You are here

ਪੰਜਾਬ

ਸ਼ੌਕ ✍️ ਸਲੇਮਪੁਰੀ ਦੀ ਚੂੰਢੀ

 -  ਛੁੱਟੀਆਂ 'ਚ
ਨਾਨਕੇ ਜਾਣ  
 ਦੇ ਸ਼ੌਕ ਨੇ
ਆਪਣਾ ਰਾਹ
ਬਦਲਦਿਆਂ
ਹੁਣ  
ਚਿੱਟਾ,
ਸਮੈਕ
ਤੇ ਹੈਰੋਇਨ
 ਨਿਗਲਣ ਦੇ ਨਾਲ ਨਾਲ
ਬੁਲਟ ਦੇ ਪਟਾਕੇ
ਪਾਉਣ ਤੋਂ
ਵੱਧਦਿਆਂ, ਵੱਧਦਿਆਂ
ਏ. ਕੇ. 47
ਨੂੰ ਪਾਰ ਕਰਦਿਆਂ,
 ਏ. ਐਨ.94
ਦਾ ਅੰਕੜਾ
ਛੂਹਣ ਵਲ
 ਕਰ ਲਿਆ ਹੈ!
ਬਸ-
ਦਿਲ ਨੂੰ
ਝੋਰਾ ਜਿਹਾ
ਖਾਈ ਜਾਂਦੈ
ਕਿ-
ਸ਼ੌਕ  ਵਿਕਾਸ
ਦੀਆਂ
ਪੁਲਾਘਾਂ
 ਪੁੱਟਦਾ ਪੁੱਟਦਾ
 ਕਿਤੇ
 ਤੋਪਾਂ ਦੇ ਗੋਲਿਆਂ
ਦੀਆਂ ਲਾਟਾਂ
ਤੱਕ ਨਾ
ਅੱਪੜ ਜਾਵੇ!
- ਸੁਖਦੇਵ ਸਲੇਮਪੁਰੀ
09780620233
2 ਜੂਨ, 2022

ਮਿਰਜ਼ਾ ਗ਼ੁਲਾਮ ਅਹਿਮਦ ਦੇ ਦੇਹਾਂਤ ‘ਤੇ ਵਿਸ਼ੇਸ – 26 ਮਈ 1908 

ਮਿਰਜ਼ਾ ਗ਼ੁਲਾਮ ਅਹਿਮਦ ਦਾ ਜਨਮ 13 ਫਰਵਰੀ 1835 ਨੂੰ ਹੋਇਆ। ਮਿਰਜ਼ਾ ਗੁਲਾਮ ਅਹਿਮਦ ਦੇ ਮਾਤਾ ਦਾ ਨਾਂ ਚਿਰਾਗ ਬੀਬੀ ਮਾਂ ਅਤੇ ਪਿਤਾ ਦਾ ਨਾਂ ਮਿਰਜਾ ਗੁਲਾਮ ਮੁਰਤਜਾ ਸੀ । ਮਿਰਜ਼ਾ ਗ਼ਾਲਬ ਇੱਕ ਅਮੀਰ ਮੁਗਲ ਪਰਿਵਾਰ ਵਿੱਚ ਪੈਦਾ ਹੋਏ। ਉਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਵਿੱਚ ਪੈਦਾ ਹੋਇਆ ਸੀ। ਉਸਨੇ ਕੁਰਾਨ ਦਾ ਅਰਬੀ ਪਾਠ ਪੜ੍ਹਨਾ ਸਿੱਖਿਆ ਅਤੇ ਫਾਜ਼ਿਲ-ਇ-ਇਲਾਹੀ ਨਾਮਕ ਅਧਿਆਪਕ ਤੋਂ ਮੂਲ ਅਰਬੀ ਵਿਆਕਰਣ ਅਤੇ ਫ਼ਾਰਸੀ ਭਾਸ਼ਾ ਦਾ ਅਧਿਐਨ ਕੀਤਾ। ਉਸਦਾ ਵਿਆਹ ਹੁਰਮਤ ਬੀਬੀ ਤੇ ਨੁਸਰਤ ਜਗਾਂ ਬੇਗਮ ਨਾਲ ਹੋਇਆ। 10 ਸਾਲ ਦੀ ਉਮਰ ਵਿੱਚ, ਉਸਨੇ ਫਜ਼ਲ ਅਹਿਮਦ ਨਾਮ ਦੇ ਇੱਕ ਅਧਿਆਪਕ ਤੋਂ ਸਿੱਖਿਆ। ਫਿਰ 17 ਜਾਂ 18 ਸਾਲ ਦੀ ਉਮਰ ਵਿੱਚ ਉਸਨੇ ਗੁਲ ਅਲੀ ਸ਼ਾਹ ਨਾਮ ਦੇ ਇੱਕ ਅਧਿਆਪਕ ਤੋਂ ਸਿੱਖਿਆ।ਇਸ ਤੋਂ ਇਲਾਵਾ, ਉਸਨੇ ਆਪਣੇ ਪਿਤਾ, ਮਿਰਜ਼ਾ ਗੁਲਾਮ ਮੁਰਤਜ਼ਾ, ਜੋ ਕਿ ਇੱਕ ਡਾਕਟਰ ਸਨ, ਤੋਂ ਦਵਾਈ ਬਾਰੇ ਕੁਝ ਰਚਨਾਵਾਂ ਦਾ ਅਧਿਐਨ ਵੀ ਕੀਤਾ। ਗੁਲਾਮ ਅਹਿਮਦ ਇਸਲਾਮ ਲਈ ਇੱਕ ਲੇਖਕ ਅਤੇ ਬਹਿਸ ਕਰਨ ਵਾਲੇ ਵਜੋਂ ਉਭਰਿਆ। ਜਦੋਂ ਉਹ ਚਾਲੀ ਸਾਲਾਂ ਦਾ ਸੀ, ਤਾਂ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਸਮੇਂ ਦੇ ਆਸਪਾਸ ਉਸਨੂੰ ਯਕੀਨ ਹੋ ਗਿਆ ਕਿ ਰੱਬ ਨੇ ਉਸਦੇ ਨਾਲ ਸੰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। 1889 ਵਿੱਚ, ਉਸਨੇ ਲੁਧਿਆਣਾ ਵਿੱਚ ਆਪਣੇ ਚਾਲੀ ਸਮਰਥਕਾਂ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ।
1859 ਈ ਵਿੱਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਹਿਮਦੀਆ ਲਹਿਰ ਦੀ ਨੀਂਹ ਰੱਖੀ। ਉਸਦੇ ਪੈਰੋਕਾਰਾਂ ਨੂੰ ਅਹਿਮਦੀਏ ਕਿਹਾ ਜਾਂਦਾ ਹੈ।ਮਿਰਜ਼ਾ ਗੁਲਾਮ ਅਹਿਮਦ ਨੇ 1890 ਈ ਤੱਕ ਆਪਣੇ ਅਨੁਯਾਈ ਬਣਾਉਣੇ ਸ਼ੁਰੂ ਕਰ ਦਿੱਤੇ ਸੀ। 1900 ਦੇ ਲਗਭਗ ਉਹਨਾਂ ਨੇ ਆਪਣੇ ਆਪ ਨੂੰ ਪੈਗੰਬਰ ਅਖਵਾਉਣਾ ਅਰੰਭ ਕਰ ਦਿੱਤਾ ਸੀ। ਉਸਨੇ ਇਸਲਾਮ ਦੇ ਸ਼ਾਂਤਮਈ ਪ੍ਰਚਾਰ ਦੀ ਵਕਾਲਤ ਕੀਤੀ ਅਤੇ ਮੌਜੂਦਾ ਦੌਰ ਵਿੱਚ ਮੌਜੂਦਾ ਹਾਲਾਤਾਂ ਵਿੱਚ ਫੌਜੀ ਜਹਾਦ ਦੀ ਇਜਾਜ਼ਤ ਦੇਣ ਦੇ ਵਿਰੁੱਧ ਜ਼ੋਰਦਾਰ ਦਲੀਲ ਦਿੱਤੀ।ਆਪਣੀ ਮੌਤ ਦੇ ਸਮੇਂ ਤੱਕ, ਉਸਨੇ ਲਗਭਗ 400,000 ਅਨੁਯਾਈਆਂ ਨੂੰ ਇਕੱਠਾ ਕਰ ਲਿਆ ਸੀ, ਖਾਸ ਤੌਰ 'ਤੇ ਸੰਯੁਕਤ ਪ੍ਰਾਂਤਾਂ, ਪੰਜਾਬ ਅਤੇ ਸਿੰਧ ਅਤੇ ਇੱਕ ਕਾਰਜਕਾਰੀ ਸੰਸਥਾ ਦੇ ਨਾਲ ਇੱਕ ਗਤੀਸ਼ੀਲ ਧਾਰਮਿਕ ਸੰਸਥਾ ਦਾ ਨਿਰਮਾਣ ਕੀਤਾ ਗਿਆ ਸੀ। ਆਪਣੀ ਪ੍ਰਿੰਟਿੰਗ ਪ੍ਰੈਸ ਲਗਾਲਈ ਸੀ ।ਉਹ ਕੁਰਾਨ ਨੂੰ ਬਹੁਤ ਮਹੱਤਵ ਦਿੰਦੇ ਸੀ। ਇਸਲਾਮ ਧਰਮ ਨੂੰ ਸਭ ਤੋਂ ਉੱਪਰ ਮੰਨਦੇ ਸਨ ।ਉਹਨਾਂ ਨੇ ਆਪਸੀ ਭਾਈਚਾਰੇ ਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ। ਉਂਹਨਾਂ ਨੂੰ ਕੁਰਾਨ ਦੇ ਉਪਦੇਸ਼ ‘ਤੇ ਚੱਲਣ ਲਈ ਕਿਹਾ ਸੀ।ਉਹ ਹਿੰਦੂਆਂ ਵਿਰੁੱਧ ਜ਼ਿਹਾਦ ਦੇ ਪੱਖ ਵਿੱਚ ਨਹੀਂ ਸੀ। ਉਹਨਾਂ ਨੇ ਕਈ ਸਕੂਲਾਂ ਤੇ ਕਾਲਜਾਂ ਦੀ ਸਥਾਪਨਾ ਕੀਤੀ। ਇਹਨਾਂ ਵਿੱਚ ਧਾਰਮਿਕ ਸਿੱਖਿਆ ਦੇ ਨਾਲ਼ ਨਾਲ਼ ਪੱਛਮੀ ਸਿੱਖਿਆ ਵੀ ਦਿੱਤੀ ਜਾਂਦੀ ਸੀ।26 ਮਈ 1908 ਮਿਰਜ਼ਾ ਗੁਲਾਮ ਅਹਿਮਦ ਦੀ ਮੌਤ ਹੋ ਗਈ ਸੀ ।ਉਸ ਤੋਂ ਬਾਅਦ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ।ਅਹਿਮਦੀਆ ਲੋਕ ਮਿਰਜ਼ਾ ਗੁਲਾਮ ਅਹਿਮਦ ਨੂੰ ਪੈਗ਼ੰਬਰ ਮੰਨਦੇ ਸਨ। ਇਸ ਲਈ ਉਹ ਮੁਸਲਮਾਨਾਂ ਵਿੱਚ ਇੱਕ ਵੱਖਰੀ ਸੰਪਰਦਾਇ ਬਣ ਗਏ। ਅਹਿਮਦੀਆ ਲਹਿਰ ਨੇ ਇਸਲਾਮ ਦਾ ਪ੍ਰਚਾਰ ਕਰਨ ਲਈ ਅਫ਼ਰੀਕਾ ਅਮਰੀਕਾ ਅਤੇ ਯੂਰਪ ਵਿੱਚ ਆਪਣੇ ਕੇਂਦਰ ਸਥਾਪਿਤ ਕੀਤੇ। ਉਸਦੀ ਮੌਤ ਤੋਂ ਬਾਅਦ ਉਸਦੇ ਨਜ਼ਦੀਕੀ ਸਾਥੀ ਹਕੀਮ ਨੂਰ-ਉਦ-ਦੀਨ ਨੂੰ ਉਸਦਾ ਸਰਪ੍ਰਸਤ ਸਥਾਪਿਤ ਕੀਤਾ ਗਿਆ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ

