You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਸਿੱਧੂ ਮੂਸੇਵਾਲਾ ਦਾ ਖੇਤਾਂ ’ਚ ਅੰਤਿਮ ਸੰਸਕਾਰ

ਅੰਤਿਮ ਝਲਕ ਪਾਉਣ ਲਈ ਉਮੜਿਆਂ ਚਾਹੁਣ ਵਾਲਿਆਂ ਦਾ ਹਜੂਮ

ਮਾਨਸਾ, 31 ਮਈ (ਜਨ ਸ਼ਕਤੀ ਨਿਊਜ਼ ਬਿਊਰੋ ) ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਖੇਤ ਵਿੱਚ ਕਰ ਦਿੱਤਾ ਗਿਆ।ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੀ ਹਵੇਲੀ ਤੋਂ ਕਾਫ਼ੀ ਦੇਰ ਨਾਲ ਸ਼ੁਰੂ ਹੋਈ।ਅੰਤਿਮ ਯਾਤਰਾ ਤੋਂ ਪਹਿਲਾਂ ਮਾਂ ਨੇ ਅੱਜ ਆਖਰੀ ਵਾਰ ਪੁੱਤਰ ਦੇ ਵਾਲਾਂ ਦਾ ਜੂੜਾ ਕੀਤਾ। ਪਿਤਾ ਨੇ ਸਿੱਧੂ ਮੂਸੇਵਾਲਾ ਦੇ ਪੱਗ ਬੰਨ੍ਹੀ। ਮਾਂ-ਬਾਪ ਤਾਬੂਤ ਵਿੱਚ ਪਏ ਮ੍ਰਿਤਕ ਪੁੱਤਰ ਨੂੰ ਟਿਕਟਿਕੀ ਲਾ ਕੇ ਤੱਕਦੇ ਰਹੇ। ਇਹ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਫੁੱਲਾਂ ਨਾਲ ਸਜਾਏ HMT 5911 ਟਰੈਕਟਰ ‘ਤੇ ਕੱਢੀ ਗਈ।ਸਿੱਧੂ ਮੂਸੇਵਾਲਾ ਦੀ ਅੰਤਿਮ ਝਲਕ ਪਾਉਣ ਲਈ ਉਸਦੇ ਚਾਹੁਣ ਵਾਲਿਆਂ ਦਾ ਹਜੂਮ ਉਮੜ੍ਹਿਆ ਹੋਇਆ ਸੀ ਤੇ ਹਰ ਅੱਖ ਨਮ ਸੀ।ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਲਾਸ਼ ਦਾ ਕੱਲ੍ਹ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ।ਅੱਜ ਮੰਗਲਵਾਰ ਸਵੇਰੇ ਉਸ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ।ਸਿੱਧੂ ਮੂਸੇਵਾਲਾ ਦੇ ਪਿਤਾ ਵੀ ਭਾਵੁਕ ਹੋ ਗਏ ਅਤੇ ਉਨ੍ਹਾਂ ਆਪਣੀ ਪੱਗ ਉਤਾਰ ਕੇ ਲੋਕਾਂ ਵੱਲ ਕੀਤੀ। ਜਿਸ ਦਾ ਸੰਦੇਸ਼ ਸੀ ਕਿ ਲੋਕ ਮੇਰੀ ਪੱਗ ਹਨ। ਅੰਤਿਮ ਸੰਸਕਾਰ ਮੌਕੇ ਕਈ ਰਾਜਨੀਤਿਕ ਆਗੂ ਅਤੇ ਕਲਾਕਾਰ ਵੀ ਪਹੁੰਚੇ ਸਨ।

 

ਵਿਧਾਇਕ ਬੱਗਾ, ਮੇਅਰ ਸੰਧੂ ਤੇ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਬੁੱਢੇ ਨਾਲੇ 'ਤੇ 'ਰਾਈਜ਼ਿੰਗ ਮੇਨ' ਦੇ ਨਿਰਮਾਣ ਕਾਰਜ਼ ਦਾ ਉਦਘਾਟਨ

- ਬੁੱਢੇ ਨਾਲੇ ਦਾ ਕਾਇਆ ਕਲਪ ਪ੍ਰੋਜੈਕਟ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ : ਵਿਧਾਇਕ ਬੱਗਾ

ਲੁਧਿਆਣਾ, 30 ਮਈ (ਰਣਜੀਤ ਸਿੱਧਵਾਂ) : ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਨਗਰ ਨਿਗਮ ਦੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਬੁੱਢੇ ਨਾਲੇ 'ਤੇ 'ਰਾਈਜ਼ਿੰਗ ਮੇਨ' ਦੇ ਨਿਰਮਾਣ ਕਾਰਜ਼ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ। ਇਹ ਕਾਰਜ਼ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ਪੁਨਰ-ਨਿਰਮਾਣ ਪ੍ਰੋਜੈਕਟ ਦਾ ਹਿੱਸਾ ਹੈ।  ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਐਸ.ਸੀ. ਸ. ਰਜਿੰਦਰ ਸਿੰਘ, ਐਕਸੀਅਨ ਸ੍ਰੀ ਸੰਜੀਵ ਸ਼ਰਮਾ, ਐਕਸੀਅਨ ਸ. ਜੀ.ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਬੱਗਾ ਨੇ ਦੱਸਿਆ ਕਿ 650 ਕਰੋੜ ਰੁਪਏ ਦੀ ਲਾਗਤ ਵਾਲੇ ਬੁੱਢੇ ਨਾਲੇ ਦੇ ਕਾਇਆ ਕਲਪ ਵਾਲਾ ਪ੍ਰੋਜੈਕਟ ਉਨ੍ਹਾਂ ਦੇ ਡ੍ਰੀਮ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਉਨ੍ਹਾ ਪ੍ਰਣ ਕੀਤਾ ਹੈ ਕਿ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਤਬਦੀਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ 'ਰਾਈਜਿੰਗ ਮੇਨ' ਪ੍ਰਣਾਲੀ ਬੁੱਢੇ ਨਾਲੇ ਦੀ ਸਫ਼ਾਈ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਤਹਿਤ ਇਹ ਪਾਈਪ ਲਾਈਨ ਵਿਛਾਉਣ ਦਾ ਕੰਮ ਅੱਜ ਹੈਬੋਵਾਲ ਚੋਂਕ ਤੋਂ ਸੁ਼ਰੂ ਕਰ ਦਿੱਤਾ ਗਿਆ ਹੈ ਜੋ ਕੁੰਦਨ ਪੁਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਟੀਚਾ ਉਨ੍ਹਾਂ ਸਾਰੇ ਰਸਤਿਆਂ ਨੂੰ ਬੰਦ ਕਰਨਾ ਹੈ ਜਿੱਥੋਂ ਘਰੇਲੂ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਦਾਖਲ ਹੁੰਦਾ ਹੈ, ਇਨ੍ਹਾਂ ਰਸਤਿਆਂ ਵਿੱਚੋਂ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਇਕੱਠਾ ਕਰਕੇ ਨੇੜੇ ਦੇ ਆਈ.ਪੀ.ਐਸ. ਰਾਹੀਂ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ. ਪੀ.) ਤੱਕ ਪਹੁੰਚਾਉਣਾ ਹੈ।ਰਾਈਜ਼ਿੰਗ ਮੇਨ ਲਾਈਨ ਦਾ ਮੁੱਖ ਉਦੇਸ਼ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐਸ.) ਤੋਂ ਗੰਦੇ ਪਾਣੀ ਨੂੰ ਸਬੰਧਤ ਐਸ.ਟੀ.ਪੀਜ਼ ਤੱਕ ਲਿਜਾਣ ਲਈ ਬੁੱਢੇ ਨਾਲੇ ਦੇ ਕਿਨਾਰੇ ਪਾਈਪਲਾਈਨ ਵਿਛਾਕੇ ਘਰੇਲੂ ਸੀਵਰੇਜ ਨੂੰ ਸੰਭਾਲਣਾ ਹੈ।ਇਸ ਮੌਕੇ ਬਿੱਟੂ ਭਨੋਟ, ਸ਼ਿਵਤਾਰ ਸਿੰਘ ਬਾਜਵਾ, ਬਿੱਟੂ ਭਾਰਦਵਾਜ, ਰਾਕੇਸ਼ ਕਰੀਰ, ਅਮਨ ਬੱਗਾ, ਅਜੀਤ ਢਿੱਲੋਂ, ਗੌਰਵ ਬੱਗਾ, ਰਾਜੂ ਖੇੜਾ, ਨਰੇਸ਼ ਕੁਮਾਰ, ਰਵਿੰਦਰ ਸ਼ਰਮਾ, ਕੁਲਦੀਪ ਮੱਕੜ, ਗੁਰਵੀਰ ਬਾਜਵਾ, ਸੰਨੀ ਭਨੋਟ, ਮੋਹਿਤ ਸ਼ਰਮਾ, ਰੀਟਾ ਕਟੋਚ, ਸੁਰਿੰਦਰ ਸਿੰਘ, ਦਿਨੇਸ਼ ਸ਼ਰਮਾ ਤੇ ਇਲਾਕਾ ਨਿਵਾਸੀ ਹਾਜ਼ਰ ਸਨ

ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਬੂਥਾਂ ’ਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼

ਐਮਸੀਸੀ ਟੀਮਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ’ਤੇ ਨੇੜਿਓਂ ਨਜ਼ਰ ਰੱਖਣ ਲਈ ਆਖਿਆ

