You are here

ਪੰਜਾਬ

ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਤੇ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਪਹੁੰਚਣ ਤੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬੂਟਾ ਦੇ ਕੇ ਜੀ ਆਇਆਂ ਆਖਿਆ ਗਿਆ  

33%  ਧਰਤੀ ਨੂੰ ਰੁੱਖਾਂ ਨਾਲ ਭਰ ਲਈ ਸਰਕਾਰ ਨੂੰ ਉੱਦਮ ਕਰਨ ਦੀ ਜ਼ਰੂਰਤ ਲਈ ਦਿੱਤਾ ਮੰਗ ਪੱਤਰ  

ਜਗਰਾਉਂ , 15 ਅਗਸਤ ( ਮਨਜਿੰਦਰ ਗਿੱਲ ) ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਪਹੁੰਚੇ,ਓਹਨਾ ਨੂੰ ਗ੍ਰੀਨ ਪੰਜਾਬ ਮਿਸ਼ਨ ਟੀਮ ਵਲੋਂ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਦਸਿਆ ਗਿਆ,ਬੂਟਾ ਭੇਂਟ ਕਰਕੇ ਮੰਗ ਪੱਤਰ ਦਿੱਤਾ ਗਿਆ, 33% ਰੁੱਖਾਂ ਦੀ ਗੱਲ ਕੀਤੀ ਗਈ ਇਹ ਜਾਣਕਾਰੀ ਸਾਂਝੀ ਕਰਦੇ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨਾਲ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ, ਸ੍ਰੀ ਗੇਜਾ ਰਾਮ ਜੀ, ਐਸ ਡੀ ਐਮ  ਸ੍ਰੀ ਵਿਕਾਸ ਹੀਰਾ , ਤਹਿਸੀਲਦਾਰ ਸ੍ਰੀ ਮਨਮੋਹਨ ਕੌਸ਼ਕ ,ਈ ਓ ਨਗਰ ਕੌਂਸਲ ਜਗਰਾਓਂ  ਸ੍ਰੀ ਮਨੋਹਰ ਕੁਮਾਰ , ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ,ਸ੍ਰੀ ਅਗ੍ਰਸੇਨ ਸਮਿਤੀ ਜਗਰਾਓਂ ਦੇ ਮੈਂਬਰ ਸਹਿਬਾਨ, ਭਾਰਤੀ ਜਨਤਾ ਪਾਰਟੀ ਦੇ  ਜਿਲਾ ਪ੍ਰਧਾਨ ਗੌਰਵ ਖੁਲਰ ,ਹੋਰ ਪਤਵੰਤਿਆਂ ਤੋਂ ਇਲਾਵਾ ਗ੍ਰੀਨ ਪੰਜਾਬ ਮਿਸ਼ਨ ਦੀ ਸਮੁੱਚੀ ਟੀਮ ਜਿਨ੍ਹਾਂ ਵਿਚ ਹਰਨਰਾਇਣ ਸਿੰਘ ਮੱਲੇਆਣਾ , ਮੈਡਮ ਕੰਚਨ  ਅਤੇ ਇਲਾਕੇ ਭਰ ਤੋਂ ਹੋਰ ਵੀ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ  । 

ਰੱਖੜੀ ✍️ ਅਮਰਜੀਤ ਸਿੰਘ ਗਰੇਵਾਲ ਯੂ ਕੇ  

ਉਹ ਕਹਿੰਦੀ ਵੀਰੇ..

ਲਿਆ ਤੇਰੇ ਰੱਖੜੀ ਬੰਨ੍ਹ ਦਿਆਂ ..

ਮੈਂ ਕਿਹਾ...

ਨਹੀਂ ਭੈਣੇ..

ਅਜੇ ਮੇਰੇ ਹੱਥ ਨਹੀਂ ਵਿਹਲੇ..

ਪੈਰਾਂ ਦੀਆਂ ਬੇੜੀਆਂ 

ਤੋੜਨ ‘ਚ ਲੱਗੇ ਹੋਏ ਨੇ..

ਜਿਸ ਦਿਨ ਟੁੱਟ ਗਈਆਂ..

ਮੈਂ ਆਪ ਚੱਲਕੇ ਆਵਾਂਗਾ

ਤੇਰੇ ਕੋਲ ਰੱਖੜੀ ਬੰਨਾਉਣ ਨੂੰ....!!

 

ਲੇਖਕ ਅਮਰਜੀਤ ਸਿੰਘ ਗਰੇਵਾਲ ਯੂ ਕੇ  

ਕਿੱਥੇ ਹੈ ਆਜ਼ਾਦੀ  ?? ✍️ ਅਮਨਜੀਤ ਸਿੰਘ ਖਹਿਰਾ  

ਜਦੋਂ ਆਪਣੇ ਚਾਰ ਚੁਫ਼ੇਰੇ ਝਾਤੀ ਮਾਰਦੇ ਹਾਂ  ਤਾਂ ਬੜੀ ਹੈਰਾਨੀ ਹੁੰਦੀ ਹੈ ਇਸ ਆਜ਼ਾਦੀ ਦੇ ਮਤਲਬ ਨੂੰ ਦੇਖ ਕੇ  ਅਫ਼ਸੋਸ ਵੀ ਹੁੰਦਾ ਹੈ ਕਿ ਕਿਸ ਗੱਲ ਲਈ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । ਕੀ ਅੱਜ ਸਾਡੇ ਰਾਜਨੀਤਕ ਲੋਕ ਸਾਡੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਬਾਰੇ ਕੁਝ ਵੀ ਨਹੀਂ ਸੋਚਦੇ ਜਦੋਂ ਇਹ ਗੱਲ ਦਿਮਾਗ ਵਿਚ ਆਉਂਦੀ ਹੈ ਤੇ ਫਿਰ ਇਸ ਤੋਂ ਵੀ ਵੱਡੀ ਹੈਰਾਨੀ ਹੁੰਦੀ ਹੈ । 1947 ਵਿੱਚ ਆਪਣੇ ਹੱਸਦੇ ਵਸਦੇ ਘਰਾਂ ਨੂੰ ਉਜਾੜ ਕੇ ਮਹੀਨਿਆਂ ਬੱਧੀ ਭੁੱਖੇ ਢਿੱਡ ਸੌਂ ਕੇ ਦਰੱਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰ ਕੇ ਕੀ ਮਿਲਿਆ  ਜ਼ਲਾਲਤ ,ਹਨ੍ਹੇਰਗਰਦੀ  , ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਰੁਲਦੇ , ਅਜ਼ਾਦੀ ਲਈ ਸ਼ਹੀਦੀਆਂ ਪਾਉਣ ਵਾਲਿਆ ਦੇ ਵਾਰਸ ਪਤਾ ਨਹੀਂ ਕਿਸ ਨੁੱਕਰੇ ਗੰਦ ਦੇ ਢੇਰ ਦੇ ਉੱਪਰ ਚਿੱਟਾ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ । ਜਿਸ ਆਜ਼ਾਦੀ ਦੀ ਛਤਰੀ ਥੱਲੇ ਸਰਹੱਦਾਂ ਉੱਪਰ ਆਪਣੀ ਫ਼ੌਜ ਦੇ ਸ਼ਹੀਦ ਹੋਏ ਜਵਾਨਾਂ ਲਈ ਦੁੱਖ ਵੀ ਫਰੋਲਣ ਦਾ ਸਮਾਂ ਨਹੀਂ ਪਰ ਜੇਕਰ ਕਿਸੇ ਰਾਜਨੀਤਕ ਦੀ ਅਣ ਸੁਖਾਵੀਂ ਖ਼ਬਰ ਆਉਂਦੀ ਹੈ ਤਾਂ ਲੱਖਾਂ ਲੋਕ ਵਿਹਲੇ ਉਸਦੇ ਲਈ ਦੁਹਾਈਆਂ ਪਾਉਂਦੇ ਫਿਰਦੇ ਹਨ  । ਲੱਖਾਂ ਲੋਕਾਂ ਦੇ ਘਰ ਉਜਾੜਨ ਵਾਲੇ, ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਇਸ ਆਜ਼ਾਦੀ ਦਾ ਢੰਡੋਰਾ ਪਿੱਟਦੇ ਹਨ । ਪਰ ਅਸਲ ਜਿਨ੍ਹਾਂ ਨੇ ਇਸ ਆਜ਼ਾਦੀ ਲਈ ਆਪਣਾ ਖ਼ੂਨ ਵਹਾਇਆ ਆਪਣਾ ਘਰ ਉਜਾੜਿਐ ਆਪਣੇ ਪਰਿਵਾਰ ਸ਼ਹੀਦ ਕਰਵਾਏ ਕੋਈ ਹੱਥ ਖੜ੍ਹਾ ਕਰਕੇ ਕਹਿ ਕੇ ਕਿ ਅੱਜ ਉਨ੍ਹਾਂ ਲਈ ਇਹ ਆਜ਼ਾਦੀ ਹੈ  । ਜਿਸ ਵਿੱਚ ਭੁੱਖਮਰੀ ਜਲਾਲਤ ਝੂਠ ਫਰੇਬ ਦਲਾਲੀ ਅਤੇ ਠੱਗਾਂ ਦੇ ਘਰ ਵਿੱਚ ਅਮੀਰੀ ਸੱਚ ਅਤੇ ਇਨਸਾਫ਼ਪਸੰਦ ਲੋਕਾਂ ਕੋਲ ਗ਼ਰੀਬੀ ਕੀ ਏ ਆਜ਼ਾਦੀ ਦੀ ਅਸਲੀ ਤਸਵੀਰ ਹੈ । ਨਹੀਂ ਪਤਾ ਲੱਗਦਾ ਕਿੱਥੇ ਹੈ ਉਹ ਆਜ਼ਾਦੀ ਜਿਹੜੀ ਸਾਡੇ ਵਾਰਸਾਂ ਨੇ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਸੀ । 