 

ਕਰਜੇ ਤੋ ਤੰਗ ਹੋ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਖਤਮ

ਹਠੂਰ,2,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਦੇ ਨੌਜਵਾਨ ਵੱਲੋ ਕਰਜੇ ਤੋ ਤੰਗ ਹੋ ਕੇ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਉਰਫ ਲਾਡੀ (34)ਪੁੱਤਰ ਬਲਵਿੰਦਰ ਸਿੰਘ ਦਾ ਸਾਲ 2016 ਵਿਚ ਵਿਆਹ ਹੋਇਆ ਸੀ ਜਿਸ ਦੀ ਪਤਨੀ ਨਿਊਜੀਲੈਡ ਵਿਚ ਰਹਿ ਰਹੀ ਹੈ ਅਤੇ ਵਿਆਹ ਤੋ ਬਾਅਦ ਕਰਨਪ੍ਰੀਤ ਸਿੰਘ ਨੇ ਨਿਊਜੀਲੈਡ ਜਾਣ ਲਈ ਕਈ ਵਾਰ ਕਰਜਾ ਚੁੱਕ ਕੇ ਫਾਇਲ ਲਾਈ ਪਰ ਹਰ ਵਾਰ ਫਾਇਲ ਰੱਦ ਹੁੰਦੀ ਰਹੀ ਜਿਸ ਕਰਕੇ ਉਹ ਵਿਦੇਸ ਨਾ ਜਾ ਸਕਿਆ ਅਤੇ ਬੀਤੀ ਹਾੜੀ ਦੀ ਫਸਲ ਵਿਚੋ ਵੀ ਵੱਡਾ ਘਾਟਾ ਪੈ ਗਿਆ।ਉਸ ਦੇ ਸਿਰ 6 ਲੱਖ ਰੁਪਏ ਦਾ ਕਰਜਾ ਹੋ ਗਿਆ ਅਤੇ ਉਹ ਪ੍ਰੇਸਾਨ ਰਹਿਣ ਲੱਗ ਗਿਆ ਤਾਂ ਬੁੱਧਵਾਰ ਨੂੰ ਆਪਣੇ ਖੇਤ ਜਾ ਕੇ ਕੀਟ ਨਾਸਕ ਦਵਾਈ ਪੀ ਲਈ, ਕਰਨਪ੍ਰੀਤ ਸਿੰਘ ਨੂੰ ਪਰਿਵਾਰਕ ਮੈਬਰਾ ਨੇ ਸਰਕਾਰੀ ਹਸਪਤਾਲ ਜਗਰਾਓ ਵਿਖੇ ਇਲਾਜ ਲਈ ਲਿਆਦਾ ਤਾਂ ਉਸ ਦੀ ਮੌਤ ਹੋ ਗਈ।ਇਸ ਸਬੰਧੀ ਜਦੋ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸੂਲਪੁਰ (ਮੱਲ੍ਹਾ) ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ ਦਾ ਪੋਸਟਮਾਰਟਮ  ਕਰਕੇ ਵਾਰਸਾ ਹਵਾਲੇ ਕਰ ਦਿੱਤੀ ਹੈ।ਇਸ ਮੌਕੇ ਗ੍ਰਾਮ ਪੰਚਾਇਤ ਰਸੂਲਪੁਰ ਅਤੇ ਪਿੰਡ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਕਰਨਪ੍ਰੀਤ ਸਿੰਘ ਦਾ ਕਰਜਾ ਮਾਫ ਕਰਕੇ ਯੋਗ ਸਹਾਇਤਾ ਕੀਤੀ ਜਾਵੇ।

ਨਿਵੇਸਕ ਸਿੱਖਿਆ ਜਾਗਰੂਕਤਾ ਅਤੇ ਸੁਰੱਖਿਆ ਬਾਰੇ 3 ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਸੰਗਰੂਰ - -(ਡਾ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ ) -ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਿਤੀ 1 ਜੂਨ 2022 ਤੋਂ 3 ਜੂਨ 2022 ਤੱਕ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 80 ਦੇ ਕਰੀਬ ਨੌਜਵਾਨਾਂ ਨੂੰ ਨਿਵੇਸਕ ਸਿੱਖਿਆ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਜਾਵੇਗਾ।ਇਸ ਪ੍ਰੋਗਰਾਮ ਦਾ ਆਯੋਜਨ ਜਿਲਾ ਯੂਥ ਅਫ਼ਸਰ ਸ਼੍ਰੀਮਾਨ ਸਰਬਜੀਤ ਸਿੰਘ, ਅਕਾਊਂਟਸ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਸ਼੍ਰੀਮਤੀ ਅਮਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸਰਦਾਰ ਜਸਵੰਤ ਸਿੰਘ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਸਾਮਲ ਹੋਏ ਜਿੰਨਾਂ ਨੇ ਨਹਿਰੂ ਯੁਵਾ ਕੇਂਦਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਨੌਜਵਾਨਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ। ਇਸ ਪ੍ਰੋਗਰਾਮ ਵਿੱਚ ਬਤੌਰ ਬੁਲਾਰੇ ਸ਼੍ਰੀਮਤੀ ਪਰਮਜੀਤ ਕੌਰ ਰਿਟਾਇਰਡ ਪ੍ਰੋਫੈਸਰ ,ਸਰਦਾਰ ਜਸਪਾਲ ਸਿੰਘ ,ਪ੍ਰਿੰਸੀਪਲ ਡੀਫਾਰਮੇਸੀ ਕਾਲਜ ਮਸਤੂਆਣਾ ਸਾਹਿਬ , ਸਰਦਾਰ ਰਾਜਿੰਦਰ ਸਿੰਘ ਪ੍ਰਿੰਸੀਪਲ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਸਾਮਿਲ ਹੋਏ, ਜਿੰਨਾਂ ਨੇ ਇੱਕ- ਇੱਕ ਕਰਕੇ ਮੁੱਖ ਵਿਸੇ ਦੇ ਸੰਬੰਧ ਵਿੱਚ ਨੌਜਵਾਨਾਂ ਅੱਗੇ ਆਪਣੇ ਕੀਮਤੀ ਵਿਚਾਰ ਰੱਖੇ।

ਗ਼ਰੀਬ ਕਿਸਾਨ ਪਰਿਵਾਰ ਦਾ ਪੁੱਤ 8ਵੀਂ ਜਮਾਤ ਦੇ ਨਤੀਜਿਆਂ 'ਚ ਛਾਇਆ, ਪੰਜਾਬ ਭਰ ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ....

ਬਰਨਾਲਾ/ ਮਹਿਲ ਕਲਾਂ - 2 ਜੂਨ- (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-  ਜ਼ਿਲ੍ਹਾ ਬਰਨਾਲਾ ਦੇ ਗੁੰਮਟੀ ਦੇ ਗ਼ਰੀਬ ਕਿਸਾਨ ਪਰਿਵਾਰ ਦੇ ਮਨਪ੍ਰੀਤ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ 600 ਚੋਂ 600 ਅੰਕ ਪ੍ਰਾਪਤ ਕਰ ਕੇ ਪੰਜਾਬ ਸਭ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। 2014 'ਚ ਪਿਤਾ ਦੀ ਮੌਤ ਤੋਂ ਬਾਅਦ ਮਾਤਾ ਕਿਰਨਜੀਤ ਕੌਰ ਨੇ ਮਿਹਨਤ ਮਜ਼ਦੂਰੀ ਕਰ ਕੇ ਮਨਪ੍ਰੀਤ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਕੀਤਾ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਈ.ਏ.ਐਸ. ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਆਪਣੀ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗਾ। ਘਰ ਦੀ ਗ਼ਰੀਬੀ ਦੇ ਬਾਵਜੂਦ ਇਹ ਮੁਕਾਮ ਹਾਸਿਲ ਕਰਨਾ ਸਚਮੁੱਚ ਹੀ ਸਾਰਿਆ ਲਈ ਪ੍ਰੇਰਨਾਸ੍ਰੋਤ ਹੈ, ਮਨਪ੍ਰੀਤ ਨੇ ਇਹ ਸਾਬਤ ਕਰ ਦਿੱਤਾ ਕਿ ਕਠਿਨ ਹਾਲਾਤਾਂ 'ਚ ਵੀ ਸਖਤ ਮਿਹਨਤ ਅਤੇ ਦ੍ਰਿੜ ਹੌਸਲੇ ਨਾਲ ਮੰਜ਼ਲ ਪ੍ਰਾਪਤ ਕੀਤੀ ਜਾ ਸਕਦੀ ਹੈ।

ਸ.ਮੇਜਰ ਸਿੰਘ ਛੀਨਾਂ ਦੀ ਦਿ ਲੇਜੈਂਡ ਵੱਲੋਂ ਪੋਤੇ ਦਾ ਜਨਮਦਿਨ ਚ ਪੈਨਸ਼ਨ ਵੰਡ ਕੇ ਮਨਾਇਆ  

ਜਗਰਾਉ 2 ਜੂਨ(ਅਮਿਤਖੰਨਾ)ਆਲ ਇੰਡੀਆ ਹਿਊਮਨ ਰਾਈਟਸ ਵੱਲੋਂ 146 ਵਾਂ ਅਤੇ 147ਵਾਂ ਪੈਨਸ਼ਨ ਵੰਡ ਸਮਾਰੋਹ ਗੁਰਦੁਆਰਾ ਭਜਨਗੜ੍ਹ ਸਾਹਿਬ ਸਾਹਿਬ ਵਿਖੇ ਕਰਵਾਇਆ ਇਸ ਸਮਾਗਮ ਦੇ ਮੁੱਖ ਮੁਹਿੰਮ ਸਰਦਾਰ ਮੇਜਰ ਸਿੰਘ ਛੀਨਾ ਨੇ ਆਪਣੇ ਪੋਤੇ ਕੰਵਰਪਾਲ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ  25 ਬਜ਼ੁਰਗਾਂ ਨੂੰ 2 ਮਹੀਨੇ  ਮਈ ਅਤੇ ਜੂਨ ਦੀ ਪੈਨਸ਼ਨ ਵੰਡੀ ਅਤੇ ਹੋਰ ਵੀ ਪ੍ਰਾਜੈਕਟ ਵਿੱਚ ਯੋਗਦਾਨ ਦੇਣ ਦਾ ਵਾਅਦਾ ਕੀਤਾ  ਅਤੇ ਸ੍ਰੀ ਡੀ ਕੇ ਸ਼ਰਮਾ ਐਮ ਡੀ ਸ਼ਿਵਾਲਿਕ ਸਕੂਲ ਵੱਲੋਂ ਜੁਲਾਈ ਮਹੀਨੇ ਦੀ ਪੈਨਸ਼ਨ ਆਪਣੀ ਬੇਟੀ ਦੀ ਯਾਦ ਵਿਚ ਦੇਣ ਦੀ  ਅਨਾਊਂਸਮੈਂਟ ਕੀਤੀ ਹਿਊਮਨ ਰਾਈਟ ਟੀਮ ਦੇ ਪ੍ਰਧਾਨ ਮਜਿੰਦਰਪਾਲ ਸਿੰਘ ਹਨੀ, ਰਾਕੇਸ਼  ਮੈਣੀ ,ਰਾਜਨ ਬਾਂਸਲ, ਪੈਟਰਨ ਵਿਨੋਦ ਬਾਂਸਲ, ਰਜਨੀਸ਼ਪਾਲ ਸਿੰਘ, ਜਸਪਾਲ ਸਿੰਘ ਚਾਹਲ, ਵਿੱਕੀ ਔਲਖ ,ਮਨਮੋਹਨ ਸਿੰਘ, ਡੀ ਕੇ ਸ਼ਰਮਾ, ਆਯੂਸ਼ ਮੈਣੀ ,ਜਗਰੂਪ ਸਿੰਘ ਆਦਿ ਮੈਂਬਰਾਂ ਨੇ ਮੇਜਰ ਸਿੰਘ ਛੀਨਾਂ ਅਤੇ ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਛੀਨਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਰਦਾਰ ਕੰਵਰਪਾਲ ਸਿੰਘ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ

ਡਾ ਕੁਲਵੰਤ ਸਿੰਘ ਧਾਲੀਵਾਲ ਸਿੱਧੂ ਮੂਸੇਵਾਲ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਲਈ ਪੁੱਜੇ  

ਮਾਨਸਾ, 02 ਜੂਨ (ਗੁਰਸੇਵਕ ਸੋਹੀ / ਸੁਖਵਿੰਦਰ ਬਾਪਰਾ) ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਅੱਜ ਉਚੇਚੇ ਤੌਰ ਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਅਫ਼ਸੋਸ ਕਰਨ  ਪਿੰਡ ਮੂਸੇਵਾਲ ਪਹੁੰਚੇ  । ਉਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਿੱਧੂ ਮੂਸੇਵਾਲੇ ਦੀ ਮੌਤ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਅੱਜ ਸਮੁੱਚੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਆਖਿਆ ਓ ਪੰਜਾਬੀਓ ਅੱਜ ਇਕ ਆਪਣੀ ਕੌਮ ਦਾ ਹੀਰਾ ਆਪਾ ਗੁਆ ਲਿਆ ਦੇਖੋ ਇਸ ਮਾਂ ਬਾਪ ਦੇ ਵੱਲ ਜਿਨ੍ਹਾਂ ਦੁਨੀਆਂ ਦੇ ਸਾਰੇ ਦੁੱਖ ਆਵਦੀ ਝੋਲੀ ਵਿੱਚ ਪੁਆ ਆਪਣੇ ਪੁੱਤ ਨੂੰ ਆਪਣੇ ਹੱਥੀਂ ਇਸ ਸੰਸਾਰ ਤੋਂ  ਅਲਵਿਦਾ ਕਰ ਦਿੱਤਾ ਅਤੇ ਫਿਰ ਵੀ ਮੰਗ ਕੀਤੀ ਤੁਹਾਤੋਂ ਕੇ ਤਿਆਗੋ ਇਹ ਰਸਤੇ ਮਾਰ ਧਾੜ ਦੇ ਰਸਤਿਆਂ ਨੂੰ ਤਿਆਗੋ ਕਿੱਡਾ ਵੱਡਾ ਹਿਰਦਾ ਇਸ ਮਾਂ ਬਾਪ ਦਾ ਜ਼ਰਾ ਝਾਤੀ ਮਾਰੋ । ਅੱਜ ਸਾਡੇ ਸਭ ਲਈ ਇਹ ਬਜ਼ੁਰਗ ਮਾਂ ਬਾਪ ਦੇ ਬੋਲ ਵੱਡੇ ਸਵਾਲ ਛੱਡਦੇ ਹਨ ਆਓ ਸਾਰੇ ਇਕੱਠੇ ਹੋਈਏ ਇਸ ਤਰ੍ਹਾਂ ਦੀਅਾਂ ਰੰਜਿਸ਼ਬਾਜ਼ੀ ਨੂੰ ਭੁੱਲ ਕੇ  ਸਿੱਧੂ ਮੂਸੇ ਵਾਲੇ ਦੀ ਮੌਤ  ਤੋਂ ਹੀ ਸਬਕ ਸਿੱਖ ਲਈਏ ਕੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਰਲਡ ਕੈਂਸਰ ਕੇਅਰ ਦੇ ਨਾਲ ਸਿੱਧੂ ਮੂਸੇਵਾਲੇ ਦਾ ਇਕ ਬੜਾ ਨੇੜਲਾ ਰਿਸ਼ਤਾ ਸੀ ਕੈਂਪਾਂ ਵਿੱਚ ਹਾਜ਼ਰੀ ਲਾਉਣੀ  ਅਤੇ ਵਰਲਡ ਕੈਂਸਰ ਕੇਅਰ ਦੇ ਕੈਂਪ ਆਪਣੇ ਹੱਥੀਂ ਲਗਾਉਣੇ ਇਸ ਵਿਛੜ ਚੁੱਕੀ ਰੂਹ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਸੀ । ਇਸ ਸਮੇਂ ਡਾ  ਕੁਲਵੰਤ ਸਿੰਘ ਧਾਲੀਵਾਲ ਨਾਲ ਸੁਖਦੀਪ ਸਿੰਘ ਸਿੱਧੂ ਸਮਾਜ ਸੇਵੀ ਵੀ ਹਾਜ਼ਰ ਸਨ ।  

ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਸਰਕਾਰੀ ਮਿਡਲ ਸਕੂਲ ਅਮੀਰ ਖਾਸ ਵਿੱਚ ਦੇਸ਼ ਭਗਤੀ ਦੇ ਗੀਤ ਮੁਕਾਬਲੇ ਕਰਵਾਏ  

ਫ਼ਾਜ਼ਿਲਕਾ  01 ਜੂਨ (ਰਣਜੀਤ ਸਿੱਧਵਾਂ) :
ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਸਰਕਾਰੀ ਮਿਡਲ ਸਕੂਲ ਅਮੀਰ ਖਾਸ ਵਿੱਚ ਦੇਸ਼ ਭਗਤੀ ਦੇ ਗੀਤ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਗੀਤ ਮੁਕਾਬਲੇ ਰਜਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਪ੍ਰਿੰਸੀਪਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ  ਪਹਿਲਾ ਸਥਾਨ ਸਿਮਰਨ ਜਮਾਤ ਛੇਵੀਂ, ਦੂਜਾ ਸਥਾਨ ਨਿਸ਼ਾ ਰਾਣੀ ਜਮਾਤ ਛੇਵੀਂ, ਕਸਕ ਬਜਾਜ ਤੀਜਾ ਸਥਾਨ ਅੱਠਵੀਂ ਜਮਾਤ ਨੇ ਹਾਸਿਲ ਕੀਤਾ।

ਵਿਧਾਇਕ ਗੋਲਡੀ ਕੰਬੋਜ ਨੇ ਨਿਜ਼ਾਮਵਾਹ ਡਿਸਟ੍ਰੀਬਿਊਟਰੀ ਨਹਿਰ ਉਤੇ ਮਾਰਿਆ ਛਾਪਾ

ਵਿਧਾਇਕ ਨੇ ਨਹਿਰੀ ਪੱਟੀ ਉੱਤੇ ਮੋਟਰਸਾਈਕਲ ਦੇ ਮਗਰ ਬੈਠ ਕੇ ਸਾਰੀ ਨਹਿਰ ਦੀ ਖ਼ੁਦ ਕੀਤੀ ਚੈਕਿੰਗ

 ਨਜਾਇਜ਼ ਮੋਘੇ ਅਤੇ ਪਾਈਪਾਂ ਲਗਾਉਣ ਵਾਲਿਆਂ 'ਤੇ ਹੋਵੇਗੀ ਕਾਰਵਾਈ

ਜਲਾਲਾਬਾਦ/ਮੰਡੀ ਘੁਬਾਇਆ, 1 ਜੂਨ  (ਰਣਜੀਤ ਸਿੱਧਵਾਂ) :  ਜਲਾਲਾਬਾਦ ਦੇ ਅਨੇਕਾਂ ਪਿੰਡਾਂ ਵਿੱਚ ਟੇਲਾਂ ਉੱਤੇ ਪਾਣੀ ਨਾ ਪਹੁੰਚਣ ਤੋਂ ਨਿਰਾਸ਼ ਲੋਕਾਂ ਵੱਲੋਂ ਲਗਾਤਾਰ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੂੰ ਸ਼ਿਕਾਇਤ ਕੀਤੀ ਜਾ ਰਹੀ ਸੀ, ਜਿਸ ਉਤੇ ਕਾਰਵਾਈ ਕਰਦਿਆਂ ਅੱਜ ਜਗਦੀਪ ਕੰਬੋਜ ਗੋਲਡੀ ਵਿਧਾਇਕ ਨੇ ਖ਼ੁਦ ਨਿਜ਼ਾਮ ਵਾਹ ਡਿਸਟਰੀਬਿਊਟਰ ਉਤੇ ਛਾਪਾ ਮਾਰਿਆ ਅਤੇ ਅਫ਼ਸਰਾਂ ਨੂੰ ਨਾਲ ਲੈ ਕੇ ਅਨੇਕਾਂ ਨਾਜਾਇਜ਼ ਚਲਦੇ ਮੋਘਿਆਂ ਅਤੇ ਪਾਈਪਾਂ ਉੱਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਨੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਨਹਿਰ ਦੀ ਪਟੜੀ ਉੱਤੇ ਚੱਲ ਕੇ ਸਾਰੀ ਨਹਿਰ ਦੀ ਖੁਦ ਚੈਕਿੰਗ ਕੀਤੀ।ਵਿਧਾਇਕ ਜਗਦੀਪ ਕੰਬੋਜ ਗੋਲਡੀ ਨਹਿਰ ਦੀ ਚੈਕਿੰਗ ਕਰਨ ਪਹੁੰਚੇ ਤਾਂ ਆਸਪਾਸ ਪਾਣੀ ਚੋਰੀ ਕਰਨ ਵਾਲਿਆਂ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਦੀਪ ਕੰਬੋਜ ਗੋਲਡੀ ਵਿਧਾਇਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਏਨੀ ਜ਼ਿਆਦਾ ਹਨੇਰਗਰਦੀ ਨਹਿਰੀ ਪਾਣੀ ਨੂੰ ਲੈ ਕੇ ਹੁੰਦੀ ਰਹੀ ਹੈ ਜੋ ਕਿ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਅੱਜ ਦੀ ਚੈਕਿੰਗ ਵਿੱਚ ਜੋ ਵੇਖਿਆ ਗਿਆ ਹੈ ਕਿ ਅਨੇਕਾਂ ਹੀ ਲੋਕਾਂ ਨੇ ਵੱਡੇ ਵੱਡੇ ਮੋਘੇ ਅਤੇ ਪਾਈਪਾਂ ਲਗਾ ਕੇ ਨਹਿਰੀ ਪਾਣੀ ਨੂੰ ਚੋਰੀ ਕਰਨ ਦਾ ਪ੍ਰਬੰਧ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਦਾ ਢੰਗ ਕਈ ਜਗ੍ਹਾ ਤੇ ਏਨਾ ਆਧੁਨਿਕ ਅਤੇ ਪੱਕਾ ਸੀ ਕਿ ਜਿਵੇਂ ਇਨ੍ਹਾਂ ਨੂੰ ਕਦੇ ਕਿਸੇ ਦਾ ਡਰ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਅਤੇ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਇਸ ਵਾਰ ਅਸੀਂ ਟੇਲਾਂ ਉਤੇ ਪੈਂਦੀਆਂ ਜ਼ਮੀਨਾਂ ਨੂੰ ਹਰ ਹਾਲਤ ਵਿੱਚ ਨਹਿਰੀ ਪਾਣੀ ਪਹੁੰਚਾ ਕੇ ਰਹਾਂਗੇ ਭਾਵੇਂ ਉਸਦੇ ਲਈ ਮੈਨੂੰ ਜਿੰਨੀ ਵਾਰ ਮਰਜ਼ੀ ਇਸ ਨਹਿਰ ਉਪਰ ਖੁਦ ਆ ਕੇ ਚੈਕਿੰਗ ਕਰਨੀ ਪਵੇ।ਉਨ੍ਹਾਂ ਇਹ ਵੀ ਦੱਸਿਆ ਕਿ ਫੜੇ ਗਏ ਸਾਰੇ ਹੀ ਮੋਘੇ ਅਤੇ ਪਾਈਪਾਂ ਦੇ ਮਾਲਕਾਂ ਉੱਪਰ ਕਾਰਵਾਈ ਕੀਤੀ ਜਾਵੇਗੀ ਅਤੇ ਪਰਚੇ ਦਰਜ ਕਰਵਾਏ ਜਾਣਗੇ।