ਬਰਨਾਲਾ  30 ਮਈ  (ਰਣਜੀਤ ਸਿੱਧਵਾਂ) :   ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਦੇ ਮੱਦੇਨਜ਼ਰ ਅੱਜ ਸਹਾਇਕ ਰਿਟਰਨਿੰਗ ਅਫ਼ਸਰ 103-ਬਰਨਾਲਾ ਸ. ਗੋਪਾਲ ਸਿੰਘ ਵੱਲੋਂ ਬਰਨਾਲਾ ਹਲਕੇ ਨਾਲ ਸਬੰਧਿਤ ਵੱਖ-ਵੱਖ ਟੀਮਾਂ ਨਾਲ ਜਿੱਥੇ ਅਹਿਮ ਮੀਟਿੰਗ ਕੀਤੀ ਗਈ, ਉਥੇ ਮਾਸਟਰ ਟ੍ਰੇਨਰਾਂ ਵੱਲੋਂ ਟੀਮਾਂ ਨੂੰ ਸਿਖਲਾਈ ਦਿੱਤੀ ਗਈ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਬਰਨਾਲਾ ਗੋਪਾਲ ਸਿੰਘ ਵੱਲੋਂ ਸੈਕਟਰ ਅਫ਼ਸਰਾਂ, ਐਸਐਸਟੀ, ਐਫਐਸਟੀ, ਵੀਐਸਟੀ, ਵੀਵੀਟੀ, ਖਰਚਾ ਟੀਮਾਂ, ਸੀ-ਵਿਜਿਲ ਟੀਮ, ਨੋਡਲ ਅਫ਼ਸਰਾਂ ਸਣੇ ਵੱਖ-ਵੱਖ ਟੀਮਾਂ ਚੋਣ ਡਿਊਟੀ ਬਾਰੇ ਵਿਸਥਾਰ ’ਚ ਦੱਸਿਆ ਅਤੇ ਮਾਸਟਰ ਟ੍ਰੇਨਰਾਂ ਵੱਲੋਂ ਉਨਾਂ ਨੂੰ ਚੋਣ ਡਿਊਟੀ ਬਾਰੇ ਟ੍ਰੇਨਿੰਗ ਦਿੱਤੀ ਗਈ।  ਇਸ ਮੌਕੇ ਕਰ ਅਤੇੇ ਆਬਕਾਰੀ ਵਿਭਾਗ ਵੱਲੋਂ ਟੀਮਾਂ ਨੂੰ ਮਿੱਥੀ ਹੱੱਦ ਤੋਂ ਵੱਧ ਸਾਮਾਨ ਜ਼ਬਤ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਸੈਕਟਰ ਅਫ਼ਸਰਾਂ ਨੂੰ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕਰ ਕੇੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਸੈਕਟਰ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਨੂੰ ਬੂਥਾਂ ’ਤੇ ਲੋੜੀਂਦੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਸ. ਗੋਪਾਲ ਸਿੰਘ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨਾਲ ਸਬੰਧਿਤ ਟੀਮਾਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਕੇਸਾਂ ’ਤੇ ਕਰੜੀ ਨਜ਼ਰ ਰੱਖਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਐਸਪੀ (ਸਿਟੀ) ਰਾਜੇਸ਼ ਸਨੇਹੀ, ਨਾਇਬ ਤਹਿਸੀਲਦਾਰ ਬਰਨਾਲਾ ਰਵਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ਼ ਜੋਸ਼ੀ ਤੇ ਮਾਸਟਰ ਟ੍ਰੇਨਰ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਵੈਕਸੀਨੇਸ਼ਨ ਸਬੰਧੀ ਤੇ ਡੇਂਗੂ ਸੀਜ਼ਨ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੁਰਜੋਰ ਯਤਨ ਕਰਨ : ਡਿਪਟੀ ਕਮਿਸ਼ਨਰ

ਫਾਜ਼ਿਲਕਾ, 30 ਮਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਵੈਕਸੀਨੇਸ਼ਨ ਦੀਆਂ ਖੁਰਾਕਾਂ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ `ਚ ਕੋਵਿਡ ਟੀਕਾਕਰਨ ਦਾ ਮੁਕੰਮਲ ਸੋ ਫੀਸਦੀ ਟੀਚਾ ਪੂਰਾ ਕਰਨ 'ਚ ਤੇਜੀ ਲਿਆਂਦੀ ਜਾਵੇ ਤੇ ਪੁਰਜੋਰ ਯਤਨ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕੋਵਿਡ ਵੈਕਸੀਨੇਸ਼ਨ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਸੁਰੱਖਿਆ ਲਈ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਲੋਕ ਟੀਕਾ ਲਗਵਾਉਣ ਤੋਂ ਗੁਰੇਜ਼ ਨਾ ਕਰਨ।ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਦਾ ਸੋ ਫੀਸਦੀ ਟੀਚਾ ਹਰੇਕ ਵਿਭਾਗ ਵੱਲੋਂ ਆਪਸੀ ਤਾਲਮੇਲ ਨਾਲ ਹੀ ਪੂਰਾ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਏਰੀਆ ਦੇ ਨਾਲ-ਨਾਲ ਗ੍ਰਾਮੀਣ ਏਰੀਆ ਦੇ ਵਿੱਚ ਟੀਕਾਕਰਨ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਗ੍ਰਾਮੀਣ ਖੇਤਰ ਵਿੱਚ ਸਮੂਹ ਬੀ.ਡੀ.ਓਜ਼, ਪੰਚਾਇਤ ਸਕੱਤਰ, ਸਰਪੰਚ, ਮਗਨਰੇਗਾ ਸਟਾਫ਼, ਗ੍ਰਾਮ ਰੋਜ਼ਗਾਰ ਸੇਵਕ ਆਪਣਾ ਫਰਜ ਸਮਝਦੇ ਹੋਏ ਲੋਕਾਂ ਨੁੰ ਕੋਵਿਡ ਵੈਕਸੀਨ ਲਗਵਾਉਣ ਪ੍ਰਤੀ ਪ੍ਰੇਰਿਤ ਕਰਨ ਤਾਂ ਹੀ ਟੀਚਾ ਪੂਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬਾਰਡਰ ਏਰੀਆ ਦੇ ਟੀਕਾ ਲਗਵਾਉਣ ਤੋਂ ਵਾਂਝੇ ਲੋਕਾਂ ਨੂੰ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 12 ਤੋਂ 14 ਸਾਲ, 15 ਤੋਂ 17 ਸਾਲ ਤੱਕ ਆਦਿ ਹੋਰ ਹਰ ਕੈਟਾਗਰੀਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਸਾਂਝੇ ਤੌਰ ਤੇ ਹੰਭਲਾ ਮਾਰਨ ਦੀ ਲੋੜ ਹੈ।ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਡੇਂਗੂ ਸੀਜ਼ਨ ਦੇ ਮੱਦੇਨਜ਼ਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸਿੱਖਿਆਂ ਸੰਸਥਾਵਾਂ ਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਕਿਹਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ, ਕਾਲਜਾਂ, ਦਫਤਰਾਂ ਅਤੇ ਦੁਕਾਨਾਂ ਅੰਦਰ ਜਾਂ ਛੱਤਾਂ ਉੱਪਰ ਪਈਆਂ ਟੈਕੀਆਂ, ਫਰਿਜਾਂ ਅਤੇ ਕੂਲਰਾਂ, ਭਾਂਡਿਆ ਆਦਿ ਵਸਤਾਂ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਿਥੇ ਪਾਣੀ ਇਕੱਠਾ ਹੁੰਦਾ ਹੈ ਉਥੇ ਹੀ ਮੱਛਰ ਪੈਦਾ ਹੁੰਦਾ ਹੈ।ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਜਿਥੇ ਵੀ ਪਾਣੀ ਖੜਾ ਹੁੰਦਾ ਹੈ, ਖੜੇ ਹੋਏ ਪਾਣੀ ਵਿੱਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਜਾ ਕੇ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਚੈਕਿੰਗ ਅਭਿਆਨ ਚਲਾਉਣ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ, ਈ.ਓ. ਅਤੇ ਸੈਨਟਰੀ ਇੰਸਪੈਕਟਰ ਨਾਲ ਤਾਲਮੇਲ ਕਰਕੇ ਵੱਖ-ਵੱਖ ਏਰੀਆ ਦਾ ਸ਼ਿਡਿਉਲ ਤਿਆਰ ਕਰਨਗੇ ਅਤੇ ਲਿਸਟ ਮੁਤਾਬਕ ਫੌਗਿੰਗ ਕਰਵਾਉਣਗੇ। ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਆਸ ਪਾਸ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ, ਇਸ ਲਈ ਲੋਕ ਆਪਣਾ ਆਲਾ-ਦੁਆਲਾ ਸਾਫ- ਸੁਥਰਾ ਰੱਖਣ ਅਤੇ ਕਿਸੇ ਵੀ ਥਾਂ `ਤੇ ਪਾਣੀ ਖੜਾ ਹੋਣ ਦੇਣ ਤੋਂ ਰੋਕਣ, ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ।ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਨੀਤਾ ਰਾਣੀ ਨੇ ਕਿਹਾ ਕਿ ਡੇਂਗੂ ਰੋਗ ਏਡੀਜ਼ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ, ਜਿਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ, ਸ਼ਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ ਆਦਿ ਲੱਛਣ ਪ੍ਰਗਟ ਹੋ ਸਕਦੇ ਹਨ।ਡੇਂਗੂ ਦੇ ਟੈਸਟ ਦੀ ਜਾਂਚ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਅਤੇ ਸਰਕਾਰੀ ਹਸਪਤਾਲ ਅਬੋਹਰ ਵਿਖੇ ਮੁਫ਼ਤ ਉਪਲੱਬਧ ਹੈ। ਇਸ ਤੋਂ ਇਲਾਵਾ ਜਲਾਲਾਬਾਦ ਵਿਖੇ ਜਾਂਚ ਦਾ ਕੁਲੈਕਸ਼ਨ ਸੈਂਟਰ ਉਪਲਬਧ ਹੈ ਉਥੇ ਵੀ ਟੈਸਟ ਲਈ ਸੈਂਪਲ ਜਮ੍ਹਾ ਕਰਵਾਇਆ ਜਾ ਸਕਦਾ ਹੈ।ਉਨ੍ਹਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਐਸ.ਡੀ. ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਮੁੱਖ ਖੇਤੀਬਾੜੀ ਅਫ਼ਸਰ ਸ. ਰੇਸ਼ਮ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼, ਐਸ.ਐਮ.ਓ ਸ. ਹਰਕਿਰਤ ਸਿੰਘ, ਡਾ. ਰੁਪਾਲੀ ਮਹਾਜਨ, ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਬੀ.ਡੀ.ਓਜ ਵੀ ਮੌਜੂਦ ਸਨ।

ਹਲਕਾ ਬੱਲੂਆਣਾ ਦੇ ਵਿਧਾਇਕ ਨੇ ਪਿੰਡ ਨਿਹਾਲ ਖੇੜਾ ਤੇ ਡੰਗਰਖੇੜਾ ਦੇ ਪਿੰਡਾਂ ਦੇ ਨਵੀਨੀਕਰਨ ਲਈ ਰੱਖੇ ਨੀਂਹ ਪੱਥਰ