 

ਅਮਨਜੀਤ ਸਿੰਘ ਖਹਿਰਾ  

ਅਡੀਟਰ ਜਨ ਸ਼ਕਤੀ ਨਿਊਜ਼  

ਗਾਂਵਾਂ ਦੀ ਬਿਮਾਰੀ ਨੂੰ ਲੈ ਕੇ ਸਿੱਖ ਅਤੇ ਮੁਸਲਮਾਨ ਭਾਈਚਾਰਾ ਇੱਕ ਦੂਜੇ ਦੇ ਆਹਮੋ ਸਾਹਮਣੇ

ਡੀ ਸੀ, ਏਡੀਸੀ ਅਤੇ ਡੀ ਐੱਸ ਪੀ ਨੇ ਮੌਕੇ ਤੇ ਪਹੁੰਚ ਕੇ ਕਰਾਈ ਸੁਲ੍ਹਾ ਸਫ਼ਾਈ ਪੱਤਰਕਾਰ ਗੁਰਸੇਵਕ ਸੋਹੀ ਦੀ ਵਿਸ਼ੇਸ਼ ਰਿਪੋਰਟ

ਹਿੰਦ ਪਾਕਿ ਦੋਸਤੀ ਲਈ  ਗਲੋਬਲ ਪੰਜਾਬੀ ਭਾਈਚਾਰਾ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੰਤਾਲੀ ਵੇਲੇ ਮਾਰੇ ਗਏ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਵਿੱਚ ਅਰਦਾਸ ਕਰਨ -ਕੁਲਦੀਪ ਸਿੰਘ ਧਾਲੀਵਾਲ

ਅੰਮ੍ਰਿਤਸਰ/ ਲੁਧਿਆਣਾਃ 14 ਅਗਸਤ -ਹਿੰਦ ਪਾਕਿ ਦੋਸਤੀ ਮੰਚ ਵੱਲੋਂ ਅੱਜ ਅੰਮ੍ਰਿਤਸਰ ਸਥਿਤ ਨਾਟਸ਼ਾਲਾ ਵਿਖੇ ਕਰਵਾਏ ਸੈਮੀਨਾਰ ਮੌਕੇ  ਪੰਜਾਬੀ ਕਵੀ ਗੁਰਭਜਨ ਗਿੱਲ ਦੀ ਹਿੰਦ ਪਾਕਿ ਦੋਸਤੀ ਤੇ ਅੰਤਰ ਰਾਸ਼ਟਰੀ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਪੁਸਤਕ ਪੰਜਾਬ ਦੇ ਖੇਤੀਬਾੜੀ,ਪਰਵਾਸੀ ਮਾਮਲੇ, ਪੰਚਾਇਤਾਂ ਤੇਂ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਉੱਘੇ ਚਿੰਤਕ ਸਤਿਨਾਮ ਸਿੰਘ ਮਾਣਕ, ਸ਼ਹੀਦ ਭਗਤ ਸਿੰਘ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾਃ ਸੁਖਦੇਵ ਸਿੰਘ ਸਿਰਸਾ, ਸਃ ਜਸਵੰਤ ਸਿੰਘ ਰੰਧਾਵਾ,ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਃ ਬਾਵਾ ਸਿੰਘ, ਡਾਃ ਸਤਿਨਾਮ ਸਿੰਘ ਨਿੱਝਰ ਬਟਾਲਾ, ਕੌਮੀ ਕਿਸਾਨ ਆਗੂ ਡਾਃ ਦਰਸ਼ਨ ਪਾਲ,ਰਮੇਸ਼ ਯਾਦਵ, ਹਰਦੀਪ ਸਿੰਘ ਕੰਗ ਸ਼ਾਰਜਾਹ(ਯੂ ਏ ਈ) ਸੁਰਜੀਤ ਜੱਜ ਤੇ ਹੋਰ ਸਾਥੀਆਂ ਨੇ ਲੋਕ ਅਰਪਨ ਕੀਤੀ। 
ਸ਼੍ਰੀ ਸਤਿਨਾਮ ਸਿੰਘ ਮਾਣਕ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆ ਆਖਿਆ  ਕਿ ਖ਼ੈਰ ਪੰਜਾਂ ਪਾਣੀਆਂ ਦੀ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਪ੍ਰਕਾਸ਼ਤ ਹੋ ਕੇ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਦਾ ਮਾਹੌਲ ਉਸਾਰੇਗੀ। ਹਿੰਦ ਪਾਕਿ ਦੋਸਤੀ ਮੰਚ ਦੇ ਯਤਨਾਂ ਦਾ ਹੀ ਫ਼ਲ ਹੈ ਕਿ ਗੁਰਭਜਨ ਗਿੱਲ ਅਤੇ ਹੋਰ ਸਿਰਮੌਰ ਲੇਖਕ ਇਸ ਵਿਸ਼ੇ ਤੇ ਮਹੱਤਵ ਪੂਰਨ ਲਿਖਤਾਂ ਲਿਖ ਰਹੇ ਹਨ। 
ਪੰਜਾਬ ਦੇ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਿੰਦ ਪਾਕਿ ਦੋਸਤੀ ਦੀ ਸਦੀਵਤਾ ਲਈ  ਗਲੋਬਲ ਪੰਜਾਬੀ ਭਾਈਚਾਰਾ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੰਤਾਲੀ ਵੇਲੇ ਮਾਰੇ ਗਏ ਦਸ ਲੱਖ ਬੇਕਸੂਰ ਪੰਜਾਬੀਆਂ ਦੀ ਯਾਦ ਵਿੱਚ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਮਰਨ ਵਾਲੇ ਧੀਆਂ ਪੁੱਤਰ ਪੰਜਾਬੀ ਸਨ, ਹਿੰਦੂ ਸਿੱਖ, ਮੁਸਲਿਮ ਜਾਂ ਈਸਾਈ ਨਹੀਂ। 
ਰਮੇਸ਼ ਯਾਦਵ ਨੇ ਮੀਡੀਆ ਨੂੰ ਗੁਰਭਜਨ ਗਿੱਲ ਦਾ ਇਸ ਮੌਕੇ ਦਿੱਤਾ ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਸਾਨੂੰ ਸਭ ਨੂੰ 16ਅਗਸਤ ਵਾਲੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਦੀ ਪਾਲਣਾ ਕਰਦਿਆਂ ਵਿੱਛੜੀਆਂ ਰੂਹਾਂ ਲਈ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ੈਰ ਪੰਜਾਂ ਪਾਣੀਆਂ ਦੀ  ਕਾਵਿ ਪੁਸਤਕ ਦਾ ਇਹ ਚੌਥਾ ਐਡੀਸ਼ਨ ਹੈ ਪਰ ਇਸ ਵਿੱਚ ਹਿੰਦ ਪਾਕਿ ਰਿਸ਼ਤਿਆਂ ਬਾਰੇ ਮੇਰੀ 2022 ਤੀਕ ਲਿਖੀ ਕਵਿਤਾ ਸ਼ਾਮਿਲ ਹੈ। 
ਇਸ ਪੁਸਤਕ ਬਾਰੇ ਡਾਃ ਸਤਿਨਾਮ ਸਿੰਘ ਨਿੱਝਰ ਬਟਾਲਾ ਨੇ ਕਿਹਾ ਕਿਉਹ ਇਸ ਪੁਸਤਕ ਦੀਆਂ  ਪੰਜ ਸੌ  ਕਾਪੀਆਂ ਪੰਜਾਬੀ ਪਿਆਰਿਆਂ, ਸੰਸਥਾਵਾਂ ਤੇ ਕਦਰਦਾਨਾਂ ਨੂੰ ਸਃ ਉੱਤਮ ਸਿੰਘ ਨਿੱਝਰ ਚੈਰੀਟੇਬਲ ਸੋਸਾਇਟੀ ਵੱਲੋਂ ਪਹੁੰਚਾਉਣਗੇ, ਜੇਕਰ  ਜ਼ਰੂਰਤ ਹੋਈ ਤਾਂ ਇਹ ਗਿਣਤੀ ਵਧਾਈ ਵੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੰਡ ਵੇਲੇ ਦਸ ਲੱਖ  ਵਿੱਛੜੀਆਂ ਰੂਹਾਂ ਨੂੰ ਚਿਤਵਦਿਆਂ ਇਹੀ ਕਾਮਨਾ ਕਰਨੀ ਚਾਹੀਦੀ ਹੈ ਕਿ ਦੱਖਣੀ ਏਸ਼ੀਆ ਦੇ ਮਹੱਤਵ ਪੂਰਨ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਬੂਹਿਉਂ ਸਦੀਵ ਕਾਲ ਲਈ ਸੇਹ ਦਾ ਤੱਕਲਾ ਪੁੱਟਿਆ ਜਾਵੇ, ਜਿਸ ਨਾਲ ਆਪਸੀ ਸਹਿਯੋਗ ਤੇ ਸਹਿਹੋਂਦ ਰਾਹੀਂ ਲੋਕਾਂ ਦੀ ਜੀਣ ਸੁਖਾਲਾ ਹੋ ਸਕੇ। 
ਹਰਦੀਪ ਸਿੰਘ ਕੰਗ ਸ਼ਾਰਜਾਹ  ਨੇ ਕਿਹਾ ਕਿ ਮੇਰੇ ਲਈ ਇਹ ਕਿਤਾਬ ਨਹੀਂ ਉਹ ਅੱਥਰੂ ਹਨ ਜੋ ਉਨ੍ਹਾਂ ਮੜ੍ਹੀਆਂ ਤੇ ਕਬਰਾਂ ਲਈ ਵਗੇ ਹਨ 
ਜੋ ਧਰਤੀ ਤੇ ਨਹੀਂ ਲੱਭਦੇ ਪਰ ਹਰ ਸੰਵੇਦਨਸ਼ੀਲ ਬੰਦੇ ਅੰਦਰ ਹੁਬਕੀਂ ਹੁਬਕੀਂ ਰੋਂਦੇ ਤੇ ਕੁਰਲਾਉਂਦੇ ਹਨ।

ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ

 ਜਗਰਾਉਂ (ਅਮਿਤ ਖੰਨਾ  )ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਅੱਜ ਡੀ ਐੱਮ ਸੀ ਹੀਰੋ ਹਾਰਟ ਹਸਪਤਾਲ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਾਜਿੰਦਰ ਜੈਨ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸ ਆਰ ਕਲੇਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹਰੇਕ ਐਤਵਾਰ ਨੂੰ ਲੋੜਵੰਦ ਲੋਕਾਂ ਦੀ ਸਿਹਤ ਤੰਦਰੁਸਤੀ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਨਾ ਕਿਸੇ ਬਿਮਾਰੀ ਦਾ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਕੈਂਪ ਵਿਚ ਹੀਰੋ ਹਾਰਟ ਹਸਪਤਾਲ ਦੇ ਡਾ: ਗੁਰਭੇਜ ਸਿੰਘ ਦਿਲ ਦੇ ਰੋਗਾਂ ਦੇ 62 ਮਰੀਜ਼ਾਂ ਦਾ ਚੈੱਕਅਪ ਕਰਦਿਆਂ ਲੋੜਵੰਦਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ। ਕੈਂਪ ਵਿਚ 47 ਮਰੀਜ਼ਾਂ ਦਾ ਈ ਸੀ ਜੀ ਟੈੱਸਟ ਅਤੇ 40 ਮਰੀਜ਼ਾਂ ਦਾ ਸ਼ੂਗਰ ਟੈੱਸਟ ਵੀ ਕੀਤਾ ਗਿਆ। ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਜਸਵੰਤ ਸਿੰਘ, ਵਿਨੋਦ ਬਾਂਸਲ, ਰਾਜਿੰਦਰ ਜੈਨ ਕਾਕਾ, ਨੀਰਜ ਮਿੱਤਲ, ਪ੍ਰੇਮ ਬਾਂਸਲ, ਪ੍ਰਸ਼ੋਤਮ ਅਗਰਵਾਲ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਅਨਿਲ ਮਲਹੋਤਰਾ, ਲਾਕੇਸ਼ ਟੰਡਨ, ਕਮਲ ਗੁਪਤਾ, ਸੁਨੀਲ ਬਜਾਜ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ।

ਤੀਆਂ ਪਿੰਡ ਚੂਹੜਚੱਕ ਦੀਆਂ , ਵਿਧਾਇਕ ਨੇ ਕੀਤਾ ਉਦਘਾਟਨ

ਤੀਆਂ ਪਿੰਡ ਚੂਹੜਚੱਕ ਦੀਆਂ , ਵਿਧਾਇਕ ਨੇ ਕੀਤਾ ਉਦਘਾਟਨ-ਪੱਤਰਕਾਰ  ਬਲਵੀਰ ਬਾਠ ਦੀ ਵਿਸ਼ੇਸ਼ ਰਿਪੋਰਟ  

ਆਪਣੇ ਲੋਕਾਂ ਨੂੰ ਮੈਡੀਕਲ ਸੇਵਾਵਾਂ ਦੇਣਾ ਜਥੇਬੰਦੀ ਦਾ ਮੁਢਲਾ ਫ਼ਰਜ਼...ਡਾ. ਬਾਲੀ 

 ਵਿਸ਼ਾਲ ਫਰੀ ਮੈਡੀਕਲ ਕੈਂਪ 450 ਦੇ ਕਰੀਬ ਮਰੀਜ਼ਾਂ ਨੂੰ ਵੰਡੀਆਂ ਗਈਆਂ ਫਰੀ ਦਵਾਈਆਂ..ਡਾ ਮਿੱਠੂ ਮੁਹੰਮਦ  

ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕੀਤਾ ਉਦਘਾਟਨ ...ਡਾ ਕਾਲਖ...