ਸਰਕਾਰੀ ਵਿਭਾਗ ਜਿੰਮੇਵਾਰੀ ਨਾਲ ਆਪਣੇ ਕੇਸਾਂ ਦੀ ਪੈਰਵਾਈ ਕਰਨ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਡਿਸਪਿਊਟ ਰੈਜ਼ੋਲਿਊਸ਼ਨ ਐਂਡ ਲਿਟੀਗੇਸ਼ਨ ਨਾਲ ਸਬੰਧਿਤ ਕੋਰਟ ਕੇਸਾਂ ਦੀ ਤਿਮਾਹੀ ਮੀਟਿੰਗ

ਫਾਜ਼ਿਲਕਾ 1 ਜੂਨ 2022 (ਰਣਜੀਤ ਸਿੱਧਵਾਂ) :  ਡਿਪਟੀ ਕਮਿਸ਼ਨਰ ਸ੍ਰੀ. ਹਿਮਾਂਸ਼ੂ ਅਗਰਵਾਲ ਵੱਲੋਂ ਬੁੱਧਵਾਰ ਨੂੰ ਪੰਜਾਬ ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੰਜਾਬ ਡਿਸਪਿਊਟ ਰੈਜ਼ੋਲਿਊਸ਼ਨ ਐਂਡ ਲਿਟੀਗੇਸ਼ਨ ਨਾਲ ਸਬੰਧਿਤ ਕੋਰਟ ਕੇਸਾਂ ਦੀ ਤਿਮਾਹੀ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਵਿਭਾਗੀ ਅਧਿਕਾਰੀਆਂ ਤੋਂ ਉਨ੍ਹਾਂ ਦੇ ਪੈਂਡਿੰਗ ਪਏ ਕੇਸਾਂ ਦੀ ਜਾਣਕਾਰੀ ਲਈ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐੱਸ.ਡੀ.ਐੱਮ ਰਵਿੰਦਰ ਸਿੰਘ ਅਰੋੜਾ ਅਤੇ ਜ਼ਿਲ੍ਹਾ ਅਟਾਰਨੀ ਫਾਜ਼ਿਲਕਾ ਵੀ ਹਾਜ਼ਰ ਸਨ।ਡਿਪਟੀ ਕਮਿਸ਼ਨਰ ਵੱਲੋਂ ਵਿਭਾਗਾਂ ਦੇ ਕੋਰਟ ਕੇਸਾਂ ਦੀ ਸੂਚਨਾਂ ਅਤੇ ਕੇਸਾਂ ਦਾ ਜਵਾਬਦਾਵਾਂ ਦਾਖਲ ਸਮੇਂ ਸਿਰ ਹੋਇਆ ਹੈ ਜਾਂ ਨਹੀਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਕੋਰਟ ਕੇਸਾਂ ਸਬੰਧੀ ਵਿਭਾਗੀ ਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਮੁਸ਼ਕਲਾਂ ਦੇ ਹੱਲ ਵੀ ਦੱਸੇ। ਉਨ੍ਹਾਂ ਕੇਸਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਅਤੇ ਖਾਸ ਕਰਕੇ ਜ਼ਿਲ੍ਹਾ ਪੱਧਰ ਦੀਆਂ ਅਦਾਲਤਾਂ ਵਿੱਚ ਲੰਬਿਤ ਪੁਰਾਣੇ ਕੇਸਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਜਿੰਨਾਂ ਕੇਸਾਂ ਵਿੱਚ ਸਰਕਾਰ ਨੂੰ ਧਿਰ ਬਣਾਇਆ ਜਾਂਦਾ ਹੈ ਉਨ੍ਹਾਂ ਦੀ ਪੈਰਵਾਈ ਸਹੀ ਤਰੀਕੇ ਨਾਲ ਕੀਤੀ ਜਾਵੇ ਅਤੇ ਕੋਰਟ ਵਿੱਚ ਜਵਾਬ ਦਾਅਵੇ ਸਮੇਂ ਸਿਰ ਵੈਟ ਕਰਵਾ ਕੇ ਦਾਖਲ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਬਕਾਇਆ ਕੇਸਾਂ ਦੀ ਹਰ ਤਿਮਾਹੀ ਸਮੀਖਿਆ ਹੋਵੇਗੀ ਤਾਂ ਜੋ ਇੰਨਾਂ ਕੇਸਾਂ ਵਿੱਚ ਸਰਕਾਰ ਦਾ ਪੱਖ ਸਹੀ ਤਰੀਕੇ ਨਾਲ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਜ਼ਿਲ੍ਹਾ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ । ਜਿਸ ਵਿੱਚ ਡਿਪਟੀ ਕਮਿਸ਼ਨਰ, ਜ਼ਿਲ੍ਹਾ ਅਟਾਰਨੀ ਅਤੇ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵਿਭਾਗਾਂ ਦੇ ਨੋਡਲ ਅਫ਼ਸਰ ਪੈਂਡਿੰਗ ਪਏ ਕੋਰਟ ਕੇਸਾਂ ਦੀ ਸੂਚਨਾ (ਰਿਪੋਰਟ) ਤਿਆਰ ਕਰਕੇ ਜ਼ਿਲ੍ਹਾ ਅਟਾਰਨੀ ਅਤੇ ਲਿਟੀਗੇਸ਼ਨ ਬ੍ਰਾਂਚ ਨੂੰ ਭੇਜੇ ਤਾਂ ਜੋ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਉਪਰੰਤ ਕੇਸ ਨਿਪਟਾਏ ਜਾ ਸਕਣ।

 ਸਬ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਸੈਵੀ ਸੰਧੂ ਦਾ ਸਨਮਾਨ

ਹਠੂਰ,1,ਜੂਨ-(ਕੌਸ਼ਲ ਮੱਲ੍ਹਾ)-ਬੀਤੇ ਦਿਨੀਂ ਕਰਨਾਟਕਾ ਦੇ ਸ਼ਹਿਰ ਬਲਾਰੀ ਵਿਖੇ ਹੋਈ ਸਬ-ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ 5ਜੈਬ ਬਾਕਸਿੰਗ ਅਕੈਡਮੀ, ਚਕਰ ਦੀ ਸੈਵੀ ਸੰਧੂ ਨੇ ਸ਼ਾਨਦਾਰ  ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ।ਪਿੰਡ ਵਾਪਸੀ ਉੱਤੇ ਸੈਵੀ ਸੰਧੂ ਅਤੇ ਸਾਥੀ ਖਿਡਾਰਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੀ ਇਸ ਚੈਂਪੀਅਨਸ਼ਿਪ ਵਿੱਚ 5ਜੈਬ ਬਾਕਸਿੰਗ ਅਕੈਡਮੀ ਦੀਆਂ ਤਿੰਨ ਮੱੁਕੇਬਾਜ਼ਾਂ ਨੇ ਭਾਗ ਲਿਆ।ਸੁਖਮਨਦੀਪ ਕੌਰ (42-44 ਕਿਲੋ ਵਰਗ) ਅਤੇ ਸਿਮਰਨਜੀਤ ਕੌਰ (44-46 ਕਿਲੋ ਵਰਗ) ਪ੍ਰੀ ਕੁਆਟਰ ਤੱਕ ਪਹੁੰਚੀਆਂ।ਸਵਰੀਤ ਕੌਰ 'ਸੈਵੀ ਸੰਧੂ' ਨੇ 50-52 ਕਿਲੋ ਵਰਗ ਵਿੱਚ ਤਾਮਿਲਨਾਡੂ, ਤੇਲੰਗਾਨਾ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਮੱੁਕੇਬਾਜ਼ਾਂ ਨੂੰ ਹਰਾਉਂਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ।ਇਨ੍ਹਾਂ ਖਿਡਾਰਣਾਂ ਦਾ ਵਾਪਸ ਪਿੰਡ ਪਹੁੰਚ ਤੇ ਪਿੰਡ ਵਾਸੀਆਂ ਵੱਲੋਂ ਉਚੇਚਾ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਰੋਹ ਦੌਰਾਨ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਸਾਬਕਾ ਪੰਚ ਰੂਪ ਸਿੰਘ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਖਿਡਾਰੀਆਂ ਦਾ ਹੌਸਲਾ ਵਧਾੳੇੁਂਦਿਆਂ ਮੁਬਾਰਕਬਾਦ ਦਿੱਤੀ।ਇਸ ਮੌਕੇ ਸਰਪੰਚ ਸੁਖਦੇਵ ਸਿੰਘ ਚਕਰ ਵੱਲੋਂ ਸੈਵੀ ਸੰਧੂ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ।ਸੈਵੀ ਸੰਧੂ ਨੇ ਪਹਿਲੀ ਵਾਰ ਨੈਸ਼ਨਲ ਖੇਡਣ ਸੰਬੰਧੀ ਖਿਡਾਰੀਆਂ ਨਾਲ ਤਜਰਬੇ ਸਾਂਝੇ ਕੀਤੇ ਅਤੇ ਆਪਣਾ ਤਗ਼ਮਾ ਉੱਘੇ ਸਮਾਜ ਸੇਵੀ ਅਜਮੇਰ ਸਿੰਘ ਸਿੱਧੂ ਨੂੰ ਸਮਰਪਿਤ ਕੀਤਾ।ਇਸ ਮੌਕੇ 5ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਚਕਰ ਵਿੱਚ ਵਧੀਆ ਖੇਡ ਸਭਿਆਚਾਰ ਸਿਰਜਣ ਲਈ ਖਿਡਾਰੀਆਂ,ਬਾਕਸਿੰਗ ਕੋਚਾਂ ਮਿੱਤ ਸਿੰਘ,ਲਵਪ੍ਰੀਤ ਕੌਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਫਾੳਂੂਡਰ ਜਗਦੀਪ ਸਿੰਘ ਘੁੰੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਲਵਪ੍ਰੀਤ ਕੌਰ,ਨੰਬਰਦਾਰ ਜਗਜੀਤ ਸਿੰਘ ਮੱਲ੍ਹਾ, ਜਗਜੀਤ ਸਿੰਘ ਸਿੱਧੂ ਯੂ ਐਸ ਏ, ਦਰਸ਼ਨ ਸਿੰਘ ਸੰਧੂ, ਜਗਸੀਰ ਸਿੰਘ ਸੰਧੂ, ਚਮਕੌਰ ਸਿੰਘ ਸਿੱਧੂ, ਸੁਖਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।

