You are here

ਪੰਜਾਬ

ਨਕੋਦਰ ਦੇ ਕੱਪੜਾ ਵਪਾਰੀ ਤੇ ਕਤਲ ਦੀ ਦੀ ਸ਼ਾਜਿਸ਼ ਅਮਰੀਕਾ ਵਿਚ ਘੜੀ ਗਈ

ਚੰਡੀਗੜ੍ਹ, 14 ਦਸੰਬਰ (ਗੁਰਕੀਰਤ ਜਗਰਾਓ/ ਮਨਜਿੰਦਰ ਗਿੱਲ) ਪੰਜਾਬ ਦੇ ਨਕੋਦਰ ਵਿੱਚ ਪਿਛਲੇ ਦਿਨੀਂ ਇੱਕ ਕੱਪੜਾ ਵਪਾਰੀ ਸਮੇਤ ਉਸ ਦੇ ਗੰਨਮੈਨ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਟਿਮੀ ਚਾਵਲਾ ਤੇ ਉਸ ਦੇ ਗੰਨਮੈਨ ਦਾ ਕਤਲ ਕਰਨ ਵਾਲੇ 5 ਦੋਸ਼ੀ ਸਨ ਉਨ੍ਹਾਂ ਵਿੱਚੋਂ  3 ਦੋਸ਼ੀਆਂ ਖੁਸ਼ਕਰਨ ਸਿੰਘ ਫ਼ੌਜੀ,ਕਮਾਲਦੀਪ ਸਿੰਘ ਉਰਫ ਦੀਪਾ, ਮੰਗਾਂ ਸਿੰਘ  ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ 2 ਦੋਸ਼ੀ ਸਤਪਾਲ ਉਰਫ ਸਾਜਨ ਤੇ ਠਾਕੁਰ ਇਹ ਦੋਨੋਂ ਫਰਾਰ ਹਨ। ਜਿੰਨਾ ਦੀ ਭਾਲ ਜਾਰੀ ਹੈ। ਡੀਜੀਪੀ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਟਿਮੀ ਚਾਵਲਾ ਦੇ ਕਤਲ ਦੀ ਸਾਜ਼ਿਸ਼ ਅਮਰੀਕਾ ਵਿੱਚ ਰਚੀ ਗਈ ਹੈ। ਜਿਸ ਵਿੱਚ ਨਾਮ ਅਮਰੀਕਾ ਬੈਠੇ ਅਮਨਦੀਪ ਪੁਰੇਵਾਲ ਦਾ ਆ ਰਿਹਾ ਹੈ।  ਪੁਲਿਸ ਨੇ ਘਟਨਾ ਸਮੇਂ ਵਰਤੇ ਗਏ ਹਥਿਆਰ ਵੀ ਜ਼ਬਤ ਕਰ ਲਏ ਹਨ। ਇਹ ਹਥਿਆਰ ਗੁਰਿੰਦਰ ਗਿੰਡਾ ਨੇ ਦਿੱਤੇ ਸਨ। ਡੀਜੀਪੀ ਨੇ ਅੱਗੇ ਕਿਹਾ ਕਿ ਕੱਪੜਾ ਵਪਾਰੀ ਦੀ ਸਕਾਰਪੀਓ ਤੇ ਸਫਾਰੀ ਕਾਰ ਵਿਚ ਰੇਕੀ ਕੀਤੀ ਗਈ ਸੀ। ਇਸ ਕਤਲ ਨੂੰ ਨਵੇਂ ਗਿਰੋਹ ਨੇ ਅੰਜਾਮ ਦਿੱਤਾ ਹੈ। ਇਹ ਗਿਰੋਹ ਅਮਰੀਕਾ ਵਿਚ ਬੈਠੇ ਅਮਨਦੀਪ ਪੁਰੇਵਾਲ ਚਲਾ ਰਿਹਾ ਹੈ

ਪ੍ਰਸਿੱਧ ਸਮਾਜ ਸੇਵਕ ਅਮਜੀਤ ਜੀਤਾ ਨੇ ਕੀਤਾ 6ਵਾ ਵਾਲੀਵਾਲ ਟੂਰਨਾਮੈਂਟ ਦਾ ਉਦਘਾਟਨ 

 ਲੁਧਿਆਣਾ ,11ਦਸੰਬਰ (ਰਾਣਾ ਮੱਲ ਤੇਜੀ ) ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਤੋਂ ਦੂਰ ਰੱਖਣ ਦੇ ਲਈ ਵਾਰਡ ਨੰਬਰ 1ਵਿਖੇ ਭੋਰਾ ਸਪੋਰਟਸ ਕਲੱਬ ਦੇ ਵੱਲੋਂ 6 ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ । ਜਿਸ ਵਿਚ ਵਿਸ਼ੇਸ਼ ਸੱਦੇ ਤੇ ਪਹੁੰਚੇ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਜੀਤਾ ਨੇ ਸ਼ਿਰਕਤ ਕਰਦਿਆਂ ਟੂਰਨਾਮੈਂਟ ਦਾ ਉਦਘਾਟਨ ਕੀਤਾ । ਇਸ ਮੌਕੇ ਜੀਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜ੍ਹੀ ਨਸ਼ਿਆ ਦੇ ਵਗ ਰਹੇ ਦਰਿਆ 'ਚ ਵਹਿ ਕੇ ਆਪਣਾ ਬਹੁਮੁਲਾ ਜੀਵਨ ਬਰਬਾਦ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਭੋਰਾ ਸਪੋਟਰਸ ਕੱਲਬ ਪਿਛਲੇ 6 ਸਾਲਾਂ ਤੋਂ ਟੂਰਨਾਮੈਂਟ ਕਰਵਾ ਰਹੀ ਹੈ। ਅਤੇ  ਸਪੋਟਰਸ ਕੱਲਬ ਦੇ ਮੇਂਬਰ ਵਧਾਈ ਦੀ ਪਾਤਰ ਹਨ । ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਵੀ ਕੀਤੀ ਕੀ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਖੇਤਰ ਵਿਚ ਭਾਗ ਲੈ ਆਪਣੇ ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨ । ਇਸ ਮੌਕੇ  ਉਨ੍ਹਾਂ ਨਾਲ ਟੂਰਨਾਮੈਂਟ ਕਲੱਬ ਤੋਂ  ਇਲਾਵਾ ਰੇਸ਼ਮ ਨੱਤ ,ਲੱਕੀ ਨਾਹਰ, ਪੱਪਾ ਬਤਰਾ, ਆਦਿ ਹਾਜਰ ਸਨ ।

ਦਾ ਰੇਵਿਨਿਉ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵਲੋਂ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕੈਂਪ ਲਾਇਆ

