੂੰ ਰਿਹਾਅ ਕਰ ਦਿੱਤਾ ਗਿਆ  ਭਾਵੇਂ ਉਨ੍ਹਾਂ ਦੀ ਸਜ਼ਾ ਹਾਲੇ ਬਾਕੀ ਸੀ ਪਰ ਪਰ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਭਾਰਤ 'ਚ ਲੱਗਦਾ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ  ਗੁਲਾਮ, ਆਖ਼ਰ ਸਾਨੂੰ ਆਜ਼ਾਦੀ ਕਦੋਂ ਮਿਲੂਗੀ । ਇਸ ਮੌਕੇ ਸਵਰਨਜੀਤ ਸਿੰਘ ਜੁੜਾਹਾਂ ਅਮਰ ਸਿੰਘ ਜੜ੍ਹਾਹਾਂ ਨੇ ਆਖਿਆ ਕਿ ਜੋ ਪੰਥਕ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਚੱਲ ਰਹੀ ਹੈ , ਸਾਨੂੰ ਵੀ ਹਰੇਕ ਪਿੰਡ ਚੋਂ ਪੰਜ ਪੰਜ ਸਿੰਘ ਰੋਜ਼ ਭੁੱਖ ਹਡ਼ਤਾਲ ਤੇ ਹਾਜ਼ਰੀ ਲਵਾਉਣ ਲਈ ਆਉਣਾ ਚਾਹੀਦਾ ਤਾਂ ਜੋ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ  ਬਾਕੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪ ਸੰਘਰਸ਼ ਕਰੋ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ    ਅਤੇ     ।ਅੱਜ ਦੀ ਭੁੱਖ ਹੜਤਾਲ ਵਿਚ ਡਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ,    ਇੰਦਰਜੀਤ ਸਿੰਘ ਸਹਿਜ਼ਾਦ,ਮੋਹਣ ਸਿੰਘ ਮੋਮਨਾਬਾਦੀ,ਪਰਵਿੰਦਰ ਸਿੰਘ ਟੂਸੇ,ਫ਼ੌਜੀ ਗਿਆਨ ਸਿੰਘ ਸਰਾਭਾ,ਢਾਡੀ ਕਰਨੈਲ ਸਿੰਘ ਸੋਡਾ ਛਾਪਾ ,ਮਨਜੀਤ ਸਿੰਘ ਛਾਪਾ ,ਗੁਰਮੀਤ ਸਿੰਘ ਪਮਾਲ ,ਮਿਸਤਰੀ ਤਰਸੇਮ ਸਿੰਘ ਸਰਾਭਾ, ਕੈਪਟਨ ਰਾਮ ਲੋਕ ਸਿੰਘ ਸਰਾਭਾ ,ਹਰਦੀਪ ਸਿੰਘ ਰਿੰਕੂ  ਰੰਗੂਵਾਲ,ਨਿਰਭੈ ਸਿੰਘ ਅੱਬੂਵਾਲ,ਨਜ਼ੀਰ ਮੁਹੰਮਦ ਸੋਨੂੰ ਕਿਲਾ ਰਾਇਪੁਰ,ਬਲਵਿੰਦਰ ਸਿੰਘ ਸਰਾਭਾ , ਕੈਪਟਨ ਰਾਮ ਲੋਕ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ , ਅੱਛਰਾ ਸਿੰਘ ਸਰਾਭਾ ਮੋਟਰਜ਼ ,ਨਿਰਭੈ ਸਿੰਘ ਅੱਬੂਵਾਲ,ਬਿੰਦਰ ਸਿੰਘ ਸਰਾਭਾ, ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਆਦਿ ਨੇ ਵੀ ਹਾਜ਼ਰੀ ਭਰੀ।

ਗ੍ਰਿਫ਼ਤਾਰੀ ਤੋਂ ਇਨਕਾਰੀ ਪੁਲਿਸ ਨੇ ਕਾਨੂੰਨ ਨੂੰ ਛਿੱਕੇ ਟੰਗਿਆ!

ਜਗਰਾਉਂ,ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਅਨੁਸੂਚਤਿ ਜਾਤੀ ਪਰਵਿਾਰ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਆਿਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਕਿਰਡ ਬਣਾ ਕੇ ਕਤਲ਼ ਕੇਸ ਵੱਿਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਭਾਰਤੀ ਕਾਨੂੰਨ ਸੰਘਤਾ ਦੀਆਂ ਸੰਗੀਨ ਧਾਰਾ 304, 342 ਅਤੇ ਛੂਤ-ਛਾਤ ਰੋਕੂ ਐਕਟ ਤਹਤਿ ਸਥਾਨਕ ਥਾਣਾ ਸਟਿੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਤੱਤਕਾਲੀ ਐਸ.ਅੇਚ.ਓ ਤੇ ਹੁਣ ਡੀ.ਐਸ.ਪੀ  ਗੁਰੰਿਦਰ ਬੱਲ ਸਮੇਤ ਏ.ਐਸ.ਆਈ ਰਾਜਵੀਰ ਤੇ ਹਰਜੀਤ ਸਿੰਘ ਸਰਪੰਚ ਨੂੰ ਪੁਲਸਿ ਗ੍ਰਫਿ਼ਤਾਰ ਨਹੀਂ ਕਰ ਰਹੀ। ਜਦਕ ਿਦੋਸ਼ੀਆਂ ਕੋਲ ਨਾਂ ਅਗਾਊਂ ਜ਼ਮਾਨਤ ਹੈ, ਨਾਂ ਅਰੈਟ ਸਟੇਅ ਹੈ। ਇਹ ਦੋਸ਼ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਆਗੂ ਸਾਧੂ ਸੰਿਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸੰਿਘ ਝੋਰੜਾਂ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ,ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ,ਯੂਨੀਵਰਸਲ ਹਉਿਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸੰਿਘ ਧਾਲੀਵਾਲ ਤੇ ਡਾ. ਅੰਬੇਡਕਰ ਫੋਰਸ ਦੇ ਮੀਤ ਪ੍ਰਧਾਨ ਜਗਦੀਪ ਸੰਿਘ ਲ਼ੀਲਾ ਨੇ ਸਾਂਝੇ ਤੌਰ 'ਤੇ ਲਗਾਏ ਹਨ। ਉਨ੍ਹਾਂ ਕਹਿਾ ਕ ਿਕਾਨੂੰਨ ਮੁਤਾਬਕ ਲੋਕਾਂ ਦੀ ਰਖਵਾਲ਼ੀ ਕਰਨ ਵਾਲੀ ਜਗਰਾਉਂ ਪੁਲਸਿ ਨਾਂ ਸਰਿਫ਼ ਆਪਣੀ ਜ਼ੰਿਮੇਵਾਰੀ ਤੋਂ ਹੀ ਨਹੀਂ ਭੱਜ ਰਹੀ ਸਗੋਂ ਕਾਨੂੰਨ ਨੂੰ ਛੱਿਕੇ ਵੀ ਟੰਗ ਰਹੀ ਏ। ਉਨ੍ਹਾਂ ਸਾਫ ਕਹਿਾ ਕ ਿਪੁਲਸਿ ਅਧਕਿਾਰੀ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨਾਲ ਰਲ਼ੀ ਹੋਈ ਹੈ ਅਤੇ ਆਪਣੇ ਚਹੇਤੇ ਡੀ.ਐਸ.ਪੀ  ਨੂੰ ਬਚਾਉਣ ਦੀ ਕੋਸ਼ਸਿ਼ ਕਰ ਰਹੀ ਏ। ਉਨ੍ਹਾਂ ਦਾਅਵਾ ਕੀਤਾ ਕ ਿਜਨਤਕ ਜੱਥੇਬੰਦੀਆਂ ਦਾ ਇਹ ਇਤਹਿਾਸ ਹੈ ਕ ਿਪੀੜ੍ਹਤ ਨੂੰ ਇਨਸਾਫ਼ ਤੇ ਗੁਨਾਹਗਾਰਾ ਸਜ਼ਾਵਾਂ ਦਵਿਾਕੇ ਹੀ ਦਮ ਲੈਂਦੀਆਂ ਨੇ, ਪੁਲਸਿ ਅਧਕਿਾਰੀਆਂ ਨੂੰ ਕਸਿੇ ਭਲੇਖੇ 'ਚ ਨਹੀਂ ਰਹਣਿਾ ਚਾਹੀਦਾ। ਇਸ ਮੌਕੇ ਉਨ੍ਹਾ ਨਾਲ ਵੱਖ-ਵੱਖ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਆਗੂ

