You are here

ਪੰਜਾਬ

ਦੁਬਈ ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਗੱਭਰੂ ਦੀ ਹੋਈ ਸੀ ਮੌਤ,ਮ੍ਰਿਤਕ ਦੇਹ ਪੁੱਜੀ ਪਿੰਡ

ਡੇਰਾ ਬਾਬਾ ਨਾਨਕ, 25 ਜੁਲਾਈ (ਹਰਪਾਲ ਸਿੰਘ ਦਿਓਲ) ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਤੇ ਦੁੱਖਦ ਖਬਰ ਸਾਹਮਣੇਂ ਆਈ ਹੈ। ਜਿਥੇ ਬੀਤੇ ਦਿਨੀਂ ਡੇਰਾ ਬਾਬਾ ਨਾਨਕ ਦੇ ਪਿੰਡ ਚੰਦੂਨੰਗਲ ਦੇ ਨੌਜਵਾਨ ਸੰਨੀ (28) ਪੁੱਤਰ ਯੂਸਫ਼ ਮਸੀਹ ਦੀ ਦੁਬਈ ਚ ਮੌਤ ਹੋਈ ਸੀ ਉਸਦੀ ਮ੍ਰਿਤਕ ਦੇਹ ਉਸਦੇ ਪਿੰਡ ਪਹੁੰਚਣ ਨਾਲ ਇਕ ਵਾਰ ਫਿਰ ਇਲਾਏ ਚ ਮਾਤਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੰਨੀ ਦੇ ਮਾਮਾ ਮਨਜ਼ੂਰ ਮਸੀਹ ਨੇ ਦੱਸਿਆ ਕਿ ਸੰਨੀ ਬੀਤੇ ਸਾਲ ਦੁਬਈ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਜਿਥੇ ਉਸਦੀ 3 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨਾਂ ਦੱਸਿਆ ਕਿ ਸਾਡੇ ਵੱਲੋਂ ਉਸਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਦੁਬਈ ਦੇ TPM  ਚਰਚ ਪੈਂਤੀ ਕਾਸਟਲ ਨਾਲ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਦੇ ਵੱਡੇ ਉਪਰਾਲੇ ਅਤੇ ਸਹਿਯੋਗ ਸਦਕਾ ਬੀਤੀ ਰਾਤ ਉਸਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈਅੱਡੇ ਤੇ ਪੁੱਜੀ। ਉਨਾਂ ਦੱਸਿਆ ਕਿ ਅੱਜ ਉਸਦਾ ਜਨਾਜਾ ਉਸਦੇ ਜੱਦੀ ਪਿੰਡ ਚੰਦੂਨੰਗਲ ਦੇ ਕਬਰਸਤਾਨ ਚ ਪੂਰੇ ਮਸੀਹੀ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।ਇਸ ਮੌਕੇ ਮ੍ਰਿਤਕ ਸੰਨੀ ਦੀ ਪਤਨੀ, ਬੇਟੀ ਅਤੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਹਰ ਅੱਖ ਨਮ ਸੀ। ਮ੍ਰਿਤਕ ਸੰਨੀ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੀਆਂ ਅੱਖਾਂ ਵਿਚ ਸੁਨਹਿਰੀ ਭਵਿੱਖ ਦੇ ਕਈ ਸੁਪਨੇ ਸੰਜੋਏ ਦੁਬਈ ਗਿਆ ਸੀ ਅਤੇ ਹੁਣ ਆਪਣੇ ਪਿਛੇ ਪਤਨੀ ਬਲਵਿੰਦਰ,ਬੇਟੀ ਰੂਫਿਕਾ ਤੇ ਮਾਤਾ ਰਾਜ ਤੇ ਪਿਤਾ ਯੂਸਫ ਮਸੀਹ ਨੂੰ ਛੱਡ ਗਿਆ।

"ਆਪ" ਸਰਕਾਰ ਲੋਕ ਵਿਰੋਧੀ- ਅਵਤਾਰ/ਤਰਲੋਚਨ  

ਕਿਰਤੀ ਲੋਕਾਂ ਨੇ 125ਵੇਂ ਦਿਨ ਵੀ ਦਿੱਤਾ ਧਰਨਾ !

ਜਗਰਾਉਂ 25 ਜੁਲਾਈ (ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ) ਇਨਸਾਫ਼ਪਸੰਦ ਕਿਰਤੀ ਲੋਕਾਂ ਵਲੋਂ ਅੱਜ 125ਵੇਂ ਦਿਨ ਵੀ ਥਾਣਾ ਸਿਟੀ ਅੱਗੇ ਧਰਨਾ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋੰ ਨੇ  ਸਾਂਝੇ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਲੋਕ ਵਿਰੋਧੀ ਸਰਕਾਰ ਹੈ, ਜਿਸ ਨੂੰ ਲੋਕਾਂ ਦੇ ਦੁੱਖ-ਦਰਦਾਂ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਪੰਜਾਬ ਦੀ ਜਨਰਾ ਵਿੱਚ ਨੰਗਾ ਕੀਤਾ ਜਾਵੇਗਾ। ਜੱਥੇਬੰਦਕ ਆਗੂਆਂ ਨੇ ਅੱਜ ਮੁੜ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਅਨੁਸੂਚਿਤ ਜਾਤੀ ਦੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਰਸੂਲਪੁਰ ਦੇ ਦੋਵੇਂ ਪਰਿਵਾਰ ਨਾਂ ਸਿਰਫ਼ ਸਾਲ 2005 ਵਿੱਚ ਤੱਤਕਾਲੀ ਥਾਣਾਮੁਖੀ ਹੱਥੋਂ ਜ਼ਲੀਲ ਹੋਏ ਹਨ ਸਗੋਂ 2005 ਤੋਂ ਅੱਜ ਤੱਕ ਤਸੱਸ਼ਦ ਝੱਲ਼ਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਪਿਛਲੇ ਡੇਢ ਦਹਾਕੇ ਤੋਂ ਪੁਲਿਸ ਅੱਤਿਆਚਾਰ ਖਿਲਾਫ਼ ਲੜ੍ਹਾਈ ਲੜ੍ਹਦਾ ਆ ਰਿਹਾ ਹੈ ਪਰ ਦੁੱਖ ਦੀ ਗੱਲ਼ ਹੈ ਕਿ ਰਹਿ ਚੁੱਕੀ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਨਸਾਫ਼ ਦਿੱਤਾ ਤੇ ਨਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋਵੇਂ ਟਰਮਾਂ ਦੀਆਂ ਸਰਕਾਰਾਂ ਨੇ ਇਨਸਾਫ਼ ਦਿੱਤਾ ਅਤੇ ਹੁਣ ਆਮ ਲੋਕਾਂ ਦੀ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵੀ ਅਮ ਲੋਕਾਂ  ਇਨਸਾਫ਼ ਦੇ ਰਹੀ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਅਤੇ ਕਿਰਨਜੀਤ ਕੌਰ ਸਿੱਧਵਾਂ ਬੇ ਕਿਹਾ ਕਿ ਨਵੀਂ ਸਰਕਾਰ ਦੇ ਰਾਜ ਵਿੱਚ ਅਮੀਰ ਲੋਕਾਂ ਦੀ ਹੀ ਸੁਣਵਾਈ ਤਾਂ ਹੋ ਰਹੀ ਹੈ ਪਰ ਗਰੀਬ ਲੋਕ 4 ਮਹੀਨਿਆਂ ਤੋਂ ਇਨਸਾਫ਼ ਲਈ ਧਰਨਾ ਲਗਾਈ ਬੈਠੇ ਹਨ। ਜਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਨੇ  ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਖਤ ਲਿਖ ਕੇ ਵੀ ਭੇਜਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਹੋਇਆ। ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਪ੍ਰਧਾਨ ਬਲਵਿੰਦਰ ਸਿੰਘ ਪੋਨਾ ਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਇਨਸਾਫ਼ ਪਸੰਦ ਆਗੂਆਂ ਦੀ ਇਕ ਸਾਂਝੀ ਮੀਟਿੰਗ ਬੁਲਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਪੁਲਿਸ ਦੇ ਜ਼ੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ।
ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਰਾਮਤੀਰਥ ਲੀਲਾ ਤੇ ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਬਲਦੇਵ ਸਿੰਘ, ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ, ਗੁਰਮੀਤ ਸਿੰਘ ਅਗਵਾੜ ਡਾਲਾ, ਕੁਲਦੀਪ ਸਿੰਘ ਚੌਹਾਨ, ਬਾਬਾ ਗੁਰਚਰਨ ਸਿੰਘ ਬਾਬੇਕਾ ਹਾਜ਼ਰ ਸਨ।

ਕੈਮੀਕਲ ਇੰਜੀਨੀਅਰ ਬਣਨ ਦੀ ਚਾਹਵਾਨ ਹੈ ਅਨਮੋਲ ਜਵੰਦਾ, 10ਵੀਂ ਦੇ ਨਤੀਜਿਆਂ 'ਚੋਂ 94 ਫ਼ੀਸਦੀ ਅੰਕ ਕੀਤੇ ਹਾਸਲ

 

ਸਮਾਣਾ, 25 ਜੁਲਾਈ (ਪੱਤਰ ਪ੍ਰੇਰਕ ) – ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਡੀ.ਏ.ਵੀ ਸਕੂਲ ਸਮਾਣਾ ਦੀ ਹੋਣਹਾਰ ਵਿਦਿਆਰਥਣ ਅਨਮੋਲ ਜਵੰਦਾ  ਪੁੱਤਰੀ ਹਰਜਿੰਦਰ ਸਿੰਘ ਜਵੰਦਾ  ਨੇ 94 ਫ਼ੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।ਜਿਸ ਦੇ ਚਲਦਿਆਂ ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ, ਸ਼ਹਿਰ ਦੀ ਮਾਣਮੱਤੀ ਸ਼ਖਸੀਅਤ ਡਾ. ਮਦਨ ਮਿੱਤਲ, ਉੱਘੇ ਸਮਾਜ ਸੇਵੀ ਬਾਲ ਕ੍ਰਿਸ਼ਨ ਗੁਪਤਾ  ਅਤੇ ਸਕੁੂਲ ਅਧਿਆਪਕਾਂ ਨੇ ਅਨਮੋਲ ਜਵੰਦਾ ਅਤੇ ਉਸ ਦੇ ਪਿਤਾ  ਹਰਜਿੰਦਰ ਸਿੰਘ ਜਵੰਦਾ   ਨੂੰ ਵਧਾਈ ਦਿੱਤੀ।ਅਨਮੋਲ ਜਵੰਦਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ, ਸਕੂਲ ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ  ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਜੀਵਨ ਵਿਚ ਕੁੱਝ ਵਿਲੱਖਣ ਕਰਨਾ ਲੋਚਦੀ ਹਾਂ ਅਤੇ  ਮੈਂ ਕੈਮੀਕਲ ਇੰਜੀਨੀਅਰ ਬਣਨਾ  ਚਾਹੁੰਦੀ ਹਾਂ ਅਤੇ ਆਪਣੇ ਇਸ   ਸੁਪਨੇ ਨੂੰ  ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਾਂਗੀ।ਇਸ ਮੌਕੇ ਡਾ. ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਡੀ ਏ ਵੀ ਸਕੂਲ  ਵਿਖੇ ਆਏ  ਚੰਗੇ ਨਤੀਜੇ ਸਕੂਲ ਸਟਾਫ਼ ਦੀ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਅਤੇ ਵਿਦਿਆਰਥੀਆਂ  ਦੀ ਲਗਨ ਦਾ ਨਤੀਜਾ ਹਨ । ਉਹ ਅਤੇ ਉਨ੍ਹਾਂ ਦਾ ਸਟਾਫ਼ ਬੱਚਿਆਂ ਦੇ ਅੱਗੇ ਵਧਣ ਵਿਚ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਉਨ੍ਹਾਂ ਦੇ ਬੱਚੇ ਅੱਜ ਹਰ ਖੇਤਰ ਵਿਚ ਮੱਲਾਂ ਮਾਰ ਰਹੇ ਹਨ ।ਅਨਮੋਲ ਦੇ ਪਿਤਾ ਹਰਜਿੰਦਰ ਸਿੰਘ ਜਵੰਦਾ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੀ ਧੀ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਈਏ ਤਾਂ ਜੋ ਉਹ ਆਪਣੇ ਮਨ ਵਿਚ ਸੰਜੋਏ ਸੁਪਨੇ ਨੂੰ ਪੂਰਾ ਕਰ ਸਕੇ । ਉਨ੍ਹਾਂ ਨੇ ਆਪਣੀ ਧੀ ਦਾ ਮੂੰਹ ਮਿੱਠਾ ਕਰਵਾਇਆ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।

