You are here

ਪੰਜਾਬ

ਯੋਗਤਾ ਮਿਤੀ 01.01.2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ

 ਜ਼ਿਲ੍ਹਾ ਚੋਣ ਅਫਸਰ ਨੇ ਵੋਟਰ ਸੂਚੀ ਦੇ ਸੈੱਟ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੇ   

ਬਰਨਾਲਾ, 5 ਜਨਵਰੀ (ਗੁਰਸੇਵਕ ਸੋਹੀ ) ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈ.ਏ.ਐੱਸ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਨੈਸ਼ਨਲ/ਸਟੇਟ ਲੈਵਲ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਨੁਮਾਇੰਦਿਆਂ ਨਾਲ ਯੋਗਤਾ ਮਿਤੀ 01.01.2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 05.01.2023 ਕਰਨ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। 

ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਯੋਗਤਾ ਮਿਤੀ 01.01.2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ) ਵਿੱਚ ਵੋਟਰ ਸੂਚੀ ਦੇ ਸਪੈਸ਼ਲ ਸਰਸਰੀ ਸੁਧਾਈ-2023 ਦੌਰਾਨ ਪ੍ਰਾਪਤ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਜ਼ਿਲ੍ਹੇ ਵਿੱਚ ਕੁੱਲ 493863 ਵੋਟਰ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਹਨ। ਜ਼ਿਲ੍ਹੇ ਵਿੱਚ ਕੁੱਲ 2439 ਸਰਵਿਸ ਵੋਟਰ ਰਜਿਸਟਰਡ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਰਜਿਸਟਰਡ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ. ਅਤੇ ਵੋਟਰ ਸੂਚੀ ਦਾ ਇੱਕ-ਇੱਕ ਸੈੱਟ ਪ੍ਰਤੀ ਵਿਧਾਨ ਸਭਾ ਹਲਕਾ ਵੀ ਸਪਲਾਈ ਕੀਤਾ ਗਿਆ।    ਤਹਿਸੀਲਦਾਰ ਚੋਣਾਂ ਵੱਲੋਂ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਿਤੀ 08.01.2023 ਨੂੰ ਵੋਟਰ ਸੂਚੀ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਪੋਲਿੰਗ ਸਟੇਸ਼ਨਾਂ ’ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਆਧਾਰ ਕਾਰਡ ਲਿੰਕ ਕਰਵਾਉਣ ਸਬੰਧੀ ਵੱਧ ਤੋਂ ਵੱਧ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ ਗਈ ਅਤੇ ਆਪਣੀ-ਆਪਣੀ ਪਾਰਟੀ ਦੇ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਐਸ.ਡੀ.ਐਮ ਸ. ਗੋਪਾਲ ਸਿੰਘ ਅਤੇ ਸ੍ਰੀਮਤੀ ਹਰਜਿੰਦਰ ਕੌਰ ਚੋਣ ਤਹਿਸੀਲਦਾਰ ਤੋਂ ਇਲਾਵਾ ਇਸ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਨੁਮਾਇੰਦੇ ਸ੍ਰੀ ਜਰਨੈਲ ਸਿੰਘ ਭੋਤਨਾ ਸ਼੍ਰੋਮਣੀ ਅਕਾਲੀ ਦਲ, ਸ੍ਰੀ ਜਤਿੰਦਰ ਜਿੰਮੀ ਸ਼੍ਰੋਮਣੀ ਅਕਾਲੀ ਦਲ, ਸ੍ਰੀ ਲਵਪ੍ਰੀਤ ਸਿੰਘ, ਭਾਰਤੀ ਜਨਤਾ ਪਾਰਟੀ, ਸ੍ਰੀ ਜਸਵਿੰਦਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ, ਸ੍ਰੀ ਮਨਪ੍ਰੀਤ ਸ਼ਰਮਾ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ,  ਸ੍ਰੀ ਦਰਸ਼ਨ ਸਿੰਘ ਝਲੂਰ, ਬਹੁਜਨ ਸਮਾਜ ਪਾਰਟੀ, ਸ੍ਰੀ ਮੇਵਾ ਸਿੰਘ ਧਨੌਲਾ, ਬ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 318ਵਾ ਦਿਨ ਬਹੁਜਨ ਮੁਕਤੀ ਪਾਰਟੀ ਤੇ ਅੱਬੂਵਾਲ ਨੇ ਹਾਜ਼ਰੀ ਭਰੀ 

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਨੂੰ ਸਮੁੱਚੀ ਕੌਮ ਖਿੜੇ ਮੱਥੇ ਪਰਵਾਨ ਕਰੇਗੀ : ਸਰਾਭਾ ਪੰਥਕ ਮੋਰਚਾ

ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਰਾਭਾ ਵਿਖੇ ਪੰਥਕ ਇਕੱਠ ਅੱਜ

ਸਰਾਭਾ 5 ਜਨਵਰੀ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 318ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਹਰਬੰਸ ਸਿੰਘ ਗਿੱਲ,ਦਰਸ਼ਨ ਸਿੰਘ ਹਲਵਾਰਾ, ਜਰਨੈਲ ਸਿੰਘ ਹਸਨਪੁਰ ਪਿੰਡ ਅੱਬੂਵਾਲ ਤੋਂ ਸਮਾਜ ਸੇਵਕ ਬਲਦੇਵ ਸਿੰਘ ਅੱਬੂਵਾਲ,ਗਿਆਨੀ ਹਰਭਜਨ ਸਿੰਘ ਅੱਬੂਵਾਲ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਬੰਸ ਸਿੰਘ ਗਿੱਲ, ਬਲਦੇਵ ਸਿੰਘ ਅੱਬੂਵਾਲ ਨੇ ਆਖਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਨੂੰ ਇਨਸਾਫ਼ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਜਿਸ ਦੇਸ਼ ਲਈ ਸਿੱਖ ਕੌਮ ਨੇ ਆਪਣਾ ਖੂਨ ਡੋਲ੍ਹ ਕੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਬਾਹਰ ਕੱਢਿਆ ਅੱਜ ਉਸੇ ਦੇਸ਼ ਹਿੰਦੂਤਵ ਲੀਡਰ ਸਿੱਖਾਂ ਨੂੰ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ । ਪਰ ਜਦੋਂ ਵੀ ਦੇਸ਼ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਤਾਂ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਆਪਣਾ ਫਰਜ਼ ਨਭਾਇਆ । ਉਹ ਭਾਵੇਂ ਕੋਰੋਨਾ ਕਾਲ ਦਾ ਸਮਾਂ ਹੋਵੇ ਜਦੋਂ ਸਭ ਲੋਕ ਘਰਾਂ ਦੇ ਅੰਦਰ ਡੱਕੇ ਹੋਏ ਸਨ। ਉਸ ਸਮੇਂ ਸਿੱਖ  ਨੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੇ ਘਰਾਂ ਤੱਕ ਗੁਰੂ ਕਾ ਲੰਗਰ ਪਹੁੰਚ ਦੇ ਕੀਤੇ। ਜਦਕਿ ਜਿਸ ਗੁਰੂ ਗ੍ਰੰਥ ਸਾਹਿਬ ਤੋਂ ਸਮੁੱਚੀ ਸਿੱਖ ਕੌਮ ਨੂੰ ਸ਼ਕਤੀ ਮਿਲਦੀ ਹੈ ਤੇ ਸੇਵਾ ਕਰਨ ਦਾ ਉਪਦੇਸ਼ ਪਰ ਪਾਪੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰ ਦਿੱਤੇ ਪਰ ਸਾਮੇਂ ਦੀਆਂ ਤੇ ਸਰਕਾਰਾਂ ਨੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਸਾਨੂੰ ਸਿੱਖਾਂ ਨੂੰ ਲਾਰੇ ਲਾ ਕੇ ਸਰਦੀਆਂ ਆ ਰਹੀਆਂ ਹਨ। ਉਨ੍ਹਾਂ ਅੱਗੇ ਆਖਿਆ ਕਿ ਅੱਜ ਹਿੰਦੂਤਾਂਵੀ ਸਾਡੇ ਸਿੱਖਾਂ ਦਾ ਇਤਿਹਾਸ ਜਰੂਰ ਪੜ੍ਹ ਲੈਣ ਤੇ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਨੇ ਕਦੇ ਵੀ ਹਾਰ ਨਹੀਂ ਮੰਨੀ। ਭਾਵੇਂ ਮੁਗਲਾਂ ਦਾ ਰਾਜ ਹੋਵੇ ਜਾਂ ਅੰਗਰੇਜ਼ਾਂ ਦਾ ਜਾਂ ਫਿਰ ਅੱਜ ਮੋਦੀ ਦੀ ਸਰਕਾਰ ਦਾ ਰਾਜ ਹੋਵੇ । ਪਰ ਸਿੱਖ ਕੌਮ ਹਮੇਸ਼ਾਂ ਆਪਣੇ ਹੱਕਾ ਲਈ ਹਿਕ ਤਾਣ ਕੇ ਸੰਘਰਸ਼ ਦੇ ਮੈਦਾਨ ਵਿੱਚ ਲੜਦੀ ਹੈ । ਉਹਨਾਂ ਆਖਰ ਵਿੱਚ ਆਖਿਆ ਕਿ ਅਸੀ ਸਰਾਭਾ ਪੰਥਕ ਮੋਰਚੇ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕੌਮ ਨੂੰ ਆਦੇਸ਼ ਆਇਆ ਹੈ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਜੋ ਚੰਡੀਗੜ੍ਹ ਵਿਖੇ ਕੌਮੀ ਇਨਸਾਫ਼ ਮੋਰਚਾ 7 ਜਨਵਰੀ ਤੋਂ ਲੱਗਣ ਜਾ ਰਿਹਾ ਹੈ। ਸਮੁੱਚੀ ਸਿੱਖ ਕੌਮ ਉਸ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰੇ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦਵਾਉਣ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਹੋਰ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ  । ਜਦਕਿ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ ਨੂੰ ਸਮੁੱਚੀ ਸਿੱਖ ਕੌਮ ਖਿੜੇ ਮੱਥੇ ਪਰਵਾਨ ਕਰੇਗੀ। ਜੋ 7 ਜਨਵਰੀ ਨੂੰ ਕੌਮ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਦੇ ਮੈਦਾਨ ਵਿੱਚ ਜ਼ਰੂਰ ਡਟੇਗੀ।  ਸਰਾਭਾ ਪੰਥਕ ਮੋਰਚੇ ਵੱਲੋਂ ਪੰਥਕ ਇਕੱਠ 6 ਜਨਵਰੀ ਨੂੰ ਹੋਵੇਗਾ । ਇਸ ਸਮੇਂ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ, ਰਣਜੀਤ ਸਿੰਘ ਰੱਤੋਵਾਲ,ਅਮਨਦੀਪ ਸਿੰਘ ਰੱਤੋਵਾਲ,ਬੰਤ ਸਿੰਘ ਸਰਾਭਾ, ਲੇਖ ਸਿੰਘ ਅੱਬੂਵਾਲ,ਜਸਵਿੰਦਰ ਸਿੰਘ ਕਾਲਖ,ਮੁਖਤਿਆਰ ਸਿੰਘ ਟੂਸੇ,ਡੋਗਰ ਸਿੰਘ ਟੂਸੇ,ਮਨਪ੍ਰੀਤ ਸਿੰਘ ਟੂਸੇ, ਤਰਲੋਕ ਸਿੰਘ ਟੂਸੇ, ਪ੍ਰਿਤਪਾਲ ਸਿੰਘ ਹਲਵਾਰਾ, ਜਸਵੰਤ ਸਿੰਘ ਟੂਸੇ ਆਦਿ ਹਾਜ਼ਰੀ ਭਰੀ।