ਸੰਤ ਬਾਬਾ ਅਵਤਾਰ ਸਿੰਘ ਜੀ ਦੀ 34 ਵੀਂ ਬਰਸੀ ਮਨਾਈ

ਹਠੂਰ,1,ਜੂਨ-(ਕੌਸ਼ਲ ਮੱਲ੍ਹਾ)-ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਐਵਾਰਡ ਪ੍ਰਾਪਤ ਮੈਬਰ ਰਾਜ ਸਭਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦੇ ਪੂਜਨੀਕ ਬ੍ਰਹਮਲੀਨ ਗੁਰੂ ਸੰਤ ਬਾਬਾ ਅਵਤਾਰ ਸਿੰਘ ਜੀ ਦੀ 34 ਵੀਂ ਸਲਾਨਾ ਬਰਸੀ ਸੰਤ ਬਾਬਾ ਗੁਰਲਾਲ ਸਿੰਘ ਦੀ ਅਗਵਾਈ ਹੇਠ ਸ਼ਹੀਦਾ ਦੇ ਸਥਾਨ ਨਿਰਮਲ ਕੁਟੀਆ ਸ੍ਰੀ ਸੰਤੋਖਸਰ ਸਾਹਿਬ ਪਿੰਡ ਮੱਲ੍ਹਾ ਵਿਖੇ ਇਲਾਕੇ ਦੀਆ ਸਮੂਹ ਗੁਰ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਯਾਦ ਵਿਚ ਅਤੇ ਸਰਬਤ ਦੇ ਭਲੇ ਲਈ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਬਾਬਾ ਅਵਤਾਰ ਸਿੰਘ ਕਲਿਆਣ ਵਾਲਿਆ ਦੇ ਰਾਗੀ ਜੱਥੇ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਵੱਖ-ਵੱਖ ਕਵੀਸਰੀ ਜੱਥਿਆ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਇਲਾਕੇ ਵਿਚੋ ਪੁੱਜੀਆ ਗੁਰ ਸੰਗਤਾ ਨਾਲ ਪ੍ਰਵਚਨ ਕਰਦਿਆ ਬਾਬਾ ਗੁਰਲਾਲ ਸਿੰਘ ਨੇ ਕਿਹਾ ਕਿ ਸਾਨੂੰ ਦਸਾ ਨਹੁੰਆ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਅਤੇ ਗੁਰੂ ਸਾਹਿਬਾ ਦੇ ਦਰਸਾਏ ਮਾਰਗ ਤੇ ਚੱਲਣਾ ਸਮੇ ਦੀ ਮੁੱਖ ਲੋੜ ਹੈ।ਇਸ ਮੌਕੇ ਪਾਠੀ ਸਿੰਘਾ,ਰਾਗੀ ਸਿੰਘਾ,ਕਵੀਸਰੀ ਜੱਥਿਆ,ਗ੍ਰਾਮ ਪੰਚਾਇਤਾ,ਸੇਵਾਦਾਰਾ ਅਤੇ ਵੱਖ-ਵੱਖ ਆਗੂਆ ਨੂੰ ਬਾਬਾ ਗੁਰਲਾਲ ਸਿੰਘ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਗੁਰਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੋਨੀ ਚਕਰ ਨੇ ਨਿਭਾਈ।ਇਸ ਮੌਕੇ ਮੈਗੋ ਸੇਕ,ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਦੇਵ ਸਿੰਘ ਸੀਚੇਵਾਲ ਵਾਲੇ,ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਮਾਸਟਰ ਸੰਦੀਪ ਸਿੰਘ,ਕਰਨਦੀਪ ਸਿੰਘ,ਦਵਿੰਦਰਪਾਲ ਸਰਮਾਂ,ਸਤਨਾਮ ਸਿੰਘ ਬਰਸਾਲ,ਸਤਨਾਮ ਸਿੰਘ ਮੱਲ੍ਹਾ,ਡਾਕਟਰ ਗੌਰਵ ਮੱਲ੍ਹਾ,ਕੁਲਦੀਪ ਸਿੰਘ,ਹਰਬੰਸ ਸਿੰਘ ਬਰਸਾਲ,ਭਗਵੰਤ ਸਿੰਘ,ਹੈਪੀ ਸੀਚੇਵਾਲ,ਲਾਡੀ ਸੀਚੇਵਾਲ,ਸਰਬਜੀਤ ਸਿੰਘ,ਕੁੱਕੂ ਸਿੰਘ,ਸੇਵਕ ਸਿੰਘ,ਬਾਵਾ ਸਿੰਘ,ਸਿੰਦਰ ਕੌਰ,ਸੀਤਾ ਕੌਰ ਆਦਿ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:- ਬਾਬਾ ਗੁਰਲਾਲ ਸਿੰਘ ਰਾਗੀ ਸਿੰਘਾ ਅਤੇ ਸੇਵਾਦਾਰਾ ਨੂੰ ਸਨਮਾਨਿਤ ਕਰਦੇ ਹੋਏ।

 

ਭੁੱਖ ਹੜਤਾਲ 63ਵੇਂ ਅਤੇ ਧਰਨਾ 70ਵੇਂ ਦਿਨ 'ਚ ਸ਼ਾਮਲ !

ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਧਰਨਾ ਰਹੇਗਾ ਜਾਰੀ-ਆਗੂ
ਜਗਰਾਉਂ 01 ਜੂਨ ( ਮਨਜਿੰਦਰ ਗਿੱਲ  ) ਪੰਜਾਬ ਪੁਲਿਸ ਦੇ ਅੱਤਿਆਚਾਰਾਂ ਤੋਂ ਪੀੜ੍ਹਤ ਪਰਿਵਾਰ ਅਤੇ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਥਾਨਕ ਥਾਣਾ ਸਿਟੀ ਮੂਹਰੇ ਦਿੱਤੇ ਜਾ ਰਿਹਾ ਅਣਮਿਥੇ ਸਮੇਂ ਦੇ ਧਰਨੇ ਦੇ 70ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ ਫੌਜ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਹਰੀ ਸਿੰਘ ਚਚਰਾੜੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਏ ਕਿ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਜੇਲ਼ ਦੀਆਂ ਸੀਖਾਂ ਪਿੱਛੇ ਬੰਦ ਕਰਕੇ 63 ਦਿਨਾਂ ਤੋਂ ਭੁੱਖ ਹੜਤਾਲ ਬੈਠੀ ਅਨੁਸੂਚਿਤ ਜਾਤੀ ਦੀ ਗਰੀਬ ਮਾਤਾ ਸੁਰਿੰਦਰ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਕਿ ਆਮ ਲੋਕਾਂ ਦਾ ਕਾਨੂੰਨ ਵਿਚ ਵਿਸਵਾਸ਼ ਬਣਿਆ ਰਹੇ। ਧਰਨੇ ਵਿਚ ਭੁੱਖ ਹੜਤਾਲ ਤੇ ਬੈਠੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਸਾਲ 2005 ਤੋਂ ਇਨਸਾਫ਼ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਨਾਂ 2004-05 ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ, ਨਾਂ ਹੀ 2012 ਤੋਂ 2017 ਤੱਕ ਦੀ ਦੋ ਵਾਰ ਬਣੀ ਪ੍ਰਕਾਸ਼ ਸਿੰਘ ਬਾਦਲ਼ ਦੀ ਅਕਾਲੀ-ਭਾਜਪਾ ਸਰਕਾਰ ਅਤੇ ਨਾਂ ਹੀ 2017 ਤੋਂ 2022 'ਚ ਬਣੀ ਕੈਪਟਨ ਤੇ ਚੰਨੀ ਸਰਕਾਰ ਇਨਸਾਫ਼ ਦੇ ਸਕੀ। ਉਨ੍ਹਾਂ ਭਰੇ ਮਨ ਨਾਲ਼ ਕਿਹਾ ਕਿ ਭਾਵੇਂ ਪਹਿਲੀਆਂ ਸਰਕਾਰਾਂ ਤੋਂ ਤਾਂ ਇਸ ਕਰਕੇ ਆਸ ਨਹੀਂ ਸੀ ਕਿ ਉਹ ਤਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਨ ਪਰ 2022 ਵਿੱਚ ਚੁਣੀ ਗਈ "ਆਪ" ਸਰਕਾਰ ਤੋਂ ਵਡੇਰੀ ਆਸ ਸੀ ਪਰ ਹਲਕਾ ਵਿਧਾਇਕ 'ਸਰਬਜੀਤ ਕੌਰ ਦੇ ਗਰੀਬ ਵਿਰੋਧੀ ਤੇ ਦੋਸ਼ੀ ਪੱਖੀ ਵਤੀਰੇ ਕਾਰਨ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਤਿੱਖਾ ਸੰਘਰਸ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਪਿਛਲੇ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰਾਂ ਖਿਲਾਫ਼ ਲੜ੍ਹਾਈ ਲੜ੍ਹ ਰਹੇ ਹਨ ਅਤੇ ਇਨਸਾਫ਼ ਦੀ ਪ੍ਰਾਪਤੀ ਤੱਕ ਲੜ੍ਹਦੇ ਰਹਿਣਗੇ। ਇਸ ਸਮੇਂ ਕਿਸਾਨ ਆਗੂ ਜਗਰੂਪ ਸਿੰਘ ਤੇ ਗੁਰਚਰਨ ਸਿੰਘ ਅਤੇ ਪੇਂਡੂ ਮਜ਼ਦੂਰ ਯੂਨੀਅਨ ਆਗੂ ਨਿਰਮਲ ਸਿੰਘ  ਰਸੂਲਪੁਰ ਨੇ ਕਿਹਾ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ, ਜੱਗਾ ਸਿੰਘ ਢਿੱਲੋਂ, ਰੂਪੱ ਸਿੰਘ, ਗੁਰਮੀਤ ਸਿੰਘ ਜਗਰਾਉਂ, ਅਵਤਾਰ ਸਿੰਘ ਠੇਕੇਦਾਰ ਨੇ ਵੀ ਹਾਜ਼ਰੀ ਭਰੀ ਅਤੇ ਦੋਸ਼ੀਅਾਂ ਦੀ ਗ੍ਰਿਫਤਾਰੀ ਮੰਗੀ।