ਫਾਜ਼ਿਲਕਾ 30 ਮਈ (ਰਣਜੀਤ ਸਿੱਧਵਾਂ) :ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕਾ ਬੱਲੂਆਣਾ ਦੇ ਪਿੰਡ ਨਿਹਾਲ ਖੇੜਾ ਅਤੇ ਪਿੰਡ ਡੰਗਰਖੇੜਾ ਵਿਖੇ ਸਵੱਛ ਭਾਰਤ ਮਿਸ਼ਨ ਦੇ ਫੇਜ-2 ਸਕੀਮ ਤਹਿਤ ਛੱਪੜ ਦਾ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਪਿੰਡ ਨਿਹਾਲ ਖੇੜਾ ਵਿਖੇ ਐਸ.ਵੀ.ਸੀ.2 ਸਕੀਮ ਤਹਿਤ ਬਣੇਂ ਡਾ. ਅੰਬੇਡਕਰ ਭਵਨ (ਧਰਮਸ਼ਾਲਾ) ਦਾ ਉਦਘਾਟਨ ਕੀਤਾ। ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਫੰਡ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨਵੀਨੀਕਰਨ ਲਈ ਵਿਸ਼ੇਸ਼ ਹਦਾਇਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਖੇ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਚਲਾਏ ਜਾਣਗੇ ਤੇ ਪਿੰਡਾਂ ਦੀ ਦਿਖ ਨੂੰ ਹੋਰ ਸੁਧਾਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਹਲਕਾ ਵਿਧਾਇਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦੀ ਭਲਾਈ ਲਈ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਵੱਧ ਤੋਂ ਵੱਧ ਸਕੀਮਾਂ ਤੇ ਯੋਜਨਾਵਾ ਉਲੀਕੀਆਂ ਜਾ ਰਹੀਆਂ ਹਨ ਤਾਂ ਜ਼ੋ ਕੋਈ ਵੀ ਯੋਗ ਵਿਅਕਤੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈਣ ਤੋਂ ਵਾਂਝਾ ਨਾ ਰਹੇ।ਇਸ ਮੌਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਜੋਤੀ ਪ੍ਰਕਾਸ਼, ਧਰਮਵੀਰ ਗੌਦਾਰਾ, ਸਰਪੰਚ ਰਾਧਾ ਕਿ੍ਸਨ, ਸਰਪੰਚ ਮਨੋਜ਼ ਗੌਦਾਰਾ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ, ਬਲਾਕ ਪ੍ਰਧਾਨ ਬਲਦੇਵ ਸਿੰਘ ਖਹਿਰਾ, ਉਪਕਾਰ ਸਿੰਘ ਜਾਖੜ, ਨੰਬਰਦਾਰ ਭਗਵਾਨ ਦਾਸ, ਰਾਮ ਸਰੂਪ, ਦਲੀਪ ਕੁਮਾਰ, ਗਗਨਦੀਪ, ਸੁਮਨ ਕੁਮਾਰ, ਸੁਸ਼ੀਲ ਕੁਮਾਰ,ਜਸਰਾਮ, ਸਾਬਰਾਮ, ਸਰਪੰਚ ਗੋਰਵ, ਬਲਜੀਤ ਸਿੰਘ, ਭੋਜਰਾਜ, ਸਰਪੰਚ ਵਰਿੰਦਰ ਭਾਟੀ, ਐਡਵੋਕੇਟ ਕਰਨ ਮੈਨੀ, ਮਨੋਜ ਲੋਈ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ, ਜਗਮੀਤ ਸਿੰਘ, ਹਰਮੀਤ ਸਿੰਘ, ਨਛੱਤਰ ਸਿੰਘ, ਸੋਨੂੰ ਸਿਆਮੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

ਸਿੱਧੂ ਮੂਸੇ ਵਾਲੇ ਦੀ ਮੌਤ ਤੇ ਪਿੰਡਾਂ ਅੰਦਰ ਸੋਗ ਦਾ ਮਾਹੌਲ

ਧਰਮਕੋਟ , ਮਈ 29( ਮਨੋਜ ਕੁਮਾਰ ਨਿੱਕੂ )ਪੰਜਾਬੀ ਗਾਇਕੀ ਦੇ ਖੇਤਰ ਅੰਦਰ ਬਹੁਤ ਹੀ ਛੋਟੀ ਜਿਹੀ ਉਮਰ ਚ ਧਰੂ ਤਾਰੇ ਵਾਂਗ ਚਮਕਣ ਵਾਲਾ ਤੇ ਪੰਜਾਬੀ ਗਾਇਕੀ ਚ ਵੱਡਾ ਨਾਮਣਾ ਖੱਟਣ ਵਾਲਾ ਨੌਜਵਾਨ ਦਿਲਾਂ ਦੀ ਧੜਕਣ ਵਿਸਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਅੱਜ ਜਿਓਂ ਹੀ ਇਹ ਖਬਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਆਈ ਤਾਂ ਪੰਜਾਬ ਦੇ ਸਮੂਹ ਪਿੰਡਾ ਅੰਦਰ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਅੰਦਰ ਸੋਗ ਦਾ ਮਾਹੌਲ ਪੈਦਾ ਹੋ ਗਿਆ ਤੇ ਹਰ ਕੋਈ ਭਰੇ ਮਨ ਨਾਲ ਸਿੱਧੂ ਦੀ ਭਰ ਜਵਾਨੀ ਚ ਹੋਈ ਅਚਨਚੇਤ ਮੌਤ ਤੇ ਦੁੱਖ ਪ੍ਰਗਟਾ ਰਿਹਾ ਸੀ। ਆ ਰਹੀਆਂ ਖ਼ਬਰਾਂ ਅਨੁਸਾਰ ਪੂਰੇ ਅੰਦਰ ਹੀ ਨੌਜਵਾਨਾਂ ਤੋਂ ਇਲਾਵਾ ਮਰਦ, ਔਰਤਾਂ ਤੇ ਬੱਚੇ ਬੱਚੇ ਨੂੰ ਇਸ ਮਾੜੀ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ। ਹਰ ਕੋਈ ਸਿੱਧੂ ਮੂਸੇ ਵਾਲੇ ਦੀ ਖ਼ਬਰ ਦੀ ਸੱਚਾਈ ਜਾਨਣ ਲਈ ਟੀਵੀ ਅਤੇ ਮੋਬਾਇਲ ਫ਼ੋਨ ਦੇਖਣ ਲੱਗਾ ਅਤੇ  ਪੰਜਾਬ ਸਮੇਤ ਦੁਨੀਆ ਦੇ ਕੋਨੇ ਕੋਨੇ ਚ ਬੈਠੇ ਪੰਜਾਬੀ ਇਸ ਘਟਨਾ ਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਸਿੱਧੂ ਮੂਸੇ ਵਾਲੇ ਦੀ ਵਾਪਸ ਲਈ ਸੁਰੱਖਿਆ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਅੱਜ ਜਦੋਂ ਸਿੱਧੂ ਮੂਸੇ ਵਾਲੇ ਦੀ ਖਬਰ ਨਜਦੀਕੀ ਪਿੰਡ ਦੀ ਸਥ ਚ ਬੈਠੇ ਲੋਕਾਂ ਕੋਲ ਪਹੁੰਚੀ ਤਾਂ ਉਥੇ ਅਪਣੇ ਪਿਤਾ ਨਾਲ ਬੈਠੇ ਇੱਕ ਛੋਟੇ ਬੱਚੇ ਦੇ ਇਹ ਬੋਲ ਕਿ ਪਾਪਾ- ਕੀ ਹੁਣ ਸਿੱਧੂ ਦੇ ਗੀਤ ਕਦੇ ਸੁਣਨ ਨੂੰ ਨਹੀਂ ਮਿਲਣਗੇ, ਨੇ ਉਥੇ ਬੈਠੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੀ ਖਬਰ ਨੇ ਸਮੁੱਚੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਹੀ ਨਹੀਂ , ਸਗੋਂ ਦੁਨੀਆਂ ਭਰ ਚ ਵੱਸਦੇ ਪੰਜਾਬੀਆਂ ਸਮੇਤ ਸਿੱਧੂ ਮੂਸੇ ਵਾਲੇ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਬੇਹਦ ਮਾਯੂਸ ਤੇ ਉਦਾਸ ਹਨ।

ਪੀ ਐਚ ਸੀ ਗਹਿਲ ਵਿਖੇ ਚਿੱਟੇ ਮੋਤੀਏ ਦੀ ਪਹਿਚਾਣ ਲਈ ਕੈਂਪ ਲਗਾਇਆ ਗਿਆ 

ਬਰਨਾਲਾ/ ਮਹਿਲ ਕਲਾਂ - 29 ਮਈ -(ਗੁਰਸੇਵਕ ਸੋਹੀ ਸੁਖਵਿੰਦਰ ਬਾਪਲਾ)- ਅੱਜ ਸਿਵਲ ਸਰਜਨ ਬਰਨਾਲਾ ਦੇ ਹੁਕਮਾਂ ਅਤੇ S.M.O ਮਹਿਲ ਕਲਾਂ ਡਾ. ਜੈਦੀਪ ਚਹਿਲ ਜੀ ਦੀ ਅਗਵਾਈ ਹੇਠ ਪੀ. ਐਚ. ਸੀ ਗਹਿਲ ਵਿਖੇ ਚਿੱਟੇ ਮੋਤੀਏ ਦੀ ਪਹਿਚਾਣ ਲਈ ਅੱਖਾਂ ਦਾ ਫਰੀ   ਕੈਂਪ ਲਗਾਇਆ ਗਿਆ ਕੈਂਪ ਵਿਚ ਸਿਵਲ ਹਸਪਤਾਲ ਬਰਨਾਲਾ ਤੋਂ ਅੱਖਾਂ ਦੇ ਸਰਜਨ ਡਾ. ਇੰਦੂ ਬਾਂਸਲ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਸਹਾਰਾ ਜਨਹਿਤ ਕਲੱਬ ਗਹਿਲ ਵੱਲੋਂ ਮਰੀਜ਼ਾਂ ਅਤੇ ਸਟਾਫ਼ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਕੈਂਪ ਦੇ ਸਾਰੇ ਪ੍ਰਬੰਧਾਂ ਨੂੰ ਚਲਾਉਣ ਵਿੱਚ ਕਲੱਬ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕੁੱਲ 226 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਜਿਸ ਵਿੱਚ 21 ਮਰੀਜ਼ਾਂ ਦੀ ਪਹਿਚਾਣ ਚਿੱਟੇ ਮੋਤੀਏ ਵਜੋਂ ਹੋਈ ਜਿਨ੍ਹਾਂ ਨੂੰ ਅਗਲੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਜਾਵੇਗਾ। ਇਸ ਮੌਕੇ ਪੀ. ਐਚ. ਸੀ   ਗਹਿਲ ਦੇ ਇੰਚਾਰਜ ਡਾ. ਸੀਮਾ ਬਾਂਸਲ A.M.O ,ਸ੍ਰੀ ਕਰਮ ਸਿੰਘ ਹੈਲਥ ਸੁਪਰਵਾਈਜ਼ਰ, ਸ਼੍ਰੀਮਤੀ ਪਰਮਜੀਤ ਕੌਰ ਹੈਲਥ ਸੁਪਰਵਾਈਜ਼ਰ (F), ਸ੍ਰੀ ਸੁਖਵਿੰਦਰ ਸਿੰਘ ਉਪ ਵੈਦ, ਸ੍ਰੀ ਰਾਜ ਸਿੰਘ ਸਿਹਤ ਕਰਮਚਾਰੀ, ਸ੍ਰੀਮਤੀ ਸਰਬਜੀਤ ਕੌਰ A.N.M, ਸ੍ਰੀਮਤੀ ਪਰਮਜੀਤ ਕੌਰ ਆਸ਼ਾ ਫੇੈਸੀਲੇਟਰ ਆਦਿ ਤੋਂ ਇਲਾਵਾ ਸੈਕਟਰ ਗਹਿਲ ਦੀਆਂ ਸਮੂਹ ਆਸ਼ਾ ਵਰਕਜ਼ ਹਾਜ਼ਰ ਸਨ ।