ਖੂਨ-ਦਾਨ ਕਰਨ ਵਾਲੇ ਮਰੀਜ਼ਾਂ ਲਈ ਫ਼ਰਿਸ਼ਤੇ ਹਨ - ਏਡੀਸੀ ਰਾਹੁਲ ਚਬਾ
ਲੁਧਿਆਣਾ, 11 ਦਸੰਬਰ, (ਕਰਨੈਲ ਸਿੰਘ ਐੱਮ.ਏ.)— ਦਾ ਰੇਵਨਿਉ ਪਟਵਾਰ ਯੂਨੀਅਨ ਪੰਜਾਬ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਵਲੋਂ 37ਵਾਂ ਸਦਭਾਵਨਾ ਦਿਵਸ ਅਤੇ ਹਿਊਮਨ ਰਾਇਟਸ ਦਿਵਸ ਮੌਕੇ ਪਟਵਾਰ ਜਗਤ ਦੇ ਮਹਾਨ ਯੋਧੇ ਚੌਧਰੀ ਧੀਰੇਂਦਰ ਸਿੰਘ ਚੌਹਾਨ ਅਤੇ ਪੰਡਿਤ ਰਜਿੰਦਰਪਾਲ ਦੀ ਯਾਦ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 587ਵਾਂ ਮਹਾਨ ਖੂਨਦਾਨ ਕੈਂਪ ਜਿਲ੍ਹਾ ਪਟਵਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਕੁਮਾਰ ਅਤੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਨਵੀਂ ਕਚਹਿਰੀ ਵਿਖੇ ਲਗਾਇਆ ਗਿਆ। ਸਮਾਗਮ ਦੀ ਆਰੰਭਤਾ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਆਰੰਭ ਉਪਰੰਤ ਝੰਡੇ ਦੀ ਰਸਮ ਦਾ ਰੇਵਨਿਓ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਅਤੇ ਸਟੇਟ ਕੈਸ਼ੀਅਰ ਸ਼੍ਰੀ ਬਲਰਾਜ ਸਿੰਘ ਔਜਲਾ,ਸ਼੍ਰੀ ਵਰਿੰਦਰ ਕੁਮਾਰ ਰਿਖੀ ਪ੍ਰਧਾਨ ਦੀ ਰੇਵਨਿਓ ਪਟਵਾਰ ਯੂਨੀਅਨ ਜਿਲ੍ਹਾ ਲੁਧਿਆਣਾ,ਸ਼੍ਰੀ ਸੁਖਜਿੰਦਰ ਸਿੰਘ ਔਜਲਾ ਜਿਲ੍ਹਾ ਪ੍ਰਧਾਨ ਦੀ ਰੇਵਨੀਓ ਕਾਨੂੰਗੋ ਐਸੋਸੀਏਸ਼ਨ ਲੁਧਿਆਣਾ,ਸ਼੍ਰੀ ਹਰਦੀਪ ਮੰਡੇਰ ਜਨਰਲ ਸਕੱਤਰ ਅਤੇ ਸਮੂਹ ਜਿਲ੍ਹਾ ਬਾਡੀ ਨੇ ਕੀਤੀ।  ਸਮਾਗਮ ਦੇ ਮੁੱਖ ਮਹਿਮਾਨ ਏ.ਡੀ.ਸੀ ਸ੍ਰੀ ਰਾਹੁਲ ਚਬਾ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਖੂਨਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨ ਬਹੁਤ ਪ੍ਰਕਾਰ ਦੇ ਹਨ ਪਰ ਖੂਨਦਾਨ ਸਭ ਤੋਂ ਉਤਮ ਮਹਾਦਾਨ ਹੈ ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਖੂਨ ਦਾਨ ਕਰਨਾ ਚਾਹੀਦਾ। ਖੂਨਦਾਨ ਕਰਨ ਵਾਲੇ ਮਰੀਜ਼ਾਂ ਲਈ ਫਰਿਸ਼ਤੇ ਹਨ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 150 ਬਲਡ ਯੂਨਿਟ ਰੈਡ ਕਰਾਸ ਸੁਸਾਇਟੀ ਦੇ ਸੈਕਟਰੀ ਬਲਬੀਰ ਚੰਦ ਦੀ ਟੀਮ ਅਤੇ ਡੀ.ਐਮ.ਸੀ ਹਸਪਤਾਲ ਦੀ ਟੀਮ ਦੇ ਸਹਿਯੋਗ ਨਾਲ ਇਕਤਰ ਕੀਤਾ ਖੂਨ ਲੋੜਵੰਦ ਮਰੀਜ਼ਾਂ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।ਇਸ ਮੌਕੇ ਜਿਲ੍ਹਾ ਪਟਵਾਰ ਯੂਨੀਅਨ ਦੇ ਪ੍ਰਧਾਨ ਵਰਿੰਦਰ ਕੁਮਾਰ ਅਤੇ ਸਾਥੀਆਂ ਨੇ ਖ਼ੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਮਨਜੀਤ ਸਿੰਘ ਸੈਣੀ ਜਿਲ੍ਹਾ ਜਨਰਲ ਸਕੱਤਰ,ਪਰਮਿੰਦਰ ਸਿੰਘ ਜਿਲ੍ਹਾ ਖ਼ਜ਼ਾਨਚੀ ਲੁਧਿਆਣਾ,ਕਰਨ ਜਸਪਾਲ ਸਿੰਘ ਵਿਰਕ ਜ਼ਿਲ੍ਹਾ ਜਨਰਲ ਸਕੱਤਰ, ਬਲਜਿੰਦਰ ਸਿੰਘ ਸ਼ੰਕਰ ਖ਼ਜ਼ਾਨਚੀ ਕਾਨੂੰਗੋ ਐਸੋਸ਼ੀਏਸ਼ਨ ਲੁਧਿਆਨਾ, ਸੁਖਜਿੰਦਰ ਕੌਰ ਸੀ. ਮੀਤ ਪ੍ਰਧਾਨ ਪਟਵਾਰ ਯੂਨੀਅਨ ਜਿਲ੍ਹਾ ਲੁਧਿਆਣਾ,ਸੁਖਦੇਵ ਸੀ.ਮੀਤ ਪ੍ਰਧਾਨ ਪਟਵਾਰ ਯੂਨੀਅਨ, ਵਰਿੰਦਰਪਾਲ ਤਹਿਸੀਲ ਪ੍ਰਧਾਨ ਪੂਰਬੀ,ਗੁਰਮੇਲ ਸਿੰਘ ਸਿੰਘ ਤਹਿਸੀਲ ਪ੍ਰਧਾਨ ਪਾਇਲ, ਮਨਮੀਤ ਸਿੰਘ ਤਹਿਸੀਲ ਪ੍ਰਧਾਨ ਸਮਰਾਲਾ, ਵੀਰਾਜਦੀਪ ਤਹਿਸੀਲ ਪ੍ਰਧਾਨ ਖੰਨਾ, ਸੰਦੀਪ ਕੁਮਾਰ ਜਨਰਲ ਸਕੱਤਰ ਰਾਏਕੋਟ, ਨਰਿੰਦਰਪਾਲ ਸਿੰਘ ਜਨਰਲ ਸਕੱਤਰ ਸਮਰਾਲਾ,ਕੁਲਦੀਪ ਸਿੰਘ ਜਨਰਲ ਸਕੱਤਰ ਪੂਰਬੀ,ਅਨਿਤ ਮਲਿਕ ਤਹਿਸੀਲ ਪ੍ਰਧਾਨ ਜਗਰਾਉਂ,ਨਿਰਮਲ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਪੱਛਮੀ, ਦਿਲਪ੍ਰੀਤ ਸਿੰਘ ਸੀਂਹ ਜਨਰਲ ਸਕੱਤਰ ਪੱਛਮੀ, ਅਮਿਤ ਗਰਗ ਜਨਰਲ ਸਕੱਤਰ ਖੰਨਾ, ਮਨਜਿੰਦਰ ਸਿੰਘ ਜਨਰਲ ਸਕੱਤਰ ਪਾਇਲ, ਜਗਰਾਜ ਸਿੰਘ ਖ਼ਜ਼ਾਨਚੀ ਰਾਏਕੋਟ, ਅਭਿਸ਼ੇਕ ਚੋਪੜਾ ਖ਼ਜ਼ਾਨਚੀ ਜਗਰਾਉਂ, ਬਲਜਿੰਦਰ ਸਿੰਘ ਖ਼ਜ਼ਾਨਚੀ ਤਹਿਸੀਲ ਪੂਰਬੀ, ਦਿਲਪ੍ਰੀਤ ਸਿੰਘ ਕੋਲ ਖ਼ਜ਼ਾਨਚੀ ਪੱਛਮੀ,ਰੁਪਿੰਦਰ ਸਿੰਘ ਖ਼ਜ਼ਾਨਚੀ ਸਮਰਾਲਾ,ਹਿਤੈਸ਼ੀ ਠਾਕੁਰ ਖ਼ਜ਼ਾਨਚੀ ਖੰਨਾ,ਇਕਬਾਲ ਸਿੰਘ, ਨਰਿੰਦਰ ਸਿੰਘ ਤਹਿਸੀਲ ਪ੍ਰਧਾਨ ਰਾਏਕੋਟ,ਸੰਦੀਪ ਕੁਮਾਰ,ਵਰਿੰਦਰਪਾਲ ਤਹਿਸੀਲ ਪ੍ਰਧਾਨ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ ਜਨਰਲ ਸਕੱਤਰ ਜਗਰਾਉਂ, ਅਰਸ਼ਦੀਪ ਸਿਘ ਖ਼ਜ਼ਾਨਚੀ ਪਾਇਲ, ਦਲਜੀਤ ਸਿੰਘ ਪਟਵਾਰੀ, ਅਰਵਿੰਦਰ ਸਿੰਘ,ਸੌਰਵ ਸ਼ਰਮਾ, ਨਰਿੰਦਰ ਸਿੰਘ,ਦੀਪਕ ਸਿੰਗਲਾ, ਮਨਦੀਪ ਥਿੰਦ,ਮਨਜੀਤ ਗਰੇਵਾਲ,ਰਣਜੀਤ ਸਿੰਘ, ਨਰੇਸ਼ ਕੁਮਾਰ, ਰਜਿੰਦਰ ਸਿੰਘ ਖਤਰਾ, ਕਾਨੂੰਗੋ,ਸੁਖਜੀਤਪਾਲ ਸਿੰਘ ਕਾਨੂੰਗੋ, ਦਲਜੀਤ ਸਿੰਘ ਕਾਨੂੰਗੋ, ਜਸਵੰਤ ਸਿੰਘ ਕਾਨੂੰਗੋ,ਸਿਖਿਆਰਥੀ ਪਟਵਾਰੀ ਅਨਮੋਲ ਸਿੰਘ, ਅਰਮਿੰਦਰ ਸਿੰਘ, ਵਿਕਾਸ ਸੋਨੀ, ਜਸਵੀਰ ਸਿੰਘ, ਬਲਜੀਤ ਕੌਰ, ਜਸਪਿੰਦਰ ਕੋਰ, ਅਰਸਦੀਪ ਕੌਰ, ਰਜਨੀਸ਼ ਕੌਰ, ਅਤੇ ਸਮੂਹ ਪਟਵਾਰੀ ਸਾਹਿਬਾਨ ਅਤੇ ਕਾਨੂੰਗੋ ਸਾਹਿਬਾਨ ਹਾਜ਼ਰ ਸਨ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਹਲਕੇ ਦਾਖੇ ਤੋ ਵੱਡੇ ਕਾਫਲੇ ਜਾਣਗੇ—ਪੁਨੀਤਾ ਸੰਧੂ,ਪ੍ਰੇਮ ਸਿੰਘ ਸੇਖੋਂ