ਬੀ. ਬੀ. ਐਸ. ਬੀ ਕਾਨਵੈਂਟ ਸਕੂਲ ਸਕੂਲ ਦਾ ਨਤੀਜਾ 100 ਫੀਸਦੀ ਰਿਹਾ-

ਜਗਰਾਉ,ਹਠੂਰ,25,ਜੁਲਾਈ-(ਕੌਸ਼ਲ ਮੱਲ੍ਹਾ)- ਬੀ.ਬੀ.ਐਸ.ਬੀ ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁਕੀ ਹੈ ਅਤੇ ਇਸ ਸੰਸਥਾ ਦੇ ਵਿਿਦਆਰਥੀਆਂ ਨੇ ਕੱਲ ਐਲਾਨੇ ਬਾਰਵੀ ਜਮਾਤ ਦੇ ਨਤੀਜਿਆ ਵਿੱਚੋ ਚੰਗੇ ਅੰਕ ਪ੍ਰਾਪਤ ਕਰਦਿਆ ਆਪਣੀ ਚੜ੍ਹਤ ਨੂੰ ਕਾਈਮ ਰੱਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰ੍ਰਸੀਪਲ ਅਨੀਤਾ ਕੁਮਾਰੀ ਨੇ ਦੱਸਿਆ ਕਿ ਸਕੂਲ ਦੀ ਵਿਿਦਆਰਥਣ ਆਸਥਾ ਨੇ ਵਿੱਲਖਣ ਪ੍ਰਾਪਤੀ ਕਰਦੇ ਹੋਏ ਮੈਡੀਕਲ - ਨਾਨ ਮੈਡੀਕਲ ਵਿਸ਼ੇ ਵਿੱਚੋ 97 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਨਵਾ ਸਕੂਲ ਦਾ ਨਾਂ ਚਮਕਾਇਆ ਹੈ ਅਤੇ ਕਾਮਰਸ ਗਰੁੱਪ ਵਿੱਚੋਂ ਵੀ ਸਿਮਰਪ੍ਰੀਤ ਕੌਰ ਨੇ 95 ਫੀਸਦੀ ਅੰਕ ਪ੍ਰਾਪਤ ਕਰਕੇ ਨਵਾਂ ਕੀਰਤੀਮਾਨ ਸਥਾਪੀਤ ਕੀਤਾ ਹੈ।ਮੈਡੀਕਲ/ਨਾਨ ਮੈਡੀਕਲ ਵਿਸ਼ੇ ਵਿੱਚੌ ਹੀ ਗੁਰਲੀਨ ਕੌਰ ਨੇ 92% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਹਿਕਪ੍ਰੀਤ ਕੋਰ ਨੇ 91%ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਹਰਲੀਨ ਕੋਰ ਨੇ 90% ਅੰਕ ਪ੍ਰਾਪਤ ਕਰਦਿਆ ਹੋਇਆ ਚੌਥਾ ਸਥਾਨ ਪ੍ਰਾਪਤ ਕੀਤਾ ਹੈ,ਕਾਮਰਸ ਵਿਸ਼ੇ ਵਿੱਚੋ ਵੀ ਪਰਨੀਤ ਕੋਰ ਨੇ 92% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਮਹਿਕਦੀਪ ਕੋਰ ਨੇ 91% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਤੇ ਅਰਸ਼ਪ੍ਰੀਤ ਕੋਰ ਨੇ 90% ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਅਨੀਤਾ ਕੁਮਾਰੀ ਨੇ ਬੜੇ ਮਾਣ ਨਾਲ ਦੱਸਦਿਆ ਕਿਹਾ ਕਿ ਸਾਰੇ ਹੀ ਵਿਿਦਆਰਥੀਆ ਨੇ ਬਹੁਤ ਹੀ ਚੰਗੇ ਅੰਕ ਪ੍ਰਾਪਤ ਕੀਤੇ ਹਨ ਜੋ ਕਿ ਇੱਕ ਸੰਸਥਾ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਉਹਨਾ ਦੱਸਿਆ ਕਿ 18 ਵਿਿਦਆਰਥੀਆਂ ਨੇ 80% ਤੋ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਉਹਨਾ ਸਭ ਵਿਿਦਆਰਥੀਆ ਅਤੇ ਉਹਨਾ ਦੇ ਮਾਪਿਆ ਨੂੰ ਵਧਾਈਆ ਦਿੱਤੀਆਂ ਅਤੇ ਵਿਿਦਆਰਥੀਆ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਹੀ ਮਿਹਨਤ ਕਰਕੇ ਚੰਗੀਆ ਪ੍ਰਾਪਤੀਆ ਕਰਨ ਲਈ ਪ੍ਰੇਰਿਤ ਵੀ ਕੀਤਾ। ਉਹਨਾ ਸਭ ਅਧਿਆਪਕਾ ਨੂੰ ਵੀ ਇਸ ਪ੍ਰਾਪਤੀ ਤੇ ਵਧਾਈ  ਦਿੱਤੀ ਇਸ ਮੋਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਵਿਿਦਆਰਥੀਆ ਦੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਦੇੇ ਪਿੰ੍ਰਸੀਪਲ ਅਨੀਤਾ ਕੁਮਾਰੀ ਨੂੰ ਦਿੰਦਿਆ ਕਿਹਾ ਕੀ ਇਹ ਉਹਨਾ ਦੀ ਅਣਥੱਕ ਮਿਹਨਤ ਅਤੇ ਸਮੇਂ-ਸਮੇਂ ਤੇ ਵਿਿਦਆਰਧੀਆਂ ਅਧਿਆਪਕਾਂ ਨੂੰ ਦਿਤੇ ਦਿਸ਼ਾ ਨਿਰਦੇਸ਼ ਦਾ ਹੀ ਨਤੀਜਾ ਹੈ। ਉਹਨਾਂ ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਮੁਬਾਰਕਬਾਤ ਦਿੰਦਿਆ ਉਹਨਾ ਨੂੰ ਭਵਿੱਖ ਵਿਚ ਇਸੇ ਤਰ੍ਹਾ ਹੀ ਮਿਹਨਤ ਕਰਨ ਅਤੇ ਆਪਣੀਆ ਮੰਜਿਲਾ ਪ੍ਰਾਪਤ ਕਰਦੇ ਰਹਿਣ ਦੀ ਕਾਮਨਾ ਕੀਤੀ।ਇਸ ਮੋਕੇ ਸਮੂਹ ਮੈਨਜਮੈਂਟ ਮੈਂਬਰਜ ਜਿਸ ਵਿੱਚ ਚੇਅਰਮੈਨ ਸਤੀਸ ਕਾਲੜਾ ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ,ਡਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ।

ਫੋਟੋ ਕੈਪਸਨ:-ਪੁਜੀਸਨਾ ਪ੍ਰਾਪਤ ਕਰਨ ਵਾਲੇ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕੀ ਕਮੇਟੀ।

ਛਾਂਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,25,ਜੁਲਾਈ-(ਕੌਸ਼ਲ ਮੱਲ੍ਹਾ)- ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਅਗਵਾਈ ਹੇਠ ਵਣ-ਮਹਾ ਉਤਸਵ ਮਨਾਇਆ ਗਿਆ।ਇਸ ਮੌਕੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਹਠੂਰ ਦੇ ਵੇਹੜੇ ਵਿਚ ਜਾਮਣ,ਅਮਰੂਦ,ਬੋਹੜ,ਨਿੰਮ,ਪਿੱਪਲ ਆਦਿ ਦੇ  ਬੂਟੇ ਲਾਏ ਗਏ।ਉਨ੍ਹਾ ਕਿਹਾ ਕਿ ਸਾਨੂੰ ਵੱਧ ਤੋ ਵੱਧ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਵਾਤਾਵਰਨ ਸੁੱਧ ਅਤੇ ਸਾਫ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਥਾਣਾ ਹਠੂਰ ਦੇ ਚੋਗਿਰਦੇ ਵਿਚ ਹੋਰ ਵੀ ਬੂਟੇ ਲਾਏ ਜਾਣਗੇ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਦੀਪ ਕੁਮਾਰ ਮਾਛੀਕੇ,ਜਸਵਿੰਦਰ ਸਿੰਘ ਅਖਾੜਾ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਇੰਚਾਰਜ ਹਰਦੀਪ ਸਿੰਘ ਥਾਣਾ ਹਠੂਰ ਦੇ ਵੇਹੜੇ ਵਿਚ ਛਾਂਦਾਰ ਅਤੇ ਫਲਦਾਰ ਬੂਟੇ ਲਾਉਦੇ ਹੋਏ।

 

ਜਨ ਸ਼ਕਤੀ ਨਿਊਜ਼ ਪੰਜਾਬ ਦੇ ਨੌਜਵਾਨ ਪੱਤਰਕਾਰਾਂ ਦੀ ਟੀਮ ਆਡੀਟਰ ਅਮਨਜੀਤ ਸਿੰਘ ਖਹਿਰਾ ਦੀ ਸਰਪ੍ਰਸਤੀ ਹੇਠ ਡੀ ਐਸ ਪੀ (ਸਬ-ਡਵੀਜਨ ) ਜਗਰਾਉਂ ਨੂੰ ਮਿਲੇ 