ਟਰੱਕ ਉਪਰੇਟਰ ਖੁਦ ਹੀ ਬਣਾਉਣਗੇ ਪ੍ਰਬੰਧਕੀ ਕਮੇਟੀ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਟਰੱਕ ਯੂਨੀਅਨ ਹਠੂਰ ਦੀ ਪ੍ਰਧਾਨਗੀ ਨੂੰ ਲੈ ਕੇ ਅੱਜ ਯੂਥ ਆਗੂ ਮੇਹਰਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਟਰੱਕ ਉਪਰੇਟਰਾ ਦੀ ਮੀਟਿੰਗ ਹਠੂਰ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਥ ਆਗੂ ਮੇਹਰਦੀਪ ਸਿੰਘ,ਇਕਾਈ ਪ੍ਰਧਾਨ ਹਰਜੀਤ ਸਿੰਘ,ਗੁਰਚਰਨ ਸਿੰਘ ਹਠੂਰ ਅਤੇ ਬਿੱਕਰ ਸਿੰਘ ਹਠੂਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋ ਕਾਗਰਸ ਅਤੇ ਅਕਾਲੀ ਦਲ (ਬਾਦਲ) ਵੱਲੋ ਟਰੱਕ ਯੂਨੀਅਨ ਹਠੂਰ ਦਾ ਪ੍ਰਧਾਨ ਧੱਕੇ ਨਾਲ ਬਣਾਇਆ ਜਾਦਾ ਹੈ ਪਰ ਇਸ ਪ੍ਰਥਾ ਨੂੰ ਖਤਮ ਕਰਨ ਲਈ ਟਰੱਕ ਉਪਰੇਟਰਾ ਦੀ ਮੰਗ ਹੈ ਕਿ ਯੂਨੀਅਨ ਦੇ 204 ਟਰੱਕ ਉਪਰੇਟਰ ਖੁਦ ਹੀ 11 ਮੈਬਰਾ ਦੀ ਪ੍ਰਬੰਧਕੀ ਕਮੇਟੀ ਬਣਾਉਣਗੇ ਜਿਸ ਵਿਚ ਇੱਕ ਵਿਅਕਤੀ ਨੂੰ ਸਰਬਸਮੰਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਅੱਜ ਇਲਾਕੇ ਦਾ ਇੱਕ ਆਗੂ ਸਾਨੂੰ ਬਿਨਾ ਸੂਚਿੱਤ ਕੀਤਿਆ ਆਪਣੀ ਮਰਜੀ ਨਾਲ ਟਰੱਕ ਯੂਨੀਅਨ ਹਠੂਰ ਦਾ ਧੱਕੇ ਨਾਲ ਪ੍ਰਧਾਨ ਬਣਨ ਲਈ ਬਾਹਰਲੇ ਵਿਅਕਤੀਆ ਨੂੰ ਨਾਲ ਲੈ ਕੇ ਯੂਨੀਅਨ ਤੇ ਕਬਜਾ ਕਰਨ ਆਇਆ ਸੀ ਜਿਸ ਦਾ ਅਸੀ ਸ਼ਖਤ ਵਿਰੋਧ ਕੀਤਾ ਅਤੇ ਹਠੂਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਹੌਲ ਨੂੰ ਸਾਂਤ ਕੀਤਾ।ਉਨ੍ਹਾ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਯੂਨੀਅਨ ਦਾ ਉਹ ਪ੍ਰਧਾਨ ਬਣਨਾ ਦਾ ਹੱਕਦਾਰ ਹੋਵੇਗਾ ਜਿਸ ਦਾ ਯੂਨੀਅਨ ਵਿਚ ਟਰੱਕ ਰਜਿਸਟਰਡ ਕੀਤਾ ਹੋਵੇ ਪਰ ਜੋ ਵਿਅਕਤੀ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਉਸ ਦਾ ਟਰੱਕ ਯੂਨੀਅਨ ਹਠੂਰ ਵਿਚ ਰਜਿਸਟਰਡ ਹੀ ਨਹੀ ਹੈ।ਉਨ੍ਹਾ ਕਿਹਾ ਕਿ ਜੇਕਰ ਯੂਨੀਅਨ ਵਿਚ ਧੱਕੇਸਾਹੀ ਕੀਤੀ ਗਈ ਤਾਂ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਮਿਲਾਗੇ।ਇਸ ਮੌਕੇ ਉਨ੍ਹਾ ਨਾਲ ਪਰਮਿੰਦਰ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਕਮਲਜੀਤ ਸਿੰਘ,ਹਰਮੰਦਰ ਸਿੰਘ,ਪ੍ਰਗਟ ਸਿੰਘ,ਹਰਪ੍ਰੀਤ ਸਿੰਘ,ਗੁਰਦੀਪ ਸਿੰਘ,ਬਿੱਕਰ ਸਿੰਘ,ਸੁਰਜੀਤ ਸਿੰਘ,ਦਰਸਨ ਸਿੰਘ,ਜਗਰੂਪ ਸਿੰਘ,ਅਮਨਦੀਪ ਸਿੰਘ,ਕਾਲਾ ਸਿੰਘ,ਇੰਦਰਪਾਲ ਸਿੰਘ,ਰਣਜੀਤ ਸਿੰਘ,ਟਹਿਲ ਸਿੰਘ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸ ਐਚ ਓ ਸਿਵ ਕੰਵਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦੋਵਾ ਧਿਰਾ ਨੂੰ ਲੜਾਈ ਝਗੜੇ ਤੋ ਰੋਕਿਆ ਗਿਆ ਜੇਕਰ ਕੋਈ ਵੀ ਵਿਅਕਤੀ ਲੜਾਈ ਝਗੜਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ:- ਯੂਥ ਆਗੂ ਮੇਹਰਦੀਪ ਸਿੰਘ ਟਰੱਕ ਉਪਰੇਟਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਗੁਰੂ ਹਰ ਰਾਏ ਜੀ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ 

ਗਲ਼ਾਂ ਵਿੱਚ ਫਾਂਸੀ ਦੇ ਫੰਦੇ ਪਾ ਕੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਦੇਖੇ ਗਏ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨੁਮਾਇੰਦੇ  

ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ 10 ਬਾਗ ਤੇ 35000 ਰੁੱਖ ਲਗਾਏ ਗਏ 

75000 ਬੂਟੇ ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ ਹਨ 

ਜਗਰਾਉ 14 ਮਾਰਚ 2022( ਗੁਰਦੇਵ ਗ਼ਾਲਿਬ / ਗੁਰਕੀਰਤ ਜਗਰਾਉਂ  ) ਧਰਤੀ ਦੀ ਆਲਮੀ ਤਪਸ਼ ਵਿਗਿਆਨ ਅਨੁਸਾਰ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਇਸ ਸਭ ਤੋਂ ਵੱਡੇ ਖਤਰੇ ਤੋਂ ਬਚਣ ਲਈ ਦੁਨੀਆਂ ਦੇ ਬਹੁਤ ਸਾਰੇ ਦੇਸ ਬੇਹੱਦ ਚਿੰਤਤ ਹਨ। ਚਿੰਤਾ ਤੋਂ ਬਚਣ ਲਈ ਆਪਣੇ ਆਪਣੇ ਦੇਸਾ ਅੰਦਰ ਤਰਾਂ ਤਰਾਂ ਦੇ ਮਿਸ਼ਨ ਚਲਾ ਕੇ ਧਰਤੀ ਨੂੰ ਬਚਾਉਣ ਲਈ ਯੋਗਦਾਨ ਪਾ ਰਹੇ ਹਨ। ਧਰਤੀ ਦੀ ਹੋਦ ਨੂੰ ਬਚਾ ਕੇ ਰੱਖਣ ਲਈ ਵਾਤਾਵਰਣ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਸਭ ਤੋਂ ਵੱਡੀ ਤੇ ਅਹਿਮ ਲੋੜ ਵਾਤਾਵਰਣ ਨੂੰ ਬਚਾ ਕੇ ਰੱਖਣਾ ਦੀ ਹੈ। 33% ਰੁੱਖਾਂ ਨਾਲ ਧਰਤੀ ਦਾ ਹਰਿਆ ਭਰਿਆ ਹੋਣਾ ਲਾਜ਼ਮੀ ਹੈ। ਜੋ ਕਿ ਸਿਰਫ ਮਹਿਜ 6% ਦੇ ਕਰੀਬ ਹੈ ਤੇ ਧਰਤੀ ਲਈ ਸਭ ਵੱਡਾ ਖਤਰਾ ਹੈ। ਇਸ ਦਾ ਸਿਰਫ ਤੇ ਸਿਰਫ ਇੱਕੋ ਇੱਕ ਹੱਲ ਧਰਤੀ ਦੇ 33% ਹਿੱਸੇ ਨੂੰ ਰੁੱਖਾਂ ਨਾਲ ਹਰਿਆ ਭਰਿਆ ਬਣਾਉਣ ਹੈ। ਸਾਡੇ ਗੁਰੂਆਂ ਨੇ ਹਮੇਸ਼ਾ ਹੀ ਕੁਦਰਤੀ ਵਾਤਾਵਰਣ ਤੇ ਇਨਸਾਨੀਅਤ ਨੂੰ ਬਚਾਉਣ ਦਾ ਉਪਦੇਸ਼ ਦਿੱਤਾ। ਸੈਕੜੇ ਸਾਲ ਪਹਿਲਾਂ ਸ੍ਰੀ ਗੁਰੂ ਹਰ ਰਾਏ ਜੀ ਵੱਲੋਂ ਆਪਣੇ ਜੀਵਨ ਦੌਰਾਨ 52 ਬਾਗ ਲਗਾ ਕੇ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਸਿੱਖ ਵਾਤਾਵਰਣ ਪ੍ਰੇਮੀ ਹੋਣ ਦਾ ਮਾਣ ਹਾਸਿਲ ਕੀਤਾ।14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਵਜੋ ਸ੍ਰੀ ਗੁਰੂ ਹਰ ਰਾਏ ਜੀ ਨੂੰ ਸਮਰਪਿਤ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਜਗਰਾਉ ਵਿਖੇ ਗਰੀਨ ਪੰਜਾਬ ਮਿਸ਼ਨ ਟੀਮ ਜਗਰਾਉ ਵੱਲੋਂ ਸਿੱਖ ਵਾਤਾਵਰਣ ਦਿਵਸ ਮਨਾ ਕੇ ਗੁਰੂ ਸਾਹਿਬ ਨੂੰ ਸਰਧਾ ਤੇ ਸਤਿਕਾਰ ਭੇਂਟ ਕੀਤਾ। ਧਰਤੀ ਦੇ 33% ਹਿੱਸੇ ਨੂੰ ਸਜਾਉਣ ਲਈ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਗਰਾਉ ਤੋਂ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਚੱਲ ਰਹੇ ਹਨ ।  ਜੋ ਕਿ ਸਾਰਥਿਕ ਸਿੱਧ ਹੋ ਰਹੇ ਹਨ । ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਹੁਣ ਤੱਕ ਜਗਰਾਉਂ ਦੀ ਧਰਤੀ ਨੂੰ 10 ਬਾਗ ਤੇ 35000 ਪੌਦੇ ਲਗਾ ਕੇ ਸਜਾਇਆ ਗਿਆ ਹੈ। 75000 ਪੌਦਿਆਂ ਨੂੰ ਪ੍ਰਸਾਦ ਦੇ ਰੂਪ ਵਿੱਚ ਵੰਡਿਆ ਜਾ ਚੁੱਕਿਆ ਹੈ। ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਅੱਜ ਅਨੋਖੇ ਤਰੀਕੇ ਨਾਲ ਇਨਸਾਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਗਲੋਬਲ ਵਾਰਮਿੰਗ ਕਰਕੇ ਗਲੇਸੀਅਰ ਲਗਾਤਾਰ ਤੇਜੀ ਨਾਲ ਪਿਗਲ ਰਹੇ ਹਨ। ਜਿਵੇਂ ਜਿਵੇਂ ਗਲੇਸੀਅਰ ਪਿਘਲ ਰਹੇ ਹਨ। ਉਵੇ ਉਵੇ ਧਰਤੀ ਤੇ ਇਨਸਾਨੀ ਹੋਦ ਮੌਤ ਦੇ ਕਰੀਬ ਜਾ ਰਹੀ ਹੈ। ਆਉ ਧਰਤੀ ਮਾਂ  ਨੂੰ ਤੇ ਇਨਸਾਨੀਅਤ ਦੀ ਹੋਦ ਨੂੰ ਬਚਾਉਣ ਲਈ ਯਤਨ ਕਰੀਏ। ਇਨਸਾਨ ਹੋਣ ਦਾ ਫਰਜ ਨਿਭਾ ਕੇ ਧਰਤੀ ਨੂੰ 33% ਰੁੱਖਾ ਨਾਲ ਸਜਾਉਣ ਲਈ ਬਣਦਾ ਯੋਗਦਾਨ ਪਾਈਏ।

ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਕਈ ਕੌਂਸਲਰ ਵਿਧਾਇਕ ਦੇ ਦਫ਼ਤਰ ਵਿੱਚ ਗੇੜੇ ਕੱਢਣ ਲੱਗੇ  

ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ਦੇ ਕਈ ਕੌਂਸਲਰ ਹੋ ਸਕਦੇ ਹਨ ਆਪ ਵਿੱਚ ਸ਼ਾਮਲ  

ਜਗਰਾਉਂ , 13 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਵਿਧਾਨ ਸਭਾ ਦੀਆ ਚੋਣਾਂ ਤੋਂ ਬਾਅਦ ਜਗਰਾਉਂ ਤੋਂ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਜਿੱਤ ਨੇ ਜਗਰਾਉਂ ਨਗਰ ਕੌਂਸਲ ਦੇ ਕੌਂਸਲਰਾਂ ਚ ਮੌਜੂਦਾ ਕੌਂਸਲ ਨੂੰ ਡੇਗਣ ਦੇ ਮਨਸੂਬੇ ਗੰਢਣੇ ਸ਼ੁਰੂ ਕਰ ਦਿੱਤੇ ਹਨ  । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ  ਪਹਿਲਾਂ ਵੀ ਕਈ ਵਾਰ ਪਾਰਟੀਆਂ ਬਦਲ ਚੁੱਕੇ ਕੌਂਸਲਰ  ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਦਫਤਰ ਦੇ ਗੇੜੇ ਲਾਉਂਦੇ ਨਜ਼ਰ ਆਉਂਦੇ ਹਨ । ਜੇ ਗੱਲ ਕਰੀਏ ਕਿ ਜਗਰਾਉਂ ਵਿੱਚ ਆਪਣੇ ਮੁਫਾਦਾਂ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ਦੇ ਕੁਝ ਕੌਂਸਲਰ ਸਾਹਿਬਾਨ ਪਹਿਲਾਂ ਹੀ ਨਗਰ ਕੌਂਸਲ ਦੀ ਕੌਂਸਲਰੀ ਅਤੇ ਠੇਕੇਦਾਰੀ ਦੇ ਦੋਸ਼ਾਂ ਅੰਦਰ ਕਰਦੇ ਰਹੇ ਹਨ । ਕਿਉਂਕਿ ਇਹ ਸਾਰੀਆਂ ਗੱਲਾਂ ਤਾਂ ਹੀ ਅਸੰਭਵ ਹਨ ਕੇ ਰਾਜ ਕਰਦੀ ਧਿਰ ਦਾ ਹੱਥ ਉਨ੍ਹਾਂ ਦੇ ਸਿਰ ਤੇ ਹੋਵੇ ਇਸ ਲਈ ਉਹ ਆਉਂਦੇ ਸਮੇਂ ਵਿੱਚ ਕੋਈ ਵੀ ਸਟੈੱਪ ਪੱਟਣ ਤੋਂ ਕਦੇ ਗੁਰੇਜ਼ ਨਹੀਂ ਕਰਨਗੇ । ਬਾਕੀ ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿੰਨਾ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਇਸ ਨਗਰ ਕੌਂਸਲ ਨੂੰ ਚਲਾ ਸਕਦੀ ਹੈ ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 21ਵੇਂ ਦਿਨ 

 ਜਿੱਤ ਕੇ ਆਪ ਪਾਰਟੀ ਦੇ ਕਿਸੇ ਵੀ  ਲੀਡਰ ਵੱਲੋਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ : ਦੇਵ ਸਰਾਭਾ 
 
ਮੁੱਲਾਂਪੁਰ ਦਾਖਾ, 13 ਮਾਰਚ ( ਸਤਵਿੰਦਰ ਸਿੰਘ ਗਿੱਲ)ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਗ਼ਦਰ ਪਾਰਟੀ ਦੇ ਨਾਇਕ , ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ 'ਚ ਬੰਦ ਕੀਤੇ ਪੰਜਾਬ ਦੇ ਸਿੱਖ ਨੌਜਵਾਨਾਂ  ਨੂੰ ਆਜ਼ਾਦ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ  21ਵੇਂ ਦਿਨ ਪਹੁੰਚੀ । ਚੱਲ ਰਹੇ ਪੰਥਕ ਮੋਰਚੇ 'ਚ  ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ , ਨਿਰਭੈ ਸਿੰਘ ਅੱਬੂਵਾਲ ,ਸ਼ਿੰਗਾਰਾ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ 21ਵੇਂ ਦਿਨ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਵੇਂ ਪੰਜਾਬ 'ਚ ਆਮ ਪਾਰਟੀ ਦੀ ਨਵੀਂ ਸਰਕਾਰ ਆ ਚੁੱਕੀ ਹੈ ਜੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਕਰਕੇ 16 ਮਾਰਚ ਨੂੰ ਸਹੁੰ ਚੁੱਕ ਕੇ ਆਪਣਾ ਰਾਜਨੀਤੀ ਸਫ਼ਰ ਸ਼ੁਰੂ ਕਰ ਰਹੇ ਨੇ ਉੱਥੇ ਹੀ ਅਸੀਂ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ 'ਚ ਆਪ ਪਾਰਟੀ ਦੇ ਐਮ ਐਲ ਏ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਸਹੁੰ ਖਾ ਕੇ ਦੱਸਿਓ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋਣਾ ਜ਼ਰੂਰੀ ਹੈ ਜਾਂ ਨਹੀਂ । ਉਨ੍ਹਾਂ ਨੇ ਅੱਗੇ ਆਖਿਆ ਕਿ ਸੰਵਿਧਾਨ ਨਿਰਮਾਤਾ ਦੀ ਤਸਵੀਰ ਸਰਕਾਰੀ ਦਫਤਰਾਂ 'ਚ ਲਾਉਣ ਨਾਲੋਂ ਚੰਗਾ ਹੁੰਦਾ ਜੇ ਕਿਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਲਈ ਕੋਈ ਐਲਾਨ ਕੀਤਾ ਜਾਂਦਾ ਤਾਂ ਇਹ ਹੋਣਾ ਸੀ ਬਾਵਾ ਸਾਹਿਬ ਦਾ ਵੱਡਾ ਸਤਿਕਾਰ । ਦੇਵ ਸਰਾਭਾ ਨੇ ਆਖ਼ਰ 'ਚ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ , ਬੰਦੀ ਸਿੰਘਾਂ ਦੀ ਰਿਹਾਈ ਤੇ ਨਾ ਬੋਲਣ ਵਾਲੇ ਕਾਂਗਰਸ ਅਕਾਲੀਆਂ ਦਾ ਚੋਣਾਂ ਵਿੱਚ ਵੱਡੀ ਹਾਰ ਹੋਈ ,ਜਦ ਕਿ ਵੱਡੀ  ਬਹੁਮਤ ਨਾਲ ਜਿੱਤ ਕੇ ਆਪ ਪਾਰਟੀ ਦੇ ਲੀਡਰਾਂ ਦਾ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ । ਸੋ ਅਸੀਂ ਪੰਜਾਬ ਦੇ ਫ਼ਿਕਰਮੰਦ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਕੌਮ ਦੇ ਸਿੱਖ ਜੁਝਾਰੂਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਸਰਾਭੇ ਪਹੁੰਚੋ।ਇਸ ਮੌਕੇ ਬਾਬਾ ਅਵਤਾਰ ਸਿੰਘ ਮਹੋਲੀ ਖੁਰਦ ਵਾਲੇ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਬੌਬੀ ਸਹਿਜ਼ਾਦ , ਬਿੰਦਰ ਸਰਾਭਾ, ਬੀਰ ਇੰਦਰਪ੍ਰੀਤ ਸਰਾਭਾ ,ਕੋਮਲਪ੍ਰੀਤਕੌਰ ਸਰਾਭਾ, ਜਸਵੰਤ ਸਿੰਘ ਕੁੰਡਾ ਸਰਾਭਾ,ਅੱਛਰ  ਸਿੰਘ ਸਰਾਭਾ ਮੋਟਰਜ਼ ,ਪਰਮਿੰਦਰ ਸਿੰਘ ਬਿੱਟੂ ਸਰਾਭਾ ,ਅਵਤਾਰ ਸਿੰਘ ਸਰਾਭਾ, ਜਸਵੀਰ ਸਿੰਘ ,ਰਵੀ ਰੱਤੋਵਾਲ ,ਬੂਟਾ ਸਿੰਘ ਵੈਲਡਰ ਰੱਤੋਵਾਲ ,ਸਿਵਜੋਤ ਸਿੰਘ, ਪ੍ਰਭਦੀਪ ਸਿੰਘ ,ਰਣਧੀਰ ਸਿੰਘ, ਹਰਪ੍ਰੀਤ ਸਿੰਘ ,ਜੀਵਨਜੋਤ ਸਿੰਘ ਸਾਰੇ ਪਿੰਡ ਮਹੋਲੀ ਖੁਰਦ ਤੋਂ  ਹਾਜ਼ਰ ਸਨ