ਹਲਕਾ ਦਾਖਾ ਤੋ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁੱਖ ਦਫਤਰ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿਚ ਗੁਰਜੋਤ ਸਿੰਘ ਤੇ ਮੇਜਰ ਮੁੱਲਾਂਪੁਰ ਪੁੱਜੇ
ਮੁੱਲਾਂਪੁਰ ਦਾਖਾ,11 ਦਸੰਬਰ( ਸਤਵਿੰਦਰ ਸਿੰਘ ਗਿੱਲ)ਅੱਜ ਹਲਕਾ ਦਾਖਾ ਤੋ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਮੁੱਖ ਦਫਤਰ ਵਿੱਚ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿਚ ਕਾਂਗਰਸ ਦੇ ਲੁਧਿਆਣਾ  ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ,ਮੈਡਮ ਪੁਨੀਤਾ ਸੰਧੂ ਤੇ ਕੋਆਰਡੀਨੇਟਰ ਗੁਰਜੋਤ ਸਿੰਘ ਢੀਂਡਸਾ ਪੁੱਜੇ ਸਨ। ਇਸ ਮੀਟਿੰਗ ਵਿੱਚ ਮੇਜਰ ਸਿੰਘ ਮੁੱਲਾਂਪੁਰ ਨੇ ਬੋਲਦਿਆਂ ਕਿਹਾ ਕਿ
ਕੁੱਲ ਹਿੰਦ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋ ਸਮੁੱਚੇ ਦੇਸ਼ ਭਾਰਤ ਵਿੱਚ "ਭਾਰਤ ਜੋੜੋ ਯਾਤਰਾ, ਕੱਢੀ ਜਾ ਰਹੀ ਹੈ ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਾਜ਼ਰ ਹੋਣਗੇ। ਉਹਨਾ ਹਾਜਰ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਯਾਤਰਾ ਵਿੱਚ ਸ਼ਾਮਲ ਜਰੂਰ ਹੋਵੋ।
ਇਸ ਮੌਕੇ  ਗੁਰਜੋਤ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਸ਼ਾਮਲ ਹੋਵੇਗੀ।ਹਰ ਇਕ ਕਾਂਗਰਸੀ ਵਰਕਰ ਦਾ ਇਸ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ । ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋ ਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਨੇ ਭਰੋਸਾ ਦਿੱਤਾ ਕਿ ਉਹ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਰਕਰ ਲੈਕੇ ਪੁੱਜਣਗੇ।ਇਸ ਮੌਕੇ ਮੈਡਮ ਪੁਨੀਤਾ ਸੰਧੂ ਨੇ ਵੀ ਹਾਜਰ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਯਾਤਰਾ ਵਿੱਚ ਵੱਧ ਤੋ ਵੱਧ ਵਰਕਰ ਲੈਕੇ ਜਰੂਰ ਪੁੱਜਣ।ਇਸ ਮੌਕੇ ਪ੍ਰਧਾਨ ਨਗਰ ਕੌਸ਼ਲ ਤੇਲੂ ਰਾਮ ਬਾਂਸਲ,ਕੁਲਦੀਪ ਸਿੰਘ ਬਦੋਵਾਲ ਮੈਬਰ ਜਿਲ੍ਹਾ ਪ੍ਰੀਸ਼ਦ,ਪ੍ਰਧਾਨ ਯੂਥ ਕਾਂਗਰਸ ਹਰਮਿੰਦਰ ਸਿੰਘ ਜਾਂਗਪੁਰ,ਕਰਨਵੀਰ ਸਿੰਘ ਸੇਖੋਂ ਵਾਇਸ ਪ੍ਰਧਾਨ ਨਗਰ ਕੌਂਸਲ,ਵਾਈਸ ਚੇਅਰਮੈਨ ਸ਼ਾਮ ਲ਼ਾਲ ਜਿੰਦਲ,ਸੀਨੀਅਰ ਕਾਂਗਰਸੀ ਆਗੂ ਰੂਬੀ ਬੱਲੋਵਾਲ,ਸਰਪੰਚ ਹਰਮਨ ਬੜੈਚ,ਸਰਪੰਚ ਗੁਰਚਰਨ ਸਿੰਘ ਗਿੱਲ ਤਲਵਾੜਾ,ਡਾਇਰੈਕਟਰ ਮਾਰਕਫੈੱਡ ਕਰਨੈਲ ਸਿੰਘ ਗਿੱਲ,ਸਾਬਕਾ ਬਲਾਕ ਪ੍ਰਧਾਨ ਵਰਿੰਦਰ ਸਿੰਘ ਮਦਾਰਪੁਰਾ,ਪੰਚ ਮਿੰਟੂ ਰੂੰਮੀ ਸਰਪੰਚ ਸੁਰਿੰਦਰ ਸਿੰਘ ਰਾਜੂ ਕੈਲਪੁਰ, ਚੇਅਰਮੈਨ  ਕਿੱਕੀ ਲਤਾਲਾ,ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ,ਚਰਨਜੀਤ ਚੰਨੀ ਅਰੋੜਾ ਪ੍ਰਧਾਨ ਦੁਕਾਨਦਾਰ ਐਸੋਸੀਏਸ਼ਨ ਮੁੱਲਾਂਪੁਰ ਦਾਖਾ,ਸਰਪੰਚ ਹਰਜਿੰਦਰ ਸਿੰਘ ਗੋਰਸੀਆਂ ਖ਼ਾਨ ਮੁਹੰਮਦ,ਕਾਮਰੇਡ ਬਲਜੀਤ ਸਿੰਘ ਗੋਰਸੀਆਂ ਖ਼ਾਨ ਮੁਹੰਮਦ,ਸੁਰਿੰਦਰ ਸਿੰਘ ਕੇ ਡੀ,ਗੁਰਸੇਵਕ ਸਿੰਘ ਸੋਨੀ ਸਿੱਧੂ,ਜਗਦੀਪ ਸਿੰਘ ਜੱਗਾ ਗਿੱਲ ਸਵੱਦੀ ਕਲਾਂ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸੁਭਾਸ਼ ਨਾਹਰ ਕੌਂਸਲਰ,ਮਨਜਿੰਦਰ ਸਿੰਘ ਜਾਂਗਪੁਰ ,ਦਲਜੀਤ ਸਿੰਘ ,ਪੰਚ ਸਤਨਾਮ ਸਿੰਘ ਗੁੜੇ,ਜਸਪ੍ਰੀਤ ਸਿੰਘ ਗੂੜ੍ਹੇ ਸੀਨੀਅਰ ਕਾਂਗਰਸੀ ਆਗੂ, ਗੀਤਾ ਰਾਣੀ ਮਿੰਨੀ ਛਪਾਰ,ਸੁਭਾਸ਼ ਮਿੰਨੀ ਛਪਾਰ,ਅਮਨਜੋਤ ਸਿੰਘ ਪਮਾਲੀ,ਪੰਚ ਕਰਮਜੀਤ ਸਿੰਘ ਪਮਾਲੀ,ਅਵਤਾਰ ਸਿੰਘ ਪਮਾਲੀ, ਗੈਰੀ ਮਲਸੀਹਾਂ,ਖੁਸ਼ਵਿੰਦਰ ਕੌਰ ਮੁੱਲਾਂਪੁਰ ਦਾਖਾ,ਪਰਮਿੰਦਰ ਸਿੰਘ ਮੁੱਲਾਂਪੁਰ, ਭਾਨਾ ਹਾਂਸ ਕਲਾਂ,ਸਰਪੰਚ ਮੁਖਤਿਆਰ ਸਿੰਘ ਗੋਰਹੁਰ,ਦਰਸ਼ਨ ਸਿੰਘ ਮੈਬਰ ਬਲਾਕ ਸੰਮਤੀ,ਸੁਰਿੰਦਰ ਸਿੰਘ ਟੋਨੀ ਸਰਪੰਚ ਭੱਠਾਧੁਹਾ,ਸਰਪੰਚ ਹਰਮਨ ਬੜੈਚ, ਦਿਲਬਾਗ ਸਿੰਘ ਮੁੱਲਾਂਪੁਰ,ਕੇਹਰ ਸਿੰਘ ਸਰਪੰਚ ਮਾਣੀਏਵਾਲ,ਸਰਬਜੀਤ ਕੌਰ ਨਾਹਰ,ਜਗਦੀਪ ਸਿੰਘ ਭੱਟੀਆਂ,ਸਰਪੰਚ ਅਜਵਿੰਦਰ ਸਿੰਘ ਚੱਕ ਕਲਾਂ,ਸਰਪੰਚ ਜਤਿੰਦਰ ਸਿੰਘ ਦਾਖਾ,ਹਰਮਨ ਭੱਟੀਆਂ,ਮਾਸਟਰ ਸਾਧੂ ਸਿੰਘ,ਬਿੱਟੂ ਦੇਤਵਾਲ,ਇੰਦਰਜੀਤ ਲੋਹਗੜ, ਰਾਵਲ ਪਮਾਲ,ਸਚਿਤਾ ਨੰਦ,ਹੈਪੀ ਚਮਿੰਡਾ, ਹਰਜੌਤ ਚਮਿੰਡਾ,ਰਿੰਪੀ ਚਚਰਾੜੀ,ਹਰਪ੍ਰੀਤ ਸਿੰਘ ਭਰੋਵਾਲ ਖੁਰਦ,ਗੁਰਚਰਨ ਸਿੰਘ ਮੁੰਡਿਆਣੀ,ਗੁਰਪ੍ਰੀਤ ਚੱਕ ਕਲਾਂ,ਸਰਪੰਚ ਰੁਲਦਾ ਸਿੰਘ ਪੰਡੋਰੀ,ਜਗਦੇਵ ਸਿੰਘ ਮੁੰਡਿਆਣੀ,ਤੇਜਿੰਦਰ ਕੌਰ ਸੱਗੂ ਰਕਬਾ ਅਤੇ ਮਨਪ੍ਰੀਤ ਸਿੰਘ ਸਰਾਭਾ ਆਦਿ ਹਾਜਰ ਸਨ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 293ਵਾ ਦਿਨ 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਸਮਾਂ ਮਾਨ ਸਰਕਾਰ ਕੋਲ ਹਾਲੇ ਵੀ ਮੌਕਾ -ਰਕਬਾ/ ਕਨੇਚ

ਸਰਾਭਾ ਮੁੱਲਾਪੁਰ ਦਾਖਾ , 11 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 293ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਗੁਰਮੇਲ ਸਿੰਘ ਕਨੇਚ,ਅਜਮੇਰ ਸਿੰਘ ਕਨੇਚ,ਬੰਤ ਸਿੰਘ ਸਰਾਭਾ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਪੰਜਾਬੀਆਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਪੰਜਾਬ ਵਿਚ ਮਾਨ ਸਾਹਿਬ ਆਮ ਆਦਮੀ ਪਾਰਟੀ ਨੂੰ ਲਿਆਂਦਾ ਕੀ ਇਹ ਸਿੱਖ ਕੌਮ ਦੇ ਮਸਲੇ ਤੇ ਪੰਜਾਬੀਆਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਮਨਣਗੇ। ਪਰ ਅੱਠ ਮਹੀਨੇ ਬੀਤ ਗਏ ਇਸ ਤਰ੍ਹਾਂ ਬਾਕੀ ਸਮਾਂ ਲੰਘਦਾ - ਲੰਘਦਾ  ਨਿਕਲਾ ਜਵੇਗਾ, ਵਿਰੋਧੀ ਰਵਾਇਤੀ ਅਕਾਲੀ ਅਤੇ ਕਾਂਗਰਸੀ ਨੇ ਇਨਾਂ ਨੂੰ ਹੋਰ- ਹੋਰ ਮਸਲਿਆਂ ਵਿੱਚ ਹੀ ਸਰਕਾਰ ਨੂੰ ਉਲਜਾਈ ਰੱਖਣਾ, ਕੇਂਦਰ ਸਰਕਾਰ ਤੇ ਮੋਦੀ ਮੀਡੀਆ ਵੀ ਇਹੋ ਚਾਹੁੰਦੀ ਹੈ ਕਿ ਪੰਜਾਬ ਵਿਚ ਹਰ ਰੋਜ਼ ਮਾਰ-ਮਰਾਈ,ਗੈਂਗਸਟਰ,ਡਰੋਨ ਮਸਲੇ ਤੇ ਸਰਕਾਰ ਨੂੰ ਉਲਜਾਈ ਰੱਖੋ, ਤਾਂ ਜੋ ਮਾਨ ਸਰਕਾਰ ਦਾ ਸੂਬਿਆਂ ਨੂੰ ਵੱਧ ਅਧਿਕਾਰਾਂ ਵੱਲ ਧਿਆਨ ਨਾ ਦੇ ਸਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਦਾ ਧਿਆਨ ਨਾ ਜਾਵੇ । ਜੇਕਰ ਮਾਨ ਸਰਕਾਰ ਆਪਣੇ ਬਲਬੂਤੇ ਨਾਲ ਕੇਂਦਰ ਸਰਕਾਰ ਵੱਲ ਬਿਨਾਂ ਦੇਖਿਆਂ ਧੜੱਲੇ ਨਾਲ ਕੋਰਟ ਦੇ ਫੈਸਲਿਆਂ ਵੱਲ ਧਿਆਨ ਨਾ ਦੇ ਕੇ ਆਪਣੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਗਏ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਗਏ ਤਾਂ ਇਹ ਆਮ ਆਦਮੀ ਪਾਰਟੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗੀ । ਉਹਨਾਂ ਨੇ ਅੱਗੇ ਆਖਿਆ ਕਿ ਭਾਖੜਾ ਡੈਮ ਦਾ ਕੰਟਰੋਲ ਪੰਜਾਬ ਦੇ ਹੱਥ ਅਤੇ ਜਲੰਧਰ ਦੂਰਦਰਸ਼ਨ ਦਾ ਕੰਟਰੋਲ ਪੰਜਾਬ ਦੇ ਹੱਥ ਅਤੇ ਸਾਰੇ ਭਾਰਤ ਦੇ ਅਧਿਕਾਰਾ ਲਈ ਲੜਾਈ ਵਿੱਚ ਮਮਤਾ ਬੈਨਰ ਜੀ ਮੁੱਖ ਮੰਤਰੀ ਪੱਛਮੀ ਬੰਗਾਲ ਅਤੇ ਹੋਰ ਭਾਜਪਾ ਵਿਰੋਧੀ  ਮੁੱਖ ਮੰਤਰੀਆਂ ਨੂੰ ਇਕੱਠੇ ਕਰਕੇ ਕੇਂਦਰ ਵਿਰੋਧ ਦਾ ਮੁੱਢ ਬੰਨ੍ਹਿਆ ਜਾਵੇ। ਉਹਨਾਂ ਨੇ ਆਖਰ ਵਿੱਚ ਆਖਿਆ ਕਿ ਅੱਜ ਪੰਜਾਬ ਦੇ  ਨੌਜਵਾਨ ਜੋ ਨਸ਼ੇ ਛੱਡ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਜੋੜ ਰਹੇ ਹਨ । ਇਸੇ ਤਰ੍ਹਾਂ ਹੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਦਾ ਪੁੱਤ ਬਣ ਕੇ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਤਾਂ ਜੋ ਲੰਮੇ ਸਮੇਂ ਤੱਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰੇਗਾ। ਸੋ ਹਾਲੇ ਵੀ ਭਗਵੰਤ ਮਾਨ ਕੋਲ ਸਮਾਂ ਹੈ ਉਹ ਸਿੱਖ ਕੌਮ ਦੇ ਹੱਕੀ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਹਸ਼ਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਗਾ ਹੀ ਪੰਜਾਬ ਵਿਚ ਹੋਵੇਗਾ। ਇਸ ਮੌਕੇ ਬਿਕਰਮਜੀਤ ਸਿੰਘ ਲੁਧਿਆਣਾ, ਹਰਭਜਨ ਸਿੰਘ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ,ਰਿਸ਼ੀ ਦੁਗਲ ਲੁਧਿਆਣਾ, ਜਸਵਿੰਦਰ ਸਿੰਘ ਨਾਰੰਗਵਾਲ ਕਲਾਂ, ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਇੰਦਰਪਾਲ ਸਿੰਘ ਨਾਰੰਗਵਾਲ ਕਲਾਂ,ਬਿੱਕਰ ਸਿੰਘ ਨਾਰੰਗਵਾਲ ਕਲਾਂ, ਮਿਸਤਰੀ ਕਮਲਜੀਤ ਸਿੰਘ ਧੂਲਕੋਟ,ਹਰਬੰਸ ਸਿੰਘ ਪੰਮਾ ਆਦਿ ਹਾਜ਼ਰੀ ਭਰੀ।