ਮਹਿਲ ਕਲਾਂ 14 ਅਗਸਤ (ਡਾਕਟਰ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਵੱਲੋਂ  ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ  ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ,ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 25 ਵੀਂ ਬਰਸੀ ਤੇ ਦਾਣਾ ਮੰਡੀ ਮਹਿਲ ਕਲਾਂ ਵਿਖੇ, ਵਿਸ਼ਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ   450 ਦੇ ਕਰੀਬ ਮਰੀਜ਼ਾਂ ਨੂੰ ਚੈੱਕ ਅਪ ਕਰ ਕੇ ਫਰੀ ਦਵਾਈਆਂ ਵੰਡੀਆਂ ਗਈਆਂ । ਇਸ ਫਰੀ ਮੈਡੀਕਲ ਕੈਂਪ ਦਾ ਉਦਘਾਟਨ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਵਿਸਾਲ ਫਰੀ ਮੈਡੀਕਲ ਕੈਂਪ ਵਿਚ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਫ਼ਰੀਦ ਦੰਦਾਂ ਦੇ ਹਸਪਤਾਲ ਮਹਿਲ ਕਲਾਂ ਵੱਲੋਂ,ਸਰੀਰ ਦੀਆਂ ਹੱਡੀਆਂ ਸੰਬੰਧੀ ਬੀਮਾਰੀਆਂ ਦਾ ਇਲਾਜ ਮਲਿਕ ਹਸਪਤਾਲ ਮਾਂਗੇਵਾਲ ਵੱਲੋਂ, ਅੱਖਾਂ ਦੀਆਂ ਬੀਮਾਰੀਆਂ ਦਾ ਇਲਾਜ ਸਰਾਂ ਅੱਖਾਂ ਦਾ   ਹਸਪਤਾਲ ਗੁੱਜਰਵਾਲ ਦੇ ਡਾ. ਸੁਮੀਤ ਸਰਾਂ ਡਾ ਅਮਨਦੀਪ ਕੌਰ ਸਰਾਂ ਵੱਲੋਂ , ਲੈਬਾਰਟਰੀ ਦੇ ਟੈਸਟਾਂ ਦਾ ਸਮਾਜ ਸੇਵੀ ਲੈਬੋਰਟਰੀ ਮਹਿਲ ਕਲਾਂ ਦੇ ਡਾ ਰਮੇਸ਼ ਕੁਮਾਰ ਡਾ ਮੋਹਿਤ ਕੁਮਾਰ ਵੱਲੋਂ ਕੀਤਾ ਗਿਆ।ਇਸ ਸਮੇਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੇ ਨਾਲ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਲੁਧਿਆਣਾ,ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਮੋਗਾ,ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ, ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲਕਲਾਂ, ਸੂਬਾ ਮੀਤ ਪ੍ਰਧਾਨ ਡਾ ਧਰਮਪਾਲ ਸਿੰਘ ਸੰਗਰੂਰ , ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਫ਼ਤਹਿਗਡ਼੍ਹ ਸਾਹਿਬ, ਸੂਬਾ ਆਗੂ ਡਾ ਜਸਬੀਰ ਸਿੰਘ ਮਾਨਸਾ ,ਡਾ ਸੁਰਜੀਤ ਰਾਮ ਰੋਪੜ ,ਡਾ ਗੁਰਮੁਖ ਸਿੰਘ ਮੁਹਾਲੀ , ਡਾ ਕੇਸਰ ਖਾਨ ਬਰਨਾਲਾ, ਡਾ ਉੱਤਮ ਸਿੰਘ ਮਲੇਰਕੋਟਲਾ(A) , ਡਾ ਮਾਘ ਸਿੰਘ ਮਲੇਰਕੋਟਲਾ ( B) ਤੋਂ ਇਲਾਵਾ ਡਾ ਅਜੀਤ ਰਾਮ ਸ਼ਰਮਾ ਲੁਧਿਆਣਾ, ਡਾ ਜਸਮੇਲ ਸਿੰਘ ਲਲਤੋਂ ਕਲਾਂ ,ਡਾ ਮੁਕਲ ਸ਼ਰਮਾ, ਡਾ ਸੁਰਜੀਤ ਸਿੰਘ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਧਰਵਿੰਦਰ ਸਿੰਘ, ਡਾ ਬਲਜੀਤ ਸਿੰਘ ਗੁਰਮ, ਡਾ ਸੁਖਪਾਲ ਸਿੰਘ, ਡਾ ਅਮਨਦੀਪ ,ਡਾ ਜਗਜੀਤ ਸਿੰਘ ਕਾਲਸਾ,ਡਾ ਕੁਲਵੰਤ ਸਿੰਘ, ਡਾ ਮਨਵੀਰ ਸਿੰਘ, ਡਾ. ਸੁਬੇਗ ਸਿੰਘ, ਡਾ ਸੇਰ  ਸਿੰਘ ਰਵੀ,ਸਮੇਤ 25 ਮੈਂਬਰੀ ਡਾਕਟਰੀ ਟੀਮ ਦੇ ਆਗੂ ਸਾਹਿਬਾਨ ਹਾਜ਼ਰ ਸਨ।

ਹਥਿਆਰਾਂ ਦੀ ਨੋਕ ਤੇ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕਰਨ ਦਾ ਲਾਇਆ ਦੋਸ਼

ਵਿਧਾਇਕ ਤੇ ਡੀ ਐਸ ਪੀ ਦੀ ਸਹਿ ਸਾਡੀਆਂ ਮਾਲਕੀ ਜ਼ਮੀਨਾਂ ਤੇ ਹੋ ਰਹੇ ਹਨ ਕਬਜ਼ੇ - ਪੀੜਤ ਕਿਸਾਨ
 ਵਿਧਾਇਕ  ਤੇ ਡੀ ਐਸ ਪੀ ਦੋਸੀਆਂ ਕਰ ਰਹੇ ਹਨ ਸਰੇਆਮ ਮੱਦਦ
ਮਾਨ ਸਰਕਾਰ ਦੇ ਦਮਗਜੇ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੋਏ -ਪੀੜਤ ਕਿਸਾਨ