ਮੋਗਾ ਵਿਖੇ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ ਮਨਾਇਆ

 ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਗ਼ਦਰੀ ਗੁਲਾਬ ਕੌਰ’ ਦਾ ਲੋਕ ਅਪਰਣ
ਮੋਗਾ, 03 ਜਨਵਰੀ - (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵਿਖੇ ਭਾਸ਼ਾ ਵਿਭਾਗ ਦੇ 75ਵੇਂ ਸਥਾਪਨਾ ਦਿਵਸ ਮੌਕੇ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰਸਿੱਧ ਪੰਜਾਬੀ ਵਿਅੰਗਕਾਰ ਸ਼੍ਰੀ ਕੇ. ਐੱਲ. ਗਰਗ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ, ਸ. ਗੁਰਬਚਨ ਸਿੰਘ ਚਿੰਤਕ ਅਤੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਸ਼ਾਮਿਲ ਹੋਏ। ਇਹਨਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸਾਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ, ਡਾ. ਅਜੀਤਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਰਾਜ ਭਾਸ਼ਾ ਪੰਜਾਬੀ ਦੀ ਸੰਭਾਲ ਅਤੇ ਤਰੱਕੀ ਲਈ ਕੀਤੇ ਜਾਂਦੇ ਯਤਨਾਂ ਬਾਰੇ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਉਪਰੰਤ ਭਾਸ਼ਾ ਵਿਭਾਗ ਦੀ ਬਣਤਰ ਅਤੇ ਗਤੀਵਿਧੀਆਂ ਨਾਲ ਸੰਬੰਧਿਤ ਵਿਸ਼ੇਸ਼ ਡਾਕੂਮੈਂਟਰੀ ਅਤੇ ਪੀ.ਪੀ.ਟੀ. ਪ੍ਰਸਤੁਤ ਕੀਤੀ ਗਈ। ਇਸ ਮੌਕੇ ਸ. ਬਲਦੇਵ ਸਿੰਘ ਸੜਕਨਾਮਾ ਦੇ ਨਵੇਂ ਨਾਵਲ ‘ਗ਼ਦਰੀ ਗੁਲਾਬ ਕੌਰ’ ਦਾ ਲੋਕ ਅਪਰਣ ਕੀਤਾ ਗਿਆ।
ਸਮਾਗਮ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੇ ਸਥਾਪਨਾ ਦਿਵਸ ਸੰਬੰਧੀ ਕੀਤੀ ਗਈ ਵਿਚਾਰ ਚਰਚਾ ਵਿਚ ਕਹਾਣੀਕਾਰ ਜਸਵੀਰ ਕਲਸੀ, ਰੰਗਕਰਮੀ ਮੋਹੀ ਅਮਰਜੀਤ ਸਿੰਘ, ਗੁਰਮੇਲ ਸਿੰਘ ਬੌਡੇ, ਪਰਮਜੀਤ ਸਿੰਘ ਚੂਹੜਚੱਕ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਕਰੀਰ ਨੇ ਹਿੱਸਾ ਲਿਆ। ਸ਼੍ਰੀ ਕੇ. ਐੱਲ. ਗਰਗ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਭਾਸ਼ਾ ਵਿਭਾਗ, ਪੰਜਾਬ ਦੇ 75ਵੇਂ ਸਥਾਪਨਾ ਦਿਵਸ ਮੌਕੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਆਪਣੇ ਸਥਾਪਨਾ ਵਰ੍ਹੇ ਤੋਂ ਲੈ-ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਸੰਭਾਲ ਲਈ ਨਿਰੰਤਰ ਯਤਨਸ਼ੀਲ ਹੈ। ਪੰਜਾਬ ਦੇ ਸਾਹਿਤਕਾਰਾਂ ਨਾਲ ਇਸ ਦਾ ਰਿਸ਼ਤਾ ਹਮੇਸ਼ਾਂ ਇਕ ਪਰਿਵਾਰ ਦੀ ਤਰ੍ਹਾਂ ਰਿਹਾ ਹੈ।
ਸ. ਬਲਦੇਵ ਸਿੰਘ ਸੜਕਨਾਮਾ ਨੇ ਨਵੇਂ ਸਾਲ ਅਤੇ ਭਾਰਤ ਦੇਸ਼ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ ਅਤੇ ਭਾਸ਼ਾ ਵਿਭਾਗ ਨਾਲ ਆਪਣੀ ਪੁਰਾਣੀ ਸਾਂਝ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਭਾਗ ਦੁਆਰਾ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਕਰਵਾਏ ਜਾਂਦੇ ਸਮਾਗਮ ਇਸ ਦੀ ਸਾਖ ਨੂੰ ਹੋਰ ਵੀ ਉਚੇਰਾ ਕਰਦੇ ਹਨ। ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਆਪਣੀ ਕਵਿਤਾ ‘ਮੈਂ ਮੋਗੇ ਦਾ ਬੱਸ ਅੱਡਾ ਬੋਲਦਾ ਹਾਂ’ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਭਾਸ਼ਾ ਵਿਭਾਗ ਨਾਲ ਮਿਲਕੇ ਪੰਜਾਬੀ ਲਾਗੂ ਕਰਵਾਉਣ ਵਾਲੀ ਮੁਹਿੰਮ ਸ਼ਲਾਘਾਯੋਗ ਹੈ। ਪਰਮਜੀਤ ਸਿੰਘ ਚੂਹੜਚੱਕ ਨੇ ਮੋਗਾ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਦੀਆਂ ਕਲਾਸਾਂ ਜਲਦੀ ਸ਼ੁਰੂ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬਤੌਰ ਇੰਸਟ੍ਰਕਟਰ ਵਲੰਟੀਅਰ ਸੇਵਾਵਾਂ ਦੀ ਪੇਸ਼ਕਸ਼ ਕੀਤੀ।
ਸਮਾਗਮ ਦੌਰਾਨ ਕਰਵਾਏ ਗਏ ਕਵੀ ਦਰਬਾਰ ਵਿਚ ਰਣਜੀਤ ਸਰਾਂਵਾਲੀ, ਗੁਰਮੇਲ ਬੌਡੇ, ਜੰਗੀਰ ਖੋਖਰ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਕਮਲਜੀਤ ਕੌਰ ਧਾਲੀਵਾਲ, ਕਰਮਜੀਤ ਕੌਰ, ਯਾਦਵਿੰਦਰ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਸ਼ਮਸ਼ੇਰ ਸਿੰਘ ਅਤੇ ਵਿਵੇਕ ਕੋਟ ਈਸੇ ਖਾਂ ਨੇ ਆਪਣੇ ਕਲਾਮ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਸਮਾਗਮ ਦੌਰਾਨ ਰਾਹੁਲ(ਕਲਰਕ), ਅਮਰਪ੍ਰੀਤ ਕੌਰ, ਜਗਜੀਤ ਸਿੰਘ, ਵਜ਼ੀਰ ਸਿੰਘ, ਹਰਪ੍ਰੀਤ ਸਿੰਘ, ਤਰਸੇਮ ਸਿੰਘ, ਨਵਦੀਪ ਸਿੰਘ, ਸਾਹਿਲ ਆਦਿ ਸ਼ਾਮਿਲ ਸਨ।

ਜੈ ਮਾ ਮਨਸਾ ਦੇਵੀ ਕਲੱਬ  ਜਗਰਾਓ ਵਲੋਂ ਨਵੇ ਸਾਲ ਦੀ ਸ਼ਾਮ ਸਾਈਂ ਬਾਬਾ ਦੇ ਮੰਦਿਰ ਜੋੜਿਆ ਦੀ ਸੇਵਾ ਨਾਲ ਕੀਤੀ

ਜਗਰਾਓਂ,  03 ਜਨਵਰੀ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ )ਜੈ ਮਾ ਮਨਸਾ ਦੇਵੀ ਕਲੱਬ  ਜਗਰਾਓ ਵਲੋਂ ਨਵੇ ਸਾਲ ਦੀ ਸ਼ਾਮ ਸਾਈਂ ਬਾਬਾ ਦੇ ਅਸ਼ੀਰਵਾਦ ਨਾਲ  ਕੀਤੀ ਗਈ ਜਾਣਕਾਰੀ ਦੇਂਦੇ ਸੰਸਥਾ ਦੇ ਪ੍ਰਧਾਨ ਵਿੱਕੀ ਨੇ ਦੱਸਿਆ ਕਿ ਹਰ ਵਾਰ ਦੀ ਤਰਾਹ ਇਸ ਵਾਰ ਵੀ ਮਿਤੀ 01/01/23 ਦਿਨ ਐਤਵਾਰ ਸ਼ਹਿਰ ਜਗਰਾਓ ਸਾਈ ਬਾਬਾ ਮੰਦਿਰ ਨੇੜੇ ਭਦਰਕਾਲੀ ਮੰਦਿਰ ਵਿੱਚ  ਜੈ ਮਾਂ ਮਨਸਾ ਦੇਵੀ ਕਲੱਬ ਵੱਲੋ ਜੋੜਿਆ ਦੀ ਸੇਵਾ ਕੀਤੀ ਗਈ।  ਇਸ ਮੌਕੇ  ਵਿੱਕੀ ਪ੍ਰਧਾਨ, ਸਨੀ _ਕੈਸ਼ੀਅਰ,  ਰਣਜੀਤ ਚੇਅਮੈਨ, ਗੁਰੀ ਮੇਨ, ਸੇਵਾਦਾਰ ਪੈਰੀ, ਅਕਾਸ਼ ਸ਼ੀਵਾ, ਪ੍ਰਦੀਪ ਕੁਮਾਰ, ਸਨੀ ਕੁਮਾਰ, ਜਗਦੀਪ ਅਤੀਦੇ ਕੁਮਾਰ, ਭਾਰਤ ਵਰਮਾੰ, ਲਵੀਸ਼ ਕੁਮਾਰ, ਰਾਜੇਸ਼ ਤੇ ਹੋਰ ਸੇਵਾਦਾਰ ਸਾਰਿਆਂ ਨੇ ਮਿਲ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰੋਗਰਾਮ ਵਿਚ ਜੋੜਿਆ ਦੀ ਸੇਵਾ ਕੀਤੀ। ਸਾਈ ਬਾਬਾ ਦਾ ਅਸ਼ੀਰਵਾਦ ਲਿਆ।

ਸਾਫਟ ਸਕਿੱਲ ਅਤੇ ਜੀਵਨ ਹੁਨਰ ਵਿਕਾਸ ਕੋਰਸ ਦਾ ਉਦਘਾਟਨ 

ਲੁਧਿਆਣਾ, 02 ਜਨਵਰੀ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) - ਸਾਫਟ ਸਕਿੱਲ ਅਤੇ ਜੀਵਨ ਹੁਨਰ ਵਿਕਾਸ" ਵਿੱਚ ਵੋਕੇਸ਼ਨਲ ਕੋਰਸ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਵਿਚ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ ਨਗਿੰਦਰ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਫਟ ਅਤੇ ਲਾਈਫ ਸਕਿੱਲ ਡਿਵੈਲਪਮੈਂਟ ਵਿੱਚ ਦੋ ਮਹੀਨੇ ਦਾ ਵੋਕੇਸ਼ਨਲ ਕੋਰਸ ਕਰਵਾਇਆ ਜਾਵੇਗਾ। ਇਹ ਕੋਰਸ ਲਾਈਫ ਲੌਂਗ ਲਰਨਿੰਗ ਅਤੇ ਐਕਸਟੈਂਸ਼ਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਸਪਾਂਸਰ ਕੀਤਾ ਗਿਆ ਹੈ।ਇਸ ਮੌਕੇ ਕੋਰਸ ਦੀ  ਪ੍ਰਬੰਧਕਾ ਡਾ: ਨਿਰੋਤਮਾ ਸ਼ਰਮਾ  ਨੇ ਵਿਦਿਆਰਥੀਆਂ ਨੂੰ ਖੁਸ਼ਹਾਲ ਜੀਵਨ ਜਿਊਣ ਲਈ ਜ਼ਰੂਰੀ ਵੱਖ-ਵੱਖ ਜੀਵਨ ਕੌਸ਼ਲਾਂ ਬਾਰੇ ਜਾਗਰੂਕ ਕੀਤਾ। ਕੋਰਸ ਦੇ ਇੰਸਟ੍ਰਕਟਰ ਡਾ: ਏਕਤਾ ਨੇ ਕੋਰਸ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ  ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 315ਵਾ ਦਿਨ ਪਿੰਡ ਛਾਪਾ ਨੇ ਹਾਜ਼ਰੀ ਭਰੀ