ਅਕਾਲ ਯੂਨੀਵਰਸਿਟੀ 'ਚ ਐਜੂਕੇਸ਼ਨ ਵਿਭਾਗ ਵੱਲੋਂ ‘ਉੱਚ ਸਿੱਖਿਆ ਵਿਚ ਆਦਰਸ਼ਕ ਤਬਦੀਲੀਆਂ ਅਤੇ ਭਵਿੱਖ’ ਵਿਸ਼ੇ 'ਤੇ ਤਿੰਨ ਰੋਜਾ ਅੰਤਰ-ਰਾਸ਼ਟਰੀ ਕਾਨਫਰੰਸ ਸਫਲਤਾ ਨਾਲ ਮੁਕੰਮਲ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ‘ਉੱਚ ਸਿੱਖਿਆ ਵਿਚ ਆਦਰਸ਼ਕ ਤਬਦੀਲੀਆਂ ਅਤੇ ਭਵਿੱਖ’ ਵਿਸ਼ੇ 'ਤੇ ਚੱਲ ਰਹੀ ਤਿੰਨ ਰੋਜ਼ਾ ਕਾਨਫਰੰਸ ਸਫਲਤਾ ਨਾਲ ਮੁਕੰਮਲ ਹੋਈ। ਕਾਨਫਰੰਸ ਦੀ ਸ਼ੁਰੂਆਤ ਵਿਚ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਬਰਿੰਦਰ ਕੌਰ ਕਾਨਫਰੰਸ ਦੇ ਕੋ-ਕਨਵੀਨਰ ਨੇ ਸਭ ਦਾ ਸਵਾਗਤ ਕੀਤਾ। ਉਪਰੰਤ ਐਜੂਕੇਸ਼ਨ ਵਿਭਾਗ ਤੋਂ ਕਨਵੀਨਰ ਡਾ. ਰਸ਼ਿਮ ਵਾਧਵਾ ਨੇ ਸਮੁੱਚੀ ਕਾਨਫਰੰਸ ਦੀ ਰੂਪਰੇਖਾ ਸਾਂਝੀ ਕੀਤੀ। ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਵੱਲੋਂ ਕੀਤਾ ਗਿਆ। ਉਹਨਾਂ ਨੇ ਇਸ ਕਾਨਫਰੰਸ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਗੱਲ ਕੀਤੀ। ਉਦਘਾਟਨੀ ਸੈਸ਼ਨ 'ਚ ਵਿਸ਼ੇਸ਼ ਮਹਿਮਾਨ ਵੱਜੋਂ ਆਈ ਸੀ ਐੱਸ ਐੱਸ ਆਰ ਦੇ ਡਾਇਰੈਕਟਰ ਪ੍ਰੋ. ਸੰਜੈ ਕੌਸ਼ਿਕ ਸ਼ਾਮਿਲ ਹੋਏ। ਉਹਨਾਂ ਨੇ ਮੰਚ ਤੋਂ ਬੋਲਦਿਆਂ ਉੱਚ ਵਿੱਦਿਆ ਦੀ ਗੁਣਵਤਾ ਦੇ ਪੱਧਰ ਨੂੰ ਉੱਚਾ ਚੁੱਕਣ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਉਭਾਰ ਕੇ ਪੇਸ਼ ਕੀਤਾ। ਕੂੰਜੀਵਤ ਭਾਸ਼ਣ ਭਾਰਤੀ ਯੂਨੀਵਰਸਿਟੀ ਐਸੋਸ਼ੀਏਸ਼ਨ ਦੇ ਸਾਬਕਾ ਸੈਕਟਰੀ ਜਨਰਲ ਪ੍ਰੋ. ਫੁਰਕਾਨ ਕੰਵਰ ਵੱਲੋਂ ਦਿੱਤਾ ਗਿਆ। ਉਹਨਾਂ ਨੇ ਫੈਕਲਟੀ, ਫ੍ਰੀਡੰਮ ਅਤ ਫੰਡ ਦੀ ਸੁਵਰਤੋਂ ਦੇ ਪ੍ਰਸੰਗ ਵਿਚ ਬੜੇ ਸੁਵਿਵਸਥਿਤ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕੂੰਜੀਵਤ ਭਾਸ਼ਣ ਵਾਲੇ ਸੈਸ਼ਨ ਦੀ ਪ੍ਰਧਾਨਗੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪ੍ਰੋ. ਨਸਰੀਨ ਨੇ ਕੀਤੀ। ਇਸ ਮੌਕੇ ਕਾਨਫਰੰਸ ਦੀ ਪ੍ਰਕਾਸ਼ਿਤ ਰੂਪਰੇਖਾ ਵੀ ਰੀਲੀਜ ਕੀਤੀ ਗਈ। ਤਿੰਨਾਂ ਦਿਨਾਂ ਦੇ ਵੱਖ-ਵੱਖ ਸੈਸ਼ਨਾਂ ਵਿਚ ਲਗਭਗ 100 ਖੋਜ ਪੇਪਰ ਸੰਬੰਧਿਤ ਖੇਤਰ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ। ਇਹ ਖੋਜਾਰਥੀ ਅਤੇ ਅਧਿਆਪਕ ਵੱਖ-ਵੱਖ ਵਿਦਿਅਕ ਅਦਾਰਿਆਂ ਜਿਵੇਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਆਈ.ਆਈ.ਟੀ ਬੌਂਬੇ, ਸੈਂਟਰਲ ਯੂਨੀਵਰਸਿਟੀ ਪੰਜਾਬ, ਅਲੀਗੜ੍ਹ ਯੂਨੀਵਰਸਿਟੀ ਪੰਜਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਤੋਂ ਕਾਨਫਰੰਸ ਵਿਚ ਸ਼ਾਮਿਲ ਹੋਏ। ਕਾਨਫਰੰਸ ਦੇ ਸਮਾਪਤੀ ਸਮਾਗਮ ਵਿਚ ਪ੍ਰੋ. ਜਗਨਨਾਥ ਪਾਟਿਲ ਸਲਾਹਕਾਰ ਐੱਨ.ਏ.ਏ.ਸੀ (ਨੈਕ), ਭਾਰਤ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ। ਕਾਨਫਰੰਸ ਨੂੰ ਸਫਲ ਬਣਾਉਣ ਵਿਚ ਐਜੂਕੇਸ਼ਨ ਵਿਭਾਗ ਦੇ ਸਾਰੇ ਅਧਿਆਪਕਾਂ ਨੇ ਮਹੱਤਵਪੂਰਨ ਸਹਿਯੋਗ ਦਿੱਤਾ। ਕਾਨਫਰੰਸ 'ਚ ਯੂਨੀਵਰਸਿਟੀ ਡੀਨ ਅਕਾਦਮਿਕ ਮਾਮਲੇ ਮੇਜਰ ਜਨਰਲ ਡਾ. ਜੀ.ਐੱਸ.ਲਾਂਬਾ, ਆਈ.ਕਿਊ.ਏ.ਸੀ ਦੇ ਡਾਇਰੈਕਟਰ ਡਾ. ਸੁਖਜੀਤ ਸਿੰਘ, ਅਤੇ ਅਸਿਸਟੈਂਟ ਡੀਨ ਰਿਸਰਚ ਡਾ. ਬੁਬਨ ਬੈਨਰਜੀ ਵੀ ਸ਼ਾਮਿਲ ਹੋਏ। ਕਾਨਫਰੰਸ ਦੇ ਆਖਰੀ ਦਿਨ ਦੇ ਸਮਾਪਤੀ ਸੈਸ਼ਨ ਦਾ ਅੰਤ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ ਦੇ ਧੰਨਵਾਦੀ ਸ਼ਬਦਾਂ ਨਾਲ ਹੋਇਆ।