ਸਿੱਧਵਾਂ ਬੇਟ,( ਮਨਜੀਤ ਸਿੰਘ ਲੀਲਾਂ )ਭਿਰਟਾਚਾਰ,ਕਾਲਾ ਬਜ਼ਾਰੀ , ਰਿਸ਼ਵਤਖੋਰੀ ਅਤੇ ਆਪ ਹੁਦਰੀਆ ਖਿਲਾਫ ਏਜੰਡੇ ਨੂੰ ਮੁੱਖ ਰੱਖਕੇ ਸਥਾਪਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਗੱਲਾਂ ਉੱਚੀ ਦੁਕਾਨ ਫਿੱਕਾ ਪਕਵਾਨ ਸਾਬਤ ਹੁੰਦੀਆਂ ਨਜ਼ਰ ਆ ਰਹੀ ਹਨ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਦੇਵ ਸਿੰਘ ਅੱਬੂਪੁਰਾ ਨੇ ਕੀਤਾ ਅਤੇ ਕਿਹਾ ਕਿ    ਮਹਿਤਪੁਰ ਨੇੜਲੇ ਪਿੰਡ ਬੂੜੇਵਾਲ ਚ ਗਰੀਬ ਕਿਸਾਨਾਂ ਦੀ ਮਾਲਕੀ ਜ਼ਮੀਨ ਤੇ ਧਰਮਕੋਟ ਦੇ ਆਮ ਆਦਮੀ ਪਾਰਟੀ ਵਿਧਾਇਕ ਲਾਡੀ ਢੋਸ ਦੀ ਸ਼ਹਿ ਉਪਰ ਫਿਰੋਜ਼ਪੁਰ ਸਾਇਡ ਦੇ ਗੈਗਸਟਰਾਂ ਵੱਲੋਂ 70/80ਏਕੜ ਜ਼ਮੀਨ ਤੇ ਨਜਾਇਜ਼ ਤਰੀਕੇ ਨਾਲ ਮਾਈਨਿੰਗ ਕਰਦੇ ਹੋਏ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਛੁਡਵਾਉਣ ਲਈ ਅਸੀਂ ਸੈਂਕੜੇ ਕਿਸਾਨਾਂ ਨੇ ਕਾਫੀ ਜੱਦੋ ਜਹਿਦ ਕੀਤੀ ਪਰ ਹਥਿਆਰਾਂ ਅਤੇ ਸਿਆਸੀ ਸਹਿ ਦੇ ਜ਼ੋਰ ਤੇ ਡਰਾਉਂਦੇ ਧਮਕਾਉਂਦੇ ਸਾਡੇ ਤੇ ਭਾਰੂ ਰਹੇ ਹਨ । ਵਿਧਾਇਕ ਲਾਡੀ ਢੋਸ ਅਤੇ ਬਾਹਰੀ ਗੈਗਸਟਰਾ ਵੱਲੋਂ ਧੱਕੇਸ਼ਾਹੀ ਵਾਰੇ ਅਸੀਂ ਹਲਕਾ ਜਗਰਾਉਂ ਦੇ ਵਿਧਾਇਕ  ਸਰਬਜੀਤ ਕੌਰ ਮਾਣੂਕੇ ਨੂੰ ਵੀ ਮਿਲ ਚੁੱਕੇ ਹਾਂ , ਜਿੰਨਾ ਨੇ ਸਾਡੀ ਹਮਾਇਤ ਕਰਦੇ ਹੋਏ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਨੂੰ ਵੀ ਕਾਲ ਕਰਕੇ ਇਸ ਜ਼ਮੀਨੀ ਮਸਲੇ ਨੂੰ ਸੁਲਝਾਉਣ ਲਈ ਕਿਹਾ ਸੀ ਪਰ ਲਾਡੀ ਢੋਸ ਨੇ ਬੀਬੀ ਮਾਣੂਕੇ ਦੀ ਸਿਫਾਰਸ਼ ਨੂੰ ਵੀ ਟਿੱਚ ਜਾਣਿਆ ਜਿਸ ਕਰਕੇ ਅਸੀਂ ਅੱਜ ਮੀਡੀਆ ਦਾ ਸਹਾਰਾ ਲੈਕੇ ਆਪਣੀ ਗੁਹਾਰ ਸੂਬਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ  ਤੱਕ ਪਹੁੰਚਦੀ ਕਰਨ ਦਾ ਉਪਰਾਲਾ ਕੀਤਾ ਹੈ ਤਾਂਕਿ ਵਿਧਾਇਕ ਲਾਡੀ ਢੋਸ ਦੀਆਂ ਮਾਨਮਾਨੀਆ ਅਤੇ ਗੁੰਡਾ ਰਾਜ ਦਾ ਖੁਲਾਸਾ ਕੀਤਾ ਜਾ ਸਕੇ ।ਜੱਸਾ ਨੰਬਰਦਾਰ ਅਤੇ ਸਰਪੰਚ ਜੀਵਨ ਸਿੰਘ ਬਾਗੀਆਂ ਨੇ ਵੀ ਲਾਡੀ ਢੋਸ,ਗੁੰਡਾ ਅਨਸਰਾਂ ਤੇ ਪੁਲਿਸ ਖਿਲਾਫ਼ ਭੜਾਸ ਕੱਢਦੇ ਹੋਏ  ਦੱਸਿਆ ਕਿ ਜਦੋਂ ਅਸੀਂ ਲਾਡੀ ਢੋਸ ਖਿਲਾਫ ਪੁਲਿਸ ਨੂੰ ਕਰਵਾਈ ਲਈ ਅਪੀਲ ਕੀਤੀ ਤਾਂ ਉਹਨਾਂ ਨੇ ਵੀ ਸਿਆਸੀ ਸਹਿ ਦੀ ਬੋਲੀ ਬੋਲਦਿਆਂ ਦਰਖਾਸਤ ਕਰਤਾਵਾਂ ਨੂੰ ਕਿਹਾ ਕਿ ਤੁਸੀਂ 10 ਏਕੜ ਮੇਰੇ ਨਾਮ ਅਤੇ 30ਏਕੜ ਜ਼ਮੀਂਨ ਲਾਡੀ ਢੋਸ ਨੂੰ ਫਾਰਮ ਹਾਊਸ ਬਨਾਉਣ ਲਈ ਛੱਡ ਦਿਉ ਅਤੇ ਅਸੀਂ ਬਾਕੀ ਜ਼ਮੀਨ ਦਾ ਕਬਜ਼ਾ ਤੁਹਾਨੂੰ ਦਵਾ ਦਿਆਂਗੇ । ਇਸ ਸਮੇਂ ਮਲਕੀਤ ਸਿੰਘ ਰਾਣਾ ਸਰਪੰਚ ਥਾਊਵਾਲ ਖੁਰਦ, ਕੁਲਵੰਤ ਸਿੰਘ ਨਾਰੰਗਪੁਰ,ਜਸਵੰਤ ਸਿੰਘ ਨੰਬਰਦਾਰ ਦਾਨੇਵਾਲ,ਦਲਵੀਰ ਸਿੰਘ ਨੰਬਰਦਾਰ ਬੁੜੇਵਾਲ,ਸਾਧੂ ਬੂੜੇਵਾਲ,ਭਜਨ ਸਿੰਘ ਦਾਨੇਵਾਲ,ਸੁਖਦੇਵ ਸਿੰਘ ਅੱਬੂਪੁਰਾ,ਮਨਜਿੰਦਰ ਸਿੰਘ ਅੱਬੂਪੁਰਾ,ਕੇਵਲ ਸਿੰਘ ਦਾਨੇਵਾਲ,ਤਰਨਪ੍ਰੀਤ ਸਿੰਘ ਅੱਬਪੁਰਾ,ਸੁਖਜਿੰਦਰ ਸਿੰਘ ਅੱਬੂਪੁਰਾ,ਜੀਵਨ ਸਿੰਘ ਬਾਗੀਆਂ ਨੰਬਰਦਾਰ, ਕੰਵਲਜੀਤ ਮੈਂਬਰ ਪੰਚਾਇਤ ਨਰੰਗਪੁਰ ,ਸਾਬਾ ਨਰੰਗਪੁਰ, ਮਹਿਲ ਸਿੰਘ ਬਹਾਦਰਕੇ, ਕੁਲਵੀਰ ਸਿੰਘ ਬਹਾਦਰਕੇ ,ਸੁਖਦੇਵ ਸਿੰਘ ਬਹਾਦਰਕੇ ,ਗੁ,ਚਰਨ ਸਿੰਘ ਬਾਗੀਆ ਸ਼ੇਰੇਵਾਲ ,ਗੁਰਦੀਪ ਸਿੰਘ ਸਾਬਕਾ ਸਰਪੰਚ ਸੇਰੇਵਾਲ ,ਲਖਮੀਰ ਸਿੰਘ ਬਹਾਦਰਕੇ ,ਗੁਰਨਾਮ ਸਿੰਘ ਚੰਡੀਗੜ੍ਹੀਆਂ, ਹੁਸ਼ਿਆਰ ਸਿੰਘ ਚੱਕ ਕਰਨੀਆਂ ਕਲਾਂ, ਦਰਸ਼ਨ ਸਿੰਘ ਸਮੇਤ ਵੱਡੀ  ਗਿਣਤੀ ਇੱਕਤਰ ਹੋਏ ਕਿਸਾਨ ਭਰਾਵਾਂ ਨੇ  ਪੁਲਿਸ ਪ੍ਰਸ਼ਾਸਨ,ਲਾਡੀ ਢੋਸ ਅਤੇ ਗੁੰਡਾ ਅਨਸਰਾਂ ਖਿਲਾਫ਼ ਦੱਬਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਾਡੀ ਢੋਸ,ਗੁੰਡਾ ਅਨਸਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਖਿਲਾਫ ਦਰਜ ਕੀਤੇ ਨਜਾਇਜ ਪਰਚੇ ਰੱਦ ਨਾ ਕੀਤੇ ਤਾਂ ਅਸੀਂ ਕਾਨੂੰਨਨ ਤਰੀਕੇ ਦੇ ਨਾਲ ਆਪਣੇ  ਹੱਕ ਲੈਣ ਲਈ ਹੋਰ ਰਸਤੇ ਵੀ ਅਖਤਿਆਰ ਕਰਾਂਗੇ ।

ਜਦੋ ਇਸ ਸਬੰਧੀ ਵਿਧਾਇਕ ਲਾਡੀ ਢੋਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪਿੰਡ ਤਾਂ ਮੇਰੇ ਖੇਤਰ ਵਿੱਚ ਹੀ ਨਹੀਂ ਆਉਂਦਾ ਉਹਨਾਂ ਕਿਹਾ ਕਿ ਜੋ ਮੇਰੇ ਤੇ ਦੋਸ਼ ਲਗਾਏ ਜਾ ਰਹੇ ਹਨ ਬਿਲਕੁਲ ਗਲਤ ਹਨ ਜੇ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਸਿੱਧਾ ਮੇਰੇ ਕੋਲ ਆਉਣ, ਉਹਨਾਂ ਕਿਹਾ ਕਿ ਜਿੰਨਾ ਨੇ ਵੀ ਇਹਨਾਂ ਦੀ ਜਮੀਨ ਤੇ ਕਬਜ਼ਾ ਕੀਤਾ ਉਹਨਾਂ ਨਾਲ ਮੇਰਾ ਕੋਈ ਵੀ ਸਬੰਧ ਨਹੀਂ ਹੈ | 

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਜ਼ਿਲ੍ਹਾ ਡੀਸੀ ਨੂੰ ਮੰਗ ਪੱਤਰ ਨੂੰ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਛਿੜਿਆ ਵੱਡਾ ਜਹਾਦ ਪੱਤਰਕਾਰ ਗੁਰਸੇਵਕ ਸੋਹੀ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਜ਼ਿਲ੍ਹਾ ਡੀਸੀ ਨੂੰ ਮੰਗ ਪੱਤਰ ਨੂੰ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਛਿੜਿਆ ਵੱਡਾ ਜਹਾਦ ਪੱਤਰਕਾਰ ਗੁਰਸੇਵਕ ਸੋਹੀ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ

ਨਿਆਂ ਦੀ ਝਾਕ 'ਚ 4 ਮਹੀਨਿਆਂ ਤੋਂ ਥਾਣੇ ਅੱਗੇ ਬੈਠੇ ਧਰਨਾਕਾਰੀ ਮਨਾਉਣਗੇ "ਕਾਲ਼ੀ ਅਜ਼ਾਦੀ"

ਥਾਣੇਦਾਰਾਂ ਦੀ ਗ੍ਰਿਫਤਾਰੀ ਲਈ 143ਵੇਂ ਦਿਨ ਵੀ ਧਰਨਾ ! 15 ਅਗਸਤ ਨੂੰ ਮਨਾਈ ਜਾਵੇਗੀ "ਕਾਲ਼ੀ ਅਜ਼ਾਦੀ"- ਤਰਲੋਚਨ ਝੋਰੜਾਂ 

 

News By ;   Manjinder Gill ( 7888466199 )

ਸਵਾਮੀ ਰੂਪ ਚੰਦ  ਜੈਨ ਸੀਨੀਅਰ ਸੈਕੰਡਰੀ ਸਕੂਲ  ਵਿਖੇ ਧੂਮਧਾਮ ਨਾਲ ਮਨਾਇਆ ਗਿਆ ‘ ਤੀਜ’ ਦਾ ਤਿਉਹਾਰ*