ਇਕ ਨੇਕ ਤੇ ਇਮਾਨਦਾਰ ਸ਼ਖਸ਼ਿਅਤ ਦੇ ਮਾਲਕ ਹਨ ਡੀ ਐਸ ਪੀ ਸਤਵਿੰਦਰ ਸਿੰਘ ਵਿਰਕ
ਜਗਰਾਉਂ (ਬਿਊਰੋ) ਜਗਰਾਉਂ ਦੇ ਨਵ ਨਿਯੁਕਤ ਡੀ ਐੱਸ ਪੀ ਸਤਵਿੰਦਰ ਸਿੰਘ ਵਿਰਕ ਨੇ ਜਗਰਾਉਂ ਵਿਖੇ ਆਪਣਾ ਕਾਰਜ ਭਾਗ ਸੰਭਾਲਿਆ । ਜਿਸ ਤਹਿਤ ਅੱਜ ਜਗਰਾਉਂ ਅੰਦਰ ਕੰਮ ਕਰ ਰਹੇ ਅਦਾਰਾ ਜਨਸ਼ਕਤੀ ਨਿਊਜ਼ ਦੇ ਨੌਜਵਾਨ ਪੱਤਰਕਾਰ ਜਿਨ੍ਹਾਂ ਦੀ ਅਗਵਾਈ ਮੈਨੇਜਰ ਮਨਜਿੰਦਰ ਸਿੰਘ ਗਿੱਲ ਕਰ ਰਹੇ ਸਨ ਉਨ੍ਹਾਂ ਨਾਲ ਪੱਤਰਕਾਰ ਗੁਰਕੀਰਤ ਜਗਰਾਉਂ , ਪੱਪੂ ਜਗਰਾਉਂ  , ਮੋਹਿਤ ਗੋਇਲ ਜਗਰਾਉਂ  ਅਤੇ  ਹਰਮਨ ਜਗਰਾਉਂ ਨੇ ਡੀ ਐੱਸ ਪੀ ਸ ਸਤਵਿੰਦਰ ਸਿੰਘ ਵਿਰਕ ਨੂੰ ਜੀ ਆਇਆਂ ਆਖਿਆ । ਇਸ ਸਮੇਂ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ  ਨੌਜਵਾਨ ਪੱਤਰਕਾਰਾਂ ਨੂੰ  ਸਚਾਈ ਉੱਪਰ ਪਹਿਰਾ ਦੇਣ ਅਤੇ ਸਮਾਜ ਅੰਦਰ ਪਨਪ ਰਹੇ ਚਿੱਟੇ ਦੇ ਨਸ਼ੇ ਵਰਗੇ ਦੈਂਤ ਨੂੰ ਖ਼ਤਮ ਕਰਨ ਲਈ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ । 

 

 

 

  

 

 

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 154ਵਾਂ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ    

ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਕਿਉਂ ਭੁੱਲ ਗਏ - ਦੇਵ ਸਰਾਭਾ  
ਮੁੱਲਾਂਪੁਰ ਦਾਖਾ, 24 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 154ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ  ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਕਨੇਚ ਜ਼ਿਲ੍ਹਾ (ਲੁਧਿ:) ਤੋਂ ਸ਼ੇਰ ਸਿੰਘ ਕਨੇਚ,ਤਰਲੋਚਨ ਸਿੰਘ ਕਨੇਚ, ਅਜਾਇਬ ਸਿੰਘ ਕਨੇਚ,ਗੁਰਮੇਲ ਸਿੰਘ ਕਨੇਚ,ਸੋਹਣ ਸਿੰਘ ਕਨੇਚ, ਕਮਿੱਕਰ ਸਿੰਘ ਕਨੇਚ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸਾਡੇ ਗੁਰੂਆਂ ਨੇ ਸਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਵਰ ਦਿੱਤਾ,ਪਰ ਅਸੀਂ ਭੁੱਲ ਗਏ। ਇਸੇ ਕਰਕੇ ਸਿੱਖ ਕੌਮ ਹਮੇਸ਼ਾਂ ਲੱਖ ਮੁਸੀਬਤਾਂ ਪੈਣ ਤੇ ਵੀ ਹਿੱਕ ਤਾਣ ਕੇ ਜ਼ੁਲਮ ਨਾਲ ਮੁਕਾਬਲਾ ਕਰਦੀ ਹੈ । ਬਾਕੀ ਸਦੀਆਂ ਤੋਂ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਸਿੱਖ ਕੌਮ ਨਾਲ ਮੱਥਾ ਲਾਇਆ ਆਖ਼ਰ ਪਿੱਠ ਦਿਖਾ ਕੇ ਭੱਜੇ ਹਨ । ਜਦ ਕਿ ਸਾਡੀ ਕੌਮ ਦੇ ਯੋਧਿਆਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਪਰ ਸਿਦਕੋਂ ਨਹੀ ਡੋਲੇ ਤੇ ਸ਼ਹੀਦ ਬਾਬਾ ਦੀਪ ਸਿੰਘ ਸੀਸ ਤਲੀ ਤੇ ਧਰ ਕੇ ਮੁਗਲਾਂ ਦੇ ਨਾਲ ਖੰਡਾ ਖੜਕਾਉਂਦੇ ਰਹੇ ਅਤੇ ਸੱਤ ਸਾਲ ਤੇ ਨੌਂ ਸਾਲ ਦੇ ਬਾਬੇ ,ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੀਂਹਾਂ ਵਿੱਚ ਖੜ੍ਹ ਕੇ ਜੈਕਾਰੇ ਲਾਉਂਦੇ ਰਹੇ ਸੂਬੇ ਸਰਹਿੰਦ ਦੀ ਈਨ ਨਹੀਂ ਮੰਨੀ। ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਿੰਘ ਸ਼ੇਰਾਂ ਦੇ ਬੱਚੇ ਭੇਡਾਂ ਦੇ ਵਾੜੇ ਵਿੱਚ ਬੜੇ ਫਿਰਦੇ ਹਨ । ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੇ   ਤੇ ਲੀਡਰਾਂ ਦੀਆਂ ਚਮਚਾਗਿਰੀ ਕਰਦੇ ਫਿਰਦੇ ਹਨ। ਕਦੇ ਸਿੱਖਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਨੌਜਵਾਨ ਵੀਰ ਜ਼ਰੂਰ ਸੋਚਿਓ ਕਿ ਆਖ਼ਰ ਕੀ ਮੁੱਲ ਤਾਰਿਆ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਿਆ ਤੇ ਅਸੀਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਇਕੱਠੇ ਵੀ ਨਹੀਂ ਹੋ ਸਕਦੇ ਅਤੇ ਨਾ ਹੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੌਮ ਦੇ ਕੋਹੇਨੂਰ ਹੀਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਇਕ ਮੰਚ ਤੇ ਇੱਕ ਕੇਸਰੀ ਝੰਡੇ ਥੱਲੇ ਇਕੱਠੇ  ਹੋਣ ਨੂੰ ਵੀ ਤਿਆਰ ਨਹੀਂ। ਜਦ ਕਿ ਪੰਜਾਬ ਦੀ ਧਰਤੀ ਤੇ ਲੀਡਰ ਸਾਡੀ ਨੌਜਵਾਨੀ ਨੂੰ ਨਸ਼ਿਆਂ ਦੇ ਰਾਹ ਤੋਰ ਕੇ ਗੰਦੀ ਖੇਡ ਖੇਡ ਰਹੇ ਹਨ । ਪਰ ਸਾਡੇ ਪਿੰਡਾਂ 'ਚ ਬਜ਼ੁਰਗਾਂ ਨੂੰ ਤਾਸ਼ ਖੇਡਣ ਤੋਂ ਹੀ ਵਿਹਲ ਨਹੀਂ।ਉਨ੍ਹਾਂ ਅੱਗੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹਰ ਰੋਜ਼ ਭੁੱਖ ਹਡ਼ਤਾਲ ਤੇ ਬੈਠੇ ਹਾਂ।ਅਸੀਂ ਸ਼ੁਕਰਗਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਨਿਮਾਣਿਆਂ ਨੂੰ ਇਹ ਮਾਣ ਬਖਸ਼ਿਆ ਕੀ ਅਸੀਂ ਕੌਮ ਦੇ ਜੁਝਾਰੂਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਲੜ ਰਹੇ ਹਾਂ। ਸਾਨੂੰ ਪ੍ਰਮਾਤਮਾ ਤੇ ਅਟੱਲ ਵਿਸ਼ਵਾਸ ਹੈ ਕਿ ਅਸੀਂ ਇਹ ਮੋਰਚਾ ਜਲਦ ਫਤਿਹ ਕਰਾਂਗੇ । ਇਸ ਸਮੇਂ ਸ਼ੇਰ ਸਿੰਘ ਕਨੇਚ ਤੇ ਗੁਰਮੇਲ ਸਿੰਘ ਕਨੇਚ ਨੇ ਆਖਿਆ ਕਿ ਸਰਾਭਾ ਪੰਥਕ ਮੋਰਚਾ ਭੁੱਖ ਹਡ਼ਤਾਲ ਜੋ ਸੰਗਤਾਂ ਜ਼ਰੂਰ ਹਾਜ਼ਰੀ ਲਵਾਉਣ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਜਿੱਤ ਪ੍ਰਾਪਤ ਕਰ ਸਕੀਏ।ਅਸੀਂ ਪੰਜਾਬ ਦੇ ਜੁਝਾਰੂਆਂ ਨੂੰ ਅਪੀਲ ਕਰਦੇ ਹਾਂ ਕਿ ਮੋਰਚੇ ਚ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਇਕ ਦਿਨ ਦੀ ਹਾਜ਼ਰੀ ਭਰੋ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ ।   ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਅਮਰੀਕ ਸਿੰਘ ਸਰਾਭਾ ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਅਜਮੇਰ ਸਿੰਘ ਭੋਰਲਾ ਸਰਾਭਾ, ਤੇਜ਼ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼, ਸੁਖਦੇਵ ਸਿੰਘ ਸਰਾਭਾ,ਅਮਰਜੀਤ ਸਿੰਘ ਸਰਾਭਾ   ਆਦਿ ਹਾਜ਼ਰੀ ਭਰੀ।

ਸਾਉਣ ਮਹੀਨਾ ✍️  ਸੁਖਦੇਵ ਸਲੇਮਪੁਰੀ

- ਸਾਉਣ ਦਾ ਮਹੀਨਾ ਮਾਹੀਆ,
ਸਾਉਣ ਦਾ ਮਹੀਨਾ ਵੇ!
ਮੁੰਦਰੀ 'ਚ ਹੁੰਦਾ ਜਿਵੇਂ,
ਜੜਿਆ ਨਗੀਨਾ ਵੇ!
ਮੋਰ ਪੈਲਾਂ ਪਾਉਂਦਾ ਮਾਹੀਆ,
ਕਿੰਨਾ ਸੋਹਣਾ ਫੱਬਦਾ!
ਤੇਰੇ ਤੋਂ ਵਗੈਰ ਸਾਉਣ
ਸੁੰਞਾ ਸੁੰਞਾ ਲੱਗਦਾ!
ਠੰਢੀ ਠੰਢੀ 'ਵਾ ਵਗੇ
 ਛੁੱਟਿਆ ਪਸੀਨਾ ਵੇ!
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
ਕਣੀਆਂ ਦੀ ਪੈਂਦੀ ਮਾਹੀਆ,
ਨਿੱਕੀ ਨਿੱਕੀ ਭੂਰ ਵੇ!
ਅੱਖੀਆਂ ਦੇ ਨੇੜੇ ਰਹਿੰਨੈ
ਕਦਮਾਂ ਤੋਂ ਦੂਰ ਵੇ!
ਤੈਨੂੰ ਤੱਕਿਆਂ ਵਗੈਰ,
 ਔਖਾ ਹੋਇਆ ਜੀਨਾ (ਜੀਣਾ) ਵੇ।
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
ਝੂਮਦੀਆਂ ਮੱਕੀਆਂ,
ਕਪਾਹੀੰ ਪੈ ਗਏ ਫੁੱਲ ਵੇ!
ਗੋਰਾ ਗੋਰਾ ਰੰਗ ਮਾਹੀਆ
ਪੈਂਦਾ ਡੁੱਲ ਡੁੱਲ ਵੇ!
ਤੱਪਦੀ ਤੰਦੂਰ ਵਾਂਗੂੰ
 ਪਤਲੋ ਹੁਸੀਨਾ ਵੇ!
ਸਾਉਣ ਦਾ ਮਹੀਨਾ ਮਾਹੀਆ,
ਸਾਉਣ ਦਾ ਮਹੀਨਾ ਵੇ!
ਬੱਦਲਾਂ ਦੇ ਵਿੱਚ
ਤੇਰੀ ਦਿਸੇ ਤਸਵੀਰ ਵੇ!
ਕੰਧ ਉਤੇ ਮਾਰਾਂ ਮੈਂ
 ਲਕੀਰ 'ਤੇ ਲਕੀਰ ਵੇ!
ਛੁੱਟੀ ਲੈ ਕੇ ਆ ਜਾ ਮਾਹੀਏ,
ਮੌਸਮ ਰੰਗੀਨਾ ਵੇ।
ਸਾਉਣ ਦਾ ਮਹੀਨਾ ਮਾਹੀਆ
ਸਾਉਣ ਦਾ ਮਹੀਨਾ ਵੇ!
-ਸੁਖਦੇਵ ਸਲੇਮਪੁਰੀ
09780620233
24 ਜੁਲਾਈ, 2022.