ਆਖਰ ਭਾਰਤ 'ਚ ਸਿੱਖਾਂ ਨਾਲ ਹੀ ਭੈੜੇ ਸਲੂਕ ਕਿਉਂ,ਜੋ ਸਜ਼ਾ ਪੂਰੀ ਹੋਣ ਤੇ ਵੀ ਜੇਲਾਂ ਵਿੱਚ ਬੰਦ? - ਸਰਾਭਾ

ਸਰਾਭਾ ਵਿਖੇ ਪੰਥਕ ਇਕੱਠੇ 6 ਜਨਵਰੀ ਨੂੰ ਹੋਵੇਗਾ

ਸਰਾਭਾ ਮੁੱਲਾਂਪੁਰ ਦਾਖਾ 02 ਜਨਵਰੀ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 315ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਜਥੇਦਾਰ ਮੁਖਤਿਆਰ ਸਿੰਘ।ਛਾਪਾ,ਅਜੈਬ ਸਿੰਘ ਛਾਪਾ,ਸ਼ਿੰਗਾਰਾ ਸਿੰਘ ਛਾਪਾ,ਸੁਖਦੇਵ ਸਿੰਘ ਛਾਪਾ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ।ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਅੱਜ ਦੇ ਸਰਕਾਰਾਂ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਨੂੰ ਤਿਆਰ ਨਹੀਂ । ਬਾਕੀ ਜਿਨ੍ਹਾਂ ਸਿੱਖਾਂ ਦੇ ਖੂਨ ਵਿਚ ਅਣਖ,ਗੈਰਤ ਜਿਉਂਦੀ ਹੈ ਉਹ ਅੱਜ ਸੰਘਰਸ਼ ਦੇ ਮੈਦਾਨ ਵਿਚ ਡਟੇ ਹੋਏ ਹਨ। ਜਿਵੇਂ ਕਿ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ ਕੌਮ ਦੇ ਜੁਝਾਰੂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ । ਉਥੇ ਜ਼ੀਰਾ ਵਿਖੇ ਸ਼ਰਾਬ ਫੈਕਟਰੀ ਦੇ ਖਿਲਾਫ ਪੰਜਾਬ ਦੇ ਅਣਖੀ ਲੋਕ ਧਰਤੀ ਦੇ ਹੇਠਲਾ ਪਾਣੀ ਗੰਧਲਾ ਕਰਨ ਵਾਲਿਆਂ ਦੇ ਖਿਲਾਫ ਮੋਰਚੇ ਤੇ ਡਟੇ ਹੋਏ ਹਨ । ਜਲੰਧਰ ਲਤੀਫਪਰਾ ਵਿਖੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਵੱਲੋਂ ਢਾਹੇ ਘਰਾਂ ਨੂੰ ਦੁਬਾਰਾ ਬਣਾਉਣ ਲਈ ਕੜਾਕੇ ਦੀ ਠੰਢ ਵਿੱਚ ਨਿੱਕੇ ਨਿੱਕੇ ਬੱਚਿਆਂ ਪਰਿਵਾਰ ਸਮੇਤ ਸਮੂਹ ਜਥੇਬੰਦੀਆਂ ਦੇ ਜਝਾਰੂ ਲੋਕ ਇਨਸਾਫ ਮੰਗਦੇ ਹਨ । ਇਸ ਤਰ੍ਹਾਂ ਹੀ ਸਾਡੇ ਵੱਲੋਂ ਸਜਾ ਪੂਰੀ ਕਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿਛਲੇ 10 ਮਹੀਨਿਆਂ ਤੋਂ ਭਾਰਤ ਦੇ ਸੰਵਿਧਾਨ ਮੁਤਾਬਕ ਹੱਕੀ ਮੰਗਾਂ ਲਈ ਜੂਝ ਰਹੇ ਹਾਂ । ਉਨ੍ਹਾਂ ਨੇ ਅੱਗੇ ਆਖਿਆ ਕਿ ਹੁਣ ਕੋਈ ਆਪਣੇ ਆਪ ਨੂੰ ਦੇਸ਼ ਦਾ ਵੱਡਾ ਰਖਵਾਲਾ ਸਮਝਣ ਵਾਲਾ ਇਹ ਦੱਸ ਸਕਦਾ ਹੈ ਕਿ ਆਖਰ ਭਾਰਤ 'ਚ ਸਿੱਖਾਂ ਦੇ ਨਾਲ ਹੀ ਭੈੜੇ ਸਲੂਕ ਕਿਉਂ,ਜੋ ਸਜ਼ਾ ਪੂਰੀ ਹੋਣ ਤੇ ਵੀ ਜੇਲਾਂ ਵਿੱਚ ਬੰਦ। ਉਹਨਾਂ ਨੇ ਆਖਰ ਆਖਿਆ ਕਿ ਜਿੰਨੇ ਵੀ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਅਸੀਂ ਉਨਾਂ ਸਾਰਿਆਂ ਦਾ ਸਰਾਭਾ ਪੰਥਕ ਮੋਰਚੇ ਵੱਲੋਂ ਸਤਿਕਾਰ ਕਰਦੇ ਹਾਂ । ਉਥੇ ਵੀ ਅਸੀਂ ਉਹਨਾਂ ਨੂੰ ਅਪੀਲ  ਵੀ ਕਰਦੇ ਹਾਂ ਕਿ ਹੋਰ ਵੇਲਾ ਆ ਗਿਆ ਨਿਕੰਮੀਆਂ ਸਰਕਾਰਾਂ ਦੇ ਖਿਲਾਫ ਇੱਕ ਜੁੱਟ ਹੋ ਕੇ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿਖੇ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਜੋ ਲੱਗਣ ਜਾ ਰਿਹਾ ਹੈ ਉਸ ਦਾ ਤਨੋ ਮਨੋ ਧਨੋ ਸਹਿਯੋਗ ਕਰੀਏ ਤਾਂ ਜੋ ਆਪਣੀਆਂ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਕਰ ਸਕੀਏ । ਸਰਾਭਾ ਪੰਥਕ ਮੋਰਚੇ ਵੱਲੋਂ ਪੰਥਕ ਇਕੱਠੇ 6 ਜਨਵਰੀ ਦਿਨ ਸ਼ੁੱਕਰਵਾਰ ਨੂੰ ਹੋਵੇਗਾ।ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ, ਗਿਆਨੀ ਹਰਭਜਨ ਸਿੰਘ ਅੱਬੂਵਾਲ,ਬੰਤ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ,ਲੇਖ ਸਿੰਘ ਅੱਬੂਵਾਲ, ਕੁਲਦੀਪ ਸਿੰਘ ਕਿਲਾ ਰਾਏਪੁਰ, ਦਰਬਾਰਾ ਸਿੰਘ ਸਰਾਭਾ, ਦਵਿੰਦਰ ਕੌਰ ਲੁਧਿਆਣਾ,ਹਰਬੰਸ ਸਿੰਘ ਪੰਮਾ ਆਦਿ ਹਾਜ਼ਰੀ ਭਰੀ।

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੱਡੀ ਗਿਣਤੀ ਕਾਂਗਰਸੀ ਵਰਕਰ ਸ਼ਮੂਲੀਅਤ  ਕਰਨਗੇ —ਮੇਜਰ ਸਿੰਘ ਭੈਣੀ

ਮੁੱਲਾਂਪੁਰ ਦਾਖਾ,2 ਜਨਵਰੀ(ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਜਿਲ੍ਹੇ ਦੇ ਹਲਕਾ ਦਾਖਾ ਦੇ ਪਿੰਡ ਭੈਣੀ ਦੇ ਵਸਨੀਕ ਅਤੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਫਰਜੰਦ ਅਤੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋ ਸਮੁੱਚੇ ਦੇਸ਼ ਭਾਰਤ ਵਿੱਚ "ਭਾਰਤ ਜੋੜੋ ਯਾਤਰਾ, ਕੱਢੀ ਜਾ ਰਹੀ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਜ਼ਰ ਹੋਣਗੇ। ਉਹਨਾ ਨੇ ਹਲਕੇ ਦਾਖੇ ਦੇ ਕਾਂਗਰਸੀ ਵਰਕਰਾਂ ਨੂੰ ਬੇਨਤੀ ਕੀਤੀ ਕਿ ਇਸ ਯਾਤਰਾ ਵਿੱਚ ਸ਼ਾਮਲ ਜਰੂਰ ਹੋਣ ਤਾਂ ਜੌ ਸਮੁੱਚੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਲਹਿਰ ਬਣ ਸਕੇ। 
ਮੇਜਰ ਸਿੰਘ ਭੈਣੀ ਨੇ ਕਿਹਾ ਕਿ ਇਹ ਯਾਤਰਾ 11 ਜਨਵਰੀ ਨੂੰ ਹਰਿਆਣਾ ਹੁੰਦੀ ਹੋਈ ਰਾਤ ਨੂੰ ਪੰਜਾਬ ਵਿੱਚ ਸ਼ਾਮਲ ਹੋਵੇਗੀ ਜਿਸ ਵਿੱਚ ਪੰਜਾਬ ਦੇ ਸਾਰੇ ਹਲਕਿਆਂ ਵਿੱਚੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਸ਼ਾਮਲ ਹੋਣਗੇ। ਮੇਜਰ ਸਿੰਘ ਭੈਣੀ ਨੇ ਦੱਸਿਆ ਕਿ ਇਹ ਭਾਰਤ ਜੋੜੋ ਯਾਤਰਾ ਪ੍ਰਤੀ ਤਕਰੀਬਨ ਹਰ ਇਕ ਹਲਕੇ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਸ ਨੂੰ ਮੱਦੇਨਜਰ ਵਰਕਰਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਜਦੋਂ ਇਹ ਭਾਰਤ ਜੋੜੋ ਯਾਤਰਾ ਲੁਧਿਆਣਾ ਪੁੱਜੇਗੀ ਤਾਂ ਉਸ ਮੌਕੇ ਪੁੱਜਣ ਵਾਲੇ ਕਾਂਗਰਸੀ ਵਰਕਰਾਂ ਦਾ ਇਕੱਠ ਦੇਖ ਕੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਂਦ ਹਰਾਮ ਹੋਵੇਗੀ ਉਥੇ ਕੇਂਦਰ ਦੀ ਭਾਜਪਾ ਸਰਕਾਰ ਵੀ ਪੰਜਾਬੀਆਂ ਦਾ ਇਕੱਠ ਦੇਖ ਕੇ ਸੋਚਣ ਲਈ ਮਜਬੂਰ ਹੋ ਜਾਵੇਗੀ।