ਜਗਰਾਉਂ (ਅਮਿਤ ਖੰਨਾ  )ਇਸ ਤਿਉਹਾਰ ਦਾ ਨਾਂ ਸੁਣਦੇ ਹੀ ਹਰ ਕਿਸੇ ਦੇ ਮਨ ਖ਼ੁਸ਼ੀਆਂ ਖੇੜਿਆਂ ਨਾਲ ਭਰ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਿੰਸੀਪਲ ਰਾਜਪਾਲ ਜੀ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਰਵਾਇਤੀ ਤਰੀਕੇ ਤੇ ਸ਼ਾਨਦਾਰ ਢੰਗ  ਨਾਲ ਬਹੁਤ ਵੱਡੇ ਪੱਧਰ ਤੇ  ਮਨਾਇਆ ਗਿਆ। ਉਹ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ। ਸਾਡੇ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ ।ਜਿਸ ਵਿੱਚ ਵਿਦਿਆਰਥਣਾਂ ਵੱਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਦੇ ਗਿੱਧਾ ਭੰਗੜਾ ਲੋਕ ਬੋਲੀਆਂ ਟੱਪੇ ,ਸਿੱਠਣੀਆਂ, ਸੁਹਾਗ, ਮਾਹੀਏ, ਘੋੜੀਆਂ ਨੂੰ  ਬਹੁਤ ਵਧੀਆ ਢੰਗ ਨਾਲ ਪੇਸ਼  ਕੀਤਾ ਗਿਆ। ਇਸ ਸਮੇਂ ਤੀਆਂ ਦੇ ਮੇਲੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਤਾਰਾ ਦੇਵੀ  ਸਕੂਲ ਦੇ ਪ੍ਰਿੰਸੀਪਲ ਨਿਧੀ ਗੁਪਤਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਢੋਲ ਦੀ ਤਾਲ ਤੇ ਤਾੜੀਆਂ ਦੀ ਗੂੰਜ ਨਾਲ ਕੀਤੀ ਗਈ। ਇਸ ਮੌਕੇ ਤੇਰੇ ਸਾਡੇ ਪੰਜਾਬੀ ਵਿਰਸੇ ਵਿੱਚੋ ਅਲੋਪ ਹੋ ਰਹੀਆ ਸਭ ਚੀਜ਼ਾਂ ਜੋ ਸਾਡੇ ਪੁਰਾਣੇ ਸਮੇਂ ਪਿੰਡਾਂ ਵਿੱਚ ਪਾਈਆਂ ਜਾਂਦੀਆਂ ਸੀ।
 ਉਸ ਨੂੰ ਹੂ ਬੂ ਹੂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਰਾਤਨ ਸੱਭਿਆਚਾਰ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਬਰਤਨ, ਪਹਿਰਾਵੇ ਨਾਲ ਸਬੰਧਿਤ,ਖੇਡਾ ਨਾਲ ਸੰਬੰਧਿਤ  ਚੀਜ਼ਾਂ ਸਜਾਈਆਂ ਗਈਆਂ ਜਿਵੇਂ ਚਰਖਾ ਮਧਾਣੀ ਜੋ ਕਿ ਕਿਤੇ ਸਾਡੇ ਡਰਾਇੰਗ ਰੂਮਾਂ ਦੀ ਸਜਾਵਟ ਬਣ ਕੇ ਰਹਿ ਗਿਆ ਹੈ,ਜੋ ਪੁਰਾਣੇ ਸਮਿਆਂ ਵਿਚ ਇੱਕ ਕਸਰਤ ਹੋਇਆ ਕਰਦੀ ਸੀ। ਇਸ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕੇ ਸਾਨੂੰ ਸਾਡੇ ਵਿਰਸੇ ਤੇ ਤਿਉਹਾਰਾਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਜੋ ਸਟੇਜਾਂ ਤੱਕ ਸਿਮਟ ਕੇ ਰਹਿ ਗਏ ਹਨ ਇਸ ਤਿਉਹਾਰ ਦੇ ਮੌਕੇ ਤੇ ਸੁੱਚੀਆ ਵਿਦਿਆਰਥਣਾਂ ਘਰ ਤੋਂ ਰਵਾਇਤੀ ਪਹਿਰਾਵੇ ਵਿਚ  ਸੱਜ ਧੱਜ ਕੇ ਆਈਆ ਉਨ੍ਹਾਂ ਵੱਲੋਂ ਗਿੱਧੇ ਦਾ ਖੂਬ ਰੰਗ ਬੰਨ੍ਹਿਆ ਗਿਆ ਤੇ ਪੀਂਘਾਂ ਝੂਟਣ ਦਾ ਨਜ਼ਾਰਾ ਵੀ ਲਿਆ ਗਿਆ ਇਨ੍ਹਾਂ ਗਿੱਧੇ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿੱਚੋਂ ਗਿਆਰਵੀਂ ਕਲਾਸ ਦੀ ਵਿਦਿਆਰਥਣ ਸਾਹਿਬਾਂ ਨੂੰ ਮਿਸ਼  ਤੀਜ’,ਬਾਰਵੀਂ(ਆਰਟਸ  )ਵਿਦਿਆਰਥਣ ਵਾਹਿਗੁਰੂ ਪਾਲ ਨੂੰ ‘ਮਿਸ ਸੋਹਣੀ ਸਮਾਇਲ’ਅਤੇ ਗਿਆਰਵੀ ਕਾਮਰਸ ਗਰੁਪ ਦੀ ਵਿਦਿਆਰਥਣ ਸਿਮਰਪ੍ਰੀਤ ਨੂੰ। ‘ਮਿਸ਼ ਬੈਸਟ ਲਿਬਾਸ’  ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਨੌਵੀਂ ਤੋਂ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਗਿਆਰਵੀਂ  ਕਾਮਰਸ ਗਰੁੱਪ ਦੀ ਵਿਦਿਆਰਥਣ ਪਾਇਲ  ਨੇ ਪਹਿਲਾ ਸਥਾਨ ਨੌਵੀਂ ਕਲਾਸ ਦੀ ਵਿਦਿਆਰਥਣ ਕੀਰਤੀ ਨੇ ਦੂਜਾ ਸਥਾਨ ਤੇ ਗਿਆਰਵੀਂ (ਕਾਮਰਸ ਗਰੁੱਪ) ਦੀ ਵਿਦਿਆਰਥਣ ਰਾਜਵੀਰ  ਨੇ ਤੀਜਾ ਸਥਾਨ ਹਾਸਲ  ਕੀਤਾ। ਇਸ ਮੌਕੇ ਤੇ ਪਹੁੰਚੇ ਸਾਡੇ ਸਤਿਕਾਰਯੋਗ ਨਿਧੀ ਗੁਪਤਾ ਤੇ ਅਧਿਆਪਕਾ ਦਾ  ਪ੍ਰਿੰਸੀਪਲ  ਰਾਜਪਾਲ ਜੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅੰਤ ਵਿੱਚ ਸਤਿਕਾਰਯੋਗ  ਪ੍ਰਿੰਸੀਪਲ ਰਾਜਪਾਲ ਜੀ ਵੱਲੋਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਕਿ ਪੰਜਾਬੀ ਸੱਭਿਆਚਾਰ ਅਮੀਰ ਵਿਰਸਾ ਮੰਨਿਆ ਗਿਆ ਹੈ ਇਸ ਲਈ ਸਾਨੂੰ ਆਉਣ ਵਾਲੀ ਪੀੜ੍ਹੀ ਲਈ  ਵਿਰਾਸਤੀ ਯਾਦਾਂ  ਸੰਭਾਲਣ ਲਈ  ਉਪਰਾਲੇ ਕਰਨੇ ਚਾਹੀਦੇ ਹਨ।ਇਹ ਬੋਲ  ਸਾਂਝੇ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੀਆਂ ਦੇ ਤਿਉਹਾਰ ਦੀਆਂ  ਵਧਾਈਆਂ ਦਿੱਤੀਆਂ ਗਈਆਂ।

ਡਾਕਟਰ ਸਰੂਪ ਸਿੰਘ ਅਲੱਗ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ: ਜਸਵੀਰ ਸ਼ਰਮਾਂ ਦੱਦਾਹੂਰ 