ਪਿੰਡ ਪੱਖੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋ ਨਸ਼ਿਆ ਦੇ ਖਿਲਾਫ ਕੀਤੀ ਗਈ ਮੀਟਿੰਗ

ਸੁਧਾਰ (ਜਗਰੂਪ ਸਿੰਘ ਸੁਧਾਰ)ਪਿੰਡ ਪੱਖੋਵਾਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋ ਨਸ਼ਿਆ ਦੇ ਮਾੜੇ ਆਦਤਾ ਨੂੰ ਛੱਡ ਕੇ ਵਧੀਆ ਜੀਵਨ ਜਿਊਣਾ ਚਾਹੀਦਾ ਹੈ ਅਤੇ  ਲੋਕਾ ਨੂੰ ਆਪਣੇ ਬੱਚਿਆ ਤੇ ਖਾਸ ਧਿਆਨ ਦੇਣਾ ਚਾਹੀਦਾ ਉਹਨਾ ਨੂੰ ਖੇਡਾ ਵੱਲ ਲੈਕੇ ਜਾਉ ਤਾ ਜੋ ਆਪਣੇ ਦੇਸ ਦਾ ਨਾਮ ਰੋਸ਼ਨ ਕਰਨ DSP ਹਰਵਿੰਦਰ ਸਿੰਘ ਚੀਮਾ ਵੱਲੋ ਪੰਚਾਇਤਾ ਤੋ ਸਹਿਯੋਗ ਦੀ ਮੰਗ ਕਰਦਿਆ ਕਿਹਾ ਗਿਆ ਕੀ ਪਿੰਡਾ ਵਿੱਚ 10 ਮੈਂਬਰ ਦੀਆ ਕਮੇਟੀਆ ਬਣਾਇਆ ਜਾਣ ਜੋ ਪਿੰਡਾ ਵਿੱਚ ਜੋ ਕੋ ਕੋਈ ਨਸਾ ਵੇਚਦਾ ਹੈ ਉਸ ਦੀ ਜਾਣਕਾਰੀ ਪੁਲਿਸ ਨੂੰ ਦੇਣ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਇਸ ਮੋਕੇ SHO ਕਰਮਜੀਤ ਸਿੰਘ,ਡਾਕਟਰ ਅਜੀਤ ਸਿੰਘ ਗਰੇਵਾਲ ਸਰਾਭਾ ,ਚਰਨਜੀਤ ਸਿੰਘ ਸਰਤਾਜ ਪੈਲਸ ਵਾਲੇ ਸਰਪੰਚ ਹਰਪਾਲ ਕੌਰ  ,ਮੈਂਬਰ ਬਲਵਿੰਦਰ ਸਿੰਘ ਮੈਂਬਰ ਕੇਵਲ ਸਿੰਘ ਅਜਮੇਰ ਸਿੰਘ ਸੈਕਟਰੀ ਅਵਤਾਰ ਸਿੰਘ ਸਮੂਹ ਨਗਰ ਨਿਵਾਸੀ ਹਾਜਰ ਸਨ

ਜਥੇਬੰਦੀ ਵਿਰੁੱਧੀ ਕਾਰਵਾਈਆਂ ਕਰਨ ਵਾਲੇ ਨੂੰ  ਅਤੇ ਨਸ਼ੇ ਦੇ ਸੁਦਾਗਰਾਂ ਨੂੰ ਜਥੇਬੰਦੀ ਵਿੱਚ ਕੋਈ ਥਾਂ ਨਹੀਂ ...ਡਾ ਬਾਲੀ  

ਮਹਿਲ ਕਲਾਂ 24 ਜੁਲਾਈ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਨੂੰ ਅਤੇ ਨਸ਼ੇ ਦੇ ਵਪਾਰ ਨਾਲ ਜੁੜੇ ਕਿਸੇ ਵੀ ਸ਼ਖ਼ਸ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ।
ਕਿਉਂਕਿ ਜਥੇਬੰਦੀ ਆਪਣੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ  1996 ਤੋਂ ਲੈ ਕੇ ਹੁਣ ਤਕ ਮੋਹਰੀ ਰੋਲ ਅਦਾ ਕਰਦੀ ਆ ਰਹੀ ਹੈ । ਉਨ੍ਹਾਂ ਹੋਰ ਕਿਹਾ ਕਿ ਸਮੇਂ ਸਮੇੰ ਦੀਆਂ ਸਰਕਾਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਦੀ ਵਾਹ ਲਾਈ ,ਪਰ ਜਥੇਬੰਦੀ ਆਪਣੇ  ਸੰਘਰਸ਼ ਰਾਹੀਂ ਆਪਣੇ ਕਿੱਤੇ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਰਹੇਗੀ । ਉਨ੍ਹਾਂ ਹੋਰ ਕਿਹਾ ਕਿ ਜਥੇਬੰਦੀ  ਸਰਕਾਰਾਂ ਦੇ ਸ਼ਾਹੀ ਫਰਮਾਨਾਂ ਵਿਰੁੱਧ ਮੱਥਾ ਲਾਉਂਦੀ ਆ ਰਹੀ ਹੈ, ਅਤੇ ਲਾਉਂਦੀ ਰਹੇਗੀ।
ਜ਼ਿਲ੍ਹਾ ਚੇਅਰਮੈਨ ਡਾ ਸੁਰਿੰਦਰਪਾਲ ਸਿੰਘ ਜੈਨਪੁਰੀ , ਜ਼ਿਲ੍ਹਾ ਜਨਰਲ ਸਕੱਤਰ ਡਾ ਪ੍ਰੇਮ ਸਲੋਹ, ਜ਼ਿਲਾ ਖਜ਼ਾਨਚੀ ਡਾ  ਕਸਮੀਰ ਸਿੰਘ ਬੜੌਦੀ ਨੇ ਕਿਹਾ ਕਿ ਜਥੇਬੰਦੀ ਨੂੰ ਢਾਹ ਲਾਉਣ ਵਾਲੇ ਕਿਸੇ ਵੀ ਡਾਕਟਰ ਨੂੰ ਕਿਸੇ ਵੀ ਕੀਮਤ ਤੇ  ਢਿੱਲ ਨਹੀਂ ਦਿੱਤੀ ਜਾਵੇਗੀ।ਚਾਹੇ ਉਹ ਕਿਸੇ ਵੀ ਅਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ ।
ਜ਼ਿਲ੍ਹਾ ਜਰਨਲ ਸਕੱਤਰ ਡਾ ਪ੍ਰੇਮ ਕੁਮਾਰ ਸਲੋਹ ਨੇ ਜਥੇਬੰਦੀ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਮੈਂਬਰਾਂ ਨੂੰ ਜੰਗੀ ਪੱਧਰ ਤੇ ਆਪਣੇ ਕਿੱਤੇ ਨੂੰ ਬਚਾਉਣ ਲਈ  ਤਿਆਰ ਬਰ ਤਿਆਰ ਰਹਿਣ ਲਈ ਸੱਦਾ ਦਿੱਤਾ।
ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਨੇ ਪੰਜਾਬ ਸਰਕਾਰ ਨਾਲ ਹੁਣ ਤੱਕ ਦੀ ਹੋਈ ਗੱਲਬਾਤ ਦਾ ਵਿਸਥਾਰਪੂਰਵਕ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪੱਧਰ ਤੋਂ ਲੈ ਕੇ ਸੂਬਾਈ ਪੱਧਰ ਤਕ ਸਾਨੂੰ ਕਰੜੀ ਮਿਹਨਤ ਕਰਨ ਦੀ ਸਖ਼ਤ ਜ਼ਰੂਰਤ ਹੈ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲਾ ਆਰਗੇਨਾਈਜ਼ਰ ਸਕੱਤਰ ਡਾ ਰਾਜਿੰਦਰ ਲੱਕੀ, ਡਾ ਅੰਮ੍ਰਿਤਪਾਲ, ਡਾ ਅਨੂਪਿੰਦਰ ਸਿੰਘ, ਡਾ ਲੇਖ ਰਾਜ ,ਡਾ ਗੁਰਮੇਲ ਮਾਜਰੀ ,ਡਾ ਤੇਜਿੰਦਰ ਸਹਿਗਲ, ਡਾ ਸਤਨਾਮ ਜੌਹਲ, ਡਾ ਸੌਂਪੀ, ਡਾਕਟਰ ਹੁਸਨ ਲਾਲ, ਡਾ ਗੁਰਨਾਮ ਸਿੰਘ, ਡਾ ਮੰਗਤ ਰਾਏ, ਡਾ ਰਾਮਜੀ ਬੱਧਣ ,ਡਾ ਸਤਨਾਮ ,, ਡਾ ਪਰਮਜੀਤ ਸਿੰਘ ਬੱਧਣ, ਡਾ ਮਨਜਿੰਦਰ ,ਡਾ ਬਲਵਿੰਦਰ ਬੈਂਸ, ਡਾ ਜਸਵੀਰ ਗੜ੍ਹੀ ,ਡਾ ਸੁਰਿੰਦਰ ਮਹਾਲੋਂ ,ਡਾ ਗੁਰਚਰਨ ਸਿੰਘ , ਡਾ ਗੁਰਜੀਤ ਭਰਥਲਾ ਆਦਿ ਮੌਜੂਦ ਸਨ ।

124ਵੇਂ ਦਨਿ ਥਾਣੇ ਮੂਹਰੇ ਮੁੜ ਡਟੇ ਧਰਨਾਕਾਰੀ, ਪੀੜ੍ਹਤਾਂ ਲਈ  ਮੁਆਵਜ਼ਾ ਅਤੇ ਦੋਸ਼ੀਆਂ ਦੀ ਗ੍ਰਫਿਤਾਰੀ ਦੀ ਮੰਗ ਦੁਹਰਾਈ !

ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਵਲੋਂ ਰਸੂਲਪੁਰ ਪੰਿਡ ਦੀ ਅਨੁਸੂਚਤਿ ਜਾਤੀ ਨਾਲ ਸਬੰਧਤ ਮਾਵਾਂ-ਧੀਆਂ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਧੀ ਕੁਲਵੰਤ ਕੌਰ ਨੂੰ ਬਜਿ਼ਲੀ ਦਾ ਕਰੰਟ ਲਗਾ ਕੇ ਨਕਾਰਾ ਕਰਕੇ ਮਾਰਨ ਸਬੰਧੀ ਥਾਣਾ ਸਟਿੀ ਚ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਫਿਤਾਰੀ ਅਤੇ ਪੀੜ੍ਹਤ ਪਰਵਿਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਦੱਸਣਯੋਗ ਹੋਵੇਗਾ ਕ ਿਕੱਲ੍ਹ ਜਨਤਕ ਜੱਥੇਬੰਦੀਆਂ ਵਲੋਂ ਹਲਕਾ ਵਧਿਾਇਕ ਦੇ ਘਰੇ ਦਾ ਘਰਿਾਓ ਵੀ ਕੀਤਾ ਗਆਿ ਸੀ। ਪ੍ਰੈਸ ਨੂੰ ਜਾਰੀ ਬਆਿਨ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲ਼ਿਾ ਪ੍ਰਧਾਨ ਤਰਲੋਚਨ ਤਰਲੋਚਨ ਸੰਿਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਪ੍ਰਧਾਨ ਗੁਰਦਿਆਲ ਸੰਿਘ ਤਲਵੰਡੀ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸੰਿਘ ਢੱਿਲੋਂ ਨੇ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਖਿੇਧੀ ਕਰਦਆਿਂ ਕਹਿਾ ਪੀੜ੍ਹਤ ਪਰਵਿਾਰ ਨੂੰ ਜਾਣਬੁੱਝ ਕੇ ਇਨਸਾਫ਼ ਨਹੀਂ ਦੱਿਤਾ ਜਾ ਰਹਿਾ ਜਦਕ ਿਪੰਜਾਬ ਰਾਜ ਜਾਤੀਆਂ ਕਮਸਿ਼ਨ ਚੰਡੀਗੜ੍ਹ ਵਲੋਂ ਵੀ ਦਖਲਅੰਦਾਜ਼ੀ ਕੀਤੀ ਗਈ ਹੈ। ਉਨ੍ਹਾਂ ਕਹਿਾ ਕ ਿਇਥੇ ਕਸਿੇ ਕੋਈ ਸੁਣਵਾਈ ਨਹੀਂ ਰਹੀ। ਉਨ੍ਹਾਂ ਚਤਿਾਵਨੀ ਭਰੇ ਲ਼ਹਜਿੇ ਵੱਿਚ ਕਹਿਾ ਕ ਿਜੇਕਰ ਪੰਜਾਬ ਸਰਕਾਰ ਅਜੇ ਵੀ ਪੀੜ੍ਹਤ ਪਰਵਿਾਰ ਨੂੰ ਇਨਸਾਫ਼ ਨਾਂ ਦੱਿਤਾ ਤਾਂ ਇਲਾਕੇ ਦੇ ਕਰਿਤੀ ਲੋਕ ਵੱਡੀ  ਗਣਿਤੀ ਵੱਿਚ ਵੱਡਾ ਰੋਸ-ਪ੍ਰਦਰਸ਼ਨ ਕਰਨਗੇ।ਇਸ ਸਬੰਧੀ ਜਲ਼ਦੀ ਹੀ 11 ਜੱਥੇਬੰਦੀਆਂ ਦੀ ਇਕ ਸਾਂਝੀ ਮੀਟੰਿਗ ਕਰਕੇ ਅਗਲ਼ੀ ਰੂਪਰੇਖਾ ਉਲੀਕੀ ਜਾਵੇਗੀ।ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ, ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ, ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋ, ਕੇਕੇਯੂ ਯੂਥ ਵੰਿਗ ਮਨੋਹਰ ਸੰਿਘ ਝੋਰੜਾਂ ਭਾਰਤੀ ਕਸਿਾਨ ਯੂਨੀਅਨ ਏਕਤਾ (ਡਕੌੰਦਾ) ਦੇ ਰਾਮਤੀਰਥ ਸੰਿਘ ਲੀਲ੍ਹਾ, ਪੰਜਾਬ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਬੂਟਾ ਸੰਿਘ ਚਕਰ, ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਅੱਜ ਮੁੜ ਸਾਂਝੇ ਰੂਪ ਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ  ਮੰਗ ਕੀਤੀ ਕ ਿਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਮੁਲਜ਼ਮਾਂ ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ, ਏ.ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਨੂੰ ਤੁਰੰਤ ਗ੍ਰਫਿਤਾਰੀ ਮੰਗੀ, ਉਥੇ ਪੀੜ੍ਹਤ ਪਰਵਿਾਰ ਦੇ 17 ਸਾਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕਰੋੜ ਰੁਪਏ ਮੁਆਵਜ਼ਾ ਅਤੇ ਇਕ -ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ । ਪ੍ਰੈਸ ਨੂੰ ਜਾਰੀ ਬਆਿਨ 'ਚ ਉਕਤ ਆਗੂਆਂ ਨੇ ਕਹਿਾ ਕ ਿਪੁਲਸਿ ਅੱਤਆਿਚਾਰ ਦੀ ਸ਼ਕਿਾਰ ਲੜਕੀ ਕੁਲਵੰਤ ਕੌਰ ਇਨਸਾਫ਼ ਮੰਗਦੀ-ਮੰਗਦੀ ਲੰਘੀ10 ਦਸੰਬਰ ਨੂੰ ਫੌਤ ਹੋ ਗਈ ਸੀ ਤੇ ਦੂਜੇ ਦਨਿ 11 ਦਸੰਬਰ 2021 ਨੂੰ ਦੋਸ਼ੀਆਂ ਖਲਿਾਫ਼ ਉਕਤ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਆਿ ਕ ਿਪੀੜ੍ਹਤ ਲੋਕ 117 ਦਨਿਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਹਨ ਪਰ ਸਬੰਧਤ ਪੁਲਸਿ ਅਧਕਿਾਰੀ ਨਆਿਂ ਦੇਣ ਤੋਂ ਪਾਸਾ ਵੱਟ ਰਹੇ ਹਨ। ਆਗੂਆਂ ਨੇ ਚਤਿਾਵਨੀ ਵੀ ਦੱਿਤੀ ਕ ਿਜੇਕਰ ਦੋਸ਼ੀਆਂ ਨੂੰ ਸੀਖਾਂ ਪੱਿਛੇ ਬੰਦ ਨਾਂ ਕਰਕੇ ਪੀੜ੍ਹਤ ਪਰਵਿਾਰ ਨੂੰ ਨਆਿਂ ਨਾਂ ਦੱਿਤਾ ਅਤੇ ਪੀੜ੍ਹਤ ਦੋਵੇਂ ਪਰਵਿਾਰਾਂ ਨੂੰ ਯੋਗ ਮੁਆਵਾਜ਼ਾ ਤੇ ਸਰਕਾਰੀ ਨੌਕਰੀ ਦੇ ਕੇ 17 ਸਾਲਾਂ ਦੇ ਕੀਤੇ ਉਜ਼ਾੜੇ ਦੀ ਭਰਪਾਈ ਨਾਂ ਕੀਤੀ ਤਾਂ ਮਜ਼ਬੂਰੀ ਬੱਸ ਸੰਘਰਸ਼ੀਲ ਜੱਥੇਬੰਦੀਆਂ ਨੂੰ ਨਆਿਂ ਲਈ ਸੰਘਰਸ਼ ਤੇਜ਼ ਕਰਨਾ ਹੀ ਪਵੇਗਾ। ਦੱਸਣਯੋਗ ਹੈ ਕ ਿਥਾਣਾ ਸਟਿੀ ਜਗਰਾਉਂ ਦੇ ਆਪੂ ਬਣੇ ਥਾਣਾਮੁਖੀ ਗੁਰੰਿਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਨੇ ਇੱਕ ਸਾਜਸ਼ਿ ਤਹਤਿ ਮ੍ਰਤਿਕ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰੀ ਚੁੱਕ ਕੇ ਥਾਣੇ ਲਆਿ ਕੇ ਕੁਲਵੰਤ ਕੌਰ ਨੂੰ ਤੀਜੇ ਦਰਜੇ ਦੇ ਤਸੀਹੇ ਦੰਿਦੇ ਹੋਏ ਕਰੰਟ ਵੀ ਲਗਾਇਆ ਅਤੇ ਫਰਿ ਇਸ ਅੱਤਆਿਚਾਰ ਨੂੰ ਲਕੋਣ ਲਈ ਕੁਲਵੰਤ ਕੌਰ ਦੇ ਭਰਾ ਇਕਬਾਲ ਸੰਿਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਝੂਠੇ ਕਤਲ਼ ਵੱਿਚ ਫਸਾ ਕੇ ਜੇਲ਼ ਡੱਕ ਦੱਿਤਾ ਸੀ ਜੋ ਕ ਿਦਹਾਕੇ ਬਾਦ ਬਰੀ ਹੋਏ। ਥਾਣਾ ਮੁਖੀ ਵਲੋਂ ਦੱਿਤੇ ਤਸੀਹਆਿਂ ਕਾਰਨ ਅਤੇ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਨਕਾਰਾ ਹੋ ਕੇ 15 ਸਾਲ ਮੰਜੇ ਤੇ ਪਈ ਰਹਣਿ ਤੋ ਬਾਦ ਇਨਸਾਫ਼ ਮੰਗਦੀ-ਮੰਗਦੀ 10 ਦਸੰਬਰ 2021 ਨੂੰ ਦੁਨੀਆਂ ਤੋਂ ਚਲ ਵਸੀ ਅਤੇ ਮੌਤ ਉਪਰੰਤ ਪੁਲਸਿ ਨੇ ਦੋਸ਼ੀ ਥਾਣਾਮੁਖੀ ਗੁਰੰਿਦਰ ਬੱਲ, ਏ.ਅੈਸ.ਆਈ.ਰਾਜਵੀਰ ਤੇ ਹਰਜੀਤ ਸਰਪੰਚ ਖਲਿਾਫ਼ ਉਕਤ ਧਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕੀਤਾ ਪਰ ਅੱਜ ਤੱਕ ਗ੍ਰਫਿਤਾਰੀ ਨਹੀਂ ਕੀਤੀ ਕਉਿਂਕ ਿਦੋਸ਼ੀ ਕੁੱਝ ਪੁਲਸਿ ਅਧਕਿਾਰੀਆਂ ਤੇ ਸਆਿਸੀ ਲੀਡਰਾਂ ਦੇ ਚਹੇਤੇ ਹਨ ਜਦਕ ਿਪੀੜ੍ਹਤ ਅਨੁਸੂਚਤਿ ਜਾਤੀ ਦਾ ਆਮ ਪਰਵਿਾਰ ਹੈ। ਇੱਕ ਸਵਾਲ ਦੇ ਜਵਾਬ ਵੱਿਚ ਮੁਦਈ ਮੁਕੱਦਮਾ ਇਕਬਾਲ ਸੰਿਘ ਰਸੂਲਪੁਰ ਨੇ ਦੱਸਆਿ ਕ ਿਅੱਤਆਿਚਾਰ ਦੇ ਇਸ ਸਾਰੇ ਮਾਮਲੇ ਦੀ ਪੜਤਾਲ ਪਹਲਿਾਂ ਇੰਟੈਲੀਜ਼ੈਸ ਨੇ ਤੇ ਫਰਿ ਡੀਜੀਪੀ ਮਨੁੱਖੀ ਅਧਕਿਾਰ ਵਲੋਂ ਕੀਤੀ ਗਈ ਅਤੇ ਪੜਤਾਲੀਆ ਰਪਿੋਰਟਾਂ ਅਨੁਸਾਰ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੱਿਲੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦੱਿਤੇ ਸਨ।
ਫੋਟੋ ਕੈਪਸ਼ਨ:-ਰੋਸ ਪ੍ਰਦਰਸਨ ਕਰਦੇ ਹੋਏ ਵੱਖ-ਵੱਖ ਜੱਥੇਬੰਦੀਆ ਦੇ ਆਗੂ।