ਮੰਤਰੀ ਲਾਲ ਚੰਦ ਕਟਾਰੂਚੱਕ ਸਿੱਕਮ ਦੇ ਜੇਮਾ ਚ ਸ਼ਹੀਦ ਹੋਏ ਓਂਕਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਹਲਕਾ ਭੋਆ ਦੇ ਪਿੰਡ ਨਾਜੋਵਾਲ ਪਹੁੰਚਣ ਉੱਤੇ ਮੋਢਾ ਦੇਣ ਮਗਰੋਂ ਸਲਾਮੀ ਦਿੰਦੇ ਹੋਏ 

ਚੰਡੀਗੜ੍ਹ , 25 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ, ਬੀਤੇ ਦਿਨੀਂ ਸਿੱਕਮ ਦੇ ਜੇਮਾ ਵਿੱਚ ਸ਼ਹੀਦ ਹੋਏ 16 ਫੌਜੀ ਜਵਾਨਾਂ ਵਿੱਚੋਂ ਇੱਕ ਓਂਕਾਰ ਸਿੰਘ ਦੀ ਮ੍ਰਿਤਕ ਦੇਹ ਨੂੰ ਹਲਕਾ ਭੋਆ ਦੇ ਪਿੰਡ ਨਾਜੋਵਾਲ ਪਹੁੰਚਣ ਉੱਤੇ ਮੋਢਾ ਦੇਣ ਮਗਰੋਂ ਸਲਾਮੀ ਦਿੰਦੇ ਹੋਏ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ।

ਚਾਰ ਸਾਹਿਬਜਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਖੂਨਦਾਨ ਕੈਂਪ ਲਗਾਇਆ

ਮੋਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਖੂਨ-ਦਾਨੀ ਫ਼ਰਿਸ਼ਤੇ ਹਨ- ਐਸ.ਜੀ.ਪੀ.ਸੀ. ਮੈਂਬਰ ਪੋਵਾਤ, ਢਿਲੋਂ
ਲੁਧਿਆਣਾ, 25 ਦਸੰਬਰ, (ਕਰਨੈਲ ਸਿੰਘ ਐੱਮ.ਏ.)- ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇ: ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 591ਵਾਂ ਮਹਾਨ ਖੂਨਦਾਨ ਕੈਂਪ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਮਲਕੀਤ ਸਿੰਘ ਅਤੇ ਹਰ ਜਤਿੰਦਰ ਸਿੰਘ ਪੋਵਾਤ ਦੇ ਸਹਿਯੋਗ ਨਾਲ ਗੁਰਦੁਆਰਾ ਚਰਨ ਕੰਵਲ ਸਾਹਿਬ, ਮਾਛੀਵਾੜਾ ਸਾਹਿਬ ਵਿਖੇ ਲਗਾਇਆ ਗਿਆ l ਇਸ ਸਮੇਂ  ਐਸ.ਜੀ.ਪੀ.ਸੀ ਮੈਂਬਰ ਹਰਜਿੰਦਰ ਕੌਰ ਪੋਵਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਢਿਲੋਂ ਨੇ ਸ਼ਹੀਦਾ ਦੀ ਯਾਦ ਨੂੰ ਲਗਾਏ ਗਏ ਮਹਾਨ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੋਸਲਾ ਅਫ਼ਜ਼ਾਈ ਕਰਦਿਆਂ ਕਿਹਾ ਕੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਖੂਨ-ਦਾਨੀ ਫ਼ਰਿਸ਼ਤੇ ਹਨ ਇਸ ਮੌਕੇ ਹਰਜਤਿੰਦਰ ਸਿੰਘ ਪੋਵਾਤ ਨੇ ਖੂਨਦਾਨ ਕਰਨ ਵਾਲਿਆ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ l ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਸੇਵਾਦਾਰ ਦਲਵਿੰਦਰ ਸਿੰਘ ਆਸ਼ੂ ਨੇ ਦਸਿਆ ਖੂਨਦਾਨ ਕੈਂਪ ਦੌਰਾਨ 120 ਬੱਲਡ ਯੂਨਿਟ ਰੈਡ ਕਰਾਸ, ਸਿਵਿਲ ਹਸਪਤਾਲ ਅਤੇ ਪ੍ਰੀਤ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ।ਇਸ ਮੌਕੇ ਤੇ ਅਬਜਰਵਰ ਜਸਮੇਲ ਸਿੰਘ ਬੋਂਦਲੀ,ਜੱਥੇ ਹਰਦੀਪ ਸਿੰਘ ਸਰਕਲ ਪ੍ਰਧਾਨ, ਅਵਤਾਰ ਸਿੰਘ ਕੌਂਸਲਰ, ਅਮਰੀਕ ਸਿੰਘ ਹੇੜੀਆਂ,ਜਸਪਾਲ ਸਿੰਘ ਜੱਜ, ਅੰਮ੍ਰਿਤਪਾਲ ਸਿੰਘ ਗੁਰੋਂ, ਸਰਬਜੀਤ ਸਿੰਘ ਢੰਡੇ, ਹਰਦੀਪ ਸਿੰਘ ਜੱਜ,ਸੁਖਾ ਸਿੰਘ ਹੇੜੀਆਂ, ਹਰਦੀਪ ਸਿੰਘ ਸ਼ੇਰੀਆਂ,ਰੁਪਿੰਦਰ ਸਿੰਘ, ਬਲਜੀਤ ਸਿੰਘ ਬਲੀ ਭੌਰਲਾ ਬੇਟ,ਦਿਲਬਾਗ ਸਿੰਘ, ਮਨਿੰਦਰ ਸਿੰਘ, ਗਿਰਦੌਰ ਸਿੰਘ, ਨਰਦੀਪ ਸਿੰਘ ਹਾਜ਼ਰ ਸਨ

 

ਪੇਂਡੂ ਮਜਦੂਰ ਯੂਨੀਅਨ ਦੀ ਮੀਟਿੰਗ ਹੋਈ

  ਹਠੂਰ 25 ਦਸੰਬਰ ( ਕੌਸਲ ਮੱਲਾ੍ਹ )- ਇੱਥੋ ਨਜਦੀਕੀ ਪਿੰਡ ਜੱਟਪੁਰਾ,ਮਾਣੂੰਕੇ,ਮੱਲਾ੍ਹ ਅਤੇ ਰਸੂਲਪੁਰ ਵਿਖੇ ਪੇਂਡੂ ਮਜਦੂਰ ਯੁਨੀਅਨ ਦੀਆਂ ਮੀਟਿੰਗਾਂ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਹੋਈਆਂ । ਮੀਟਿੰਗਾਂ ਵਿੱਚ ਜੀਰਾ ਵਿਖੇ ਸਰਾਬ ਫੈਕਟਰੀ ਵਿਰੁੱਧ ਚੱਲ ਰਹੇ ਧਰਨੇ ਹੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਤੋਂ ਫੈਕਟਰੀ ਜਲਦੀ ਤੋਂ ਜਲਦੀ ਬੰਦ ਕਰਨ ਦੀ ਮੰਗ ਕੀਤੀ ਗਈ ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਿਲਾ੍ਹ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸਰਕਾਰਾਂ ਹਮੇਸਾਂ ਸਰਮਾਏਦਾਰਾਂ ਦਾ ਹੀ ਪੱਖ ਪੂਰਦੀਆਂ ਆਈਆਂ ਹਨ ,ਪਿਛਲੀਆਂ ਸਰਕਾਰਾਂ ਦੇ ਕਦਮ ਚਿੰਨਾਂ ਤੇ ਚੱਲਦਿਆਂ ਹੀ ਮਾਨ ਸਰਕਾਰ ਨੇ ਵੀ ਸਰਾਬ ਫੈਕਟਰੀ ਦੇ ਮਾਲਕ ਨੂੰ ਹਾਈਕੋਰਟ ਦੇ ਸਿੰਗਲ ਬੈੰਚ ਦੇ ਫੈਸਲੇ ਨੂੰ ਚਣੌਤੀ ਦੇਣ ਦੀ ਬਜਾਏ 20 ਕਰੋੜ ਰੁਪਏ ਰਾਹਤ ਵਜੋਂ ਮੁਆਵਜਾ ਦੇ ਕੇ ਪੱਖ ਪੂਰਿਆ ਹੈ ।ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਸੀ ਕਿ ਇਲਾਕੇ ਦੀ ਸਿਹਤ ਅਤੇ ਵਾਤਾਵਰਨ ਨੂੰ ਪ੍ਰਦੂਸਤ ਕਰਨ ਵਾਲੀ ਫੈਕਟਰੀ ਦਾ ਲਾਈਸੰਸ ਰੱਦ ਕਰਕੇ ਉਸ ਦੇ ਮਾਲਕਾਂ ਨੂੰ ਸਲਾਖਾਂ ਪਿੱਛੇ ਸੁੱਟਦੀ ,ਜਿਸ ਨਾਲ ਇਸ ਤਰਾਂ ਦੀਆਂ ਹੋਰ ਫੈਕਟਰੀਆਂ ਦੇ ਮਾਲਕਾਂ ਨੂੰ ਵੀ ਕੰਨ ਹੁੰਦੇ । ਪਰ ਸਰਕਾਰ ਨੇ ਬਿਨਾਂ ਸੋਚੇ ਸਮਝੇ ਮਾਲਕਾਂ ਅੱਗੇ ਗੋਡੇ ਟੇਕੇ ਅਤੇ ਹਰਜਾਨਾ ਭਰ ਕੇ ਆਪਣੀ ਨੀਅਤ ਦਾ ਪ੍ਰਗਟਾਵਾ ਕਰਦਿਆਂ ਫੈਕਟਰੀ ਮਾਲਕਾਂ ਪ੍ਰਤੀ ਹਮਦਰਦੀ ਪ੍ਰਗਟ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਹੱਕ ਸੱਚ ਤੇ ਪਹਿਰਾ ਦੇਣ ਵਾਲੀਆਂ ਲੋਕ ਲਹਿਰਾਂ ਕਦੇ ਮਰਦੀਆਂ ਨਹੀਂ ।ਪੇਂਡੂ ਮਜਦੂਰ ਯੂਨੀਅਨ ਧਰਨੇ ਤੇ ਬੈਠੇ ਧਰਨਾਂਕਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ । ਹਰ ਹਾਲਤ ਵਿੱਚ ਫੈਕਟਰੀ ਨੂੰ ਬੰਦ ਕਰਵਾਇਆ ਜਾਵੇਗਾ ।ਉਹਨਾਂ ਕਿਹਾ ਕਿ ਪੇਂਡੂ ਮਜਦੂਰ ਯੂਨੀਅਨ ਧਰਨੇ ਦੀ ਹਮਾਇਤ ਤੇ 30 ਦਸੰਬਰ ਨੂੰ ਲੋਕਾਂ ਨੂੰ ਲਾਮਬੰਦ ਕਰਕੇ ਜੀਰਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣਗੇ । ਇਸ ਸਮੇਂ ਜਗਤਾਰ ਸਿੰਘ ਫੌਜੀ , ਕੁਲਵੰਤ ਸਿੰਘ ਕੰਤਾ, ਫੌਜੀ ਰੇਸਮ ਸਿੰਘ, ਦੇਸਰਾਜ ਸਿੰਘ ਅਤੇ ਤਰਸੇਮ ਸਿੰਘ ਆਦਿ ਹਾਜਿਰ ਸਨ । ਫੋਟੋ ਕੈਪਸਨ—ਮੀਟਿੰਗ ਵਿੱਚ ਹਾਜਿਰ ਪੇਂਡੂ ਮਜਦੂਰ ਯੂਨੀਅਂ ਦੇ ਆਗੂ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 307ਵਾ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ 

ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਫੁੱਟਬਾਲ ਬਣਾ ਕੇ ਖੇਡਦੀਆਂ ਨੇ ਫਿਰ ਇਨਸਾਫ ਕਿਥੋਂ ਮਿਲੋ - ਰਕਬਾ/ਕਨੇਚ 

ਮੁੱਲਾਪੁਰ, 25 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 307ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣਾ ਤੋਂ ਗੁਰਮੇਲ ਸਿੰਘ ਕਨੇਚ, ਤਰਲੋਚਨ ਸਿੰਘ ਕਨੇਚ,ਅਜਮੇਰ ਸਿੰਘ ਕਨੇਚ,ਅਮਰਦੀਪ ਸਿੰਘ ਕਨੇਚ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ ਤੇ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਮੁੱਚੀ ਸਿੱਖ ਕੌਮ ਦੇ ਇਤਿਹਾਸ ਨੂੰ ਵਰਤਕੇ ਰਾਜਨੀਤਕ ਭਾਵੇਂ ਸਾਰੀਆਂ ਪਾਰਟੀਆਂ ਦੇ ਲੀਡਰ ਸਿਰਫ ਵੋਟਾਂ ਵੇਲੇ ਸਿੱਖਾਂ ਕੌਮ ਦੀ ਹਮਦਰਦੀ ਲੈਣ ਲਈ ਕਰਦੇ ਹਨ । ਪਰ ਅਸਲ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਤੇ ਕੋਈ ਵੀ ਰਾਜਨੀਤਕ ਲੀਡਰ ਖੁੱਲ੍ਹ ਬੋਲਣ ਨੂੰ ਤਿਆਰ ਨਹੀਂ । ਜਿਵੇਂ ਕਿ ਅੱਜ ਸਿੱਖ ਕੌਮ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾਵਾਂ ਦੀ ਮੰਗ ਕਰਦੀ ਹੈ । ਉਥੇ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਡੀ ਕੌਮ ਦੇ ਜੁਝਾਰੂ ਬੰਦੀ ਸਿੰਘਾਂ ਨੂੰ ਰਿਹਾਅ ਕਾਰਨ ਤੇ ਵੀ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਗੁਰਪਰਬ ਮੌਕੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦਾ ਐਲਾਨ ਕਰ ਦਿੰਦੇ ਹਨ।  ਪਰ ਤਿੰਨ ਸਾਲ ਬੀਤਣ ਤੇ ਵੀ ਕੀਤਾ ਐਲਾਨ ਵਫਾ ਨਹੀਂ ਹੋਇਆ। ਭਾਜਪਾ ਦੇ ਕਈ ਲੀਡਰ ਅਖ਼ਬਾਰਾਂ ਵਿਚ ਬਿਆਨ ਕਰਦੇ ਹਨ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਜਦਕਿ ਹੋਣ ਰਿਹਾਈ ਦਾ ਕੰਮ ਸੂਬੇ ਦੀਆਂ ਸਰਕਾਰਾਂ ਕਰ ਸਕਦੀਆਂ ਹਨ । ਪੰਜਾਬ ਦੀ ਮੌਜੂਦਾ ਸਰਕਾਰ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਉਣ ਤੱਕ ਨੂੰ ਵੀ ਤਿਆਰ ਨਹੀਂ । ਜਿਵੇਂ ਕਿ ਸਜ਼ਾ ਪੂਰੀ ਕਰ ਚੁੱਕੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਇਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਦਸਤਖ਼ਤ ਕਰਨ ਨੂੰ ਵੀ ਤਿਆਰ ਨਹੀਂ। ਉਨ੍ਹਾਂ ਅੱਗੇ ਆਖਿਆ ਕਿ ਬਹਿਬਲ ਕਲਾਂ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਸਲੇ ਤੇ ਇਨਸਾਫ ਮੰਗ ਦੇ ਮੋਰਚੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜਕੇ ਇਹ ਐਲਾਨ ਕੀਤਾ ਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਸਿਰਫ ਡੇਢ ਮਹੀਨੇ ਵਿੱਚ ਦੇਵਾਂਗੇ ਨਹੀਂ ਤਾਂ ਰਾਜਨੀਤੀ ਤੋਂ ਸਨਿਆਸ ਲੈ ਲਵਾਂਗਾ । ਹੁਣ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਡੇਢ ਮਹੀਨਾ ਬੀਤ ਚੁੱਕਿਆ ਹੁਣ ਰਾਜਨੀਤੀ ਤੋਂ ਅਸਤੀਫਾ ਕਦੋਂ ਦੇਣਗੇ। ਉਹਨਾਂ ਆਖਰ ਵਿੱਚ ਆਗੂਆਂ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਫੁੱਟਬਾਲ ਬਣਾ ਕੇ ਖੇਡਦੀਆਂ ਨੇ ਫਿਰ ਇਨਸਾਫ ਕਿਥੋਂ ਮਿਲੀ। ਸੋ ਸਰਾਭਾ ਪੰਥਕ ਮੋਰਚੇ ਤੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕੌਮ ਦਿਆਂ ਮੰਗਾ ਲਈ ਚੰਡੀਗੜ੍ਹ ਵਿਖੇ 7 ਜਨਵਰੀ ਨੂੰ ਲੱਗਣ ਜਾ ਰਿਹੇ ਕੌਮੀ ਇਨਸਾਫ ਮੋਰਚੇ ਵਧ ਚੜ੍ਹ ਕੇ ਸਹਿਯੋਗ ਤਾਂ ਜੋ ਮੰਗਾਂ ਤੇ ਜਿੱਤ ਜਲਦ ਪ੍ਰਾਪਤ ਕਰ ਸਕੀਏ । ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ ਹਰਦੀਪ ਸਿੰਘ ਦੋਲੋਂ ਖੁਰਦ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।

ਸਰਾਭਾ ਵੇਖੇ ਚਾਰ ਸਾਹਿਬਜਾਦੇ ਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਮੁੱਲਾਪੁਰ, 25 ਦਸੰਬਰ (ਸਤਵਿੰਦਰ ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ  ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ,ਚਾਰ ਸਾਹਿਬਜ਼ਾਦਿਆਂ ਦੀ ਅਗਵਾਹੀ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਸਰਾਭਾ ਤੋਂ ਸ਼ੁਰੂ ਕਰਕੇ ਪੂਰੇ ਪਿੰਡ ਦੀ ਪਰਿਕਿਰਿਆ ਕਰਦੇ ਹੋਏ  ਦੇਰ ਰਾਤ ਸ਼ਾਮ ਨੂੰ ਗੁਰੂ ਘਰ ਵਿਚ ਜਾ ਕੇ ਸਮਾਪਤ ਹੋਇਆ । ਇਸ ਮੌਕੇ ਇੰਟਰਨੈਸ਼ਨਲ ਢਾਡੀ ਭਾਈ ਬਲਦੇਵ ਸਿੰਘ ਰਕਬਾ ਅਤੇ ਸਾਥੀਆਂ ਵੱਲੋਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਭਾਈ ਅਮਰਜੀਤ ਸਿੰਘ ਸਰਾਭਾ ਨੇ ਕੀਰਤਨ ਕਰ ਕੇ  ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਨਗਰ ਕੀਰਤਨ 'ਚ ਸਿੱਖ ਇਤਿਹਾਸ ਦੀਆਂ ਝਲਕੀਆਂ ਖਿੱਚ ਦਾ ਕੇਂਦਰ ਸਨ। ਉਥੇ ਹੀ ਗਤਕਾ ਪਾਰਟੀ ਦੇ ਸਿੱਖ  ਨੌਜਵਾਨਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ। ਵੱਖ ਵੱਖ ਪੜਾਵਾਂ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਸਜਾਏ ਗਏ।

ਪਿੰਡ ਕਾਸਾਬਾਦ ਅਤੇ ਵਰਿੰਦਰ ਨਗਰ ਵਿਖੇ,ਕ੍ਰਿਸਮਿਸ ਦਾ ਤਿਉਹਾਰ ਮਨਾਇਆ

  ਲੁਧਿਆਣਾ, 25 ਦਸੰਬਰ (ਰਾਣਾ ਮੱਲ ਤੇਜੀ) : ਵਿਸ਼ਵ ਪ੍ਰਸਿੱਧ ਮਨਾਇਆ ਜਾਣ ਵਾਲਾ ਕ੍ਰਿਸਮਸ ਦਾ ਤਿਉਹਾਰ ਪਿੰਡ ਕਾਸਾਬਾਦ ਅਤੇ ਮਹੁੱਲਾ ਵਰਿੰਦਰ ਨਗਰ ਵਿਖੇ ਮਨਾਇਆ ਗਿਆ |  ਇਸ ਮੌਕੇ ਪਾਸਟਰ ਪ੍ਰਕਾਸ ਪੀਟਰ ਖੋਖਰ ਅਤੇ ਮੋਹੀਤ ਬੈਂਸ ਨੇ ਪ੍ਰਮੇਸ਼ਵਰ ਦੀ ਬਾਣੀ 'ਚੌ ਪ੍ਰਭੂ ਯਿਸੂ ਮਸੀਹ ਦੇ ਜੀਵਨ ਬਾਰੇ ਦੱਸਦਿਆ ਹੋਇਆ ਕਿਹਾ ਕਿ ਯੇਰੂਸ਼ਲਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ,ਜੋ ਤੁਹਾਨੂੰ ਤੁਹਾਡੇ ਪਾਪਾਂ ਤੋਂ ਤੁਹਾਨੂੰ ਛੁਟਕਾਰਾ ਦੇਵੇਗਾ। ਉਨ੍ਹਾਂ ਕਿਹਾ ਆਪਣੇ ਪਾਪਾਂ ਤੇ ਤੌਬਾ ਕਰੋ ,ਤੇ ਪ੍ਰਮੇਸ਼ਵਰ ਵਲ ਮੁੜੋ ਤਾਂ  ਜੋ ਤੁਹਾਡੇ ਪਾਪ ਮਾਫ ਕੀਤੇ ਜਾਣ । ਇਸ ਮੌਕੇ ਦੇ ਵੱਖ-ਵੱਖ ਮਸੀਹੀ ਭਜਨ ਮੰਡਲੀਆਂ ਨੇ ਯਿਸੂ ਮਸੀਹ ਦੀ ਆਮਦ ਦੇ ਗੀਤ ਗਾਏ । ਇਸ ਮੌਕੇ ਇਲਾਕੇ ਦੀਆਂ ਵੱਖ -ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਜੂੜੀਆ ਸਮੂਹ ਨੂੰ ਵਧਾਈ ਦਿੱਤੀ |  ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ  ਹਾਜ਼ਰ ਸਨ।

ਹਰਿਆਣਾ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਕੁਰੂਕਸ਼ੇਤਰ ਤੋਂ ਅੱਜ ਕੀਤਾ ਜਾਵੇਗਾ ਆਗਾਜ਼- ਜਥੇਦਾਰ ਦਾਦੂਵਾਲ