17 ਜੱਥੇਬੰਦੀਆਂ ਦਾ ਵਫਦ ਡੀਜੀਪੀ ਨੂੰ ਮਿਲਿਆ

ਕੁਲਵੰਤ ਕਤਲ਼ ਕੇਸ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ!
ਪੀੜ੍ਹਤ ਪਰਿਵਾਰ ਥਾਣੇ ਮੂਹਰੇ 23 ਮਾਰਚ ਤੋਂ ਬੈਠਾ ਏ ਧਰਨੇ 'ਤੇ!
ਚੰਡੀਗੜ੍ਹ 01 ਜੂਨ ( ਮਨਜਿੰਦਰ ਗਿੱਲ) ਕੁਲਵੰਤ ਕੌਰ ਕਤਲ਼ ਕੇਸ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਾਂ ਹੋਣ ਵਿਰੁੱਧ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕਮਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋ, ਕੇਕੇਯੂ ਯੂਥ ਵਿੰਗ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌੰਦਾ) ਦੇ ਰਾਮਤੀਰਥ ਸਿੰਘ ਲੀਲ੍ਹਾ, ਪੰਜਾਬ ਨਿਰਮਾਣ ਸਭਾ ਗੁਰਦੀਪ ਸਿੰਘ ਰਾਏਕੋਟ, ਪੰਜਾਬ ਕਿਸਾਨ ਯੂਨੀਅਨ ਦੇ ਡਾਕਟਰ ਗੁਰਚਰਨ ਸਿੰਘ ਰਾਏਕੋਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਇੱਕ ਸਾਂਝਾ ਵਫਦ ਪੰਜਾਬ ਦੇ ਡੀ.ਜੀ.ਪੀ. ਸ੍ਰੀ ਵੀ.ਕੇ. ਭਾਵਰਾ ਨੂੰ ਮਿਲਿਆ ਅਤੇ ਮੰਗ ਕੀਤੀ ਕਿ  ਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਮੁਲਜ਼ਮਾਂ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ (ਹੁਣ ਡੀ.ਅੈਸ.ਪੀ.), ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜਿਵੇਂ ਆਮ ਲੋਕਾਂ ਨੂੰ ਮੁਕੱਦਮਾ ਦਰਜ ਹੋਣ ਸਾਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪ੍ਰੈਸ ਬਿਆਨ 'ਚ ਆਗੂਆਂ ਨੇ ਦੱਸਿਆ ਕਿ ਵਫਦ ਨੇ ਡੀ.ਜੀ.ਪੀ. ਦੇ ਧਿਆਨ 'ਚ ਲਿਆਂਦਾ ਕਿ 11 ਦਸੰਬਰ 2021 ਨੂੰ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਕੁੱਝ ਪੁਲਿਸ ਅਧਿਕਾਰੀਆਂ ਦੀ ਗੈਰ-ਕਾਨੂੰਨੀ ਛਤਰਛਾਇਆ ਕਾਰਨ ਪਿਛਲੇ 5 ਮਹੀਨਿਆਂ ਤੋਂ ਖੁੱਲ੍ਹੇ ਫਿਰ ਰਹੇ ਜਦਕਿ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਲੋਕ ਪਿਛਲੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਧਰਨੇ 'ਤੇ ਬੈਠੇ ਹਨ ਅਤੇ ਪੀੜ੍ਹਤ ਪਰਿਵਾਰ ਦੀ 75 ਸਾਲਾ ਬਿਰਧ ਮਾਤਾ ਸੁਰਿੰਦਰ ਕੌਰ ਵੀ 63 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੀ ਹੈ ਪਰ ਬਾਵਜੂਦ ਇਸ ਸਬੰਧਤ ਪੁਲਿਸ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਵਫਦ ਨੇ ਡੀ.ਜੀ.ਪੀ. ਨੂੰ ਦੱਸਿਆ ਕਿ 17 ਜੱਥੇਬੰਦੀਆਂ ਨੇ ਆਉਣ ਵਾਲੇ ਦਿਨਾਂ 'ਚ ਵੱਡਾ ਰੋਸ-ਪ੍ਰਦਰਸ਼ਨ ਕਰਨ ਤੋਂ ਪਹਿਲਾਂ ਮਸਲ਼ੇ ਦੇ ਹੱਲ਼ ਲਈ ਡੀਜੀਪੀ ਨੂੰ ਮਿਲਣਾ ਵਾਜ਼ਿਬ ਸਮਝਿਆ ਹੈ। ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਮਸਲ਼ੇ ਦਾ ਹੱਲ ਨਾਂ ਕਰਦੇ ਹੋਏ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਾਂ ਕੀਤਾ ਅਤੇ ਦੋ ਨੌਜਵਾਨ ਧੀਆਂ ਨੂੰ ਗੁਆਉਣ ਵਾਲੇ ਪੀੜ੍ਹਤ ਦੋਵੇਂ ਪਰਿਵਾਰਾਂ ਨੂੰ ਯੋਗ ਮੁਆਵਾਜ਼ਾ ਤੇ ਸਰਕਾਰੀ ਨੌਕਰੀ ਦੇ ਕੇ 17 ਸਾਲਾਂ ਦੇ ਕੀਤੇ ਉਜ਼ਾੜੇ ਦੀ ਭਰਪਾਈ ਨਾਂ ਕੀਤੀ ਤਾਂ ਮਜ਼ਬੂਰਨ ਪੰਜਾਬ ਭਰ ਦੀਆਂ  ਕਿਸਾਨ-ਮਜ਼ਦੂਰ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਖਿਲਾਫ਼ ਸ਼ੜਕਾਂ 'ਤੇ ਉਤਰਨਾ ਪਵੇਗਾ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਜਗਰਾਉਂ ਦੇ ਤੱਤਕਾਲੀ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਨੇ ਮ੍ਰਿਤਕ ਕੁਲਵੰਤ ਕੌਰ ਦੀ ਭਤੀਜੀ 'ਪਿੰਕੀ" ਦੇ ਆਤਮਹੱਤਿਆ ਦੇ ਕੇਸ ਨੂੰ ਇੱਕ ਸਾਜਿਸ਼ ਅਧੀਨ ਕਤਲ਼ ਕੇਸ ਵਿੱਚ ਤਬਦੀਲ ਕਰਦੇ ਹੋਏ ਇੱਕ ਸਾਲ ਬਾਦ ਮ੍ਰਿਤਕ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਅੱਧੀ ਰਾਤ ਥਾਣੇ ਲਿਆ ਕੇ ਨਾਂ ਸਿਰਫ਼ ਕੁੱਟਿਆ-ਮਾਰਿਆ ਸਗੋਂ ਕੁਲਵੰਤ ਕੌਰ ਨੂੰ ਤਸੀਹੇ ਦਿੰਦੇ ਹੋਏ ਕਰੰਟ ਵੀ ਲਗਾਇਆ ਅਤੇ ਫਿਰ ਇਸ ਅੱਤਿਆਚਾਰ ਨੂੰ ਲਕੋਣ ਲਈ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਉਸ ਦੀ ਆਪਣੀ ਹੀ ਧੀ "ਪਿੰਕੀ" ਦੇ ਕਤਲ਼ ਵਿੱਚ ਫਸਾ ਕੇ ਜੇਲ਼ ਡੱਕ ਦਿੱਤਾ ਸੀ ਜੋ 10 ਸਾਲਾਂ ਬਾਦ ਝੂਠੇ ਕਤਲ਼ ਕੇਸ ਚੋਂ ਬਰੀ ਹੋਏ। ਆਗੂਆਂ ਅਨੁਸਾਰ ਥਾਣਾਮੁਖੀ ਵਲੋਂ ਦਿੱਤੇ ਤਸੀਹਿਆਂ ਕਾਰਨ ਅਤੇ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਨਕਾਰਾ ਹੋ ਕੇ 15 ਸਾਲ ਮੰਜੇ ਤੇ ਪਈ ਰਹਿਣ ਤੋ ਬਾਦ ਇਨਸਾਫ਼ ਮੰਗਦੀ-ਮੰਗਦੀ 10 ਦਸੰਬਰ 2021 ਨੂੰ ਦੁਨੀਆਂ ਤੋਂ ਚਲ ਵਸੀ ਅਤੇ ਮੌਤ ਉਪਰੰਤ ਪੁਲਿਸ ਨੇ ਦੋਸ਼ੀ ਥਾਣਾਮੁਖੀ ਗੁਰਿੰਦਰ ਬੱਲ, ਏ.ਅੈਸ.ਆਈ.ਰਾਜਵੀਰ ਤੇ ਹਰਜੀਤ ਸਰਪੰਚ ਖਿਲਾਫ਼ ਉਕਤ ਧਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕੀਤਾ ਪਰ ਅੱਜ ਤੱਕ ਗ੍ਰਿਫਤਾਰੀ ਨਹੀਂ ਕੀਤੀ ਕਿਉਂਕਿ ਦੋਸ਼ੀ ਕੁੱਝ ਪੁਲਿਸ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਦੇ ਚਹੇਤੇ ਹਨ ਜਦਕਿ ਪੀੜ੍ਹਤ ਅਨੁਸੂਚਿਤ ਜਾਤੀ ਦਾ ਆਮ ਪਰਿਵਾਰ ਹੈ।

ਗਰੀਬ ਕਲਿਆਣ ਸੰਮੇਲਨ ਦੇ ਸਿੱਧੇ ਪ੍ਰਸਾਰਨ ਦਾ ਆਯੋਜਨ

ਫਾਜ਼ਿਲਕਾ 31 ਮਈ (ਰਣਜੀਤ ਸਿੱਧਵਾਂ) :
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ਿਮਲੇ ਵਿਖੇ ਹੋਏ ਗਰੀਬ ਕਲਿਆਣ ਸੰਮੇਲਨ ਦੇ ਸਿੱਧੇ ਪ੍ਰਸਾਰਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਦਾ ਪ੍ਰਬੰਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ। ਜਿਸ ਵਿੱਚ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲ੍ਹੇ ਦੇ ਪੰਚਾਂ, ਸਰਪੰਚਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੇ ਪ੍ਰਧਾਨ ਮੰਤਰੀ ਨੇ ਸਿਧੇ ਪ੍ਰਸਾਰਣ ਨੂੰ ਸੁਣਿਆ।ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਸ੍ਰੀਮਤੀ ਮਮਤਾ ਕੰਬੋਜ਼ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਦੇ ਇਸ ਸੰਮੇਲਨ ਰਾਹੀਂ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ,ਉੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 11 ਵੀਂ ਕਿਸ਼ਤ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਆਨ ਲਾਈਨ ਤਬਦੀਲ ਕੀਤੀ ਗਈ, ਜਿਸਦਾ ਲਾਭ 10 ਕਰੋੜ ਤੋਂ ਵਧੇਰੇ ਕਿਸਾਨਾਂ ਨੂੰ ਹੋਵੇਗਾ।ਇਸ ਮੌਕੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ ਤੇ ਗ੍ਰਾਮੀਣ), ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸ਼ਣ ਅਭਿਆਨ ਲਾਭਪਾਤਰੀ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਜਲ ਜੀਵਨ ਮਿਸ਼ਨ/ਸਵੱਛ ਭਾਰਤ ਮਿਸ਼ਨ-ਗ੍ਰਾਮੀਣ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ, ਆਯੂਸ਼ਮਾਨ ਭਾਰਤ ਹੈਲਥ ਤੇ ਵੈਲਨੈਸ ਕੇਂਦਰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਲਾਭਪਾਤਰੀਆਂ ਨੇ ਆਨਲਾਈਨ ਰਾਹੀਂ ਹੋਏ ਸਮੁੱਚੇ ਸਮਾਗਮ ਦਾ ਆਨੰਦ ਮਾਣਿਆ ਅਤੇ ਆਪਣੇ ਨਾਲ ਸਬੰਧਿਤ ਕੇਂਦਰੀ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਅਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਲਈ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਚਲਾਉਣਾ ਤੇ ਯੋਗ ਲਾਭਪਾਤਰੀਆਂ ਤੱਕ ਹਰ ਹੀਲੇ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜ਼ੋ ਸਕੀਮਾਂ ਦਾ ਲਾਹਾ ਹਰੇਕ ਵਰਗ ਦੇ ਲੋਕਾਂ ਨੂੰ ਹਾਸਲ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਤੋਂ ਇਲਾਵਾ ਹੋਰ ਅਧਿਕਾਰੀਆਂ ਵੱਲੋਂ ਵੀ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਵੱਲੋਂ ਕੀਤਾ ਗਿਆ।

ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ 3 ਰੋਜ਼ਾ ਰੰਗ-ਮੰਚ ਕਾਰਜ ਸ਼ਾਲਾ ਦੀ ਸ਼ੁਰੂਆਤ