ਜੀਤਮਹਿੰਦਰ ਸਿੰਘ ਸਿੱਧੂ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਅੱਜ ਆਪਣੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ ਅਤੇ ਨੂੰਹ ਬੀਬਾ ਏਕਨੂਰ ਕੌਰ ਦੇ ਨਾਲ ਪਰਿਵਾਰ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਇੱਥੇ ਦੱਸਣਾ ਬਣਦਾ ਹੈ ਕਿ ਗੁਰਬਾਜ਼ ਸਿੰਘ ਸਿੱਧੂ ਪਿਛਲੇ ਦਿਨੀਂ ਬੀਬਾ ਏਕਨੂਰ ਕੌਰ ਨਾਲ ਵਿਆਹ ਬੰਧਨ 'ਚ ਬੱਝੇ ਹਨ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਦੇ ਮੰਤਵ ਨਾਲ ਸਿੱਧੂ ਪਰਿਵਾਰ ਤਖਤ ਸਾਹਿਬ ਨਤਮਸਤਕ ਹੋਇਆ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਸਿੱਧੂ ਪਰਿਵਾਰ ਦੀ ਨੂੰਹ ਬੀਬਾ ਏਕਨੂਰ ਕੌਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਮੁੱਚੇ ਇਤਿਹਾਸ ਅਤੇ ਉੱਥੇ ਸੁਸ਼ੋਭਿਤ ਪੁਰਾਤਨ ਸ਼ਸਤਰਾਂ ਬਾਬਤ ਜਾਣੂੰ ਕਰਵਾਇਆ। ਸਿੱਧੂ ਪਰਿਵਾਰ ਨੇ ਗੁ: ਦਮਦਮਾ ਸਾਹਿਬ, ਗੁ: ਲਿਖਣਸਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਵੀ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਵੀ ਸ੍ਰਵਣ ਕੀਤਾ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਤਖਤ ਸਾਹਿਬ ਦੇ ਦਫ਼ਤਰ ਵਿਖੇ ਪ੍ਰਬੰਧਕਾਂ ਵੱਲੋਂ ਤਖਤ ਸਾਹਿਬ ਦੇ ਮੀਤ ਮੈਨੇਜਰ ਭਾਈ ਗੁਰਸੇਵਕ ਸਿੰਘ ਕਿੰਗਰਾ ਨੇ ਨਵ ਵਿਆਹੇ ਜੋੜੇ ਗੁਰਬਾਜ਼ ਸਿੰਘ ਅਤੇ ਏਕਨੂਰ ਕੌਰ ਨੂੰ ਤਖਤ ਸਾਹਿਬ ਦੀ ਤਸਵੀਰ ਅਤੇ ਧਾਰਮਿਕ ਪੁਸਤਕਾਂ ਭੇਂਟ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਉਨਾਂ ਦੀ ਧਰਮਪਤਨੀ ਬੀਬੀ ਨਿਮਰਤ ਕੌਰ ਸਿੱਧੂ ਅਤੇ ਸਪੁੱਤਰੀ ਬੀਆ ਸਿੱਧੂ ਵੀ ਮੌਜੂਦ ਸਨ।

ਮੱਲਵਾਲਾ ਦੇ ਨੌਜਵਾਨ ਮਨਪ੍ਰੀਤ ਨਿੱਝਰ ਦਾ ਭਾਰਤੀ ਫ਼ੌਜ 'ਚ ਲੈਫਟੀਨੈਂਟ ਬਣਨ 'ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ

ਹਲਕਾ ਵਿਧਾਇਕਾ ਨੇ ਲੈਫਟੀਨੈਂਟ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ

ਤਲਵੰਡੀ ਸਾਬੋ, 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਮੱਲਵਾਲਾ ਵਿਖੇ ਅੱਜ ਉਸ ਸਮੇਂ ਵਿਆਹ ਵਰਗਾ ਮਾਹੌਲ ਹੋ ਗਿਆ ਜਦੋਂ ਪਿੰਡ ਦੇ ਹੀ ਇੱਕ ਆਮ ਪਰਿਵਾਰ ਨਾਲ ਸਬੰਧਤ ਰਜਿੰਦਰ ਸਿੰਘ ਨਿੱਝਰ ਦਾ ਸਪੁੱਤਰ ਮਨਪ੍ਰੀਤ ਸਿੰਘ ਨਿੱਝਰ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਬਣਨ ਉਪਰੰਤ ਛੁੱਟੀ ਲੈਕੇ ਆਪਣੇ ਪਿੰਡ ਪਰਤਿਆ। ਪਿੰਡ ਪਹੁੰਚਣ ਤੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਉਥੇ ਹੀ ਹਲਕਾ ਵਿਧਾਇਕਾ ਨੇ ਲੈਫਟੀਨੈਂਟ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਇਹ ਪੂਰੇ ਹਲਕੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਲਕੇ ਦੇ ਨੌਜਵਾਨ ਮਨਪ੍ਰੀਤ ਸਿੰਘ ਨੇ ਜਿਥੇ ਹਲਕੇ ਦਾ ਨਾਮ ਰੌਸ਼ਨ ਕੀਤਾ ਉਥੇ ਹੀ ਅਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਮਨਪ੍ਰੀਤ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਇਹ ਸੁਪਨਾ ਸੀ ਕਿ ਉਹ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰੇ ਤੇ ਅੱਜ ਉਸਦਾ ਇਹ ਸੁਪਨਾ ਪੂਰਾ ਹੋ ਗਿਆ ਤੇ ਅੱਜ ਜਦੋਂ ਉਹ ਆਪਣਾ ਸੁਪਨਾ ਪੂਰਾ ਕਰਨ ਉਪਰੰਤ ਘਰ ਪਰਤਿਆ ਤਾਂ ਸਮੂਹ ਪਿੰਡ ਵਾਸੀਆਂ ਵੱਲੋਂ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਪਿੰਡ ਪਹੁੰਚਣ ਤੇ ਉਸਦਾ ਹਾਰ ਪਾਕੇ ਨਿੱਘਾ ਸਵਾਗਤ ਕੀਤਾ ਜੋ ਕਿ ਪਰਿਵਾਰ ਲਈ ਮਾਨ ਵਾਲੀ ਗੱਲ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੈਫਟੀਨੈਂਟ ਮਨਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੀ ਜ਼ਰੂਰਤ ਹੈ ਤਾਂ ਕਿ ਉਹ ਤੰਦਰੁਸਤ ਹੋ ਕੇ ਆਪਣੇ ਜ਼ਿੰਦਗੀ ਸਵਾਰ ਸਕਨ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਪਾਲਾ ਰਾਮ ਨੇ ਕਿਹਾ ਕਿ ਪੰਚਾਇਤ ਵਲੋਂ ਨੌਜਵਾਨਾਂ ਲਈ ਪਿੰਡ ਵਿੱਚ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ ਤਾਂਕਿ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਕੇ ਅਪਣੇ ਜੀਵਨ ਦਾ ਬੇਹਤਰ ਨਿਰਮਾਣ ਕਰ ਸਕਣ। ਇਸ ਮੌਕੇ ਸਮੂਹ ਪੰਚਾਇਤ ਅਤੇ ਪਿੰਡ ਦੀਆਂ ਸਮੂਹ ਸਮਾਜਸੇਵੀ ਸੰਸਥਾਵਾਂ ਵੱਲੋਂ ਮਨਪ੍ਰੀਤ ਸਿੰਘ ਨਿੱਝਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਨੰਬਰਦਾਰ, ਹਰਪਾਲ ਸਿੰਘ ਨਿੱਝਰ, ਗੁਰਵਿੰਦਰ ਸਿੰਘ ਨਿੱਝਰ, ਮੇਵਾ ਸਿੰਘ, ਸੁਖਵੰਤ ਸਿੰਘ ਖਾਲਸਾ, ਗੁਰਸੇਵਕ ਸਿੰਘ, ਬਲਵੀਰ ਸਿੰਘ ਘੁੱਧਰ, ਸੰਗਤ ਸਿੰਘ ਖਾਲਸਾ, ਸੁਖਮੰਦਰ ਸਿੰਘ, ਹਰਗੋਬਿੰਦ ਸਿੰਘ ਨਿੱਝਰ, ਹਰਦੀਪ ਸਿੰਘ ਨਿੱਝਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਬਾਬਾ ਅਵਤਾਰ ਸਿੰਘ ਮੁਖੀ ਸੰਪਰਦਾਇ ਬਿਧੀ ਚੰਦ ਜਥੇਦਾਰ ਦਾਦੂਵਾਲ ਦੀ ਮਾਤਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਨ ਪੁੱਜੇ

ਤਲਵੰਡੀ ਸਾਬੋ 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮਾਤਾ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਿੱਖ ਕੌਮ ਦੀਆਂ ਵੱਡੀਆਂ ਧਾਰਮਿਕ ਸਖਸ਼ੀਅਤਾਂ ਵੱਲੋਂ ਉਨਾਂ ਨਾਲ ਦੁੱਖ ਪ੍ਰਗਟ ਕਰਨ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਿੱਖ ਕੌਮ ਦੇ ਸਤਿਕਾਰਿਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘੀਏ ਵੀ ਜਥੇਦਾਰ ਦਾਦੂਵਾਲ ਨਾਲ ਅਫਸੋਸ ਪ੍ਰਗਟ ਕਰਨ ਗੁ: ਗ੍ਰੰਥਸਰ ਸਾਹਿਬ ਦਾਦੂ ਵਿਖੇ ਪੁੱਜੇ। ਬਾਬਾ ਅਵਤਾਰ ਸਿੰਘ ਨੇ ਇੱਕ ਮਨੁੱਖ ਦੇ ਜੀਵਨ ਵਿੱਚ ਮਾਤਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਬੀਬੀ ਬਲਵੀਰ ਕੌਰ ਦੇ ਅਕਾਲ ਚਲਾਣੇ ਨੂੰ ਜਥੇਦਾਰ ਦਾਦੂਵਾਲ ਅਤੇ ਸਮੁੂੰਹ ਪਰਿਵਾਰ ਲਈ ਵੱਡਾ ਘਾਟਾ ਕਰਾਰ ਦਿੱਤਾ। ਜਥੇਦਾਰ ਦਾਦੂਵਾਲ ਨੇ ਸਵਰਗੀ ਮਾਤਾ ਬਲਵੀਰ ਕੌਰ ਵੱਲੋਂ ਆਪਣੇ ਸਮੁੱਚੇ ਜੀਵਨ ਵਿੱਚ ਨਿਤਨੇਮ ਦੀ ਮਰਿਯਾਦਾ ਬਣਾਈ ਰੱਖਣ ਅਤੇ ਉਨਾਂ ਵੱਲੋਂ ਕੀਤੇ ਜਾਂਦੇ ਰਹੇ ਲੋਕ ਭਲਾਈ ਕੰਮਾਂ ਸਬੰਧੀ ਬਾਬਾ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰੰਮੂ, ਗੁਰਪ੍ਰਸਾਦ ਸਿੰਘ ਫਰੀਦਾਬਾਦ, ਉਮਰਾਉ ਸਿੰਘ ਛੀਨਾ, ਗੁਰਸੇਵਕ ਸਿੰਘ ਰੰਗੀਲਾ, ਮੱਖਣ ਸਿੰਘ ਮੱਲਵਾਲਾ, ਖੜਕ ਸਿੰਘ ਕੁਲਰੀਆਂ, ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਜਥੇਦਾਰ, ਜਗਪ੍ਰੀਤ ਸਿੰਘ ਡਿੱਟੋ ਆਦਿ ਆਗੂ ਵੀ ਮੌਜੂਦ ਰਹੇ।