ਤਲਵੰਡੀ ਸਾਬੋ, 25 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਮੀਡੀਆ ਨੂੰ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਅੱਜ ਗੁਰਦੁਆਰਾ ਐਕਟ 2014 ਅਨੁਸਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਅਰਦਾਸ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਆਗਾਜ਼ ਕੀਤਾ ਜਾਵੇਗਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਸਿੱਖ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ, ਨਸ਼ਿਆਂ ਦਾ ਵਰਤਾਰਾ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਨੂੰ ਰੋਕਣ ਵਾਸਤੇ ਬਹੁਤ ਸਾਰਥਕ ਯਤਨਾਂ ਦੀ ਲੋੜ ਹੈ ਜਿਸ ਲਈ ਹਰੇਕ ਸਿੱਖ ਜਥੇਬੰਦੀ, ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਜਿਸ ਸਦਕਾ ਸਭਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਉਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾਉਂਦਿਆਂ ਪਿਛਲੇ ਸਮੇਂ ਵੀ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸੁਚੱਜਾ ਕਰਨ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਭਰਪੂਰ ਯੋਗਦਾਨ ਪਾਇਆ ਹੈ ਤੇ ਹੁਣ ਫੇਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਅਤੇ ਪੁਰਾਣੇ ਮੈਂਬਰ ਸਾਹਿਬਾਨਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਚ-ਸਰਪੰਚਾਂ, ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਕਥਾਵਾਚਕ, ਸੰਤ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਅਤੇ ਦੇਸ਼ ਵਿਦੇਸ਼ ਸਹਿਤ ਪੂਰੇ ਹਰਿਆਣਾ ਵਿਚ ਜਿੱਥੇ ਵੀ ਸਿੱਖ ਸੰਗਤਾਂ ਹੁਕਮ ਕਰਨਗੀਆਂ ਉਥੇ ਪੁੱਜ ਕੇ ਗੁਰਬਾਣੀ ਗੁਰ ਇਤਿਹਾਸ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ। ਅਖੌਤੀ ਪਾਸਟਰ ਲੋਕਾਂ ਵਲੋਂ ਜੋ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਉਸ ਨੂੰ ਠੱਲ ਪਾਈ ਜਾਵੇਗੀ ਹਰੇਕ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਹੋ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ ਜਾਵੇਗੀ ਜਿਸ ਨਾਲ ਦੇਸ਼ ਕੌਮ ਧਰਮ ਦੀ ਸੇਵਾ ਸਰਬੱਤ ਦਾ ਭਲਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ।

ਫੇਰੂਰਾਈਂ ਵਿਖੇ ਸ਼ਹੀਦੀ ਦਿਹਾੜੇ ਤੇ ਧਾਰਮਿਕ ਸਮਾਗਮ ਕਰਵਾਇਆ 

ਰਾਏਕੋਟ 25 ਦਸੰਬਰ (ਗੁਰਭਿੰਦਰ ਗੁਰੀ )ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ,ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਸਿੰਘ-ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਰਾਏ ਪੱਤੀ ਪਿੰਡ ਫੇਰੂਰਾਈਂ ਵਿਖੇ ਦੋ ਰੋਜ਼ਾ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਲਈ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਨੇ ਮੁਗਲਾਂ ਨਾਲ ਟਾਕਰਾ ਲੈਂਦਿਆਂ ਸ਼ਹੀਦੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਜਬਰ ਜ਼ੁਲਮ ਦੇ ਖਿਲਾਫ਼ ਅਵਾਜ਼ ਚੁੱਕਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਸਿੰਘ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਤੋਂ ਇਲਾਵਾ ਗਿਆਨੀ ਜੀਵਾ ਸਿੰਘ ਸਮਸਤਪੁਰ,ਕਵੀਸਰ ਗੁਰਸਰਨ ਸਿੰਘ ਜਾਗੋ ਲਹਿਰ,ਕਥਾਵਾਚਕ ਗੁਰਚੇਤ ਸਿੰਘ ਨੇ ਸਾਕਾ ਸਰਹੰਦ ਅਤੇ ਚਮਕੋਰ ਦੀ ਗੜ੍ਹੀ ਦੇ ਸ਼ਹੀਦਾਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਚਾਣਨਾ ਪਾਇਆ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਰਾਏ,ਬਾਬਾ ਦਰਸ਼ਨ ਸਿੰਘ,ਗੁਰਮੀਤ ਸਿੰਘ,ਇਕਬਾਲ ਸਿੰਘ ਗੁਲਾਬ,ਹਾਕਮ ਸਿੰਘ,ਬਲਵਿੰਦਰ ਸਿੰਘ,ਬੇਅੰਤ ਸਿੰਘ,ਬਲਵੀਰ ਸਿੰਘ,ਪਰਮਜੀਤ ਸਿੰਘ, ਖਜਾਨਚੀ ਗੁਰਮੀਤ ਸਿੰਘ ਰਾਏ, ਹਾਕਮ ਸਿੰਘ, ਬਲਵਿੰਦਰ ਸਿੰਘ,ਬੇਅੰਤ ਸਿੰਘ,ਬਲਵੀਰ ਸਿੰਘ,ਜਗਰਾਜ ਸਿੰਘ,ਜੱਗਾ ਸਿੰਘ,ਪਰਮਜੀਤ ਸਿੰਘ,ਹਰਦੀਪ ਸਿੰਘ,ਅਮਨਦੀਪ ਸਿੰਘ,ਕੁਲਦੀਪ ਸਿੰਘ,ਮਨੂ ਗਿੱਲ ਅਤੇ ਕੋਮਲਪ੍ਰੀਤ ਸਿੰਘ ਹਾਜ਼ਰ ਸਨ।

ਸ਼ਰਾਬ ਫੈਕਟਰੀ ਜੀਰਾ ਘੋਲ ਦੀ ਮੱਦਦ ਲਈ 27 ਨੂੰ ਚੌਕੀਮਾਨ ਟੋਲ ਤੋਂ ਚੱਲੇਗਾ ਵੱਡਾ ਜੱਥਾ - ਦਸ਼ਮੇਸ ਯੂਨੀਅਨ 

ਜੋਧਾਂ / ਸਰਾਭਾ 25 ਦਸੰਬਰ ( ਦਲਜੀਤ ਸਿੰਘ ਰੰਧਾਵਾ)"ਦਸ਼ਮੇਸ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜਿਲ੍ਹਾ ਲੁਧਿਆਣਾ ਦਾ ਇਕ ਵੱਡਾ ਜੱਥਾ 27 ਤਰੀਕ ਦਿਨ ਮੰਗਲਵਾਰ ਨੂੰ ਠੀਕ 9 ਵਜੇ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ (ਜ਼ੀਰਾ) ਸਾਂਝੇ ਮੋਰਚੇ ਦੇ ਘੋਲ਼ ਦੀ ਭਰਾਤਰੀ ਮੱਦਦ ਵਾਸਤੇ ਚੌਕੀਮਾਨ ਟੋਲ ਪਲਾਜੇ ਤੋਂ ਜ਼ੀਰੇ ਨੂੰ ਵੱਧ ਚੜ੍ਹ ਕੇ,ਪੂਰੇ ਜੋਸੋ - ਖ਼ਰੋਸ਼ ਨਾਲ ਚਾਲੇ ਪਾਵੇਗਾ "- ਇਹ ਸੂਚਨਾ ਅੱਜ ਤਲਵੰਡੀ ਕਲਾਂ ਵਿਖੇ ਕਾਰਜਕਾਰੀ ਕਮੇਟੀ ਤੇ ਹੋਰ ਸਰਗਰਮ ਕਾਰਕੁਨਾਂ ਦੀ ਮੀਟਿੰਗ ਉਪਰੰਤ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਤੇ ਖਜਾਨਚੀ ਨੰਬਰਦਾਰ ਮਨਮੋਹਣ ਸਿੰਘ ਪੰਡੋਰੀ ਨੇ ਉਚੇਰੇ ਤੌਰ ਤੇ ਪ੍ਰੈਸ ਦੇ ਨਾਮ ਜਾਰੀ ਕੀਤੀ ਹੈ

   ਅੱਜ ਦੀ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਪਿਛਲੇ ਹਫ਼ਤੇ ਕੀਤੇ ਲਾਠੀਚਾਰਜਾਂ , ਛਾਪੇਮਾਰੀਆਂ, ਗ੍ਰਿਫ਼ਤਾਰੀਆਂ,ਧਰਨੇ ਨੂੰ ਜਬਰੀ ਖਿੰਡਾਉਣ ਦੇ ਤਮਾਮ ਹੱਥਕੰਡਿਆਂ ਤੋਂ ਇਕ ਵਾਰ ਪਿੱਛੇ ਹਟਦਿਆਂ ; ਕੱਲ੍ਹ ਰਾਤ ਤੋਂ ਆਰੰਭੀ 44 ਅੰਦੋਨਲਕਾਰੀ ਯੋਧਿਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਕਾਰਵਾਈ ਉੱਪਰ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ।

   ਇਸ ਦੇ ਨਾਲ ਹੀ ਆਗੂਆਂ ਨੇ ਜ਼ੀਰਾ ਇਲਾਕੇ ਦੇ 50 ਪਿੰਡਾਂ ਆਮ ਲੋਕਾਂ ਅਤੇ ਦੁਧਾਰੂ ਪਸ਼ੂਆਂ ਦੀਆਂ ਜਾਨਾਂ ਦਾ ਖੌ ਅਤੇ ਬਿਮਾਰੀਆਂ ਦੀ ਜੜ੍ਹ ਬਣੀ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ (ਜ਼ੀਰਾ) ਨੂੰ ਫੌਰ ਤੌਰ ਤੇ ਬੰਦ ਕਰਨ ਦੀ ਜ਼ੋਰਦਾਰ ਮੰਗ ਭਗਵੰਤ ਮਾਨ ਮੁੱਖ ਮੰਤਰੀ ਪਾਸੋਂ ਕੀਤੀ ਹੈ।

 ਵਰਨਣਯੋਗ ਹੈ ਕਿ ਜੱਥੇਬੰਦੀ ਵੱਲੋਂ 27 ਤਰੀਕ ਦੇ ਜ਼ੀਰਾ ਧਰਨੇ ਲਈ ਜ਼ੋਰਦਾਰ ਤਿਆਰੀ ਮੁਹਿੰਮ ਨੂੰ ਅੱਜ ਅੰਤਮ ਛੋਹਾਂ ਦੇ ਦਿੱਤੀਆਂ ਗਈਆਂ ਹਨ।

ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਜਸਵੰਤ ਸਿੰਘ ਮਾਨ, ਜੱਥੇਦਾਰ ਗੁਰਮੇਲ ਸਿੰਘ ਢੱਟ, ਜੱਥੇਦਾਰ ਰਣਜੀਤ ਸਿੰਘ ਗੁੜੇ, ਵਿਜੈ ਕੁਮਾਰ ਪੰਡੋਰੀ, ਪ੍ਰਿਤਪਾਲ ਸਿੰਘ ਪੰਡੋਰੀ, ਅਵਤਾਰ ਸਿੰਘ ਤਾਰ, ਗੁਰਚਰਨ ਸਿੰਘ ਤਲਵੰਡੀ, ਅਮਰੀਕ ਸਿੰਘ ਤਲਵੰਡੀ (ਪ੍ਰਧਾਨ), ਗੁਰਬਖਸ਼ ਸਿੰਘ ਤਲਵੰਡੀ, ਪ੍ਰਦੀਪ ਕੁਮਾਰ ਸਵੱਦੀ, ਨੰਬਰਦਾਰ ਬਲਜੀਤ ਸਿੰਘ ਸਵੱਦੀ, ਸੁਰਜੀਤ ਸਿੰਘ ਸਵੱਦੀ, ਅਵਤਾਰ ਸਿੰਘ ਬਿੱਲੂ ਵਲੈਤੀਆ,ਡਾ. ਗੁਰਮੇਲ ਸਿੰਘ ਕੁਲਾਰ, ਸਰਵਿੰਦਰ ਸਿੰਘ ਸੁਧਾਰ, ਅਮਰ ਸਿੰਘ ਖੰਜਾਰਵਾਲ, ਅਮਰਜੀਤ ਸਿੰਘ ਖੰਜਰਵਾਲ ਤੇ ਤੇਜਿੰਦਰ ਸਿੰਘ ਬਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਜੀ.ਟੀ.ਬੀ (ਚੈ) ਹਸਪਤਾਲ ਮੈਨੇਜਮੈਂਟ ਵਲੋ ਜੱਥੇ:ਨਿਮਾਣਾ ਨੂੰ ਮਨੁੱਖੀ ਸੇਵਾਵਾਂ ਲਈ ਕੀਤਾ ਸਨਮਾਨਿਤ