ਮੀਰੀ ਪੀਰੀ ਸਕੂਲ ਕੁੱਸਾ ਦੇ ਦਸਵੀ ਅਤੇ ਬਾਰਵੀ ਕਲਸਾ ਦਾ ਨਤੀਜਾ 100 ਪ੍ਰਤੀਸਤ ਰਿਹਾ

ਜਗਰਾਉ/ਹਠੂਰ,24 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵੱਿਦਅਿਕ ਸੰਸਥਾ ਮੀਰੀ ਪੀਰੀ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ ਬਾਰ੍ਹਵੀਂ ਤੇ ਦਸਵੀਂ ਕਲਾਸ ਦੇ ਵਦਿਿਆਰਥੀਆ ਦਾ ਨਤੀਜਾ 100 ਪ੍ਰਤੀਸ਼ਤ ਰਹਿਾ। ਇਸ ਸਬੰਧੀ ਜਾਣਕਾਰੀ ਦੰਿਦਆਿ ਸਕੂਲ ਦੇ ਪ੍ਰੰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਹਿਾ ਕ ਿਬਾਰ੍ਹਵੀਂ ਜਮਾਤ ਵੱਿਚੋਂ  +2 ਸਾਇੰਸ ਦੇ ਸਤਨਾਮ ਸੰਿਘ 82.8% ਅੰਕ ਨਾਲ ਪਹਲਿਾ,ਪਰਮੰਿਦਰ ਸੰਿਘ ਨੇ 81% ਦੂਜਾ,ਅਰਸਦੀਪ ਕੌਰ ਨੇ 79.4% ਤੀਸਰਾ, +2 ਕਾਮਰਸ ਵੱਿਚੋਂ ਅਮਨਪਾਲ ਕੌਰ ਨੇ 87.2% ਅੰਕ ਨਾਲ ਪਹਲਿਾ,ਸਮਿਰਨ ਕੌਰ ਨੇ 85.6% ਦੂਸਰਾ,ਮਨਜੰਿਦਰ ਕੌਰ ਨੇ 84.2% ਤੀਸਰਾ , +2 ਆਰਟਸ ਦੇ ਵੱਿਚੋਂ ਸੁਖਪ੍ਰੀਤ ਸੰਿਘ ਨੇ 73.2% ਅੰਕ ਨਾਲ ਪਹਲਿਾ ,ਪਾਇਲ ਸਰਮਾ ਨੇ 73% ਦੂਸਰਾ,ਸਹਜਿਪ੍ਰੀਤ ਸੰਿਘ ਨੇ 69.6 ਤੀਜਾ ਸਥਾਨ ਹਾਸਲ ਕੀਤਾ।ਉਨਾਂ ਦੱਸਆਿ ਕ ਿਦਸਵੀਂ ਕਲਾਸ ਦੇ ਕੁੱਲ 76 ਵਦਿਿਆਰਥੀਆ ਨੇ ਇਮਤਹਿਾਨ ਦੱਿਤਾ ਸੀ। ਜੰਿਨ੍ਹਾਂ ਵਚਿ ਨਵਜੀਤ ਕੌਰ ਪੁੱਤਰੀ ਜਸਵੰਿਦਰ ਸੰਿਘ ਰਾਮਾ ਨੇ 92.6 ਪ੍ਰਤੀਸ਼ਤ, ਕਰਮਵੀਰ ਕੌਰ ਪੁੱਤਰੀ ਪਰਮਜੀਤ ਸੰਿਘ ਰਸੂਲਪੁਰ ਨੇ 91.4 ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਸੁਖਮੰਿਦਰ ਸੰਿਘ ਧੂਰਕੋਟ ਨੇ 91.2% ਅੰਕ ਪ੍ਰਾਪਤ ਕੀਤੇ ਹਨ। ਉਨ੍ਹਾ ਕਹਿਾ ਕ ਿਇਨ੍ਹਾ ਵਦਿਿਆਰਥਣਾ ਨੇ ਮੁੱਢਲੀਆ ਪੁਜੀਸ਼ਨਾ ਪ੍ਰਾਪਤ ਕਰਕੇ ਜਥਿੇ ਸਕੂਲ ਦਾ ਨਾਮ ਰੌਸਨ ਕੀਤਾ ਹੈ,ਉਥੇ ਹੀ ਮਾਤਾ ਪਤਿਾ ਤੇ ਪੰਿਡ ਦਾ ਨਾਮ ਵੀ ਅੱਗੇ ਲੈ ਕੇ ਆਂਦਾ ਹੈ ।ਇਸ ਮੌਕੇ ਚੇਅਰਮੈਨ ਜਗਜੀਤ ਸੰਿਘ ਯੂ ਐਸ ਏ ਨੇ ਕਹਿਾ ਕ ਿਵਦਿਿਆਰਥੀਆ ਵੱਲੋ ਪੁਜੀਸਨਾ ਪ੍ਰਾਪਤ ਕਰਨ ਦਾ ਸਹਿਰਾ ਸਕੂਲ ਦੇ ਮਹਿਨਤੀ ਸਟਾਫ ਨੂੰ ਜਾਦਾ ਹੈ। ਇਸ ਮੌਕੇ ਉਨ੍ਹਾ ਨਾਲ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ, ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ ਮੀਨੀਆ, ਹਰਪਾਲ ਸੰਿਘ ਮੱਲ੍ਹਾ, ਧਾਰਮਕਿ ਅਧਆਿਪਕ ਇੰਦਰਜੀਤ ਸੰਿਘ ਰਾਮਾ, ਹਰਦੀਪ ਸੰਿਘ ਸੱਿਧੂ, ਗੁਰਪ੍ਰੀਤ ਸੰਿਘ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸ਼ਨ:-ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਸਕੂਲ ਦਾ ਸਟਾਫ।

 

ਹਠੂਰ ਪੁਲਿਸ ਨੇ ਵਾਹਨਾ ਦੀ ਚੈਕਿੰਗ ਕੀਤੀ

ਜਗਰਾਉ,ਹਠੂਰ,24,ਜੁਲਾਈ-(ਕੌਸ਼ਲ ਮੱਲ੍ਹਾ)-ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਹਰਜੀਤ ਸਿੰਘ ਦੇ ਦਿਸਾ ਨਿਰਦੇਸਾ ਅਨੁਸਾਰ ਅੱਜ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਦੇ ਸਰਹੱਦੀ ਪਿੰਡ ਬੁਰਜ ਕੁਲਾਰਾ ਵਿਖੇ ਨਾਕਾਬੰਦੀ ਕਰਕੇ ਵਾਹਨਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਇੰਚਾਰਜ ਹਰਦੀਪ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਅੱਜ 30 ਵਾਹਨਾ ਦੀ ਚੈਕਿੰਗ ਕੀਤੀ ਗਈ ਹੈ ਅਤੇ ਅੱਠ ਵਾਹਨਾ ਦੇ ਕਾਗਜ ਅਧੂਰੇ ਹੋਣ ਕਰਕੇ ਦੇ ਚਲਾਣ ਕੱਟੇ ਗਏ ਹਨ।ਉਨ੍ਹਾ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਵਾਹਨਾ ਦੇ ਸਾਰੇ ਕਾਗਜ ਆਪਣੇ ਕੋਲ ਰੱਖੋ ਕਿਉਕਿ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆ ਦੀਆ ਸਖਤ ਹਦਾਇਤਾ ਹਨ,ਜਿਨ੍ਹਾ ਵਾਹਨਾ ਦੇ ਕਾਗਜ ਅਧੂਰੇ ਪਾਏ ਜਾਦੇ ਹਨ ਉਨ੍ਹਾ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਵਿਅਕਤੀ ਤੁਹਾਡੇ ਪਿੰਡ ਚਿੱਟਾ ਵੇਚਦਾ ਹੈ ਜਾਂ ਕੋਈ ਸੱਕੀ ਵਿਅਕਤੀ ਪਿੰਡਾ ਵਿਚ ਘੁੰਮ ਰਿਹਾ ਹੈ ਤਾਂ ਉਨ੍ਹਾ ਦੀ ਸੂਚਨਾ ਤੁਰੰਤ ਥਾਣਾ ਹਠੂਰ ਨੂੰ ਦੇਵੋ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁੱਪਤ ਰੱਖਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਜਗਜੀਤ ਸਿੰਘ, ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਦੀਪ ਕੁਮਾਰ ਮਾਛੀਕੇ,ਜਸਵਿੰਦਰ ਸਿੰਘ ਅਖਾੜਾ,ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ  ਵਾਹਨਾ ਦੀ ਚੈਕਿੰਗ ਕਰਦੇ ਹੋਏ।

ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਵਾਂਗਾ -ਪ੍ਰਧਾਨ ਬੱਲੀ

ਅਜੀਤਵਾਲ ( ਬਲਵੀਰ ਸਿੰਘ ਬਾਠ  ) ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਬਲਜਿੰਦਰ ਸਿੰਘ  ਬੱਲੀ ਨੂੰ ਅਜੀਤਵਾਲ ਬਲਾਕ ਦੇ ਪ੍ਰਧਾਨ ਨਿਯੁਕਤ ਕਰਨ ਤੇ ਇਲਾਕੇ ਵਿੱਚ ਸਾਈ ਖੁਸ਼ੀ ਦੀ  ਲਹਿਰ  ਇਸ ਸਮੇਂ ਜਨ ਸਕਤੀ  ਨਿਊਜ਼ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਨੇ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਵਾਂਗਾ  ਪ੍ਰਧਾਨ ਬੱਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਂਗਾ  ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਪ੍ਰਧਾਨ ਦਾ ਅਹੁਦਾ ਮਿਲਣ ਤੇ ਅੱਜ ਪਿੰਡ ਡਾਲਾ ਵਿਖੇ ਖੁਸ਼ੀ ਦੀ ਲਹਿਰ ਦੌੜ ਗਈ  ਲੱਡੂ ਵੰਡੇ ਗਏ ਅਤੇ ਢੋਲ ਢਮੱਕੇ ਦੀ ਨੋਕ ਤੇ ਭੰਗੜੇ ਵੀ ਪਾਏ ਗਏ  ਇਸ ਸਮੇਂ ਉਨ੍ਹਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਕਾਂਗਰਸ ਪਾਰਟੀ ਵਰਕਰਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ

ਵਾਰਿਸ ਸ਼ਾਹ ਸੁਖਨ ਦਾ ਵਾਰਿਸ ਹੀ ਨਹੀਂ, ਯੁਗ ਵੇਦਨਾ ਦਾ ਸ਼ਾਇਰ ਸੀ- ਦਰਸ਼ਨ ਬੁੱਟਰ

ਲੁਧਿਆਣਾ : 24 ਜੁਲਾਈ (ਜਨ ਸ਼ਕਤੀ ਨਿਊਜ਼ ਬਿਊਰੋ  )ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਬੁਲਾਵੇ ਤੇ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਕਿਹਾ ਹੈ ਕਿ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਯੁਗ ਕਵੀ ਵਾਰਸ ਸ਼ਾਹ ਸਿਰਫ਼ ਸੁਖਨ ਦੇ ਵਾਰਿਸ ਹੀ ਨਹੀਂ ਯੁਗ ਵੇਦਨਾ ਦੇ ਕਵੀ ਸਨ। ਉਨ੍ਹਾਂ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਮੇਟੀ ਦਾ ਗਠਨ ਕਰਨ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਲਨਾਮਾ ਤਿਆਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਾਰਸ ਸ਼ਾਹ ਉਹ ਕਵੀ ਹੈ ਜਿਸ ਨੇ ਤਿੰਨ ਸਦੀਆਂ ਪਹਿਲਾਂ ਦੇ ਸਮਾਜਿਕ, ਸੱਭਿਆਚਾਰਕ ਤੇ ਭਾਈਚਾਰਕ ਇਤਿਹਾਸ ਨੂੰ ਕਲਮਬੱਧ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਇਸ ਤ੍ਰੈਸ਼ਤਾਬਦੀ ਨੂੰ ਮਨਾਉਣ ਦੀ ਯੋਜਨਾ ਉਲੀਕੀ ਜਾਵੇਗੀ।
ਤ੍ਰੈਮਾਸਿਕ ਮੈਗਜ਼ੀਨ ਦੇ ਸੰਪਾਦਕ ਤੇ ਕਵੀ ਸੁਸ਼ੀਲ ਦੋਸਾਂਝ  ਨੇ ਕਿਹਾ ਕਿ ਇਸ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਇੰਡੋ ਪਾਕਿ ਕਵੀ ਦਰਬਾਰ ਪੰਜਾਬ ਦੇ ਮਾਝਾ, ਮਾਲਵਾ, ਦੋਆਬਾ ਤੇ ਪੁਆਧ ਖੇਤਰ ਵਿੱਚ ਕਰਵਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਸਬੰਧ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਦੇ ਆਗੂਆਂ ਜਨਾਬ ਫ਼ਖ਼ਰ ਜ਼ਮਾਂ,ਡਾਃ ਦੀਪਕ ਮਨਮੋਹਨ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ ਨਾਲ ਵੀ ਮਸ਼ਵਰਾ ਕੀਤਾ ਜਾਵੇਗਾ ਤਾਂ ਆਉਂਦੇ ਸਮੇਂ ਚ ਹੋਣ ਵਾਲੀ ਕਾਨਫਰੰਸ ਦਾ ਥੀਮ ਇਸ ਸਾਲ ਵਾਰਿਸ ਸ਼ਾਹ ਹੀ ਰੱਖਿਆ ਜਾਵੇ।