ਫਾਜ਼ਿਲਕਾ 31 ਮਈ  (ਰਣਜੀਤ ਸਿੱਧਵਾਂ) : ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਸਮਰਪਿਤ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਦੇ ਸਹਿਯੋਗ ਨਾਲ ਕਾਲਜ ਵਿਖੇ ਵਿਦਿਆਰਥੀਆਂ ਲਈ 3 ਰੋਜਾ ਰੰਗ-ਮੰਚ ਕਾਰਜਸ਼ਾਲਾ ਦੀ ਸ਼ੁਰੂਆਤ ਕੀਤੀ ਗਈ। ਕਾਰਜ ਸ਼ਾਲਾ ਦੇ ਪਹਿਲੇ ਦਿਨ ਉੱਘੇ ਸਮਾਜ ਸੇਵੀ ਸ਼੍ਰੀ ਸੰਜੀਵ ਮਾਰਸ਼ਲ ਅਤੇ ਨਟਰੰਗ ਅਬੋਹਰ ਦੇ ਨਿਰਦੇਸ਼ਕ ਸ਼੍ਰੀ ਵਿਕਾਸ ਬੱਤਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਫਾਜ਼ਿਲਕਾ ਸ. ਪਰਮਿੰਦਰ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਾਰਜ-ਸ਼ਾਲਾ ਵਿੱਚ ਸ਼੍ਰੀ ਸੁਨੀਲ ਵਰਮਾ ਵੱਲੋਂ ਵਿਦਿਆਰਥੀਆਂ ਨੂੰ ਰੰਗ-ਮੰਚ ਦੀਆਂ ਵੱਖ-ਵੱਖ ਵਿਧਾਵਾਂ, ਨਾਟਕ, ਰੰਗਮੰਚੀ ਖੇਡਾਂ ਲਘੂ ਨਾਟਕ/ਨੁੱਕੜ ਨਾਟਕ, ਗੀਤ ਅਤੇ ਸਹਿਗੀਤ ਅਤੇ ਵਾਰਤਾਲਾਪ ਆਦਿ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਉੱਘੇ ਰੰਗ ਕਰਮੀ ਸ਼ੁਬਮ ਗੁਕਲਾਨੀ, ਰਾਣਾ ਬੁਮਰਾਹ ਜੀ ਨੇ ਵਿਦਿਆਰਥੀਆਂ ਨੂੰ ਨਾਟਕ ਦੇ ਗੁਰ ਦਿੱਤੇ। ਇਸ ਮੌਕੇ ਡੀ.ਸੀ ਦਫ਼ਤਰ ਤੋਂ ਸ਼੍ਰੀ ਸਿਧਾਂਤ ਤਲਵਾਰ ਅਤੇ ਐਮ.ਆਰ. ਸਰਕਾਰੀ ਕਾਲਜ ਵੱਲੋਂ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਅੰਸ਼ੂ ਸ਼ਰਮਾ ਭਾਸ਼ਾ ਮੰਚ ਸਰਪ੍ਰਸਤ ਪ੍ਰੋ. ਸ਼੍ਰੀਮਤੀ ਪ੍ਰਵੀਨ ਰਾਣੀ ਅਤੇ ਪ੍ਰੋ. ਗੁਰਜਿੰਦਰ ਕੌਰ, ਮਨਪ੍ਰੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜਰ ਰਹੇ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਕਾਰਜਸ਼ਾਲਾ 31 ਮਈ ਤੋਂ 2 ਜੂਨ ਤੱਕ 3 ਦਿਨ ਚੱਲੇਗੀ।

ਗਰੀਬ ਕਲਿਆਣ ਸੰਮੇਲਨ ਦੇ ਸਿੱਧੇ ਪ੍ਰਸਾਰਨ ਦਾ ਆਯੋਜਨ

ਫਾਜ਼ਿਲਕਾ 31 ਮਈ (ਰਣਜੀਤ ਸਿੱਧਵਾਂ) :
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ਿਮਲੇ ਵਿਖੇ ਹੋਏ ਗਰੀਬ ਕਲਿਆਣ ਸੰਮੇਲਨ ਦੇ ਸਿੱਧੇ ਪ੍ਰਸਾਰਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਦਾ ਪ੍ਰਬੰਧ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕੀਤਾ ਗਿਆ। ਜਿਸ ਵਿੱਚ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਜ਼ਿਲ੍ਹੇ ਦੇ ਪੰਚਾਂ, ਸਰਪੰਚਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੇ ਪ੍ਰਧਾਨ ਮੰਤਰੀ ਨੇ ਸਿਧੇ ਪ੍ਰਸਾਰਣ ਨੂੰ ਸੁਣਿਆ।ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਸ੍ਰੀਮਤੀ ਮਮਤਾ ਕੰਬੋਜ਼ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਦੇ ਇਸ ਸੰਮੇਲਨ ਰਾਹੀਂ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ,ਉੱਥੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 11 ਵੀਂ ਕਿਸ਼ਤ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਆਨ ਲਾਈਨ ਤਬਦੀਲ ਕੀਤੀ ਗਈ, ਜਿਸਦਾ ਲਾਭ 10 ਕਰੋੜ ਤੋਂ ਵਧੇਰੇ ਕਿਸਾਨਾਂ ਨੂੰ ਹੋਵੇਗਾ।ਇਸ ਮੌਕੇ ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ ਤੇ ਗ੍ਰਾਮੀਣ), ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪੋਸ਼ਣ ਅਭਿਆਨ ਲਾਭਪਾਤਰੀ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ, ਜਲ ਜੀਵਨ ਮਿਸ਼ਨ/ਸਵੱਛ ਭਾਰਤ ਮਿਸ਼ਨ-ਗ੍ਰਾਮੀਣ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ, ਆਯੂਸ਼ਮਾਨ ਭਾਰਤ ਹੈਲਥ ਤੇ ਵੈਲਨੈਸ ਕੇਂਦਰ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਲਾਭਪਾਤਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਲਾਭਪਾਤਰੀਆਂ ਨੇ ਆਨਲਾਈਨ ਰਾਹੀਂ ਹੋਏ ਸਮੁੱਚੇ ਸਮਾਗਮ ਦਾ ਆਨੰਦ ਮਾਣਿਆ ਅਤੇ ਆਪਣੇ ਨਾਲ ਸਬੰਧਿਤ ਕੇਂਦਰੀ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਅਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਲਈ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਚਲਾਉਣਾ ਤੇ ਯੋਗ ਲਾਭਪਾਤਰੀਆਂ ਤੱਕ ਹਰ ਹੀਲੇ ਲਾਗੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਤਾਂ ਜ਼ੋ ਸਕੀਮਾਂ ਦਾ ਲਾਹਾ ਹਰੇਕ ਵਰਗ ਦੇ ਲੋਕਾਂ ਨੂੰ ਹਾਸਲ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਤੋਂ ਇਲਾਵਾ ਹੋਰ ਅਧਿਕਾਰੀਆਂ ਵੱਲੋਂ ਵੀ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਸਟੇਜ ਸੰਚਾਲਨ ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਵੱਲੋਂ ਕੀਤਾ ਗਿਆ।

62ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਪੀੜ੍ਹਤ ਮਾਤਾ

ਧਰਨਾ 69ਵੇਂ ਦਿਨ 'ਚ ਸ਼ਾਮਿਲ
"ਆਪ" ਸਰਕਾਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਏ-ਜਸਪ੍ਰੀਤ ਸਿੰਘ ਢੋਲ਼ਣ
ਜਗਰਾਉਂ 31 ਮਈ ( ਮਨਜਿੰਦਰ ਗਿੱਲ ) ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋ ਅਰੰਭਿਆ ਸੰਘਰਸ਼ ਅੱਜ 69ਵੇ ਦਿਨ ਵੀ ਜਾਰੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦੇ ਕੇ "ਆਪ"  ਸਰਕਾਰ ਗੁਲ਼ਾਮੀ ਦਾ ਅਹਿਸਾਸ ਕਰਵਾ ਰਹੀ ਏ। ਉਨ੍ਹਾਂ  ਕਿਹਾ ਕਿ ਮੀੰਹ ਹਨੇਰੀ ਦੇ ਮੌਸਮ ਵਿੱਚ ਵੀ ਪੀੜ੍ਹਤ ਮਾਤਾ ਸੁਰਿੰਦਰ ਕੌਰ ਅੱਜ 62ਵੇ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਹੈ ਪਰ ਇਸ ਰਾਜ ਵਿੱਚ ਕੋਈ ਸੁਣਨ ਵਾਲਾ ਨਹੀਂ ਹੈ । ਸ਼ਾਇਦ ਪੰਜਾਬ ਦੇ ਲੋਕਾਂ ਦੀ ਇਹ ਤਰਾਸਦੀ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਤੇ ਅਵਤਾਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ, ਯੂਥ ਵਿੰਗ ਕਨਵੀਨਰ ਮਨੋਹਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕੁੱਲ ਹਿੰਦ ਕਿਸਾਨ ਸਭਾ ਵਲੋ ਨਿਰਮਲ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਰਾਮਤੀਰਥ ਸਿੰਘ ਲੀਲਾਂ, ਜੱਗਾ ਸਿੰਘ ਢਿੱਲੋ, ਬਾਬਾ ਬੰਤਾ ਸਿੰਘ ਡੱਲਾ, ਕਿਰਤੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋ ਬੀਬੀ ਪੁਸ਼ਪਿੰਦਰ ਕੌਰ, ਹਰਜਿੰਦਰ ਕੌਰ ਨੇ ਕਿਹਾ ਕਿ ਰਸੂਲਪੁਰ ਦਾ ਇਹ ਪੜਿਆ ਲਿਖਿਆ ਪਰਿਵਾਰ ਪੁਲਿਸ ਦੇ ਅੱਤਿਆਚਾਰ ਨੇ ਰੋਲ਼ ਕੇ ਰੱਖ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਿੰਦਰ ਬੱਲ ਵਲੋ ਇਸ ਪਰਿਵਾਰ 'ਤੇ ਅੱਤਿਆਚਾਰ ਦੀ ਇਹ ਕੋਈ ਇਕਲੌਤੀ ਘਟਨਾ ਨਹੀਂ ਹੈ ਸਗੋ ਬੱਲ ਹੋਰ ਵੀ ਕਈ ਅਪਰਾਧਿਕ ਕੇਸ ਅਦਾਲਤਾਂ ਚ ਲੰਬਤ ਹਨ ਅਤੇ ਕਈ ਪੜਤਾਲ ਅਧੀਨ ਹਨ। ਕ‍ਾਬਲ਼ੇਗੌਰ ਹੈ ਕਿ ਸਥਾਨਕ ਪੁਲਿਸ ਦੇ ਤੱਤਕਾਲੀ ਆਪੂ ਬਣੇ ਥਾਣੇਦਾਰ ਗੁਰਿੰਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋੰ ਜ਼ਬਰਦਸਤੀ ਘਰੋਂ ਚੁਕਿਆ ਅਤੇ ਥਾਣੇ ਲਿਆ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦਿੱਤੇਥੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਮੰਜੇ ਤੇ 15 ਸਾਲ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ 10 ਦਸੰਬਰ 2021 ਵਿੱਚ ਦੁਨੀਆਂ ਨੂੰ ਛੱਡ ਗਈ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦੇ ਅੈਸ.ਅੈਸ.ਪੀ. ਰਾਜ ਬਚਨ ਸਿੰਘ ਸੰਧੂ ਨੇ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ਼ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਿਵਾਰ ਸੰਘਰਸ਼ ਦੇ ਰਾਹ ਤੇ ਹੈ। ਪਰਿਵਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਨਾਂ ਸਿਰਫ਼ ਅੇੈਸ. ਅੈਸ.ਪੀ. ਦਫ਼ਤਰ ਦਾ ਘਿਰਾਓ ਚੁੱਕੀਆਂ ਹਨ ਸਗੋਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਿਰਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਿਹਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਿਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਿਫਤਾਰੀ ਲਈ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਚੋਂ ਕਿਸੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹ‍ਾ ਕਿ ਆਮ ਅਾਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਅੌਰਤਾਂ ਨੂੰ ਇਨਸਾਫ਼ ਦੇਣ ਦੇ ਮੁੱਦੇ 'ਤੇ ਫੇਲ਼ ਸਾਬਤ ਹੋ ਰਹੀ ਲਗਦੀ ਹੈ। ਅੱਜ ਦੇ ਧਰਨੇ ਵਿੱਚ ਸੁਖਬੀਰ ਸਿੰਘ ਰਤਨਾ, ਪ੍ਰੇਮ ਸਿੰਘ ਜੋਧਾਂ, ਬਾਲੀ ਟੂਸੇ, ਵਿਸਵਜੀਤ, ਜੋਤੀ, ਕਮਲਜੀਤ ਕੌਰ, ਜਗਸੀਰ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਵੀ ਹਾਜ਼ਰ ਸਨ।