ਗਾਇਕ ਜੋੜੀ ਜਸਬੀਰ ਜੱਸ ਅਤੇ ਹਰਜੀਤ ਸµਧੂ ਦਾ ਦੋਗਾਣਾ‘ਜੱਸ ਦਾ ਅਖਾੜਾ’ ਰਿਲੀਜ

  ਜਗਰਾਉ/ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਤੰੂਬੀ ਦੇ ਜਨਮ ਦਾਤਾ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਲਾਡਲੇ ਸਗਿਰਦ ਲੋਕ ਗਾਇਕ ਜਸਬੀਰ ਜੱਸ ਅਤੇ ਗਾਇਕਾ ਹਰਜੀਤ ਸµਧੂ ਦਾ ਪਰਿਵਾਰਿਕ ਨਵਾਂ ਦੋਗਾਣਾ ‘ਜੱਸ ਦਾ ਅਖਾੜਾ’ ਅੱਜ ਆਮ-ਆਦਮੀ ਪਾਰਟੀ ਦੇ ਵਿਧਾਇਕ ਕੁਲਵµਤ ਸਿੰਘ ਸਿੱਧੂ ਨੇ ਰਿਲੀਜ ਕੀਤਾ ਅਤੇ ਮੁਬਰਾਕਾ ਦਿੱਤੀਆ।ਇਸ ਮੌਕੇ ਗਾਇਕ ਜਸਬੀਰ ਜੱਸ ਨੇ ਇਸ ਮੌਕੇ ਅਪਣੇ ਦੋਗਾਣੇ ਦੀਆਂ ਕੁਝ ਲਾਈਨਾਂ ਸੁਣਾ ਕੇ ਮਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।ਉਨ੍ਹਾ ਦੱਸਿਆ ਕਿ ਇਸ ਦੋਗਾਣੇ ਨੂੰ ਆਪਣੀ ਮਿਆਰੀ ਕਲਮ ਨਾਲ ਸਿੰਗਾਰੀਆ ਹੈ ਪ੍ਰਸਿੱਧ ਗੀਤਕਾਰ ਲਖਬੀਰ ਓਦੋਵਾਲੀਆ ਨੇ,ਸµਗੀਤ ਵਿਕਟਰ ਕµਬੋਜ ਨੇ ਤਿਆਰ ਕੀਤਾ ਹੈ, ਵੀਡੀਓ ਬੌਬੀ ਬਾਜਵਾ ਦੀ ਨਿਰਦੇਸ਼ਨਾ ਹੇਠ ਵੱਖ-ਵੱਖ ਥਾਵਾ ਤੇ ਬਣਾਈ ਗਈ ਹੈ ਅਤੇ ਇਸ ਨੂੰ ਅਮਰ ਆਡੀਓ ਕµਪਨੀ ਦੁਆਰਾ ਪੇਸ਼ ਕੀਤਾ ਗਿਆ ਹੈ।ਇਸ ਮੌਕੇ ਲੋਕ ਗਾਇਕ ਜਸਬੀਰ ਜੱਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਵੀ ਮਾਂ ਵਰਗਾ ਪਿਆਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਅਵਤਾਰ ਲਾਡੀ, ਮਨਜੀਤ ਕਾਕੋਵਾਲ, ਮਨਜੀਤ ਸਿµਘ, ਜੀ ਐੱਸ ਬੱਤਰਾ, ਹਰਦੀਪ ਅਟਵਾਲ, ਰਣਬੀਰ ਅਟਵਾਲ, ਮਨੂੰ ਖµਨਾ,ਅਨਿਲ ਕੁਮਾਰ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:- ਆਪ ਵਿਧਾਇਕ ਕੁਲਵµਤ ਸਿੰਘ ਸਿੱਧੂ ਗੀਤ ਰਿਲੀਜ ਕਰਦੇ ਹੋਏ।

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਗੋਆ ਵਿਖੇ ਆਯੋਜਿਤ ਨੌਂਵੀ ਵਿਸ਼ਵ ਆਯੂਰਵੇਦ ਕਾਂਗਰਸ ਵਿੱਚ ਸ਼ਮੂਲੀਅਤ 

ਚੰਡੀਗੜ੍ਹ ,08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਦੇ ਲੋਕਾਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਗੋਆ ਵਿਖੇ ਮਿਤੀ 08 ਦਸੰਬਰ ਤੋਂ 11 ਦਸਬੰਰ ਤੱਕ ਆਯੋਜਿਤ ਨੌਂਵੀ ਵਿਸ਼ਵ ਆਯੂਰਵੇਦ ਕਾਂਗਰਸ ਵਿੱਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਵਿਸ਼ਵ ਪੱਧਰੀ ਆਯੂਰਵੈਦਿਕ ਕਾਂਗਰਸ ਵਿੱਚ ਆਪਣੇ ਸੰਬੋਧਨ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਅਜੋਕੇ ਵਿਸ਼ਵ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਹਨ। ਨਰੋਈ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਆਯੂਰਵੇਦ ਇੱਕ ਬਹੁਤ ਹੀ ਮਹੱਤਵਪੂਰਣ ਵਿਧੀ ਹੈ।

 

ਸਰਕਾਰ ਪੋਲਟਰੀ/ਬਰਾਇਲਰ ਫ਼ਾਰਮਰਾਂ ਅਤੇ ਹੋਰਨਾਂ ਭਾਈਵਾਲਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ-ਮੰਤਰੀ ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ , 08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਇੰਡੀਪੈਂਡੈਂਟ ਪੋਲਟਰੀ ਫ਼ਾਰਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਸੂਬੇ ਦੇ ਪੋਲਟਰੀ/ਬਰਾਇਲਰ ਫ਼ਾਰਮਰਾਂ ਅਤੇ ਹੋਰਨਾਂ ਭਾਈਵਾਲਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਇਨ੍ਹਾਂ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ

ਚੰਡੀਗੜ੍ਹ , 08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੀ ਸ਼ਹਾਦਤ ਦੇ ਸਤਿਕਾਰ ਵਜੋਂ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੋ ਕਰੋੜ ਰੁਪਏ ਵਿੱਚੋਂ ਇਕ ਕਰੋੜ ਰੁਪਏ ਰਾਜ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ ਕਰੋੜ ਰੁਪਏ ਬੀਮੇ ਦੀ ਅਦਾਇਗੀ ਵਜੋਂ ਐਚ.ਡੀ.ਐਫ.ਸੀ. ਬੈਂਕ ਵੱਲੋਂ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਿਪਾਹੀ ਮਨਦੀਪ ਸਿੰਘ ਨੇ ਨਕੋਦਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।

 

ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਸੱਭਿਆਚਾਰ ਵਿਕਸਤ ਕੀਤਾ ਜਾਵੇਗਾ-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਚੰਡੀਗੜ੍ਹ,08 ਦਸੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਸੱਭਿਆਚਾਰ ਵਿਕਸਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਅਨੁਸਾਰ ਸਿੱਖਿਆ ਦੇਣਾ ਯਕੀਨੀ ਬਣਾਇਆ ਜਾ ਸਕੇ। ਉਕਤ ਪ੍ਰਗਟਾਵਾ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਸੌ ਫ਼ੀਸਦੀ ਗਿਵ ਯੂਅਰ ਬੈਸਟ ਸਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਦੀ ਪਲੇਠੀ ਓਰੀਐਂਟੇਸ਼ਨ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ।

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 289ਵਾ ਦਿਨ ਪਿੰਡ ਜੁੜਾਹਾ ਨੇ ਹਾਜ਼ਰੀ ਭਰੀ

ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ - ਜੁੜਾਹਾ/ਸਰਾਭਾ

ਸਰਾਭਾ /ਮੁੱਲਾਂਪੁਰ/ ਦਾਖਾ, 07 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 289ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾ,ਗੁਰਮੇਲ ਸਿੰਘ ਜੁੜਾਹਾ,ਸੁਖਪਾਲ ਸਿੰਘ ਫੱਲੇਵਾਲ,ਗੁਰਮੇਲ ਸਿੰਘ ਗੇਜਾ ਜੁਲਾਹਾ,ਸੁਖਦੇਵ ਸਿੰਘ ਧੂਰਕੋਟ,ਅਮਰਜੀਤ ਸਿੰਘ ਧੂਰਕੋਟ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਮਰ ਸਿੰਘ ਜਲਾਹਾ, ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਭਾਰਤ 'ਚ ਅੰਗਰੇਜਾਂ ਨੂੰ ਬਾਹਰ ਕੱਢਣ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ । ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਉਲਟਾ ਜੋ ਹੱਕ ਸਮੁੱਚੀ ਸਿੱਖ ਕੌਮ ਕੋਲ ਹਨ ਸਰਕਾਰਾਂ ਉਹ ਵੀ ਇੱਕ-ਇੱਕ ਕਰਕੇ ਖੋਹ ਰਹੀਆਂ ਹਨ । ਜਦਕਿ ਜਿਹੜੇ ਅੱਜ ਭਾਰਤ ਦੇ ਵਾਰਿਸ ਬਣੇ ਬੈਠੇ ਹਨ ਇਨ੍ਹਾਂ ਆਰ ਐਸ ਐਸ ਦੇ ਚਮਚਿਆਂ ਨੇ ਕਦੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਤੱਕ ਨਹੀਂ ਕੀਤਾ। ਜੇਕਰ ਕਿਸੇ ਇੱਕਾ ਦੁੱਕਾ ਸੰਘਰਸ਼ ਵੀ ਕੀਤਾ ਉਨ੍ਹਾਂ ਨੇ ਅੰਗਰੇਜ਼ੀ ਤੋਂ ਮਾਫ਼ੀ ਮੰਗ ਕੇ ਜਾਨ ਬਚਾਈ। ਜਿਨ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਇਆ ਹੋਵੇ ਉਨ੍ਹਾਂ ਨੂੰ ਹੱਕਾਂ ਲਈ ਸੰਘਰਸ਼ ਕਰਨਾ ਪਵੇ ਲਾਹਣਤ  ਨਕੰਮੀਆਂ ਸਰਕਾਰਾਂ ਦੇ ਜੋ ਸਾਨੂੰ ਹੱਕ ਨਹੀਂ ਦਿੰਦੀਆਂ। ਉਨ੍ਹਾਂ ਅੱਗੇ ਆਖਿਆ ਕਿ ਸਿੱਖ ਕੌਮ ਆਪਣੀ ਹੱਕ ਸ਼ਾਂਤਮਈ ਤਰੀਕੇ ਨਾਲ ਮੰਗ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ । ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ। ਜਦਕਿ ਜਿਸ ਦੇਸ਼ ਲਈ ਅਸੀਂ  ਕੁਰਬਾਨੀਆਂ ਦਿੱਤੀਆਂ ਉਸ ਦੇਸ ਵਿੱਚ ਹੀ ਸਾਨੂੰ ਸਭ ਤੋਂ ਵਧ ਜ਼ਲੀਲ ਕੀਤਾ ਜਾ ਰਿਹਾ ਹੈ। ਜੇਕਰ ਸਿੱਖ ਭਾਰਤ ਦਾ ਹਿੱਸਾ ਨਾ ਹੁੰਦੇ ਤਾਂ ਹਿੰਦੂਤਵੀ ਅੰਗਰੇਜ਼ਾਂ ਦੇ ਗੁਲਾਮ ਹੋਣੀ ਸੀ। ਉਹਨਾਂ ਨੇ ਆਖਰ ਵਿਚ ਆਖਿਆ ਸਿੱਖ ਧਰਮ ਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਇਸ ਲਈ ਸਿੱਖ ਕੌਮ ਆਪਣੇ ਹੱਕਾਂ ਦੀ ਪ੍ਰਾਪਤੀ ਤੋਂ ਬਿਨਾ ਕਦੇ ਸਾਂਤੀ ਨਾਲ ਬੈਠ ਨਹੀਂ ਸਕਦੇ। ਉਹ ਹਮੇਸ਼ਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਸਰਕਾਰਾਂ ਹਾਰਨਗੀਆਂ ਸਿੱਖ ਜਿੱਤਣਗੇ । ਸੋ ਸਰਾਭਾ ਪੰਥਕ ਮੋਰਚੇ ਵਿੱਚ ਸਹਿਯੋਗ ਕਰੋ ਤਾਂ ਜੋ ਸਿੱਖ ਕੌਮ  ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ ਜੇਕਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਵੀ ਜਾਤਾਂ ਪਾਤਾਂ ਦਿਲਾਂ 'ਚ ਨਹੀ ਜਾਂਦੀਆਂ ਤਾਂ ਲੱਖ ਲਾਹਨਤ ਹੈ ਸਾਨੂੰ ਸਿਖ ਕਹਾਉਣ ਤੇ। ਇਸ ਲਈ ਊਚ ਨੀਚ ਦਾ ਪਾੜਾ ਖਤਮ ਕਰਕੇ ਗੁਰੂਆਂ ਦੀ ਦਿੱਤੀ ਕੁਰਬਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਸੰਘਰਸ਼ ਕਰੋ ਤਾਂ ਜੋ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕੇ ਸ਼ੇਰ ਸਿੰਘ ਨੀਲੀਬਾਰ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ ਹਰਜਿੰਦਰ ਸਿੰਘ ਜੁੜਾਹਾ, ਹਰਭਜਨ ਸਿੰਘ ਅੱਬੂਵਾਲ, ਗੁਰਸ਼ਰਨ ਸਿੰਘ ਝੰਡੇ,ਬਲਦੇਵ ਸਿੰਘ ਕੁਲਦੀਪ ਸਿੰਘ ਕਿਲਾ ਰਾਏਪੁਰ ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।

ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ

ਸੰਤ ਸੀਚੇਵਾਲ ਨੇ ਰਾਜ ਸਭਾ ਚੇਅਰਮੈਨ ਨੂੰ ਪੰਜਾਬੀ ’ਚ ਮੁਹੱਈਆ ਕਰਵਾਏ ਦਸਤਾਵੇਜ਼

ਚੰਡੀਗੜ੍ਹ , 7 ਦਸੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਨਵੇਂ ਚੇਅਰਮੈਨ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ’ਤੇ ਦਿੱਤੇ ਜਾਣ ਵਾਲੇ ਦਸਤਾਵੇਜ਼ ਪੰਜਾਬੀ ਵਿਚ ਮੁਹੱਈਆ ਕਰਵਾਏ ਗਏ। ਸਦਨ ਵਿਚ ਮੈਂਬਰਾਂ ਨੂੰ ਹਮੇਸ਼ਾ ਹਿੰਦੀ ਤੇ ਅੰਗਰੇਜ਼ੀ ਵਿਚ ਹੀ ਦਸਤਾਵੇਜ਼ ਦਿੱਤੇ ਜਾਂਦੇ ਸਨ।  ਇਸ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਉਂਦਿਆਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿਚ ਦਸਤਾਵੇਜ਼ ਦਿੱਤੇ ਜਾਣ । ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿਚ ਪੰਜਾਬੀ ਮਾਂ ਬੋਲੀ ਵਿਚ ਦਸਤਾਵੇਜ਼ ਦਿੱਤੇ ਜਾਣ ’ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿਚ ਰੱਖਿਆ ਜਾਵੇ।

ਸ੍ਰੀ ਮੁਹੰਮਦ ਖ਼ਲੀਲ ਪ੍ਰਿੰਸੀਪਲ ਨੱਥੂਮਾਜਰਾ ਨੇ ਡਿਪਟੀ ਡੀਈਓ ਐਲੀਮੈਂਟਰੀ ਦਾ ਆਹੁਦਾ ਸੰਭਾਲਿਆ

ਮਾਲੇਰਕੋਟਲਾ, 04 ਦਸੰਬਰ ( ਡਾ ਸੁਖਵਿੰਦਰ ਬਾਪਲਾ ) ਸਿੱਖਿਆ ਵਿਭਾਗ ਵੱਲੋਂ ਪ੍ਰਬੰਧਕੀ ਜਰੂਰਤਾਂ ਅਤੇ ਲੋਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦੇ ਤਬਾਦਲੇ ਕੀਤੇ ਗਏ ਹਨ । ਇਸੇ ਲੜੀ ਤਹਿਤ ਸ੍ਰੀ ਮੁਹੰਮਦ ਖ਼ਲੀਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਮਾਜਰਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨਿਯੁਕਤ ਕੀਤਾ ਗਿਆ ਸੀ। ਅੱਜ ਸ੍ਰੀ ਮੁਹੰਮਦ ਖ਼ਲੀਲ  ਵੱਲੋਂ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਮੁਹੰਮਦ ਖ਼ਲੀਲ ਦੇ ਪਰਿਵਾਰਕ ਮੈਂਬਰ  ਵਿਸ਼ੇਸ਼ ਤੌਰ ਸੈਫ ਇਸਹਾਕ ਦਮਾਦ,ਅਸਦ ਖ਼ਲੀਲ ਬੇਟਾ ਅਤੇ ਮੁਹੰਮਦ ਸਾਹਿਲ ਭਤੀਜਾ ਮੌਜੂਦ ਸਨ।  ਜ਼ਿਲ੍ਹੇ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦਾ ਹਾਰ ਪਹਿਨਾਕੇ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਅਧਿਆਪਕਾਂ, ਅਧਿਕਾਰੀਆਂ ਅਤੇ ਸਮਾਜ ਦੇ ਬੁੱਧੀਜੀਵੀ ਵਰਗ ਦਾ ਸਹਿਯੋਗ ਲੈਕੇ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ ਤੱਕ ਲਿਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਹਰੇਕ ਪੱਖ ਤੋਂ ਪੂਰੀ ਮਿਹਨਤ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਪੱਖ ਦੀ ਮਿਹਨਤ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਹਿਬਾਨ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਅਧਿਆਪਕਾਂ ਦੇ ਮਾਨ- ਸਨਮਾਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਅਧਿਆਪਕ ਉਨ੍ਹਾਂ ਨੂੰ ਕਿਸੇ ਸਮੇਂ ਵੀ ਸਿੱਧਾ ਫੋਨ ਕਰ ਸਕਦੇ ਹਨ ਅਤੇ ਜ਼ਿਲ੍ਹੇ ਦੇ ਸਿੱਖਿਆ ਦੇ ਕੰਮ ਨੂੰ ਸੁਚਾਰੂ ਚਲਾਉਣ ਲਈ ਦਿਨ ਰਾਤ ਇੱਕ ਕਰ ਮਿਹਨਤ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਹੰਮਦ ਖ਼ਲੀਲ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਆਪਣੀ ਮਿਹਨਤ, ਮਜ਼ਬੂਤ ਇਰਾਦਿਆਂ , ਕਾਰਜ ਕੁਸ਼ਲਤਾਂ, ਮਿੱਠ ਬੋਲੜੇ ਸੁਭਾਅ ਅਤੇ ਅਧਿਆਪਕ ਸਹਿਬਾਨ ਨਾਲ ਇੱਕ ਟੀਮ ਤੇ ਤੌਰ ਤੇ ਕੰਮ ਕਰਨ ਵੱਜੋਂ ਜਾਣੇ ਜਾਂਦੇ ਹਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨਜ ਪੰਜਾਬ ਬਲਾਕ ਅਹਿਮਦਗੜ੍ਹ ਵੱਲੋਂ ਵਿਧਾਇਕ ਗੱਜਣਮਾਜਰਾ ਨੂੰ ਮੰਗ ਪੱਤਰ ਦਿੱਤਾ