 

ਪ੍ਰੇਮ ਸਿੰਘ ਬਾਸੀਆਂ ਬੇਟ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਬਣੇ

ਮੁੱਲਾਂਪੁਰ ਦਾਖਾ,23 ਜੁਲਾਈ(ਸਤਵਿੰਦਰ  ਸਿੰਘ ਗਿੱਲ)ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋ ਹਲਕੇ ਦਾਖੇ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਅਤਿ ਨਜਦੀਕੀ ਅਤੇ ਕਾਂਗਰਸ ਪਾਰਟੀ ਦੇ ਮਿਹਨਤੀ ਆਗੂ ਡਾਇਰੈਕਟਰ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਪ੍ਰੇਮ ਸਿੰਘ ਸੇਖੋਂ ਬਾਸੀਆਂ ਬੇਟ ਨੂੰ ਕਾਂਗਰਸ ਪਾਰਟੀ ਦੇ ਬਲਾਕ ਸਿੱਧਵਾਂ ਬੇਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦੌ ਇਸ ਸਬੰਧੀ ਹਲਕੇ ਦਾਖੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬੇਹੱਦ ਖੁਸ਼ੀ ਮਨਾਈ ਅਤੇ ਪ੍ਰੇਮ ਸਿੰਘ ਬਾਸੀਆਂ ਬੇਟ ਨੂੰ ਵਧਾਈਆਂ ਦਿੱਤੀਆਂ। ਜਦੋਂ ਇਸ ਸਬੰਧੀ ਹਲਕਾ ਇੰਚਾਰਜ਼ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਹਮੇਸ਼ਾਂ ਮਿਲਦਾ ਰਹੇਗਾ। ਉਹਨਾਂ ਕਿਹਾ ਕਿ ਪ੍ਰੇਮ ਸਿੰਘ ਸੇਖੋਂ ਬਹੁਤ ਹੀ ਨੇਕ ਅਤੇ ਮਿਹਨਤੀ ਆਗੂ ਹੈ ਜਿਸ ਨੇ ਹਮੇਸ਼ਾਂ ਪਾਰਟੀ ਦੀ ਚੜਦੀ ਕਲਾ ਵਾਸਤੇ ਮਿਹਨਤ ਕੀਤੀ ਹੈ ਅਤੇ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਸ ਆਗੂ ਇਸ ਤਰਾਂ ਹੀ ਪਾਰਟੀ ਦੇ ਹੱਕ ਚ ਪਰਚਾਰ ਕਰਦਾ ਰਹੇਗਾ। ਜਦੌ ਪ੍ਰੇਮ ਸਿੰਘ ਸੇਖੋਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੋ ਆਖਣਾ ਸੀ ਕਿ ਮੈਂ ਤਾਂ ਨਿਮਾਣਾ ਵਰਕਰ ਬਣ ਕੇ ਕਾਂਗਰਸ ਪਾਰਟੀ ਵਾਸਤੇ ਹਮੇਸ਼ਾਂ ਮਿਹਨਤ ਕਰਦਾ ਰਹਾਂਗਾ।

 

ਬੀਬੀ ਮਾਣੂੰਕੇ ਸਦਕਾ ਜਗਰਾਉਂ ਨੂੰ ਮਿਲੀ 70 ਲੱਖ ਦੇ ਹੋਰ ਪ੍ਰੋਜੈਕਟਾਂ ਦੀ ਪ੍ਰਵਾਨਗੀ

ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਾਂਗੀ-ਵਿਧਾਇਕਾ ਮਾਣੂੰਕੇ
ਜਗਰਾਉਂ ,23 ਜੁਲਾਈ ( ਗੁਰਕੀਰਤ ਜਗਰਾਉਂ/ਮਨਜਿੰਦਰ ਗਿੱਲ) ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵਧਾਉਣ ਲਈ ਲਗਭਗ 70 ਲੱਖ ਰੁਪਏ ਦੇ ਹੋਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਲੋਕਲ ਗੌਰਮਿੰਟ ਵਿਭਾਗ ਦੇ ਪੱਤਰ ਨੰਬਰ 5191 ਮਿਤੀ 21 ਜੁਲਾਈ 2022 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 80 ਨੰਬਰ ਟਰਾਈਸਾਈਕਲਾਂ ਲਈ 20 ਲੱਖ ਰੁਪਏ ਦੀ ਮੰਨਜੂਰੀ ਦਿੱਤੀ ਗਈ ਹੈ। ਸ਼ਹਿਰ ਦੇ 23 ਵਾਰਡ ਹਨ ਤੇ ਹਰ ਵਾਰਡ ਲਈ 3-4 ਟਰਾਈਸਾਈਕਲ ਦਿੱਤੇ ਜਾ ਸਕਣਗੇ। ਜੋ ਲੋਕਾਂ ਦੇ ਘਰਾਂ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਚੁੱਕਣਗੇ। ਇੱਕ ਟਰੈਕਟਰ ਲੋਡਰ ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਦੀ ਕੀਮਤ ਤਿੰਨ ਲੱਖ ਰੁਪਏ ਹੈ। ਇਸੇ ਤਰਾਂ ਹੀ ਇੱਕ ਬਲਿੰਗ ਮਸ਼ੀਨ, ਜਿਸ ਦੀ ਕੀਮਤ ਪੰਜ ਲੱਖ ਰੁਪਏ ਅਤੇ ਇੱਕ ਵੇਸਟ ਗਰਾਂਈਡਰ, ਜਿਸ ਦੀ ਕੀਮਤ ਦੋ ਲੱਖ ਰੁਪਏ ਹੈ, ਖ੍ਰੀਦਣ ਦੀ ਮੰਨਜੂਰੀ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਦੇ ਕੂੜਾ-ਕਰਕਟ ਨੂੰ ਸੰਭਾਲਿਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 37 ਲੱਖ 50  ਹਜ਼ਾਰ ਰੁਪਏ ਦੇ 5 ਨੰਬਰ ਟਾਟਾ ਏਸ ਵਹੀਕਲ ਖ੍ਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਪਾਰਕਾਂ ਦੀ ਕਟਿੰਗ ਤੇ ਸਫ਼ਾਈ ਵਾਸਤੇ ਦੋ ਲੱਖ ਰੁਪਏ ਦੀ ਕੀਮਤ ਦਾ ਸ਼ਰੈਡਰ ਖ੍ਰੀਦਣ ਦੀ ਮੰਨਜੂਰੀ ਵੀ ਦਿੱਤੀ ਗਈ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਗਰਾਉਂ ਸ਼ਹਿਰ ਸੀਵਰੇਜ ਅਤੇ ਬਾਰਸਾਂ ਦੇ ਨਿਕਾਸੀ ਪਾਣੀ ਦੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਆਪਣੇ ਪੱਧਰ 'ਤੇ ਪੰਜਾਬ ਸਰਕਾਰ ਕੋਲ ਇਹ ਮਾਮਲਾ ਉਠਾ ਕੇ ਸ਼ਹਿਰ ਦੇ ਸੀਵਰੇਜ਼ ਦੀ ਸਫਾਈ ਲਈ ਜ਼ੈਟ ਮਸ਼ੀਨ ਮੰਗਵਾਈ ਗਈ ਹੈ, ਜਿਸ ਅੰਦਰ ਕੈਮਰੇ ਵੀ ਲੱਗੇ ਹੋਏ ਹਨ, ਜੋ ਲਗਭਗ ਇੱਕ ਮਹੀਨੇ ਤੋਂ ਸ਼ਹਿਰ ਦੇ ਸੀਵਰੇਜ ਨੂੰ ਸਾਫ਼ ਕਰ ਰਹੀ ਹੈ ਅਤੇ ਡਰੇਨ ਦੀ ਸਫਾਈ ਵੱਖਰੇ ਤੌਰਤੇ ਕੀਤੀ ਗਈ ਹੈ। ਸ਼ਹਿਰ ਦਾ ਸੀਵਰੇਜ ਸਾਫ਼ ਕਰਨ ਨੂੰ ਲਗਭਗ 3 ਤੋਂ 4 ਮਹੀਨੇ ਲੱਗ ਸਕਦੇ ਹਨ ਅਤੇ ਜਦੋਂ ਸੀਵਰੇਜ ਦੀਆਂ ਪਾਈਪਾਂ ਸਾਫ ਹੋ ਜਾਣਗੀਆਂ ਤਾਂ ਸੀਵਰੇਜ ਦੇ ਪਾਣੀ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਸ਼ਹਿਰ ਦੇ ਕਮਲ ਚੌਂਕ ਵਿੱਚੋਂ ਦੋ-ਦੋ, ਤਿੰਨ-ਤਿੰਨ ਦਿਨ ਬਰਸਾਤ ਦਾ ਪਾਣੀ ਨਹੀਂ ਨਿੱਕਲਦਾ ਸੀ। ਪਰੰਤੂ ਜ਼ੈਟ ਮਸ਼ੀਨ ਨਾਲ ਹਾਲੇ ਲਗਭਗ 20 ਪ੍ਰਤੀਸ਼ਤ ਹੀ ਸਫਾਈ ਹੋਈ ਹੈ ਅਤੇ ਹੁਣ ਮੀਂਹ ਦਾ ਪਾਣੀ ਕੇਵਲ ਦੋ-ਤਿੰਨ ਘੰਟੇ ਵਿੱਚ ਹੀ ਸਮਾਪਤ ਹੋ ਗਿਆ ਹੈ। ਇਸ ਨਾਲ ਜਿੱਥੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਬਰਸਾਤੀ ਪਾਣੀ ਤੋਂ ਵੱਡੀ ਨਿਯਾਤ ਮਿਲਣੀ ਸ਼ੁਰੂ ਹੋ ਗਈ ਹੈ। ਬੀਬੀ ਮਾਣੂੰਕੇ ਨੇ ਦਾਅਵਾ ਕਰਦਿਆਂ ਆਖਿਆ ਕਿ ਸ਼ਹਿਰ ਵਾਸੀ ਵਿਰੋਧੀਆਂ ਦੀਆਂ ਚਾਲਾਂ ਤੇ ਅਫ਼ਵਾਹਾਂ ਤੋਂ ਸੁਚੇਤ ਹੋ ਕੇ ਉਹਨਾਂ ਨੂੰ ਕੁੱਝ ਸਮਾਂ ਦੇਣ ਅਤੇ ਉਹ ਸ਼ਹਿਰ ਦੀ ਹਾਲਤ ਸੁਧਾਰਨ ਲਈ ਕੋਈ ਕਸਰ ਨਹੀਂ ਛੱਡਣਗੇ ਅਤੇ ਨੁਹਾਰ ਬਦਲ ਦੇਣਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫ਼ੈਸਰ ਸੁਖਵਿੰਦਰ ਸਿੰਘ, ਅਮਰਦੀਪ ਸਿੰਘ ਟੂਰੇ, ਐਡਵੋਕੇਟ ਕਰਮ ਸਿੰਘ ਸਿੱਧੂ, ਡਾਇਰੈਕਟਰ ਹਰਪ੍ਰੀਤ ਸਿੰਘ ਮਾਣੂੰਕੇ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ ਆਦਿ ਵੀ ਹਾਜ਼ਰ ਸਨ।