ਕਵੀਰਾਜ ਡਾ.ਰਵਿੰਦਰ ਨਾਥ ਟੈਗੋਰ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਜਿਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਵਿਰੋਧ 'ਚ ਅੰਗਰੇਜ਼ਾਂ ਨੂੰ ਨਾਈਟਹੁੱਡ (ਸਰ) ਦੀ ਉਪਾਧੀ ਵਾਪਸ ਕਰਨ ਵਾਲਾ ਮਹਾਨ ਕਵੀਰਾਜ ਡਾ.ਰਵਿੰਦਰ ਨਾਥ ਟੈਗੋਰ (30 ਮਈ 1919 )
ਡਾ.ਰਵਿੰਦਰ ਨਾਥ ਟੈਗੋਰ ਇੱਕ ਪ੍ਰਭਾਵਸ਼ਾਲੀ ਵਿਅਕਤੀ ਸਨ। ਰਵਿੰਦਰ ਨਾਥ ਟੈਗੋਰ ਇੱਕ ਮਹਾਨ ਦੇਸ਼ ਭਗਤ ਸਨ।ਉਨ੍ਹਾਂ ਨੂੰ ਮਾਤ -ਭੂਮੀ ਨਾਲ ਬਹੁਤ ਪਿਆਰ ਸੀ। ਉਨ੍ਹਾਂ “ਜਨ ਗਣ ਮਨ “ ਕੌਮੀ ਗੀਤ ਰਵਿੰਦਰ ਨਾਥ ਟੈਗੋਰ ਦੀ ਅਦੁੱਤੀ ਰਚਨਾ ਕੀਤੀ ।
ਨੂੰ ਭਾਰਤ ਦਾ ਕਵੀਰਾਜ ਕਿਹਾ ਜਾਂਦਾ ਹੈ।ਉਹ ਉੱਘੇ ਨਾਵਲਕਾਰ ਵੀ ਸਨ।ਭਾਰਤ ਦੇ ਸੱਚੇ ਦੇਸ਼ ਭਗਤ ਹੋਣ ਦਾ ਮਾਣ ਪ੍ਰਾਪਤ ਹੈ । ਡਾ.ਰਵਿੰਦਰ ਨਾਥ ਟੈਗੋਰ ਮਹਾਂ ਰਿਸ਼ੀ ਦਵਿੰਦਰ ਨਾਥ ਦੇ ਪੁੱਤਰ ਸਨ।ਉਨ੍ਹਾਂ ਦਾ ਜਨਮ 1861 ਈ. ਨੂੰ ਹੋਇਆ ।ਉਨ੍ਹਾਂ ਨੇ 12 ਸਾਕ ਦੂ ਉਮਰ ਵਿੱਚ ‘ਪ੍ਰਿਥਵੀਰਾਜ ਪਰਾਜਯ ‘ਨਾਮੀ ਨਾਟਕ ਲਿਖਿਆ ਸੀ।ਅੰਮ੍ਰਿਤ ਬਜ਼ਾਰ ਪੱਤ੍ਰਕਾ ਨੇ ਉਹਨਾਂ ਦੀ ਕਵਿਤਾ ਨੂੰ 1875ਈ.ਵਿੱਚ ਛਾਪਿਆ। ਉਨ੍ਹਾਂ ਰਾਹੀਂ ਰਚਿਤ ‘ਗੀਤਾਂਜਲੀ ‘ਇੱਕ ਅਦਭੁੱਤ ਰਚਨਾ ਹੈ ।ਇਸ ਵਾਸਤੇ ਉਸਨੂੰ 1880ਈ.ਵਿੱਚ ਮੋਹਲ ਪ੍ਰਾਈਜ਼ ਦਿਤਾ ਗਿਆ ।
ਡਾ.ਰਵਿੰਦਰ ਨਾਥ ਟੈਗੋਰ ਨੇ ‘ਬੰਗਾਲ ਦੀ ਵੰਡ ‘ਦਾ ਕੱਟੜ ਵਿਰੋਧ ਕੀਤਾ ।13 ਅਪ੍ਰੈਲ 1919 ਨੂੰ ਜਿਲ੍ਹਿਆਂ ਵਾਲੇ ਬਾਗ ਦਾ ਹੱਤਿਆ ਕਾਂਡ ਹੋਇਆ ਸੀ।ਜਦ ਪੰਜਾਬ ਵਿੱਚ ਹੋਏ ਅੱਤਿਚਾਰਾਂ ਦੀ ਖ਼ਬਰ ਦੂਸਰੇ ਹਿੱਸਿਆਂ ਵਿੱਚ ਪੁੱਜੀ ਤਾਂ ਸਾਰੇ ਭਾਰਤਵਰਸ਼ ਵਿੱਚ ਅਸਾਧਾਰਨ ਜੋਸ਼ ਫੈਲ ਗਿਆ।ਜਿਸ ਵਿੱਚ ਅਨੇਕਾਂ ਹੀ ਮਾਸੂਮ ਲੋਕ ਮਾਰੇ ਗਏ ਸਨ। ਡਾ.ਰਵਿੰਦਰ ਨਾਥ ਟੈਗੋਰ ਨੇ ਸਰਕਾਰ ਦੀ ਨੀਤੀ ਸੰਬੰਧੀ ਰੋਸ ਪ੍ਰਗਟ ਕਰਦਿਆਂ ਹੋਇਆ “ਜਿਲ੍ਹਿਆਂ ਵਾਲਾ ਬਾਗ ਹੱਤਿਆ ਕਾਂਡ ‘ਦੇ ਸਮੇਂ ਆਪਣਾ ਨਾਈਟਹੁੱਡ ‘ਸਰ ‘ ਦਾ ਖਿਤਾਬ (30 ਮਈ 1919 ਈ.)ਤਿਆਗ ਕਰ ਦਿੱਤਾ । ਉਨ੍ਹਾਂ ਨੇ ਵਾਇਸਰਾਏ ਦੇ ਨਾਮ ਇੱਕ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਉੱਤੇ ਸਰਕਾਰ ਦੇ ਅਤਿਆਚਾਰਾਂ ਦੀ ਸਖ਼ਤ ਨਿੰਦਾ ਕੀਤੀ।
ਪ੍ਰੋ.ਗਗਨਦੀਪ ਕੌਰ ਧਾਲੀਵਾਲ

 ਸੰਤ ਬਾਬਾ ਅਵਤਾਰ ਸਿੰਘ ਜੀ ਦੀ 34 ਵੀ ਬਰਸੀ ਇੱਕ ਜੂਨ ਨੂੰ

ਹਠੂਰ,29,ਮਈ-(ਕੌਸ਼ਲ ਮੱਲ੍ਹਾ)-ਵਾਤਾਵਰਨ ਪ੍ਰੇਮੀ ਅਤੇ ਦਿੱਲੀ ਪ੍ਰਦੂਸਣ ਕੰਟਰੋਲ ਬੋਰਡ ਦੇ ਮੈਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦੇ ਪੂਜਨੀਕ ਬ੍ਰਹਮਲੀਨ ਗੁਰੂ ਸੰਤ ਬਾਬਾ ਅਵਤਾਰ ਸਿੰਘ ਜੀ ਦੀ 34 ਵੀ ਬਰਸੀ ਸੰਤ ਬਾਬਾ ਗੁਰਲਾਲ ਸਿੰਘ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਤੇ ਪਿੰਡ ਚਕਰ ਦੇ ਵਿਚਕਾਰ ਸ੍ਰੀ ਸੰਤੋਖਸਰ ਸਾਹਿਬ ਵਿਖੇ ਇੱਕ ਜੂਨ ਦਿਨ ਬੁੱਧਵਾਰ ਨੂੰ ਇਲਾਕੇ ਦੀਆ ਸਮੂਹ ਗੁਰ ਸੰਗਤਾ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ।ਇਸ ਬਰਸੀ ਸਬੰਧੀ ਜਾਣਕਾਰੀ ਦਿੰਦਿਆ ਬਾਬਾ ਗੁਰਲਾਲ ਸਿੰਘ ਨੇ ਦੱਸਿਆ ਕਿ 30 ਮਈ ਦਿਨ ਸੋਮਵਾਰ ਨੂੰ ਸਵੇਰੇ ਦਸ ਵਜੇ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਜਾਣਗੇ ਅਤੇ ਇੱਕ ਜੂਨ ਨੂੰ ਸਵੇਰੇ 10:00 ਵਜੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪੈਣ ਉਪਰੰਤ ਬਾਬਾ ਗੁਰਲਾਲ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਦੇ ਸਾਦੇ ਜੀਵਨ ਬਾਰੇ ਸੰਗਤਾ ਨੂੰ ਚਾਨਣਾ ਪਾਉਣਗੇ ਅਤੇ ਵੱਖ-ਵੱਖ ਰਾਗੀ ਸਿੰਘ,ਕਵੀਸਰੀ ਜੱਥੇ ਅਤੇ ਢਾਡੀ ਜੱਥੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ।ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।ਇਸ ਮੌਕੇ ਉਨ੍ਹਾ ਨਾਲ ਸੰਗਤਾ ਹਾਜ਼ਰ ਸਨ।
 