ਵਿਧਾਇਕ ਗੁਰਪ੍ਰੀਤ ਗੋਗੀ ਨੇ ਜਥੇਦਾਰ ਨਿਮਾਣਾ ਨੂੰ ਮਨੁੱਖੀ ਸੇਵਾਵਾਂ ਲਈ ਕੀਤਾ ਸਨਮਾਨਿਤ
ਲੁਧਿਆਣਾ, 18 ਦਸੰਬਰ, (ਕਰਨੈਲ ਸਿੰਘ ਐੱਮ.ਏ.)— ਸ੍ਰੀ ਗੁਰੂ ਤੇਗ ਬਹਾਦਰ (ਚੈ) ਹਸਪਤਾਲ ਵਿਖੇ ਸ਼੍ਰ?ਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ (ਚੈ) ਹਸਪਤਾਲ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਕਾਲਜ ਮੈਨੇਜਮੈਂਟ ਵਲੋਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰ?ਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਮੁੱਖ ਮਹਿਮਾਨ ਵਿਧਾਇਕ ਗੁਰਪ੍ਰੀਤ ਗੋਗੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸੰਸਾਰ ਦੇ ਇਤਿਹਾਸ ਦੇ ਪੰਨੇ ਵਿੱਚੋ ਇਹੋ ਜਿਹੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਕਿ ਇੱਕ ਧਰਮ ਦੇ ਗੁਰੂ ਨੇ ਦੂਸਰੇ ਧਰਮ ਦੇ ਲਈ ਸ਼ਹਾਦਤ ਦਿੱਤੀ ਹੋਵੇ। ਇਸ ਸਮੇਂ ਦੌਰਾਨ 9 ਵਾਰ ਸਟੇਟ ਐਵਾਰਡ ਪ੍ਰਾਪਤ ਕਰ ਚੁਕੀ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਤੇ ਸਾਥੀਆਂ ਵਲੋ 590 ਖੂਨਦਾਨ ਕੈਂਪ ਲਗਾਉਣ ਅਤੇ ਇਕ ਲੱਖ ਤੋਂ ਵੱਧ ਲੋੜਵੰਦ ਮਰੀਜਾਂ ਨੂੰ ਬਿਨਾ ਭੇਦ-ਭਾਵ ਨਿਸ਼ਕਾਮ ਰੂਪ ਖੂਨ ਲੈਕੇ ਦਿੱਤੀਆ ਸੇਵਾਵਾਂ ਅਤੇ ਸਮਾਜ ਭਲਾਈ ਲਈ ਨਿਭਾਈਆਂ ਜਾ ਰਹੀਆਂ ਹੋਰ ਸੇਵਾਵਾਂ ਦੀ ਵਿਧਾਇਕ ਗੁਰਪ੍ਰੀਤ ਗੋਗੀ ਨੇ ਸ਼ਾਲਾਘਾ ਕੀਤੀ। ਇਸ ਮੌਕੇ ਤੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਜੀ.ਟੀ.ਬੀ (ਚੈ) ਹਸਪਤਾਲ ਦੇ ਸਰਪ੍ਰਸਤ ਅਮਰਦੀਪ ਸਿੰਘ ਬਖਸ਼ੀ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਮਨੁੱਖੀ ਸੇਵਾਵਾਂ ਲਈ ਸਿਰੋਪਾਓ ਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਮਰਜੀਤ ਸਿੰਘ ਦੁਆ, ਬਲਜੀਤ ਸਿੰਘ ਮੱਕੜ, ਡਾ:ਪਰਵੀਨ ਸੋਬਤੀ, ਡਾ: ਵਿਪਨ ਗਰਗ,ਡਾ:ਹਰੀਸ਼ ਸਹਿਗਲ, ਡਾ: ਨੀਰਜ ਸਿੰਗਲਾ,ਡਾਕਟਰ ਪੁਸ਼ਪਿੰਦਰ ਸਿੰਘ,ਸੁਰਿੰਦਰ ਸਿੰਘ,ਰਿਸ਼ੀਪਾਲ ਸਿੰਘ ਅਤੇ ਮੈਨੇਜਮੈਂਟ ਦੇ ਸਮੂਹ ਮੈਂਬਰ ਅਤੇ ਸਟਾਫ ਅਧਿਕਾਰੀ ਹਾਜ਼ਰ ਸਨ

 

 ਕੁਦਰਤਵਾਦੀ ਸਰਬਸਾਂਝਾ ਮੰਚ ਦੀ ਇਕੱਤਰਤਾ      

 ਸ੍ਰੀ ਅਸ਼ੋਕ ਚਟਾਨੀ ਦੀ ਕਿਤਾਬ 'ਹਕੀਕਤ ਤੋ ਪਰੇ" ਲੋਕ ਅਰਪਣ

 ਸ ਬਲਦੇਵ ਸਿੰਘ ਸੜਕਨਾਮਾ ਦਾ ਮਨਾਇਆ ਜਨਮ ਦਿਨ                    

ਮੋਗਾ 18 ਦਸੰਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ ) ਨੇਚਰ ਪਾਰਕ  ਵਿਖੇ ਕੁਦਰਤਵਾਦੀ ਸਰਬਸਾਂਝਾ ਮੰਚ ਦੇ ਯੂਨਿਟ ਮੋਗਾ ਦੀ ਵਿਸ਼ੇਸ ਇਕੱਤਰਤਾ  ਹੋਈ। ਪ੍ਰਧਾਨਗੀ ਮੰਡਲ ਵਿੱਚ  ਪ੍ਰਸਿੱਧ ਨਾਵਲਕਾਰ ਸ ਬਲਦੇਵ ਸਿੰਘ ਸੜਕਨਾਮਾ, ਸ ਗੁਰਬਚਨ ਸਿੰਘ ਚਿੰਤਕ (ਕੈਨੇਡਾ) ਤੇ ਮੰਚ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਚਟਾਨੀ  ਸਾਮਲ ਸਨ। ਸ ਗਿਆਨ ਸਿੰਘ ਨੇ ਕਾਰਵਾਈ ਆਰੰਭ ਕਰਦਿਆਂ ਸਭ ਦਾ ਸਵਾਗਤ ਕੀਤਾ ਤੇ ਇਕੱਤਰਤਾ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਸ ਬਲਦੇਵ ਸਿੰਘ  ਸੜਕਨਾਮਾ  ਨੇ ਕਿਹਾ ਕਿ ਸ੍ਰੀ ਅਸ਼ੋਕ ਚਟਾਨੀ ਨੇ ਹੁਣ ਤੱਕ 54 ਕਿਤਾਬਾਂ ਲਿਖ ਕੇ ਨਵਾਂ ਮੀਲ ਪੱਥਰ ਸਥਾਪਤ ਕੀਤਾ। ਚਿੰਤਕ  ਨੇ ਵਧਾਈ ਦਿੰਦਿਆਂ  ਕਿਹਾ ਕਿ ਸਾਹਿਤ ਸਿਰਜਣਾ ਵਿਚ ਚਟਾਨੀ ਦਾ ਯੋਗਦਾਨ ਵਿਲੱਖਣ ਹੈ। ਪ੍ਰਸਿੱਧ ਅਲੋਚਕ ਤੇ ਲੇਖਕ  ਡਾਕਟਰ ਸੁਰਜੀਤ ਬਰਾੜ ਨੇ ਕਿਹਾ ਕਿ ਚਟਾਨੀ ਦੀਆਂ ਲਿਖਤਾਂ ਵਿਚ ਦਿਨ ਬ ਦਿਨ ਨਵਾਂ ਨਿਖਾਰ ਆ ਰਿਹਾ ਹੈ। ਇਸ ਮੌਕੇ ਸ੍ਰੀ ਅਸ਼ੋਕ ਚਟਾਨੀ  ਵਲੋ ਲਿਖੀ 54 ਵੀ ਕਾਵਿ/ਨਜ਼ਮ/ਗਜ਼ਲ ਸੰਗਰਿਹ "ਹਕੀਕਤ ਤੋੰ ਪਰੇ" ਲੋਕ ਅਰਪਣ ਕੀਤੀ। ਸ  ਬਲਦੇਵ ਸਿੰਘ  ਸੜਕਨਾਮਾ ਦਾ 81ਵਾਂ ਜਨਮ ਦਿਨ ਕੇਕ ਕੱਟਕੇ ਮਨਾਇਆ  ਗਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ  ਗੁਰਦੇਵ ਸਿੰਘ ਦਰਦੀ, ਹਰਭਜਨ ਸਿੰਘ ਨਾਗਰਾ, ਬੇਅੰਤ ਕੌਰ ਗਿੱਲ,ਸ੍ਰੀ ਅਸ਼ੋਕ ਚਟਾਨੀ , ਬਲਦੇਵ ਸੜਕਨਾਮਾ, ਗੁਰਬਚਨ ਸਿੰਘ ਚਿੰਤਕ , ਭੂਪਿੰਦਰ ਸਿੰਘ ਜੋਗੇਵਾਲਾ, ਡਾਕਟਰ ਸੁਰਜੀਤ ਬਰਾੜ ,ਪਰਮਜੀਤ ਸਿੰਘ ਚੂਹੜਚੱਕ ਤੇ ਨਰਿੰਦਰ ਰੋਹੀ ਨੇ ਰਚਨਾਵਾਂ ਪੇਸ ਕੀਤੀਆਂ। ਸ੍ਰੀ  ਅਸ਼ੋਕ ਚਟਾਨੀ ਨੇ ਕਿਹਾ ਕਿ ਕਿਤਾਬਾਂ ਲਿਖਣ ਦੀ ਹੱਲਾਸੇਰੀ ਦੋਸਤਾਂ ਮਿੱਤਰਾਂ ਤੋਂ  ਮਿਲੀ ਤੇ ਉਹ ਨਿਰੰਤਰ ਲਿਖ ਰਹੇ ਹਨ। ਉਹਨਾਂ ਕਿਹਾ ਕਿ ਉਹ ਸਾਹਿਤ ਸਿਰਜਣਾ ਵਿੱਚ ਯੋਗਦਾਨ ਪਾਉਦੇ ਰਹਿਣਗੇ।ਉਹਨਾਂ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਤੇ ਜਗਤਾਰ ਸਿੰਘ , ਅਵਤਾਰ ਸਿੰਘ  ਸਿੱਧੂ, ਅਕਾਸ਼ ਸਿੰਘ ਤੇ ਸੰਚਿਤ ਗਰੋਵਰ ਵੀ ਹਾਜਰ ਸਨ।