ਨੁਕਸਾਨੀਆ ਫਸਲਾ ਦਾ ਜਾਇਜਾ ਲਿਆ

ਹਠੂਰ,13 ਮਾਰਚ-(ਕੌਸ਼ਲ ਮੱਲ੍ਹਾ)-ਜਨਵਰੀ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਰਸੂਲਪੁਰ (ਮੱਲ੍ਹਾ) ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਨਰੇਸ ਕੁਮਾਰ ਨੇ ਜਾਇਜਾ ਲਿਆ।ਇਸ ਮੌਕੇ ਕਿਰਤੀ ਕਿਸਾਨ ਯੁਨੀਅਨ ਦੇ ਹਲਕਾ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂਆ ਨੇ ਐਸ ਡੀ ਐਮ ਦਫਤਰ ਜਗਰਾਓ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਗਰਾਓ ਤਹਿਸੀਲ ਅਧੀਨ ਪੈਦੇ ਪਿੰਡਾ ਦੀਆ ਮੀਂਹ ਨਾਲ ਨੁਕਸਾਨੀਆ ਫਸਲਾ ਦਾ ਜਾਇਜਾ ਲੈ ਕੇ ਪੀੜ੍ਹਤ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦਿਆ ਅੱਜ ਪਿੰਡ ਰਸੂਲਪੁਰ (ਮੱਲ੍ਹਾ) ਦੇ ਵੱਖ-ਵੱਖ ਕਿਸਾਨਾ ਦੀ ਲਗਭਗ 105 ਏਕੜ ਆਲੂਆ ਦੀ ਬੁਰੀ ਤਰ੍ਹਾ ਗਲ ਚੁੱਕੀ ਫਸ਼ਲ ਦਾ ਮਾਲ ਵਿਭਾਗ ਵੱਲੋ ਜਾਇਜਾ ਲਿਆ ਗਿਆ।ਇਸ ਮੌਕੇ ਪਟਵਾਰੀ ਨਰੇਸ ਕੁਮਾਰ ਨੇ ਦੱਸਿਆ ਕਿ ਸਾਰੇ ਕਿਸਾਨਾ ਦੀ ਨੁਕਸਾਨੀ ਆਲੂਆ ਦੀ ਫਸਲਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਪੀੜ੍ਹਤ ਕਿਸਾਨ ਆਪਣੇ ਮੋਬਾਇਲ ਨੰਬਰ,ਬੈਕ ਖਾਤੇ ਅਤੇ ਅਧਾਰ ਕਾਰਡ ਦੀ ਫੋਟੋ ਕਾਪੀਆ 31 ਮਾਰਚ ਤੱਕ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਜਮ੍ਹਾ ਕਰਵਾਉਣ ਤਾਂ ਜੋ ਨੁਕਸਾਨੀ ਫਸਲ ਦਾ ਮੁਆਵਜਾ ਕਿਸਾਨਾ ਦੇ ਬੈਕ ਖਾਤਿਆ ਵਿਚ ਪਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ,ਸਾਬਕਾ ਪੰਚ ਗੁਰਚਰਨ ਸਿੰਘ,ਜਗਰਾਜ ਸਿੰਘ,ਪ੍ਰਧਾਨ ਰਣਜੀਤ ਸਿੰਘ,ਸਰਬਜੀਤ ਸਿੰਘ,ਦਲੀਪ ਸਿੰਘ,ਅਜੀਤ ਸਿੰਘ,ਸੁਖਮੰਦਰ ਸਿੰਘ,ਰਾਜਾ ਰਸੂਲਪੁਰ,ਕੁਲਤਾਰਨ ਸਿੰਘ ਸਿੱਧੂ,ਨਰਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:-ਨੁਕਸਾਨੀ ਫਸਲ ਦਾ ਜਾਇਜਾ ਲੈਦੇ ਹੋਏ ਮਾਲ ਵਿਭਾਗ ਦੇ ਅਧਿਕਾਰੀ ਅਤੇ ਹੋਰ

ਕੁਲਵੰਤ ਸਿੰਘ ਪੰਡੋਰੀ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ । ਜਿੱਤ ਦੀ ਖੁਸ਼ੀ ਚ ਵਰਕਰਾਂ ਨੇ ਲੱਡੂ ਵੰਡੇ

ਮਹਿਲ ਕਲਾਂ /ਬਰਨਾਲਾ- 12 ਮਾਰਚ-  (ਗੁਰਸੇਵਕ ਸੋਹੀ ) ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਹਰਾਉਂਦਿਆਂ  ਸਾਨਦਾਰ ਜਿੱਤ ਹਾਸਲ ਕੀਤੀ ਹੈ  । 
20 ਫਰਵਰੀ ਨੂੰ ਪਈਆਂ ਵੋਟਾਂ ਨੂੰ ਲੈ ਕੇ ਆਮ ਆਦਮੀ  ਦੇ  ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ  29931 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦੀ ਖ਼ੁਸ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਅਤੇ ਜਿੱਤ ਦੇ ਜਸ਼ਨ ਤੇ ਲੱਡੂ ਵੰਡੇ ਜਾ ਰਹੇ ਹਨ  । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਘਰ ਪਹੁੰਚ ਕੇ ਜਿੱਤ ਦੇ ਜਸ਼ਨ ਮਨਾ ਰਹੇ ਹਨ ਅਤੇ ਭੰਗੜੇ ਪਾ ਰਹੇ ਹਨ ।  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੋ ਸੱਤਾਧਾਰੀ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰਦੀਆਂ ਸੀ ਤਾਂ ਉਨ੍ਹਾਂ ਨੂੰ ਇਸ ਵਾਰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੀ ਵਾਰ ਪੰਜਾਬ ਵਿਧਾਨ ਸਭਾ 2017 ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ  ਨੂੰ ਕੁੱਲ 57551 ਵੋਟਾਂ ਪਈਆਂ ਸਨ  ਤੇ ਉਹ ਆਪਣੇ ਵਿਰੋਧੀ  ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਸ਼ਾਂਤ ਨੂੰ  27064 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਵਿਧਾਇਕ ਬਣੇ ਸਨ। ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਤੀਜੇ ਸਥਾਨ ਤੇ  ਰਹੇ ਸਨ  ਤੇ ਇਸ ਵਾਰ ਵੀ ਬੀਬੀ ਤੀਜੇ ਸਥਾਨ ਤੇ ਰਹੀ ।

ਲਾਭ ਸਿੰਘ ਉਗੋਕੇ ਬਣੇ ਐਮਐਲਏ ਉਸ ਦੀ ਮਾਤਾ ਬਲਦੇਵ ਕੌਰ ਨੇ ਨਹੀਂ ਛੱਡੀ ਮਿਹਨਤ.

ਭਦੌੜ /ਬਰਨਾਲਾ- 12 ਮਾਰਚ (ਗੁਰਸੇਵਕ ਸੋਹੀ)-  ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਬਣੇ ਐਮਐਲਏ ਲਾਭ ਸਿੰਘ ਉਗੋਕੇ ਦੀ ਮਾਤਾ ਨੇ ਕਿਰਤ ਤੋਂ ਮੂੰਹ ਨਹੀਂ ਮੋੜਿਆ।ਉਸ ਦੀ ਮਾਤਾ ਬਲਦੇਵ ਕੌਰ ਅੱਜ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਕਾਂ ਦੀ ਡਿਊਟੀ ਨਿਭਾਉਣ ਪਹੁੰਚੀ।ਬਲਦੇਵ ਕੌਰ ਨੇ ਪਹਿਲਾਂ ਵਾਂਗ ਹੀ ਸਕੂਲ ਦੀ ਸਫਾਈ ਕੀਤੀ। ਇਸ ਦੌਰਾਨ ਜਿੱਥੇ ਆਪ ਵਿਧਾਇਕ ਦੀ ਮਾਤਾ ਆਪਣੀ ਡਿਊਟੀ ਨਿਭਾ ਰਹੀ ਸੀ ਉੱਥੇ ਲਾਭ ਸਿੰਘ ਦੀ ਜਿੱਤ ਤੋਂ ਖ਼ੁਸ਼ ਲੋਕ ਸਕੂਲ ਪਹੁੰਚ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ ਸਿੱਖਿਆ, ਸਹੂਲਤਾਂ ਤੋਂ ਇਲਾਵਾ ਪੜ੍ਹੇ ਲਿਖੇ ਨੌਜਵਾਨਾਂ ਦੇ ਰੁਜ਼ਗਾਰ ਮੁਹਈਆ ਕਰਵਾਉਣ ।ਇਸ ਮੌਕੇ ਸਕੂਲ ਦੀ ਇੰਚਾਰਜ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਲਾਭ ਦੀ ਜਿੱਤ ਨਾਲ ਉਨ੍ਹਾਂ ਦੇ ਸਕੂਲ ਅਤੇ ਪਿੰਡ ਉੱਗੋਕੇ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਮਾਤਾ ਬਹੁਤ ਮਿਹਨਤੀ ਤੇ ਇਮਾਨਦਾਰ ਹਨ ਅਤੇ ਪੁੱਤ ਦੇ ਵਿਧਾਇਕ ਬਣਨ ਮਗਰੋਂ ਵੀ ਉਨ੍ਹਾਂ ਆਪਣਾ ਕੰਮ ਨਹੀਂ ਛੱਡਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਮਾਤਾ ਬਲਦੇਵ ਕੌਰ ਨੇ ਕਿਹਾ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਸਾਨੂੰ ਸਾਡੇ ਹਲਕੇ ਦੇ ਵੋਟਰਾਂ ਨੇ ਪਹਿਲੇ ਦਿਨ ਤੋਂ ਹੀ ਜਿੱਤ ਦਾ ਭਰੋਸਾ ਦਿਵਾਇਆ ਸੀ ।ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਪੁੱਤ ਐਮਐਲਏ ਬਣ ਗਿਆ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ।ਲਾਭ ਸਿੰਘ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗਾ।ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿਚ ਸਫਾਈ ਸੇਵਕਾ ਵਜੋਂ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ  ਮਿਹਨਤ ਅਤੇ ਕਿਰਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੱਥੋਂ ਤੱਕ ਪਹੁੰਚਾਇਆ ਹੈਅਤੇ ਕਿਰਤ ਕਮਾਈ ਕਰਕੇ ਹੀ ਆਪਣਾ ਜੀਵਨ ਚਲਾਉਣਗੇ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 20 ਵਾਂ ਦਿਨ

ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ, ਨਾ ਕਰਨੀ ਹੈ-ਦੇਵ ਸਰਾਭਾ

ਮੁੱਲਾਪੁਰ ਦਾਖਾ 12 ਮਾਰਚ (  ਸਤਵਿੰਦਰ ਸਿੰਘ  ਗਿੱਲ )- ਜੰਗ-ਏ-ਅਜ਼ਾਦੀ ਲਈ ਜੂਝਦਿਆਂ ਕੁਰਬਾਨ ਹੋਣ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਨੂੰ  ਕੌਮੀ ਕਾਰਜ਼ ਸਮਝਦਿਆਂ, ਲਗਾਏ ਮੋਰਚੇ ਤਹਿਤ ਭੁੱਖ ਹੜਤਾਲ ਦੇ 20 ਵੇਂ ਦਿਨ ਆਪਣੇ ਸਹਿਯੋਗੀਆਂ ਸ਼ਿੰਗਾਰਾ ਸਿੰਘ ਟੂਸੇ, ਕੈਪਟਨ ਰਾਮਲੋਕ ਸਿੰਘ ਸਰਾਭਾ,  ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠੇ। ਮੀਡੀਏ ਸਾਹਮਣੇ  ਗੱਲਬਾਤ ਕਰਦਿਆਂ ਕਿਹਾ ਪੰਥ ਅਤੇ ਪੰਜਾਬ ਦੇ ਅੰਦਰੋਂ ਤੇ ਬਾਹਰਲੇ ਵਾਰਾਂ ਨੇ ਵਰਤਮਾਨ ਹੀ ਨਹੀਂ ਸਗੋਂ ਸੁਨਹਿਰੀ ਪਿਛੋਕੜ ਨੂੰ ਵੀ ਦਾਗਦਾਰ ਕੀਤਾ।ਪੰਜਾਬ ਦੇ ਸੂਝਵਾਨ ਲੋਕਮੱਤ ਵਾਲੀ ਹਨੇਰੀ ਨੇ ਨਿੱਜ ਸੁਆਰਥ ਅਤੇ ਸਿਆਸੀ ਧੜ੍ਹੇਬੰਦੀ ਸੋਚ ਦੇ ਧਾਰਨੀਆਂ ਨੂੰ ਲਾਂਭੇ ਕਰਦਿਆਂ ਨਵਿਆਂ ਹੱਥ ਸੱਤਾ੍ਹ ਸੌਪਦਿਆਂ ਭਵਿੱਖ ਸੁਆਰਨ ਦੀ ਉਮੀਦ ਕੀਤੀ। ਹੁਣ ਇਕ ਪੱਖੋਂ ਤਾਂ ਸੰਤੁਸ਼ਟੀ ਹੋਈ ਕਿ ਨਿੱਜ ਪ੍ਰਸਤੀ ਜਾਂ ਧੜੇਬੰਦੀ ਨਾਲੋਂ ਸ਼ਹੀਦਾਂ ਦਾ ਪੱਖ ਸਾਹਮਣੇ ਆਉਣ ਲੱਗਿਆ ਹੈ। ਵਿਚਾਰਨ ਵਾਲਾ ਪੱਖ ਹੈ ਕਿ ਸਾਡੇ ਕੌਮੀ ਸ਼ਹੀਦਾਂ ਨੂੰ ਸ਼ਹੀਦਾਂ ਵਾਲਾ ਦਰਜ਼ਾਂ ਵੀ ਦਿਵਾਉਗੇ ਜਾਂ ਡੰਗ ਟਪਾਉਣਗੇ। ਕਿਉਕਿ ਜੇ ਕਿਸੇ ਸਿਆਸੀ ਪਾਰਟੀ ਦੇ ਮਰਹੂਮ ਆਗੂ ਨੂੰ ਭਾਰਤ ਰਤਨ ਵਰਗਾ ਖਿਤਾਬ ਦਿੱਤਾ ਜਾ ਸਕਦਾ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗਿਆਂ ਨੂੰ ਕਿਉਂ ਨਹੀਂ? ਉਨ੍ਹਾਂ ਸਪੱਸ਼ਟ ਕੀਤਾ ਕਿ ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ ਹੈ ਨਾ ਕਰਨੀ ਹੈ। ਇਸ ਲਈ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਘੁੜੰਮ ਚੌਧਰੀ ਦੇ ਸਾਹਮਣੇ ਘਸਿਆਰੇ ਬਣੇ ਰਹੀਏ, ਇਹ ਸੰਭਵ ਨਹੀਂ। ਇਸੇ ਲਈ ਅਖੌਤੀ ਘੁੜੰਮ ਚੌਧਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪਾਂ ਸਾਰੇ ਕੌਮ ਦੀ ਅਵਾਜ਼ ਬਣੀਏ, ਸਿਰ ਜੋੜੀਏ-ਤੋੜੀਏ ਨਾ, ਵਿਰੋਧ ਕਰਨ ਨਾਲੋਂ ਸਹਿਯੋਗ ਦੇਈਏ, ਅਰਾਮ ਦੀ ਜਿੰਦਗੀ ਜਿਉਣ ਨਾਲੋਂ ਜਜ਼ਬੇ ਨੂੰ ਜਾਬਤੇ ਵਿਚ ਰੱਖਦਿਆਂ ਸਹਿਯੋਗੀ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀਏ।ਅੱਜ ਦੀ ਭੁੱਖ ਹੜਤਾਲ ਵਿਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਇੰਦਰਜੀਤ ਸਿੰਘ ਸਹਿਜਾਦ ,ਜਸਬੀਰ ਸਿੰਘ ਜੱਸਾ ਤਾਜਪੁਰ ,ਕੁਲਜੀਤ ਸਿੰਘ ਭੰਮਰਾ ਸਰਾਭਾ ,ਬਿੰਦਰ ਸਰਾਭਾ, ਮਿਸਤਰੀ ਤਰਸੇਮ ਸਿੰਘ ਸਰਾਭਾ, ਹਰਦੀਪ ਸਿੰਘ ਰੈਂਪੀ ਸਰਾਭਾ, ਪਰਮਜੀਤ ਸਿੰਘ ਪੰਮੀ ਸਰਾਭਾ,ਨਿਰਭੈ ਸਿੰਘ ਅੱਬੂੂਵਾਲ ,ਡਾ ਕਰਤਾਰ ਸਿੰਘ ਸਰਾਭਾ,ਪਰਦੀਪ ਸਿੰਘ ਸਰਾਭਾ,ਜੋਗਿੰਦਰ ਸਿੰਘ ਸ਼ਹਿਜ਼ਾਦ  ਨੇ ਵੀ ਹਾਜ਼ਰੀ ਭਰੀ।

ਮਾਲਕ ਅੱਗੇ ਅਰਦਾਸ ✍️ ਰਮੇਸ਼ ਕੁਮਾਰ ਜਾਨੂੰ

ਕੁਝ ਗੀਤ ਲਿਖੇ ਨੇ ਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ
ਜ਼ਿੰਦ ਕੋਮ ਦੇ ਲੇਖੇ ਲਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਮੈਂ ਸਭ ਦੀ ਸੁਣਦਾ ਰਹਿੰਦਾ ਹਾਂ
ਅਜੇ ਮੋਕਾ ਆਉਣਾ ਬੋਲਣ ਦਾ
     ਕੋਈ ਆਪਣੀ ਗੱਲ ਸੁਣਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਕੁਝ ਫਰਜ਼ ਅਜੇ ਵੀ ਬਾਕੀ ਨੇ
ਕੁਝ ਕਰਜ਼ ਚੁਕਾਉਣੇ ਪੈਣੇ ਨੇ
      ਇਹ ਭਾਰ ਵੀ ਸਿਰ ਤੋਂ ਲਾਹ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