ਪੰਜਾਬੀਆ ਦੇ ਸੌਕ ਨੇ ਅਵੱਲੇ

ਹਠੂਰ,29,ਮਈ-(ਕੌਸ਼ਲ ਮੱਲ੍ਹਾ)-ਇਸ ਗੱਲ ਵਿਚ ਰੱਤਾ ਵੀ ਝੂਠ ਨਹੀ ਹੈ ਕਿ ਪੰਜਾਬੀਆਂ ਦੇ ਸੌਕ ਅਵੱਲੇ ਹੁੰਦੇ ਹਨ।ਪੰਜਾਬੀਆ ਨੂੰ ਸੌਕ ਪੂਰਾ ਕਰਨ ਲਈ ਭਾਵੇ ਲੱਖਾ ਰੁਪਏ ਖਰਚ ਕਰਨੇ ਪੈਣ ਤਾਂ ਵੀ ਪਿੱਛੇ ਨਹੀ ਹੱਟਦੇ।ਅਜਿਹੀ ਮਿਸਾਲ ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਤੋ ਮਿਲਦੀ ਹੈ ਜਿਸ ਨੇ ਵਿਦੇਸਾ ਵਿਚ ਵੀ ਸੌਕ ਪੂਰੇ ਕੀਤੇ ਹਨ ਅਤੇ ਆਪਣੇ ਜਨਮ ਭੂੰਮੀ ਪਿੰਡ ਭੰਮੀਪੁਰਾ ਕਲਾਂ ਵਿਖੇ ਵੀ ਸੌਕ ਪੂਰੇ ਕਰ ਰਿਹਾ ਹੈ।ਇਸ ਸਬੰਧੀ ਅੱਜ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਅਮਰਜੀਤ ਸਿੰਘ ਚਾਹਿਲ ਕੈਨੇਡੀਅਨ ਨੇ ਕਿਹਾ ਕਿ ਸੌਕ ਦਾ ਕੋਈ ਮੁੱਲ ਨਹੀ ਹੁੰਦਾ ਆਦਮੀ ਭਾਵੇ ਕਰੋੜਾ ਰੁਪਏ ਕਮਾ ਲਵੇ ਜੇਕਰ ਉਸ ਨੇ ਆਪਣੇ ਸੌਕ ਪੂਰਾ ਨਹੀ ਪੂਰੇ ਕੀਤੇ ਤਾਂ ਉਸ ਦੀ ਕਮਾਈ ਕੀਤੀ ਦਾ ਕੋਈ ਫਾਇਦਾ ਨਹੀ।ਉਨ੍ਹਾ ਦੱਸਿਆ ਕਿ ਮੈ ਕੈਨੇਡਾ ਵਿਚੋ ਹਾਰਲੇ ਡੇਵਿਡਸਨ ਮੋਟਰਸਾਇਕਲ ਲੈ ਕੇ ਆਇਆ ਹਾਂ ਅਤੇ ਟਰੈਕਟਰ ਨੂੰ ਸਿੰਗਾਰਨ ਲਈ ਵੀ ਸਾਰਾ ਕੈਨੇਡੀਅਨ ਸਮਾਨ ਲਾਇਆ ਹੈ।ਉਨਾ੍ਹ ਦੱਸਿਆ ਕਿ ਮੈ ਪਿਛਲੇ ਚਾਰ ਦਹਾਕਿਆ ਤੇ ਕੈਨੇਡਾ ਵਿਚ ਰਹਿ ਰਿਹਾ ਹਾਂ ਅਤੇ ਮੇਰੇ ਮਨ ਦੀ ਤਮੰਨਾ ਸੀ ਕਿ ਕੈਨੇਡਾ ਦਾ ਬਣਿਆ ਮੋਟਰਸਾਇਕਲ ਹਾਰਲੇ ਡੇਵਿਡਸਨ ਮੈ ਪਿੰਡ ਦੀਆ ਸੜਕਾ ਤੇ ਜਾ ਕੇ ਚਲਾਵਾ,ਇਹ ਤਮੰਨਾ ਵੀ ਅੱਜ  ਪ੍ਰਮਾਤਮਾ ਦੀ ਕ੍ਰਿਪਾ ਨਾਲ ਪੂਰੀ ਹੋ ਗਈ ਹੈ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਹਿਲ ਦਾ ਸਾਰਾ ਪਰਿਵਾਰ ਲੋਕਾ ਦੀ ਸੇਵਾ ਨੂੰ ਸਮਰਪਿਤ ਹੈ ਚਾਹਿਲ ਪਰਿਵਾਰ ਨੇ ਕੋਰੋਨਾ ਕਾਲ ਦੌਰਾਨ ਪਿੰਡ ਵਾਸੀਆ ਦੀ ਨਿਸਕਾਮ ਸੇਵਾ ਕੀਤੀ,ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾ ਵਿਚ ਵੀ ਵੱਡਾ ਯੋਗਦਾਨ ਹੈ।ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਚਾਹਿਲ ਪਰਿਵਾਰ ਹਮੇਸਾ ਚੱੜ੍ਹਦੀ ਕਲਾਂ ਵਿਚ ਰਹੇ ਅਤੇ ਇਸੇ ਤਰ੍ਹਾ ਲੋਕਾ ਦੀ ਸੇਵਾ ਕਰਦੇ ਰਹਿਣ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਿਲ,ਜਗਜੀਤ ਸਿੰਘ ਚਾਹਿਲ,ਰਾਜੂ ਸਿੰਘ,ਜਸਵਿੰਦਰ ਸਿੰਘ ਹਾਂਸ,ਅੰਮ੍ਰਿਤਪਾਲ ਸਿੰਘ ਸਿੱਧੂ,ਹੈਰੀ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।

ਵਰਲਡ ਕੈਂਸਰ ਕੇਅਰ ਨੇ ਪਟਿਆਲੇ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲਾਇਆ ਮੈਗਾ ਕੈਂਸਰ ਜਾਂਚ ਅਤੇ ਅਵੇਅਰਨੈੱਸ ਕੈਂਪ  

ਪਟਿਆਲਾ, 29  ਮਈ (ਗੁਰਸੇਵਕ ਸਿੰਘ ਸੋਹੀ  )ਵਰਲਡ ਕੈਸਰ ਕੇਅਰ ਵੱਲੋਂ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ American Oncology DMCH ਦੇ ਸਹਿਯੋਗ ਨਾਲ Mega Cancer ਜਾਂਚ ਕੈਂਪ ਲਾਇਆ ਗਿਆ । ਜਿਸ ਵਿਚ ਸੈਂਕੜੇ ਲੋਕਾਂ ਨੇ ਆਪਣੀ ਜਾਂਚ ਕਰਵਾਈ । ਇਸ ਸਮੇਂ ਮੈਡਮ ਰਾਜਵਿੰਦਰ ਕੌਰ ਸੁਸਾਇਟੀ ਦੇ ਐਕਟਵਿਸਟ  ਉਚੇਚੇ ਤੌਰ ਤੇ ਕੈਂਪ ਵਿੱਚ ਪਹੁੰਚੇ ਜਿਨ੍ਹਾਂ ਇੰਗਲੈਂਡ ਤੋਂ ਪੁੱਜੇ ਵਰਲਡ ਕੈਂਸਰ ਕੇਅਰ ਦੇ ਬਾਨੀ ਕੁਲਵੰਤ ਸਿੰਘ ਧਾਲੀਵਾਲ ਦੇ ਨਾਲ ਇਸ ਕੈਂਪ ਦਾ ਆਗਾਜ਼ ਕੀਤਾ । ਇਸ ਸਮੇਂ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਸਮੇਂ ਦੀ ਮੁੱਖ ਲੋੜ ਹੈ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣਾ , ਪੰਜਾਬ ਅੰਦਰ ਪਾਣੀ ਦੀ ਸਥਿਤੀ ਬਹੁਤ ਭਿਆਨਕ ਰੂਪ ਧਾਰਨ ਕਰ ਰਹੀ ਹੈ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ , ਨਸ਼ਿਆਂ ਦਾ ਕਹਿਰ ਨੇ ਪੰਜਾਬ ਪੁੱਟ ਸੁੱਟਿਆ ਉਸ ਤੋਂ ਬਚਣ ਦੀ ਜ਼ਰੂਰਤ ਇਸ ਵੱਲ ਪੰਜਾਬੀਆਂ ਨੂੰ ਆਪ ਬਦਲਣਾ ਪਵੇਗਾ ।  ਉਨ੍ਹਾਂ ਅੱਗੇ ਆਖਿਆ ਅਸੀਂ ਐਨ ਆਰ ਆਈ ਲੋਕਾਂ ਦੇ ਸਹਿਯੋਗ ਨਾਲ ਉਪਰਾਲੇ ਕਰਦੇ ਰਹਾਂਗੇ ਪਰ ਤੁਹਾਨੂੰ ਵੀ ਜਾਗਰੂਕ ਹੋਣਾ ਪਵੇਗਾ ਜੇ ਅੱਜ ਪੰਜਾਬ ਨੂੰ ਤੇ ਆਪਣੇ ਆਪ ਨੂੰ ਬਚਾਉਣਾ ਹੈ ।ਇਸ ਸਮੇਂ ਵਰਲਡ ਕੈਂਸਰ ਕੇਅਰ ਦੇ ਡਾ ਧਰਮਿੰਦਰ ਸਿੰਘ ਢਿੱਲੋਂ ਨੇ ਕੁਲਵੰਤ ਸਿੰਘ ਧਾਲੀਵਾਲ ਅਤੇ ਮੈਡਮ ਰਾਜਵਿੰਦਰ ਕੌਰ ਦਾ ਧੰਨਵਾਦ  ਕੀਤਾ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋੰ ਵੀ ਸਰਕਾਰੀ ਸੁਰੱਖਿਅ ਵਾਪਸ ਕਰਨ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ, 28 ਮਈ ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਅੱਜ ਸਰਕਾਰੀ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨੀ ਰਘਬੀਰ ਸਿੰਘ ਨੇ ਆਪਣੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਅੱਜ ਆਪੋ-ਆਪਣੇ ਹੈੱਡ ਕੁਆਰਟਰਾਂ ‘ਤੇ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਹੈ। ਇਸ ਸਬੰਧੀ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ ਉਹ ਸਵੈ-ਰੱਖਿਆ ਕਰਨ ਦੇ ਸਮਰੱਥ ਹਨ।