ਪੰਜਾਬ ਅੰਦਰ ਅਮਨ ਕਾਨੂੰਨ ਦੀ ਮਾੜੀ ਸਥਿਤੀ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਇਯਾਲੀ 

ਮੁੱਖ ਮੰਤਰੀ ਸਿਆਸਤ ਛੱਡ ਕੇ ਜ਼ਿੰਮੇਵਾਰੀ ਨਿਭਾਉਂਦੇ ਤਾਂ ਗਾਇਕ ਸਿੱਧੂ ਮੌਤ ਦੇ ਮੂੰਹ ਨਾ ਪੈਂਦਾ
ਸਰਕਾਰ ਦੇ ਹਾਈ ਅਲਰਟ ਦੇ ਬਾਵਜੂਦ ਪੰਜਾਬ ਅੰਦਰ ਬੀਤੇ ਕੱਲ੍ਹ ਵੀ ਹੋਈਆਂ ਕਤਲ ਦੀਆਂ ਘਟਨਾਵਾਂ 
ਮੁੱਲਾਂਪੁਰ ਦਾਖਾ , 31 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮੂਸੇ ਦੇ ਕਿਸਾਨੀ ਪਰਿਵਾਰ ਤੋਂ ਉੱਠ ਕੇ ਦੇਸ਼ ਵਿਦੇਸ਼ ਅੰਦਰ ਆਪਣੀ ਪ੍ਰਸਿੱਧੀ ਦੀ ਚਰਚਾ ਬਟੋਰਨ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲ ਤੋਂ ਬਾਅਦਆਮ ਲੋਕਾਂ ਦੇ ਮਨਾਂ ਅੰਦਰ ਬਣੇ ਖੌਫ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਉੱਪਰ ਚਿੰਤਾ ਪ੍ਰਗਟ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਅਤੇ ਵਿਧਾਨ ਸਭਾ ਅੰਦਰ ਅਕਾਲੀ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਪੰਜਾਬ ਅੰਦਰ ਗੈਂਗਵਾਰ ਅਤੇ ਕਤਲੋਗਾਰਤ  ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਰੋਕਣ ਤੇ  ਸੂਬੇ ਅੰਦਰ ਅਮਨ ਕਾਨੂੰਨ ਦੀ ਬਹਾਲੀ ਲਈ ਆਪ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।  ਉਨ੍ਹਾਂ ਕਿਹਾ ਕਿ ਬੇਹੱਦ ਛੋਟੀ ਉਮਰ ਵਿੱਚ ਹੀ ਸਮੁੱਚੇ ਸੰਸਾਰ ਵਿਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ  ਦੇ ਕਤਲ ਲਈ ਆਪ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੂੰ ਕਿਸੇ ਵੀ ਪੱਖ ਤੋਂ ਇਸ ਘਟਨਾ ਲਈ ਬਰੀ ਨਹੀਂ ਕੀਤਾ ਜਾ ਸਕਦਾ।
ਵਿਧਾਇਕ ਇਯਾਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਸਿਆਸੀ ਆਗੂਆਂ ਤੇ ਤੰਜ ਕੱਸਣ ਵਾਲੇ ਆਪ ਆਗੂ ਅੱਜ ਆਪਣੀ ਕਹਿਣੀ ਤੇ ਕਰਨੀ ਤੋਂ ਬੇਹੱਦ ਦੂਰ ਹੋ ਗਏ ਹਨ  ਅਤੇ ਮੌਜੂਦਾ ਸਮੇਂ ਸਰਕਾਰ ਬਣਨ ਤੋਂ ਬਾਅਦ ਵੱਡੀ ਸੁਰੱਖਿਆ ਛਤਰੀ ਲੈ ਕੇ ਚੱਲਦੇ ਹਨ, ਜਦਕਿ  ਧਮਕੀਆਂ ਦਾ ਸਾਹਮਣਾ ਕਰਨ ਵਾਲੇ ਸਿਆਸੀ ਜਾਂ ਸੈਲੀਬਰਿਟੀ  ਲੋਕਾਂ ਤੋਂ  ਮਹਿਜ਼ ਸਿਆਸੀ ਲਾਭ ਲਈ ਬਗੈਰ ਸੋਚੇ ਸਮਝੇ ਸੁਰੱਖਿਆ ਵਾਪਸ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ  ਮਾਨ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਸਮੇਂ ਦੌਰਾਨ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਬਜਾਏ ਕੇਵਲ ਰਾਜਨੀਤੀ ਤੇ ਧਿਆਨ ਕੇਂਦਰਤ ਰੱਖਿਆ ਹੈ ਜਿਸ ਕਾਰਨ ਹੋਰ ਪਾਰਟੀਆਂ ਦੇ ਸਿਆਸੀ ਆਗੂਆਂ ਧਾਰਮਿਕ ਅਤੇ   ਪ੍ਰਸਿੱਧ ਸ਼ਖ਼ਸੀਅਤਾਂ ਦੀ  ਸੁਰੱਖਿਆ ਵਾਪਸ ਲੈ ਕੇ ਉਸ ਦਾ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੈ  ਜਦ ਕਿ ਪੰਜਾਬ ਪੁਲਿਸ ਦੀ ਵੱਡੀ ਨਫ਼ਰੀ ਮੁੱਖਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਸਿੱਧੂ ਮੂਸੇ ਵਾਲਾ ਪੰਜਾਬ ਦਾ ਉਹ ਹੋਣਹਾਰ ਨੌਜਵਾਨ ਗਾਇਕ ਸੀ ਜਿਸ ਨੇ ਪੰਜਾਬੀ ਜ਼ੁਬਾਨ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ, ਜਿਸ ਕਾਰਨ ਵਿਦੇਸ਼ਾਂ ਅੰਦਰ  ਹੋਣ ਵਾਲੇ ਸਟੇਜ ਸ਼ੋਅ ਦੌਰਾਨ ਪੰਜਾਬੀਆਂ ਦੇ ਨਾਲ ਗੋਰੇ ਸਰੋਤਿਆਂ ਦੀ ਵੀ ਭਰਮਾਰ  ਰਹਿੰਦੀ ਸੀ 
ਉਨ੍ਹਾਂ  ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲਾਭ ਹਾਸਲ ਕਰਨ ਲਈ ਪੰਜਾਬ ਨੂੰ ਬਲਦੀ ਦੇ ਬੂਥੇ ਨਾ ਤੱਕਣ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣ

ਏ ਐਸ ਆਈ ਗੁਰਮੀਤ ਸਿੰਘ ਬਰਨਾਲਾ ਨੇ ਰਸਤੇ ਵਿੱਚ ਡਿੱਗਿਆ ਪਿਆ

ਮੋਬਾਇਲ ਅਸਲ ਵਿਅਕਤੀ ਨੂੰ ਵਾਪਸ ਕਰਕੇ ਈਮਾਨਦਾਰੀ ਦਾ ਸਬੂਤ ਦਿੱਤਾ      

ਮਹਿਲ ਕਲਾਂ 31 ਮਈ (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ) ਸਮਾਜ ਅੰਦਰ ਮਹਿੰਗਾਈ ਦੇ ਯੁਗ ਤੇ ਲੋਭ ਲਾਲਚ ਨੂੰ ਛੱਡ ਕੇ ਇਮਾਨਦਾਰੀ ਤੇ ਪਹਿਰਾ ਦੇਣ ਵਾਲੇ ਕੁਝ ਲੋਕ ਵਿਰਲੇ ਹੀ ਮਿਲਦੇ ਹਨ ਜੋ ਕਿ ਅੱਜ ਸਮਾਜ ਅੰਦਰ ਹੋਰਨਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ ਇਮਾਨਦਾਰੀ ਅੱਜ ਵੀ ਸਮਾਜ ਅੰਦਰ ਜ਼ਿੰਦਾ ਹੈ ।ਅਜਿਹੀ ਮਿਸਾਲ ਅੱਜ  ਮਹਿਲ ਕਲਾਂ ਵਿਖੇ ਕੰਮ ਕਰਾਉਣ ਲਈ ਆਏ ਦਾ 22 ਹਜ਼ਾਰ ਦੀ ਕੀਮਤ ਮਾਡਲ ਵੀਵੋ 2273 ਮੋਬਾਈਲ ਰਸਤੇ ਵਿੱਚ ਡਿੱਗਿਆ ਪਿਆ ਮਿਲਣ ਤੇ ਮੋਬਾਈਲ ਅਸਲ ਮਾਲਕ ਨੂੰ ਵਾਪਸ ਕਰਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਇਸ ਮੌਕੇ ਨੌਜਵਾਨ ਗੁਰਪਿਆਰ ਸਿੰਘ ਵਾਸੀ ਮੂੰਮ ਨੇ ਕਿਹਾ ਕਿ ਮੈਂ ਆਪਣਾ ਕੰਮ ਕਰਵਾਉਣ ਲਈ ਬਲਾਕ ਮਹਿਲ ਕਲਾਂ ਵਿਖੇ ਆਉਣ ਸਮੇਂ ਮੇਰਾ ਕੀਮਤੀ ਮੋਬਾਇਲ ਰਸਤੇ ਵਿੱਚ ਡਿੱਗ ਪਿਆ ਸੀ ।ਪਰ ਅਸੀਂ ਡਿੱਗੇ ਹੋਏ ਮੋਬਾਇਲ ਲੱਭਣ ਦੀ ਕੋਸ਼ਿਸ਼ ਕਰਦੇ ਰਹੇ ਮੋਬਾਇੱਕਲ ਨਾ ਮਿਲਿਆ ਅੱਜ ਡਿੱਗਿਆ ਹੋਇਆ ਮੋਬਾਇਲ ਏ ਐਸ ਆਈ ਗੁਰਮੀਤ ਸਿੰਘ ਬਰਨਾਲਾ ਵਿੱਚੋਂ ਮਿਲਿਆ ਤਾਂ ਉਨ੍ਹਾਂ ਮੈਨੂੰ ਬਣਾ ਕੇ ਮੋਬਾਇਲ ਵਾਪਸ ਕਰਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਉਨ੍ਹਾਂ ਏ ਐਸ ਆਈ ਗੁਰਮੀਤ ਸਿੰਘ ਬਰਨਾਲਾ ਦਾ ਧੰਨਵਾਦ ਕੀਤਾ।