ਚੰਨ ਉੱਤੇ ਧਰ ਕੇ ਪੈਰਾਂ ਨੂੰ
ਮੈਂ ਤੱਪਦਾ ਸੂਰਜ ਫੜਨਾ ਏ
     ਜੇ ਹਾਰ ਕੇ ਵਾਪਸ ਆ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਅਜੇ ਸੁਪਨੇ ਕਈ ਅਧੂਰੇ ਨੇ
ਜੋ ਵੇਖੇ ਖੁਲੀਆਂ ਅੱਖਾਂ ਨੇ
     ਇੱਕ ਦਿਲ ਦੀ ਰੀਝ ਪੁਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਰਮੇਸ਼ ਨੇ ਇੱਕ ਦਿਨ ਮਰ ਜਾਣਾ
ਜਾਨੂੰ ਨੇ ਜ਼ਿੰਦਾ ਰਹਿਣਾ ਏ
      ਕੁਝ ਅੱਖਰ ਝੋਲੀ ਪਾ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

       ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਕਰਜ਼ਾਈ ਰਹੇਗਾ - ਲਾਡੀ ਢੋਸ

ਧਰਮਕੋਟ, 11 ਮਾਰਚ  (ਗੁਰਦੇਵ ਗ਼ਾਲਿਬ )  ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਇਸ ਜਿੱਤ ਲਈ ਹਲਕਾ ਧਰਮਕੋਟ ਦੇ ਸਮੂਹ ਬਸ਼ਿੰਦਿਆਂ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਸਪੋਟਰਾਂ, ਵੋਟਰਾਂ, ਬਜ਼ੁਰਗਾਂ, ਮਾਵਾਂ ਭੈਣਾਂ ਅਤੇ ਨੌਜਵਾਨ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਿਆਂ ਕਿਹਾ ਕਿ ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਰੋਮ ਰੋਮ ਕਰਜ਼ਾਈ ਰਹੇਗਾ ਅਤੇ ਮੈਂ ਇਹ ਕਰਜ਼ਾ ਆਪਣੀ ਪੰਜ ਸਾਲਾਂ ਦੀ ਟਰਮ ਵਿਚ ਹਲਕੇ ਵਿਚੋਂ ਚਿੱਟੇ ਜਿਹਾ ਮਾਰੂ ਨਸ਼ਾ ਖ਼ਤਮ ਕਰਕੇ, ਹਲਕੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਚੇਰੀ ਸਿੱਖਿਆ ਵਾਲੀਆਂ ਵਿੱਦਿਅਕ ਸੰਸਥਾਵਾਂ ਬਣਵਾ ਕੇ, ਸਿਹਤ ਸਹੂਲਤਾਂ ਲਈ ਚੰਗੇ ਮਿਆਰੀ ਹਸਪਤਾਲ ਬਣਵਾ ਕੇ ਅਤੇ ਉਨਾਂ੍ਹ ਵਿੱਚ ਹਰ ਇੱਕ ਬਿਮਾਰੀ ਦੇ ਮਾਹਿਰ ਡਾਕਟਰ ਲਿਆ ਕੇ, ਹਲਕੇ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੀਆਂ ਇੰਡਸਟਰੀਆਂ ਲਗਵਾਉਣ ਸਮੇਤ ਸਮੁੱਚੇ ਹਲਕੇ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਕੇ ਲਾਹੁਣ ਦੀ ਕੋਸ਼ਸ਼ਿ ਕਰਾਂਗਾ। ਵਿਧਾਇਕ ਢੋਸ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਭਰੋਸਾ ਮੇਰੇ ਤੇ ਪ੍ਰਗਟਾਇਆ ਹੈ ਮੈਂ ਉਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ ਅਤੇ ਹਲਕਾ ਧਰਮਕੋਟ ਦਾ ਬਿਨਾਂ ਕਿਸੇ ਭੇਦਭਾਵ ਸਰਵਪੱਖੀ ਵਿਕਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਬਦਲਾਖੋਰੀ ਜਾਂ ਸਿਫ਼ਾਰਸ਼ੀ ਰਾਜਨੀਤੀ ਬਾਰੇ ਗੱਲ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮੈਂ ਇਨਾਂ੍ਹ ਰਵਾਇਤੀ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਵਰਗੀ ਰਾਜਨੀਤੀ ਕਦੇ ਵੀ ਨਹੀਂ ਕਰਾਂਗਾ, ਮੇਰੇ ਘਰ ਦੇ ਦਰਵਾਜ਼ੇ ਹਲਕਾ ਧਰਮਕੋਟ ਦੇ ਹਰ ਬਸ਼ਿੰਦੇ ਲਈ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਸੱਜਣ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗ.ਰੀਬ ਹੋਵੇ ਮੈਨੂੰ ਆਪਣੇ ਕੰਮ ਲਈ ਬਿਨਾਂ ਿਝਜਕ ਸੱਦਾ ਮਿਲ ਸਕਦਾ ਹੈ। ਅੰਤ ਵਿੱਚ ਢੋਸ ਨੇ ਕਿਹਾ ਕਿ ਜੋ ਵਾਅਦੇ ਅਤੇ ਗਰੰਟੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੀਆਂ ਗਈਆਂ ਸਨ, ਉਹ ਸਭ ਵਾਅਦੇ ਅਤੇ ਗਾਰੰਟੀਆਂ ਨੂੰ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਤੁਰੰਤ ਪੂਰਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਅੰਮ੍ਰਿਤਸਰ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਵਿਧਾਇਕ ਜੀਵਨਜੋਤ ਕੌਰ ਦੇ ਬਾਰੇ  

ਅੰਮ੍ਰਿਤਸਰ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਸਮਾਜ ਸੇਵੀ ਹੈ। ਉਹ ਸ਼੍ਰੀ ਹੇਮਕੁੰਟ ਐਜੂਕੇਸ਼ਨ ਸੋਸਾਇਟੀ ਦੀ ਸੰਸਥਾਪਕ ਹੈ ਤੇ ਇਸ ਸੰਸਥਾ ਅਧੀਨ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਦੀ 'ਪੈਡ ਵੂਮੈਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਉਦੇਸ਼ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ। ਜੀਵਨ ਜੋਤ ਕੌਰ ਨੇ ਸਵਿਸ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੋਇਆ ਹੈ। ਇਸ ਕੰਪਨੀ ਦੀ ਮਦਦ ਨਾਲ ਉਹ ਪੇਂਡੂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੰਦੀ ਹੈ। ਉਹ ਐਜੂਕੇਸ਼ਨ ਸੁਸਾਇਟੀ ਅਧੀਨ ਲੋੜਵੰਦ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਸੰਸਥਾ ਦਾ ਮੁੱਖ ਟੀਚਾ ਸਾਖਰਤਾ ਅਤੇ ਸਿੱਖਿਆ, ਸਿਹਤ, ਝੁੱਗੀ-ਝੌਂਪੜੀ-ਮੁੜ-ਵਸੇਬੇ, ਵੋਕੇਸ਼ਨਲ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨਾਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਨਾ ਹੈ।ਜੀਵਨ ਜੋਤ ਕੌਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੀ ਸੀ। 'ਆਪ' ਦੀ ਤਰਫੋਂ ਉਨ੍ਹਾਂ ਨੂੰ ਪੰਜਾਬ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਵੀ ਹੈ। ਉਸ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ।

ਅਮਨਜੀਤ ਸਿੰਘ ਖਹਿਰਾ  

ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ, ਬੀਜੇਪੀ ਅਤੇ ਹੋਰ ਪਾਰਟੀਆਂ ਲਈ ਸੁਨਾਮੀ ਸਾਬਤ ਹੋਏ। ਸਿਰਫ਼ ਅੱਠ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਦਿੱਗਜਾਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜੇਤੂ ਹਨ। ਤਿੰਨ ਸਾਬਕਾ ਮੁੱਖ ਮੰਤਰੀ, ਇਕ ਮੌਜੂਦਾ ਮੁੱਖ ਮੰਤਰੀ, ਨੌਂ ਮੰਤਰੀ ਤੇ ਸਪੀਕਰ ਸਮੇਤ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਕੁੱਲ 117 ਵਿਧਾਨ ਸਭਾ ਸੀਟਾਂ ’ਚੋਂ 92 ਸੀਟਾਂ ਜਿੱਤ ਕੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ’ਚ ਇਸ ਵਾਰੀ ਦਲਿਤ, ਹਿੰਦੂ, ਡੇਰਾ ਤੇ ਕਿਸਾਨ ਅੰਦੋਲਨ ਫੈਕਟਰ ਕੰਮ ਨਹੀਂ ਕੀਤਾ। ਲੋਕਾਂ ਨੇ ਸਪੱਸ਼ਟ ਬਹੁਮਤ ਲਈ ਵੋਟਿੰਗ ਕੀਤੀ ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਂ ’ਤੇ ਮੋਹਰ ਲਗਾਈ। ਕੀ ਹਨ ਉਹ ਪੰਜ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੈ ਸਮਝਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਨੂੰ ਆਪ ਮੁਹਾਰੇ ਤੌਰ ।

ਇਹ ਹਨ ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ

1. ਮੁੱਖ ਮੰਤਰੀ ਦਾ ਚਿਹਰਾ ; ਪਿਛਲੀ ਵਾਰੀ ਵਾਲੀ ਗਲਤੀ ਨਹੀਂ ਦੁਹਰਾਈ। ਸਮੇਂ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ।

2. ਸਾਫ਼ ਸੁਥਰਾ ਅਕਸ ; ਭਗਵੰਤ ਮਾਨ ਦੇ ਸਾਫ਼ ਤੇ ਇਮਾਨਦਾਰ ਅਕਸ ਦਾ ਅਸਰ ਨਿੱਜੀ ਦੋਸ਼ਾਂ ਦਾ ਵੀ ਉਨ੍ਹਾਂ ਨੂੰ ਫਾਇਦਾ ਮਿਲਿਆ।