ਮਾਲੇਰਕੋਟਲਾ,04 (ਡਾ ਸੁਖਵਿੰਦਰ ਬਾਪਲਾ )-ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨਜ ਪੰਜਾਬ ਬਲਾਕ ਅਹਿਮਦਗੜ੍ਹ ਜਿਲਾ ਮਲੇਰਕੋਟਲਾ ਵੱਲੋ  ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ   ਪੰਜਾਬ ਸਰਕਾਰ ਨੂੰ ਆਗਾਮੀ ਵਿਧਾਨ ਸਭਾ ਇਜਲਾਸ ਵਿੱਚ  ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ  ਮੰਗਾਂ ਫੈਸਲਾ ਲੈਣ ਲਈ   ਐਮ ਐਲ ਏ ਜਸਵੰਤ ਸਿੰਘ ਗੱਜਣ ਮਾਜਰਾ ਹਲਕਾ ਅਮਰਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਸੌਂਪਣ ਸਮੇਂ ਜਿਲਾ ਪ੍ਧਾਨ ਡਾ ਬਲਜਿੰਦਰ ਸਿੰਘ ਧਨੋਂ, ਡਾ ਜਸਵੰਤ ਸਿੰਘ ਝੁਨੇਰ,ਡਾ ਅਮਰਜੀਤ ਸਿੰਘ ਧਲੇਰ ਕਲਾਂ, ਬਲਾਕ ਪ੍ਧਾਨ ਡਾ ਹਰਦੀਪ ਕੁਮਾਰ ਬਬਲਾ,ਡਾ ਸਰਾਜਦੀਨ ਕੰਗਣਵਾਲ,ਡਾ ਸਤਨਾਮ ਸਿੰਘ,ਡਾ ਪ੍ਗਟ ਸਿੰਘ ,ਡਾ ਇਕਬਾਲ,ਡਾ ਰਾਜਿੰਦਰ ਸਿੰਘ,ਡਾ ਚਰਨਜੀਤ ਸਿੰਘ ਅਤੇ ਡਾ ਅਕਰਮ ਸ਼ਾਮਲ ਸਨ। ਇਸ ਮੌਕੇ ਸ ਗੱਜਣ ਮਾਜਰਾ ਨੇ ਵਿਸਵਾਸ਼ ਦਵਾਇਆ ਕਿ ਮੰਗ ਪੱਤਰ ਨੂੰ ਮੁੱਖ ਮੰਤਰੀ ਤੱਕ ਭੇਜ ਦਿੱਤਾ ਜਾਏਗਾ।

ਮੈਡੀ ਹੈਲਥ ਆਈ ਸੈਂਟਰ ਮੁੱਲਾਂਪੁਰ ਦਾਖਾ ਵਲੋ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ

310 ਮਰੀਜ ਪੁੱਜੇ ਤੇ 94 ਅਪਰੇਸ਼ਨ ਲਈ ਚੁਣੇ
ਮੁੱਲਾਂਪੁਰ ਦਾਖਾ,04 ਦਸੰਬਰ(ਸਤਵਿੰਦਰ ਸਿੰਘ ਗਿੱਲ)—ਮੈਡੀ ਹੈਲਥ ਆਈ ਸੈਂਟਰ ਮੁੱਲਾਂਪੁਰ ਦਾਖਾ ਦੇ ਮਾਲਕ ਗੁਰਜੰਟ ਸਿੰਘ ਤਲਵੰਡੀ ਕਲਾਂ ਅਤੇ ਮਨਪ੍ਰੀਤ ਸਿੰਘ ਸਿੱਧਵਾਂ ਕਲਾਂ ਵਲੋ ਅੱਜ ਇਲਾਕੇ ਭਰ ਦੇ ਲੋੜਵੰਦ ਲੋਕਾਂ ਵਾਸਤੇ ਇਕ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 310 ਦੇ ਕਰੀਬ ਮਰੀਜ ਪੁੱਜੇ ਜਿਨਾ ਨੇ ਆਪਣੀਆਂ ਅੱਖਾਂ ਚੈਕ ਕਰਵਾਈਆਂ ਅਤੇ ਇਹਨਾ ਮਰੀਜਾਂ ਵਿਚੋਂ ਵੱਡੀ ਗਿਣਤੀ ਮਰੀਜਾਂ ਨੇ ਸ਼ੂਗਰ ਦੇ ਟੈਸਟ ਵੀ ਕਰਵਾਏ।ਇਹਨਾਂ ਮਰੀਜਾਂ ਵਿਚੋਂ 94  ਮਰੀਜ ਉਹ ਸਲੈਕਟ ਕੀਤੇ ਗਏ ਜਿਹਨਾਂ ਦੇ ਅੱਖਾਂ ਦੇ ਲੈੱਨਜ਼ ਪਾਏ ਜਾਣੇ ਸਨ। ਇਸ ਮੈਡੀਕਲ ਕੈਂਪ ਦਾ ਉਦਘਾਟਨ ਅੱਜ  ਸਵੇਰੇ 9 ਵਜੇ ਡਾਕਟਰ ਹਰਦਿਲਪ੍ਰੀਤ ਸਿੰਘ ਸੇਖੋਂ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਹਰਮਿੰਦਰ ਸਿੰਘ ਜਾਂਗਪੁਰ ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ,ਮਨਦੀਪ ਸਿੰਘ ਸਿੱਧੂ ਸਿੱਧਵਾਂ ਕਲਾਂ,ਸੂਬੇਦਾਰ ਧੰਨਾ ਸਿੰਘ ਤਲਵੰਡੀ ਕਲਾਂ,ਪ੍ਰਧਾਨ ਗੁਰਦੀਪ ਸਿੰਘ ਸੋਹੀਆਂ,ਕੈਪਟਨ ਸੁਖਵਿੰਦਰ ਸਿੰਘ ਬਿੰਜਲ,ਬਲਵਿੰਦਰ ਸਿੰਘ ਭੱਠਲ,ਗੁਰਮਖ ਸਿੰਘ ਗੁੜੇ,ਆਲਮ ਗਹੋਰ,ਜੱਸਾ ਜੌਹਲ ਅਤੇ ਦੀਪ ਮੰਡ,ਬਲਜਿੰਦਰ ਸਿੰਘ,ਲਖਵੀਰ ਸਿੰਘ ਕਰਮਜੀਤ ਸਿੰਘ ਚੌਂਕੀਮਾਨ ਡਾਕਟਰ ਅਕਾਸ਼,ਡਾਕਟਰ ਅਮਨ ਆਦਿ ਹਾਜਰ ਸਨ। ਮੈਡੀ ਹੈਲਥ ਆਈ ਸੈਂਟਰ ਦੇ ਮਾਲਕ ਗੁਰਜੰਟ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਪਰੇਸ਼ਨ ਵਾਸਤੇ ਚੁਣੇ ਮਰੀਜਾਂ ਦੇ ਅਪਰੇਸ਼ਨ ਸੰਤ ਤਰਵੇਨੀ ਗਿਰੀ ਪੁਨਰਜੋਤ ਆਈ ਹਸਪਤਾਲ ਰਾਮਪੁਰਾ ਫੂਲ ਵੱਲੋ ਕੀਤੇ ਜਾਣਗੇ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 286ਵਾ ਦਿਨ 

ਜਿਸ ਸਿੱਖ ਕੌਮ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੇ ਤਾਂ ਉਸ ਕੌਮ ਦਾ ਕੀ ਜੀਣਾ - ਪੰਥਕ ਆਗੂ 

ਸਰਾਭਾ /ਮੁੱਲਾਂਪੁਰ ,4 ਦਸੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 286ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ  ਮਾਸਟਰ ਦਰਸ਼ਨ ਸਿੰਘ ਰਕਬਾ,ਬਾਪੂ ਸ਼ੇਰ ਸਿੰਘ,ਕਨੇਚ ਅਜਮੇਰ ਸਿੰਘ ਕਨੇਚ, ਨੰਬਰਦਾਰ ਜਸਮੇਲ ਸਿੰਘ ਜੰਡ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲਾ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਬਾਪੂ ਸ਼ੇਰ ਸਿੰਘ ਕਨੇਚ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਪਰ 3 ਸਾਲ ਬੀਤਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮ ਪੀ ਹੁੰਦੇ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਦੇ ਵਿਚ ਪਾਣੀ ਪੀ-ਪੀ ਕੇ ਘਰਿਆ ਕਰਦੇ ਸਨ । ਅੱਜ ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਪ੍ਰਧਾਨ ਮੰਤਰੀ ਨੂੰ ਆਖਰ ਕਿਉਂ ਨਹੀਂ ਘੇਰਿਆ ਜਾਂਦਾ । ਉਹਨਾਂ ਨੇ ਅੱਗੇ ਆਖਿਆ ਕਿ ਪੰਜਾਬ ਸਰਕਾਰ ਪੂਰੀ ਤਰਾਂ ਬਹੁਮੱਤ ਵਿੱਚ ਹੈ। ਇਸ ਲਈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜੇ ਤਾਂ ਜੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਵਿਚ ਆ ਸਕਣ। ਬਾਕੀ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ । ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹਿਲਾਂ ਹੀ ਬਹਿਬਲ ਕਲਾਂ ਮੋਰਚੇ ਦੇ ਪ੍ਰਬੰਧਕਾਂ ਤੋਂ ਡੇਢ ਮਹੀਨੇ ਦਾ ਸਮਾਂ ਲੈ ਕੇ ਆਏ ਸਨ। ਪਰ ਸਮਾਂ ਬੀਤਣ ਦੇ ਬਾਵਜੂਦ ਵੀ ਬੇਅਦਬੀ ਦੇ ਦੋਸੀਆਂ ਨੂੰ ਸਜਾਵਾ ਨਹੀਂ ਮਿਲਿਆ। ਹੁਣ ਸਮੁੱਚੀ ਸਿੱਖ ਕੌਮ ਦੇ ਜੁਝਾਰੂ ਆਗੂਆਂ ਨੇ ਫੇਰ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ। ਜੇਕਰ ਹਾਲੇ ਵੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਪੂਰੇ ਪੰਜਾਬ ਦੇ ਲੋਕ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਮੋਰਚਾ ਲਾਉਣਗੇ । ਉਹਨਾਂ ਨੇ ਆਖਰ ਵਿਚ ਆਖਿਆ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ ਤਾਂ ਫੇਰ ਬੇਅੰਤੇ ਬੁੱਚੜ ਨੂੰ ਸੋਧਣ ਵਾਲੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਹੋ ਸਕਦੇ। ਜਿਸ ਸਿੱਖ ਕੌਮ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੇ ਤਾਂ ਉਸ ਕੌਮ ਦਾ ਕੀ ਜੀਣਾ। ਇਸ ਲਈ ਜਲਦ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ ।ਇਸ ਮੌਕੇ ਜਸਪ੍ਰੀਤ ਸਿੰਘ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ, ਬੱਚੀ ਪਨੀਤ ਕੌਰ ਜੰਡ,ਜਗਰਾਜ ਸਿੰਘ ਤੂਫਾਨ ਜੰਡ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