ਮਹਾਨ ਸ਼ਖ਼ਸੀਅਤ ਅਤੇ ਮਹਾਨ ਕਲਮਕਾਰ ਡਾਕਟਰ ਸਰੂਪ ਸਿੰਘ ਅਲੱਗ ਜੀ ਜੋ ਕੁੱਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਓਹਨਾਂ ਆਪਣੇ ਜੀਵਨ ਕਾਲ ਵਿੱਚ ਕਰੀਬ ਇੱਕ ਸੌ ਪੰਦਰਾਂ ਪੁਸਤਕਾਂ ਲਿਖੀਆਂ,ਸਿੱਖੀ ਸਰੂਪ ਦੇ ਧਾਰਨੀ, ਚੇਅਰਮੈਨ ਅਲੱਗ ਸ਼ਬਦ ਯੁੱਗ, ਡਾਕਟਰ ਸਾਹਿਬ ਜੀ ਕਰੀਬ ਛਿਆਸੀ ਸਾਲ ਆਯੂ ਭੋਗਦੇ ਹੋਏ ਇਸ ਦੁਨੀਆਂ ਤੋਂ ਕੁੱਝ ਦਿਨ ਪਹਿਲਾਂ ਹੀ ਰੁਖ਼ਸਤ ਹੋਏ। ਓਹਨਾਂ ਦੀਆਂ ਪੁਸਤਕਾਂ ਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ।ਇਸ ਕਲ਼ਮ ਤੋਂ ਜ਼ਿੰਦਗੀ ਦੀਆਂ ਹੋਰ ਵੀ ਬਹੁਤ ਸਾਰੀਆਂ ਹਕੀਕੀ ਵੰਨਗੀਆਂ ਦੀ ਪਾਠਕ ਵਰਗ ਨੂੰ ਹਾਲੇ ਅਤਿਅੰਤ ਲੋੜ ਸੀ।ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਹੈ ਓਹੀ ਹੁੰਦਾ ਹੈ। ਸਾਹਿਤਕ ਸਿਰਜਣਾ ਮੰਚ ਪੰਜਾਬ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਹੀ ਦੋਸਤਾਂ ਪ੍ਰਧਾਨ ਪ੍ਰਗਟ ਸਿੰਘ ਜੰਬ੍ਹਰ ਜੀ, ਸਕੱਤਰ ਜਸਵੀਰ ਸ਼ਰਮਾਂ ਦੱਦਾਹੂਰ, ਨਵਦੀਪ ਸੁੱਖੀ ਜੀ, ਸ਼ਮਸ਼ੇਰ ਗ਼ਾਫ਼ਿਲ, ਮਾਸਟਰ ਗੁਰਪ੍ਰੀਤ ਸਿੰਘ ਸੰਧੂ,ਹਰੀ ਚੰਦ ਕਾਂਟੀਵਾਲ, ਤਲਵਿੰਦਰ ਨਿੱਝਰ,ਰੋਹਿਤ ਸੋਨੀ, ਕਸ਼ਮੀਰੀ ਲਾਲ ਚਾਵਲਾ, ਅਤੇ ਸਾਰੇ ਹੀ ਸਤਿਕਾਰਿਤ ਮੈਂਬਰਾਂ ਵੱਲੋ ਜਿਥੇ ਵਿਛੜੀ ਹੋਈ ਆਤਮਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਓਥੇ ਪਰਿਵਾਰ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਵਿਛੜੀ ਰੂਹ ਨੂੰ ਨਿਵਾਸ ਦੇਣ ਦੀ ਪ੍ਰਾਰਥਨਾ ਵੀ ਕੀਤੀ ਗਈ।

ਮਹਾਨ ਕਲਮਕਾਰ ਡਾਕਟਰ ਸਰੂਪ ਸਿੰਘ ਅਲੱਗ ਜੀ

ਕੌਮੀ ਲੋਕ ਅਦਾਲਤ ਦੌਰਾਨ ਆਪਸੀ ਸਹਿਮਤੀ ਨਾਲ ਲੰਬਿਤ ਮਾਮਲਿਆਂ ਦਾ ਨਿਪਟਾਰਾ ਕੀਤਾ 

ਲੁਧਿਆਣਾ, 13 ਅਗਸਤ  - ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਸ੍ਰੀ ਰਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅੱਜ ਅਦਾਲਤ ਵਿਚ ਲੰਬੇ ਸਮੇਂ ਤੋਂ ਲੰਬਿਤ ਪਏ ਵੱਡੀ ਗਿਣਤੀ ਵਿਚ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸੇ ਅਦਾਲਤ ਤਹਿਤ ਮਾਣਯੋਗ ਜੱਜ ਸ਼ਿੰਪਾ ਰਾਣੀ ਦੀ ਅਗਵਾਈ ਹੇਠ ਵੀ ਲੰਬਿਤ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਕੇ ਵੱਖ ਵੱਖ ਧਿਰਾਂ ਨੂੰ ਵੱਡੀ ਰਾਹਤ ਦਿਵਾਈ ਗਈ। ਇਸ ਮੌਕੇ ਮਾਣਯੋਗ ਜੱਜ ਸ਼ਿੰਪਾ ਰਾਣੀ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਝਗੜੇ ਨਜਿੱਠਣ ਨਾਲ ਜਿਥੇ ਅਦਾਲਤ ਦਾ ਸਮਾਂ ਬਚਦਾ ਹੈ, ਉਥੇ ਪੀੜ੍ਹਤਾਂ ਨੂੰ ਵੀ ਜਲਦੀ ਇਨਸਾਫ ਮਿਲ ਜਾਂਦਾ ਹੈ। ਲੋਕਾਂ ਦੀ ਖੁਜਲ-ਖੁਆਰੀ ਨਹੀਂ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਅਦਾਲਤਾਂ ਵਿੱਚ ਹੋਣ ਵਾਲੇ ਖਰਚਿਆਂ ਤੋਂ ਰਾਹਤ ਮਿਲਦੀ ਹੈ। ਇਸ ਮੌਕੇ ਜਿਲਾ ਲੋਕ ਅਦਾਲਤ ਦੇ ਮੈਂਬਰ ਸੁਖਦੇਵ ਸਿੰਘ ਵਲੋਂ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਲਈ ਲਈ ਉਸਾਰੂ ਭੂਮਿਕਾ ਨਿਭਾਈ ਗਈ। 
ਫੋਟੋ - ਕੌਮੀ ਲੋਕ ਅਦਾਲਤ ਦੌਰਾਨ ਮਾਣਯੋਗ ਜੱਜ ਸ਼ਿੰਪਾ ਰਾਣੀ ਵੱਖ ਵੱਖ ਮਾਮਲਿਆਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਗੱਲਬਾਤ ਕਰਦੇ ਹੋਏ ਨਾਲ ਮੈਂਬਰ ਸੁਖਦੇਵ ਸਿੰਘ

News By ;   Manjinder Gill ( 7888466199 )

ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਅਤੇ ਕੰਮ ਪ੍ਰਤੀ ਲਾਪਰਵਾਹੀ ਵਰਤਣ ਕਾਰਨ ਪੰਜਾਬ ਸਰਕਾਰ ਵੱਲੋਂ ਤਿੰਨ ਕਰਮਚਾਰੀ ਮੁਅੱਤਲ

ਚੰਡੀਗੜ੍ਹ  ,13 ਅਗਸਤ,  ਉਚ ਅਧਿਕਾਰੀਆਂ ਦਾ ਫੋਨ ਨਾ ਚੁੱਕਣ ਦੇ ਕਾਰਨ ਨੂੰ ਲੈ ਕੇ ਆਪਣੇ  ਕੰਮ ਪ੍ਰਤੀ ਲਾਪਰਵਾਹੀ ਵਰਤਣ ਵਾਲੇ ਤਿੰਨ ਕਰਮਚਾਰੀ ਨੂੰ ਪੰਜਾਬ ਸਰਕਾਰ ਵੱਲੋਂ  ਮੁਅੱਤਲ ਕੀਤਾ ਗਿਆ ਹੈ। 

ਐੱਸ.ਜੀ.ਐੱਨ.ਇੰਟਰਨੈਸ਼ਨਲ ਸਕੂਲ ਦੀਵਾਨਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ

ਬਰਨਾਲਾ/ ਮਹਿਲਕਲਾਂ -13 ਅਗਸਤ (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀਆਂ, ਨਾਟਕ ਆਦਿ ਪੇਸ਼ ਕੀਤੇ ਗਏ ਸਮੂਹ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਮੱਖਣ ਸਿੰਘ ਵੱਲੋਂ ਬੋਲਦਿਆਂ ਬੱਚਿਆਂ ਨੂੰ ਆਜ਼ਾਦੀ ਦਿਹਾੜੇ ਦੀ ਮਹਾਨਤਾ ਬਾਰੇ ਦੱਸਿਆ ਗਿਆ ਕਿ ਇਹ ਆਜ਼ਾਦੀ ਬਹੁਤ ਸਾਰੀਆਂ ਸ਼ਹੀਦੀਆਂ ਦੀ ਦੇਣ ਹੈ। ਸਾਡਾ ਇਤਿਹਾਸ ਬੜਾ ਗੌਰਵਮਈ ਅਤੇ ਸ਼ਾਨਮੱਤਾ ਹੈ ਆਜ਼ਾਦੀ ਪ੍ਰਾਪਤੀ ਲਈ ਸਾਡੇ ਮਹਾਨ ਸੂਰਬੀਰ ਯੋਧਿਆਂ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਜਿਸ ਦੇ ਕਰਕੇ ਅਸੀਂ ਸਮੁੱਚੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਸਮੂਹ ਸਟਾਫ਼ ਵਿੱਚ ਕੁਲਜੀਤ ਸਿੰਘ, ਮਾਲਵਿੰਦਰ ਸਿੰਘ ,ਗੁਰਪ੍ਰੀਤ ਕੌਰ, ਰਮਨਜੀਤ ਕੌਰ, ਪ੍ਰਦੀਪ ਕੌਰ, ਅਮਨਜੋਤ ਕੌਰ, ਲਛਮਣੀ, ਸੰਦੀਪ ਕੌਰ, ਜਸਪਾਲ ਕੌਰ, ਦਲਜੀਤ ਕੌਰ, ਰਮਨਦੀਪ ਕੌਰ ਹਠੂਰ, ਪ੍ਰਭਦੀਪ  ਕੌਰ ਗਰਚਾ, ਮਨਦੀਪ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ, ਸਰਬਜੀਤ ਕੌਰ ਇਹਨਾਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਹਾਜ਼ਿਰ ਸੀ।