3. ਬਿਹਤਰੀਨ ਪਲਾਨਿੰਗ ; ਜਦੋਂ ਸਾਰੀਆਂ ਪਾਰਟੀਆਂ ਖਿੱਚੋਤਾਣ ’ਚ ਲੱਗੀਆਂ ਸਨ, ‘ਆਪ’ ਗਰਾਊਂਡ ’ਤੇ ਸ਼ਾਂਤ ਤਰੀਕੇ ਨਾਲ ਕੰਮ ਕਰ ਰਹੀ ਸੀ। ਜਿਸ ਵਿੱਚੋਂ ਬਦਲਾਅ ਪੈਦਾ ਹੋਇਆ ਘਰ ਘਰ ਵਿਚ ਬਦਲਾਅ ਚਾਹੀਦਾ ਬਾਰੇ ਗੱਲ ਹੋਣ ਲੱਗੀ  ।

4. ਮੁੱਦਿਆਂ ਦੀ ਗੱਲ; ‘ਆਪ’ ਨੇ ਬਿਜਲੀ, ਸਿੱਖਿਆ, ਸਿਹਤ ਤੇ ਮਾਈਨਿੰਗ ਨੂੰ ਵੱਡਾ ਮੁੱਦਾ ਬਣਾਇਆ, ਜਿਸਨੇ ਪੂਰੀ ਹਵਾ ਬਦਲ ਦਿੱਤੀ।

5. ਸਮੇਂ ਸਿਰ ਹੋਏ ਮੁਫ਼ਤ ਐਲਾਨ ; 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਵਰਗੇ ਐਲਾਨਾਂ ਦਾ ਅਸਰ।

ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵੱਡੇ ਪੰਜ ਓ ਫੈਕਟਰ ਹਨ ਜਿਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਮੁਹੱਬਤ ਨਾਲ ਖਡ਼੍ਹਾ ਕੀਤਾ । 

ਅਮਨਜੀਤ ਸਿੰਘ ਖਹਿਰਾ  

 

ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਹਲਕੇ ਤੋਂ ਚੋਣ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਲੋਂ ਦਿੱਤੀਆਂ ਪੰਥ ਨੂੰ ਸੇਵਾਵਾਂ ਨੂੰ ਲੋਕ ਕਰਨ ਲੱਗੇ ਯਾਦ ਕਰਨ ਲੱਗੇ 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ 

ਕਿੱਥੋਂ ਲੱਭਣੇ ਆਂ, ਹੁਣ ਮੱਲ ਅਖਾੜਿਆਂ ਦੇ !

ਕਿਸੇ ਟਾਈਮ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ,ਜਥੇਦਾਰ ਜਗਦੇਵ ਸਿੰਘ ਖੁਡੀਆਂ,ਸਰਕਾਰੂ ਕਾਰ ਦੀ ਥਾਂ ,ਆਂਮ ਹੀ ਰੋਡਵੇਜ ਦੀ ਬਸ ਤੇ ਸਫਰ ਕਰਦਾ ਹੁੰਦਾ ਸੀ ਤੇ ਓਹ ਵੀ ਬਿਨ ਦਿਖਾਵੇ ਦੇ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ  ਕੇ ਕੇਰਾਂ ਚੇਅਰਮੈਨ ਹੁੰਦਿਆਂ ,ਮੁਕਤਸਰ ਮੰਡੀਬੋਰਡ ਦੇ ਦਫ਼ਤਰ ਪੁੱਜਿਆ ਤੇ ਕੁਲਦੀਪ ਸਿੰਘ ਜੋ ਓਸ ਵਕਤ ਮੰਡੀਬੋਰਡ ਚ SDO ਸਨ ਨੁੰ ਕਹਿੰਦਾ ,” ਹੁਣ ਆਥਣ ਵੇਲਾ ਹੋ ਗਿਆ ਸ਼ੇਰਾ ਤੇ ਪਿੰਡਾਂ ਨੂੰ ਜਾਂਦੀਆਂ ਬੱਸਾਂ ਚੋ ਹੁਣ ਕੋਈ ਹੋਰ ਬੱਸ ਲਗਦਾ ਜਾਣੀ ਨਹੀਂ ਤੇ ਬੂੜੇਗੁਜਰ ਸਾਡੀ ਰਿਸ਼ਤੇਦਾਰੀ ਆ ਜੇ ਕੋਈ ਉੱਥੇ ਮੈਨੁੰ ਪੁੱਚ੍ਹਾ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ “ ਐਸਡੀਓ ਕੁਲਦੀਪ ਸਿੰਘ ਕਹਿੰਦਾ ਕਾਫ਼ੀ ਦੇਰ ਬਾਅਦ ਜਦੋਂ ਅਸੀਂ ਟੈਕਸੀ ਦਾ ਇੰਤਜ਼ਾਮ ਕੀਤਾ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੱਥ ਜੋੜ ਕੇ ਕਹਿਣ ਲੱਗੇ ,” ਮੈ ਤਾਂ ਸਵਾਲ ਪਾਇਆ ਸੀ ਕਿ ਐਥੋਂ ਕੋਈ ਮੁਲਾਜ਼ਮ ਸਕੂਟਰ ਤੇ ਲਾਹ ਆਵੇ ,ਆਹ ਕਾਰ ਵਾਲੀ ਤਕਲੀਫ਼ ਤਾਂ ਰਹਿਣ ਦਿਓ” ਫਿਰ ਇਕ ਜਣਾ ਉਨਾਂ ਨੁੰ ਸਕੂਟਰ ਤੇ ਬੂੜੇ ਗੁਜ਼ਰ ਲਾ ਕੇ ਆਇਆ”ਐਨਾ ਸਾਦਾ ਬੰਦਾ ਸੀ ਓਹ ਅੰਮ੍ਰਿਤਸਰ ਤੋਂ ਖ਼ਾਲਸਾ ਕਾਲਜੋਂ ਪੜਿਆ ਸੀ ਜਗਦੇਵ ਸਿੰਘ ਖੁੱਡੀਆਂ,ਐਨਾ ਰੌਸ਼ਨ ਦਿਮਾਗ ਸੀ ਕਿ ਤਹਿਸੀਲਦਾਰ ਲੱਗਣ ਦੀ ਸਰਕਾਰ ਵੱਲੋਂ ਆਫਰ ਮਿਲੀ ਠੁਕਰਾ ਕੇ ਲੋਕ ਸੇਵਾ ਨੁ ਸਮਰਪਿਤ ਹੋ ਗਿਆ ਇਹ ਨੌਜਵਾਨ ।ਜਦੋਂ ਹਰਚੰਦ ਸਿੰਘ ਲੌਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੋਤਾ ਕੀਤਾ ਤਾਂ ਇਕਲੌਤੇ ਖੁੱਡੀਆਂ ਨੇ ਜੁਰਅਤ ਨਾਲ ਮੂੰਹ ਕੇ ਕਿਹਾ ਕਿ ,” ਸੰਤ ਜੀ ਤੁਸੀ ਬਹੁਤ ਮਾੜਾ ਕੰਮ ਕੀਤਾ “ ਇਹ ਗੱਲ ਹਰਚੰਦ ਸਿੰਘ ਲੌਗੋਵਾਲ ਦੇ ਮੂੰਹ ਤੇ ਕਹੀ ਸੀ ..ਕਿਉਂਕਿ ਲੌਗੋਵਾਲ ਨੇ ਇਹ ਗੱਲ ਬਾਅਦ ਚ ਹਾਈ ਕੋਰਟ ਦੇ ਵਕੀਲ ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜੀਆ) ਨੁ ਦੱਸੀ ਸੀ । 