ਸਰਾਭਾ ਵਿਖੇ ਧਾਰਮਿਕ ਸਿਮਰਨ ਸਮਾਗਮ ਅੱਜ ਤੋਂ

ਸਰਾਭਾ/ ਮੁਲਾਪੁਰ, 16 ਦਸੰਬਰ ( ਸਤਵਿੰਦਰ ਸਿੰਘ ਗਿੱਲ) ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਤੇਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਗੁਰਦਵਾਰਾ ਗੁਰੂ ਰਵਿਦਾਸ ਮਹਾਰਾਜ ਜੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਮਿਤੀ 17 ਦਸੰਬਰ ਦਿਨ ਸ਼ਨੀਵਾਰ ਸਵੇਰੇ 3 ਵਜੇ ਤੋਂ 4 ਵਜੇ ਤੱਕ ਸਿਮਰਨ ਸਮਾਗਮ ਸ਼ੁਰੂ ਕੀਤਾ ਜਾਵੇਗਾ ਜੋ 28 ਦਸੰਬਰ ਤੱਕ ਹੋਵੇਗਾ। ਸੋ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਿਮਰਨ ਸਮਾਗਮ ਵਿੱਚ ਭਾਗ ਲੈਣ ਲਈ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰੋ। ਇਸ ਮੌਕੇ ਭਾਈ ਅਮਰਜੀਤ ਸਿੰਘ ਸਰਾਭਾ ਨੇ ਆਖਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ 7ਵਾ ਧਾਰਮਿਕ ਸਿਮਰਨ ਸਮਾਗਮ ਬੱਚੇ,ਨੌਜਵਾਨ ਅਤੇ ਸਮੂਹ ਸੰਗਤਾਂ ਨੂੰ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁਰਬਾਨੀ ਮੌਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਨਾਲ ਜੋੜਨ ਦਾ ਉਪਰਾਲਾ ਹੈ।

ਪੰਜਾਬ ਪੁਲਿਸ ਨੇ ਤਰਨਤਾਰਨ ਆਰਪੀਜੀ ਹਮਲੇ ਦਾ ਮਾਮਲਾ ਸੁਲਝਾਇਆ

 ਗੈਂਗਸਟਰ ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਿਕਲੇ ਮਾਸਟਰਮਾਈਂਡ-- 02 ਨਾਬਾਲਗ ਹਮਲਾਵਰਾਂ ਸਮੇਤ 06 ਗ੍ਰਿਫਤਾਰ- ਪੁਲਿਸ ਟੀਮਾਂ ਨੇ ਇੱਕ ਹੈਂਡ ਗ੍ਰਨੇਡ , 3 ਪਿਸਤੌਲ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਕੀਤਾ ਬਰਾਮਦ- ਡੀਜੀਪੀ ਪੰਜਾਬ 

ਚੰਡੀਗੜ੍ਹ, 16 ਦਸੰਬਰ  (ਗੁਰਕੀਰਤ ਜਗਰਾਉ /ਮਨਜਿੰਦਰ ਗਿੱਲ) ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਵਿਦੇਸ਼ ਚੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਨਾਬਾਲਗਾਂ, ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ ਤੇ 9 ਦਸੰਬਰ ਨੂੰ ਰਾਤ 11.18 ਵਜੇ ਦੇ ਕਰੀਬ ਅੱਤਵਾਦੀ ਹਮਲਾ ਕੀਤਾ ਸੀ, ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਸਾਜਿਸ਼ ਵਿਦੇਸ਼ ਰਹਿੰਦੇ  ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਗਈ ਸੀ। ਦੋ ਨਾਬਾਲਗਾਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮਾਡਿਊਲ ਦੇ ਬਾਕੀ ਚਾਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆ; ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ; ਸੁਰਲਾਲਪਾਲ ਸਿੰਘ ਉਰਫ਼ ਗੁਰਲਾਲ ਉਰਫ਼ ਲਾਲੀ (21) ਵਾਸੀ ਪਿੰਡ ਠੱਠੀਆ ਮਹੰਤਾ; ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆ ਵਜੋਂ ਹੋਈ ਹੈ । ਦਸਨਯੋਗ ਹੈ ਕਿ ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ। 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਅਤੇ ਫਿਰ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ।    ਵਿਦੇਸ਼ੀ-ਅਧਾਰਤ ਹੈਂਡਲਰਾਂ ਨੇ ਖੇਪ ਦੀ ਪ੍ਰਾਪਤੀ ਅਤੇ ਸੰਪਰਕ ਸਥਾਪਤ ਕਰਨ ਲਈ ਕੱਟ-ਆਉਟ ਅਤੇ ਡੈੱਡ ਲੈਟਰ ਬਾਕਸ (ਡੀ.ਐਲ,ਬੀ.) ਤਕਨੀਕਾਂ ਦੀ ਵਰਤੋਂ ਕੀਤੀ ਤਾਂ ਜੋ ਮਡਿਊਲ ਦੇ ਮੈਂਬਰਾਂ ਨੂੰ ਹੈਂਡਲਰਾਂ ਦੁਆਰਾ ਸਿੱਧੇ ਤੌਰ ਤੇ ਕੰਮ ਸੌਂਪੇ ਜਾ ਸਕਣ। ਇੱਥੋਂ ਤੱਕ ਕਿ ਸਬ-ਮਡਿਊਲਾਂ ਦੀ ਪਛਾਣ ਵੀ ਦੂਜੇ ਸਬ-ਮਡਿਊਲਾਂ ਤੋਂ ਲੁਕੀ ਰਹੀ।   ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ਚੋਂ ਗੋਲੀ ਸਿੱਕੇ ਸਮੇਤ ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ , ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਹਮਲੇ ਨੂੰ ਅੰਜਾਮ ਦੇਣ ਲਈ ਸੋਵੀਅਤ ਯੁੱਗ ਦੇ 70 ਐਮਐਮ ਬੋਰ ਦੇ ਆਰ.ਪੀ.ਜੀ.-26 ਹਥਿਆਰ ਦੀ ਵਰਤੋਂ ਕੀਤੀ ਗਈ, ਜਿਸਨੂੰ 10 ਦਸੰਬਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ। ਇਹ ਆਰ.ਪੀ.ਜੀ-26 ਹਥਿਆਰ, ਜਿਸਦੀ ਵਰਤੋਂ ਅਫਗਾਨਿਸਤਾਨ ਵਿੱਚ ਮੁਜਾਹਦੀਨ ਦੁਆਰਾ ਕੀਤੀ ਜਾਂਦੀ ਸੀ, ਨੂੰ ਸਰਹੱਦ ਪਾਰ ਤੋਂ ਮੰਗਵਾਇਆ ਗਿਆ ਸੀ।   ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਅਧਾਰ ਤੇ ਬਾਰੀਕੀ ਨਾਲ ਜਾਂਚ ਕੀਤੀ । ਗਰਾਊਂਡ ਇਨਵੈਸਟੀਗੇਸ਼ਨ ਦੀ ਅਗਵਾਈ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਹਮਲੇ ਵਿੱਚ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦਾ ਹੱਥ ਸੀ, ਜੋ ਕਿ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਦੇ ਸਿੱਧੇ ਸੰਪਰਕ ਵਿੱਚ ਸਨ।   ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਵੀਰਵਾਰ ਨੂੰ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ਤੇ ਇੱਕ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।   ਡੀਜੀਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਜ਼ਿੰਦਾ ਕਾਰਤੂਸ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ।  ਡੀਜੀਪੀ ਨੇ ਅੱਗੇ ਦੱਸਿਆ ਕਿ 1 ਦਸੰਬਰ, 2022 ਨੂੰ ਗੋਪੀ ਨੇ ਗੁਰਲਾਲ ਗਹਿਲਾ ਅਤੇ ਜੋਬਨਪ੍ਰੀਤ ਜੋਬਨ ਦੇ ਨਾਲ ਤਰਨਤਾਰਨ ਦੇ ਪਿੰਡ ਝੰਡੇਰ ਤੋਂ ਆਰਪੀਜੀ ਵਾਲੀ ਇੱਕ ਹੋਰ ਖੇਪ ਪ੍ਰਾਪਤ ਕੀਤੀ ਅਤੇ ਇਸ ਨੂੰ ਤਰਨਤਾਰਨ ਦੇ ਪਿੰਡ ਮਰਹਾਣਾ ਨੇੜੇ ਇੱਕ ਥਾਂ ਤੇ ਲੁਕਾ ਦਿੱਤਾ।   ਡੀਜੀਪੀ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਪੁਲਿਸ ਥਾਣਾ ਸਰਹਾਲੀ ਤੇ ਹਮਲੇ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੌਂਪਿਆ ਸੀ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਦੋਵਾਂ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲਿਸ ਸਟੇਸ਼ਨ ਦੀ ਇਮਾਰਤ ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ਵਿਖੇ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਇੱਕ ਲੱਖ ਰੁਪਏ ਮੁਹੱਈਆ ਕਰਵਾਏ।   ਪੁਲਿਸ ਨੇ ਨੌਸ਼ਹਿਰਾ ਪੰਨੂਆ ਨੇੜਿਓਂ ਜੋਬਨਪ੍ਰੀਤ ਜੋਬਨ ਅਤੇ ਗੁਰਲਾਲ ਲਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ ਇੱਕ .30 ਬੋਰ ਦਾ ਪਿਸਤੌਲ, 35 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।   ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜੋਬਨ ਨੇ ਆਰਪੀਜੀ ਹਾਸਲ ਕਰਨ ਸਬੰਧੀ ਗੋਪੀ ਦੇ ਖੁਲਾਸੇ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਦੇ ਨਿਰਦੇਸ਼ਾਂ ਤੇ ਉਸ ਨੇ ਪਿੰਡ ਸ਼ਾਹਬਾਜਪੁਰ ਤੋਂ ਇੱਕ ਨਾਬਾਲਗ ਨੂੰ ਨਾਲ ਲੈ ਕੇ ਗੁਰਦੇਵ ਉਰਫ ਜੈਸਲ ਦੇ ਕਹਿਣ ਅਨੁਸਾਰ ਪਿੰਡ ਮਰਹਾਣਾ ਵਿਖੇ ਛੱਡ ਦਿੱਤਾ ਸੀ।   ਉਨ੍ਹਾਂ ਕਿਹਾ ਕਿ ਕੜੀਆਂ ਨੂੰ ਜੋੜਦਿਆਂ ਪੁਲਿਸ ਟੀਮਾਂ ਨੇ ਦੋਵੇਂ ਨਾਬਾਲਗ ਹਮਲਾਵਰਾਂ ਨੂੰ ਪਿੰਡ ਚੰਬਾ ਦੇ ਟਿਊਬਵੈੱਲ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਹਮਲੇ ਤੋਂ ਬਾਅਦ ਉਹ ਦੋਵੇਂ ਪਿੰਡ ਸੈਦੋ ਵੱਲ ਭੱਜ ਗਏ ਜਿਨ੍ਹਾਂ ਨੇ ਲੰਡਾ ਦੁਆਰਾ ਪਹਿਲਾਂ ਹੀ ਪ੍ਰਬੰਧ ਕੀਤੇ ਇੱਕ ਟਿਊਬਵੈੱਲ ਕਮਰੇ ਵਿੱਚ ਪਨਾਹ ਲੈ ਲਈ। ਉਨ੍ਹਾਂ ਕਿਹਾ ਕਿ ਦੋਵੇਂ ਸ਼ੂਟਰਾਂ ਨੇ ਯੂਟਿਊਬ ਵੀਡੀਓਜ਼ ਤੋਂ ਅਤੇ ਲੰਡਾ ਦੁਆਰਾ ਵੀਡੀਓ ਕਾਲ ਵਿੱਚ ਦੱਸੇ ਅਨੁਸਾਰ ਆਰਪੀਜੀ ਚਲਾਉਣਾ ਸਿੱਖਿਆ ।   ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 16 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਧੀਨ ਥਾਣਾ ਸਰਹਾਲੀ ਵਿਖੇ ਐਫਆਈਆਰ ਨੰਬਰ 187 ਮਿਤੀ 09.12.2022  ਦਰਜ ਹੈ। ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਤਵਾਦੀ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਅਤੇ ਸਬੂਤਾਂ ਜ਼ਰੀਏ ਜਾਂਚ ਨੂੰ ਤਰਕਪੂਰਨ ਸਿੱਟੇ ਤੇ ਲਿਜਾਇਆ ਜਾਵੇਗਾ।