ਜਨਮ ਦਿਨ ਮੁਬਾਰਕ


ਜਗਰਾਉਂ , 23 ਜੁਲਾਈ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅਦਾਰਾ ਜਨ ਸ਼ਕਤੀ ਨਿਊਜ਼ ਚੈਨਲ ਵੱਲੋਂ ਹਰਦੀਪ ਸਿੰਘ ਜੱਸਲ ਨੂੰ ਉਨ੍ਹਾਂ ਦੇ 36ਵੇਂ ਜ਼ਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ,ਪਰਮ ਪਿਤਾ ਪਰਮਾਤਮਾ ਉਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਪ੍ਰਦਾਨ ਕਰਨ।

ਦੂਜੀ ਵਾਰ ਲਾਇਆ ਝੋਨਾ ਫਿਰ ਹੋਇਆ ਬਰਬਾਦ  

ਹਠੂਰ,22 ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਦੀ ਲੰਘਦੀ ਹੋਈ ਚਚਰਾੜੀ-ਚੰਦਭਾਨ ਡਰੇਨ ਦੀ ਪਿਛਲੇ ਲੰਮੇ ਸਮੇਂ ਤੋ ਸਫਾਈ ਨਾ ਹੋਣ ਕਰਕੇ ਡਰੇਨ ਦਾ ਪਾਣੀ ਲੋਕਾ ਦੇ ਘਰਾ ਅਤੇ ਖੇਤਾ ਵਿਚ ਜਮ੍ਹਾ ਹੋ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਤਾਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਸ ਡਰੇਨ ਦੀ ਸਫਾਈ ਲਈ ਅਸੀ ਅਨੇਕਾ ਵਾਰ ਡਰੇਨ ਵਿਭਾਗ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਡਰੇਨ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਸਫਾਈ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ ਕਿ ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਹੋਈ ਹੁੰਦੀ ਤਾਂ ਅੱਜ ਹਲਕੇ ਦੇ ਪਿੰਡਾ ਵਿਚ ਹੜ੍ਹਾ ਵਰਗੀ ਸਥਿਤੀ ਨਾ ਬਣਦੀ।ਉਨ੍ਹਾ ਦੱਸਿਆ ਕਿ ਵੀਰਵਾਰ ਦੀ ਰਾਤ ਤੋ ਸੁਰੂ ਹੋਏ ਭਾਰੀ ਮੀਹ ਕਾਰਨ ਪਿੰਡ ਡੱਲਾ,ਦੇਹੜਕਾ,ਮੱਲ੍ਹਾ ਆਦਿ ਪਿੰਡਾ ਦਾ ਪਾਣੀ ਇਕੱਠਾ ਹੋ ਕੇ ਡਰੇਨ ਵਿਚ ਆ ਗਿਆ ਅਤੇ ਡਰੇਨ ਵਿਚ ਵੱਡੀ ਮਾਤਰਾ ਵਿਚ ਖੜ੍ਹੀ ਗਾਜਰ ਬੂਟੀ ਅਤੇ ਜੰਗਲੀ ਬੂਟੀ ਨੇ ਪਾਣੀ ਨੂੰ ਅੱਗੇ ਜਾਣ ਤੋ ਰੋਕ ਦਿੱਤਾ।ਉਨ੍ਹਾ ਕਿਹਾ ਕਿ ਕਿਸਾਨਾ ਦਾ ਦੂਜੀ ਵਾਰ ਲਾਇਆ ਝੋਨਾ ਮੀਹ ਦੇ ਪਾਣੀ ਨੇ ਫਿਰ ਬਰਬਾਦ ਕਰ ਦਿੱਤਾ ਹੈ ।ਇਸ ਮੌਕੇ ਪਿੰਡ ਰਸੂਲਪੁਰ,ਦੇਹੜਕਾ,ਡੱਲਾ ਅਤੇ ਮੱਲ੍ਹਾ ਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਡਰੇਨ ਵਿਭਾਗ ਦੇ ਅਧਿਕਾਰੀਆ ਖਿਲਾਫ ਉੱਚ ਪੱਧਰੀ ਜਾਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ,ਕਿਸਾਨਾ ਦੀ ਬਰਬਾਦ ਹੋਈ ਫਸਲ ਦਾ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਡਰੇਨ ਦੀ ਸਫਾਈ ਯਕੀਨੀ ਬਣਾਈ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਤਾਰਨ ਸਿੰਘ ਸਿੱਧੂ,ਯੂਥ ਆਗੂ ਜਗਰਾਜ ਸਿੰਘ ਪਟਵਾਰੀ, ਕੁਲਤਾਰ ਸਿੰਘ,ਨਰਿੰਦਰ ਸਿੰਘ ਸਿੱਧੂ,ਕਾਮਰੇਡ ਗੁਰਚਰਨ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ ਖਾਲਸਾ,ਸੁਖਵਿੰਦਰ ਸਿੰਘ,ਕਾਕਾ ਸਿੰਘ,ਸੰਤੋਖ ਸਿੰਘ,ਹਰਜਿੰਦਰ ਸਿੰਘ, ਹਰਮੀਤ ਸਿੰਘ,ਬਾਬਾ ਮੇਲਾ ਸਿੰਘ,ਮੇਵਾ ਸਿੰਘ,ਨਿਰਮਲ ਸਿੰਘ,ਤਾਰਾ ਸਿੰਘ,ਬੂਟਾ ਸਿੰਘ,ਗੁਰਦੀਪ ਸਿੰਘ,ਹਰਮਨ ਸਿੰਘ,ਗੁਲਜ਼ਾਰ ਸਿੰਘ,ਹੰਸ ਲਾਲ ਆਦਿ ਹਾਜ਼ਰ ਸਨ।

ਸੀ.ਬੀ.ਐਸ ਈ ਵਲੋਂ ਐਲਾਨੇ ਨਤੀਜੇ ਵਿੱਚੋਂ ਸਪਰਿੰਗ ਡਿਊ ਵਿਿਦਆਰਥੀ ਅੱਵਲ

ਜਗਰਾਉ 22 ਜੁਲਾਈ  (ਅਮਿਤਖੰਨਾ) ਅੱਜ ਸੀ.ਬੀ.ਐਸ ਈ ਨਵੀਂ ਦਿੱਲੀ ਵਲੋਂ ਕਲਾਸ 12ਵੀਂ ਦੇ ਨਤੀਜੇ ਘੋਸ਼ਿਤ ਕੀਤੇ ਗਏੇ।ਜਿਸ ਵਿੱਚ ਸਪਰਿੰਗ ਡਿਊ ਦੇ ਵਿਿਦਆਰਥੀਆਂ ਨੇ ਹਰ ਸਾਲ ਦੀ ਤਰਾਂ ਇਸ  ਸਾਲ ਵੀ ਬਾਜੀ ਮਾਰੀ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਕੂਲ ਦਾਨਤੀਜਾ 100 ਫੀਸਦੀ ਰਿਹਾ।ਜਿਸ ਵਿੱਚ ਜਸ਼ਨਪ੍ਰੀਤ ਸਿੰਘ 91.21% ਨੰਬਰ ਲੈ ਕੇ ਪਹਿਲੇ ਨੰਬਰ ਤੇ ਰਿਹਾ, ਅਰਸ਼ਦੀਪ ਸਿੰਘ 89% ਨਾਲ ਦੂਸਰੇ ਅਤੇ ਨਵਨੀ ਤਕੌਰ ਨੇ 87.8% ਨਾਲ ਤੀਸਰੀ ਪੋਜਿਸ਼ਨ ਹਾਸਿਲ ਕੀਤੀ।ਇਸ ਦੇ ਨਾਲ ਹੀ ਜਸਪ੍ਰੀਤ ਕੌਰ ਨੇ 86.4%, ਰਮਨਪ੍ਰੀਤ ਕੌਰ 86., ਪਰਨੀਤ ਕੌਰ 84%, ਕਰਮਿੰਦਰ ਕੌਰ 80%, ਸਿਮਰਜੀਤ ਕੌਰ 80%, ਪ੍ਰਭਦੀਪ ਸਿੰਘ 78.6% ਦੀ ਪਇੰਦਰ ਸ਼ਰਮਾਂ 78.8% ਅਤੇ ਗੁਰਨੂਰ ਕੌਰ ਨੇ 76% ਫੀਸਦੀ  ਨੰਬਰ  ਲੈ ਕੇ ਸਕੂਲ  ਦਾ ਨਾਮ ਰੋਸ਼ਨ ਕੀਤਾ।ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਿਵਸ਼ਿਆਂ ਵਿੱਚ ਵੀ ਵਿਿਦਆਰਥੀਆਂ ਦਾ ਰਿਜਲਟ ਬਹੁਤ ਹੀ ਸ਼ਾਨਦਾਰ ਰਿਹਾ।ਉਹਨਾਂ ਨੇ ਸਾਰੇ ਵਿਿਦਆਰਥੀਆਂ, ਅਧਿਆਪਕ  ਸਾਹਿਬਾਨ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਵਿਿਦਆਰਥੀਆਂ  ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲਾਕਡਾਊਨ ਵਰਗੇ  ਮੁਸ਼ਕਿਲ ਹਲਾਤਾਂ ਵਿੱਚ ਵੀ ਅਧਿਆਪਕਾਂ ਵਲੋਂ ਵਿਿਦਆਰਥੀਆਂ  ਨੂੰ  ਉਚੇਰੀ  ਪੜਾਈ ਕਰਾਈ ਗਈ। ਜਿਸਦੇ ਸਦਕਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਰੇ ਅਧਿਆਪਕ ਇਸ ਸਫਲਤਾ ਲਈ ਵਧਾਈ  ਦੇ  ਪਾਤਰ ਹਨ।ਇਸ  ਮੌਕੇ  ਤੇ  ਮੈਡਮ ਮੋਨਿਕਾ ਚੌਹਾਨ, ਬਲਜੀਤ ਕੌਰ, ਲਖਵੀਰ ਸਿੰਘ  ੳੱੁੱਪਲ, ਜਗਸੀਰ ਸ਼ਰਮਾਂ, ਅਮਨਦੀਪ ਕੌਰ ਸਚਿਨ ਗਰਗ ਆਦਿ ਅਧਿਆਪਕ ਹਾਜਿਰ ਸਨ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ  ਬਾਵਾ  ਨੇ ਕਨੇਡਾ ਤੋ ਖਾਸ ਤੌਰ ਤੇ ਆਪਣਾ ਵਧਾਈ  ਸੰਦੇਸ਼ ਭੇਜਿਆ।ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਵੀ ਸਾਰੇ ਵਿਿਦਆਰਥੀਆਂ, ਅਧਿਆਪਕਾਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ ਗਈ।