 

ਕੈਬਨਿਟ ਮੰਤਰੀ ਜਿੰਪਾ ਨੇ ਨਗਰ ਨਿਗਮ ਹੁਸ਼ਿਆਰਪੁਰ ’ਚ 23 ਸੀਵਰਮੈਨਾਂ ਨੂੰ ਸੌਂਪੇ ਨਿਯੁਕਤੀ ਪੱਤਰ

-ਕਿਹਾ, ਸ਼ਹਿਰ ਦੀ ਸਾਫ਼-ਸਫ਼ਾਈ ਤੇ ਸੁੰਦਰਤਾ ਬਰਕਰਾਰ ਰੱਖਣ ’ਚ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਅਹਿਮ ਭੂਮਿਕਾ

 

ਹੁਸ਼ਿਆਰਪੁਰ, 28 ਮਈ (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਹੁਸ਼ਿਆਰਪੁਰ ’ਚ 23 ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ-ਕਮ- ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਹੰਸ ਤੇ ਮੇਅਰ ਸ੍ਰੀ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਇਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਵਿਚ ਨਗਰ ਨਿਗਮ ਵਿੱਚ ਸੀਵਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ  ਨਿਗਮ ਵਿਚ ਹੋਰ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸੀਵਰਮੈਨਾਂ ਤੇ ਸਫ਼ਾਈ ਸੇਵਕਾਂ ਦੀ ਅਹਿਮ ਭੂਮਿਕਾ ਹੈ।  ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ  ਦੀ ਸਰਕਾਰ ਬਣਦੇ ਹੀ ਕੈਬਨਿਟ ਮੰਤਰੀ ਦੀ ਪਹਿਲੀ ਮੀਟਿੰਗ ਵਿਚ ਸੂਬੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਫੈਸਲਾ ਲਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਸਾਰੇ ਗਰੁੱਪਾਂ ਵਿੱਚ ਵੱਡੇ ਪੱਧਰ ’ਤੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਵਿਚ ਨਗਰ ਨਿਗਮ, ਨਗਰ ਪ੍ਰੀਸ਼ਦ ਅਤੇ ਨਗਰ ਪੰਚਾਇਤਾਂ ਵਿੱਚ ਕੰਮ ਕਰਨ ਵਾਲੇ ਸਫ਼ਾਈ ਸੇਵਕਾ ਤੇ ਸੀਵਰਮੈਨਾਂ ਦੇ ਮੋਢਿਆ ’ਤੇ ਹੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਸਾਰੇ ਕਰਮਚਾਰੀ ਬਹੁਤ ਹੀ ਗੰਭੀਰਤਾ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ। ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਸਫ਼ਾਈ ਸੇਵਕਾਂ ਤੇ ਸੀਵਰਮੈਂਨਾਂ ਨੇ ਤੰਦਰੁਸਤ ਸਮਾਜ ਨਿਰਮਾਣ ਵਿੱਚ ਅਹਿਮ ਯੋਗਦਾਨ ਦਿੰਦੇ ਹੋਏ ਜੋ ਜ਼ਿੰਮੇਵਾਰੀ ਨਿਭਾਈ ਹੈ, ਉਹ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਮਾਤਰ  60 ਦਿਨਾਂ ਵਿੱਚ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਹਿੱਤ ਵਿੱਚ ਜੋ ਫ਼ੈਸਲੇ ਲਏ ਹਨ, ਉਹ ਹੁਣ ਤੱਕ ਕੋਈ ਵੀ ਸਰਕਾਰ ਨਹੀਂ ਲੈ ਸਕੀ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਸਰਕਾਰ ਵਚਨਬੱਧ ਹੈ ਅਤੇ ਕਿਸੇ ਵੀ ਹਲਕੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਮੂਹ ਕੌਂਸਲਰਾਂ ਤੋਂ ਇਲਾਵਾ, ਨਗਰ ਨਿਗਮ ਦੇ ਐਸ.ਈ. ਰਜਿੰਦਰ ਚੌਪੜਾ, ਨਿਗਮ ਇੰਜੀਨੀਅਰ ਕੁਲਦੀਪ ਸਿੰਘ, ਡੀ.ਸੀ.ਐਫ.ਏ. ਸੰਦੀਪ ਕੁਮਾਰ, ਅਮਿਤ ਕੁਮਾਰ, ਗੁਰਮੇਲ ਸਿੰਘ, ਸੰਜੀਵ ਕੁਮਾਰ, ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਕਮਲ ਭੱਟੀ, ਸੁਮੇਸ਼ ਸੋਨੀ, ਵਰਿੰਦਰ ਵੈਦ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਆਮ-ਆਦਮੀ ਪਾਰਟੀ ਇਕਾਈ ਭੰਮੀਪੁਰਾ ਕਲਾਂ ਦੀ ਮੀਟਿੰਗ ਹੋਈ

ਹਠੂਰ,28,ਮਈ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਵਰਕਰਾ ਅਤੇ ਆਹੁਦੇਦਾਰਾ ਦੀ ਮੀਟਿੰਗ ਅੱਜ ਪਿੰਡ ਭੰਮੀਪੁਰਾ ਕਲਾਂ ਵਿਖੇ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਸੁਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਜਲਦੀ ਹੀ ਪਿੰਡ ਵਿਚ ਨਸ਼ਾ ਵਿਰੋਧੀ ਐਕਸਨ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਿਚ ਵਿਕ ਰਹੇ ਚਿੱਟੇ ਨੂੰ ਪੂਰਨ ਰੂਪ ਵਿਚ ਬੰਦ ਕਰਵਾਇਆ ਜਾ ਸਕੇ।ਇਸ ਮੌਕੇ ਉਨ੍ਹਾ ਰਿਸਵਤਖੋਰੀ ਦੇ ਮਾਮਲੇ ਵਿਚ ਸਿਹਤ ਮੰਤਰੀ ਵਿਜੈ ਸਿੰਗਲਾ ਤੇ ਹੋਈ ਕਾਨੂੰਨੀ ਕਾਰਵਾਈ ਅਤੇ 440 ਲੀਡਰਾ ਤੋ ਸਰਕਾਰੀ ਸੁਰੱਖਿਆ ਵਾਪਸ ਕਰਵਾਉਣ ਲਈ ਪੰਜਾਬ ਦੀ ਆਪ ਸਰਕਾਰ ਦਾ ਧੰਨਵਾਦ ਕੀਤਾ।ਅੰਤ ਵਿਚ ਉਨ੍ਹਾ ਕਿਹਾ ਕਿ ਪੰਜਾਬ ਵਿਚੋ ਚਿੱਟਾ ਅਤੇ ਰਿਸਵਤਖੋਰੀ ਖਤਮ ਕਰਨ ਨਾਲ ਵਿਰੋਧੀ ਪਾਰਟੀਆ ਸੋਚਣ ਲਈ ਮਜਬੂਰ ਹਨ।ਇਸ ਮੌਕੇ ਉਨ੍ਹਾ ਨਾਲ ਦਵਿੰਦਰ ਸਿੰਘ,ਮੋਹਣ ਸਿੰਘ,ਰਘਵੀਰ ਸਿੰਘ, ਮਾ:ਮਨਦੀਪ ਸਿੰਘ,ਕਰਮਜੀਤ ਸਿੰਘ,ਸ਼ਮਸੇਰ ਸਿੰਘ,ਬਲਦੇਵ ਸਿੰਘ,ਮੰਦਰ ਸਿੰਘ,ਕੁਲਦੀਪ ਸਿੰਘ,ਰਾਣਾ ਸਿੰਘ,ਨਿਰਮਲ ਸਿੰਘ,ਸੁਖਮੰਦਰ ਸਿੰਘ,ਲਖਵੀਰ ਸਿੰਘ,ਕਾਲਾ ਸਿੰਘ,ਬਖਸੀਸ ਸਿੰਘ,ਲਛਮਣ ਸਿੰਘ ਆਦਿ ਹਾਜ਼ਰ ਸਨ।

ਇੱਕ ਗ੍ਰਾਮ ਹੈਰੋਇਨ ਅਤੇ 50 ਨਸੀਲੀਆ ਗੋਲੀਆ ਸਮੇਤ ਇੱਕ ਕਾਬੂ

ਹਠੂਰ, 28 ਮਈ-(ਕੌਸ਼ਲ ਮੱਲ੍ਹਾ)-ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਰਸ਼ਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਨਸ਼ਾ ਵੇਚਣ ਵਾਲਿਆ ਤੇ ਸਖਤ ਕਾਨੂੰਨੀ ਕਾਰਵਾਈ ਕਰਦਿਆ ਗੁਰਸੇਵਕ ਸਿੰਘ ਉਰਫ ਲੈਲਾ ਪੁੱਤਰ ਚੰਦ ਸਿੰਘ ਵਾਸੀ ਲੱਖਾ ਨੂੰ ਚੈਕਿੰਗ ਦੌਰਾਨ ਇੱਕ ਗ੍ਰਾਮ ਹੈਰੋਇਨ ਅਤੇ 50 ਖੱੁਲ੍ਹੀਆ ਨਸ਼ੀਲੀਆ ਗੋਲੀਆ ਸਮੇਤ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਉਰਫ ਲੈਲਾ ਦੇ ਖਿਲਾਫ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ।ਜਿਸ ਦੀ ਜਦੋ ਬਰੀਕੀ ਨਾਲ ਜਾਚ ਕੀਤੀ ਗਈ ਤਾਂ ਉਸ ਕੋਲੋ ਇੱਕ ਗ੍ਰਾਮ ਹੈਰੋਇਨ ਅਤੇ 50 ਖੁੱਲ੍ਹੀਆ ਨਸ਼ੀਲੀਆ ਗੋਲੀਆ ਬਰਾਬਦ ਕੀਤੀਆ ਗਈਆ ਅਤੇ ਗੁਰਸੇਵਕ ਸਿੰਘ ਉਰਫ ਲੈਲਾ ਪੁੱਤਰ ਚੰਦ ਸਿੰਘ ਵਾਸੀ ਲੱਖਾ ਦੇ ਖਿਲਾਫ ਧਾਰਾ 21,22,61,85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਹਠੂਰ ਵਿਖੇ ਮੁੱਕਦਮਾ ਨੰਬਰ 39 ਦਰਜ ਕਰ ਲਿਆ ਹੈ ਅਤੇ ਹੋਰ ਤਫਤੀਸ ਜਾਰੀ ਹੈ।