ਜਦੋਂ 1989 ਚ ਟਿਕਟ ਦੀ ਗੱਲ ਚੱਲੀ ਤਾਂ ਚੂਹੜਚੱਕ ਤੋਂ ਕੰਦੂਖੇੜਾ ਤੱਕ ਏਨਾ ਵੱਡਾ ਇਲਾਕਾ , ਕਹਿੰਦੇ ਆਹ ਜੱਥੇਦਾਰ ਨੂੰ ਟਿਕਟ ਦੇ ਦੇਓ । ਖੁੱਡੀਆਂ ਸਾਬ ਨੇ ਹੱਥ ਜੋੜ ਕੇ ਫਤਹਿ ਬੁਲਾਈ । ਦੂਜੇ ਉਮੀਦਵਾਰਾਂ ਨੇ ਭਰਵੇਂ ਇਕੱਠ ਕਰਕੇ ਆਪਣੇ ਕਾਗਜ਼ ਭਰੇ । ਜੱਥੇਦਾਰ ਸਾਬ੍ਹ 3-4 ਜਣਿਆਂ ਨੂੰ ਨਾਲ ਲੈਕੇ ਪਿਛਲੇ ਦਰਵਾਜ਼ਿਓਂ ਜਾਕੇ ਕਾਗਜ਼ ਭਰ ਆਏ ਤੇ ਪਿੰਡ ਨੂੰ ਬੱਸ ਚੜ ਗਏ । 5 ਕ ਦਿਨਾਂ ਵਿੱਚ ਇਹੋ ਜੀ ਹਨੇਰੀ ਵਗੀ ਜੱਥੇਦਾਰ ਸਾਬ ਆਰਾਮ ਨਾਲ ਚੋਣ ਜਿੱਤ ਕੇ MP ਬਣ ਗਏ ।1989 ਚ ਲੋਕਾਂ ਸਭ ਦੀਆਂ ਚੋਣਾਂ ‘ਚ ਫਰੀਦਕੋਟੋ ਹਰਚਰਨ ਬਰਾੜ ਤੇ ਬਾਦਲ ਦੇ ਸੱਜੇ ਹੱਥ ਖਾਸਮ ਖਾਸ ਭਾਈ ਸ਼ਮਿਦਰ ਦੀਆਂ ਗੋਡੀਆਂ ਲਵਾ ਤੀਂਆਂ ਸੀ ਖੁੱਡੀਆਂ ਨੇ । ਪਰ ਜਿਵੇਂ ਮੈ ਸੋਚਦਾ ਹਾਂ ਕਿ ਇੱਕ ਸਾਧਾਰਨ ਬੰਦੇ ਦੀ ਏਡੀ ਵੱਡੀ ਪ੍ਰਾਪਤੀ ਨੂੰ ਸਾਡੇ ਪੰਜਾਬੀ ਲੋਕ ਚੰਗੇ ਪਾਸੇ ਵੱਲ ਨੂੰ ਘੱਟ ਤੇ ਮਾੜੇ ਪਾਸੇ ਵੱਲ ਨੂੰ ਵੱਧ ਦੇਖਦੇ ਹਨ ਨਾਲੇ ਬਰਾਬਰ ਦੇ ਰਾਜਨੀਤਕ ਲੋਕਾਂ ਤੋਂ ਇਹ ਕਿੱਥੇ ਜਰਿਆ ਜਾਂਦਾ ਕਿ ਆਮ ਤੇ ਈਮਾਨਦਾਰ ਬੰਦਾ ਅੱਗੇ ਆਵੇ ਤੇ ਉਹ ਵੀ ਸੱਚਾ ਪੱਕਾ ਅੰਮ੍ਰਿਤਧਾਰੀ ਸਾਬਤ ਸਿੱਖ  ।ਜਗਦੇਵ ਸਿੰਘ ਖੁੱਡੀਆਂ ਲੋਕ ਸਭਾ ਦੀ ਸੋਂਹ ਚੁੱਕ ਕੇ ਦਿੱਲੀਓਂ ਪਿੰਡ ਆਉਂਦਾ ਹੈ ਤੇ ਅਗਲੇ ਦਿਨ ਮੂੰਹ ਹਨੇਰੇ ਹੀ ਗਾਇਬ ਹੋ ਜਾਂਦਾ ,ਪੂਰੇ ਪੰਜਾਬ ਚ ਰੌਲਾ ਪੈ ਜਾਂਦਾ, ਹੈਲੀਕਾਪਟਰਾਂ ਤੇ ਕਈ ਦਿਨਾਂ ਬਾਅਦ ਗ਼ੋਤੇਖ਼ੋਰਾਂ ਰਾਹੀਂ ਲਾਸ਼ ਨਹਿਰ ਤੋਂ ਲੱਭਦੀ ਆ ।ਅਜੋਕੇ ਬੇਅਦਬੀ ਕਾਂਡ ਵਾਂਗ ,ਉਦੋਂ ਵੀ ਬੜੀਆਂ ਇਨਕੁਆਰੀਆਂ ਹੋਈਆਂ ,ਜੱਜਾਂ ਰਾਹੀ,ਕਮਿਸ਼ਨਾਂ ਰਾਹੀ ,CBI ਰਾਹੀ ,ਜਾਂਚ ਕਿਸੇ ਵੀ ਬਿਲੇ ਨੀ ਲੱਗੀ ਪੜਤਲ ,ਅੱਧ ਵਿਚਕਾਰੋਂ ਹੀ ਰੁਕ ਗਈਆਂ ਜਾਂ ਕਿਸੇ ਨੇ ਰੁਕਵਾ ਦਿੱਤੀਆਂ ,ਇਹ ਅਕਾਲ ਪੁਰਖ ਜਾਣਦਾ ਬਿਨਾ ਸਿੱਟਾ ਕੱਢੇ।ਓਹ ਇਕ ਦਲੇਰ ਬੰਦਾ ਸੀ ,ਪਾਤਸ਼ਾਹ ਦਾ ਭਾਣਾ ਮੰਨਣ ਵਾਲਾ ਸੀ ,ਓਹ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ।ਦੰਦ ਕਥਾਵਾਂ ਤਾਂ ਇਹ ਵੀ ਚਲ਼ੀਆਂ ਸੀ ਕਿ ਇਕ ਬਹੁਤ ਵੱਡੇ  ਵੱਡੇ ਸਿਆਸੀ ਬਾਬੇ ਬੋਹੜ ਬੰਦੇ ਤੇ ਇਹ ਸਾਰੇ ਦੋਸ਼  ਲੱਗੇ ,ਕਿ ਉਸ ਨੇ ਹੀ ਇਸ ਪਾਰਸ ਵਰਗੇ ਈਮਾਨਦਾਰ ਦਾ ਕੰਡਾ ਕੱਢਵਾ ਦਿੱਤਾ ।ਮੁੱਕਦੀ ਗੱਲ ਅਜ ਤੱਕ ਸੱਚ ਪਰਦੇ ਥੱਲੇ ਲੁਕਿਆ ਪਿਆ ਹੈ ।ਓਹ ਸਚਮੁਚ ਪਾਰਸ ਸੀ।ਓਹਦੇ ਭੋਗ ਤੇ ਬੋਲਦਿਆਂ ਇਕ ਨੌਜਵਾਨ ਓਵਰਸੀਅਰ ਨੇ ਦੱਸਿਆ ਕਿ ਜਦ ਓਨਾਂ ਦੀ ਭਰਤੀ ਦੀ ਇਟਰਵਿਊ ਸੀ ਤਾਂ ਓਹ ਬੱਸ ਚ ਬੈਠੇ ਗੱਲਾਂ ਕਰਦੇ ਸੀ ਆਪਸ ਚ ਕਿ ,” ਇਹ ਜਥੇਦਾਰ ਨਾਂ ਕਿਸੇ ਤੋਂ ਪੈਸੇ ਲੈੰਦਾ ਨਾਂ ਕਿਸੇ ਦੀ ਸਿਫ਼ਾਰਸ਼ ਮੰਨਦਾ,ਬੜਾ ਅੜਬ ਤੇ ਖਰਾਬ ਬੰਦਾ ..” ਬਸ ਦੀ ਅਗਲੀ ਸੀਟ ਤੇ  ਲੋਈ ਦਾ ਮੜਾਸਾ ਮਾਰੀ ਬੈਠਾ ਜਗਦੇਵ ਸਿੰਘ ਖੁਡੀਆਂ ਨਾਲੇ ਸੁਣੀ ਜਾਵੇ ਨਾਲੇ ਮੁਸਕੜੀਏ ਹੱਸੀ ਜਾਵੇ ।ਬੱਸ ਤੋਂ ਉਤਰਣ ਲੱਗਿਆ ਕਹਿੰਦਾ ,” ਜਵਾਨੋ ਐਨਾ ਵੀ ਮਾੜਾ ਨਹੀਂ ,ਆਜੋ ਲੈ ਲੋ ਨਿਯੁਕਤੀ “ਪਿੰਡ ਫਿਰਨੀ ਤੇ ਬੱਸੋਂ ਉਤਰਦਾ ਓਹ ਮਿੱਠੀਆਂ ਗੋਲੀਆਂ ਤੇ ਟਾਫ਼ੀਆਂ ਵੰਡਦਾ ਬੱਚਿਆਂ ਨੁੰ,ਕਿਤਾਬਾਂ ਪੜਨ ਦਾ ਸ਼ੋਕੀਨ,ਸਿਰੇ ਦਾ ਇਮਾਨਦਾਰ ਸਰਦਾਰ ਜਗਦੇਵ ਸਿੰਘ ਖੁਡੀਆਂ,ਖਬਰੇ ਕਿਧਰੇ ਖੁਰ ਪੁਰ ਗਿਆ ਪਤਾ ਹੀ ਨਹੀਂ ਚੱਲਿਆ ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਹੈ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। 

ਜਨ ਸ਼ਕਤੀ ਨਿਊਜ਼ ਬਿਉਰੋ   

 ਨਾਨਕਸਰ ਕਬੱਡੀ ਕੱਪ ਅੱਜ

ਨਾਨਕਸਰ ਕਬੱਡੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ -ਸੰਤ ਬਾਬਾ ਆਗਿਆਪਾਲ ਸਿੰਘ
ਨਾਨਕਸਰ ਕਲੇਰਾਂ, ( ਬਲਵੀਰ  ਸਿੰਘ ਬਾਠ )ਪੂਰੀ ਦੁਨੀਆਂ ਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਦੀ ਸਰਪ੍ਰਸਤੀ ਹੇਠ  ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆਪਾਲ ਸਿੰਘ ਜੀ ਦੀ ਰਹਿਨੁਮਾਈ ਸਦਕਾ ਨਾਨਕਸਰ ਕਲੇਰਾਂ ਦੀ ਪਵਿੱਤਰ ਧਰਤੀ ਤੇ ਤੀਸਰਾ ਕਬੱਡੀ ਕੱਪ  ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ  ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਆਗਿਆਪਾਲ ਸਿੰਘ ਜੀ ਨੇ ਦੱਸਿਆ ਕਿ ਨਾਨਕਸਰ ਕਲੇਰਾਂ ਵਿਖੇ ਕਬੱਡੀ ਕੱਪ ਜੋ ਕਿ ਬੜੀ ਧੂਮਧਾਮ ਨਾਲ  ਐਨ ਆਰ ਆਈ ਵੀਰਾਂ ਅਤੇ  ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ ਖਿਡਾਰੀਆਂ ਵਾਸਤੇ ਲੱਖਾਂ ਦੇ ਦਿਲ ਖਿੱਚਵੇਂ ਇਨਾਮਾਂ ਤੋਂ ਇਲਾਵਾ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ  ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਕਬੱਡੀ ਕੱਪ ਤੇ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਅਤੇ ਮਾਣਯੋਗ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਵੇਗਾ  ਪ੍ਰਬੰਧਕਾਂ ਅਤੇ ਐਨ ਆਰ ਆਈ ਖੇਡ ਪ੍ਰਮੋਟਰਾਂ ਵੱਲੋਂ ਦਰਸ਼ਕਾਂ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