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ

ਭਾਰਤ ਸਰਕਾਰ ਦੇ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਅੱਜ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਜਗਰਾਉਂ ਵਿਖੇ ਪਹੁੰਚੇ || ਜਗਰਾਉਂ ਤੇ ਰਾਜਨੀਤਿਕ ਲੋਕ ਮੰਤਰੀ ਦੇ ਮੂੰਹ ਵੱਲ ਦੇਖਦੇ ਰਹਿ ਗਏ!! ਤਿਰੰਗਾ ਫਹਿਰਾ ਤੇ ਆਪਣਾ ਸੁਨੇਹਾ ਦੇ ਚਲਦੇ ਬਣੇ ਭਾਰਤ ਸਰਕਾਰ ਦੇ ਮੰਤਰੀ !! ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਸਪਰਿੰਗ ਡਿਊ ਵਿੱਚ ਅਜਾਦੀ ਦਾ ਅਮਿ਼ੰ੍ਰਤ ਮਹੋਤਸਵ ਮਨਾਇਆ ਗਿਆ।

ਜਗਰਾਉ 13 ਅਗਸਤ (ਅਮਿਤਖੰਨਾ)ਅਜਾਦੀ ਦੀ 75ਵੀਂ ਵਰੇਗੰਡ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਮਿੰ੍ਰਤ ਮਹੋਤਸਵ ਦੀ ਅਧੀਨ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਮੰਚ ਦਾ ਸੰਚਾਲਨ ਕਰਦੇ ਹੋਏ ਬਾਰਵੀਂ ਕਲਾਸ  ਦੀ ਵਿਿਦਆਰਥਣ ਹਰਮਨ ਦੀਪ ਕੌਰ ਨੇ ਸਾਰੀਆਂ ਨੂੰ ਅਜਾਦੀ ਦੀ ਵਧਾਈ ਦਿੱਤੀ।ਅਤਿੰਦਰ ਸਿੰਘ ਵਲੋਂ ਆਪਣੀ ਸਪੀਚ ਵਿੱਚ ਅਜਾਦੀ ਦੇ ਸੰਘਰਸ਼ ਵਿੱਚ ਸ਼ਹੀਦੀ ਪਾਉਣ ਵਾਲੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ।ਇਸ ਦੇ ਨਾਲ ਵੱਖ^ਵੱਖ ਵਿਿਦਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਸੁਣਾਏ ਗਏ ਅਤੇ ਕਵਿਤਾ ਉਚਾਰਨ ਕੀਤਾ ਗਿਆ। ਸਮੂਹ ਸਟਾਫ ਅਤੇ ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਸ਼ਹੀਦਾਂ ਵਲੋਂ ਆਪਣੀ ਕੁਰਬਾਨੀ ਦੇ ਕੇ ਅਜਾਦੀ ਦਵਾ ਦਿੱਤੀ ਗਈ ਹੈ।ਹੁਣ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਸ ਆਜਾਦੀ ਨੂੰ ਸੰਭਾਲ ਕੇ ਰੱਖੀਏ, ਇਸ ਦੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਝੰਡੇ ਤਿਰੰਗੇ  ਬਾਰੇ  ਵੀ ਵਿਿਦਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਤਿਰੰਗੇ ਦੇ ਰੰਗਾਂ ਦਾ ਮਹੱਤਵ ਕੀ ਹੈ।ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨੇ ਵਿਿਦਆਰਥੀਆਂ ਅਤੇ ਸਟਾਫ  ਨੁੂੰ ਹਰ ਘਰ ਤਿਰੰਗੇ ਅਧੀਨ ਪੂਰੇ ਪ੍ਰੋਟੋਕਾਲ ਅਧੀਨ ਤਿਰੰਗੇ ਲਹਿਰਾਉਣ ਲਈ ਕਿਹਾ।ਇਸ ਦੇ ਨਾਲ ਨਾਲ ਵਿਿਦਆਰਥੀਆਂ ਵਲੋਂ ਫਲੈਗ ਮੇਕਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ।ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ  ਅਤੇ  ਕਿਹਾ ਕਿ ਅੱਜ ਹਰ ਹਿੰਦੁਸਤਾਨੀ ਨੂੰ ਜਰੂਰਤ ਹੈ। ਕਿ ਉਹ ਆਪਣਾ ਯੋਗਦਾਨਪਾ ਕੇ ਪੂਰੇ ਦੇਸ਼ ਨੂੰ ਵਿਸ਼ਵ ਵਿੱਚ ਸਿਰਮੋਰ ਬਣਾਏ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।ਇਸ ਮੌਕੇ ਤੇ ਮੈੇਡਮ ਮੋਨਿਕਾ, ਬਲਜੀਤ ਕੌਰ, ਅਮਨਦੀਪ ਕੌਰ, ਲਖਵੀਰ ਸਿੰਘ ਉੱਪਲ, ਜਗਸੀਰ ਸਿੰਘ, ਆਦਿ ਸਮੇਤ ਪੂਰਾ ਸਟਾਫ ਹਾਜਿਰ ਸੀ।ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਸਮੂਹ ਸਟਾਫ, ਮਾਤਾਪਿਤਾ ਸਾਹਿਬਾਨ ਅਤੇ ਵਿਿਦਆਰਥੀਆਂ  ਨੂੰ  ਅਜਾਦੀ ਦੀ  75 ਵੀਂ ਵਰੇਗੰਡ  ਦੀ ਵਧਾਈ ਦਿੱਤੀ ਗਈ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ  ਸੀਨੀਅਰ  ਸਕੈਂਡਰੀ ਸਕੂਲ ਜਗਰਾਉ ਵਿਖੇ ਕੇਂਦਰੀ ਰਾਜ ਮੰਤਰੀ ਵੱਲੋਂ   ਕੀਤਾ ਗਿਆ ਦੌਰਾ   |

ਜਗਰਾਉ 13 ਅਗਸਤ (ਅਮਿਤਖੰਨਾ)ਅੱਜ ਸ੍ਰੀਮਤੀ ਸਤੀਸ਼ ਗੁਪਤਾ  ਵਿੱਦਿਆ ਮੰਦਰ ਸਿਨੀਅਰ ਸਕੈਂਡਰੀ ਵਿਖੇ ਕੇਂਦਰੀ ਰਾਜ ਮੰਤਰੀ ਸ੍ਰੀ  ਸੋਮ ਪ੍ਰਕਾਸ਼  ਜੀ ਵਪਾਰ ਅਤੇ  ਉਦਯੋਗ. ਮੰਤਰੀ  ਅਤੇ ਜਨਰਲ ਸੈਕਟਰੀ( ਬੀ ਜੇ ਪੀ ਪੰਜਾਬ )ਸ੍ਰੀ ਜੀਵਨ ਗੁਪਤਾ ਜੀ ਦਾ ਸਕੂਲ ਬੈਂਡ ਵੱਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਵੱਲੋਂ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਬੱਚਿਆਂ ਨਾਲ ਆਪਣਾ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਸਕੂਲ ਦੇ  ਪ੍ਰਧਾਨ  ਸ੍ਰੀਮਤੀ ਅੰਜੂ ਗੋਇਲ ਜੀ ,ਮੈਨੇਜਰ ਸ੍ਰੀ ਵਿਵੇਕ ਭਾਰਦਵਾਜ, ਪੈਟਰਨ ਸ੍ਰੀ ਰਵਿੰਦਰ ਵਰਮਾ ਜੀ ਅਤੇ ਮੈਂਬਰ ਸ਼੍ਰੀ ਦਰਸ਼ਨ ਲਾਲ ਜੀ ਹਾਜਰ ਸਨ|