ਧਰਮਕੋਟ ਦੇ ਪਿੰਡ ਪੰਡੋਰੀ ਦੇ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ

ਪਿੰਡ ਵਿਚ ਸੋਗ ਦੀ ਲਹਿਰ
ਸਰਕਾਰ ਤੋਂ ਮੰਗ ਕੀਤੀ ਚਿੱਟਾ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਧਰਮਕੋਟ , 27 ਮਈ (ਮਨੋਜ ਕੁਮਾਰ ਨਿੱਕੂ )ਪੰਜਾਬ ਸਰਕਾਰ ਵੱਲੋਂ ਹਰ ਰੋਜ ਦਿੱਤੇ ਜਾ ਰਹੇ ਵੱਡੇ ਵੱਡੇ ਬਿਆਨਾਂ ਦੀ ਚਿੱਟਾ ਬੰਦ ਕਰਨ ਦੇ ਬਿਆਨਾਂ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ । ਪੰਜਾਬ ਵਿੱਚ ਆਏ ਦਿਨ ਹੀ ਨੌਜਵਾਨਾਂ ਨੂੰ ਚਿੱਟਾ ਰੂਪੀ ਰਾਖਸ਼ਸ਼ ਨਿਗਲ ਰਿਹਾ ਹੈ ਅਤੇ ਸਰਕਾਰ ਦੇ ਤਮਾਮ ਚਿੱਟਾ ਬੰਦ ਕਰਨ ਦੇ ਯਤਨਾਂ ਤੋਂ ਬਾਅਦ ਵੀ ਪੰਜਾਬ ਵਿੱਚ ਚਿੱਟੇ ਦੀ ਰਫ਼ਤਾਰ ਘਟਣ ਦੀ ਬਜਾਏ ਹੋਰ ਵਧ ਰਹੀ ਹੈ ।ਇਸੇ ਅਧੀਨ ਹੀ ਅੱਜ ਧਰਮਕੋਟ ਦੇ ਨੇੜਲੇ ਪਿੰਡ ਪੰਡੋਰੀ ਵਿਖੇ 17 ਸਾਲਾਂ ਨੌਜਵਾਨ ਗੁਰਪ੍ਰਤਾਪ ਸਿੰਘ ਦੀ ਚਿੱਟਾ ਪੀਣ ਨਾਲ ਮੌਤ ਹੋ ਗਈ। ਇਸ ਸਮੇਂ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ ਜੋ ਕਿ ਸਾਡਾ ਨੌਜਵਾਨ ਲੜਕਾ ਸੀ ਇਹ ਪਹਿਲਾਂ ਘਰੋਂ ਚੋਰੀ ਚੋਰੀ ਚਿੱਟੇ ਦਾ ਸੇਵਨ ਕਰਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਸੈਂਟਰ ਵਿੱਚ ਵੀ ਭੇਜਿਆ ਅਤੇ ਖੁਦ ਵੀ ਕੋਸ਼ਿਸ਼ ਕੀਤੀ ਕਿ ਇਸ ਤੋਂ ਬਚ ਸਕੇ। ਪ੍ਰੰਤੂ ਇਹ ਨਹੀਂ ਹਟਿਆ ਅੱਜ ਤੜਕਸਾਰ ਹੀ ਇਸ ਨੇ ਚਿੱਟੇ ਦਾ ਸੇਵਨ ਕੀਤਾ ਜਿਸ ਨਾਲ ਇਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ । ਇਸ ਦੀ ਮੌਤ ਕਾਰਨ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਇਸ ਸਮੇਂ ਪਿੰਡ ਵਾਸੀਆਂ ਨੇ ਅਤੇ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਚਿੱਟਾ ਰੂਪੀ ਰਾਕਸ਼ ਨੂੰ ਖ਼ਤਮ ਕਰਨ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਿੱਟਾ ਵੇਚਣ ਵਾਲਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀਡ ਦਾ ਬਚਾਅ ਹੋ ਸਕੇ । ਅਗਰ ਸਰਕਾਰ ਨੇ ਹੁਣ ਵੀ ਇਸ ਉੱਪਰ ਸਖ਼ਤੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਕੋਈ ਵੀ ਨੌਜਵਾਨ ਨਹੀਂ ਲੱਭੇਗਾ ਅਤੇ ਚਿੱਟਾ ਵੇਚਣ ਵਾਲੇ ਥਾਂ ਥਾਂ ਗਲੀਆਂ ਅਤੇ ਬਾਜ਼ਾਰਾਂ ਦੇ ਮੋੜਾਂ ਤੇ ਆਮ ਹੀ ਦਿਸਣਗੇ। ਜਿਸ ਨਾਲ ਪੰਜਾਬ ਬਰਬਾਦੀ ਦੇ ਕੰਢੇ ਉਤੇ ਪੁੱਜ ਜਾਵੇਗਾ । ਇਸ ਲਈ ਸਰਕਾਰ ਨੂੰ ਇਸ ਉੱਪਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਪੰਜਾਬ ਦੀ ਜਵਾਨੀ ਦਾ ਘਾਣ ਹੋਣ ਤੋਂ ਬਚਾਇਆ ਜਾ ਸਕੇ। ਲੋੜ ਹੈ ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ 

ਮੁੱਖ ਮੰਤਰੀ ਨੇ ਭਾਵੇਂ ਚਰਖਾ ਚਲਾਉਣਾ ਤਾਂ ਸਿੱਖ ਲਿਆ,ਪਰ ਚਰਖੜੀਆਂ ਤੇ ਚੜ੍ਹਨ ਵਾਲਿਆਂ ਦੇ ਵਾਰਸ ਬੰਦੀ ਸਿੰਘਾਂ ਦੀ ਯਾਦ ਨਹੀਂ : ਦੇਵ ਸਰਾਭਾ

ਮੁੱਲਾਂਪੁਰ ਦਾਖਾ 27 ਮਈ  (ਸਤਵਿੰਦਰ ਸਿੰਘ ਗਿੱਲ)ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 96ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ 'ਚ ਅੱਜ ਸਹਿਯੋਗੀ ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ,ਹਰਬੰਸ ਸਿੰਘ, ਸੁਖਦੇਵ ਸਿੰਘ ਸਰਾਭਾ, ਜਸਬੀਰ ਸਿੰਘ ਟੂਸੇ,   ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਜਿਸ ਆਮ ਪਾਰਟੀ ਨੂੰ ਲੋਕਾਂ ਨੇ ਅੱਖਾਂ ਮੀਚ ਕੇ ਵੋਟਾਂ ਪਾਈਆਂ ਸੀ ਅਤੇ ਵੱਡੇ ਬਹੁਮਤ ਨਾਲ ਜਿਤਾਇਆ ।ਅੱਜ ਦੋ ਮਹੀਨੇ ਬੀਤਣ ਤੇ ਹੀ ਲੋਕਾਂ ਸਿਰਾਂ ਤੇ ਹੱਥ ਮਾਰ ਮਾਰ ਕੇ ਪਛਤਾਉਂਦੇ ਹਨ । ਲੋਕ ਇਹ ਵੀ ਆਖਦੇ ਸੁਣੇ ਗਏ ਕਿ ਇਨ੍ਹਾਂ ਨਾਲੋਂ ਤਾਂ ਪਹਿਲਾਂ ਵਾਲੀਆਂ ਪਾਰਟੀਆਂ ਹੀ ਠੀਕ ਸੀ ਜਿਹੜੇ ਸਾਡੀ ਕਿਤੇ ਨਾ ਕਿਤੇ ਗੱਲ ਤਾਂ ਸੁਣ ਲੈਂਦੀਆਂ ਸਨ ।ਇਹ ਤਾਂ ਕਿਧਰੇ ਵੱਡੇ ਵੱਡੇ ਐਲਾਨ ਕਰੀ ਜਾਂਦੇ ਨੇ ਕਿਧਰੇ ਚੰਗੀਆਂ ਭਲੀਆਂ ਚੱਲਦੀਆਂ ਸਕੀਮਾਂ ਬੰਦ ਕਰੀ ਜਾਂਦੇ ਹਨ ।ਜਦ ਕਿ ਵੋਟਾਂ ਤੋਂ ਪਹਿਲਾਂ ਨਿਕੰਮੇ ਲੀਡਰਾਂ ਨੇ ਚੋਣਾਂ ਜਿੱਤਣ ਲਈ ਦਿੱਤੀਆਂ ਗਰੰਟੀਆਂ ਵੀ ਲੱਗਦਾ ਭੁੱਲ ਗਈਆਂ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਆਖਿਆ ਸੀ ਕਿ ਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹੇ ਤਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਚੌਵੀ ਘੰਟਿਆਂ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ । ਪਰ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਮਹੀਨੇ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਨੂੰ ਚੌਵੀ ਘੰਟਿਆਂ ਵਾਲੀ ਕਾਰਵਾਈ ਕਿਉਂ ਯਾਦ ਨਹੀਂ। ਆਖ਼ਰ ਹੁਣ ਕਿਉਂ ਨਹੀਂ ਕਰਦੇ ਬੇਅਦਬੀਆਂ ਦੇ ਦੋਸ਼ੀਆਂ ਤੇ ਚੌਵੀ ਘੰਟਿਆਂ ਵਿਚ ਕਾਰਵਾਈ  । ਬਾਕੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ  ਸਿੱਖ ਵਿਰੋਧੀ ਸੋਚ ਜੱਗ ਜ਼ਾਹਿਰ ਹੋ ਗਈ ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਆਪ ਪਾਰਟੀ ਦੇ ਮੁੱਖ ਮੰਤਰੀ ਨੇ ਭਾਵੇਂ ਚਰਖਾ ਚਲਾਉਣਾ ਤਾਂ ਸਿੱਖ ਲਿਆ,ਪਰ ਚਰਖੜੀਆਂ ਤੇ ਚੜ੍ਹਨ  ਵਾਲਿਆਂ ਦੇ ਵਾਰਸ ਬੰਦੀ ਸਿੰਘ ਦੀ ਯਾਦ ਨਹੀਂ । ਜਦ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਅਸੀਂ ਯਾਦ ਕਰਵਾਵਾਂਗੇ। ਇਸ ਸਮੇਂ ਉੱਘੇ ਗੀਤਕਾਰ ਹਰੀ ਸਿੰਘ ਝੱਜ ਟੂਸੇ  ਨੇ ਆਖਿਆ ਕਿ ਹਰ ਪਿੰਡ ਵਿੱਚ ਸੱਥਾਂ ਬਣਾ ਕੇ ਬੈਠ ਕੇ ਫਾਲਤੂ ਦੀਆਂ ਗੱਲਾਂ ਕਰਨੀਆਂ ਛੱਡ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਪੰਥਕ ਮੋਰਚੇ ਵਿੱਚ ਪਿੰਡ ਸਰਾਭਾ ਪਹੁੰਚ ਕੇ ਹਾਜ਼ਰੀ ਲਵਾਓ । ਹਰ ਪਿੰਡ ਚੋਂ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਪਹੁੰਚੋ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਅਤੇ  ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ ।ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਢਾਡੀ ਦਵਿੰਦਰ ਸਿੰਘ ਭਨੋਹਡ਼,ਕੈਪਟਨ ਰਾਮਲੋਕ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ ,ਸ਼ਿੰਗਾਰਾ ਸਿੰਘ ਟੂਸਾ,ਦਵਿੰਦਰ ਸਿੰਘ ਭਨੋਹਡ਼,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ, ਅਵਤਾਰ ਸਿੰਘ ਸਰਾਭਾ ,ਭਿੰਦਰ ਸਿੰਘ ਸਰਾਭਾ ,ਨਿਰਭੈ ਸਿੰਘ ਅੱਬੂਵਾਲ ਆਦਿ ਹਾਜ਼ਰੀ ਭਰੀ।

ਪੱਤਰਕਾਰ ਡਾਕਟਰ ਸੁਖਵਿੰਦਰ ਸਿੰਘ   ਬਾਪਲਾ ਤੇ ਸਮੂਹ ਪਰਿਵਾਰ ਵੱਲੋਂ ਬੇਟੀ ਦੇ ਜਨਮ ਤੇ ਸੇਹਰੇ ਬੰਨ੍ਹ ਕੇ ਅਤੇ ਰੁੱਖ ਲਗਾ ਕੇ ਖੁਸ਼ੀ ਮਨਾਈ।    

  ਬਰਨਾਲਾ /ਮਹਿਲ ਕਲਾਂ -28  ਮਈ (ਗੁਰਸੇਵਕ ਸੋਹੀ/ਡਾ ਸੁਖਵਿੰਦਰ ਬਾਪਲਾ) ਅੱਜ ਜ਼ਿਲ੍ਹਾ ਮਲੇਰਕੋਟਲਾ   ਦੇ ਪਿੰਡ ਬਾਪਲਾ ਵਿਖੇ ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਸੁਖਵਿੰਦਰ ਸਿੰਘ ਬਾਪਲਾ ਦੇ ਘਰ ਬੇਟੀ ਨੇ ਜਨਮ ਲਿਆ ਇਸ ਖ਼ੁਸ਼ੀ ਦੇ ਵਿੱਚ ਬਾਬਾ ਗੁਲਜ਼ਾਰ ਸਿੰਘ ਜੀ ਮੁੱਖ ਸੇਵਾਦਾਰ ਸੰਤ ਆਸ਼ਰਮ ਤੇ ਬਾਬਾ ਸੁਰਜੀਤ ਸਿੰਘ ਡੇਰੇ ਵਾਲਿਆਂ ਨੇ ਪਿੰਡ ਦੇ ਵਾਟਰ ਵਰਕਸ ਅਤੇ ਡੇਰੇ ਵਿਚ ਵੱਖ ਵੱਖ ਤਰਾ ਦੇ ਰੁੱਖ ਲਗਾਏ ਖ਼ੁਸ਼ੀ ਮਨਾਈ, ਇਸ ਮੌਕੇ ਬਾਬਾ ਸੁਰਜੀਤ ਸਿੰਘ ਬਾਪਲਾ ਨੇ ਕਿਹਾ ਕਿ ਅੱਜ ਸਾਡੇ ਜੀਵਨ ਦੀ ਬਿਹਤਰੀ ਲਈ'ਰੁੱਖ ਤੇ ਕੁੱਖ' ਦੀ ਸੰਭਾਲ ਬਹੁਤ ਜ਼ਰੂਰੀ ਹੈ ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ ਬੇਟੀ ਨੂੰ ਉੱਚੀ ਸਿੱਖਿਆ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ ਨਾਲ ਹੀ ਵਾਤਾਵਰਣ ਚ ਵਧ ਰਹੀ ਤਪਸ ਨੂੰ ਠੱਲ ਪਾਉਣ ਲਈ ਵੱਧ ਤੋਂ ਵੱਧ ਦਰੱਖ਼ਤ ਲਗਾਕੇ ਪੁਨ ਦਾ ਕੰਮ ਕਰਨਾ ਚਾਹੀਦਾ ਹੈ! ਏਥੇ ਵਰਣਨ ਯੋਗ ਹੈ ਕਿ, ਪਹਿਲਾ ਵੀ ਏਸ ਸੰਸਥਾ ਸੰਤ ਗਰਜਾ ਸਿੰਘ ਸੇਵਾ ਸੁਸਾਇਟੀ ਵਲੋਂ ਪੂਰੇ ਇਲਾਕੇ ਵਿਚ ਰੁੱਖ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਤੇ ਸਮੇਂ ਸਮੇਂ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾ ਸਮਾਜਿਕ ਸੇਵਾ ਵਿੱਚ ਵਿਸੇਸ਼ ਸਥਾਨ ਬਣਾਇਆ ਹੋਇਆ ਹੈ ਸਮੂਹ ਬਾਪਲਾ ਤੇ ਬਰਨਾਲਾ ਪਰਿਵਾਰ ਵੱਲੋਂ ਖੁਸ਼ੀ ਮਨਾਈ ਗਈ। ਕਿਹਾ ਗਿਆ ਕਿ ਧੀ ਵੀ ਇਕ ਰੱਬ ਦੀ ਦਾਤ ਹੈ ਲਕਸ਼ਮੀ ਹੈ ਏ ਅਪਣੇ ਕਰਮ ਆਪ ਲੈ ਕੇ ਆਉਂਦੀਆਂ ਹਨ। ਸਾਨੂੰ ਧੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਇਹ ਵੀ ਪੜ੍ਹ ਲਿਖ ਕੇ ਉੱਚਾ ਦਰਜਾ ਪ੍ਰਾਪਤ ਕਰਦੀਆਂ ਨੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਦੀਆਂ ਹਨ। ਇਸ ਮੌਕੇ ਤੇ ਨਾਹਰ ਸਿੰਘ ਮੈਂਬਰ, ਗੁਰਚਰਨ ਸਿੰਘ ਮਾਨ, ਕਾਰਜਕਾਰੀ ਸਰਪੰਚ, ਰਾਜ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ ਮਹੰਤ, ਜਰਨੈਲ ਸਿੰਘ ਸੰਧੂ ਸੁਸਾਇਟੀ ਮੈਂਬਰ, ਮਨਪਰੀਤ ਸਿੰਘ ਸੇਖੋਂ, ਹਰਬੰਸ ਸਿੰਘ ਜਵੰਧਾ, ਦਰਸ਼ਨ ਸਿੰਘ ਬੱਲ, ਹਰਦੀਪ ਸਿੰਘ, ਅਮਨਪ੍ਰੀਤ ਸਿੰਘ ਲੋਹਟ, ਸੰਦੀਪ ਸਿੰਘ, ਤੇ ਪੱਤਰਕਾਰ ਡਾ ਸੁਖਵਿੰਦਰ ਸਿੰਘ ਬਾਪਲਾ ਤੇ ਹੋਰ ਅਜ਼ੀਮ ਸ਼ਖ਼ਸੀਅਤਾਂ ਹਾਜਰ ਸਨ!!

ਗਲੋਬਲ ਸਿੱਖ ਵੀਜ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਦੋ ਰੋਜ਼ਾ ਧਾਰਮਕ ਕਲਚਰਲ ਸਮਾਗਮ

28 ,29 ਮਈ ਨੂੰ ਵਾਲਸਲ ਫੁਟਬਾਲ ਗਰਾਊਂਡ ਵਿਖੇ ਪਰਿਵਾਰਾਂ ਸਮੇਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਕ ਸਮਾਗਮਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ  

ਬਰਮਿੰਘਮ, 27 ਮਈ (ਖਹਿਰਾ ) ਗਲੋਬਲ ਸਿੱਖ ਵਿਜ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ 28 - 29 ਮਈ 2022 ਨੂੰ ਵਾਲਸਲ ਫੁੱਟਬਾਲ ਗਰਾਊਂਡ ਵਿਖੇ ਧਾਰਮਕ ਸਮਾਗਮ ਕਰਵਾਏ ਜਾ ਰਹੇ ਹਨ । ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੋਗਰਾਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ  । ਹੋ ਰਹੇ ਇਸ ਧਾਰਮਕ ਸਮਾਗਮ ਅੰਦਰ ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ  । ਪ੍ਰਬੰਧਕਾਂ ਵੱਲੋਂ ਸਮੂਹ ਇੰਗਲੈਂਡ ਤੇ ਇਸਦੇ ਆਲੇ ਦੁਆਲੇ ਵੱਸਦੀਆਂ ਸਿੱਖ ਸੰਗਤਾਂ ਨੂੰ ਧਾਰਮਿਕ ਸਮਾਗਮਾਂ ਚ ਪੁੱਜਣ ਦੀ ਪੁਰਜ਼ੋਰ ਅਪੀਲ । ਲੰਗਰਾਂ ਦੇ ਪ੍ਰਬੰਧ ਅਤੇ ਸੰਗਤਾਂ ਦੇ ਬੈਠਣ ਦੇ ਪ੍ਰਬੰਧ ਕਾਬਲੇ ਤਾਰੀਫ਼ ਕੀਤੇ ਗਏ ਹਨ  । ਆਓ ਸਾਰੇ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮਨਾਈਏ ਇਹ ਕਹਿਣਾ ਹੈ ਗਲੋਬਲ ਸਿੱਖ ਵਿਜ਼ਨ ਦੇ ਪ੍ਰਬੰਧਕਾਂ ਦਾ । ਹੋਰ ਜਾਣਕਾਰੀ ਲਈ ਇਸ਼ਤਿਹਾਰ ਪੜ੍ਹੋ ।